ਕਿਸ਼ਮਿਸ਼ ਮਸਾਲਾ ਪਾਣੀ -ਰੈਸਿਪੀ
Table of Contents
Raisin Masala Drink ਸਮੱਗਰੀ:-
- ਚਾਰ ਕੱਪ ਪਾਣੀ,
- ਅੱਧਾ ਕੱਪ ਸ਼ਾਹੀ ਕਿਸ਼ਮਿਸ਼,
- ਦੋ ਛੋਟੇ ਚਮਚ ਮਸਾਲਾ ਜਿਵੇਂ-ਲੌਂਗ,
- ਦਾਲਚੀਨੀ,
- ਕਾਲੀ ਮਿਰਚ,
- ਥੋੜ੍ਹੀ ਜਿਹੀ ਪੀਸੀ ਹੋਈ ਗਿਰੀ,
- ਪੰਜ-ਛੇ ਬਾਦਾਮ ਭਿੱਜੇ ਹੋਏ,
- ਅੱਧਾ ਕੱਪ ਖੰਡ,
- ਵੱਡਾ ਚਮਚ ਨਿੰਬੂ ਰਸ
Raisin Masala Drink ਤਰੀਕਾ:-
ਪਾਣੀ ’ਚ ਕਿਸ਼ਮਿਸ਼ ਨੂੰ 5-6 ਘੰਟਿਆਂ ਲਈ ਭਿਉਂ ਦਿਓ ਹੁਣ ਉਸ ਕਿਸ਼ਮਿਸ਼ ਦੇ ਪਾਣੀ ਨੂੰ ਅੱਗ ’ਤੇ ਰੱਖੋ ਤੇ ਅੱਧਾ ਰਹਿਣ ਤੱਕ ਉਬਾਲੋ ਜਦੋਂ ਕਿਸ਼ਮਿਸ਼ ਚੰਗੀ ਤਰ੍ਹਾਂ ਉੱਬਲ ਜਾਵੇ ਤਾਂ ਉਸ ਨੂੰ ਮਿਕਸੀ ’ਚ ਪੀਸ ਕੇ ਛਾਣ ਲਓ ਹੋਰ ਮਸਾਲੇ ਵੀ ਪੀਸ ਕੇ ਪਾਓ ਹਰ ਗਲਾਸ ’ਚ ਦੋ-ਦੋ ਬਾਦਾਮ ਦੇ ਟੁਕੜੇ ਪਾਓ ਹੁਣ ਇਸ ਨੂੰ ਠੰਢਾ ਹੋਣ ਲਈ ਰੱਖ ਦਿਓ ਨਿੰਬੂ ਦਾ ਰਸ ਛਾਣ ਕੇ ਪਾਓ ਬਰਫ ਦੇ ਟੁਕੜੇ ਵੀ ਪਾਓ ਲਓ, ਇਹ ਸਵਾਦਿਸ਼ਟ ਠੰਢਾ ਪੀਣ ਵਾਲਾ ਪਦਾਰਥ ਤਿਆਰ ਹੈ ਸ਼ਾਮ ਦੇ ਖਾਣੇ ਤੋਂ ਬਾਅਦ ਜਾਂ ਦੁਪਹਿਰ ’ਚ ਇਸਨੂੰ ਪੇਸ਼ ਕਰੋ