ਸਿਰਫ 7 ਜਣੇ ਹੀ ਜਾਣਦੇ ਸਨ ਚੱਕਰਵਿਊ ਤੋੜਨ ਦੀ ਨੀਤੀ
ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਸੀ ਮਹਾਂਭਾਰਤ ਦਾ ਕੁਰੂਕਸ਼ੇਤਰ ਯੁੱਧ ਇਤਿਹਾਸ ’ਚ ਏਨਾ ਭਿਆਨਕ ਯੁੱਧ ਸਿਰਫ਼ ਇੱਕ ਵਾਰ ਹੀ ਹੋਇਆ ਸੀ ਅਨੁਮਾਨ ਹੈ ਕਿ ਮਹਾਂਭਾਰਤ ਦੇ ਕੁਰੂਕਸ਼ੇਤਰ ਯੁੱਧ ’ਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਸੀ ‘ਚੱਕਰ’ ਭਾਵ ‘ਪਹੀਆ’ ਅਤੇ ‘ਵਿਊ’ ਭਾਵ ‘ਗਠਨ’ ਪਹੀਏ ਦੀ ਤਰ੍ਹਾਂ ਘੁੰਮਦਾ ਹੋਇਆ ਵਿਊ ਹੈ
‘ਚੱਕਰਵਿਊ ਕੁਰੂਕਸ਼ੇਤਰ ਯੁੱਧ ਦਾ ਸਭ ਤੋਂ ਖ਼ਤਰਨਾਕ ਰਣ ਤੰਤਰ ਸੀ ਚੱਕਰਵਿਊ ਪਰ ਅੱਜ ਦਾ ਆਧੁਨਿਕ ਜਗਤ ਵੀ ਚੱਕਰਵਿਊ ਵਰਗੇ ਰਣ ਤੰਤਰ ਤੋਂ ਅਨਜਾਣ ਹੈ ਚੱਕਰਵਿਊ ਜਾਂ ਪਦਮਵਿਊ ਨੂੰ ਤੋੜਨਾ ਅਸੰਭਵ ਸੀ ਦਵਾਪਰਯੁੱਗ ’ਚ ਸਿਰਫ਼ ਸੱਤ ਜਣੇ ਹੀ ਇਸ ਨੂੰ ਤੋੜਨਾ ਜਾਣਦੇ ਸਨ ਸ੍ਰੀ ਕ੍ਰਿਸ਼ਨ ਜੀ ਤੋਂ ਇਲਾਵਾ ਅਰਜੁਨ, ਭੀਸ਼ਮ, ਦਰੋਣਾਚਾਰਿਆ, ਕਰਨ, ਅਸ਼ਵਤਥਾਮਾ ਅਤੇ ਪ੍ਰਦੂਮਣ ਹੀ ਵਿਊ ਨੂੰ ਹੱਲ ਕਰ ਸਕਦੇ ਸਨ ਅਭਿਮੰਨਿਊ ਸਿਰਫ਼ ਚੱਕਰਵਿਊ ਦੇ ਅੰਦਰ ਦਖਲ ਕਰਨਾ ਜਾਣਦਾ ਸੀ, ਇੱਥੇ ਇਹ ਵੀ ਜਾਣਨਾ ਰੋਚਕ ਹੈ
ਕਿ ਅਭਿਮੰਨਿਊ ਨੇ ਆਪਣੀ ਮਾਤਾ ਦੇ ਗਰਭ ’ਚ ਹੀ ਚੱਕਰਵਿਊ ਦੀ ਜਾਣਕਾਰੀ ਲੈ ਲਈ ਸੀ ਜਦੋਂ ਅਭਿਮੰਨਿਊ ਮਾਤਾ ਦੇ ਗਰਭ ’ਚ ਸੀ, ਉਦੋਂ ਮਾਤਾ ਚੱਕਰਵਿਊ ਤੋੜਨ ਦੀ ਗਾਥਾ ਸੁਣ ਰਹੀ ਸੀ ਪਰ ਉਨ੍ਹਾਂ ਨੂੰ ਨੀਂਦ ਆ ਗਈ, ਜਿਸ ਵਜ੍ਹਾ ਨਾਲ ਅਭਿਮੰਨਿਊ ਸਿਰਫ਼ ਚੱਕਰਵਿਊ ’ਚ ਦਖਲ ਕਰਨਾ ਹੀ ਸਿੱਖ ਸਕਿਆ, ਉਸ ਤੋਂ ਬਾਹਰ ਨਿਕਲਣਾ ਉਹ ਨਹੀਂ ਸਿੱਖ ਸਕਿਆ ਚੱਕਰਵਿਊ ’ਚ ਕੁੱਲ ਸੱਤ ਪਰਤਾਂ ਹੁੰਦੀਆਂ ਸਨ ਸਭ ਤੋਂ ਅੰਦਰੂਨੀ ਪਰਤ ’ਚ ਸਭ ਤੋਂ ਸ਼ੌਰਿਆਵਾਨ ਸੈਨਿਕ ਤੈਨਾਤ ਹੁੰਦੇ ਸਨ ਇਹ ਪਰਤ ਇਸ ਤਰ੍ਹਾਂ ਬਣਾਏ ਜਾਂਦੇ ਸਨ ਕਿ ਬਾਹਰੀ ਪਰਤ ਦੇ ਸੈਨਿਕਾਂ ਤੋਂ ਅੰਦਰ ਦੀ ਪਰਤ ਦੇ ਸੈਨਿਕ ਸਰੀਰਕ ਅਤੇ ਮਾਨਸਿਕ ਰੂਪ ਤੋਂ ਜਿਆਦਾ ਬਲਸ਼ਾਲੀ ਹੁੰਦੇ ਸਨ ਸਭ ਤੋਂ ਬਾਹਰੀ ਪਰਤ ’ਚ ਪੈਦਲ ਸੈਨਾ ਦੇ ਸੈਨਿਕ ਤੈਨਾਤ ਹੋਇਆ ਕਰਦੇ ਸਨ ਅੰਦਰੂਨੀ ਪਰਤ ’ਚ ਅਸ਼ਤਰ ਸ਼ਸ਼ਤਰ ਨਾਲ ਸੁਸੱਜਿਤ ਹਾਥੀਆਂ ਦੀ ਸੈਨਾ ਹੋਇਆ ਕਰਦੀ ਸੀ
ਚੱਕਰਵਿਊ ਦੀ ਰਚਨਾ ਇੱਕ ਭੁੱਲ-ਭੁਲੱਈਆ ਵਰਗੀ ਹੁੰਦੀ ਸੀ, ਜਿਸ ’ਚ ਇੱਕ ਵਾਰ ਦੁਸ਼ਮਣ ਫਸ ਗਿਆ ਤਾਂ ਘਣ-ਚੱਕਰ ਬਣ ਕੇ ਰਹਿ ਜਾਂਦਾ ਸੀ ਚੱਕਰਵਿਊ ’ਚ ਹਰ ਪਰਤ ਦੀ ਸੈਨਾ ਘੜੀ ਦੇ ਕੰਡੇਆਂ ਵਾਂਗ ਹੀ ਹਰ ਪਲ ਘੁੰਮਦਾ ਰਹਿੰਦਾ ਸੀ ਇਸ ਨਾਲ ਵਿਊ ਦੇ ਅੰਦਰ ਦਖਲ ਕਰਨ ਵਾਲਾ ਵਿਅਕਤੀ ਅੰਦਰ ਹੀ ਫਸ ਜਾਂਦਾ ਅਤੇ ਬਾਹਰ ਜਾਣ ਦਾ ਰਸਤਾ ਭੁੱਲ ਜਾਂਦਾ ਸੀ ਮਹਾਂਭਾਰਤ ’ਚ ਵਿਊ ਦੀ ਰਚਨਾ ਗੁਰੂ ਦਰੋਣਾਚਾਰਿਆ ਹੀ ਕਰਦੇ ਸਨ ਚੱਕਰਵਿਊ ਨੂੰ ਯੁੱਗ ਦਾ ਸਭ ਤੋਂ ਸਰਵੋਤਮ ਸੈਨਾ ਦਲਦਲ ਮੰਨਿਆ ਜਾਂਦਾ ਸੀ ਇਸ ਵਿਊ ਦਾ ਗਠਨ ਯੁਧਿਸ਼ਟਰ ਨੂੰ ਬੰਦੀ ਬਣਾਉਣ ਲਈ ਹੀ ਕੀਤਾ ਗਿਆ ਸੀ ਮੰਨਿਆ ਜਾਂਦਾ ਹੈ
ਕਿ 48 ੰ 128 ਕਿੱਲੋਮੀਟਰ ਦੇ ਖੇਤਰਫਲ ’ਚ ਕੁਰੂਕਸ਼ੇਤਰ ਨਾਮਕ ਜਗ੍ਹਾ ’ਤੇ ਯੁੱਧ ਹੋਇਆ ਸੀ, ਜਿਸ ’ਚ ਹਿੱਸਾ ਲੈਣ ਵਾਲੇ ਸੈਨਿਕਾਂ ਦੀ ਗਿਣਤੀ ਲੱਖਾਂ ’ਚ ਸੀ ਚੱਕਰਵਿਊ ਨੂੰ ਘੁੰਮਦਾ ਹੋਇਆ ਮੌਤ ਦਾ ਪਹੀਆ ਵੀ ਕਿਹਾ ਜਾਂਦਾ ਸੀ ਕਿਉਂਕਿ ਇੱਕ ਵਾਰ ਜੋ ਇਸ ਵਿਊ ਦੇ ਅੰਦਰ ਗਿਆ, ਉਹ ਬਾਹਰ ਨਹੀਂ ਆ ਸਕਦਾ ਸੀ ਇਹ ਪ੍ਰਿਥਵੀ ਦੀ ਹੀ ਤਰ੍ਹਾਂ ਆਪਣੇ ਅਕਸ਼ ’ਚ ਘੁੰਮਦਾ ਸੀ, ਨਾਲ ਹੀ ਨਾਲ ਹਰ ਪਰਤ ਵੀ ਪਰਿਕ੍ਰਮਾ ਕਰਦੀ ਹੋਈ ਘੁੰਮਦੀ ਸੀ ਇਸੇ ਕਾਰਨ ਨਾਲ ਬਾਹਰ ਜਾਣ ਦਾ ਦੁਵਾਰ ਹਰ ਸਮੇਂ ਵੱਖ ਦਿਸ਼ਾ ’ਚ ਬਦਲ ਜਾਂਦਾ ਸੀ, ਜੋ ਦੁਸ਼ਮਣ ਨੂੰ ਭ੍ਰਮਿਤ ਕਰਦਾ ਸੀ ਅਦਭੁੱਤ ਅਤੇ ਅਕਾਲਪਨਿਕ ਯੁੱਧ ਤੰਤਰ ਸੀ ਚੱਕਰਵਿਊ ਅੱਜ ਦਾ ਆਧੁਨਿਕ ਜਗਤ ਵੀ ਏਨੇ ਉਲਝੇ ਹੋਏ ਅਤੇ ਅਸਾਧਾਰਨ ਰਣ ਤੰਤਰ ਨੂੰ ਯੁੱਧ ’ਚ ਨਹੀਂ ਅਪਣਾ ਸਕਦਾ ਹੈ
ਜ਼ਰਾ ਸੋਚੋ ਕਿ ਉਸ ਯੁੱਗ ’ਚ ਚੱਕਰਵਿਊ ਵਰਗੇ ਘਾਤਕ ਯੁੱਧ ਤਕਨੀਕ ਨੂੰ ਅਪਣਾਉਣ ਵਾਲੇ ਕਿੰਨੇ ਬੁੱਧੀਮਾਨ ਰਹੇ ਹੋਣਗੇ ਚੱਕਰਵਿਊ ਠੀਕ ਉਸ ਹਨ੍ਹੇਰੀ ਵਾਂਗ ਸੀ ਜੋ ਆਪਣੇ ਮਾਰਗ ’ਚ ਆਉਣ ਵਾਲੀ ਹਰ ਚੀਜ਼ ਨੂੰ ਤਿਨਕੇ ਵਾਂਗ ਉਡਾ ਕੇ ਨਸ਼ਟ ਕਰ ਦਿੰਦਾ ਸੀ ਅਭਿਮੰਨਿਊ ਵਿਊ ਦੇ ਅੰਦਰ ਦਖਲ ਕਰਨਾ ਜਾਣਦਾ ਸੀ ਪਰ ਬਾਹਰ ਨਿਕਲਣਾ ਨਹੀਂ ਜਾਣਦਾ ਸੀ ਇਸੇ ਕਾਰਨ ਕੌਰਵਾਂ ਨੇ ਛਲ ਨਾਲ ਅਭਿਮੰਨਿਊ ਦਾ ਕਤਲ ਕਰ ਦਿੱਤਾ ਸੀ ਮੰਨਿਆ ਜਾਂਦਾ ਹੈ ਕਿ ਚੱਕਰਵਿਊ ਦਾ ਗਠਨ ਦੁਸ਼ਮਣ ਸੈਨਾ ਨੂੰ ਮਨੋਵਿਗਿਆਨਕ ਅਤੇ ਮਾਨਸਿਕ ਤੌਰ ’ਤੇ ਏਨਾ ਜ਼ਰਜ਼ਰ ਬਣਾਉਂਦਾ ਸੀ ਕਿ ਇੱਕ ਹੀ ਪਲ ’ਚ ਹਜ਼ਾਰਾਂ ਦੁਸ਼ਮਣ ਸੈਨਿਕ ਪ੍ਰਾਣ ਤਿਆਗ ਦਿੰਦੇ ਸਨ ਕ੍ਰਿਸ਼ਨ, ਅਰਜੁਨ, ਭੀਸ਼ਮ, ਦਰੋਣਾਚਾਰਿਆ, ਕਰਨ, ਅਸ਼ਵਤਥਾਮਾ ਅਤੇ ਪ੍ਰਦੂਮਣ ਤੋਂ ਇਲਾਵਾ ਚੱਕਰਵਿਊ ਤੋਂ ਬਾਹਰ ਨਿਕਲਣ ਦੀ ਰਣਨੀਤੀ ਕਿਸੇ ਦੇ ਵੀ ਕੋਲ ਨਹੀਂ ਸੀ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਗੀਤ ਜਾਂ ਸ਼ੰਖ ਦੇ ਨਾਦ ਅਨੁਸਾਰ ਹੀ ਚੱਕਰਵਿਊ ਦੇ ਸੈਨਿਕ ਆਪਣੀ ਸਥਿਤੀ ਨੂੰ ਬਦਲ ਸਕਦੇ ਸਨ ਕੋਈ ਵੀ ਸੈਨਾਪਤੀ ਜਾਂ ਸੈਨਿਕ ਆਪਣੀ ਮਨਮਰਜ਼ੀ ਨਾਲ ਆਪਣੀ ਸਥਿਤੀ ਨੂੰ ਬਦਲ ਨਹੀਂ ਸਕਦਾ ਸੀ ਅਦਭੁੱਤ ਅਕਾਲਪਨਿਕ ਸਦੀਆਂ ਪਹਿਲਾਂ ਹੀ ਏਨੇ ਵਿਗਿਆਨਕ ਰੀਤੀ ਨਾਲ ਅਨੁਸ਼ਾਸਿਤ ਰਣਨੀਤੀ ਦਾ ਗਠਨ ਕਰਨਾ ਸਾਧਾਰਨ ਵਿਸ਼ਾ ਨਹੀਂ ਹੈ ਮਹਾਂਭਾਰਤ ਦੇ ਯੁੱਧ ’ਚ ਕੁੱਲ ਤਿੰਨ ਵਾਰ ਚੱਕਰਵਿਊ ਦਾ ਗਠਨ ਕੀਤਾ ਸੀ, ਜਿਨ੍ਹਾਂ ’ਚੋਂ ਇੱਕ ’ਚ ਅਭਿਮੰਨਿਊ ਦੀ ਮੌਤ ਹੋਈ ਸੀ ਸਿਰਫ਼ ਅਰਜੁਨ ਨੇ ਕੀ ਕ੍ਰਿਸ਼ਨ ਦੀ ਕ੍ਰਿਪਾ ਨਾਲ ਚੱਕਰਵਿਊ ਨੂੰ ਤੋੜ ਕੇ ਜੈਦ੍ਰਤ ਦਾ ਵਧ ਕੀਤਾ ਸੀ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ’ਚ ਸਦੀਆਂ ਪਹਿਲਾਂ ਦੇ ਵਿਗਿਆਨ ਅਤੇ ਤਕਨੀਕ ਦਾ ਅਦਭੁੱਤ ਨਿਦੇਰਸ਼ਨ ਦੇਖਣ ਨੂੰ ਮਿਲਦਾ ਹੈ ਬਗੈਰ ਸ਼ੱਕ ਚੱਕਰਵਿਊ ਨਾ ਭੂਤੋ ਨਾ ਭਵਿੱਖਤੀ ਯੁੱਧ ਤਕਨੀਕ ਸੀ ਨਾ ਭੂਤਕਾਲ ’ਚ ਕਿਸੇ ਨੇ ਦੇਖਿਆ ਅਤੇ ਨਾ ਭਵਿੱਖ ’ਚ ਕੋਈ ਇਸ ਨੂੰ ਦੇਖ ਸਕੇਗਾ ਮੱਧ ਪ੍ਰਦੇਸ਼ ਦੇ ਇੱਕ ਸਥਾਨ ਅਤੇ ਕਰਨਾਟਕ ਦੇ ਸ਼ਿਵਮੰਦਰ ’ਚ ਅੱਜ ਵੀ ਚੱਕਰਵਿਊ ਬਣਿਆ ਹੋਇਆ ਹੈ