Peanuts

ਸਰੀਰ ਦਾ ਪੋਸ਼ਣ ਕਰਦੀ ਹੈ ਮੂੰਗਫਲੀ Peanuts

ਠੰਢ ਆ ਗਈ ਹੈ ਤਾਂ ਮੂੰਗਫਲੀ ਖਾਣ ਦਾ ਮਜ਼ਾ ਵਧ ਗਿਆ ਹੈ ਪਰਿਵਾਰ ਜਾਂ ਦੋਸਤਾਂ ਨਾਲ ਬੈਠ ਕੇ ਮੂੰਗਫਲੀ ਖਾਓ ਇਸ ਨੂੰ ‘ਗਰੀਬਾਂ ਦਾ ਬਦਾਮ’ ਕਿਹਾ ਜਾਂਦਾ ਹੈ ਮੂੰਗਫਲੀ ਸਾਡੇ ਸਰੀਰ ਦਾ ਪੋਸ਼ਣ ਕਰਦੀ ਹੈ ਐਨਾ ਜ਼ਰੂਰ ਧਿਆਨ ਰੱਖੋ ਕਿ ਜ਼ਿਆਦਾ ਮੂੰਗਫਲੀ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਮੁੱਠੀ ਭਰ ਭੁੰਨ੍ਹੀਆਂ ਮੂੰਗਫਲੀਆਂ ਨਿਸ਼ਚਿਤ ਹੀ ਪੋਸ਼ਕ ਤੱਤਾਂ ਦੀ ਨਜ਼ਰ ਨਾਲ ਲਾਭਕਾਰੀ ਹਨ।

ਮੂੰਗਫਲੀ ’ਚ ਪ੍ਰੋਟੀਨ, ਕੈਲੋਰੀ ਅਤੇ ਕੇ. ਈ. ਵਿਟਾਮਿਨ ਭਰਪੂਰ ਹੁੰਦੇ ਹਨ ਇਹ ਵਧੀਆ ਪੋਸ਼ਣ ਪ੍ਰਦਾਨ ਕਰਦੀ ਹੈ ਮੂੰਗਫਲੀ ’ਚ ਪ੍ਰੋਟੀਨ, ਚਿਕਨਾਈ ਅਤੇ ਸ਼ੱਕਰ ਪਾਈ ਜਾਂਦੀ ਹੈ ਮੂੰਗਫਲੀ ਦੀ ਭੁੰਨ੍ਹੀ ਹੋਈ ਇੱਕ ਕਿਲੋਗ੍ਰਾਮ ਗਿਰੀ ’ਚ ਦੋ ਗੇਲਣ ਦੁੱਧ ਦੇ ਬਰਾਬਰ ਊਰਜਾ ਹੁੰਦੀ ਹੈ ਇਸ ਦਾ ਪ੍ਰੋਟੀਨ ਦੁੱਧ ਨਾਲ ਮਿਲਦਾ-ਜੁਲਦਾ ਹੈ, ਚਿਕਨਾਈ ਘਿਓ ਨਾਲ ਮਿਲਦੀ ਹੈ ਮੂੰਗਫਲੀ ਖਾਣ ਨਾਲ ਦੁੱਧ, ਬਾਦਾਮ ਅਤੇ ਘਿਓ ਦੀ ਪੂਰਤੀ ਹੋ ਜਾਂਦੀ ਹੈ।

ਯਕਸ਼ਮਾ (ਟੀਬੀ):

ਮੂੰਗਫਲੀ ’ਚ ਰਸਾਇਣ ਆਰਜੀਨਾਈਨ ਨਾਮਕ ਐਮੀਨੋ ਐਸਿਡ ਬਹੁਤਾਤ ਵਿਚ ਪਾਇਆ ਜਾਂਦਾ ਹੈ ਜੋ ਟੀਬੀ ਰੋਗ ਨੂੰ ਦੂਰ ਕਰਨ ’ਚ ਸਫ਼ਲ ਹੋ ਸਕਦਾ ਹੈ ਇਹ ਸਰੀਰ ’ਚ ਨਾਈਟ੍ਰਿਕ-ਆਕਸਾਈਡ ਦਾ ਪੱਧਰ ਵਧਾਉਣ ’ਚ ਸਹਾਇਕ ਹੋ ਸਕਦਾ ਹੈ ਨਾਈਟ੍ਰਿਕ ਅਤੇ ਆਕਸਾਈਡ ਸਰੀਰ ’ਚ ਰੋਗ-ਰੋਕੂ ਪ੍ਰਣਾਲੀ ਨੂੰ ਚੁਸਤ ਕਰਦਾ ਹੈ ਮੂੰਗਫਲੀ ’ਚ ਫੈਟ ਵਰਗੇ ਹੋਰ ਪੌਸ਼ਟਿਕ ਤੱਤ ਵੀ ਹੁੰਦੇ ਹਨ, ਜੋ ਕਿ ਰੋਗੀਆਂ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ ਰੋਗੀਆਂ ਨੂੰ ਚਾਰ ਹਫਤਿਆਂ ਤੱਕ ਹੋਰ ਦਵਾਈਆਂ ਦੇ ਨਾਲ ਆਰਜੀਨਾਈਨ ਵਾਲੇ ਕੈਪਸੂਲ ਦਿੱਤੇ ਗਏ ਪ੍ਰਯੋਗ ’ਚ ਪਾਇਆ ਗਿਆ।

ਕਿ ਜਿਹੜੇ ਰੋਗੀਆਂ ਨੂੰ ਆਰਜੀਨਾਈਨ ਦੀ ਖੁਰਾਕ ਦਿੱਤੀ ਗਈ ਉਨ੍ਹਾਂ ’ਤੇ ਇਲਾਜ ਦਾ ਜ਼ਿਆਦਾ ਲਾਭ ਦਿਖਾਈ ਦਿੱਤਾ ਤੇਜ਼ ਖੰਘ ਵਰਗੇ ਲੱਛਣਾਂ ’ਚ ਜ਼ਲਦੀ ਸੁਧਾਰ ਦੇਖਿਆ ਗਿਆ ਥੁੱਕ ਦੀ ਜਾਂਚ ’ਚ ਵੀ ਟੀਬੀ ਦੇ ਜੀਵਾਣੂਆਂ ਦੇ ਪੱਧਰ ’ਚ ਕਮੀ ਦੇਖੀ ਗਈ ਮਾਹਿਰਾਂ ਦਾ ਮੰਨਣਾ ਹੈ ਕਿ ਆਰਜੀਨਾਈਨ ਥੈਰੇਪੀ ਦੀ ਮੱਦਦ ਨਾਲ ਟੀਬੀ ਦੇ ਇਲਾਜ ਦੇ ਸਮੇਂ ’ਚ ਕਮੀ ਲਿਆਂਦੀ ਜਾ ਸਕਦੀ ਹੈ ਮਾਹਿਰਾਂ ਨੇ ਕਿਹਾ ਕਿ ਜਿੱਥੇ ਆਰਜੀਨਾਈਨ ਦਵਾਈ ਦੇ ਤੌਰ ’ਤੇ ਸਰਲਤਾ ਨਾਲ ਜਾਂ ਸਸਤੇ ’ਚ ਉਪਲੱਬਧ ਨਾ ਹੋਣ, ਉੱਥੇ ਮੂੰਗਫਲੀ ਤੋਂ ਇਸ ਦਾ ਕੰਮ ਲਿਆ ਜਾ ਸਕਦਾ ਹੈ ਟੀਬੀ ਦੇ ਰੋਗੀਆਂ ਨੂੰ ਨਿੱਤ ਮੂੰਗਫਲੀ ਖਾਣੀ ਚਾਹੀਦੀ ਹੈ।

ਗਰਭ ਅਵਸਥਾ:

ਗਰਭਕਾਲ ’ਚ ਔਰਤਾਂ ਨੂੰ ਸੱਠ ਗ੍ਰਾਮ ਮੂੰਗਫਲੀ ਰੋਜ਼ਾਨਾ ਖਾਣ ਨਾਲ ਗਰਭ ’ਚ ਬੱਚੇ ਦੇ ਵਾਧੇ ’ਚ ਲਾਭ ਹੁੰਦਾ ਹੈ ਸੇਕੀ ਹੋਈ ਮੂੰਗਫਲੀ ਪੀਸ ਕੇ ਪਾਊਡਰ ਬਣਾ ਲਓ ਗਰਭ ਅਵਸਥਾ ’ਚ ਇੱਕ ਗਲਾਸ ਗਰਮ ਦੁੱਧ ’ਚ ਤਿੰਨ ਚਮਚ ਪਾਊਡਰ ਪਾ ਕੇ ਰੋਜ਼ਾਨਾ ਇੱਕ ਵਾਰ ਪੀਣ ਨਾਲ ਸਿਹਤਮੰਦ ਬੱਚੇ ਦਾ ਜਨਮ ਹੁੰਦਾ ਹੈ ਅਤੇ ਸੇਕੀ ਹੋਈ ਮੂੰਗਫਲੀ ਖਾਂਦੇ ਜਾਓ ਅਤੇ ਦੋ-ਦੋ ਘੁੱਟ ਦੁੱਧ ਪੀਓ ਇਸ ਤਰੀਕੇ ਨਾਲ ਵੀ ਬਰਾਬਰ ਲਾਭ ਹੋਵੇਗਾ।

ਦੁੱਧ ’ਚ ਵਾਧਾ:

ਰੋਜ਼ਾਨਾ ਕੱਚੀ ਮੂੰਗਫਲੀ ਖਾਣ ਨਾਲ ਦੁੱਧ ਪਿਆਉਣ ਵਾਲੀਆਂ ਮਾਵਾਂ ਦਾ ਦੁੱਧ ਵਧਦਾ ਹੈ ਨਵੀਂ ਸੇਕੀ ਹੋਈ ਮੂੰਗਫਲੀ ਲਗਾਤਾਰ ਖਾਂਦੇ ਰਹਿਣ ਨਾਲ ਵੀ ਮਾਵਾਂ ਦੇ ਦੁੱਧ ’ਚ ਵਾਧਾ ਹੁੰਦਾ ਹੈ।

ਚਮੜੀ ਦੀ ਕੋਮਲਤਾ:

ਸਰਦੀ ਦੇ ਦਿਨਾਂ ’ਚ ਨਵੀਂ ਸੇਕੀ ਹੋਈ ਮੂੰਗਫਲੀ ਖਾਂਦੇ ਰਹਿਣ ਨਾਲ ਚਮੜੀ ਕੋਮਲ ਰਹਿੰਦੀ ਹੈ ਅਤੇ ਹੱਥ-ਪੈਰ ਨਹੀਂ ਪਾਟਦੇ।

ਖੁਸ਼ਕੀ, ਰੁੱਖਾਪਣ:

ਸਰਦੀਆਂ ’ਚ ਚਮੜੀ ’ਚ ਰੁੱਖਾਪਣ ਆ ਜਾਂਦਾ ਹੈ ਜ਼ਰਾ ਜਿਹੀ ਮੂੰਗਫਲੀ ਦਾ ਤੇਲ, ਦੁੱਧ ਅਤੇ ਗੁਲਾਬਜਲ ਮਿਲਾ ਕੇ ਮਾਲਿਸ਼ ਕਰੋ ਅਤੇ ਵੀਹ ਮਿੰਟਾਂ ਬਾਅਦ ਨਹਾ ਲਓ ਇਸ ਨਾਲ ਚਮੜੀ ਦਾ ਰੁੱਖਾਪਣ ਠੀਕ ਹੋ ਜਾਵੇਗਾ।

ਬੁੱਲ੍ਹ:

ਨਹਾਉਣ ਤੋਂ ਪਹਿਲਾਂ ਤਲ਼ੀ ’ਤੇ ਚੌਥਾਈ ਚਮਚ ਮੂੰਗਫਲੀ ਦਾ ਤੇਲ ਲੈ ਕੇ ਉਂਗਲੀ ਨਾਲ ਤਲ਼ੀ ’ਚ ਰਗੜੋ ਅਤੇ ਫਿਰ ਬੁੱਲ੍ਹਾਂ ’ਤੇ ਇਸ ਤੇਲ ਦੀ ਮਾਲਿਸ਼ ਕਰੋ, ਬੁੱਲ੍ਹਾਂ ਲਈ ਇਹ ਫਾਇਦੇਮੰਦ ਹੈ।

ਮੋਟਾਪਾ ਘਟਾਉਣਾ:

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਥੋੜ੍ਹੀ ਜਿਹੀ ਭੁੰਨ੍ਹੀ ਹੋਈ ਮੂੰਗਫਲੀ ਬਿਨਾਂ ਖੰਡ ਦੀ ਚਾਹ ਜਾਂ ਕੌਫੀ ਨਾਲ ਲਈ ਜਾਵੇ, ਤਾਂ ਭੁੱਖ ਜ਼ਲਦੀ ਸ਼ਾਂਤ ਹੋ ਜਾਂਦੀ ਹੈ ਅਤੇ ਵਿਅਕਤੀ ਘੱਟ ਭੋਜਨ ਖਾਂਦਾ ਹੈ ਇਸ ਤਰ੍ਹਾਂ ਸਰੀਰ ਦਾ ਵਜ਼ਨ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ।

ਦਿਲ:

ਮੂੰਗਫਲੀ ’ਚ ਵਿਟਾਮਿਨ ‘ਬੀ’ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ ਇਸਨੂੰ ਸਰੀਰ ਲਈ ਜ਼ਰੂਰੀ ਕੈਲੋਰੀਜ਼ ਦਾ ਭੰਡਾਰ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਵੀ ਮੂੰਗਫਲੀ ਦੀ ਵਰਤੋਂ ’ਚ ਇਹ ਖਾਸੀਅਤ ਹੈ ਕਿ ਇਸ ’ਚ ਕੋਲੈਸਟਰਾਲ ਨਾਮਕ ਪਦਾਰਥ ਨਹੀਂ ਹੁੰਦਾ ਇਸ ਵਿਚ ਮੋਨੋ ਅਨਸੈਚੂਰੇਟਿਡ ਫੈਟੀ ਐਸਿਡ ਹੁੰਦਾ ਹੈ ਜੋ ਦਿਲ ਦੇ ਰੋਗ ਦੇ ਖਤਰੇ ਨੂੰ ਘੱਟ ਕਰਦਾ ਹੈ ਮੂੰਗਫਲੀ ਦੇ ਰਿਫਾਇੰਡ ਤੇਲ ਦੇ ਡੱਬੇ ’ਤੇ ਵੀ ਛਪਿਆ ਹੁੰਦਾ ਹੈ ਕਿ ਇਹ ਦਿਲ ਦੇ ਰੋਗ ਦਾ ਖ਼ਤਰਾ ਘੱਟ ਕਰਦਾ ਹੈ ਜੇਕਰ ਘੱਟ ਮਾਤਰਾ ’ਚ ਮੂੰਗਫਲੀ ਖਾਓ ਤਾਂ ਬੁਰਾ ਅਸਰ ਨਹੀਂ ਪਵੇਗਾ, ਪਰ ਜ਼ਿਆਦਾ ਖਾਣ ਨਾਲ ਨੁਕਸਾਨ ਹੋ ਸਕਦਾ ਹੈ ਦਿਲ ਦੇ ਰੋਗੀਆਂ ਨੂੰ ਮੂੰਗਫਲੀ ਘੱਟ ਖਾਣੀ ਚਾਹੀਦੀ ਹੈ।

ਜ਼ਿਆਦਾ ਮੂੰਗਫਲੀ ਦਿਲ ਲਈ ਨੁਕਸਾਨਦੇਹ ਹੋ ਸਕਦੀ ਹੈ ਸ਼ਿਕਾਗੋ ਯੂਨੀਵਰਸਿਟੀ ’ਚ ਅਮਰੀਕਾ ਦੇ ਡਾ. ਡਰੇਗਾ ਵੈਸੀਲੀਅਨੋਵਿਚ ਅਤੇ ਉਨ੍ਹਾਂ ਦੇ ਸਹਿਯੋਗੀ ਖੋਜਕਾਰਾਂ ਨੇ ਇਹ ਦੱਸਿਆ ਹੈ ਕਿ ਦਿਲ ਨੂੰ ਜ਼ਿਆਦਾ ਮੂੰਗਫਲੀ ਤੋਂ ਖਤਰਾ ਹੈ, ਇਸ ਨਾਲ ਧਮਨੀਆਂ ਦੀ ਅੰਦਰੂਨੀ ਕੰਧ ’ਤੇ ਚਰਬੀ ਜਮ੍ਹਾ ਹੋ ਜਾਂਦੀ ਹੈ ਜਿਸ ਨਾਲ ਖੂਨ ਦੇ ਪ੍ਰਵਾਹ ’ਚ ਅੜਿੱਕਾ ਪੈਦਾ ਹੋ ਸਕਦਾ ਹੈ ਇਹ ਵਿਚਾਰ ਡਾ. ਡਰੇਗਾ ਨੇ ਬਾਂਦਰਾਂ ਨੂੰ ਸਵੇਰੇ ਸ਼ਾਮ ਭਰਪੇਟ ਮੂੰਗਫਲੀ ਖੁਆ ਕੇ ਪ੍ਰੀਖਣ ਦੇ ਆਧਾਰ ’ਤੇ ਪ੍ਰਗਟ ਕੀਤਾ।

ਮੂੰਗਫਲੀ ਦਾ ਤੇਲ ਪੌਸ਼ਟਿਕ ਅਤੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਇਹ ਸੌਖਾ ਪੱਚ ਜਾਂਦਾ ਹੈ ਇਸ ਵਿਚ ਪ੍ਰੋਟੀਨ ਐਨੀ ਲੋਂੜੀਦੀ ਮਾਤਰਾ ’ਚ ਹੁੰਦਾ ਹੈ ਜਿਸ ਨਾਲ ਕਿ ਪ੍ਰੋਟੀਨ ਵਾਲੀ ਕੋਈ ਹੋਰ ਚੀਜ਼ ਲੈਣ ਦੀ ਲੋੜ ਹੀ ਨਹੀਂ ਹੁੰਦੀ ਹੈ। ਹੱਥ, ਪੈਰ ਅਤੇ ਜੋੜਾਂ ਦੇ ਦਰਦ ’ਚ ਵੀ ਮੂੰਗਫਲੀ ਦਾ ਤੇਲ ਲਾਭ ਪਹੁੰਚਾਉਂਦਾ ਹੈ ਮੂੰਗਫਲੀ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ’ਤੇ ਨਸਾਂ ਮਜ਼ਬੂਤ ਹੁੰਦੀਆਂ ਹਨ ਅਤੇ ਦਰਦ ’ਚ ਆਰਾਮ ਮਿਲਦਾ ਹੈ ਮੂੰਗਫਲੀ ਦੇ ਤੇਲ ਨੂੰ ਕੋਸਾ ਕਰਕੇ ਮਾਲਿਸ਼ ਕਰਨ ਨਾਲ ਦਾਦ, ਖਾਜ, ਖੁਰਕ ਆਦਿ ਚਮੜੀ ਰੋਗ ਠੀਕ ਹੁੰਦੇ ਹਨ। ਮੂੰਗਫਲੀ ਸਰੀਰ ’ਚ ਗਰਮੀ ਪੈਦਾ ਕਰਦੀ ਹੈ।

ਇਸ ਲਈ ਸਰਦੀ ਦੇ ਮੌਸਮ ’ਚ ਹੀ ਖਾਣਾ ਜ਼ਿਆਦਾ ਲਾਭਦਾਇਕ ਹੈ ਇਹ ਤਰ ਖਾਂਸੀ ’ਚ ਲਾਹੇਵੰਦ ਹੈ ਮੇਹਦੇ ਅਤੇ ਫੇਫੜਿਆਂ ਨੂੰ ਬਲ ਦਿੰਦੀ ਹੈ ਥੋੜ੍ਹੀ ਮਾਤਰਾ ’ਚ ਨਿੱਤ ਮੂੰਗਫਲੀ ਖਾਣ ਨਾਲ ਮੋਟਾਪਾ ਵਧਦਾ ਹੈ ਇਸਨੂੰ ਭੋਜਨ ਨਾਲ, ਜਿਵੇਂ ਸਬਜੀ, ਖੀਰ, ਖਿੱਚੜੀ ਆਦਿ ’ਚ ਪਾ ਕੇ ਰੋਜ਼ਾਨਾ ਖਾਣਾ ਚਾਹੀਦੈ ਮੂੰਗਫਲੀ ’ਚ ਤੇਲ ਦਾ ਅੰਸ਼ ਹੋਣ ਨਾਲ ਇਹ ਹਵਾ ਦੀਆਂ ਬਿਮਾਰੀਆਂ ਨੂੰ ਖ਼ਤਮ ਕਰਦੀ ਹੈ ਇਹ ਪਾਚਨਸ਼ਕਤੀ ਨੂੰ ਵਧਾਉਂਦੀ ਹੈ ਅਤੇ ਰੁਚੀਕਰ ਹੁੰਦੀ ਹੈ, ਪਰ ਗਰਮ ਤਸੀਰ ਦੇ ਵਿਅਕਤੀਆਂ ਲਈ ਨੁਕਸਾਨਦੇਹ ਵੀ ਹੈ ਮੂੰਗਫਲੀ ਜ਼ਿਆਦਾ ਖਾਣ ਨਾਲ ਪਿੱਤ ਵਿਕਾਰ ਵੀ ਵਧਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!