ਖੇਡੋ ਅਤੇ ਜੀਓ ਜ਼ਿੰਦਗੀ ਲੰਮੀ

ਉਂਜ ਤਾਂ ਖੇਡ ਖੇਡਣਾ ਸਾਰਿਆਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਹਰ ਤਰ੍ਹਾਂ ਦੀ ਖੇਡ ਦੇ ਆਪਣੇ-ਆਪਣੇ ਮਹੱਤਵ ਅਤੇ ਲਾਭ ਹਨ ਪਰ ਸਾਰੀਆਂ ਖੇਡਾਂ ’ਚੋਂ ਟੈਨਿਸ ਅਜਿਹੀ ਖੇਡ ਹੈ ਜਿਸ ਨੂੰ ਲਗਾਤਾਰ ਖੇਡਣ ਵਾਲੇ ਦੀ ਜੀਵਨ ਉਮੀਦ ਜ਼ਿੰਦਗੀ ਦੀ ਅੱਵਧੀ ਵੱਧ ਜਾਂਦੀ ਹੈ ਆਮ ਜ਼ਿੰਦਗੀ ਨਾਲੋਂ ਉਹ 10 ਸਾਲ ਜ਼ਿਆਦਾ ਜਿਉਂਦਾ ਰਹਿੰਦਾ ਹੈ ਕੋਪੇਨਹੇਗਨ ਡੈਨਮਾਰਕ ’ਚ ਲੰਮੇ ਸਮੇਂ ਤੱਕ ਚੱਲੇ ਰਿਸਰਚ ਦੇ ਸਿੱਟੇ ਨੇ ਟੈਨਿਸ ਖੇਡਣ ਨਾਲ ਹੋਣ ਵਾਲੇ ਇਸ ਲਾਭ ਨੂੰ ਉਜਾਗਰ ਕੀਤਾ ਹੈ

ਉਂਜ ਤਾਂ ਤੁਸੀਂ ਕੋਈ ਵੀ ਖੇਡ ਨਿਯਮਿਤ ਤੌਰ ’ਤੇ ਖੇਡਦੇ ਹੋ ਤਾਂ ਉਸ ਨਾਲ ਸਿਹਤ ਲਾਭ ਜ਼ਰੂਰ ਮਿਲਦਾ ਹੈ ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਮਨ ਖੁਸ਼ ਰਹਿੰਦਾ ਹੈ, ਤਣਾਅ ਦੂਰ ਹੁੰਦਾ ਹੈ ਅਤੇ ਯਾਦ-ਸ਼ਕਤੀ ਵੱਧ ਜਾਂਦੀ ਹੈ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕੀਲੀਆਂ ਰਹਿੰਦੀਆਂ ਹਨ ਇਸ ਨਾਲ ਦਿਲ, ਅੱਖਾਂ, ਕੰਨ ਅਤੇ ਸਾਹ ਨਾੜੀਆਂ ਸਭ ਠੀਕ ਠਾਕ ਕੰਮ ਕਰਦੇ ਹਨ ਸਰੀਰ ਦੀ ਤਾਕਤ ਵੱਧ ਜਾਂਦੀ ਹੈ ਭੁੱਖ ਵਧੀਆ ਲੱਗਦੀ ਹੈ ਅਤੇ ਪਾਚਣ ਸ਼ਕਤੀ ਠੀਕ ਰਹਿਣ ਕਾਰਨ ਭੋਜਨ ਦੇ ਸਾਰੇ ਪੌਸ਼ਟਿਕ ਤੱਤ ਸਰੀਰ ਦੇ ਸਾਰੇ ਅੰਗਾਂ ਨੂੰ ਮਿਲਦੇ ਹਨ
ਖੇਡਣ ਵਾਲੇ ਦੀ ਕਾਰਜ ਸਮਰੱਥਾ ਵੱਧ ਜਾਂਦੀ ਹੈ ਉਸਦਾ ਸਰੀਰ ਚੁਸਤ ਰਹਿੰਦਾ ਹੈ ਸਰੀਰ ’ਚ ਜਮ੍ਹਾ ਵਾਧੂ ਫੈਟ ਘੱਟ ਹੁੰਦੀ ਹੈ ਸਰੀਰ ਮਜਬੂਤ ਹੁੰਦਾ ਹੈ ਸਰੀਰ ’ਚ ਜੰਮਿਆ ਜ਼ਹਿਰੀਲਾ ਤੱਤ ਪਸੀਨੇ ਜ਼ਰੀਏ ਸਰੀਰ ’ਚੋਂ ਬਾਹਰ ਨਿੱਕਲ ਜਾਂਦਾ ਹੈ ਇਸ ਤਰ੍ਹਾਂ ਕਿਸੇ ਵੀ ਖੇਡ ਨੂੰ ਨਿਯਮਿਤ ਤੌਰ ’ਤੇ ਖੇਡਣ ਨਾਲ ਕਈ ਸਿਹਤ ਲਾਭ ਮਿਲਦੇ ਹਨ ਪਰ ਟੈਨਿਸ ਖੇਡਣ ਵਾਲਿਆਂ ਨੂੰ ਉਪਰੋਕਤ ਲਾਭ ਮਿਲਣ ਦੇ ਨਾਲ-ਨਾਲ ਉਨ੍ਹਾਂ ਦੀ ਜੀਵਨ ਉਮੀਦ ਜੀਵਨ ਅਰਥਾਤ ਜਿੰਦਗੀ 10 ਸਾਲ ਵੱਧ ਜਾਂਦੀ ਹੈ

ਜੀਵਨ ਦੀ ਸੰਭਾਵਨਾ ਵਧਾਉਣ ਵਾਲੀਆਂ ਮੁੱਖ ਤਿੰਨ ਖੇਡਾਂ ਟੈਨਿਸ, ਬੈਡਮਿੰਟਨ ਅਤੇ ਫੁੱਟਬਾਲ ਹਨ, ਟੈਨਿਸ ਖੇਡਣ ਵਾਲਾ 9.7 ਸਾਲ ਤੱਕ ਜ਼ਿਆਦਾ ਜਿਉਂਦਾ ਰਹਿੰਦਾ ਹੈ ਬੈਡਮਿੰਟਨ ਖੇਡਣ ਵਾਲੇ ਦੀ ਜੀਵਨ ਉਮੀਦ ਲਗਭਗ 6.2 ਸਾਲ ਵੱਧ ਜਾਂਦੀ ਹੈ ਜਦੋਂਕਿ ਫੁੱਟਬਾਲ ਖੇਡਣ ਵਾਲੇ ਦੀ ਜੀਵਨ ਉਮੀਦ 4.7 ਸਾਲ ਵੱਧ ਜਾਂਦੀ ਹੈ ਉਪਰੋਕਤ ਖੇਡਾਂ ਦੀ ਤੁਲਨਾ ’ਚ ਜਾਗਿੰਗ ਅਤੇ ਜਿੰਮ ਨਾਲ ਜੀਵਨ ਉਮੀਦ ਘੱਟ ਵਧਦੀ ਹੈ, ਜਾਗਿੰਗ ਕਰਨ ਵਾਲਾ 3.2 ਸਾਲ ਜ਼ਿਆਦਾ ਜਿਉਂਦਾ ਰਹਿੰਦਾ ਹੈ ਜਿੰਮ ਜਾਣ ਵਾਲੇ ਦੀ ਜ਼ਿੰਦਗੀ 1.5 ਸਾਲ ਜ਼ਿਆਦਾ ਹੁੰਦੀ ਹੈ 9 ਹਜ਼ਾਰ ਲੋਕਾਂ ’ਤੇ 25 ਸਾਲ ਚੱਲੀ ਖੋਜ ਤੋਂ ਇਹ ਨਤੀਜਾ ਸਾਹਮਣੇ ਆਇਆ ਹੈ

ਖੋਜ ਅਨੁਸਾਰ ਸਰੀਰ ਨੂੰ ਸਿਹਤਮੰਦ ਰੱਖਣ ’ਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਪਰ ਕੁਝ ਖੇਡਾਂ ਅਜਿਹੀਆਂ ਹਨ ਜਿਨ੍ਹਾਂ ਨਾਲ ਖੇਡਣ ਵਾਲੇ ਦੀ ਜੀਵਨ ਉਮੀਦ ਵੱਧ ਜਾਂਦੀ ਹੈ ਜੀਵਨ ਉਮਰ ਵਧਾਉਣ ਵਾਲੀਆਂ ਖੇਡਾਂ ’ਚ ਟੈਨਿਸ ਸਭ ਤੋਂ ਅੱਗੇ ਹੈ ਟੈਨਿਸ ਖੇਡਣ ਵਾਲੇ ਦੂਜੀਆਂ ਖੇਡਾਂ ਅਪਨਾਉਣ ਵਾਲੇ ਤੋਂ 9-7 ਸਾਲ ਜ਼ਿਆਦਾ ਜਿਉਂਦੇ ਹਨ ਅਧਿਐਨ ਅਨੁਸਾਰ ਜ਼ਿਆਦਾਤਰ ਸਰੀਰਕ ਗਤੀਵਿਧੀਆਂ ਲਾਭਦਾਇਕ ਹਨ ਜਦੋਂ ਜੀਵਨ ਉਮੀਦ ’ਚ ਵਾਧੇ ਦੀ ਗੱਲ ਆਉਂਦੀ ਹੈ ਤਾਂ ਖੇਡ ਤੋਂ ਮਿਲਣ ਵਾਲੇ ਲਾਭ ’ਚ ਭਾਰੀ ਫਰਕ ਪਾਇਆ ਗਿਆ ਅਧਿਐਨ ਨਾਲ ਇਹ ਸਿੱਟਾ ਸਾਹਮਣੇ ਆਇਆ

ਖੋਜ ਅਧਿਐਨ ’ਚ 8 ਖੇਡਾਂ ਨੂੰ ਕੇਂਦਰ ’ਚ ਰੱਖਿਆ ਗਿਆ ਇਹ ਟੈਨਿਸ, ਬੈਡਮਿੰਟਨ, ਫੁੱਟਬਾਲ, ਸਾਈਕਲ ਚਲਾਉਣਾ, ਤੈਰਾਕੀ, ਜਾਗਿੰਗ ਅਤੇ ਜਿੰਮ ਹਨ ਟੈਨਿਸ ਦੇ ਹਰ ਸ਼ਾਟ ’ਤੇ ਦਿਮਾਗ ਤੇਜ਼ੀ ਨਾਲ ਸੋਚਦਾ ਹੈ ਅਤੇ ਸਰੀਰ ਉਸਦੇ ਅਨੁਸਾਰ ਕੁਇੱਕ ਐਕਸ਼ਨ ਕਰਦਾ ਹੈ ਖੋਜ ਅਨੁਸਾਰ ਟੈਨਿਸ ਖੇਡਣ ਵਾਲੇ ਖੇਡ ਦੇ ਅਖੀਰ ’ਚ ਕੁਝ ਨਾ ਕੁਝ ਖਾਂਦੇ-ਪੀਂਦੇ ਹਨ ਦੋਵੇਂ ਖਿਡਾਰੀ ਆਪਸ ’ਚ ਹੱਸਦੇ-ਬੋਲਦੇ ਹਨ ਜੋ ਉਨ੍ਹਾਂ ’ਚ ਜੁੜਾਅ ਬਣਾਉਂਦਾ ਹੈ ਪਰ ਜਾਗਿੰਗ, ਜਿੰਮ ਜਾਂ ਸਿੰਗਲ ਖੇਡਾਂ ’ਚ ਅਜਿਹਾ ਨਹੀਂ ਹੁੰਦਾ ਹੈ ਸਾਰੀਆਂ ਖੇਡਾਂ ’ਚ ਸਮੂਹਿਕ ਖੇਡਾਂ ਜ਼ਿਆਦਾ ਲਾਭਕਾਰੀ ਹਨ ਇਕੱਲੇ ਖੇਡੀਆਂ ਜਾਣ ਵਾਲੀਆਂ ਖੇਡਾਂ ਜੀਵਨ ਉਮੀਦ ਵਧਾਉਣ ’ਚ ਸਮੂਹਿਕ ਜਾਂ ਦੋ ਦੇ ਦਰਮਿਆਨ ਹੋਣ ਵਾਲੀਆਂ ਖੇਡਾਂ ਦੀ ਤੁਲਨਾ ’ਚ ਘੱਟ ਲਾਭਦਾਇਕ ਹੁੰਦੀਆਂ ਹਨ ਸਮੂਹਿਕ ਖੇਡਾਂ ਸਮਾਜਿਕ ਬੰਧਨ ਦਾ ਵਿਅਕਤੀ ਦੀ ਸਿਹਤ ’ਤੇ ਡੂੰਘਾ ਅਸਰ ਪੈਂਦਾ ਹੈ

ਜੀਵਨ ਉਮੀਦ, ਜੀਵਨ ਅਰਥਾਤ ਜ਼ਿੰਦਗੀ ਵਧਾਉਣ ’ਚ ਸਮਾਜਿਕ ਪੱਖ ਮਹੱਤਵਪੂਰਨ ਹੁੰਦਾ ਹੈ ਇਕੱਲੇ ਅਤੇ ਅਲੱਗ-ਅਲੱਗ ਰੱਖਣ ਵਾਲੀਆਂ ਖੇਡਾਂ ਅਪਨਾਉਣ ਵਾਲਿਆਂ ਨੂੰ ਜੀਵਨ ਉਮੀਦ ਵਧਣ ਦਾ ਲਾਭ ਘੱਟ ਹੁੰਦਾ ਹੈ ਜਿੰਮ ਜਾਣ ਵਾਲੇ ਜਾਗਿੰਗ ਕਰਨ ਵਾਲਿਆਂ ਨਾਲ ਅਜਿਹਾ ਹੀ ਪਾਇਆ ਗਿਆ ਹੈ ਅਤੇ ਸਮੂਹਿਕ ਖੇਡਾਂ ਖੇਡ ਕੇ ਵਧੇਰੇ ਸਿਹਤ ਲਾਭ ਪਾ ਸਕਦੇ ਹਾਂ ਅਤੇ ਟੈਨਿਸ ਖੇਡ ਕੇ ਆਪਣੇ ਜੀਵਨ ਉਮੀਦ, ਜੀਵਨ ਦੀ ਸੰਭਾਵਨਾ ਅਰਥਾਤ ਜਿੰਦਗੀ ਨੂੰ ਲਗਭਗ 10 ਸਾਲ ਵਧਾ ਸਕਦੇ ਹਨ
-ਸੀਤੇਸ਼ ਕੁਮਾਰ ਦਿਵੇਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!