ਸਤਿਗੁਰੂ ਅਵਤਾਰ ਧਾਰ ਜਗਤ ’ਚ ਆਏ -ਸੰਪਾਦਕੀ
ਸੰਤ-ਸਤਿਗੁਰੂ ਜੀਵਾਂ ਦੇ ਉੱਧਾਰ ਦਾ ਮਕਸਦ ਲੈ ਕੇ ਜਗਤ ’ਤੇ ਆਉਂਦੇ ਹਨ ਸੰਤ ਜੀਵਾਂ ਨੂੰ ਆਪਣਾ ਅਪਾਰ ਰਹਿਮੋ-ਕਰਮ ਬਖਸ਼ਦੇ ਹਨ ਕਿ ਉਹਨਾਂ ਦੀਆਂ ਕੁਲਾਂ ਦਾ ਵੀ ਉੱਧਾਰ ਹੋ ਜਾਂਦਾ ਹੈ ਜੀਵ-ਆਤਮਾ ਜਨਮਾਂ-ਜਨਮਾਂ ਤੋਂ ਜਨਮ-ਮਰਨ ਦੇ ਚੱਕਰ ਵਿੱਚ ਫਸੀ ਹੋਈ ਹੈ ਉਹ ਕਦੇ ਵੀ ਆਪਣੇ-ਆਪ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੀ
ਜੀਵ-ਆਤਮਾ ਨੂੰ ਜਨਮ-ਮਰਨ ਤੋਂ ਆਜ਼ਾਦ ਕਰਵਾਉਣ ਅਤੇ ਉਸਦੇ ਜਨਮ-ਮਰਨ ਦੇ ਚੱਕਰ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਪਰਮ ਪਿਤਾ ਪਰਮਾਤਮਾ ਨੇ ਖੁਦ ਹੀ ਵਿਧੀ ਬਣਾਈ ਉਹ ਖੁਦ ਸਤਿਗੁਰੂ ਦਾ ਰੂਪ ਧਾਰਕੇ ਜਗਤ ਵਿੱਚ ਆਇਆ ਸੰਤ ਸ੍ਰਿਸ਼ਟੀ ਤੇ ਜੀਵਾਂ ਦੇ ਉੱਧਾਰ ਲਈ ਦੇਹੀ ਧਾਰਨ ਕਰਦੇ ਹਨ ਹੁਣ ਜਨਮ ਤੋਂ ਹੀ ਭੇਡ-ਬੱਕਰੀਆਂ ਵਿੱਚ ਪਲਿਆ, ਵੱਡਾ ਹੋਇਆ ‘ਸ਼ੇਰ ਦਾ ਬੱਚਾ’ ਕਿਵੇਂ ਆਪਣੇ ਆਪਨੂੰ ਸ਼ੇਰ ਮੰਨੇ? ਉਹ ਤਾਂ ਉਹੀ ਕਹੇਗਾ ਕਿ ਇਹੀ ਮੇਰੇ ਭੈਣ-ਭਰਾ, ਮੇਰਾ ਪਰਿਵਾਰ, ਮੇਰਾ ਵੰਸ਼ ਹੈ
ਆਪਣੇ ਇਹਨਾਂ ਭੈਣਾਂ-ਭਾਈਆਂ ਨਾਲ ਹੀ ਮੈਂ ਰਹਿੰਦਾ ਹਾਂ, ਮੈਂ ਇਹਨਾਂ ਦਾ ਦੁੱਧ ਪੀਤਾ ਹੈ, ਇਹਨਾਂ ਨਾਲ ਹੀ ਖੇਡਦਾ ਹਾਂ ਮੇਰਾ ਬਚਪਨ ਇਹਨਾਂ ਵਿੱਚ ਹੀ ਗੁਜ਼ਰਿਆ ਹੈ ਉਹ ਸ਼ੇਰ ਦਾ ਬੱਚਾ ਉਦੋਂ ਤੱਕ ਹੀ ਆਪਣੇ-ਆਪ ਤੋਂ, ਆਪਣੀ ਹਸਤੀ ਤੋਂ ਬੇੇਖਬਰ ਰਹਿੰਦਾ ਹੈ, ਜਦ ਤੱਕ ਕਿ ਖੁਦ ਸ਼ੇਰ ਆਕੇ ਉਸਨੂੰ ਉਸਦੀ ਅਸਲੀਅਤ ਤੋਂ ਜਾਣੂੰ ਨਹੀਂ ਕਰਵਾ ਦਿੰਦਾ, ਉਸਨੂੰ ਉਸਦੀ ਆਪਣੀ ਹਸਤੀ ਤੋਂ ਰੂਬਰੂ ਨਹੀਂ ਕਰਵਾ ਦਿੰਦਾ ਅਤੇ ਜਦ ਉਹ ਜਾਣ ਲੈਂਦਾ ਹੈ, ਆਪਣੀ ਹਸਤੀ ਨੂੰ ਪਹਿਚਾਣ ਲੈਂਦਾ ਹੈ ਤਾਂ ਆਪਣੇ ਅਸਲ ਵਿੱਚ ਜਾ ਮਿਲਦਾ ਹੈ
Also Read :-
- ‘ਮਾਤਾ-ਪਿਤਾ ਸੇਵਾ’ ਮੁਹਿੰਮ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ -ਸੰਪਾਦਕੀ
- ਧਰਤੀ ਦੇ ਅਨਮੋਲ ਤੋਹਫ਼ੇ ਨੂੰ ਬਚਾਓ ਬਿਨ ਪਾਣੀ ਸਭ ਸੂਨ…ਸੰਪਾਦਕੀ
- ਸਰਵ-ਧਰਮ-ਸੰਗਮ ‘ਡੇਰਾ ਸੱਚਾ ਸੌਦਾ -ਸੰਪਾਦਕੀ
- ਇਨਸਾਨੀਅਤ ਦੇ ਰਾਹ ’ਤੇ ਵਧਦੇ ਰਹਿਣ ਕਦਮ -ਸੰਪਾਦਕੀ
- ਸਤਿਗੁਰੂ ਦੇ ਪਰਉਪਕਾਰ ਵਰਣਨ ਤੋਂ ਪਰ੍ਹੇ -ਸੰਪਾਦਕੀ
ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕਲਿਯੁਗੀ ਜੀਵਾਂ, ਦੁਨਿਆਵੀ ਵਾਸਨਾਵਾਂ ਵਿਚ ਆਸਕਤ, ਵਾਸਨਾਵਾਂ ਵਿੱਚ ਖੋਏ ਜੀਵਾਂ ਦੇ ਉੱਧਾਰ ਲਈ ਮਨੁੱਖ ਦਾ ਚੋਲਾ ਧਾਰਨ ਕੀਤਾ ਪਰਮਪਿਤਾ ਪ੍ਰਮਾਤਮਾ ਨੇ ਸ੍ਰਿਸ਼ਟੀ ਦੇ ਉੱਧਾਰ ਲਈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਦੇ ਰੂਪ ’ਚ ਮਨੁੱਖੀ ਸਰੀਰ ਧਾਰਨ ਕੀਤਾ ਸਾਈਂ ਬੇਪਰਵਾਹ ਮਸਤਾਨਾ ਜੀ ਨੇ ਪਰਮਪਿਤਾ ਪਰਮੇਸ਼ਵਰ ਦਾ ਸੱਚਾ ਸੰਦੇਸ਼ ਦਿੱਤਾ, ਪਰਮਪਿਤਾ ਪ੍ਰਮਾਤਮਾ ਨੂੰ ਮਿਲਣ ਦਾ ਸੱਚਾ ਰਸਤਾ, ਨਾਮ-ਸ਼ਬਦ, ਗੁਰਮੰਤਰ ਲੋਕਾਂ ਨੂੰ ਦੱਸਿਆ ਆਪਜੀ ਨੇ ਸੱਚੀ ਰੱਬੀ ਬਾਣੀ ਲੋਕਾਂ ਨੂੰ ਦੱਸੀ ਕਿ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲੋ, ਚੜ੍ਹ ਜਾਓ ਰਾਮ-ਨਾਮ ਦੀ ਬੇੜੀ ਅਤੇ ਪਾਰ ਹੋ ਜਾਓ ਭਵਸਾਗਰ ਤੋਂ ਇੱਕ ਲੱਤ ਇੱਥੇ, ਦੂਜੀ ਸੱਚਖੰਡ ਵਿੱਚ, ਕਿ ਇੱਕ ਲੱਤ ਜੇਕਰ ਇੱਥੇ ਹੈ
ਤਾਂ ਦੂਜੀ ਹੋਵੇ ਸੱਚਖੰਡ ਵਿੱਚ ਤੇਰੀ ਤਾਂ ਪੂਜਨੀਕ ਬੇਪਰਵਾਹ ਜੀ ਨੇ ਜੀਵ-ਆਤਮਾ ਦੀ ਮੁਕਤੀ ਦਾ ਸਿੱਧਾ ਤੇ ਸਰਲ ਉਪਾਅ ਲੋਕਾਂ ਨੂੰ ਦੱਸਿਆ ਆਪਜੀ ਨੇ ਆਪਣੇ ਮੁਰਸ਼ਿਦੇ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਅਜਿਹਾ ਮਹਾਂ ਕਲਿਆਣਕਾਰੀ ਨਾਅਰਾ ਸਾਧ-ਸੰਗਤ ਨੂੰ ਦਿੱਤਾ ਕਿ ਜੋ ਸੱਚੇ ਦਿਲ ਨਾਲ ਪੂਰਾ ਨਾਅਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਬੋਲ ਦੇੇਵੇ ਤਾਂ ਮੌਤ ਵਰਗਾ ਭਿਆਨਕ ਕਰਮ ਵੀ ਪਲਕ ਝਪਕਦੇ ਹੀ ਟਲ ਜਾਵੇਗਾ ਅਤੇ ਅਜਿਹਾ ਬਹੁਤ ਸਾਰੇ ਸਥਾਨਾਂ ’ਤੇ ਸਤਿਗੁਰੂ ਦੇ ਪ੍ਰੇਮੀਆਂ ਨਾਲ ਹੋਇਆ ਵੀ ਦੱਸਿਆ ਗਿਆ ਹੈ ਬੇਪਰਵਾਹੀ ਬਚਨਾਂ ’ਚ ਬਹੁਤ ਮਹਾਨ ਸ਼ਕਤੀ ਹੈ
ਸੱਚਾ ਸੌਦਾ ਦਾ ਪ੍ਰੇਮੀ ਕੋਈ ਗਰੀਬ ਨਾ ਰਹੇ, ਉਸਨੂੰ ਕਿਸੇ ਦੇ ਅੱਗੇ ਹੱਥ ਫੈਲਾਉਣਾ ਨਾ ਪਵੇ, ਅਰਥਾਤ, ਉਹ ਅੰਦਰ-ਬਾਹਰ ਤੋਂ ਮਾਲਾਮਾਲ ਰਹੇ, ਜੇਕਰ ਉਹ ਬਚਨਾਂ ਦਾ ਪੱਕਾ ਹੋਵੇ, ਥੋੜ੍ਹਾ ਬਹੁਤ ਸਿਮਰਨ ਕਰਦਾ ਹੋਵੇ, ਆਪਣੇ ਮੁਰਸ਼ਦੇ-ਕਾਮਿਲ ਸਾਈਂ ਸਾਵਣ ਸ਼ਾਹ ਜੀ ਤੋਂ ਲਏ ਬਚਨਾਂ ਅਨੁਸਾਰ ਇਹ ਸੱਚਾਈ ਵੀ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ’ਚ ਦੇਖ ਸਕਦੇ ਹਾਂ ਅਤੇ ਇਹ ਵੀ ਵਾਸਤਵਿਕਤਾ ਦੇਖਣ ’ਚ ਆਉਂਦੀ ਹੈ ਜਿਹਨਾਂ ਕੋਲ ਪਹਿਲਾਂ ਟੁੱਟਿਆ-ਫੁੱਟਿਆ ਸਾਇਕਲ ਵੀ ਨਹੀਂ ਹੁੰਦਾ ਸੀ, ਅੱਜ ਉਹਨਾਂ ਦੀ ਹਵਾ ਵਿੱਚ ਉੱਡਾਰ ਹੈ, ਮਰਸਡੀਜ਼ ਗੱਡੀਆਂ ਤੋਂ ਪੈਰ ਵੀ ਹੇਠਾਂ ਨਹੀਂ ਰੱਖਦੇ, ਇਹ ਸਭ ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਦਾ ਹੀ ਕਮਾਲ ਹੈ
ਪੂਰੇ ਸਤਿਗੁਰੂ ਦੇ ਬਚਨ ਯੁਗਾਂ-ਯੁਗ ਅਟਲ ਹੁੰਦੇ ਹਨ ‘ਇੱਕ ਲੱਤ ਇੱਥੇ, ਦੂਜੀ ਸੱਚਖੰਡ ਵਿੱਚ’ ਇਸ ’ਚ ਵੀ ਕੋਈ ਦੋਰਾਇ ਨਹੀਂ ਹੈ ਬਚਨ ਜਿਉਂ ਦੇ ਤਿਉਂ ਸੌ ਫੀਸਦੀ ਪੂਰੇ ਹੁੰਦੇ ਹਨ, ਹੁੰਦੇ ਰਹੇ ਹਨ ਅਤੇ ਪੂਰੇ ਹੁੰਦੇ ਰਹਿਣਗੇ ਪਰ ਜੋ ਇੱਕ ਲੱਤ ਇੱਥੇ ਮਾਤਲੋਕ ਵਿੱਚ ਹੈ, ਉਹ ਵੀ ਸਹੀ-ਸਲਾਮਤ ਰਹੇ, ਕਦੇ ਆਂਚ ਨਾ ਆਏ, ਤਾਂ ਇਸਦੀ ਸੁਰੱਖਿਆ ਦੇ ਲਈ ਵੀ ਸੱਚੇ ਸਤਿਗੁਰੂ, ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਾਮ ਸਿਮਰਨ ਦਾ ਅਸਾਨ ਰਸਤਾ ਦੱਸਿਆ ਹੈ ਕਿ ਚੱਲਦੇ, ਬੈਠਕੇ, ਲੇਟਕੇ ਜਿਵੇਂ ਮਰਜ਼ੀ ਜਪੋ ਦਰਗਾਹ ’ਚ ਮਨਜ਼ੂਰ ਹੈ
ਪੂਜਨੀਕ ਸਾਈਂ ਜੀ ਨੇ ਜੋ ਰਸਤਾ ਦਿਖਾਇਆ ਅੱਜ ਕਰੋੜਾਂ ਸ਼ਰਧਾਲੂ ਇਸ ’ਤੇ ਚੱਲਦੇ ਹੋਏ ਮਾਲਾਮਾਲ ਹੋ ਰਹੇ ਹਨ ਜਿਵੇਂ ਕਿ ਪੂਜਨੀਕ ਸਾਈਂ ਜੀ ਨੇ ਤੀਜੀ ਬਾਡੀ ਲਈ ਬਚਨ ਫਰਮਾਇਆ ਕਿ ਉਹ ਤੂਫਾਨਮੇਲ ਤਾਕਤ ਹੋਵੇਗੀ, ਅੱਜ ਉਨ੍ਹਾਂ ਦੇ ਬਚਨ ਸਭ ਦੇ ਸਾਹਮਣੇ ਸੱਚ ਹੋ ਰਹੇ ਹਨ ਦੁਨੀਆਂ ਦੇਖ ਰਹੀ ਹੈ ਕਿ ਮੌਜ਼ੂਦਾ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਸਿੱਖਿਆਂ ’ਤੇ ਚੱਲਦਿਆਂ ਅੱਜ ਡੇਰਾ ਸੱਚਾ ਸੌਦਾ ਸਮਾਜ ਸੇਵਾ ਦੇ ਹਰ ਖੇਤਰ ’ਚ ਬੁਲੰਦੀਆਂ ਨੂੰ ਛੂ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਪਾਵਨ ਮਾਰਗਦਰਸ਼ਨ ’ਚ ਵਿਸ਼ਵ ਪੱਧਰ ’ਤੇ ਡੇਰਾ ਸੱਚਾ ਸੌਦਾ ਦਾ ਨਾਂਅ ਮਾਣ ਨਾਲ ਲਿਆ ਜਾਂਦਾ ਹੈ ਹਰ ਕੋਈ ਬਖੂਬੀ ਜਾਣਦਾ ਹੈ ਕਿ ਮਾਨਵਤਾ ਦੀ ਭਲਾਈ ਦੇ ਕੰਮਾਂ ’ਚ ਡੇਰਾ ਸੱਚਾ ਸੌਦਾ ਦਾ ਕੋਈ ਸਾਨੀ ਨਹੀਂ ਹੈ