Bathroom Rules

ਕਈ ਲੋਕ ਬਾਥਰੂਮ ਵਰਤਦੇ ਸਮੇਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਵਜ੍ਹਾ ਨਾਲ ਉਨ੍ਹਾਂ ਦਾ ਬਾਥਰੂਮ ਗੰਦਾ ਨਜ਼ਰ ਆਉਂਦਾ ਹੈ ਪਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਬਾਥਰੂਮ ਨੂੰ ਸਾਫ ਰੱਖ ਸਕਦੇ ਹੋ।

ਟਾਇਲੇਟ ਢੱਕਣ ਨੂੰ ਬੰਦ ਰੱਖੋ:

Bathroom Rules : ਜ਼ਿਆਦਾਤਰ ਲੋਕ ਫਲੱਸ਼ ਕਰਦੇ ਹੋਏ ਲਿਡ ਬੰਦ ਨਹੀਂ ਕਰਦੇ ਹਨ ਅਜਿਹਾ ਕਰਨਾ ਵਾਕਈ ਜ਼ਰੂਰੀ ਹੈ ਜਰਮਸ (ਕਿਟਾਣੂ) ਵਾਲੇ ਛਿੱਟੇ ਪੂਰੇ ਬਾਥਰੂਮ ’ਚ ਫੈਲ ਜਾਂਦੇ ਹਨ ਜੇਕਰ ਅਸੀਂ ਲਿਡ ਬੰਦ ਨਹੀਂ ਕਰਦੇ ਇਹ ਉੱਪਰ ਅਤੇ ਆਸ-ਪਾਸ ਤਕਰੀਬਨ ਛੇ ਫੁੱਟ ਤੱਕ ਉੱਛਲਦੇ ਹਨ, ਤਾਂ ਅਗਲੀ ਵਾਰ ਜਦੋਂ ਫਲੱਸ਼ ਕਰੋ ਤਾਂ ਲਿਡ ਬੰਦ ਕਰਨਾ ਨਾ ਭੁੱਲੋ।

ਟੂਥਬਰੱਸ਼ ਸਟੋਰਿੰਗ:

ਜੇਕਰ ਤੁਸੀਂ ਸੋਚਦੇ ਹੋ ਕਿ ਮੈਡੀਸਨ ਕੈਬਨਿਟ ’ਚ ਬਰੱਸ਼ ਰੱਖਣ ਨਾਲ ਉਹ ਸਾਫ ਰਹਿਣਗੇ ਤਾਂ ਅਜਿਹਾ ਨਹੀਂ ਹੈ ਜਦੋਂ ਬਰੱਸ਼ ਕੈਬਨਿਟ ਜਾਂ ਕੰਟੇਨਰ ’ਚ ਰੱਖੇ ਹੋਣ ਤਾਂ ਉਹ ਸੁੱਕਦੇ ਨਹੀਂ ਹਨ ਸੁੱਕਦੇ ਨਹੀਂ ਤਾਂ ਇਨ੍ਹਾਂ ’ਚ ਬੈਕਟੀਰੀਆ ਪਨਪਣ ਲੱਗਦੇ ਹਨ ਅਮੈਰੀਕਨ ਡੈਂਟਲ ਐਸੋਸੀਏਸ਼ਨ ਨੇ ਕਿਹਾ ਕਿ ਬਰੱਸ਼ ਨੂੰ ਹਮੇਸ਼ਾ ਇੰਝ ਰੱਖੋ ਕਿ ਉਹ ਹੋਰ ਬਰੱਸ਼ ਤੋਂ ਦੂਰ ਰਹੇ।

ਪ੍ਰੋਡਕਟਸ:

ਜੋ ਕੁਝ ਵੀ ਤੁਸੀਂ ਆਪਣੇ ਚਿਹਰੇ ’ਤੇ ਲਾਉਂਦੇ ਹੋ ਉਸਨੂੰ ਬਾਥਰੂਮ ਜਰਮਸ ਤੋਂ ਕਾਫੀ ਦੂਰ ਹੀ ਰੱਖੋ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਮੇਕਅੱਪ ਬਾਥਰੂਮ ’ਚ ਸਟੋਰ ਕਰਦੇ ਹੋ ਤਾਂ ਮਾਈਸ਼ਚਰ ਨਾਲ ਉਸ ’ਚ ਬੈਕਟੀਰੀਆ ਪੈਦਾ ਹੋ ਸਕਦੇ ਹਨ ਬਿਊਟੀ ਪ੍ਰੋਡਕਟਸ ਡੱਬਿਆਂ ’ਚ ਬੰਦ ਕਰਕੇ ਸੁੱਕੇ ਕਮਰੇ ’ਚ ਰੱਖੋ ਉਹ ਤੁਹਾਡਾ ਡ੍ਰੈਸਿੰਗ ਰੂਮ ਤਾਂ ਹੋ ਸਕਦਾ ਹੈ ਪਰ ਬਾਥਰੂਮ ਨਹੀਂ।

ਲੂਫਾ:

ਲੂਫਾ ’ਚ ਬਹੁਤ ਜ਼ਲਦੀ ਬੈਕਟੀਰੀਆ ਲੱਗ ਜਾਂਦੇ ਹਨ, ਇਸ ਲਈ ਅਜਿਹਾ ਨਾ ਹੋਵੇ ਇਸ ਗੱਲ ਦਾ ਪੂਰਾ ਧਿਆਨ ਰੱਖੋ ਹਰ ਤਿੰਨ ਤੋਂ ਚਾਰ ਹਫਤਿਆਂ ’ਚ ਆਪਣਾ ਲੂਫਾ ਬਦਲ ਲਓ।

ਤੌਲੀਆ:

ਆਪਣੇ ਬਾਥ-ਟਾਵਲਸ ਨੂੰ ਦੋ ਵਾਰ ਯੂਜ਼ ਕਰਨ ਤੋਂ ਬਾਅਦ ਜ਼ਰੂਰ ਧੁਆ ਲਓ ਪਰ ਧਿਆਨ ਰੱਖੋ ਕਿ ਪਹਿਲੀ ਵਾਰ ਯੂਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਬਾਥਰੂਮ ਹੁੱਕ ’ਤੇ ਨਾ ਟੰਗੋ ਸਗੋਂ ਇਸ ਨੂੰ ਬਾਹਰ ਖੁੱਲ੍ਹੀ ਹਵਾ ਤੇ ਧੁੱਪ ’ਚ ਸੁਕਾਓ ਬਾਥਰੂਮ ’ਚ ਟਾਵਲ ’ਤੇ ਮਾਈਸ਼ਚਰ ਬਣਿਆ ਰਹਿੰਦਾ ਹੈ ਅਤੇ ਇਹ ਫੋਲਡਸ ਦਰਮਿਆਨ ਬੈਕਟੀਰੀਆ ਨੂੰ ਜਨਮ ਦਿੰਦਾ ਹੈ ਜਦੋਂ ਤੁਸੀਂ ਇਸ ਨੂੰ ਵਰਤੋਗੇ ਤਾਂ ਬੈਕਟੀਰੀਆ ਤੁਹਾਡੀ ਸਕਿੱਨ ’ਤੇ ਟਰਾਂਸਫਰ ਹੋ ਜਾਣਗੇ ਜਿਸ ਨਾਲ ਗੰਭੀਰ ਸਕਿੱਨ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

Bathroom Rules ਬਾਥਰੂਮ ’ਚ ਪੱਖਾ:

ਬਾਥਰੂਮ ਦਾ ਮਾਈਸ਼ਚਰ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਲਈ ਜਿੰਮੇਵਾਰ ਹੈ ਇਸ ਤੋਂ ਬਚੋ, ਜਾਂ ਤਾਂ ਬਾਥਰੂਮ ’ਚ ਪੱਖਾ ਲਗਵਾਓ ਜਾਂ ਜਦੋਂ ਬਾਥਰੂਮ ਯੂਜ਼ ਨਾ ਕਰੋ ਤਾਂ ਖਿੜਕੀ ਹਮੇਸ਼ਾ ਖੁੱਲ੍ਹੀ ਹੀ ਰੱਖੋ ਅਜਿਹਾ ਨਹਾਉਣ ਤੋਂ ਬਾਅਦ ਤਾਂ ਜ਼ਰੂਰ ਹੀ ਕਰੋ।

ਸ਼ਾਵਰ ਕਰਟੇਨ ਸਾਫ ਕਰੋ:

ਸ਼ਾਵਰ ਕਰਟੇਨ ਬਹੁਤ ਸਾਰੇ ਲੋਕ ਸਾਫ ਨਹੀਂ ਰੱਖਦੇ ਜੋ ਕਿ ਸਹੀ ਨਹੀਂ ਹੈ ਇਸਨੂੰ ਸਾਫ ਰੱਖਣ ਨਾਲ ਵੀ ਬਾਥਰੂਮ ’ਚ ਬੈਕਟੀਰੀਆ ਗ੍ਰੋਥ ਘੱਟ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਸ਼ਾਵਰ ਕਰਟੇਨ ਨੂੰ ਸਕਰਬ ਕਰਨ ’ਚ ਆਲਸ ਕਰਦੇ ਹੋ ਤਾਂ ਇਨ੍ਹਾਂ ਨੂੰ ਵਾਰ-ਵਾਰ ਵਾਸ਼ਿੰਗ ਮਸ਼ੀਨ ’ਚ ਵੀ ਧੋਤਾ ਜਾ ਸਕਦਾ ਹੈ।

Bathroom Rules ਬਾਥਰੂਮ ’ਚ ਸੈੱਲ ਫੋਨ:

ਜੇਕਰ ਤੁਸੀਂ ਇੰਸਟਾਗ੍ਰਾਮ ਚੈੱਕ ਕਰਨ ਲਈ ਜਾਂ ਕੈਂਡੀਕਰੱਸ਼ ਖੇਡਣ ਲਈ ਆਪਣਾ ਸੈੱਲ ਫੋਨ ਬਾਥਰੂਮ ’ਚ ਲੈ ਜਾਂਦੇ ਹੋ ਤਾਂ ਧਿਆਨ ਰੱਖੋ ਕਿ ਜੋ ਵੀ ਚੀਜ਼ ਬਾਥਰੂਮ ’ਚ ਐਂਟਰ ਕਰੇਗੀ ਉਸ ’ਚ ਜਰਮਸ ਦਾ ਚਿੰਬੜਨਾ ਤੈਅ ਹੈ ਬਾਥਰੂਮ ਤੋਂ ਬਾਹਰ ਆਉਣ ’ਤੇ ਤੁਸੀਂ ਤਾਂ ਹੱਥ ਧੋ ਕੇ ਆਉਂਦੇ ਹੋ ਪਰ ਆਪਣੇ ਫੋਨ ਨੂੰ ਨਹੀਂ ਧੋਂਦੇ ਅਤੇ ਫਿਰ ਤੁਰੰਤ ਹੀ ਤੁਸੀਂ ਫੋਨ ਸੁਣਨ ਲਈ ਉਹੀ ਇੰਫੈਕਟੇਡ ਫੋਨ ਚਿਹਰੇ ’ਤੇ ਲਾ ਲੈਂਦੇ ਹੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!