ਪਿਛਲੇ ਕੁਝ ਸਮੇਂ ਤੋਂ ਹਰ ਪਾਸੇ ਪ੍ਰਦੂਸ਼ਣ ਦੀ ਚਰਚਾ ਹੈ ਦੇਖਦੇ ਹੀ ਦੇਖਦੇ ਇਹ ਸ਼ਬਦ ਚਾਰੇ ਪਾਸੇ ਛਾ ਜਿਹਾ ਗਿਆ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਦੇ ਮੂੰਹੋਂ ਇਹ ਸ਼ਬਦ ਸੁਣਨ ਨੂੰ ਮਿਲ ਜਾਂਦਾ ਹੈ ‘ਪ੍ਰਦੂਸ਼ਣ ਘਟਾਓ, ਵਾਤਾਵਰਨ ਬਚਾਓ’ ਅੱਜ ਦਾ ਨਾਅਰਾ ਹੈ ਅਖਬਾਰਾਂ ’ਚ, ਟੀ.ਵੀ. ’ਤੇ, ਸੈਮੀਨਾਰਾਂ ’ਚ, ਆਪਸੀ ਗੱਲਬਾਤ ’ਚ ਵਧਦੇ ਪ੍ਰਦੂਸ਼ਣ ਤੇ ਵਿਗੜਦੇ ਵਾਤਾਵਰਨ ਦੀ ਚਿੰਤਾ ਜਤਾਈ ਜਾਂਦੀ ਹੈ ਟੀ. ਵੀ. ’ਤੇ ਮੌਸਮ ਦੀ ਜਾਣਕਾਰੀ ਨਾਲ ਹੁਣ ਵੱਡੇ ਸ਼ਹਿਰਾਂ ’ਚ ਪ੍ਰਦੂਸ਼ਣ ਦੇ ਹਰ ਰੋਜ਼ ਘਟਦੇ-ਵਧਦੇ ਪੱਧਰ ਦੀ ਜਾਣਕਾਰੀ ਵੀ ਦਿੱਤੀ ਜਾਣ ਲੱਗੀ ਹੈ ਹੁਣ ਤਾਂ ਐਨਵਾਇਰਮੈਂਟ ਸਾਇੰਸ ਪੋਸਟ ਗ੍ਰੈਜੂਏਟ ਕੋਰਸਾਂ ’ਚ ਇੱਕ ਮੁੱਖ ਵਿਸ਼ੇ ਦੇ ਰੂਪ ’ਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਵਿਦਿਆਰਥੀਆਂ ’ਚ ਇਹੀ ਵਿਸ਼ਾ ਲੈਣ ਦੀ ਦੌੜ ਜਿਹੀ ਲੱਗੀ ਹੋਈ ਹੈ।
ਪ੍ਰਦੂਸ਼ਣ ਕਈ ਤਰ੍ਹਾਂ ਦਾ ਹੁੰਦਾ ਹੈ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਤੋਂ ਲੈ ਕੇ ਸ਼ੋਰ-ਸ਼ਰਾਬੇ ਨਾਲ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਤੱਕ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਤਰੀਕੇ ਲੱਭੇ ਜਾ ਰਹੇ ਹਨ, ਅਪਣਾਏ ਜਾ ਰਹੇ ਹਨ ਇਸ ਕੰਮ ’ਚ ਕੋਈ ਢਿੱਲ ਨਾ ਹੋਵੇ, ਇਸ ’ਤੇ ਸੁਪਰੀਮ ਕੋਰਟ ਤੱਕ ਸਖ਼ਤ ਨਜ਼ਰ ਰੱਖੇ ਹੋਏ ਹੈ ਹੌਲੀ-ਹੌਲੀ ਜਨਤਾ ’ਚ ਵੀ ਜਾਗਰੂਕਤਾ ਆਈ ਹੈ ਇਸ ਅਭਿਆਨ ’ਚ ਜਨਤਾ ਦਾ ਸਹਿਯੋਗ ਵੀ ਮਿਲਣ ਲੱਗਾ ਹੈ।
ਇੱਕ ਹੋਰ ਕਿਸਮ ਦਾ ਪ੍ਰਦੂਸ਼ਣ ਵੀ ਹੈ ਜਿਸ ਵੱਲ ਸ਼ਾਇਦ ਕਿਸੇ ਦਾ ਧਿਆਨ ਹਾਲੇ ਤੱਕ ਨਹੀਂ ਗਿਆ ਹੈ ਅਤੇ ਸ਼ਾਇਦ ਜਲਦੀ ਜਾਵੇਗਾ ਵੀ ਨਹੀਂ ਇਸ ਪ੍ਰਦੂਸ਼ਣ ਦੀ ਕਰੋਪੀ ਆਪਣੇ ਇੱਥੇ ਹੀ ਸਭ ਤੋਂ ਜ਼ਿਆਦਾ ਹੈ ਇਸ ਦਾ ਸਰੋਤ ਹੈ ਕਰੰਸੀ ਨੋਟ ਅਤੇ ਸਿੱਕੇ। ਛੋਟੇ ਨੋਟਾਂ ਦੀ ਸਪਲਾਈ ਬੰਦ ਹੋਣ ਅਤੇ ਲੋੜੀਂਦੀ ਮਾਤਰਾ ’ਚ ਸਿੱਕੇ ਉਪਲੱਬਧ ਨਾ ਹੋਣ ਕਾਰਨ ਪਿਛਲੇ ਕੁਝ ਸਾਲਾਂ ਤੋਂ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਇੱਕ, ਦੋ ਅਤੇ ਪੰਜ ਰੁਪਏ ਦੇ ਨੋਟਾਂ ਦੇ ਨਾਂਅ ’ਤੇ ਸੜੇ-ਗਲੇ, ਪਾਟੇ-ਪੁਰਾਣੇ, ਮੈਲੇ-ਕੁਚੈਲੇ ਨੋਟ ਪ੍ਰਚਲਣ ’ਚ ਹਨ, ਅਜਿਹੀ ਖਸਤਾ ਹਾਲਤ ’ਚ ਕਿ ਬਿਨਾਂ ਦੇਖੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਐਨੇ ਗਲ਼ੇ ਕਿ ਫੜਨ ਨਾਲ ਪਾਟ ਜਾਣ ਇੱਕ-ਇੱਕ ਨੋਟ ’ਤੇ ਕਈ-ਕਈ ਚੇਪੀਆਂ ਲੱਗੀਆਂ ਹੁੰਦੀਆਂ ਹਨ ਨੋਟ ਨੂੰ ਅੰਦਾਜ਼ੇ ਨਾਲ ਹੀ ਨੋਟ ਮੰਨਣਾ ਪੈਂਦਾ ਹੈ ਨਹੀਂ ਤਾਂ ਨਾ ਉਸ ’ਤੇ ਰਕਮ ਪੜ੍ਹੀ ਜਾ ਸਕਦੀ ਹੈ ਨਾ ਨੰਬਰ ਜੋੜ-ਤੋੜ ਅਜਿਹਾ ਕਿ ਪੰਜ ਵਾਲੇ ਨੋਟ ’ਤੇ ਇੱਕ ਅਤੇ ਦੋ ਵਾਲੇ ਨੋਟਾਂ ਦੇ ਟੁਕੜੇ ਵੀ ਚੇਪੇ ਮਿਲ ਜਾਣਗੇ।
ਮਰਦਾ ਕੀ ਨਾ ਕਰਦਾ ਲੋਕ ਇਨ੍ਹਾਂ ਨੂੰ ਲੈ ਰਹੇ ਹਨ, ਦੇ ਰਹੇ ਹਨ ਕਿਸੇ ਤਰ੍ਹਾਂ ਕੰਮ ਚਲਾ ਰਹੇ ਹਨ ਹੋਰ ਨੋਟਾਂ ਦੀ ਹਾਲਤ ਵੀ ਕੁਝ ਜ਼ਿਆਦਾ ਚੰਗੀ ਨਹੀਂ ਹੈ ਕਰੋੜਾਂ ਰੁਪਇਆਂ ਦੇ ਸਿੱਕੇ ਵੰਡੇ ਜਾ ਚੁੱਕੇ ਹਨ ਪਰ ਸਥਿਤੀ ਜਿਉਂ ਦੀ ਤਿਉਂ ਹੀ ਹੈ ਹੁਣ ਜ਼ਰਾ ਸੋਚ ਕੇ ਦੇਖੋ ਇਹ ਪਾਟੇ-ਪੁਰਾਣੇ, ਸੜੇ-ਗਲੇ, ਟੁਕੜਿਆਂ ਵਰਗੇ, ਢੇਰਾਂ ਚੇਪੀਆਂ ਲੱਗੀਆਂ, ਮੈਲੇ-ਗੰਦੇ ਨੋਟ ਤੁਸੀਂ ਹੱਥ ’ਚ ਫੜਦੇ ਹੋ ਜੇਬ੍ਹ ’ਚ ਰੱਖਦੇ ਹੋ ਦਿੰਦੇ-ਲੈਂਦੇ ਹੋ ਉਨ੍ਹਾਂ ਨੂੰ ਗਿਣਨ ਲਈ ਬਹੁਤ ਸਾਰੇ ਲੋਕ ਸ਼ੁੱਧ ਦੇਸੀ ਤਰੀਕੇ ਨਾਲ ਉਂਗਲ ਨੂੰ ਵਾਰ-ਵਾਰ ਥੁੱਕ ਵੀ ਲਾਉਂਦੇ ਹਨ ਇਸ ਪ੍ਰਕਿਰਿਆ ’ਚ ਪਤਾ ਨਹੀਂ ਕਿੰਨੇ ਜੀਵਾਣੂ-ਰੋਗਾਣੂ ਤੁਸੀਂ ਖੁਦ ਇਕੱਠੇ ਕਰ ਲੈਂਦੇ ਹੋ, ਅੱਗੇ ਵਧਾ ਦਿੰਦੇ ਹੋ ਹਾਲ ਹੀ ’ਚ ਪ੍ਰਕਾਸ਼ਿਤ ਇੱਕ ਖੋਜ ਪ੍ਰਬੰਧ ਅਨੁਸਾਰ ਨੋਟਾਂ ’ਤੇ ਲੱਗੀ ਟੇਪ, ਕਾਗਜ਼ ਦੀ ਪੱਟੀ, ਗੂੰਦ ਆਦਿ ’ਚ ਢੇਰਾਂ ਜੀਵਾਣੂ ਲੁਕੇ ਰਹਿੰਦੇ ਹਨ ਇਸ ਤਰ੍ਹਾਂ ਪਤਾ ਨਹੀਂ ਅਸੀਂ ਕਈ ਰੋਗਾਣੂਆਂ ਦੇ ਵਾਹਕ ਬਣ ਕੇ ਇਸ ਪ੍ਰਦੂਸ਼ਣ ਨੂੰ ਲਗਾਤਾਰ ਵਧਾਉਂਦੇ ਰਹਿੰਦੇ ਹਾਂ।
ਉਂਜ ਵੀ ਆਮ ਤੌਰ ’ਤੇ ਸਾਡੇ ਇੱਥੇ ਨੋਟਾਂ ਦੀ ਵਰਤੋਂ ਬੜੇ ਬੇਢੰਗੇ ਅਤੇ ਭੱਦੇ ਤਰੀਕੇ ਨਾਲ ਹੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਜੀਵਨ ਮਿਆਦ ਬਹੁਤ ਘੱਟ ਰਹਿ ਜਾਂਦੀ ਹੈ ਲੋਕ ਨਵੇਂ ਨੋਟ ਨੂੰ ਵੀ ਤੋੜ-ਮਰੋੜ ਕੇ ਹੀ ਜੇਬ੍ਹ ’ਚ ਰੱਖਦੇ ਹਨ ਪਿੰਡ-ਦੇਹਾਤ ਵਾਲੇ ਤਾਂ ਗੰਢ ’ਚ ਬੰੰਨ੍ਹ ਕੇ ਨੋਟ ਦਾ ਕਚੂੰਮਰ ਹੀ ਕੱਢ ਦਿੰਦੇ ਹਨ ਸਬਜ਼ੀਆਂ ਵੇਚਣ ਵਾਲੇ ਪਾਣੀ ਨਾਲ ਤਰ ਬੋਰੇ ਦੇ ਹੇਠਾਂ ਹੀ ਨੋਟ ਵੀ ਰੱਖਦੇ ਜਾਂਦੇ ਹਨ ਚਾਟ ਦੇ ਠੇਲੇ ਵਾਲੇ ਲੂਣ ਮਿਰਚ ਖਟਾਈ ਵਾਲੇ ਹੱਥਾਂ ਨਾਲ ਹੀ ਨੋਟ ਲੈਂਦੇ-ਦਿੰਦੇ ਹਨ ਇਨ੍ਹਾਂ ਮਸਾਲਿਆਂ ਦੀ ਤਿੱਖੀ ਖੁਸ਼ਬੂ ਨੋਟਾਂ ’ਚ ਸਮਾਉਂਦੀ ਜਾਂਦੀ ਹੈ ਕਰਿਆਨੇ ਵਾਲਾ ਘਿਓ, ਤੇਲ ਵਾਲੇ ਹੱਥਾਂ ਨਾਲ ਹੀ ਪੈਸਿਆਂ ਦਾ ਲੈਣ-ਦੇਣ ਕਰਦਾ ਹੈ।
ਇਸ ਤੋਂ ਇਲਾਵਾ ਵੀ ਨੋਟਾਂ ਦੀ ਵਰਤੋਂ (ਦੁਰਵਰਤੋਂ) ਤਰ੍ਹਾਂ-ਤਰ੍ਹਾਂ ਨਾਲ ਕੀਤੀ ਜਾਂਦੀ ਹੈ ਤੁਸੀਂ ਵੀ ਲੋਕਾਂ ਨੂੰ ਨੋਟ ਨੂੰ ਕੋਨ ਦਾ ਰੂਪ ਅਤੇ ਆਕਾਰ ਦੇ ਕੇ ਦੰਦ ਖੁਰਚਦੇ ਅਤੇ ਕੰਨ ’ਚ ਖੁਰਕਦੇ ਹੋਏ ਦੇਖਿਆ ਹੀ ਹੋਵੇਗਾ ਰਿਜ਼ਰਵ ਬੈਂਕ ਦੇ ਸਪੱਸ਼ਟ ਨਿਰਦੇਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਚੰਗੇ-ਭਲੇ ਪੜ੍ਹੇ-ਲਿਖੇ ਲੋਕ ਵੀ ਵਾਟਰਮਾਰਕ ਵਾਲੀ ਖਾਲੀ ਥਾਂ ’ਤੇ ਪਤਾ ਨਹੀਂ ਕੀ-ਕੀ ਲਿਖਣ ਤੋਂ ਨਹੀਂ ਝਿਜਕਦੇ ਅਖੀਰ ਜਦੋਂ ਕੋਈ ਠੀਕ-ਠਾਕ ਨੋਟ ਵੀ ਸਾਡੇ-ਤੁਹਾਡੇ ਹੱਥ ’ਚ ਪਹੁੰਚਦਾ ਹੈ ਤਾਂ ਉਸ ’ਤੇ ਕਈ ਤਰ੍ਹਾਂ ਦੀ ਲਿਖਾਵਟ, ਤਰ੍ਹਾਂ-ਤਰ੍ਹਾਂ ਦੇ ਦਾਗ-ਧੱਬੇ ਅਤੇ ਵੱਖ-ਵੱਖ ਖੁਸ਼ਬੂ-ਬਦਬੂ ਸਮਾਈ ਹੁੰਦੀ ਹੈ।
ਸਿੱਕਿਆਂ ਦੀ ਹਾਲਤ ਤਾਂ ਹੋਰ ਵੀ ਮਾੜੀ ਅਤੇ ਤਰਸਯੋਗ ਹੈ ਇੱਕ ਵਾਰ ਅਸੀਂ ਦੇਖਿਆ ਕਿ ਸਾਡੇ ਸਾਹਮਣੇ ਬੈਠਾ ਸੱਜਣ ਆਪਣੀ ਲੱਤ ਦੇ ਐਕਜੀਮਾ ਦੇ ਵਗਦੇ ਜ਼ਖਮ ਨੂੰ ਪਹਿਲਾਂ ਤਾਂ ਨਹੁੰਆਂ ਨਾਲ ਖੁਰਕਦਾ ਰਿਹਾ ਫਿਰ ਸ਼ਾਇਦ ਖੁਰਕ ਜਿਆਦਾ ਵਧ ਜਾਣ ’ਤੇ ਉਸ ਨੇ ਜੇਬ੍ਹ ’ਚੋਂ 2 ਰੁਪਏ ਦਾ ਸਿੱਕਾ ਕੱਢਿਆ ਅਤੇ ਬੜੀ ਦੇਰ ਤੱਕ ਉਸ ਨਾਲ ਖੁਰਕ ਮਿਟਾਉਣ ਦਾ ਅਨੰਦ ਲੈਂਦਾ ਰਿਹਾ ਫਿਰ ਉਹ ਸਿੱਕਾ ਉਸਨੇ ਵਾਪਸ ਜੇਬ੍ਹ ’ਚ ਪਾ ਲਿਆ। ਅੰਦਾਜ਼ਾ ਲਾਓ, ਆਮ ਪ੍ਰਚਲਣ ’ਚ ਉਹ ਦੂਸ਼ਿਤ ਸਿੱਕਾ ਪਤਾ ਨਹੀਂ ਕਿੰਨੇ ਹੱਥਾਂ ’ਚ, ਜੇਬ੍ਹਾਂ ’ਚ ਜਾਵੇਗਾ ਅਤੇ ਕਿੱਥੇ-ਕਿੱਥੇ ਸੰਕਰਮਣ ਫੈਲਾਏਗਾ ਸੰਭਵ ਹੈ ਕਿ ਕੋਈ ਬੱਚਾ ਖੇਡ-ਖੇਡ ’ਚ ਉਸਨੂੰ ਮੂੰਹ ’ਚ ਵੀ ਪਾ ਲਵੇ ਨੋਟਾਂ ਵਾਂਗ ਸਿੱਕੇ ਵੀ ਪ੍ਰਚਲਣ ਦੀ ਆਪਣੀ ਯਾਤਰਾ ’ਚ ਪੂਜਾ ਦੀ ਥਾਲੀ ’ਚ ਵੀ ਜਾ ਪਹੁੰਚਦੇ ਹਨ ਅਤੇ ਛੂਤ ਦੇ ਰੋਗੀ ਦੇ ਹੱਥਾਂ ’ਚ ਵੀ।
ਕਰੰਸੀ ਨੋਟਾਂ ਅਤੇ ਸਿੱਕਿਆਂ ਦੇ ਇਸ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਅਸੀਂ-ਤੁਸੀਂ ਮੱਦਦ ਕਰ ਸਕਦੇ ਹਾਂ-ਨੋਟਾਂ ਦਾ ਭਲੀ-ਭਾਂਤ ਰੱਖ-ਰਖਾਅ ਕਰਕੇ, ਉਨ੍ਹਾਂ ਨੂੰ ਬੇਕਾਰ ਦੀ ਤੋੜ-ਮਰੋੜ ਤੋਂ ਬਚਾ ਕੇ, (ਪਰਸ ’ਚ ਰੱਖਣ ਨਾਲ ਅਜਿਹਾ ਕੀਤਾ ਜਾ ਸਕਦਾ ਹੈ), ਨੋਟਾਂ ਅਤੇ ਸਿੱਕਿਆਂ ਨੂੰ ਇਕੱਠਾ ਨਾ ਕਰਕੇ, ਉਨ੍ਹਾਂ ਨੂੰ ਪ੍ਰਚਲਣ ’ਚ ਲਿਆ ਕੇ, ਧਰਮ ਅਸਥਾਨਾਂ ’ਤੇ ਚੜ੍ਹਾਏ ਸਿੱਕਿਆਂ ਨੂੰ ਨਿਯਮਿਤ ਰੂਪ ਨਾਲ ਨੋਟਾਂ ’ਚ ਬਦਲਣ ਦਾ ਪ੍ਰਬੰਧ ਕਰਕੇ, ਨਦੀਆਂ ਸਰੋਵਰਾਂ ’ਚ ਸਿੱਕੇ ਨਾ ਸੁੱਟ ਕੇ, ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਬੈਂਕ ਖਾਤੇ ’ਚ ਜਮ੍ਹਾ ਕਰਵਾ ਕੇ, ਚੈੱਕ ਰਾਹੀਂ ਲੈਣ-ਦੇਣ ਨੂੰ ਹੱਲਾਸ਼ੇਰੀ ਦੇ ਕੇ ਅਤੇ ਅਜਿਹੇ ਹੀ ਹੋਰ ਉਪਾਅ ਅਪਣਾ ਕੇ।
ਓਮ ਪ੍ਰਕਾਸ਼ ਬਜਾਜ