ਤਿੰਨ ਰੋਜਾ ਵਰਚੁਅਲ ਫੈਸਟ ਪ੍ਰੋਡਿਜੀ 2021-22 ਆਪਣੇ ਨਾਲ ਕਾਫੀ ਯਾਦਾਂ ਛੱਡ ਗਿਆ
ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਤੇ ਇਕਨਾਮਿਕਸ ਦੇ ਬੀਏਐਫ ਵਿਭਾਗ, ਮੁੰਬਈ ਦੁਆਰਾ ਇਸ ਸਾਲ ਜਨਵਰੀ ’ਚ ਇੰਟਰ ਕਾਲਜ ਉਤਸਵ 2022-21 ਵਰਚੁਅਲ ਉਤਸਵ ਕਰਵਾਇਆ ਗਿਆ ਦੱਸ ਦੇਈਏ ਕਿ ਇਹ ਇੰਟਰਕਾਲਜ ਉਤਸਵ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਕਰਵਾਏ ਪ੍ਰੋਗਰਾਮ ਦਾ ਮੁੱਖ ਵਿਸ਼ਾ ਅਲਕੀਮੀ ਰਿਹਾ।
ਈਵੇਂਟ ਪ੍ਰੈਜੀਡੈਂਟ ਸਨਮੀਤ ਚੰਡੋਕ ਨੇ ਦੱਸਿਆ ਕਿ ਅਲਕੀਮੀ ਤੋਂ ਭਾਵ ਇੱਕ ਰਹੱਸਮਈ ਪ੍ਰਭਾਵ ਸੀ ਅਲਕੀਮੀ ਸਖ਼ਸੀਅਤ ਦਾ ਇੱਕ ਜਾਦੂਈ ਪ੍ਰਭਾਵ ਹੈ ਅਸੀਂ ਮੰਨਦੇ ਹਾਂ ਕਿ ਹਰ ਇਨਸਾਲ ’ਚ ਕੁਝ ਨਾ ਕੁਝ ਜਾਦੂਈ ਗੁਣ ਹੁੰਦੇ ਹਨ ਜੋ ਕਿਸੇ ’ਚ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹਨ। ਇਸ ਵਾਰ ਪ੍ਰੋਡਿਜੀ ਫੇਸਟ ’ਚ ਪੂਰੇ ਮੁੰਬਈ ਦੇ ਲਗਭਗ 15 ਤੋਂ ਜ਼ਿਆਦਾ ਕਾਲਜਾਂ ਨੇ ਹਿੱਸਾ ਲਿਆ, ਪਹਿਲ ਦਿਨ ਸੈਮੀਨਾਰ ਦਿਵਸ, ਦੂਜਾ ਪ੍ਰਬੰਧਨ ਦਿਵਸ ਤੇ ਤੀਜਾ ਸੱਭਿਆਚਾਰਕ ਦਿਵਸ ਦੇ ਰੂਪ ਮਨਾਇਆ ਗਿਆ।
Also Read :-
- Prodigy- 2021 ਯਾਦਾਂ ਭਰਿਆ ਰਿਹਾ ਪ੍ਰੀ ਈਵੈਂਟ
- PRODIGY 2021 ਲਾਲਾ ਲਾਜਪਤ ਰਾਏ ਕਾਲਜ ਮੁੰਬਈ ਵਿਚ ਤਿੰਨ ਰੋਜ਼ਾ ਵਰਚੁਅਲ ਉਤਸਾਵ ਸਮਾਪਤ
Table of Contents
ਪਹਿਲਾ ਦਿਨ – ਸੈਮੀਨਾਰ ਦਿਵਸ: Prodigy Fest Mumbai
ਟੀਮ ਪ੍ਰੋਡਿਜੀ ਨੇ ਜੂਮ ਮੀਟਿੰਗ ’ਤੇ ਵੈਬੀਨਾਰ ਕਰਵਾਇਆ, ਫੈਸਟ ਦੌਰਾਨ 2 ਵੈਬੀਨਾਰ ਕਰਵਾਏ ਗਏ, ਜਿਸ ਵਿੱਚੋਂ ਪਹਿਲਾ- ਫਲੈਕਸੀਬਲ ਤੇ ਸਫ਼ਲ ਕਰੀਅਰ ਦਾ ਪ੍ਰਭਾਵੀ ਲੀਡਰਸ਼ਿਪ ਤੇ ਦੂਜਾ ਸੀ ਸੰਚਾਰ ਰਣਨੀਤੀਆਂ ਇਸ ਵੈਬੀਨਾਰ ਦੀ ਪ੍ਰਧਾਨਗੀ ਵੇਂਚਰ ਕੈਪੀਟਲਿਸਟ ਸ੍ਰੀ ਪੁਨੀਤ ਕੌਲ ਨੇ ਕੀਤੀ।
ਉਹ ਪ੍ਰਸਿੱਧ ਮੀਡੀਆ ਉਤਸਾਹੀ ਤੇ ਬ੍ਰਾਂਡ ਆਰਕੀਟੈਕਟ ਹਨ। ਦੂਜਾ ਵੈਬੀਨਾਰ ‘‘ਚੇਂਜ ਮਾਸਟਰ’ ਦੀ ਸ਼ੁਰੂਆਤ ਦੁਪਹਿਰ 1:45 ਵਜੇ ਕੀਤਾ ਵੈਬੀਨਾਰ ਦੀ ਪ੍ਰਧਾਨਗੀ ਅਨਸਕੂਲ ਦੇ ਸਹਿ-ਸੰਸਥਾਪਕ ਸ੍ਰੀ ਨਰਾਇਣ ਨੇ ਕੀਤੀ।
ਦੂਜਾ ਦਿਨ- ਪ੍ਰਬੰਧਨ ਦਿਵਸ: Prodigy Fest Mumbai
ਟੀਮ ਪ੍ਰੋਡਿਜੀ ਨੇ ਵਿਜਾਰਡਰਸ ਪੇਚੇਕ (ਸ਼ਾਰਕ ਟੈਂਕ), ਸਿਗਿਲ ਆਰਟ (ਲੋਗੋ ਮੈਕਿੰਗ), ਐਲਿਕਿਸਰ ਕਵੈਸਟ (ਸਟਾਕ ਮਾਰਕੀਟ), ਅਲਕੀਮਿਸਟ ਵਰਗੇ ਵੱਖ-ਵੱਖ ਅਕਾਦਮਿਕ, ਗੈਰ-ਅਕਾਦਮਿਕ, ਪਾਠ ਕਲਾ ਤੇ ਗੇਮਿੰਗ ਪ੍ਰੋਗਰਾਮਾਂ ਦੀ ਮੇਜਬਾਨੀ ਕੀਤੀ ਐਲਗੋਰਿਥਮ (ਬ੍ਰੇਨ ਰਾਈਟਿੰਗ), ਸਪੇਲ ਬਾਊਂਡ (ਮਿਸਟ੍ਰੀ ਸਾਲਵਿੰਗ), ਬੀਜੀਐੱਮਆਈ, ਰਿਅਲ ਕ੍ਰਿਕਟ, ਸੀਐਲ ਵਾਰ ਹੋਰ ਵੀ ਬਹੁਤ ਕੁਝ ਇਹ ਪ੍ਰੋਗਰਾਮ ਸਵੇਰੇ 9 ਵਜੇ ਤੋਂ ਸ਼ੁਰੂ ਹੋਏ ਤੇ ਦਿਨ ਦੇ ਅੰਤ ਤੱਕ ਚਲੇ। ਸਾਰਿਆਂ ਨੇ ਸਰਗਰਮ ਤੌਰ ’ਤੇ ਹਿੱਸਾ ਲਿਆ ਤੇ ਪ੍ਰੋਗਰਾਮਾਂ ਦਾ ਅਨੰਦ ਲਿਆ।
ਤੀਜਾ ਦਿਨ- ਸੱਭਿਆਚਾਰਕ ਦਿਵਸ: Prodigy Fest Mumbai
ਈਵੇਂਟ ਪ੍ਰੈਜੀਡੈਂਟ ਸਨਮੀਤ ਚੰਡੋਕ ਨੇ ਦਸਿਆ ਕਿ ਉਤਸਵ ਦੇ ਵਰਚੁਅਲ ਸੱਭਿਆਚਾਰਕ ਦਿਵਸ ਨੂੰ ਯੂਟਿਊਬ ’ਤੇ ਲਾਈਵ ਟੈਲੀਕਾਸਟ ਕੀਤਾ ਗਿਆ ਜਿਸਨੂੰ 100 ਤੋਂ ਜ਼ਿਆਦਾ ਹਾਜ਼ਰ ਦਰਸ਼ਕਾਂ ਦੇਖਿਆ ਅਤੇ 15 ਟੀਮਾਂ ਨੇ ਭਾਗ ਲਿਆ। ਫੈਸਟ ਦਾ ਉਦਘਾਟਨ ਲਾਲਾ ਲਾਜਪਤਰਾਏ ਕਾਲਜ ਦੀ ਪਿ੍ਰੰਸੀਪਲ ਡਾ. ਨੀਲਮ ਅਰੋੜਾ ਤੇ ਵਿਭਾਗ ਦੀ ਕੁਆਰਡੀਨੇਟਰ ਡਾ. ਮੀਨਮ ਸਕਸੈਨਾ ਦੀ ਹਾਜ਼ਰੀ ’ਚ ਹੋਇਆ। ਉਤਸਵ ਦਾ ਉਦਘਾਟਨ ਗਾਇਨ ਪ੍ਰਤੀਯੋਗਤਾ ਨਾਲ ਹੋਇਆ।
ਇਸ ਤੋਂ ਬਾਅਦ ਸੋਲੋ ਡਾਂਸ ਮੁਕਾਬਲਾ ਸੀ ਜਿਸ ਨੂੰ ਪ੍ਰਸਿੱਧ ਡਾਂਸਰ ਸੁਵਿਨਾ ਕਦਮ ਨੇ ਜੱਜ ਕੀਤਾ। ਦਿਨ ਦਾ ਆਖਰੀ ਪੋ੍ਰਗਰਾਮ ਮਿਸਟਰ ਐਂਡ ਮਿਸ ਪ੍ਰੋਡਿਜੀ (ਟੈਲੇਂਟ ਹੰਟ ਸ਼ੋਅ) ਸੀ, ਜਿਸ ਨੂੰ ਬਲਾਗਰ ਤੇ ਸੋਸ਼ਲ ਮੀਡੀਆ ਪ੍ਰਭਾਵਕ ਏਕਤਾ ਮਾਰੂ ਨੇ ਜੱਜ ਕੀਤਾ।
ਸਮਾਪਤੀ ਸਮਾਰੋਹ:
ਲਾਲਾ ਲਾਜਪਤ ਰਾਏ ਕਾਲਜ ਆਫ ਕਾਰਮਸ ਤੇ ਇਕੋਨਾਮਿਕਸ ਦੇ ਬੀਏਐੱਫ ਵਿਭਾਗ ਨੇ 27 ਜਨਵਰੀ 2022 ਨੂੰ ਯੂ-ਟਰਨ, ਖਾਰ ’ਚ ਪ੍ਰੋਡਿਜੀ ਦਾ ਸਮਾਪਤੀ ਸਮਾਰੋਹ ਮਨਾਇਆ।
ਪ੍ਰੋਗਰਾਮ ਦੀ ਸ਼ੁਰੂਆਤ 11:30 ਵਜੇ ਵੱਖ-ਵੱਖ ਕਾਲਜਾਂ ਦੇ ਸਾਰੇ ਸੀਐਲ ਦੇ ਸੁਆਗਤ ਨਾਲ ਹੋਈ, ਜਿਸ ਤੋਂ ਬਾਅਦ ਕੁਆਰਡੀਨੇਟਰ ਡਾ. ਮੀਨਸ ਸਕਸੈਨਾ ਮੈਮ ਤੇ ਸਹਾਇਕ ਕੁਆਰਡੀਨੇਟਰ ਪ੍ਰੋ. ਸਿਦੀਕੀ ਨੇ ਪ੍ਰੋਡਿਜੀ ਦੇ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਕੀਤੀ। ਸ੍ਰੀ ਸ਼ੇਖ ਨੇ ਸੰਮਤੀ ਦੇ ਮੈਂਬਰਾਂ ਪ੍ਰੈਜ਼ੀਡੈਂਟ ਸਨਮੀਤ ਚੰਡੋਕ, ਜੈ ਬਣੇ, ਦਿਵਿਆਂਸ ਸੇਠ ਤੇ ਅਮਨ ਕੁਮਾਰ ਰਾਏ, ਸਲਾਹਕਾਰ ਜਾਵੀ ਚੌਰਸਿਆ ਤੇ ਪਿ੍ਰਸ਼ਾ ਗੋਸਰਾਣੀ ਦਾ ਧੰਨਵਾਦ ਸਾਡੇ ਆਯੋਜਨ ਦੇ ਵੱਖ-ਵੱਖ ਵਿਭਾਗਾਂ ਦੇ ਵਰਟੀਕਲ ਤੇ ਐੱਚਓਡੀ ਦੁਆਰਾ ਸਨਮਾਨ ਚਿੰਨ ਤੇ ਪ੍ਰਮਾਣ ਪੱਤਰ ਨਾਲ ਕੀਤਾ।
ਇਸ ਤੋਂ ਬਾਅਦ ਜੇਤੂਆਂ ਦਾ ਐਲਾਨ ਕੀਤਾ ਗਿਆ ਐਲਐਸ ਰਹੇਜਾ ਕਾਲਜ ਦੇ ਪ੍ਰਥਮੇਸ਼ ਸ਼ੁਕਲਾ-ਸਵਰੋਤਮ ਪੀਆਰ, ਬੈਸਟ ਸੀਐਲ ਪੁਰਸਕਾਰ ਵਿਦਿਆਲੰਕਾਰ ਸਕੂਲ ਆਫ ਇੰਨਫਾਰਮੇਸ਼ਨ ਟੈਕਨਾਲੋਜੀ, ਦੂਜਾ ਸਥਾਨ ’ਤੇ ਨਾਗੀਨਦਾਸ ਕਾਲਜ, ਪਹਿਲੇ ’ਤੇ ਠਾਕਰ ਕਾਲਜ ਤੇ ਸਰਵੋਤਮ ਕਾਲਜ ਸਮਾਨ ਐਲਐਸ ਰਹੇਜਾ ਕਾਲਜ ਵੱਲੋਂ ਜਿੱਤਿਆ ਗਿਆ। ਇਸ ਪ੍ਰੋਗਰਾਮ ’ਚ ਕਮੇਟੀ ਤੇ ਮਹਿਮਾਨਾਂ ਲਈ ਇੱਕ ਲਘੂ ਸੱਭਿਆਚਾਰ ਪ੍ਰੋਗਰਾਮ ਵੀ ਸ਼ਾਮਲ ਸੀ, ਸਮਾਰੋਹ ਦੀ ਸਮਾਪਤੀ ਦੁਪਹਿਰ 2:30 ਵਜੇ ਹੋਈ।
ਦੱਸ ਦੇਈਏ ਕਿ ਸੱਚੀ ਸ਼ਿਕਸ਼ਾ, ਭਾਰਤ ਦੀ ਮਸ਼ਹੂਰ ( ਪ੍ਰਸਿੱਧ ) ਮੈਗਜ਼ੀਨ ਇਸ ਫੈਸਟ ’ਚ ਮੀਡੀਆ ਪਾਰਟਨਰ ਹੈ।