ਦੱਖਣੀ ਭਾਰਤ ਦੀ ਖਾਸ ਮਠਿਆਈ ਮੈਸੂਰ-ਪਾਕ
Table of Contents
ਜ਼ਰੂਰੀ ਸਮੱਗਰੀ:-
- ਬੇਸਨ- ਡੇਢ ਕੱਪ (150 ਗ੍ਰਾਮ),
- ਚੀਨੀ – ਡੇਢ ਕੱਪ (300 ਗ੍ਰਾਮ),
- ਦੇਸ਼ੀ ਘਿਓ – 1 ਕੱਪ (200 ਗ੍ਰਾਮ),
- ਰਿਫਾਇੰਡ ਤੇਲ – 1 ਕੱਪ (200 ਗ੍ਰਾਮ),
- ਇਲਾਚੀ ਪਾਊਡਰ – 1 ਛੋਟੀ ਚਮਚ
ਵਿਧੀ:-
ਖੰਡ ਦੀ ਚਾਸ਼ਨੀ ਬਣਾ ਲਓ ਇਸ ਦੇ ਲਈ ਖੰਡ ਨੂੰ ਕਿਸੇ ਵੱਡੀ ਭਾਰੇ ਤਲੇ ਦੀ ਕੜਾਹੀ ’ਚ ਪਾ ਦਿਓ ਅੱਧਾ ਕੱਪ ਪਾਣੀ ਪਾ ਕੇ ਅਤੇ ਖੰਡ ਨੂੰ ਘੁਲਣ ਤੱਕ ਚਾਸ਼ਨੀ ਨੂੰ ਪੱਕਣ ਦਿਓ ਵੇਸਨ ਨੂੰ ਕਿਸੇ ਪਿਆਲੇ ’ਚ ਪਾਓ ਅਤੇ ਅੱਧਾ ਤੇਲ ਮਿਲਾ ਕੇ ਘੋਲ ਬਣਾ ਲਓ ਦੂਜੀ ਕੜਾਹੀ ’ਚ ਘਿਓ ਪਿਘਲਣ ਲਈ ਰੱਖ ਦਿਓ, ਘਿਓ ਪਿਘਲਣ ਤੋਂ ਬਾਅਦ ਬਚਿਆ ਹੋਇਆ ਤੇਲ ਗਰਮ ਹੋਣ ਦਿਓ ਚਾਸ਼ਨੀ ਨੂੰ ਚੈੱਕ ਕਰ ਲਓ ਇਸ ਦੇ ਲਈ ਚਾਸ਼ਨੀ ਦੀ ਇੱਕ ਬੂੰਦ ਪਿਆਲੀ ’ਚ ਪਾਓ, ਉਂਗਲੀ ਅਤੇ ਅੰਗੂਠੇ ਦੀ ਸਹਾਇਤਾ ਨਾਲ ਚਿਪਕਾ ਕੇ ਦੇਖੋ ਚਾਸ਼ਨੀ ’ਚ ਚੰਗਾ ਲੰਬਾ ਤਾਰ ਨਿੱਕਲਣਾ ਚਾਹੀਦਾ ਹੈ ਚਾਸ਼ਨੀ ਬਣ ਕੇ ਤਿਆਰ ਹੈ
ਚਾਸ਼ਨੀ ’ਚ ਵੇਸਨ ਦਾ ਘੋਲ ਪਾਓ ਅਤੇ ਲਗਾਤਾਰ ਚਲਾਉਂਦੇ ਹੋਏ ਭੁੰਨੋ, ਧਿਆਨ ਰਹੇ ਕਿ ਬੇਸਨ ਕੜਾਹੀ ਦੇ ਤਲੇ ਨਾਲ ਲੱਗਣਾ ਨਹੀਂ ਚਾਹੀਦਾ ਦੂਜੇ ਪਾਸੇ ਗਰਮ ਹੋ ਰਹੇ ਘਿਓ ’ਚੋਂ ਚਮਚ ਨਾਲ ਘਿਓ ਭਰ ਕੇ ਵੇਸਨ ਵਾਲੀ ਕੜਾਹੀ ’ਚ ਪਾਓ ਅਤੇ ਵੇਸਨ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਦੇ ਰਹੋ ਗੈਸ ਧੀਮੀ ਅਤੇ ਮੀਡੀਅਮ ਹੀ ਰੱਖੋ ਚਮਚੇ ਨਾਲ ਗਰਮ ਗਰਮ ਘਿਓ ਵੇਸਨ ’ਚ ਪਾਉਂਦੇ ਜਾਓ ਅਤੇ ਵੇਸਨ ਨੂੰ ਦੂਜੇ ਹੱਥ ਨਾਲ ਭੁੰਨਦੇ ਰਹੋ ਵੇਸਨ ਫੁੱਲਣ ਲੱਗੇ, ਵੇਸਨ ਦਾ ਹਲਕਾ ਜਿਹਾ ਕਲਰ ਬਦਲਣ ਲੱਗੇ, ਫੁੱਲਦੇ ਵੇਸਨ ’ਚ ਜਾਲੀ ਬਣਨ ਲੱਗੇ, ਬੱਸ ਸਮਝੋ ਕਿ ਸਾਡਾ ਮੈਸੂਰ-ਪਾਕ ਬਣ ਕੇ ਤਿਆਰ ਹੈ
Also Read :-
ਜਿਸ ਥਾਲੀ ਜਾਂ ਟੇ੍ਰ ’ਚ ਮੈਸੂਰ ਪਾਕ ਜਮਾਉਣਾ ਹੋਵੇ ਉਸ ਵਿੱਚ ਥੋੜ੍ਹਾ ਜਿਹਾ ਘਿਓ ਪਾ ਕੇ ਚਾਰੇ ਪਾਸੇ ਲਗਾ ਦਿਓ ਗਰਮ ਗਰਮ ਜਾਲੀ ਪੈਂਦੇ ਵੇਸਨ ਨੂੰ ਥਾਲੀ ’ਚ ਪਾਓ ਅਤੇ ਥਾਲੀ ਨੂੰ ਖਟਖਟਾ ਕੇ ਵਿੱਚ ਪਾਇਆ ਸਮਾਨ ਇੱਕੋ ਜਿਹਾ ਕਰ ਦਿਓ 5-10 ਮਿੰਟ ’ਚ ਮੈਸੂਰ ਪਾਕ ਹਲਕਾ ਠੰਢਾ ਹੋ ਜਾਣ ’ਤੇ ਆਪਣੇ ਮਨ ਪਸੰਦ ਆਕਾਰ ’ਚ ਕੱਟ ਲਓ ਅਤੇ ਮੈਸੂਰ ਪਾਕ ਦੇ ਜੰਮਣ ’ਤੇ ਟੁਕੜੇ ਵੱਖ ਕਰ ਲਓ ਬਹੁਤ ਹੀ ਚੰਗਾ ਮੈਸੂਰ ਪਾਕ ਬਣ ਕੇ ਤਿਆਰ ਹੈ
ਮੈਸੂਰ ਪਾਕ ਨੂੰ ਏਅਰ ਟਾਈਟ ਕੰਟੇਨਰ ’ਚ ਭਰ ਕੇ ਰੱਖ ਲਓ ਮਹੀਨੇ ਤੱਕ ਜਦੋਂ-ਜਦੋਂ ਵੀ ਖਾਣ ਦਾ ਮਨ ਕਰੇ, ਕੰਟੇਨਰ ’ਚੋਂ ਕੱਢੋ ਅਤੇ ਸਵਾਦਿਸ਼ਟ ਮੈਸੂਰ-ਪਾਕ ਖਾਂਦੇ ਰਹੋ