ਨਿਊਜ਼ੀਲੈਂਡ ਦੇ ਸੇਵਾਦਾਰਾਂ ਨੇ ਕੰਟੇਨਰਾਂ ’ਚ ਭੇਜੀ ਰਾਹਤ ਸਮੱਗਰੀ | ਟੋਂਗਾ ਆਈਲੈਂਡ ਤਰਾਸਦੀ
ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ) ਬੀਤੇ ਦਿਨੀਂ ਟੋਂਗਾ ਆਈਲੈਂਡ ’ਤੇ ਫੁੱਟੇ ਜਵਾਲਾਮੁਖੀ ਕਾਰਨ ਸੁਨਾਮੀ ਦੇ ਪ੍ਰਕੋਪ ਨੇ ਇਸ ਛੋਟੇ ਜਿਹੇ ਦੀਪ ’ਤੇ ਤਬਾਹੀ ਮਚਾ ਦਿੱਤੀ ਬਹੁਤ ਹੀ ਘੱਟ ਆਬਾਦੀ ਵਾਲੇ ਇਸ ਦੇਸ਼ ਦੇ ਤਕਰੀਬਨ ਸਾਰੇ ਲੋਕ ਇਸ ਤਰਾਸਦੀ ਤੋਂ ਪ੍ਰਭਾਵਿਤ ਹੋਏ ਇਸ ਮੁਸੀਬਤ ਦੀ ਘੜੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਆਪਣੇ ਗੁਆਂਢੀ ਦੇਸ਼ ਦੇ ਲੋਕਾਂ ਦਾ ਦਰਦ ਸਮਝਦੇ ਹੋਏ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ‘ਇਨਸਾਨੀਅਤ ਦੀ ਸੇਵਾ ਸਰਵੋਤਮ ਹੈ’ ਦੇ ਪਾਵਨ ਬਚਨਾਂ ’ਤੇ ਚੱਲਦਿਆਂ ਉਨ੍ਹਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ‘ਰਾਹਤ ਕਾਰਜ’ ਸ਼ੁਰੂ ਕਰ ਦਿੱਤਾ
ਸੇਵਾਦਾਰਾਂ ਨੇ ਨਿਊਜ਼ੀਲੈਂਡ ਦੀ ਇੱਕ ਸੰਸਥਾ ਨਾਲ ਸੰਪਰਕ ਕੀਤਾ ਜੋ ਟੋਂਗਾ ’ਚ ਰਾਹਤ ਸਮੱਗਰੀ ਭੇਜਣ ਦਾ ਪ੍ਰਬੰਧ ਕਰ ਰਹੀ ਸੀ ਅਤੇ ਹਰ ਸੰਭਵ ਮੱਦਦ ਪਹੁੰਚਾਉਣ ’ਚ ਜੁਟ ਗਈ ਇਸ ਸੇਵਾ ਕਾਰਜ ’ਚ ਧੀਰਜ ਇੰਸਾਂ, ਗੁਰਪ੍ਰੀਤ ਇੰਸਾਂ, ਗੋਲਡੀ ਇੰਸਾਂ, ਗੁਰਵਿੰਦਰ ਇੰਸਾਂ, ਪ੍ਰਦੀਪ ਇੰਸਾਂ, ਭੈਣ ਅਪਰਨਾ ਇੰਸਾਂ, ਕਰਮਜੀਤ ਕੌਰ ਇੰਸਾਂ, ਸਿਮਰਨ ਇੰਸਾਂ, ਸਿਮਰਨਪ੍ਰੀਤ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸ਼ਾਮਲ ਰਹੇ
Also Read :-
- ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਰਚਿਆ ਇਤਿਹਾਸ, ਬਣੀ ਨਿਊਜ਼ੀਲੈਂਡ ’ਚ ਪਹਿਲੀ ਭਾਰਤੀ ਮੂਲ ਦੀ ਮੰਤਰੀ
- ਪਰਮਾਰਥੀ ਕੰਮ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ
- ਕੋਰੋਨਾ ਕਾਲ ‘ਚ ਡੇਰਾ ਸੱਚਾ ਸੌਦਾ ਬਣਿਆ ਵਾਤਾਵਰਨ ਦਾ ਸੁਰੱਖਿਆ ਕਵੱਚ
ਜਾਣਕਾਰੀ ਦਿੰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦੱਸਿਆ ਕਿ ਸੰਸਥਾ ਦੇ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਨੇ ਹੁਣੇ-ਹੁਣੇ ਟੋਂਗਾ ਦੇ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਹੈ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਟੋਂਗਾ ਦੇ ਬੇਘਰ ਬੱਚਿਆਂ ਲਈ ਖਾਣ ਦੇ ਸਮਾਨ ਦੀ ਜ਼ਿਆਦਾ ਜ਼ਰੂਰਤ ਹੈ ਸੇਵਾਦਾਰਾਂ ਨੇ ਤੁਰੰਤ ਹੀ ਜ਼ਰੂਰਤ ਦੀਆਂ ਇਹ ਸਭ ਚੀਜ਼ਾਂ ਖਰੀਦੀਆਂ ਅਤੇ ਉਨ੍ਹਾਂ ਦੀ ਵਿਸਥਾਰਪੂਰਵਕ ਚੋਣ ਕਰਕੇ ਡੋਨੇਸ਼ਨ ਸੈਂਟਰ ’ਚ ਪਹੁੰਚ ਗਏ ਅਤੇ ਕੰਟੇਨਰਾਂ ’ਚ ਭੇਜਣ ਵਾਲੇ ਸਮਾਨ ਦੀ ਲੋਡਿੰਗ ਸ਼ੁਰੂ ਕੀਤੀ ਕਰੀਬ 10 ਸੇਵਾਦਾਰਾਂ ਦੀ ਟੀਮ ਨੇ ਕੁਝ ਹੀ ਘੰਟਿਆਂ ’ਚ ਇਹ ਕੰਮ ਸਮਾਪਤ ਕਰ ਦਿੱਤਾ
ਸਾਧ-ਸੰਗਤ ਵੱਲੋਂ ਰਾਹਤ ਸਮੱਗਰੀ ’ਚ ਬੱਚਿਆਂ ਦੇ ਨਾਸ਼ਤੇ ਲਈ ਭਾਰੀ ਮਾਤਰਾ ’ਚ ਸੀਰੀਅਲ, ਓਟਸ ਅਤੇ ਚੌਲ ਭੇਜੇ ਗਏ ਹਨ ਅਤੇ ਜੇਕਰ ਕਿਸੇ ਵੀ ਹੋਰ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਧ-ਸੰਗਤ ਉਸ ਦੀ ਸੇਵਾ ਲਈ ਵੀ ਤਿਆਰ ਹੈ ਉੱਥੇ ਮੌਜ਼ੂਦ ਪ੍ਰਬੰਧਕਾਂ ਨੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਦੁੱਖ ਦੀ ਇਸ ਘੜੀ ’ਚ ਆਪਣੇ-ਪਰਾਏ ਦੀ ਸੋਚ ਦਾ ਤਿਆਗ ਕਰਕੇ ਇਸ ਤਰ੍ਹਾਂ ਮੱਦਦ ਕਰਨਾ ਸਹੀ ਮਾਈਨਿਆਂ ’ਚ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ