Sugarcane Juice

ਪੋਸ਼ਕ ਤੱਤਾਂ ਨਾਲ ਭਰਪੂਰ ਗੰਨੇ ਦਾ ਜੂਸ Sugarcane Juice

ਗੰਨੇ ਦਾ ਜੂਸ ਭਾਰਤ ’ਚ ਇੱਕ ਪਰੰਪਰਿਕ ਪੀਣ ਵਾਲਾ ਪਦਾਰਥ ਹੈ, ਜੋ ਗਰਮੀਆਂ ’ਚ ਆਪਣੀ ਤਾਜ਼ਗੀ ਅਤੇ ਕੁਦਰਤੀ ਮਿਠਾਸ ਲਈ ਪ੍ਰਸਿੱਧ ਹੈ ਇਹ ਨਾ ਸਿਰਫ ਇੱਕ ਸਵਾਦਿਸ਼ਟ ਪੀਣ ਵਾਲਾ ਪਦਾਰਥ ਹੈ, ਸਗੋਂ ਇਸ ’ਚ ਕਈ ਪੋਸ਼ਕ ਤੱਤ ਵੀ ਮੌਜ਼ੂਦ ਹੁੰਦੇ ਹਨ, ਜੋ ਇਸ ਨੂੰ ਡਾਕਟਰੀ ਨਜ਼ਰੀਏ ਨਾਲ ਵੀ ਮਹੱਤਵਪੂਰਨ ਬਣਾਉਂਦੇ ਹਨ, ਹਾਲਾਂਕਿ, ਇਸ ਦੇ ਲਾਭ ਦੇ ਨਾਲ-ਨਾਲ ਕੁਝ ਜ਼ੋਖਿਮ ਵੀ ਜੁੜੇ ਹਨ, ਖਾਸ ਕਰਕੇ ਜਦੋਂ ਇਸ ਨੂੰ ਬੇਲੋੜੀ ਮਾਤਰਾ ਜਾਂ ਉਲਟ ਹਾਲਾਤਾਂ ’ਚ ਲਿਆ ਜਾਵੇ ਅਸੀਂ ਗੰਨੇ ਦੇ ਜੂਸ ਦੇ ਪੋਸ਼ਕ ਤੱਤਾਂ, ਇਸ ਦੇ ਡਾਕਟਰੀ ਲਾਭ, ਸੇਵਨ ਦੇ ਸਹੀ ਸਮੇਂ, ਬਰਫ ਦੇ ਨਾਲ ਇਸ ਦੇ ਅਸਰ, ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਅਸਰ, ਕਿਹੜੇ ਲੋਕਾਂ ਨੂੰ ਇਸ ਨੂੰ ਪੀਣਾ ਚਾਹੀਦਾ ਜਾਂ ਨਹੀਂ ਅਤੇ ਇਸਦੇ ਸੰਭਾਵਿਤ ਬੁਰੇ ਅਸਰਾਂ ’ਤੇ ਵਿਸਥਾਰ ਨਾਲ ਚਰਚਾ ਕਰਾਂਗੇ

Sugarcane Juice ਗੰਨੇ ਦੇ ਜੂਸ ’ਚ ਪੋਸ਼ਣ:

  • ਕਾਰਬੋਹਾਈਡੇ੍ਰਟ: ਪ੍ਰਤੀ 100 ਮਿਲੀਲੀਟਰ ’ਚ ਲਗਭਗ 13-15 ਗ੍ਰਾਮ, ਮੁੱਖ ਤੌਰ ’ਤੇ ਗਲੂਕੋਜ਼, ਫਰਕਟੋਜ਼ ਅਤੇ ਸੁਕ੍ਰੋਜ ਦੇ ਰੂਪ ’ਚ ਇਹ ਤੁਰੰਤ ਊਰਜਾ ਦਿੰਦਾ ਹੈ (ਲਗਭਗ 60-70 ਕੈਲੋਰੀ ਪ੍ਰਤੀ 100 ਮਿਲੀਲੀਟਰ)
  • ਵਿਟਾਮਿਨ: ਵਿਟਾਮਿਨ ਬੀ1 (ਥਾਇਮਿਨ), ਬੀ-2 (ਰਾਈਬੋਫਲੇਵਿਨ), ਬੀ-3 (ਨਿਆਸਿਨ) ਅਤੇ ਵਿਟਾਮਿਨ ਸੀ (ਐਸਕਾਰਬਿਕ ਐਸਿਡ) ਦੀ ਸੂਖਮ ਮਾਤਰਾ ਇਹ ਮੈਟਾਬਾਲਿਜ਼ਅਮ ਅਤੇ ਇਮਿਊਨ ਸਿਸਟਮ ਨੂੰ ਸਪੋਰਟ ਕਰਦੇ ਹਨ
  • ਖਣਿੱਜ: ਕੈਲਸ਼ੀਅਮ (10-20 ਮਿਲੀਗ੍ਰਾਮ/100 ਮਿਲੀਲੀਟਰ), ਪੋਟੈਸ਼ੀਅਮ (50-100 ਮਿਲੀਗ੍ਰਾਮ), ਮੈਗਨੀਸ਼ੀਅਮ (10-15 ਮਿਲੀਗ੍ਰਾਮ) ਅਤੇ ਆਇਰਨ (0.5-1 ਮਿਲੀਗ੍ਰਾਮ) ਇਹ ਹੱਡੀਆਂ, ਮਾਸਪੇਸ਼ੀਆਂ ਅਤੇ ਹੀਮੋਗਲੋਬਿਨ ਲਈ ਜ਼ਰੂਰੀ ਹੈ
  • ਐਂਟੀਆਕਸੀਡੈਂਟਸ: ਪਾਲੀਫੇਨਾਲਸ ਅਤੇ ਫਲੇਵੋਨਾਈਡਸ, ਜੋ ਆਕਸੀਡੇਟਿਵ ਸਟਰੈੱਸ ਨੂੰ ਘੱਟ ਕਰਦੇ ਹਨ ਅਤੇ ਸੋਜ-ਰੋਕੂ ਗੁਣ ਰੱਖਦੇ ਹਨ
  • ਪਾਣੀ: ਲਗਭਗ 70-75 ਪ੍ਰਤੀਸ਼ਤ ਪਾਣੀ, ਜੋ ਇਸ ਨੂੰ ਇੱਕ ਹਾਈਡ੍ਰੇਟਿੰਗ ਏਜੰਟ ਬਣਾਉਂਦਾ ਹੈ
  • ਫਾਈਬਰ: ਘੱਟੋ-ਘੱਟ ਮਾਤਰਾ, ਜੋ ਤਾਜ਼ਾ ਰਸ ’ਚ ਘੱਟ ਹੁੰਦੀ ਹੈ

ਇਸ ’ਚ ਚਮੜੀ, ਪ੍ਰੋਟੀਨ ਅਤੇ ਕੋਲੈਸਟਰੋਲ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ, ਜਿਸ ਨਾਲ ਇਹ ਘੱਟ ਕੈਲੋਰੀ ਵਾਲਾ, ਹਲਕਾ ਪੀਣ ਵਾਲਾ ਪਦਾਰਥ ਬਣ ਜਾਂਦਾ ਹੈsummer gift sugarcane juice

ਜੂਸ ਪੀਣ ਦਾ ਸਹੀ ਸਮਾਂ

  • ਗੰਨੇ ਦਾ ਜੂਸ ਸਵੇਰੇ 8 ਤੋਂ 11 ਵਜੇ ਵਿਚਕਾਰ ਪੀਣਾ ਸਭ ਤੋਂ ਫਾਇਦੇਮੰਦ ਹੈ ਇਸ ਸਮੇਂ ਸਰੀਰ ਦਾ ਮੈਟਾਬਾਲਿਜ਼ਮ ਐਕਟਿਵ ਹੁੰਦਾ ਹੈ, ਅਤੇ ਇਹ ਤੁਰੰਤ ਊਰਜਾ ਪ੍ਰਦਾਨ ਕਰਕੇ ਥਕਾਵਟ ਨੂੰ ਘੱਟ ਕਰਦਾ ਹੈ
  • ਦੁਪਹਿਰ ਤੋਂ ਬਾਅਦ ਇਸ ਨੂੰ ਨਹੀਂ ਪੀਣਾ ਚਾਹੀਦਾ, ਕਿਉਂਕਿ ਸ਼ੂਗਰ ਨਾਲ ਮੈਟਾਬਾਲਿਜ਼ਮ ਹੌਲੀ ਹੋ ਜਾਂਦਾ ਹੈ, ਜਿਸ ਨਾਲ ਬਲੱਡ ਸ਼ੂਗਰ ਵਧਣ ਦਾ ਖ਼ਤਰਾ ਹੋ ਸਕਦਾ ਹੈ ਗੰਨੇ ਦਾ ਜੂਸ ਕੁਦਰਤੀ ਤੌਰ ’ਤੇ 25-30 ਡਿਗਰੀ ਸੈਲਸੀਅਸ ਤਾਪਮਾਨ ’ਤੇ ਸਰਵਉੱਤਮ ਹੁੰਦਾ ਹੈ
  • ਬਰਫ ਪਾਉਣ ਨਾਲ ਪੋਸ਼ਕ ਤੱਤਾਂ ਦਾ ਅਸਰ ਘੱਟ ਹੋ ਜਾਂਦਾ ਹੈ ਠੰਢਾ ਹੋਣ ਨਾਲ ਐਂਜਾਈਮੈਟਿਕ ਗਤੀਵਿਧੀ ਘੱਟ ਹੋ ਸਕਦੀ ਹੈ, ਜਿਸ ਨਾਲ ਕੁਝ ਸੂਖਮ ਪੋਸ਼ਕ ਤੱਤਾਂ ਦਾ ਅਵਸੋਸ਼ਣ ਪ੍ਰਭਾਵਿਤ ਹੁੰਦਾ ਹੈ
  • ਬਹੁਤ ਠੰਢਾ ਜੂਸ ਪੇਟ ਦੇ ਪੀਐੱਚ ਨੂੰ ਅਸਥਾਈ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸੰਵੇਦਨਸ਼ੀਲ ਲੋਕਾਂ ’ਚ ਬਦਹਜ਼ਮੀ ਜਾਂ ਕੜਵੱਲ ਹੋ ਸਕਦੀ ਹੈ ਇਸ ਲਈ, ਡਾਕਟਰ ਸਲਾਹ ਦਿੰਦੇ ਹਨ ਕਿ ਤਾਜ਼ਾ, ਬਿਨਾਂ ਬਰਫ ਦਾ ਜੂਸ ਪੀਣਾ ਬਿਹਤਰ ਹੈ ਜੇਕਰ ਠੰਢਕ ਚਾਹੀਦੀ ਹੈ, ਤਾਂ ਇਸ ਨੂੰ 1-2 ਘੰਟੇ ਫਰਿੱਜ਼ ’ਚ ਰੱਖ ਕੇ 10-15 ਡਿਗਰੀ ਸੈਲਸੀਅਸ ’ਤੇ ਪੀਓ
Also Read:  Chane ka Soop: ਛੋਲਿਆਂ ਦਾ ਸੂਪ

Sugarcane Juice ਗੰਨੇ ਦੇ ਜੂਸ ਦੇ ਸਿਹਤ ਲਾਭ

  • ਗੰਨੇ ਦਾ ਰਸ ਕੁਦਰਤੀ ਖੰਡ (ਸ਼ੁਕਰੋਜ਼) ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਦੇਣ ਦਾ ਕੰਮ ਕਰਦਾ ਹੈ ਗਰਮੀਆਂ ’ਚ ਇਹ ਡੀਹਾਈਡ੍ਰੇਸ਼ਨ ਤੋਂ ਬਚਾਉਣ ’ਚ ਮੱਦਦ ਕਰਦਾ ਹੈ
  • ਇਸ ’ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪਾਚਣ ’ਚ ਸਹਾਇਕ ਹੁੰਦੀ ਹੈ ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਗੈਸ ਅਤੇ ਐਸੀਡਿਟੀ ਨੂੰ ਘੱਟ ਕਰਦਾ ਹੈ
  • ਗੰਨੇ ਦਾ ਜੂਸ ਲਿਵਰ ਨੂੰ ਡਿਟਾਕਸ ਕਰਨ ’ਚ ਮੱਦਦ ਕਰਦਾ ਹੈ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਬਚਾਉਣ ’ਚ ਸਹਾਇਕ ਹੁੰਦਾ ਹੈ ਇਹ ਸਰੀਰ ’ਚੋਂ ਜ਼ਹਿਰੀਲੇ ਤੱਤ ਬਾਹਰ ਕੱਢ ਕੇ ਲਿਵਰ ਨੂੰ ਮਜ਼ਬੂਤ ਬਣਾਉਂਦਾ ਹੈ
  • ਗੰਨੇ ਦੇ ਰਸ ’ਚ ਮੌਜ਼ੂਦ ਐਂਟੀਆਕਸੀਡੈਂਟ ਸਰੀਰ ਦੀ ਰੱਖਿਆ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ਸੰਕਰਮਣ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ
  • ਗੰਨੇ ਦਾ ਜੂਸ ਕੋਲੈਸਟਰੋਲ ਅਤੇ ਟਰਾਈਗਿਲਸ ਰਾਈਡਸ ਨੂੰ ਕੰਟਰੋਲ ਕਰਨ ’ਚ ਮੱਦਦ ਕਰਦਾ ਹੈ, ਜਿਸ ਨਾਲ ਦਿਲ ਸਬੰਧੀ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ
  • ਗੰਨੇ ਦੇ ਜੂਸ ’ਚ ਮੌਜ਼ੂਦ ਫਲੇਵੋਨੋਈਡਸ ਅਤੇ ਐਂਟੀਆਕਸੀਡੈਂਟ ਸਰੀਰ ਨੂੰ ਕੈਂਸਰ, ਖਾਸ ਤੌਰ ’ਤੇ ਛਾਤੀ ਤੇ ਪ੍ਰੋਸਟੇਟ ਕੈਂਸਰ ਤੋਂ ਬਚਾਉਣ ’ਚ ਮੱਦਦ ਕਰ ਸਕਦੇ ਹਨ
  • ਗੰਨੇ ਦਾ ਜੂਸ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਦਾ ਵਧੀਆ ਸਰੋਤ ਹੁੰਦਾ ਹੈ, ਜੋ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਆਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ
  • ਗੰਨੇ ਦਾ ਰਸ ਪੀਣ ਨਾਲ ਚਮੜੀ ’ਚ ਨਮੀ ਬਣੀ ਰਹਿੰਦੀ ਹੈ ਅਤੇ ਇਹ ਮੁੰਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ’ਚ ਮੱਦਦ ਕਰਦਾ ਹੈ ਇਸ ’ਚ ਮੌਜ਼ੂਦ ਅਲਫਾ ਹਾਈਡ੍ਰਾਕਸੀ ਐਸਿਡ ਚਮੜੀ ਨੂੰ ਨਿਖਾਰਨ ’ਚ ਸਹਾਇਕ ਹੁੰਦਾ ਹੈ
  • ਗੰਨੇ ਦਾ ਰਸ ਕੁਦਰਤੀ ਤੌਰ ’ਤੇ ਮੂਤਰਵਰਧਕ ਹੁੰਦਾ ਹੈ, ਜਿਸ ਨਾਲ ਇਹ ਕਿਡਨੀ ਨੂੰ ਡਿਟਾਕਸ ਕਰਨ ਅਤੇ ਸੰਕਰਮਣ ਤੋਂ ਬਚਾਉਣ ’ਚ ਮੱਦਦ ਕਰਦਾ ਹੈ
Also Read:  ਨੀਂਦ ਨਹੀਂ ਆਉਂਦੀ ਤਾਂ ਹਲਕੇ ’ਚ ਨਾ ਲਓ

ਕੌਣ ਪੀਵੇ ਅਤੇ ਕੌਣ ਨਾ ਪੀਵੇ

  • ਗੰਨੇ ਦਾ ਜੂਸ ਕੁਝ ਲੋਕਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਜਿਹੜੇ ਲੋਕਾਂ ਨੂੰ ਗਰਮੀ ਦੀ ਵਜ੍ਹਾ ਨਾਲ ਥਕਾਵਟ ਜਾਂ ਪਾਣੀ ਦੀ ਕਮੀ ਮਹਿਸੂਸ ਹੁੰਦੀ ਹੈ, ਜਿਵੇਂ ਮਜ਼ਦੂਰ ਜਾਂ ਖਿਡਾਰੀ, ਉਨ੍ਹਾਂ ਲਈ ਇਹ ਇੱਕ ਚੰਗਾ ਪੀਣ ਵਾਲਾ ਪਦਾਰਥ ਹੈ ਜਿਸ ਨੂੰ ਖੂਨ ’ਚ ਆਇਰਨ ਦੀ ਥੋੜ੍ਹੀ ਕਮੀ ਹੈ, ਉਹ ਵੀ ਇਸ ਨੂੰ ਡਾਕਟਰ ਦੀ ਸਲਾਹ ਨਾਲ ਪੀ ਸਕਦੇ ਹਨ ਨਾਲ ਹੀ, ਜੋ ਲੋਕ ਪੂਰੀ ਤਰ੍ਹਾਂ ਸਿਹਤਮੰਦ ਹਨ, ਉਹ ਵੀ ਇਸ ਨੂੰ ਥੋੜ੍ਹੀ ਮਾਤਰਾ ’ਚ ਪੀ ਸਕਦੇ ਹਨ, ਕਿਉਂਕਿ ਇਹ ਤਾਜਗੀ ਅਤੇ ਊਰਜਾ ਦਿੰਦਾ ਹੈ
  • ਕੁਝ ਲੋਕਾਂ ਨੂੰ ਗੰਨੇ ਦਾ ਜੂਸ ਪੀਣ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਸ਼ੂਗਰ (ਡਾਈਬਿਟੀਜ਼) ਦੀ ਬਿਮਾਰੀ ਹੈ, ਉਨ੍ਹਾਂ ਲਈ ਇਹ ਠੀਕ ਨਹੀਂ, ਕਿਉਂਕਿ ਇਸ ’ਚ ਮੌਜ਼ੂਦ ਸ਼ੱਕਰ ਖੂਨ ’ਚ ਗਲੂਕੋਜ਼ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ ਜਿਨ੍ਹਾ ਨੂੰ ਪੇਟ ਦੀ ਪ੍ਰੇਸ਼ਾਨੀ ਜਿਵੇਂ ਦਸਤ ਜਾਂ ਆਈਬੀਐੱਸ ਹੈ, ਉਨ੍ਹਾਂ ਨੂੰ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਪੇਟ ਨੂੰ ਹੋਰ ਢਿੱਲਾ ਕਰ ਸਕਦਾ ਹੈ ਮੋਟਾਪੇ ਤੋਂ ਪ੍ਰੇਸ਼ਾਨ ਲੋਕ ਅਤੇ ਜਿਨ੍ਹਾਂ ਦੇ ਦੰਦ ਕਮਜ਼ੋਰ ਜਾਂ ਖਰਾਬ ਹਨ, ਉਨ੍ਹਾਂ ਨੂੰ ਵੀ ਇਸ ਨੂੰ ਨਹੀਂ ਪੀਣਾ ਚਾਹੀਦਾ, ਨਹੀਂ ਤਾਂ ਵਜ਼ਨ ਵਧ ਸਕਦਾ ਹੈ ਅਤੇ ਦੰਦਾਂ ਦੀ ਸਮੱਸਿਆ ਹੋ ਸਕਦੀ ਹੈ

ਜੂਸ ਦੇ ਸੰਭਾਵਿਤ ਮਾੜੇ ਅਸਰ:

  • 500 ਮਿਲੀਲੀਟਰ ਤੋਂ ਵੱਧ ਜੂਸ ਇੱਕ ਵਾਰ ’ਚ ਪੀਣ ਨਾਲ ਬਲੱਡ ਸ਼ੂਗਰ 50-70 ਮਿਲੀਗ੍ਰਾਮ/ਡੀਐੱਲ ਤੱਕ ਵਧ ਸਕਦੀ ਹੈ
  • ਅਸ਼ੁੱਧ ਜੂਸ ਨਾਲ ਬੈਕਟੀਰੀਅਲ ਸੰਕਰਮਣ ਹੋ ਸਕਦਾ ਹੈ, ਜਿਸ ਨਾਲ ਦਸਤ, ਉਲਟੀ ਜਾਂ ਬੁਖਾਰ ਹੋ ਸਕਦਾ ਹੈ
  • ਐਲਰਜ਼ੀ: ਦੁਰਲੱਭ ਮਾਮਲਿਆਂ ’ਚ, ਕੁਝ ਲੋਕਾਂ ਨੂੰ ਗੰਨੇ ਦੇ ਪ੍ਰੋਟੀਨ ਤੋਂ ਐਲਰਜ਼ਿਕ ਰੀਐਕਸ਼ਨ (ਖੁਰਕ, ਧੱਫੜ) ਹੋ ਸਕਦਾ ਹੈ
  • ਮਿਨਰਲ ਅਸੰਤੁਲਨ: ਜ਼ਿਆਦਾ ਪੋਟੈਸ਼ੀਅਮ ਨਾਲ ਹਾਈਪਰਕੇਲੇਮੀਆ ਦਾ ਖਤਰਾ, ਖਾਸ ਕਰਕੇ ਕਿਡਨੀ ਰੋਗੀਆਂ ’ਚ ਹੋ ਸਕਦਾ ਹੈ
    -ਡਾ. ਪੂਜਾ ਬਾਂਸਲ