ਸਮਾਰਟ ਫੋਨ ਖਰੀਦਣ ਦੀ ਨਾ ਕਰੋ ਜਲਦੀ, ਖੁਦ ਇੰਜ ਵਧਾਓ ਮੋਬਾਇਲ ਦੀ ਲਾਇਫ਼ mobile ki battery-overall mobile life kaise badhaye
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦਾ ਟੈਕਨਾਲੋਜੀ ਨਾਲ ਵਾਸਤਾ ਹੋਰ ਵਧ ਗਿਆ ਹੈ ਅਜਿਹੇ ’ਚ ਸਾਨੂੰ ਕੁਝ ਉਪਾਅ ਕਰਨੇ ਹੋਣਗੇ, ਜੋ ਕਿਸੇ ਵੀ ਡਿਵਾਇਜ਼ ਨੂੰ ਜ਼ਿਆਦਾ ਸਮੇਂ ਤੱਕ ਚੰਗੀ ਹਾਲਤ ’ਚ ਰੱਖ ਸਕਣ ਹਾਲਾਂਕਿ, ਆਮ ਤੌਰ ’ਤੇ ਅਸੀਂ ਇਸ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਟਿਵ ਨਹੀਂ ਹਾਂ ਉਦਾਹਰਨ ਲਈ ਜੇਕਰ ਸਾਡਾ ਸਮਾਰਟ ਫੋਨ ਹੌਲੀ ਚੱਲ ਰਿਹਾ ਹੈ ਜਾਂ ਬੈਟਰੀ ਜਲਦੀ ਖ਼ਤਮ ਹੋ ਰਹੀ ਹੈ ਤਾਂ ਅਸੀਂ ਨਵਾਂ ਫੋਨ ਲੈਣ ਬਾਰੇ ਸੋਚਦੇ ਹਾਂ ਪਰ ਕੁਝ ਉਪਾਆਂ ਜ਼ਰੀਏ ਅਸੀਂ ਇਸ ਤੋਂ ਬਚ ਸਕਦੇ ਹਾਂ
ਕੌਮਾਂਤਰੀ ਪੱਧਰ ’ਤੇ ਫੋਨ ਰਿਪੇਅਰਿੰਗ ਦਾ ਬਿਜਨੈੱਸ ਕਰਨ ਵਾਲੇ ਸ਼ਕੀਲ ਤੈਯਬ ਦੱਸਦੇ ਹਨ ਕਿ ਲੋਕਾਂ ਨੂੰ ਬਸ ਖਰਚ ਕਰਨਾ ਪਸੰਦ ਹੈ ਉਹ ਕਹਿੰਦੇ ਹਨ, ਵਿਅਕਤੀ ਕਿਸੇ ਵੀ ਮੋਬਾਇਲ ਨੂੰ ਇਹ ਨਹੀਂ ਚਾਹੁੰਦਾ ਕਿ ਇਸ ’ਚ ਸੁਧਾਰ ਵੀ ਹੋ ਸਕਦਾ ਹੈ, ਉਹ ਚਾਹੁੰਦਾ ਹੈ ਕਿ ਮੈਂ ਨਵਾਂ ਫੋਨ ਲਵਾਂ ਟੇਕ ਕੰਪਨੀਆਂ ਵੀ ਸਾਡੇ ਇਸ ਵਿਹਾਰ ਨੂੰ ਵਾਧਾ ਦਿੰਦੀਆਂ ਹਨ
ਕਈ ਫੋਨ ਨਿਰਮਾਤਾ ਨਵੀਂ ਡਿਵਾਇਜ਼ ਖਰੀਦਣ ਲਈ ਉਤਸ਼ਾਹਿਤ ਕਰਦੇ ਹਨ ਹਾਲਾਂਕਿ ਆਰਥਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਕਈ ਲੋਕਾਂ ਨੇ ਡਿਵਾਇਜ਼ ਨੂੰ ਲੰਮੇਂ ਸਮੇਂ ਤੱਕ ਚਲਾਉਣ ਲਈ ਬੈਟਰੀ ਬਦਲਣਾ, ਮਿੱਟੀ ਸਾਫ਼ ਕਰਨਾ ਅਤੇ ਗੈਰ ਜ਼ਰੂਰੀ ਫਾਇਲ ਸਾਫ਼ ਕਰਨ ਵਰਗੇ ਤਰੀਕੇ ਖੋਜ ਲਏ ਹਨ
Table of Contents
ਤਾਂ ਆਓ ਜਾਣਦੇ ਹਾਂ ਆਪਣੀ ਡਿਵਾਇਜ਼ ਨੂੰ ਸੁਰੱਖਿਅਤ ਰੱਖਣ ਦੇ ਕੁਝ ਉਪਾਅ:
ਬੈਟਰੀ ਦੀ ਜਾਂਚ
ਕਾਰ ਦੇ ਪਹੀਏ ਵਾਂਗ ਆਪਣੀ ਬੈਟਰੀ ਦੀ ਵੀ ਜਾਂਚ ਕਰੋ, ਕਿਉਂਕਿ ਬੈਟਰੀ ਦੇ ਖਰਾਬ ਹੋਣ ਤੋਂ ਪਹਿਲਾਂ ਸੀਮਤ ਗਿਣਤੀ ’ਚ ਚਾਰਜ ਕੀਤਾ ਜਾਂਦਾ ਹੈ ਡਿਵਾਇਜ਼ ਦੇ ਹਿਸਾਬ ਨਾਲ ਬੈਟਰੀ ਦੀ ਉਮਰ ਵੀ ਅਲੱਗ-ਅਲੱਗ ਹੋ ਸਕਦੀ ਹੈ ਆਈਫਿਕਿਸਟ ਦੇ ਚੀਫ਼ ਐਗਜ਼ੀਕਿਊਟਿਵ ਕਾਇਲ ਵੀਨਸ ਮੁਤਾਬਕ, ਆਮ ਤੌਰ ’ਤੇ ਸਮਾਰਟ ਫੋਨ ਦੀ ਬੈਟਰੀ ਕਰੀਬ 2 ਸਾਲ ਤੱਕ ਚੱਲਦੀ ਹੈ, ਜਦਕਿ ਲੈਪਟਾਪ ਅਤੇ ਕੁਝ ਸਮਾਰਟਫੋਨ ਦੀ ਬੈਟਰੀ ਬਦਲੇ ਜਾਣ ਤੋਂ ਪਹਿਲਾਂ 3-4 ਸਾਲ ਤੱਕ ਚੱਲਦੀ ਹੈ
ਇੰਜ ਸਮਝੋ ਆਪਣੀ ਬੈਟਰੀ ਦੀ ਹੈਲਥ
ਆਈਫੋਨ ਅਤੇ ਆਈਪੈਡ ਦੇ ਐਪਲ ਯੂਜ਼ਰ ਆਪਣੇ ਫੋਨ ਦੇ ਸੈਟਿੰਗ ਸੈਕਸ਼ਨ ’ਚ ਬੈਟਰੀ ਹੈਲਥ ਬਾਰੇ ਪਤਾ ਕਰ ਸਕਦੇ ਹਨ
-ਐਂਡਰਾਇਡ ਡਿਵਾਇਜ਼ ’ਚ ਐਕਊਬੈਟਰੀ ਵਰਗੇ ਥਰਡ ਪਾਰਟੀ ਐਪਸ ਬੈਟਰੀ ਦੀ ਹੈਲਥ ਬਾਰੇ ਜਾਣਕਾਰੀ ਦੇ ਸਕਦੇ ਹਨ
-ਮੈਕ ਯੂਜਰ ਐਪਲ ਆਈਕਨ ’ਤੇ ਕਲਿੱਕ ਕਰਕੇ ਅਬਾਊਟ ਦਿਸ ਮੈਕ ਸੈਕਸ਼ਨ ਖੋਲ੍ਹੋ ਸਿਸਟਮ ਰਿਪੋਰਟ ਖੋਲ੍ਹੋ ਇਸ ਤੋਂ ਬਾਅਦ ਬੈਟਰੀ ਰੀਡਿੰਗ ਜਾਣਨ ਲਈ ਪਾਵਰ ’ਤੇ ਕਲਿੱਕ ਕਰੋ
ਵਿੰਡੋਜ਼ ਯੂਜ਼ਰ ਬੈਟਰੀ ਇਨਫੋ ਵਿਊ ਦਾ ਇਸਤੇਮਾਲ ਕਰ ਸਕਦੇ ਹਨ ਆਪਣੀ ਬੈਟਰੀ ਦੀ ਬਚੀ ਹੋਈ ਕੈਪੇਸਿਟੀ ’ਤੇ ਧਿਆਨ ਦਿਓ ਬੈਟਰੀ ਕੈਪੇਸਿਟੀ ਜਿੰਨੀ ਘੱਟ ਹੋਵੇਗੀ, ਤੁਹਾਡੀ ਡਿਵਾਇਜ਼ ਓਨੀ ਘੱਟ ਚੱਲੇਗੀ ਜੇਕਰ ਬੈਟਰੀ ਦੀ ਕੈਪੇਸਿਟੀ 60 ਪ੍ਰਤੀਸ਼ਤ ਤੋਂ ਘੱਟ ਹੈ ਤਾਂ ਤੁਸੀਂ ਇਸ ਨੂੰ ਰਿਪਲੇਸ ਕਰਨ ਬਾਰੇ ਸੋਚ ਸਕਦੇ ਹੋ
ਸਿਸਟਮ ਕਲੀਨਿੰਗ:
ਗੈਜੇਟਸ ਨੂੰ ਲਗਾਤਾਰ ਸਫਾਈ ਦੀ ਜ਼ਰੂਰਤ ਹੁੰਦੀ ਹੈ ਮਿੱਟੀ ਕਾਰਨ ਡਿਵਾਇਜ਼ ’ਚ ਓਵਰਹੀਟਿੰਗ ਵਰਗੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ ਇਸ ਨਾਲ ਉਪਕਰਨ ਦੀ ਲਾਇਫ਼ ਵੀ ਘੱਟ ਹੁੰਦੀ ਜਾਂਦੀ ਹੈ
ਇੰਜ ਕਰੋ ਕਲੀਨਿੰਗ:
ਮੋਬਾਇਲ ਡਿਵਾਇਜ਼ ਲਈ ਪਾਰਟਸ ਦੇ ਅੰਦਰ ਦੇਖੋ ਚਾਰਜਿੰਗ ਪੋਰਟਸ ’ਚ ਮਿੱਟੀ ਅਤੇ ਖਾਣੇ ਦੇ ਟੁਕੜੇ ਅਸਾਨੀ ਨਾਲ ਫਸ ਜਾਂਦੇ ਹਨ ਇਸ ਕਾਰਨ ਚਾਰਜਿੰਗ ਸਲੋ ਹੋ ਜਾਂਦੀ ਹੈ ਫਲੈਸ਼ ਲਾਇਟ ਦੀ ਮੱਦਦ ਨਾਲ ਪੋਰਟ ’ਚ ਨਜ਼ਦੀਕ ਨਾਲ ਦੇਖੋ ਇਸ ਨੂੰ ਸਾਫ਼ ਕਰਨ ਲਈ ਕੈਨਡ ਏਅਰੋਸੋਲ ਅਤੇ ਸੂਈ ਦੀ ਮੱਦਦ ਲਓ ਸਾਲ ’ਚ ਇੱਕ ਵਾਰ ਕੰਪਿਊਟਰ ਦੇ ਫੈਨ ਨੂੰ ਸਾਫ਼ ਕਰੋ ਲੈਪਟਾਪ ਦਾ ਕੇਸ ਅਤੇ ਡੇਸਕਟਾੱਪ ਮਸ਼ੀਨ ਨੂੰ ਖੋਲ੍ਹਣ ਨਾਲ ਫੈਨ ਬਾਹਰ ਆ ਜਾਏਗਾ ਫੈਨ ’ਚ ਮਿੱਟੀ ਅਤੇ ਵਾਲ ਉਲਝ ਜਾਂਦੇ ਹਨ ਅਤੇ ਫੈਨ ਜਿੰਨਾ ਗੰਦਾ ਹੋਵੇਗਾ ਓਨੀ ਗਰਮ ਤੁਹਾਡੀ ਡਿਵਾਇਜ਼ ਹੋਵੇਗੀ ਛੋਟੇ ਵੈਕਿਊਮ ਕਲੀਨਰ ਦੀ ਮੱਦਦ ਨਾਲ ਇਸ ਨੂੰ ਸਾਫ਼ ਕਰੋ
ਡਾਟੇ ਦੀ ਕਲੀਨਿੰਗ
ਡਿਵਾਇਜ਼ ਦੀ ਸਟੋਰੇਜ਼ ਜਿੰਨੀ ਜ਼ਿਆਦਾ ਭਰੀ ਹੋਵੇਗੀ, ਗੈਜੇਟ ਓਨਾ ਸਲੋਅ ਕੰਮ ਕਰੇਗਾ ਇਸ ਲਈ ਸਾਲ ’ਚ ਇੱਕ ਵਾਰ ਡਾਟਾ ਕਲੀਨ ਕਰਨ ਦਾ ਰਿਮਾਂਈਡਰ ਰੱਖੋ ਡਿਵਾਇਜ਼ ’ਚ ਆਈਫੋਨ ਸਟੋਰੇਜ਼, ਫਾਇਲਾਂ ਜਿਵੇਂ ਕਿ ਟੂਲ ਹੁੰਦੇ ਹਨ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਘੱਟ ਵਰਤੋਂ ’ਚ ਆਉਣ ਵਾਲਾ ਡਾਟੇ ਨੂੰ ਸਾਫ਼ ਕਰ ਸਕਦੇ ਹੋ ਇਹ ਟੂਲ ਤੁਹਾਨੂੰ ਇਹ ਵੀ ਦੱਸਦੇ ਹਨ ਕਿ ਤੁਸੀਂ ਬੀਤੇ 6 ਮਹੀਨਿਆਂ ’ਚ ਕਿਸ ਐਪ ਦਾ ਇਸਤੇਮਾਲ ਨਹੀਂ ਕੀਤਾ ਹੈ ਤੁਰੰਤ ਸਫਾਈ ਲਈ ਫੋਲਡਰ ਖੋਲ੍ਹੋ ਅਤੇ ਫਾਇਲ ਨੂੰ ਉਨ੍ਹਾਂ ਦੇ ਆਖਰੀ ਵਾਰ ਕੀਤੇ ਗਏ ਉਪਯੋਗ ਦੇ ਹਿਸਾਬ ਨਾਲ ਸਾਰਟ ਕਰੋ ਇੱਥੇ ਤੁਸੀਂ ਸਾਲਾਂ ਤੋਂ ਵਰਤੋਂ ’ਚ ਨਹੀਂ ਆਈਆਂ ਫਾਇਲਾਂ ਅਤੇ ਐਪ ਨੂੰ ਅਸਾਨੀ ਨਾਲ ਹਟਾ ਸਕੋਂਗੇ
ਜੇਕਰ ਫਾਇਲਾਂ ਦੀ ਸਫਾਈ ’ਚ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ ਤਾਂ ਕੁਝ ਸ਼ਾਰਟ-ਕਟਸ ਹਨ ਫਿਕਸਰਸ ਕਲੈਕਟਿਵ ਦੇ ਡਾਇਰੈਕਟਰ ਵਿੰਸੈਂਟ ਲਾਇ ਅਨੁਸਾਰ, ਐਂਡਰਾਇਡ ਫੋਨ ’ਚ ਮੈਮੋਰੀ ਕਾਰਡ ਲਈ ਸਲਾਟ ਹੁੰਦਾ ਹੈ ਠੀਕ ਇਸੇ ਤਰ੍ਹਾਂ ਤੁਸੀਂ ਕੰਪਿਊਟਰ ’ਚ ਐਕਸਟਰਨਲ ਹਾਈ ਡਰਾਇਵ ਦੀ ਵਰਤੋਂ ਕਰਕੇ ਇੱਥੇ ਵੱਡੀਆਂ ਫਾਇਲਾਂ ਰੱਖ ਸਕਦੇ ਹੋ ਇਸ ਨਾਲ ਤੁਹਾਡੀ ਡਿਵਾਇਜ਼ ਸਪੇਸ ਫ੍ਰੀ ਹੋ ਜਾਏਗੀ ਅਤੇ ਆਪਰੇਟਿੰਗ ਸਿਸਟਮ ਤੇਜ਼ੀ ਨਾਲ ਕੰਮ ਕਰੇਗਾ
ਡਿਵਾਇਜ਼ ਦੀ ਸੇਫਟੀ
ਕਈ ਸਮਾਰਟ ਫੋਨ ਯੂਜ਼ਰ ਪਹਿਲਾਂ ਤੋਂ ਹੀ ਡਿਵਾਇਜ਼ ’ਚ ਕਵਰ ਲਾ ਕੇ ਉਸ ਦੀ ਸੁਰੱਖਿਆ ਕਰਦੇ ਹਨ ਇੱਕ ਚੰਗਾ ਕੇਸ ਫੋਨ ’ਚ ਸਕਰੈਚ ਲੱਗਣ ਅਤੇ ਕੋਨਿਆਂ ਦੇ ਖਰਾਬ ਹੋਣ ਤੋਂ ਬਚਾਉਂਦਾ ਹੈ ਬਿਨਾਂ ਕਵਰ ਦੇ ਫੋਨ ਚਲਾਉਣ ਦਾ ਮਤਲਬ ਹੈ ਬਿਨਾਂ ਬੰਪਰ ਦੀ ਗੱਡੀ ਚਲਾਉਣਾ
ਸਕਰੀਨ ਪ੍ਰੋਟੈਕਟਰ ਵੀ ਚੰਗਾ ਉਪਾਅ ਹੈ ਛੋਟੇ ਸਕਰੈਚ ਲੱਗਣ ਨਾਲ ਸਕਰੀਨ ਕਮਜ਼ੋਰ ਹੋ ਸਕਦੀ ਹੈ ਇਸ ਨਾਲ ਅਗਲੀ ਵਾਰ ਡਿੱਗਣ ਤੇ ਇਸ ਦੇ ਟੁੱਟਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.