ਸੇਮਨਾਲੇ ’ਚ ਆਈ ਦਰਾਰ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ
ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਰਸਾ ਜ਼ਿਲ੍ਹੇ ਦੇ 3 ਪਿੰਡਾਂ ਲਈ ਫਰਿਸ਼ਤਾ ਸਾਬਤ ਹੋਈ ਦਰਅਸਲ ਚੋਪਟਾ ਇਲਾਕੇ ਤੋਂ ਲੰਘਣ ਵਾਲੇ ਹਿਸਾਰ-ਘੱਗਰ ਮਲਟੀਪਰਪਜ ਡਰੇਨ ਸੇਮਨਾਲੇ ’ਚ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ’ਚ ਪਿੰਡ ਸ਼ਾਹਪੁਰੀਆ ਕੋਲ ਦਰਾਰ ਆ ਗਈ ਪਿੰਡ ਵਾਸੀਆਂ ਦੀ ਕੋਸ਼ਿਸ਼ਾਂ ਦੇ ਬਾਵਜ਼ੂਦ ਦਰਾਰ ਭਰੀ ਨਾ ਜਾ ਸਕੀ ਇਸ ਦੌਰਾਨ ਤੇਜ਼ ਵਹਾਅ ਦੇ ਚੱਲਦਿਆਂ ਪਾਣੀ ਖੇਤਾਂ ਤੋਂ ਹੁੰਦੇ ਹੋਏ ਪਿੰਡ ਸ਼ਾਹਪੁਰੀਆ ਦੀ ਆਬਾਦੀ ਵਾਲੇ ਖੇਤਰ ਤੱਕ ਪਹੁੰਚ ਗਿਆ
ਇਸ ਤੋਂ ਬਾਅਦ ਪ੍ਰਸ਼ਾਸਨ ਦੇ ਸਹਿਯੋਗ ਮੰਗਣ ’ਤੇ ਰਾਤ ਦੇ ਸਮੇਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਮੌਕੇ ’ਤੇ ਪਹੁੰਚੇ ਅਤੇ ਪ੍ਰਸ਼ਾਸਨ ਕਰਮਚਾਰੀਆਂ ਦੇ ਨਾਲ ਦਰਾਰ ਭਰਨ ਦੇ ਕਾਰਜ ’ਚ ਜੁਟ ਗਏ ਕਈ ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਡੇਰਾ ਸ਼ਰਧਾਲੂਆਂ ਨੇ ਦਰਾਰ ਨੂੰ ਭਰ ਦਿੱਤਾ ਜਿਸ ਨਾਲ ਪਿੰਡ ਵਾਲਿਆਂ ਅਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਜਾਣਕਾਰੀ ਅਨੁਸਾਰ ਪਿੰਡ ਸ਼ਾਹਪੁਰੀਆ ਕੋਲ ਸੇਮਨਾਲੇ ’ਚ ਦਰਾਰ ਆਉਣ ਨਾਲ ਇਸ ਏਰੀਆ ’ਚ ਸੈਂਕੜੇ ਏਕੜ ’ਚ ਖੜ੍ਹੀ ਗਵਾਰ, ਬਾਜਰੇ, ਨਰਮੇ, ਕਪਾਹ ਦੀ ਫਸਲ ਪਾਣੀ ’ਚ ਰੁੜ੍ਹ ਗਈ ਕਿਸਾਨ ਦੀਵਾਨ ਚੰਦ, ਧੋਲੂ ਰਾਮ ਅਨੁਸਾਰ ਸਵੇਰੇ ਕਰੀਬ 10 ਵਜੇ ਸੇਮਨਾਲੇ ’ਚ ਦਰਾਰ ਆ ਗਈ ਸੀ ਜਿਸ ਨੂੰ ਪਿੰਡਵਾਸੀਆਂ ਅਤੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਭਰ ਦਿੱਤਾ ਸੀ
ਪਰ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਦੇਰ ਸ਼ਾਮ ਇੱਕ ਵਾਰ ਫਿਰ ਸੇਮਨਾਲਾ ਪਿੱਛੇ ਸ਼ਾਹਪੁਰੀਆ ਕੋਲ ਟੁੱਟ ਗਿਆ ਪਿੰਡਵਾਸੀਆਂ ਦੇ ਯਤਨਾਂ ਦੇ ਬਾਵਜੂਦ ਜਦੋਂ ਦਰਾਰ ਨੂੰ ਭਰਿਆ ਨਾ ਜਾ ਸਕਿਆ ਤਾਂ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਪ੍ਰਬੰਧਨ ਨੂੰ ਮੱਦਦ ਦੀ ਅਪੀਲ ਕੀਤੀ ਇਸ ’ਤੇ ਡੇਰਾ ਸੱਚਾ ਸੌਦਾ ਪ੍ਰਬੰਧਨ ਤੁਰੰਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰਾਂ ਨੂੰ ਮੌਕੇ ’ਤੇ ਲੈ ਕੇ ਪਹੁੰਚਿਆ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚਦੇ ਹੀ ਰਣਨੀਤੀ ਬਣਾ ਕੇ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੇਮਨਾਲੇ ਦੇ ਤੇਜ ਵਹਾਅ ਦੇ ਚੱਲਦਿਆਂ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਡੁੱਬ ਗਈਆਂ ਇਹੀ ਨਹੀਂ, ਪਾਣੀ ਖੇਤਾਂ ’ਚੋਂ ਹੁੰਦੇ ਹੋਏ ਪਿੰਡ ਸ਼ਾਹਪੁਰੀਆ ਦੀ ਅਬਾਦੀ ਵਾਲੇ ਖੇਤਰ ਦੇ ਨਜ਼ਦੀਕ ਤੱਕ ਪਹੁੰਚ ਗਿਆ
ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਸ਼ੱਕਰਮੰਦੋਰੀ, ਸ਼ਾਹਪੁਰੀਆ ਅਤੇ ਤਰਕਾਂਵਾਲੀ ਪਿੰਡਾਂ ’ਚ ਵੀ ਨੁਕਸਾਨ ਦਾ ਖ਼ਤਰਾ ਬਣ ਗਿਆ ਸੀ, ਪਰ ਐਨ ਮੌਕੇ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੇਮਨਾਲੇ ’ਚ ਆਈ ਦਰਾਰ ਨੂੰ ਭਰ ਦਿੱਤਾ ਇਸ ਦੌਰਾਨ ਐੱਸਡੀਐੱਮ ਜੈਵੀਰ ਯਾਦਵ, ਸਿੰਚਾਈ ਵਿਭਾਗ ਦੇ ਅਧਿਕਾਰੀ ਆਤਮਾ ਰਾਮ ਭਾਂਭੂ, ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਇਸ ਚੇਅਰਮੈਨ ਡਾ. ਪੀ. ਆਰ. ਨੈਨ ਇੰਸਾਂ, ਐਕਸਈਐੱਨ ਸੰਦੀਪ ਸਿਹਾਗ, ਐਕਸਈਐੱਨ ਐੱਨ.ਕੇ. ਭੋਲਾ, ਤਹਿਸੀਲਦਾਰ ਗੁਰਦੇਵ ਸਿੰਘ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਮੌਜ਼ੂਦ ਸਨ
ਡਿਪਟੀ ਕਮਿਸ਼ਨਰ ਯਾਦਵ ਨੇ ਵਧਾਇਆ ਹੌਂਸਲਾ ਤੇ ਸਲਾਹਿਆ
ਜਿਲ੍ਹਾ ਦੇ ਸਰਸਾ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਸੇਮਨਾਲੇ ’ਚ ਆਈ ਦਰਾਰ ਭਰਨ ’ਚ ਲੱਗੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਅਤੇ ਪ੍ਰਸ਼ਾਸ਼ਨ ਕਰਮਚਾਰੀਆਂ ਦਾ ਹੌਂਸਲਾ ਵਧਾਇਆ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਦੂਜੇ ਪਾਸੇ ਪਿੰਡ ਵਾਲਿਆਂ ਨੇ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀ ਅਪੀਲ ’ਤੇ ਡੇਰਾ ਸੱਚਾ ਸੌਦਾ ਪ੍ਰਬੰਧਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰਾ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਪ੍ਰਸ਼ਾਸ਼ਨ ਕਰਮਚਾਰੀਆਂ ਨਾਲ ਮਿਲਕੇ ਰਾਹਤ ਕਾਰਜ ਚਲਾਇਆ
ਹਿਸਾਰ-ਘੱਗਰ ਮਲਟੀਪਰਪਜ਼ ਡਰੇਨ ਸੇਮਨਾਲੇ ’ਚ ਆਏ ਤੇਜ਼ ਵਹਾਅ ਨੂੰ ਰੋਕਣ ਲਈ ਰਾਤ ਨੂੰ ਹੀ ਮਿੱਟੀ ਦੇ ਗੱਟੇ ਤਿਆਰ ਕਰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ