ਸਮਾਜ ’ਚ ਬਿਖਰਦੇ ਰਿਸ਼ਤਿਆਂ ਨੂੰ ਫਿਰ ਤੋਂ ਰੁਸ਼ਨਾਏਗੀ ‘ਸੀਡ’ ਮੁਹਿੰਮ,
ਸਾਧ-ਸੰਗਤ ਹਰ ਰੋਜ਼ ਰੱਖੇਗੀ 2 ਘੰਟਿਆਂ ਦਾ ਡਿਜ਼ੀਟਲ ਵਰਤ -ਨਵੀਂ ਮੁਹਿੰਮ: 146 ਵਾਂ ਭਲਾਈ ਕਾਰਜ
- ਸ਼ਾਮ 7 ਤੋਂ ਰਾਤ 9 ਵਜੇ ਤੱਕ ਮੋਬਾਇਲ ਫੋਨ ਅਤੇ ਟੀਵੀ ਤੋਂ ਬਣਾਉਣਗੇ ਦੂਰੀ, ਪਰਿਵਾਰ ਨਾਲ ਬਿਤਾਉਣਗੇ ਉਹ ਸਮਾਂ
ਡਿਜ਼ੀਟਲ ਫਾਸਟ ਦੇ ਨਾਲ ਸਮਾਜਿਕ ਅਤੇ ਅਧਿਆਤਮਿਕ ਆਤਮ ਜੀਵਨ ਸੰਵਰਧਨ ਅਤੇ ਵਿ੍ਰਧੀ (Social & Spiritual Self Life Enrichment & Enhancement With Digital Fast) ਯਾਨੀ ‘ਸੀਡ’ ਮੁਹਿੰਮ ਜ਼ਰੀਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮਾਜ ’ਚ ਘੱਟਦੇ ਜਾ ਰਹੇ ਪਰਿਵਾਰਿਕ ਰਿਸਤਿਆਂ ਨੂੰ ਬਚਾਉਣ ਲਈ ਨਵਾਂ ਕਦਮ ਚੁੱਕਿਆ ਹੈ
ਅੱਜ ਡਿਜ਼ੀਟਲ ਦਾ ਜ਼ਮਾਨਾ ਹੈ, ਪਰ ਇਸ ਅਧੁਨਿਕਤਾ ਟੈਕਨੋਲਾਜੀ ’ਚ ਵਧਦੇ ਰੁਝਾਨ ਇਨਸਾਨੀ ਜੀਵਨ ’ਚ ਬਿੱਖਰਾਅ ਦਾ ਕਾਰਨ ਬਣ ਰਹੀ ਹੈ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਗੂਗਲ ਅਤੇ ਵਟਸਅੱਪ ਵਰਗੇ ਫੀਚਰ ’ਤੇ ਦਿਨਭਰ ਇਨਸਾਨ ਮੋਬਾਇਲ ਨਾਲ ਚਿਪਕਿਆ ਰਹਿੰਦਾ ਹੈ, ਜਿਸਦਾ ਬੁਰਾ ਪ੍ਰਭਾਵ ਵਿਆਹਕ ਜੀਵਨ ’ਤੇ ਪੈ ਰਿਹਾ ਹੈ ਮੋਬਾਇਲ ਦੇ ਵਧਦੇ ਇਸਤੇਮਾਲ ਨਾਲ ਘਰ ’ਚ ਸੰਨਾਟਾ ਛਾਇਆ ਰਹਿੰਦਾ ਹੈ
ਜੀਵਨਸਾਥੀ ਇੱਕ-ਦੂਜੇ ਲਈ ਸਮਾਂ ਨਹੀਂ ਕੱਢ ਪਾਉਂਦੇ, ਬੱਚੇ ਸੰਸਕਾਰਾਂ ਤੋਂ ਵਾਂਝੇ ਹੋ ਰਹੇ ਹਨ ਸਮਾਜ ’ਚ ਇਸ ਬਦਲਾਅ ਦੀ ਨਬਜ਼ ਪਕੜਦੇ ਹੋਏ ਪੂਜਨੀਕ ਗੁਰੂ ਜੀ ਨੇ ਪਾਵਨ ਅਵਤਾਰ ਦਿਵਸ ਦੇ ਸ਼ੁੱਭ ਅਵਸਰ ’ਤੇ 146ਵੇਂ ਮਾਨਵਤਾ ਭਲਾਈ ਦੇ ਕੰਮ ਦੇ ਤਹਿਤ ‘ਸੀਡ’ ਯਾਨੀ ਸੋਸ਼ਲ ਐਂਡ ਸਿਪਰਿਊਚਅਲ ਸੈਲਫ ਲਾਈਫ ਐਨਰਿਚਮੈਂਟ ਐਂਡ ਐਨਹਾਂਸਮੈਂਟ ਵਿਦ ਡਿਜ਼ੀਟਲ ਫਾਸਟ ਕੈਂਪੇਨ ਸ਼ੁਰੂ ਕੀਤਾ ਹੈ ਇਸ ਮੁਹਿੰਮ ਦੇ ਤਹਿਤ ਹਰ ਰੋਜ਼ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਰੋਜ਼ਾਨਾ ਦੋ ਘੰਟੇ (ਸ਼ਾਮ ਨੂੰ 7 ਤੋਂ 9 ਵਜੇ ਤੱਕ) ਮੋਬਾਇਲ ਅਤੇ ਟੀਵੀ ਤੋਂ ਦੂਰੀ ਬਣਾ ਕੇ ਰੱਖਣਗੇ ਇਹੀ ਦੋ ਘੰਟਿਆਂ ਦਾ ਸਮਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਬਤੀਤ ਕਰਨਗੇ, ਉਨ੍ਹਾਂ ਨਾਲ ਗੱਲਬਾਤ ਅਤੇ ਵਿਚਾਰ-ਵਟਾਂਦਰਾ ਕਰਨਗੇ,
ਜਿਸ ਨਾਲ ਆਪਸੀ ਰਿਸ਼ਤਿਆਂ ’ਚ ਵਿਸ਼ਵਾਸ ਵਧੇਗਾ ਅਤੇ ਨਵੀਂ ਊਰਜਾ ਨਾਲ ਜੀਵਨ-ਬਤੀਤ ਕਰਨਗੇ ਸਾਧ-ਸੰਗਤ ਨੇ ਹੱਥ ਉਠਾ ਕੇ ਇਸ ਮੁਹਿੰਮ ’ਚ ਸ਼ਾਮਲ ਹੋਣ ਅਤੇ ਇਸਨੂੰ ਸਫਲ ਬਣਾਉਣ ਦਾ ਸੰਕਲਪ ਲਿਆ ਪੂਜਨੀਕ ਗੁਰੂ ਜੀ ਨੇ ਸੰਗਤ ਨੂੰ ਇਸ ਮੁਹਿੰਮ ਦੇ ਬਾਰੇ ’ਚ ਸਮਝਾਉਂਦੇ ਹੋਏ ਫਰਮਾਇਆ ਕਿ ਇਹ ਇੱਕ ਤਰ੍ਹਾਂ ਨਾਲ ਡਿਜ਼ੀਟਲ ਵਰਤ ਹੋਵੇਗਾ ਜੇਕਰ ਤੁਸੀਂ ਦੋ ਘੰਟੇ ਮੋਬਾਇਲ ਅਤੇ ਟੀਵੀ ਤੋਂ ਦੂਰ ਰਹੋਗੇ ਤਾਂ ਕੋਈ ਆਫ਼ਤ ਨਹੀਂ ਆਉਣ ਵਾਲੀ ਅਤੇ ਇਨ੍ਹਾਂ ਦੋ ਘੰਟਿਆਂ ਨੂੰ ਤੁਸੀਂ ਆਪਣੇ ਪਰਿਵਾਰ ਨੂੰ ਦੇਵੋਗੇ ਤਾਂ ਪਰਿਵਾਰ ’ਚ ਬਹਾਰ ਜ਼ਰੂਰ ਆਵੇਗੀ ਕਿਉਂਕਿ ਅੱਜ ਦੇ ਸਮੇਂ ’ਚ ਸਾਰੇ ਮੋਬਾਇਲ ’ਚ ਐਨੇ ਵਿਅਸਤ ਹੋ ਗਏ, ਜਿਸ ਨਾਲ ਸਾਡੀ ਸੰਸਕ੍ਰਿਤੀ ਖ਼ਤਮ ਹੋ ਗਈ ਇਸ ਲਈ ਪਰਿਵਾਰ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ
ਕਲਾਕਾਰਾਂ ਨੇ ਪੇਸ਼ ਕੀਤੀ ਵਿਰਾਸਤੀ ਝਲਕ
ਪਾਵਨ ਅਵਤਾਰ ਦਿਵਸ ਦੇ ਸ਼ੁੱਭ ਅਵਸਰ ’ਤੇ ਕਰੋੜਾਂ ਲੋਕ ਆੱਨਲਾਇਨ ਪ੍ਰੋਗਰਾਮ ਤੋਂ ਭਾਰਤ ਦੀ ਗੌਰਵਮਈ ਸੰਸਕ੍ਰਿਤੀ ਨਾਲ ਰੂਬਰੂ ਹੋਏ ਪ੍ਰੋਗਰਾਮ ਦੀ ਸ਼ੁਰੂਆਤ ’ਚ ਪ੍ਰਸਿੱਧ ਲੋਕਗਾਇਕ ਗੁਰਪ੍ਰੀਤ ਇੰਸਾਂ ਨੇ ਜੁਗਨੀ ਗਾ ਕੇ ਸੁਣਾਈ ਇਸ ਦੇ ਉਪਰੰਤ ਰਾਜਸਥਾਨ ਦੇ ਕਲਾਕਾਰਾਂ ਨੇ ਰਾਗ ਮਲਹਾਰ ’ਚ ‘ਮਹਾਰਾ ਸਤਿਗੁਰੂ ਆਂਗਣ ਆਇਆ ਮੈਂ ਬਲਿਹਾਰੀ ਜਾਊਂ ਰੇ’ ਲੋਕਗੀਤ ’ਤੇ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੁਰੰਦਾ ਅਤੇ ਕਮਾਇਚਾ ਵਰਗੇ ਪੁਰਾਤਨ ਸਾਜ਼ਾਂ ਨਾਲ ਇਹ ਪੇਸ਼ਕਾਰੀ ਬੇਹਤਰੀਨ ਸਾਬਤ ਹੋਈ ਇਸ ਤੋਂ ਬਾਅਦ ਸੱਚੀਆਂ ਘਟਨਾਵਾਂ ’ਤੇ ਅਧਾਰਿਤ ਵਨ ਐਕਟ ਪਲੇਅ ‘ਮੈਂ ਕਿਉਂ ਨਾ ਜਾਵਾਂ ਸੱਚੇ ਸੌਦੇ’ ’ਚ ਸ਼ਾਹ ਸਤਿਨਾਮ ਜੀ ਸਿੱਖਿਆਂ ਸੰਸਥਾਵਾਂ ਦੇ ਨੌਜਵਾਨਾਂ ਨੇ ਸਮਾਂ ਬੰਨ੍ਹ ਦਿੱਤਾ, ਜਿਸ ’ਚ ਦਿਖਾਇਆ ਕਿ ਕਿਵੇਂ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਦਲ ਗਈ
ਪੰਜਾਬ ਦੇ ਕਲਾਕਾਰਾਂ ਨੇ ਮਲਵਈ ਗਿੱਧਾ, ਬੋਲੀਆਂ, ਲੋਕ ਨਾਚਾਂ ਅਤੇ ਗੀਤਾਂ ਨਾਲ ਵਿਰਾਸਤ ਦੇ ਸੁਨਿਹਰੀ ਦੌਰ ਨੂੰ ਫਿਰ ਤੋਂ ਜਿਉਂਦਾ ਕਰ ਦਿਖਾਇਆ ਦੂਜੇ ਪਾਸੇ ਹਰਿਆਣਵੀ ਕਲਾਕਾਰਾਂ ਨੇ ਹਰੀ ਦੀ ਧਰਤੀ ਹਰਿਆਣਾ ਦੀ ਉਸ ਸਾਫ਼-ਸੁਥਰੀ ਸੰਸਕ੍ਰਿਤੀ ਨਾਲ ਰੂਬਰੂ ਕਰਵਾਉਂਦੇ ਹੋਏ ‘ਬਾਬੂ ਤੂੰ ਸੈ ਬੜਾ ਬਿਨਦਾਸ’ ਸੁਣਾ ਕੇ ਸੰਗਤ ਦਾ ਦਿਲ ਜਿੱਤ ਲਿਆ