ਪ੍ਰੇਮ, ਸੰਵੇਦਨਾ ਅਤੇ ਮਮਤਾ ਦੀ ਮੁਰਤ ਮਾਂ mother is the culmination of love compassion and motherhood
ਸੰਤਾਂ ਨੇ ਮਾਂ ਨੂੰ ਭਗਵਾਨ ਦਾ ਦੂਜਾ ਰੂਪ ਦੱਸਿਆ ਹੈ ਮਾਂ ਦੀ ਮਹੱਤਤਾ ਬਾਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਹੈ ਕਿ ‘ਜ਼ਰਾ ਸੋਚੋ, ਤੁਸੀਂ ਇੱਥੇ ਬੈਠੇ ਹੋ, ਉਸ ਦਾ ਬਹੁਤ ਵੱਡਾ ਕਾਰਨ ਮਾਂ ਵੀ ਹੈ!
ਇੱਕ ਜਗ੍ਹਾ ਅਸੀਂ ਗਏ ਉੱਥੇ ਟੀਨਏਜ਼ ਬੱਚਿਆਂ ਨੂੰਂ ਅਸੀਂ ਇੱਕ ਹਾਲ ’ਚ ਮਿਲੇ ਚਰਚਾ ਕੀਤੀ, ਤਾਂ ਉਨ੍ਹਾਂ ਨੇ ਸ਼ਿਕਾਇਤ ਲਾਉਣੀ ਸ਼ੁਰੂ ਕਰ ਦਿੱਤੀ ਕਿ ਮੇਰੇ ਮਾਂ, ਪਾਪਾ ਮੈਨੂੰ ਇਹ ਕਹਿੰਦੇ ਹਨ, ਉਹ ਕਹਿੰਦੇ ਹਨ, ਸਾਨੂੰ ਗੱਲ–ਗੱਲ ’ਤੇ ਰੋਕਦੇ-ਟੋਕਦੇ ਹਨ…! ਅਸੀਂ ਉਨ੍ਹਾਂ ਦੀਆਂ ਗੱਲਾਂ ਸੁਣਦੇ ਰਹੇ, ਉਹ ਬੋਲਦੇ ਰਹੇ! ਲਾਸਟ ’ਚ ਅਸੀਂ ਕਿਹਾ ਕਿ ਬੱਚਿਓ, ‘‘ਇੱਕ ਗੱਲ ਸਾਡੀ ਸੁਣੋ ਅਤੇ ਜਵਾਬ ਦਿਓ! ਅਸੀਂ ਕਿਹਾ, ਅਸੀਂ ਤੁਹਾਨੂੰ ਤਿੰਨ-ਚਾਰ ਕਿੱਲੋ ਦਾ ਪੱਥਰ (ਵੱਟਾ) ਦਿੰਦੇ ਹਾਂ ਅਤੇ ਇਸ ਪੱਥਰ ਨੂੰ ਆਪਣੇ ਪੇਟ ’ਤੇ ਬੰਨ੍ਹ ਲਓ ਤੇ ਬੰਨ੍ਹੀ ਰੱਖੋ, ਅਤੇ ਤਿੰਨ ਦਿਨ ਤੱਕ ਚਲਦੇ ਰਹੋ ਸੌਂਦੇ ਸਮੇਂ ਵੀ ਨਹੀਂ ਉਤਾਰਨਾ, ਟਾਇਲਟ ਜਾਂਦੇ ਹੋ, ਖਾਣਾ ਖਾਂਦੇ ਹੋ,
ਪ੍ਰੇਮ ਅਤੇ ਸੰਵੇਦਨਾ ਦੀ ਮੂਰਤ ਹੈ ਮਾਂ
ਕਦੇ ਨਹੀਂ ਉਤਾਰਨਾ! ਤਾਂ ਉਹ ਬੋਲੇ, ਗੁਰੂ ਜੀ, ਅਸੀਂ ਨਹੀਂ ਇਹ ਕਰ ਸਕਦੇ ਅਸੀਂ ਪੁੱਛਿਆ, ਕਿਉਂ? ਕਹਿੰਦੇ, ਇੰਨਾ ਵਜ਼ਨ ਲੈਕੇ ਕਿਉਂ ਘੁੰਮੀਏ? ਤਾਂ ਅਸੀਂ ਬੋਲੇ, ਤੁਹਾਡੀ ਮਾਂ ਨੇ 9 ਮਹੀਨੇ ਤੱਕ ਇੰਨਾ ਵਜ਼ਨ ਢੋਇਆ ਹੈ ਤੁਹਾਡਾ ਅਤੇ ਉਸ ਦੀਆਂ ਦੋ ਗੱਲਾਂ ਵੀ ਬੁਰੀਆਂ ਲੱਗਦੀਆਂ ਹਨ ਅਤੇ ਤੁਸੀਂ ਤਿੰਨ ਕਿੱਲੋ ਦਾ ਪੱਥਰ ਲੈ ਕੇ ਤਿੰਨ ਦਿਨ ਨਹੀਂ ਚੱਲ ਸਕਦੇ! ਤਾਂ ਕੀ ਉਸ ਦਾ ਹੱਕ ਨਹੀਂ ਹੈ ਜਿਸ ਨੇ 9 ਮਹੀਨੇ ਤੁਹਾਨੂੰ ਗਰਭ ’ਚ ਰੱਖਿਆ, ਦੋ-ਚਾਰ ਗੱਲਾਂ ਤੁਹਾਨੂੰ ਕਹਿ ਦੇਵੇ? ਤਾਂ ਸਾਰੇ ਬੱਚੇ ਰੋਣ ਲੱਗੇ, ਗੁਰੂ ਜੀ, ਤੌਬਾ ਅੱਗੇ ਤੋਂ ਮਾਂ-ਬਾਪ ਦੀ ਗੱਲ ਸੁਣਿਆ ਕਰਾਂਗੇ’’
ਮਾਂ ਕੀ ਹੈ? ਮਾਂ ਤਾਂ ਬਸ ਮਾਂ ਹੈ! ਚੰਦਰਮਾ ਵਾਂਗ ਠੰਢੀ, ਗੰਗਾ ਵਾਂਗ ਪਵਿੱਤਰ, ਜੇਕਰ ਕੋਈ ਹੈ, ਤਾਂ ਬਸ ‘ਮਾਂ’ ਹੈ ਸੁਮੇਰ ਵਾਂਗ ਅਡਿੱਗ, ਬਰਫ਼ ਵਾਂਗ ਸਾਫ਼, ਦਇਆ, ਰਹਿਮ, ਪ੍ਰੇਮ ਦਾ ਸਾਗਰ ਜੇਕਰ ਕੋਈ ਹੈ ਤਾਂ ਬਸ ਮਾਂ ਹੈ! ਮਾਂ ਪਰਿਵਾਰ ਦੀ ਰੀੜ੍ਹ ਦੀ ਹੱਡੀ’ ਹੈ ਜਿਸ ਤਰ੍ਹਾਂ ਸਰੀਰ ਦਾ ਆਕਾਰ, ਮਜ਼ਬੂਤੀ, ਉਸਦੀ ਦ੍ਰਿੜਤਾ ਰੀੜ੍ਹ ਦੀ ਹੱਡੀ ’ਤੇ ਨਿਰਭਰ ਕਰਦੀ ਹੈ, ਉਸੇ ਤਰ੍ਹਾਂ ਕਿਸੇ ਵੀ ਪਰਿਵਾਰ ਦੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਪਰਿਵਾਰਕ ਸਥਿਤੀ ਉਸ ਘਰ ਦੀ ਬਜ਼ੁਰਗ ਨਾਰੀ (ਮਾਂ) ’ਤੇ ਨਿਰਭਰ ਕਰਦੀ ਹੈ
ਧਰਤੀ ’ਤੇ ਮਾਂ ਸ਼ਬਦ ਨਾ ਹੁੰਦਾ ਤਾਂ ਰਹਿਮ, ਪਿਆਰ, ਤਿਆਗ, ਬਲਿਦਾਨ ਇਹ ਸ਼ਬਦ ਅਧੂਰੇ ਲੱਗਦੇ ਮਾਂ ਅਤੇ ਜਨਨੀ, ਇਹ ਦੋਵੇਂ ਸ਼ਬਦ ਇੱਕ-ਦੂਜੇ ਦੇ ਪੂਰਕ ਹਨ ਮਾਂ ਭਾਵ ‘ਪ੍ਰੇਮ ਦਾ ਦਰਿਆ’ ਜਿਹੜੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ, ਉਸ ’ਤੇ ਪ੍ਰਭੂ ਜ਼ਰੂਰ ਹੀ ਕਿਰਪਾ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਆਸ਼ੀਸ਼ ਸਿਰਫ਼ ਦਿਖਾਵਾ ਨਾ ਹੋ ਕੇ, ਦਿਲੋਂ ਨਿਕਲਿਆ ਹੋਇਆ ‘ਅੰਮ੍ਰਿਤ’ ਹੁੰਦਾ ਹੈ!
ਭਾਰਤ ਸਹਿਤ ਬਹੁਤੇ ਦੇਸ਼ਾਂ ’ਚ ਮਦਰ-ਡੇ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਭਾਰਤੀ ਸੰਸਕ੍ਰਿਤੀ ’ਚ ਮਾਂ ਦਾ ਦਰਜਾ ਸਭ ਤੋਂ ਉੱਪਰ ਹੈ ਮਾਤਾ ਦਾ ਕਰਜ਼ ਕਦੇ ਮੋੜਿਆ ਨਹੀਂ ਜਾ ਸਕਦਾ
‘ਪ੍ਰਾਤ: ਕਾਲ ਉਠਿ ਕਰ ਰਘੂਰਾਈ ਪ੍ਰਥਮ ਮਾਤੁ-ਪਿਤੁ ਸ਼ੀਸ਼ ਨਵਾਈ’ ਭਾਰਤੀ ਸੰਸਕ੍ਰਿਤੀ ਦੀ ਇਹ ਰਵਾਇਤ ਅੱਜ ਵੀ ਸੱਭਿਆ ਘਰਾਣਿਆਂ ’ਚ ਜਿਉਂ ਦੀ ਤਿਉਂ ਹੈ! ‘ਮਾਤ੍ਰ ਦੇਵੋ ਭਵ’, ਭਾਵ ਦੇਵਤਾ ਵਾਂਗ ਮਾਂ ਪੂਜਨੀਕ ਹੈ
ਸ਼ਾਸਤਰਾਂ ਵਿੱਚ ਮਾਂ ਨੂੰ ਜਨਨੀ, ਧਰਤੀ, ਗਾਂ, ਅੰਨ, ਮਾਂ ਦੇਵੀ, ਵੱਡੀ ਭੈਣ-ਭਰਜਾਈ, ਆਇਆ (ਪਾਲਣ-ਪੋਸ਼ਣ ਕਰਨ ਵਾਲੀ) ਆਦਿ ਕਿਹਾ ਗਿਆ ਹੈ, ਪਰ ਫਿਰ ਵੀ ਮਾਂ ਦੀ ਮਮਤਾ, ਉਸਦੇ ਪਿਆਰ ਦੀ ਬਰਾਬਰੀ ਮਾਂ ਦਾ ਕੋਈ ਵਿਕਲਪਿਕ ਨਾਂਅ ਨਹੀਂ ਕਰ ਸਕਦਾ, ਇਸ ਲਈ ਮਾਂ ਦਾ ਕੋਈ ਵਿਕਲਪ ਨਹੀਂ ਹੈ, ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ! ਵੇਦਾਂ ਵਿੱਚ ਤਾਂ ਮਾਂ ਨੂੰ ਸੁੰਦਰ ਸ਼ਬਦਾਂ ਵਿੱਚ ਦਰਸਾਇਆ ਗਿਆ ਹੈ, ਕਿਹਾ ਹੈ ‘ਮਾਂ, ਤੂੰ ਜਨਨੀ ਹੈ! ਤਿਆਗਮਈ ਪਿਆਰ ਦੀ ਮੂਰਤ ਹੋ! ਸ਼ਰਧਾ ਤੇ ਪ੍ਰੇਮ ਨਾਲ ਪੂਜਨੀਕ ਹੋ ਸਹਿਣਸ਼ੀਲਤਾ ਹੋ ਅਤੇ ਹਰ ਸਮੇਂ ਆਦਰਯੋਗ ਹੋ!’
‘ਧਰਤੀ ਤੋਂ ਭਾਰੀ ਮਾਂ ਹੁੰਦੀ ਹੈ’, ਇਹ ਉੱਤਰ ਸੀ ਯੁਧਿਸ਼ਟਰ ਦਾ, ਜਦ ਯਕਸ਼ ਨੇ ਇਹ ਪ੍ਰਸ਼ਨ ਪੁੱਛਿਆ ਕਿ ‘ਧਰਤੀ ਤੋਂ ਭਾਰੀ ਕੀ ਚੀਜ਼ ਹੈ?’ ਸੱਚਮੁੱਚ ਮਾਂ ਆਪਣੇ ਬੱਚਿਆ ਨੂੰ ਜਿੰਨਾ ਪ੍ਰੇਮ ਦਿੰਦੀ ਹੈ, ਉਨ੍ਹਾਂ ਦਾ ਭਲਾ ਚਾਹੁੰਦੀ ਹੈ, ਓਨਾ ਹੋਰ ਕੋਈ ਨਹੀਂ! ਸਾਗਰ ਤੋਂ ਵੀ ਵਿਸ਼ਾਲ ਹੈ ਮਾਂ ਦੀ ਦਇਆ, ਪ੍ਰੇਮ ਭਰਿਆ ਹਿਰਦਾ! ਮਾਂ ਨੂੰ ‘ਸਰਵ-ਤੀਰਥਮਈ ਵੀ ਕਿਹਾ ਗਿਆ ਹੈ, ਕਿਉਂਕਿ ਸਾਰੇ ਤੀਰਥਾਂ ਦੀ ਯਾਤਰਾ ਕਰਨ ਦਾ ਫ਼ਲ ਇੱਕੋ-ਇੱਕ ਮਾਂ ਦੀ ਸੇਵਾ-ਵੰਦਨਾ ਵਿੱਚ ਹੈ ‘‘ਸਹਸਤਰਨ ਤੁ ਪ੍ਰਿਤ੍ਰਨਮਾਤਾ ਗੌਰਵੇਣਾਤਿਰਿਚਅਤੇ’’ (ਮਨੁ ਸਮ੍ਰਤਿ 2/145) ਭਾਵ, ਮਾਤਾ ਦਾ ਦਰਜਾ ਪਿਤਾ ਤੋਂ ਹਜ਼ਾਰ ਗੁਣਾ ਵੱਡਾ ਮੰਨਿਆ ਗਿਆ ਹੈ!
ਇੱਕ ਸਮੇਂ ਦੀ ਘਟਨਾ ਹੈ ਇੱਕ ਸ਼ਿਸ਼ ਆਪਣੇ ਗੁਰੂ ਦੇ ਸਤਿਸੰਗ ਵਿੱਚ ਜਾ ਰਿਹਾ ਸੀ ਰਸਤੇ ’ਚ ਉਸਨੂੰ ਸੁਫ਼ਨਾ ਆਇਆ ਕਿ ਤੇਰੀ ਬੱਢੀ ਮਾਂ ਜੋ ਬਿਮਾਰ ਹੈ, ਉਸਦੀ ਜਾਕੇ ਸੇਵਾ ਕਰ, ਇਸ ਨਾਲ ਤੇਰੇ ਜੀਵਨ ਦਾ ਕਲਿਆਣ ਹੋਵੇਗਾ ਉਹ ਸ਼ਿਸ਼ ਰਸਤੇ ਤੋਂ ਹੀ ਘਰ ਵਾਪਸ ਮੁੜ ਆਇਆ ਅਤੇ ਮਾਂ ਦੀ ਖੂਬ ਸੇਵਾ ਕੀਤੀ ਜਿਸ ਦੇ ਪ੍ਰਤਾਪ ਨਾਲ ਉਸਨੂੰ ਘਰ ਬੈਠੇ ਹੀ ਪ੍ਰਭੂ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਉਸਦਾ ਜੀਵਨ ਸਫ਼ਲ ਹੋਇਆ ਕਿਸੇ ਕਵੀ ਦਾ ਕਥਨ ਹੈ:
‘ਚਾਹੇ ਲਾਖ ਕਰੋ ਤੁਮ ਪੂਜਾ,
ਔਰ ਤੀਰਥ ਕਰੋ ਹਜ਼ਾਰ
ਅਗਰ ਮਾਂ ਕਾ ਦਿਲ ਦੁਖਾਇਆ,
ਤੋ ਸਭ ਕੁਛ ਹੈ ਬੇਕਾਰ
ਜੀਵ ਦੀ ਪੈਦਾਇਸ਼ ਦੇ ਸਮੇਂ ਜੋ ਦੁੱਖ ਮਾਤਾ ਝੱਲਦੀ ਹੈ, ਉਸਦਾ ਕਰਜ਼ ਸੌ ਸਾਲਾਂ ਦੀ ਸੇਵਾ ਨਾਲ ਵੀ ਨਹੀਂ ਚੁਕਾਇਆ ਜਾ ਸਕਦਾ! ਅਣਗਿਣਤ ਦੁੱਖ ਸਹਿਕੇ ਜਿਸ ਨੇ ਸਾਨੂੰ ਜੀਵਨ ਦਿੱਤਾ, ਅਜਿਹੀ ਪਿਆਰੀ ਮਾਂ ਦਾ ਦਿਲ ਕਦੇ ਦੁਖਾਉਣਾ ਦਾ ਦੂਰ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਜਦ ਧਰਤੀ ’ਤੇ ਪਹਿਲਾ ਸੁਆਸ ਲਿਆ, ਤਦ ਮਾਤਾ ਨਾਲ ਹੀ ਸੀ ਜਨਮ ਅਤੇ ਜੀਵਨ ਦੇ ਮੱਧ ਵਿੱਚ ਹੈ ਮਾਂ ਮਾਂ ਰਚਦੀ ਹੈ, ਸਿਰਜਣ ਕਰਦੀ ਹੈ, ਇਸ ਲਈ ਉਸਨੂੰ ਸਿਰਜਣਹਾਰ ਵੀ ਕਿਹਾ ਮਾਂ ਪਿਆਰ ਦਾ ਸਮੁੰਦਰ ਹੈ ਉਹ ਮਮਤਾ ਦੀ ਮਰ੍ਹਮ ਹੈ ਮਾਂ, ਗੂੰਗੇ ਦੀ ਮਿਠਾਸ ਵਰਗੀ ਪ੍ਰਭਾਸ਼ਿਤ ਦਾ ਅਹਿਸਾਸ ਹੈ ਮਾਂ ਤੋਂ ਹੀ ਮਹਾਂਪੁਰਸ਼ਾਂ ਨੇ, ਵੀਰ ਯੋਧਿਆਂ ਨੇ, ਦਾਨਵੀਰਾਂ ਨੇ ਜਨਮ ਲਿਆ ਅਤੇ ਲੋਕ ਕਲਿਆਣ ਲਈ ਜਨਮੋਂ-ਜਨਮ ਤੱਕ ਦਾ ਬੀੜਾ ਉਠਾਇਆ, ਜਿਸ ਪਿੱਛੇ ਮਾਂ ਦੀ ਪ੍ਰੇਰਣਾ ਅਤੇ ਸੰਸਕਾਰ ਹੀ ਤਾਂ ਸਨ ਸਹਾਰਾ! ਧੰਨ ਹੈ ਮਾਂ! ਜਿਸ ਬਾਰੇ ਜਿੰਨਾ ਲਿਖਿਆ ਜਾਵੇ ਓਨਾ ਹੀ ਘੱਟ ਹੈ
ਵਰਤਮਾਨ ਵਿੱਚ (ਆਧੁਨਿਕ ਯੁੱਗ ’ਚ) ਹਾਲਾਂਕਿ ਚੀਜ਼ਾਂ ਬਹੁਤ ਬਦਲ ਗਈਆਂ ਹਨ, ਲੋਕ ਥੋੜ੍ਹੇ ਮਾਡਰਨ ਹੋ ਗਏ ਹਨ, ਪਰ ਅਜਿਹਾ ਨਹੀਂ ਕਿ ਬੱਚਿਆਂ ਦੇ ਦਿਲਾਂ ’ਚ ਮਾਂ ਪ੍ਰਤੀ ਕਿਸੇ ਕਿਸਮ ਦੀ ਕੋਈ ਕਮੀ ਆਈ ਹੈ ਇੰਨਾ ਜ਼ਰੂਰ ਹੈ ਕਿ ਮਾਡਰਨ ਲਾਈਫ਼ ਦੇ ਅਨੁਸਾਰ ਮਾਂ-ਬੱਚੇ ਦਾ ਪ੍ਰੇਮ ਵੀ ਥੋੜ੍ਹਾ ਮਾਡਰਨ ਹੋ ਗਿਆ ਹੈ ਤਦੇ ਤਾਂ, ਮਦਰ-ਡੇ ਦੇ ਮੌਕੇ ਬੱਚੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਨਵੀਆਂ-ਨਵੀਆਂ ਆਧੁਨਿਕ ਚੀਜ਼ਾਂ ਭੇਂਟ ਕਰਨਾ ਪਸੰਦ ਕਰਦੇ ਹਨ!
Table of Contents
ਤਾਂ ਚੱਲੋ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਦਰ-ਡੇ ’ਤੇ ਤੁਸੀਂ ਆਪਣੀ ਮਾਂ ਨੂੰ ਕਿਸ ਤਰ੍ਹਾਂ ਦੇ ਗਿਫ਼ਟ ਦੇ ਸਕਦੇ ਹੋ:-
ਮਦਰ ਲਾਕੇਟ ਅਤੇ ਬ੍ਰੈਸਲੇਟ:
ਮਦਰ-ਡੇ ਦੇ ਮੌਕੇ ਤੁਸੀਂ ਆਪਣੀ ਮਾਂ ਨੂੰ ਲਾਕੇਟ ਅਤੇ ਬ੍ਰੈਸਲੇਟ ਗਿਫ਼ਟ ਕਰ ਸਕਦੇ ਹੋ ਇਹ ਸਪੈਸ਼ਲ ਲਾਕੇਟ ਅਤੇ ਬ੍ਰੈਸਲੇਟ ਹੈ, ਜਿਸ ’ਤੇ ‘ਮੌਮ’ ਲਿਖਿਆ ਹੁੰਦਾ ਹੈ ਇਸ ਤੋਂ ਇਲਾਵਾ, ਤੁਸੀਂ ਆਪਣੀ ਮਾਂ ਦੀ ਫੋਟੋ ਵੀ ਲਾਕੇਟ ’ਚ ਲਗਵਾਕੇ ਉਨ੍ਹਾਂ ਨੂੰ ਗਿਫ਼ਟ ਕਰ ਸਕਦੇ ਹੋ
ਕ੍ਰਿਏਟਿਵ ਗਿਫ਼ਟ :
ਤੁਹਾਡੇ ਕੋਲ ਤੁਹਾਡੀ ਮਾਂ ਦੀ ਫੋਟੋ ਹੈ, ਤਾਂ ਉਸ ਤੋਂ ਕਈ ਤਰ੍ਹਾਂ ਦੇ ਕ੍ਰਿਏਟਿਵ ਗਿਫ਼ਟ ਡਿਜ਼ਾਇਨ ਕਰ ਸਕਦੇ ਹੋ ਤੁਸੀਂ ਆਪਣੀ ਮੰਮੀ ਅਤੇ ਆਪਣੀ ਫੋਟੋ ਕੱਪ, ਮੱਗ ਅਤੇ ਟੀ-ਸ਼ਰਟ ’ਤੇ ਪ੍ਰਿੰਟ ਕਰਵਾ ਸਕਦੇ ਹੋ! ਇਨ੍ਹਾਂ ’ਤੇ ਤੁਸੀਂ ਆਪਣੀ ਫੀÇਲੰਗਜ਼ ਵੀ ਪ੍ਰਿੰਟ ਕਰਵਾ ਸਕਦੇ ਹੋ ਇਸ ਦੇ ਲਈ ਤੁਸੀਂ ‘ਆਈ ਲਵ ਯੂ ਮਾਂ’ ਜਾਂ ‘ਯੂ ਆਰ ਦ ਬੈਸਟ ਮੌਮ’ ਆਦਿ ਮਾਂ ਨੂੰ ਸਮਰਪਿਤ ਆਪਣਾ ਪਿਆਰ ਅੰਕਿਤ ਕਰ ਸਕਦੇ ਹੋ
ਜੇਕਰ ਤੁਸੀਂ ਥਾੱਟ ਗਿਫ਼ਟ ਦੇਣਾ ਚਾਹੁੰਦੇ ਹੋ, ਤਾਂ ਕੀ-ਚੈਨ, ਪੇਪਰ-ਵੇਟ, ਰਿੰਗ ਆਦਿ ਤੇ ਚੌਲਾਂ ਦੇ ਦਾਣਿਆਂ ’ਤੇ ਮੰਮੀ ਲਈ ਖੂਬਸੂਰਤ ਥਾੱਟ ਲਿਖਕੇ ਉਨ੍ਹਾਂ ਨੂੰ ਗਿਫ਼ਟ ਦੇ ਸਕਦੇ ਹੋ
ਕਾਸਮੈਟਿਕਸ:
ਔਰਤਾਂ ਕਾਸਮੈਟਿਕਸ ਦੀਆਂ ਸ਼ੌਕੀਨ ਹੁੰਦੀਆਂ ਹਨ ਮਦਰ-ਡੇ ’ਤੇ ਨੇਲ-ਪੇਂਟ, ਆਈ-ਸ਼ੈਡੋ, ਆਈਪੇਨ, ਟੋਨਰ, ਮੌਸਚਰਾਈਜ਼ਰ ਆਦਿ ਗਿਫ਼ਟ ਵਜੋਂ ਦੇ ਸਕਦੇ ਹੋ ਪਰਫ਼ਿਊਮ, ਸਕਿੱਨ-ਕੇਅਰ ਪ੍ਰੋਡੈਕਟ ਅਤੇ ਕਾਸਮੈਟਿਕ ਖਰੀਦਣ ਦੀ ਸੋਚ ਰਹੇ ਹੋ ਤਾਂ ਵੀ ਮਾਰਕਿਟ ਤੋਂ ਉਨ੍ਹਾਂ ਦੀ ਪ੍ਰਸੰਦ ਦੇ ਇਹ ਪ੍ਰੋਡੈਕਟਸ ਖਰੀਦ ਕੇ ਉਨ੍ਹਾਂ ਨੂੰ ਭੇਂਟ ਦਿਓ
ਅਕਸੈਸਰਿਜ਼ ਅਤੇ ਡਰੈੱਸਿਜ਼:
ਤੁਸੀਂ ਆਪਣੀ ਮੰਮੀ ਨੂੰ ਖੂਬਸੂਰਤ ਬ੍ਰੈਸਲੇਟ, ਈਅਰ ਰਿੰਗ, ਜਾਂ ਰਿੰਗ ਆਦਿ ਗਿਫ਼ਟ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੀ ਮਾਂ ਨੂੰ ਘੜੀਆਂ ਦਾ ਸ਼ੌਕ ਹੈ, ਤਾਂ ਬਜ਼ਾਰੋਂ ਆਪਣੇ ਬਜਟ ਅਨੁਸਾਰ ਸੁੰਦਰ ਘੜੀ ਖਰੀਦਕੇ ਉਨ੍ਹਾਂ ਨੂੰ ਦੇ ਸਕਦੇ ਹੋ
ਸੋਸ਼ਲ ਮੀਡੀਆ ਨਾਲ ਜੋੜੋ:
ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਜੇਕਰ ਤੁਹਾਡੀ ਮਾਂ ਥੋੜ੍ਹੀ ਵੀ ਪੜ੍ਹੀ-ਲਿਖੀ ਹੈ, ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਮਹੱਤਤਾ ਅਤੇ ਇਸਦੇ ਫਾਇਦੇ ਦੱਸਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਨਾਲ ਜੋੜੋ ਇਸ ਦੇ ਲਈ ਇੱਕ ਐਨਡਰਾਇਡ ਮੋਬਾਇਲ ਉਨ੍ਹਾਂ ਨੂੰ ਗਿਫਟ ਕਰ ਸਕਦੇ ਹੋ ਅਤੇ ਫਿਰ ਫੇਸਬੁੱਕ, ਟਵੀਟਰ ਆਦਿ ’ਤੇ ਉਨ੍ਹਾਂ ਦਾ ਅਕਾਊਂਟ ਬਣਾਕੇ ਉਨ੍ਹਾਂ ਨੂੰ ਇਸ ਦੀ ਵਰਤੋਂ ਬਾਰੇ ਦੱਸੋ, ਇਸ ਤਰ੍ਹਾਂ ਇੱਕ ਨਵੀਂ ਖੁਸ਼ੀ ਉਨ੍ਹਾਂ ਨੂੰ ਤੁਸੀਂ ਦੇ ਸਕਦੇ ਹੋ
ਹੈਲਥ ਚੈਕਅੱਪ:
ਯਾਦ ਹੈ, ਜਦੋਂ ਬਚਪਨ ’ਚ ਤੁਸੀਂ ਥੋੜ੍ਹਾ-ਜਿਹਾ ਵੀ ਬਿਮਾਰ ਹੁੰਦੇ ਸੀ, ਤਾਂ ਡਾਕਟਰ ਅਤੇ ਨਰਸ ਸਭ ਬਣ ਜਾਂਦੀ ਸੀ ਤੁਹਾਡੀ ਮਾਂ! ਮਾਂ ਆਪਣੀ ਸਿਹਤ ਦੀ ਪ੍ਰਵਾਹ ਨਹੀਂ ਕਰਦੀ ਇਸ ਮਦਰ-ਡੇ ’ਤੇ ਤੁਸੀਂ ਆਪਣੀ ਮਾਂ ਨੂੰ ਇੱਕ ਹੈਲਥ ਚੈਕਅੱਪ ਲਈ ਲੈ ਕੇ ਜਾਓ, ਤਾਂਕਿ ਅੱਗੇ ਵੀ ਮਾਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਪਿਆਰ ਕਰਦੀ ਰਹੇ
-ਰੋਹਿਤ ਕੁਮਾਰ



































































