ਲੋਅ ਬਲੱਡਪ੍ਰੈਸ਼ਰ ਤੋਂ ਜ਼ਰੂਰੀ ਹੈ ਬਚਾਅ
ਸੁਜਾਤਾ ਨੂੰ ਅੱਜ-ਕੱਲ੍ਹ ਆਫ਼ਿਸ ’ਚ ਜਾਣਾ ਚੰਗਾ ਹੀ ਨਹੀਂ ਲਗਦਾ ਸੀ ਆਫ਼ਿਸ ਪਹੁੰਚਦੇ ਹੀ ਉਸ ਨੂੰ ਆਲਸ ਆਉਣ ਲਗਦਾ ਸੀ ਲੰਚ ’ਚ ਉਸ ਦੀਆਂ ਅੱਖਾਂ ਨੀਂਦ ਨਾਲ ਬੋਝਿਲ ਹੋ ਜਾਂਦੀਆਂ ਸਨ ਅਤੇ ਘਰ ਪਹੁੰਚਦੇ ਪਹੁੰਚਦੇ ਉਸ ਨੂੰ ਐਨੀ ਥਕਾਣ ਹੋ ਜਾਂਦੀ ਸੀ ਕਿ ਉਸ ਦਾ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ ਸੀ ਆਸ਼ਾ ਨੂੰ ਅਲੱਗ-ਥਲੱਗ ਜਿਉਣ ਦੀ ਆਦਤ ਪੈ ਚੁੱਕੀ ਸੀ
ਪਾਰਟੀਆਂ, ਸ਼ਾਦੀਆਂ ਆਦਿ ’ਚ ਵੀ ਜਾ ਕੇ ਉਹ ਉਦਾਸੀਨਤਾ ਦੀ ਚਾਦਰ ਚੜ੍ਹਾਈ ਰੱਖਦੀ ਸੀ ਪਤੀ ਰਾਕੇਸ਼ ਦੇ ਜ਼ਿਆਦਾ ਫੋਰਸ ਕਰਨ ’ਤੇ ਉਹ ਚਿੜਚਿੜਾ ਹੋ ਜਾਂਦੀ ਸੀ ਕਿ ਆਖਰ ਉਹ ਕਿਉਂ ਮੁਸਕਰਾਏ? ਕਿਸੇ ਵੀ ਕੰਮ ’ਚ ਉਸ ਦੀ ਰੁਚੀ ਨਾਂਹ ਦੇ ਬਰਾਬਰ ਸੀ
ਆਸ਼ਾ ਅਤੇ ਸੁਜਾਤਾ ਦੀ ਸਥਿਤੀ ਲਗਭਗ ਇੱਕ ਵਰਗੀ ਹੈ ਦੋਨੋਂ ਜਿਹੜੇ ਲੱਛਣਾ ਦੀਆਂ ਸ਼ਿਕਾਰ ਹਨ, ਡਾਕਟਰੀ ਭਾਸ਼ਾ ’ਚ ਉਸ ਨੂੰ ਅਸੀਂ ‘ਲੋਅ ਬਲੱਡ ਪ੍ਰੈਸ਼ਰ’ ਜਾਂ ‘ਘੱਟ ਖੂਨ ਦਾ ਸੰਚਾਰ’ ਦੇ ਨਾਂਅ ਨਾਲ ਜਾਣਦੇ ਹਾਂ
Also Read :-
- ਵਰਖਾ ਦੀ ਰੁੱਤ ’ਚ ਬਿਜਲੀ ਤੋਂ ਬਚਾਅ ਕਿਵੇਂ ਕਰੀਏ?
- ਬਚਾਅ ਲਈ ਵਰਤੋ ਸਾਵਧਾਨੀਆਂ
- ਹੇਅਰਫਾੱਲ ਤੋਂ ਕਰੋ ਬਚਾਅ
- ਗਰਮੀ ਦੇ ਮੌਸਮ ’ਚ ਬਿਜਲੀ ਅਤੇ ਪੈਸੇ ਦੀ ਬੱਚਤ
- ਡੇਂਗੂ ਮੱਛਰ ਤੋਂ ਬਚ ਕੇ ਰਹੋ
ਲੋਅ ਬਲੱਡ ਪੈ੍ਰਸ਼ਰ ਦੇ ਲੱਛਣ:
- ਥਕਾਣ,
- ਕਮਜ਼ੋਰੀ,
- ਉਦਾਸੀਨਤਾ,
- ਚਿੰਤਾ,
- ਕਿਸੇ ਕੰਮ ’ਚ ਮਨ ਨਾ ਲੱਗਣਾ,
- ਬੈਠੇ-ਬੈਠ ਝਪਕੀ ਆਉਣਾ,
- ਸੌਂਅ ਕੇ ਉੱਠਣ ਤੋਂ ਬਾਅਦ ਵੀ ਥੱਕਿਆ-ਥੱਕਿਆ ਮਹਿਸੂਸ ਕਰਨਾ,
- ਪੇਟ ’ਚ ਜਲਣ,
- ਦਸਤ ਆਉਣਾ ਆਦਿ ਲੋਅ ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣ ਹਨ
ਲੋਅ ਬਲੱਡ ਪ੍ਰੈਸ਼ਰ ਦੇ ਕਾਰਨ :
ਘੰਟਿਆਂ ਖੜ੍ਹੇ ਰਹਿਣ ਨਾਲ, ਧੁੱਪ ’ਚ ਲਗਾਤਾਰ ਚੱਕਰ ਲਗਾਉਂਦੇ ਰਹਿਣ ਨਾਲ, ਬਹੁਤ ਜ਼ਿਆਦਾ ਆਰਾਮ ਕਰਨ ਦੀ ਆਦਤ ਨਾਲ, ਸੂਰਜ ਦੀ ਰੌਸ਼ਨੀ ਦੀ ਕਮੀ ’ਚ ਜਾਂ ਬਾਹਰ ਦਾ ਬਣਿਆ ਹੋਇਆ ਗੰਦਾ ਭੋਜਨ ਖਾਣ ਨਾਲ ਵੀ ਅਸੀਂ ਲੋਅ ਬਲੱਡ ਪ੍ਰੈਸ਼ਰ ਦੀ ਚਪੇਟ ’ਚ ਆ ਸਕਦੇ ਹਾਂ ਡਾਕਟਰਾਂ ਅਨੁਸਾਰ ਖੂਨ ਦੇ ਸੰਚਾਰ ਦੀ ਭੂਮਿਕਾ ਹੁੰਦੀ ਹੈ ਮਹੱਤਵਪੂਰਨ ਅੰਗਾਂ ਭਾਵ ਦਿਲ, ਦਿਮਾਗ ਅਤੇ ਕਿਡਨੀ ਨੂੰ ਲੋਂੜੀਦੀ ਮਾਤਰਾ ’ਚ ਖੂਨ ਪਹੁੰਚਾਉਣਾ ਲੋਅ ਬਲੱਡ ਪ੍ਰੈਸ਼ਰ ਤੋਂ ਪੀੜਤ ਵਿਅਕਤੀ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਅਜਿਹੇ ਵਿਅਕਤੀ ਦੀ ਦਿਲ ਦੀ ਗਤੀ ਕਦੋਂ ਰੁਕ ਜਾਏ, ਕਿਸੇ ਨੂੰ ਨਹੀਂ ਪਤਾ ਜੇਕਰ ਰੋਗੀ ਥੋੜ੍ਹੀ ਜਿਹੀ ਸਾਵਧਾਨੀ ਨਾਲ ਚੱਲੇ ਤਾਂ ਲੋਅ ਬਲੱਡ ਪ੍ਰੈਸ਼ਰ ਤੋਂ ਬਚ ਸਕਦਾ ਹੈ
ਆਓ ਜਾਣੀਏ ਅਜਿਹੀਆਂ ਹੀ ਕੁਝ ਗੱਲਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਾਫ਼ੀ ਹੱਦ ਤੱਕ ਇਸ ਗੰਭੀਰ ਬਿਮਾਰੀ ’ਤੇ ਕਾਬੂ ਪਾ ਸਕਦੇ ਹੋ:-
- ਪਹਿਲਾ ਅਤੇ ਮਹੱਤਵਪੂਰਨ ਉਪਾਅ ਹੈ ਖਾਣ-ਪੀਣ ’ਤੇ ਧਿਆਨ ਦੇਣਾ ਰੋਗੀ ਨੂੰ ਵਿਟਾਮਿਨ, ਆਇਰਨ ਅਤੇ ਚਰਬੀ ਨਾਲ ਭਰਪੂਰ ਭੋਜਨ ਕਰਨਾ ਚਾਹੀਦਾ ਹੈ
- ਹਫਤੇ ’ਚ ਇੱਕ ਵਾਰ ਪੂਰੇ ਸਰੀਰ ਦੀ ਮਾਲਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ ’ਚ ਐਕਟਿਵਨੈੱਸ ਬਰਕਰਾਰ ਰਹੇ
- ਕਸਰਤ ਤੋਂ ਕਦੇ ਨਾਤਾ ਨਹੀਂ ਤੋੜਨਾ ਚਾਹੀਦਾ ਰੋਜ਼ ਦਿਨ ਦੀ ਸ਼ੁਰੂਆਤ ਕੁਝ ਹਲਕੀ-ਫੁਲਕੀ ਕਸਰਤ ਜਿਵੇਂ ਮਾੱਰਨਿੰਗ ਵਾਕ, ਜਾਗਿੰਗ, ਰੱਸੀ ਕੁੱਦਣਾ ਅਤੇ ਕੁਝ ਯੋਗ ਆਸਨਾਂ ਜਿਵੇਂ ਪ੍ਰਾਣਾਯਾਮ ਆਦਿ ਨਾਲ ਕਰਨੀ ਚਾਹੀਦੀ ਹੈ
- ਦਿਨ ’ਚ ਜਿੰਨਾ ਹੋ ਸਕੇ, ਪਾਣੀ ਪੀਣਾ ਚਾਹੀਦਾ ਹੈ ਚਾਹੇ ਤਾਂ ਨਿੰਬੂ ਵੀ ਮਿਲਾ ਸਕਦੇ ਹੋ ਪਾਣੀ ਪੀਂਦੇ ਰਹਿਣ ਨਾਲ ਤੁਹਾਡੀ ਊਰਜਾ ਅਤੇ ਸ਼ਕਤੀ ਲਗਾਤਾਰ ਬਣੀ ਰਹੇਗੀ
- ਸਭ ਤੋਂ ਆਖਰੀ ਅਤੇ ਪ੍ਰਮੁੱਖ ਗੱਲ ਹੈ ਚਿੰਤਾ ਤੋਂ ਜਿੰਨਾ ਹੋ ਸਕੇ ਬਚੋ ਦੁੱਖ ਕਿਸ ਦੇ ਜੀਵਨ ’ਚ ਨਹੀਂ ਆਉਂਦੇ ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਸਿਰਫ਼ ਦੁੱਖਾਂ ’ਚ ਹੀ ਘੇਰ ਰੱਖੋ
- ਯਾਦ ਰੱਖੋ ਜੀਵਨ ਬਹੁਤ ਛੋਟਾ ਹੈ ਇਸ ਲਈ ਤੁਸੀਂ ਉਸ ’ਚ ਚਿੰਤਾਮੁਕਤ ਰਹਿ ਕੇ ਜੀਓ ਜਿਸ ਨਾਲ ਲੋਅ ਬਲੱਡ ਪ੍ਰੈਸ਼ਰ ਜਾਂ ਅਜਿਹੀ ਕਿਸੇ ਵੀ ਬਿਮਾਰੀ ਤੋਂ ਤੁਸੀਂ ਬੱਚ ਸਕੋ
ਤਰਤਰੁਮ