ਡਾਕਘਰ ਮਹੀਨੇ ਦੀ ਆਮਦਨ ਯੋਜਨਾ
ਪੈਸੇ ਲਾਓ ਅਤੇ ਘਰ ਬੈਠੇ ਪਾਓ ਸੁਰੱਖਿਅਤ ਵਿਆਜ
ਨਿਵੇਸ਼ ਦੇ ਕਈ ਬਦਲ ਹਨ, ਪਰ ਇੱਕ ਅਜਿਹੀ ਛੋਟੀ ਬੱਚਤ ਯੋਜਨਾ ਵੀ ਹੈ, ਜਿਸ ’ਚ ਤੁਸੀਂ ਪੈਸੇ ਲਾਉਂਦੇ ਹੋ ਅਤੇ ਹਰ ਮਹੀਨੇ ਤੁਹਾਨੂੰ ਕਮਾਈ ਦਾ ਮੌਕਾ ਮਿਲਦਾ ਹੈ ਇਸ ਸਕੀਮ ’ਚ ਇਕੱਠਿਆਂ ਨਿਵੇਸ਼ ਕਰਕੇ ਹਰ ਮਹੀਨੇ ਵਿਆਜ ਦੇ ਰੂਪ ’ਚ ਇਨਕਮ ਹੁੰਦੀ ਹੈ ਐੈੱਮਆਈਐੱਸ ਅਕਾਊਂਟ ਦੀ ਮੈਚਿਓਰਿਟੀ ਪੀਰੀਅਡ ਪੰਜ ਸਾਲ ਦਾ ਹੁੰਦਾ ਹੈ
ਇਸ ’ਚ ਅਕਾਊਂਟ ਹੋਲਡਰ ਨੂੰ ਇਕੱਠੇ ਜਮ੍ਹਾ ਪੈਸੇ ’ਤੇ ਹਰ ਮਹੀਨੇ ਵਿਆਜ ਮਿਲਦਾ ਹੈ ਇੰਡੀਆ ਪੋਸਟ ਮੁਤਾਬਕ, ਇੱਕ ਅਪਰੈਲ 2020 ਤੋਂ ਇਸ ਯੋਜਨਾ ’ਚ ਸਾਲਾਨਾ 6.6 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ ਇਸ ਦਾ ਭੁਗਤਾਨ ਹਰ ਮਹੀਨੇ ਹੁੰਦਾ ਹੈ 2021 ’ਚ ਜ਼ਿਆਦਾਤਰ ਲੋਕ ਆਪਣੇ ਪੋਰਟਫੋਲੀਓ ਨੂੰ ਫਿਰ ਤੋਂ ਸੰਵਾਰਨ ’ਚ ਲੱਗੇ ਹੋਏ ਹਨ ਕੋਰੋਨਾ ਦੀ ਮਾਰ ਤੋਂ ਸਬਕ ਲੈਂਦੇ ਹੋਏ ਲੋਕਾਂ ਨੇ ਆਪਣਾ ਧਿਆਨ ਬੱਚਤ ਤੇ ਇਨਕਮ ਵਧਾਉਣ ’ਤੇ ਲਾਇਆ ਹੈ ਜੇਕਰ ਤੁਸੀਂ ਵੀ ਕੁਝ ਅਜਿਹਾ ਹੀ ਪਲਾਨ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਅਜਿਹਾ ਇੰਨਵੈਸਟਮੈਂਟ ਪਲਾਨ ਲੈ ਕੇ ਆਏ ਹਾਂ ਜਿੱਥੇ ਤੁਹਨੂੰ ਹਰ ਮਹੀਨੇ ਇੱਕ ਫਿਕਸਡ ਇਨਕਮ ਤਾਂ ਹੋਵੇਗੀ ਹੀ ਨਾਲ ਹੀ ਤੁਹਾਡਾ ਪੈਸਾ ਪੂਰੀ ਤਰ੍ਹਾਂ ਮਹਿਫੂਜ਼ ਰਹੇਗਾ ਇੱਥੇ ਅਸੀਂ ਤੁਹਾਨੂੰ ਪੋਸਟ ਆਫ਼ਿਸ ਦੀ ਮਨਥਲੀ ਸੇਵਿੰਗ ਸਕੀਮ ਬਾਰੇ ਦੱਸ ਰਹੇ ਹਾਂ ਵੈਸੇ ਤਾਂ ਪੋਸਟ ਆਫਿਸ ’ਚ ਕਈ ਸਕੀਮਾਂ ਹਨ ਜਿੱਥੇ ਪੈਸਾ ਨਿਵੇਸ਼ ਕੀਤਾ ਜਾ ਸਕਦਾ ਹੈ, ਪਰ ਮਹੀਨੇ ਦੀ ਆਮਦਨ ਦੀ ਯੋਜਨਾ ਤਹਿਤ ਤੁਸੀਂ ਹਰ ਮਹੀਨੇ ਕਮਾਈ ਕਰ ਸਕਦੇ ਹੋ
Table of Contents
ਕੀ ਹੈ ਮਹੀਨਾ ਆਮਦਨੀ ਯੋਜਨਾ:
ਡਾਕਘਰ ਮਹੀਨਾ ਆਮਦਨੀ ਯੋਜਨਾ ’ਚ ਖੋਲ੍ਹੇ ਗਏ ਅਕਾਊਂਟ ਨੂੰ ਤੁਸੀਂ ਖੁਦ ਇਕੱਲੇ ਜਾਂ ਆਪਣੇ ਜੀਵਨ ਸਾਥੀ ਨਾਲ ਮਿਲ ਕੇ, ਦੋਵੇਂ ਤਰ੍ਹਾਂ ਹੀ ਖੋਲ੍ਹ ਸਕਦੇ ਹੋ ਇਸ ਸਕੀਮ ’ਚ ਤੁਸੀਂ ਦੋ ਜਾਂ ਤਿੰਨ ਜਣੇ ਮਿਲ ਕੇ ਵੀ ਜੁਆਇੰਟ ਅਕਾਊਂਟ ਖੁਲਵਾ ਸਕਦੇ ਹੋ ਪਰਸਨਲ ਅਕਾਊਂਟ ’ਚ ਤੁਸੀਂ ਇਸ ਸਕੀਮ ਤਹਿਤ ਘੱਟ ਤੋਂ ਘੱਟ 1,000 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 4.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਜੁਆਇੰਟ ਖਾਤੇ ’ਚ ਜ਼ਿਆਦਾ ਪੈਸੇ ਦੀ ਹੱਦ 9 ਲੱਖ ਰੁਪਏ ਤੱਕ ਹੈ ਨਾਬਾਲਿਗ ਦੇ ਨਾਂਅ ਨਾਲ ਵੀ ਡਾਕਘਰ ਮਹੀਨਾ ਆਮਦਨੀ ਯੋਜਨਾ ’ਚ ਖਾਤਾ ਖੋਲ੍ਹਿਆ ਜਾ ਸਕਦਾ ਹੈ, ਪਰ ਅਜਿਹੇ ਖਾਤੇ ’ਚ ਤਿੰਨ ਲੱਖ ਰੁਪਏ ਤੱਕ ਨਿਵੇਸ਼ ਕੀਤੇ ਜਾ ਸਕਦੇ ਹਨ
ਯੋਜਨਾ: ਮਨਥਲੀ ਇਨਕਮ ਸਕੀਮ
ਵਿਆਜ: 6.6 ਫੀਸਦੀ ਸਾਲਾਨਾ
ਘੱਟ ਤੋਂ ਘੱਟ ਜਮ੍ਹਾ: 1000 ਰੁਪਏ
ਵੱਧ ਤੋਂ ਵੱਧ ਜਮ੍ਹਾ (ਸਿੰਗਲ ਅਕਾਊਂਟ): 4.5 ਲੱਖ ਰੁਪਏ
ਵੱਧ ਤੋਂ ਵੱਧ ਜਮ੍ਹਾ (ਜੁਆਇੰਟ ਅਕਾਊਂਟ): 9 ਲੱਖ ਰੁਪਏ ਜੁਆਇੰਟ ਅਕਾਊਂਟ ’ਚ ਵੱਧ ਤੋਂ ਵੱਧ 3 ਜਣੇ ਹੋ ਸਕਦੇ ਹਨ, ਪਰ ਵੱਧ ਤੋਂ ਵੱਧ ਜਮ੍ਹਾ 9 ਲੱਖ ਹੀ ਹੋਵੇਗਾ
10 ਸਾਲ ਤੋਂ ਜ਼ਿਆਦਾ ਉਮਰ ਦੇ ਮਾਈਨਰ ਦੇ ਨਾਂਅ ਵੀ ਮਾਪੇ ਖਾਤਾ ਖੋਲ੍ਹ ਸਕਦੇ ਹਨ
ਇਸ ਸਕੀਮ ਲਈ ਮੈਚਿਓਰਿਟੀ ਪੀਰੀਅਡ 5 ਸਾਲ ਹੈ, ਪਰ ਇਸ ਨੂੰ ਅੱਗੇ ਵੀ 5-5 ਸਾਲ ਲਈ ਵਧਾ ਸਕਦੇ ਹਾਂ
ਕਿਵੇਂ ਕੈਲਕੂਲੇਟ ਹੁੰਦੀ ਹੈ ਮਨਥਲੀ ਸਕੀਮ:
ਇਸ ਸਕੀਮ ਤਹਿਤ ਤੁਹਾਨੂੰ ਇੱਕ ਵਾਰ ’ਚ ਹੀ ਨਿਵੇਸ਼ ਕਰਨਾ ਹੁੰਦਾ ਹੈ ਨਿਵੇਸ਼ ਦੀ ਰਾਸ਼ੀ ’ਚ ਤੈਅ ਦਰਾਂ ਦੇ ਹਿਸਾਬ ਨਾਲ ਜੋ ਸਾਲਾਨਾ ਵਿਆਜ ਹੁੰਦਾ ਹੈ, ਉਸ ਨੂੰ 12 ਹਿੱਸਿਆਂ ’ਚ ਵੰਡ ਦਿੱਤਾ ਜਾਂਦਾ ਹੈ ਹਰ ਹਿੱਸਾ ਮਨਥਲੀ ਬੇਸਿਸ ’ਤੇ ਤੁਹਾਡੇ ਖਾਤੇ ’ਚ ਆ ਜਾਂਦਾ ਹੈ
5000 ਰੁਪਏ ਮਨਥਲੀ ਕਿਵੇਂ ਮਿਲੇਗਾ:
ਇਸ ਲਈ ਤੁਹਾਨੂੰ ਡਾਕਘਰ ’ਚ ਜੁਆਇੰਟ ਅਕਾਊਂਟ ਖੋਲ੍ਹਣਾ ਹੋਵੇਗਾ ਇਹ ਅਕਾਊਂਟ ਪਤੀ-ਪਤਨੀ ਵੀ ਖੋਲ੍ਹ ਸਕਦੇ ਹਨ
ਜੁੁਆਇੰਟ ਅਕਾਊਂਟ ਜ਼ਰੀਏ ਇਕੱਠਿਆਂ ਨਿਵੇਸ਼: 9 ਲੱਖ ਰੁਪਏ
ਸਾਲਾਨਾ ਵਿਆਜ: 6.6 ਫੀਸਦੀ
ਇੱਕ ਸਾਲ ’ਚ ਵਿਆਜ ਦੀ ਰਕਮ: 59400 ਰੁਪਏ
ਹਰ ਮਹੀਨੇ ਦੇ ਹਿਸਾਬ ਨਾਲ ਵਿਆਜ: 4950 ਰੁਪਏ
ਜੇਕਰ ਸਿੰਗਲ ਅਕਾਊਂਟ ਹੋਵੇ ਤਾਂ
ਇਕੱਠਿਆਂ ਨਿਵੇਸ਼: 4.5 ਲੱਖ ਰੁਪਏ
ਸਾਲਾਨਾ ਵਿਆਜ: 6.6 ਫੀਸਦੀ
ਇੱਕ ਸਾਲ ’ਚ ਵਿਆਜ ਦੀ ਰਕਮ: 29,700 ਰੁਪਏ
ਹਰੇਕ ਮਹੀਨੇ ਦੇ ਹਿਸਾਬ ਨਾਲ ਵਿਆਜ: 2475 ਰੁਪਏ
ਪਹਿਲਾਂ ਦੇ ਮੁਕਾਬਲੇ ਕਿੰਨਾ ਨੁਕਸਾਨ:
ਅਪਰੈਲ ਦੇ ਪਹਿਲੇ ਵਿਆਜ ਦਰ: 7.6 ਫੀਸਦੀ
ਜੁਆਇੰਟ ਅਕਾਊਂਟ ’ਚ ਵੱਧ ਤੋਂ ਵੱਧ 9 ਲੱਖ ਰੁਪਏ ਨਿਵੇਸ਼ ’ਤੇ ਸਾਲਾਨਾ ਵਿਆਜ: 68400 ਰੁਪਏ
ਹਰ ਮਹੀਨੇ ਆਉਣ ਵਾਲੀ ਰਕਮ: 5700 ਰੁਪਏ
ਹੁਣ ਕਿੰਨਾ ਨੁਕਸਾਨ: 750 ਰੁਪਏ
ਕਿਵੇਂ ਖੋਲ੍ਹੀਏ ਖਾਤਾ:
ਸਭ ਤੋਂ ਪਹਿਲਾਂ ਪੋਸਟ ਆਫ਼ਿਸ ’ਚ ਬੱਚਤ ਖਾਤਾ ਖੋਲ੍ਹਣਾ ਹੋਵੇਗਾ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਅਕਾਊਂਟ ਨਹੀਂ ਹੈ ਇਸ ਤੋਂ ਬਾਅਦ ਕਿਸੇ ਵੀ ਨਜ਼ਦੀਕੀ ਪੋਸਟ ਆਫ਼ਿਸ ਬ੍ਰਾਂਚ ਤੋਂ ਮਨਥਲੀ ਸਕੀਮ ਲਈ ਇੱਕ ਫਾਰਮ ਲੈਣਾ ਹੋਵੇਗਾ ਇਸ ਦੇ ਲਈ ਆਈਡੀ ਪਰੂਫ, ਰੇਜੀਡੈਨਸ਼ੀਅਲ ਪਰੂਫ ਅਤੇ 2 ਪਾਸਪੋਰਟ ਸਾਇਜ਼ ਦੇ ਫੋਟੋਗ੍ਰਾਫ ਲਾਉਣੇ ਹੋਣਗੇ ਇਸ ਨੂੰ ਸਹੀ-ਸਹੀ ਭਰ ਕੇ ਵਿਟਨੈੱਸ ਜਾਂ ਨਾਮਿਨੀ ਦੇ ਸਾਇਨ ਨਾਲ ਪੋਸਟ ਆਫ਼ਿਸ ’ਚ ਜਮ੍ਹਾ ਕਰੋ ਫਾਰਮ ਦੇ ਨਾਲ ਅਕਾਊਂਟ ਖੋਲ੍ਹਣ ਲਈ ਤੈਅ ਰਕਮ ਲਈ ਕੈਸ਼ ਜਾਂ ਚੈੱਕ ਜਮ੍ਹਾ ਕਰੋ
ਕਿਸ ਨੂੰ ਕਰਨਾ ਚਾਹੀਦਾ ਹੈ ਨਿਵੇਸ਼:
ਪੋਸਟ ਆਫ਼ਿਸ ਮਨਥਲੀ ਇਨਕਮ ਉਨ੍ਹਾਂ ਲਈ ਬਿਹਤਰ ਬਦਲ ਹੈ ਜੋ ਹਰ ਮਹੀਨੇ ਬਾਜ਼ਾਰ ਤੋਂ ਕੁਝ ਨਾ ਕੁਝ ਤੈਅ ਇਨਕਮ ਚਾਹੁੰਦੇ ਹਨ, ਦੂਜੇ ਪਾਸੇ ਵੀ ਬਿਨਾਂ ਰਿਸਕ ਲਏ ਪੋਸਟ ਆਫ਼ਿਸ ਮਨਥਲੀ ਇਨਕਮ ਸਕੀਮ ’ਚ ਕੋਈ ਵੀ ਭਾਰਤੀ ਨਾਗਰਿਕ ਨਿਵੇਸ਼ ਕਰ ਸਕਦਾ ਹੈ ਜੇਕਰ 10 ਸਾਲ ਤੋਂ ਜ਼ਿਆਦਾ ਉਮਰ ਹੈ ਤਾਂ ਮਾਇਨਰ ਦੇ ਨਾਂਅ ਵੀ ਮਾਪਿਆਂ ਦੀ ਦੇਖ-ਰੇਖ ’ਚ ਇਹ ਖਾਤਾ ਖੁੱਲ੍ਹ ਸਕਦਾ ਹੈ
ਨਿਵੇਸ਼ 100 ਪ੍ਰਤੀਸ਼ਤ ਸੁਰੱਖਿਅਤ
ਬੈਂਕ ਦੇ ਮੁਕਾਬਲੇ ਪੋਸਟ ਆਫ਼ਿਸ ਭਾਵ ਡਾਕਘਰ ’ਚ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ ਬੈਂਕ ਦੇ ਡਿਫਾਲਟ ਹੋਣ ਦੀ ਸਥਿਤੀ ’ਚ ਉਸ ’ਚ ਜਮ੍ਹਾ 5 ਲੱਖ ਰੁਪਏ ਤੱਕ ਹੀ ਬੀਮਾ ਗਾਰੰਟੀ ਹੁੰਦਾ ਹੈ ਇਹ ਗਾਰੰਟੀ ਡਿਪਾਜਿਟ ਇੰਸ਼ੋਰੈਂਸ ਐਂਡ ਕੇ੍ਰਡਿਟ ਗਾਰੰਟੀ ਕਾਰਪੋਰੇਸ਼ਨ ਬੈਂਕ ਗਾਹਕਾਂ ਨੂੰ ਦਿੰਦਾ ਹੈ ਜਦਕਿ, ਡਾਕਘਰ ’ਚ ਜਮ੍ਹਾ ਪੈਸਿਆਂ ’ਤੇ ਸਾੱਵਰੇਨ ਗਾਰੰਟੀ ਹੁੰਦੀ ਹੈ
ਨਿਵੇਸ਼ ’ਤੇ ਟੈਕਸ ਛੋਟ ਨਹੀਂ:
ਆਮਦਨ ਟੈਕਸ ਕਾਨੂੰਨ ਦੇ ਸੈਕਸ਼ਨ 80-ਸੀ ਤਹਿਤ ਡਾਕਘਰ ਮਹੀਨਾ ਆਮਦਨੀ ਯੋਜਨਾ (ਪੀਓਐੱਮਆਈਐੱਸ) ’ਚ ਨਿਵੇਸ਼ ’ਤੇ ਟੈਕਸ ਛੋਟ ਨਹੀਂ ਮਿਲਦੀ ਹੈ ਐੱਮਆਈਐੱਸ ਦੇ ਵਿਆਜ ’ਤੇ ਟੈਕਸ ਲਗਦਾ ਹੈ ਹਾਲਾਂਕਿ ਇਸ ’ਚ ਤੁਸੀਂ ਇਸ ਪੂਰੇ ਸਮੇਂ ਲਈ ਆਪਣੀ ਨਿਸ਼ਚਿਤ ਮਹੀਨਾ ਆਮਦਨੀ ਪ੍ਰਾਪਤ ਕਰਦੇ ਰਹਿੰਦੇ ਹੋ
ਖਾਤਾ ਟਰਾਂਸਫਰ ਦੀ ਸੁਵਿਧਾ:
ਡਾਕਘਰ ਮਹੀਨਾ ਆਮਦਨੀ ਯੋਜਨਾ ’ਚ ਖਾਤਾ ਟਰਾਂਸਫਰ ਕਰਵਾਇਆ ਜਾ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ’ਚ ਟਰਾਂਸਫਰ ਹੋ ਗਿਆ ਹੈ ਤਾਂ ਦੂਜੇ ਸ਼ਹਿਰ ’ਚ ਤੁਹਾਡਾ ਐੱਮਆਈਐੱਸ ਅਕਾਊਂਟ ਟਰਾਂਸਫਰ ਹੋ ਜਾਏਗਾ ਇਸ ਦੇ ਲਈ ਤੁਹਾਨੂੰ ਕੋਈ ਫੀਸ ਵੀ ਨਹੀਂ ਦੇਣੀ ਪੈਂਦੀ
ਪੰਜ ਸਾਲਾਂ ਤੋਂ ਪਹਿਲਾਂ ਪੈਸੇ ਕਢਵਾਉਣ ’ਤੇ ਨੁਕਸਾਨ
ਡਾਕਘਰ ਮਹੀਨਾ ਆਮਦਨੀ ਯੋਜਨਾ (ਪੀਓਐੱਮਆਈਐੱਸ) ’ਚ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ’ਤੇ ਨੁਕਸਾਨ ਹੋ ਸਕਦਾ ਹੈ ਇੱਕ ਸਾਲ ਦੇ ਅੰਦਰ ਜਮ੍ਹਾ ਪੈਸੇ ਵਾਪਸ ਲੈ ਲੈਣ ’ਤੇ ਤੁਹਾਨੂੰ ਇਸ ’ਤੇ ਕੋਈ ਵੀ ਰਿਟਰਨ ਨਹੀਂ ਮਿਲੇਗਾ ਇੱਕ ਸਾਲ ਤੋਂ ਬਾਅਦ ਤੁਸੀਂ ਡਾਕਘਰ ਮਹੀਨਾ ਆਮਦਨ ਯੋਜਨਾ (ਪੀਓਐੱਮਆਈਐੱਸ) ’ਚ ਕੀਤੇ ਗਏ ਨਿਵੇਸ਼ ’ਚੋਂ ਪੈਸੇ ਕਢਵਾ ਸਕਦੇ ਹੋ ਪਰ 3 ਸਾਲ ਤੋਂ ਪਹਿਲਾਂ ਪੈਸੇ ਕਢਵਾਉਣ ’ਤੇ ਤੁਹਾਨੂੰ 2 ਪ੍ਰਤੀਸ਼ਤ ਪੈਨਾਲਟੀ ਦੇਣੀ ਪੈਂਦੀ ਹੈ ਤਿੰਨ ਸਾਲਾਂ ਤੋਂ ਬਾਅਦ ਜਮ੍ਹਾ ਵਾਪਸ ਲੈਣ ’ਤੇ ਇੱਕ ਪ੍ਰਤੀਸ਼ਤ ਕਟੌਤੀ ਤੋਂ ਬਾਅਦ ਤੁਹਾਨੂੰ ਜਮ੍ਹਾ ਰਾਸ਼ੀ ਪੀਓਐੱਮਆਈਐੱਸ ਤੋਂ ਵਾਪਸ ਮਿਲੇਗੀ
ਕਿਉਂ ਖਾਸ ਹੈ ਇਹ ਸਕੀਮ?
ਜਦੋਂ ਇਸ ਇਨਵੈਸਟਮੈਂਟ ਦੇ ਪੈਸੇ ਦੀ ਮੈਚਿਓਰਿਟੀ ਭਾਵ ਪੰਜ ਸਾਲ ਪੂਰਾ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਦੁਬਾਰਾ ਇਨਵੈਸਟ ਕਰ ਸਕਦੇ ਹੋ ਅਕਾਊਂਟ ਹੋਲਡਰ ਇਸ ’ਚ ਕਿਸੇ ਨਾੱਮਿਨੀ ਨੂੰ ਵੀ ਨਿਯੁਕਤ ਕਰ ਸਕਦਾ ਹੈ ਕਿਸੇ ਅਨਹੋਣੀ ਕਾਰਨ ਖਾਤਾਧਾਰਕ ਦੀ ਮੌਤ ਤੋਂ ਬਾਅਦ ਜਮ੍ਹਾ ਰਾਸ਼ੀ ਦਾ ਹੱਕਦਾਰ ਨਾੱਮਿਨੀ ਹੁੰਦਾ ਹੈ ਇਸ ਯੋਜਨਾ ’ਚ ਇੱਕ ਖਾਸ ਗੱਲ ਇਹ ਹੈ ਕਿ ਇਸ ’ਚ ਟੀਡੀਐੱਸ ਨਹੀਂ ਲਗਦਾ, ਜਦਕਿ ਇਸ ਨਿਵੇਸ਼ ਦੇ ਬਦਲੇ ਪ੍ਰਾਪਤ ਵਿਆਜ ’ਤੇ ਟੈਕਸ ਦੇਣਾ ਹੁੰਦਾ ਹੈ