ਸਰਦ ਮੌਸਮ ’ਚ ਖਿੜੀ ਰਹਿਮਤਾਂ ਦੀ ਗੁਲਜ਼ਾਰ | ਧੂਮਧਾਮ ਨਾਲ ਮਨਾਇਆ 106ਵਾਂ ਪਵਿੱਤਰ ਅਵਤਾਰ ਦਿਵਸ ਭੰਡਾਰਾ
- 106ਵੇਂ ਪਵਿੱਤਰ ਅਵਤਾਰ ਦਿਵਸ ’ਤੇ 106 ਜ਼ਰੂਰਤਮੰਦਾਂ ਨੂੰ ਵੰਡੇ ਕੰਬਲ
- ਪੂਜਨੀਕ ਗੁਰੂ ਜੀ ਦੇ ਭਜਨਾਂ ’ਤੇ ਜੰਮ ਕੇ ਨੱਚੇ ਬੱਚੇ, ਬੁੱਢੇ, ਨੌਜਵਾਨ ਤੇ ਸਭ
- ਖੂਬਸੂਰਤ ਲੜੀਆਂ, ਰੰਗੋਲੀਆਂ ਅਤੇ ਗੁਬਾਰਿਆਂ ਨਾਲ ਸਜਾਏ ਗਏ ਮੁੱਖ ਪੰਡਾਲ ਸਮੇਤ ਸਾਰੇ ਪੰਡਾਲ
25 ਜਨਵਰੀ ਦਾ ਮੁਬਾਰਕ ਦਿਨ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਲਈ ਖੁਸ਼ੀਆਂ ਦਾ ਪੈਗਾਮ ਹੁੰਦਾ ਹੈ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 106ਵੇਂ ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਦਾ ਨਾਮ-ਚਰਚਾ ਸਤਿਸੰਗ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਸਰਸਾ ਦਰਬਾਰ ’ਚ ਪਹੁੁੰੁਚੀ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਆਪਣੇ ਮੁਰਸ਼ਿਦ ਨੂੰ ਸਜਦਾ ਕੀਤਾ ਅਤੇ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਪੂਰੀ ਦੁਨੀਆਂ ’ਚ ਸ਼ਰਧਾਲੂਆਂ ਨੇ ਭੰਡਾਰੇ ਦਾ ਲਾਈਵ ਪ੍ਰਸਾਰਨ ਦੇਖਿਆ ਦੁਪਹਿਰ 12 ਵਜੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਦੇ ਨਾਲ ਪਵਿੱਤਰ ‘ਐੱਮਐੱਸਜੀ ਨਾਮ ਚਰਚਾ ਸਤਿਸੰਗ ਭੰਡਾਰੇ’ ਦਾ ਆਗਾਜ ਹੋਇਆ ਇਸ ਤੋਂ ਬਾਅਦ ਕਵੀਰਾਜ ਵੀਰਾਂ ਤੇ ਭੈਣਾਂ ਨੇ ਭਗਤੀਮਈ ਭਜਨਾਂ ਜ਼ਰੀਏ ਸਤਿਗੁਰੂ ਰਹਿਬਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਚਲਾਏ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਦੇ ਤਹਿਤ ਸਰਦ ਮੌਸਮ ਦੇ ਮੱਦੇਨਜ਼ਰ 106 ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ
ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਦੀ ਸ਼ੋਬਾ ਦੇਖਦੇ ਹੀ ਬਣ ਰਹੀ ਸੀ ਮੁੱਖ ਪੰਡਾਲ ਸਹਿਤ ਸਾਰੇ ਪੰਡਾਲਾਂ ਨੂੰ ਖੂਬਸੂਰਤ ਲੜੀਆਂ, ਰੰਗੋਲੀਆਂ ਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ ਉੱਧਰ ਸੜਕਾਂ ’ਤੇ ਦੂਰ-ਦੂਰ ਤੱਕ ਸਾਧ-ਸੰਗਤ ਦੇ ਕਾਫਲੇ ਨਜ਼ਰ ਆ ਰਹੇ ਸਨ ਡੇਰਾ ਸ਼ਰਧਾਲੂ ਨੱਚ-ਗਾ ਕੇ ਆਪਣੀਆਂ ਖੁਸ਼ੀਆਂ ਮਨਾਉਂਦੇ ਹੋਏ ਪੰਡਾਲ ’ਚ ਪਹੁੰਚ ਰਹੇ ਸਨ ਪੂਜਨੀਕ ਗੁਰੂ ਜੀ ਦੇ ਭਜਨਾਂ ’ਤੇ ਬੱਚੇ, ਬੁੱਢੇ, ਨੌਜਵਾਨ ਆਦਿ ਸਾਰੇ ਹੀ ਝੂਮ-ਝੂਮ ਕੇ ਨੱਚ ਰਹੇ ਸਨ
ਅਨਮੋਲ ਬਚਨ : ਪੂਰਨ ਮੁਰਸ਼ਿਦ ਦਾ ਰਿਣ ਕਦੇ ਉਤਾਰਿਆ ਨਹੀਂ ਜਾ ਸਕਦਾ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਅੱਜ ਪੂਰੀ ਸਾਧ-ਸੰਗਤ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਹਨ ਅਤੇ ਇਨ੍ਹਾਂ ਸਭ ਦੇ ਪਿੱਛੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦਾ ਰਹਿਮੋ-ਕਰਮ ਹੈ ਅਤੇ ਮਾਲਕ ਨੂੰ ਇਹੀ ਦੁਆ ਹੈ ਕਿ ਪਰਮਪਿਤਾ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਨਾਲ ਨਵਾਜ਼ੇ ਅਤੇ ਜੋ ਬਚਨਾਂ ਦੇ ਪੱਕੇ ਰਹਿਣ, ਦ੍ਰਿੜ੍ਹ ਯਕੀਨ ਰੱਖਣ, ਉਨ੍ਹਾਂ ਨੂੰ ਕੋਈ ਕਮੀ ਤਾਂ ਕੀ, ਮੰਗਣ ਲਈ ਸੋਚਣ ਤੱਕ ਦੀ ਵੀ ਨੌਬਤ ਨਾ ਆਵੇ ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ ਓਨੇ ਘੱਟ ਹਨ ਪਰਮਪਿਤਾ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਸ੍ਰੀ ਜਲਾਲਆਣਾ ਸਾਹਿਬ ’ਚ ਆਏ
ਅਤੇ ਮਾਤਾ ਆਸਕੌਰ ਜੀ ਅਤੇ ਅਤੀ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਦੇ ਘਰ ਜਨਮ ਲਿਆ ਉਹ ਧਰਤੀ, ਉਹ ਜਗ੍ਹਾ ਧੰਨ-ਧੰਨ ਕਹਿਣ ਦੇ ਕਾਬਲ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਅਤੇ ਸਾਡੀ ਸਾਰੀ ਸਾਧ-ਸੰਗਤ ਧੰਨ ਹੈ ਜਿਸ ਦਾਤਾ ਨੇ ਸਾਨੂੰ ਚਰਨਾਂ ਨਾਲ ਲਗਾਇਆ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਧੰਨ ਕਰਨ ਵਾਲੇ ਇੱਕ ਕਣ ਨੂੰ, ਇੱਕ ਕਤਰੇ ਨੂੰ ਸਮੁੰਦਰ ਹੀ ਨਹੀਂ, ਮਹਾਂਸਾਗਰ ਬਣਾ ਦਿੰਦੇ ਹਨ ਇੱਕ ਨੂਰ ਦੇ ਜ਼ੱਰੇ ਨੂੰ ਸੂਰਜ ਹੀ ਨਹੀਂ, ਕਰੋੜਾਂ ਸੂਰਜਾਂ ਦੀ ਤਰ੍ਹਾਂ ਚਮਕਾ ਦਿੰਦੇ ਹਨ ਤਾਂ ਅਜਿਹੇ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਦਾ ਅਰਬਾਂ-ਖਰਬਾਂ ਵਾਰ ਗੁਣਗਾਨ ਗਾਈਏ, ਸਜਦਾ ਕਰੀਏ, ਨਮਨ ਕਰੀਏ, ਓਨਾ ਹੀ ਘੱਟ ਹੈ
ਜੇਕਰ ਸਾਰੀ ਉਮਰ ਗੁਣ ਗਾਉਂਦੇ ਰਹੀਏ ਤਾਂ ਵੀ ਮੁਰਸ਼ਿਦ ਦਾ ਰਿਣ ਉਤਾਰਿਆ ਨਹੀਂ ਜਾ ਸਕਦਾ ਅਸੀਂ ਸਭ ਧੰਨ ਹੋਏ, ਕਿਉਂਕਿ ਦਾਤਾ ਰਹਿਬਰ ਦੇ ਦਰਸ਼ਨ ਪਾਏ ਉਸ ਪਰਮਪਿਤਾ ਪਰਮਾਤਮਾ ਨੇ ਧੰਨ ਬਣਾਏ ਫਿਰ ਧੰਨ ਹੋਏ ਨਹੀਂ ਤਾਂ ਪਤਾ ਨਹੀਂ ਕਿਹੜਾ ਜੀਵ ਕਿੱਥੇ ਭਟਕ ਰਿਹਾ ਹੁੰਦਾ ਪਤਾ ਨਹੀਂ ਕਿੰਨੇ ਯੁਗਾਂ ਤੋਂ ਆਤਮਾ ਭਟਕਦੀ ਰਹਿੰਦੀ ਜੇਕਰ ਦਾਤਾ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨਾ ਆਉਂਦੇ ਤਾਂ ਆਤਮਾ ਭਟਕਦੀ ਹੀ ਰਹਿ ਜਾਂਦੀ ਸ਼ਾਹ ਸਤਿਨਾਮ ਜੀ ਦਾਤਾ ਦਾ ਜਿੰਨਾ ਗੁਣਗਾਨ ਗਾਈਏ, ਓਨਾ ਹੀ ਘੱਟ ਹੈ ਪਰਮਪਿਤਾ ਜੀ ਨੇ ‘ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਦੇ ਬਚਨ ਫਰਮਾ ਕੇ ਰੂਹਾਨੀਅਤ ਦਾ ਇਤਿਹਾਸ ਹੀ ਬਦਲ ਦਿੱਤਾ ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸਤਿਗੁਰੂ ਮੌਲਾ ਨੇ ਹਰ ਤਰ੍ਹਾਂ ਨਾਲ ਆਪਣੇ ਬੱਚਿਆਂ ਦੀ ਸੰਭਾਲ ਕੀਤੀ, ਕਰ ਰਹੇ ਹਨ ਅਤੇ ਅਰਬਾਂ-ਖਰਬਾਂ ਗੁੁਣਾ ਜ਼ਿਆਦਾ ਕਰਨਗੇ ਜੋ ਬਚਨਾਂ ’ਤੇ ਅਮਲ ਕਰਨਗੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਬਚਨਾਂ ’ਤੇ ਪੱਕੇ ਰਹਿਣ ਅਤੇ ਦ੍ਰਿੜ੍ਹ ਯਕੀਨ ਰੱਖਣ ਦੀ ਅਪੀਲ ਕੀਤੀ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਜਿਹਾ ਕਲਿਯੁੱਗ ਦਾ ਸਮਾਂ ਹੈ ਜਿਸ ’ਚ ਮਨ, ਮਾਇਆ, ਕਾਮ-ਵਾਸਣਾ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲਬਾਲਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਉਹ ਬੱਚੇ ਕਿਸਮਤ ਵਾਲੇ ਹਨ ਜੋ ਗੁਰਮੰਤਰ ਲੈ ਕੇ ਰਾਮ-ਨਾਮ ਦਾ ਜਾਪ ਕਰ ਰਹੇ ਹਨ ਅਤੇ ਉਹ ਬੱਚੇ ਬੜੇ ਹੀ ਕਿਸਮਤਵਾਲੇ ਹਨ ਜਿਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਗੁਰਮੰਤਰ ਦਿਵਾ ਦਿੱਤਾ ਖਾਨਦਾਨੀ ਸੇਵਾਦਾਰਾਂ, ਖਾਨਦਾਨੀ ਸਤਿਸੰਗੀਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ ਪੂਜਨੀਕ ਪਰਮਪਿਤਾ ਜੀ ਨੇ ਡਰਨਾ ਨਹੀਂ ਸਿਖਾਇਆ, ਝੁੱਕਣਾ ਸਿਖਾਇਆ ਹੈ ਲੜਨਾ ਨਹੀਂ ਸਿਖਾਇਆ, ਪ੍ਰੇਮ ਕਰਨਾ ਸਿਖਾਇਆ ਹੈ ਅਹਿੰਸਾ ’ਚ ਰਹਿਣਾ ਸਿਖਾਇਆ ਹੈ, ਹਿੰਸਾ ਕਰਨਾ ਨਹੀਂ ਸਿਖਾਇਆ ਇਸ ਤੋਂ ਇਲਾਵਾ ਸਾਧ-ਸੰਗਤ ਨੂੰ ਬੇਗਰਜ ਪ੍ਰੇਮ ਕਰਨਾ ਸਿਖਾਇਆ ਹੈ ਅਤੇ ਆਤਮਾ ਤੇ ਪਰਮਾਤਮਾ ਨਾਲ ਇਸ਼ਕ ਕਰਨਾ ਸਿਖਾਇਆ ਹੈ ਆਤਮਿਕ ਇਸ਼ਕ ’ਚ ਜੋ ਨਸ਼ਾ ਹੁੰਦਾ ਹੈ ਉਹ ਬਾ-ਕਮਾਲ, ਗਜ਼ਬ, ਜ਼ਬਰਦਸਤ ਹੁੰਦਾ ਹੈ
ਭੰਡਾਰੇ ’ਚ ਉੱਮੜੀ ਸਾਧ-ਸੰਗਤ ਦੀ ਸੁਵਿਧਾ ਲਈ ਪੰਡਾਲਾਂ ’ਚ ਵੱਡੀਆਂ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਦੇ ਜ਼ਰੀਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਸਾਧ-ਸੰਗਤ ਨੇ ਇਕਾਗਰਚਿਤ ਹੋ ਕੇ ਸਰਵਣ ਕੀਤਾ ਇਸ ਦਰਮਿਆਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਵੱਲੋਂ ਮਾਨਵਤਾ ’ਤੇ ਕੀਤੇ ਮਹਾਨ ਪਰਉਪਕਾਰਾਂ ਨੂੰ ਦਰਸਾਉਂਦੀ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ ਭੰਡਾਰੇ ’ਚ ਪੂਜਨੀਕ ਗੁਰੂ ਜੀ ਵੱਲੋਂ ਸੁਰਬੱਧ ਕੀਤੇ ਬਰਥਡੇ ਸਪੈਸ਼ਲ ਸੌਂਗ ‘ਜਨਵਰੀ ਮਹੀਨੇ ਮੇਂ ਦਾਤਾ ਆਏ…’ ਅਤੇੇ ਨਸ਼ਿਆਂ ਖਿਲਾਫ ਜਾਗਰੂਕ ਕਰਦਾ ਸੌਂਗ ‘ਜਾਗੋ ਦੁਨੀਆਂ ਦੇ ਲੋਕੋ’ ’ਤੇ ਪੰਡਾਲ ’ਚ ਮੌਜ਼ੂਦ ਸਾਰੀ ਸਾਧ-ਸੰਗਤ ਹੀ ਝੂਮ ਉੱਠੀ ਪ੍ਰੋਗਰਾਮ ਸਮਾਪਤੀ ’ਤੇ ਹਜ਼ਾਰਾਂ ਸੇਵਾਦਾਰਾਂ ਨੇ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾ ਦਿੱਤਾ ਅਤੇ ਪੂਜਨੀਕ ਗਰੂ ਜੀ ਦੇ ਹੁਕਮ ਅਨੁਸਾਰ ਸਾਰਿਆਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ ਇਸ ਦੌਰਾਨ ਪੰਡਾਲ, ਪਾਣੀ, ਟ੍ਰੈਫਿਕ, ਲੰਗਰ-ਭੋਜਨ, ਸਿਹਤ ਆਦਿ ਸਾਰੀਆਂ ਸਹੂਲਤਾਂ ਪ੍ਰਤੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀ ਡਿਊਟੀ ਬਖੂਬੀ ਨਿਭਾਈ