ਇਲੈਕਟ੍ਰਿਕ ਕਾਰਾਂ ਬਾਰੇ ਫੈਲੀਆਂ ਹਨ ਇਹ ਅਫਵਾਹਾਂ
ਪਿਛਲੇ ਕੁਝ ਸਾਲਾਂ ’ਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਾਲਿਆਂ ਦੀ ਤਾਦਾਦ ਵਧੀ ਹੈ ਵਾਹਨ ਨਿਰਮਾਤਾ ਕੰਪਨੀਆਂ ਵੀ ਹੁਣ ਹਰ ਸਾਲ ਨਵੀਆਂ ਇਲੈਕਟ੍ਰਿਕ ਕਾਰਾਂ ਨੂੰ ਲਾਂਚ ਕਰ ਰਹੀਆਂ ਹਨ ਨਾਲ ਹੀ ਕਈ ਕੰਪਨੀਆਂ ਨੇ ਅਗਲੇ 10-15 ਸਾਲਾਂ ਬਾਅਦ ਸਿਰਫ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਕਰਨ ਦਾ ਐਲਾਨ ਕਰ ਦਿੱਤਾ ਹੈ
ਇਲੈਕਟ੍ਰਿਕ ਕਾਰਾਂ ਆਵਾਜਾਈ ਦਾ ਸਾਫ਼-ਸੁਥਰਾ ਬਦਲ ਹੈ ਅਤੇ ਭਵਿੱਖ ਦੀ ਅਵਾਜਾਈ ਇਨ੍ਹਾਂ ’ਤੇ ਟਿਕੀ ਹੈ ਹਾਲਾਂਕਿ ਇਸ ਦੇ ਬਾਵਜ਼ੂਦ ਇਲੈਕਟ੍ਰਿਕ ਕਾਰਾਂ ਪ੍ਰਤੀ ਜਾਗਰੂਕਤਾ ਦੀ ਕਮੀ ਇਨ੍ਹਾਂ ਨੂੰ ਅਪਣਾਉਣ ’ਚ ਰੁਕਾਵਟ ਬਣ ਰਹੀ ਹੈ ਇੱਕ ਰਿਪੋਰਟ ਅਨੁਸਾਰ ਇਲੈਕਟ੍ਰਿਕ ਕਾਰਾਂ ਦੇਸ਼ ਦੇ ਆਮ ਨਾਗਰਿਕਾਂ ਦੀ ਪਹੁੰਚ ਤੋਂ ਕਾਫ਼ੀ ਦੂਰ ਹਨ, ਕਿਉਂਕਿ ਲੋਕਾਂ ਦੇ ਮਨ ’ਚ ਇਲੈਕਟ੍ਰਿਕ ਕਾਰਾਂ ਨੂੰ ਲੈ ਕਈ ਸਵਾਲ ਹਨ ਅਤੇ ਇਸੇ ਦੇ ਕਾਰਨ ਉਹ ਇਲੈਕਟ੍ਰਿਕ ਵਾਹਨ ਖਰੀਦਣ ਤੋਂ ਕਤਰਾਉਂਦੇ ਹਨ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇਲੈਕਟ੍ਰਿਕ ਕਾਰਾਂ ਨਾਲ ਜੁੜੀਆਂ ਕੁਝ ਗਲਤਫਹਿਮੀਆਂ ਬਾਰੇ ਜਿਸਦੀ ਵਜ੍ਹਾ ਨਾਲ ਲੋਕ ਇਨ੍ਹਾਂ ਤੋਂ ਦੂਰੀ ਬਣਾਉਂਦੇ ਹਨ
Table of Contents
ਲੰਮੇ ਸਫ਼ਰ ਲਈ ਇਲੈਕਟ੍ਰਿਕ ਕਾਰ ਫੇਲ?
ਕਈ ਲੋਕ ਸੋਚਦੇ ਹਨ ਕਿ ਇਲੈਕਟ੍ਰਿਕ ਕਾਰ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਸ਼ਹਿਰ ਤੋਂ ਬਾਹਰ ਲੈ ਜਾਣਾ ਮੁਮਕਿਨ ਨਹੀਂ ਹੈ ਇਹ ਗੱਲ ਸਹੀ ਨਹੀਂ ਹੈ ਮੌਜ਼ੂਦਾ ਸਮੇਂ ’ਚ ਕਈ ਅਜਿਹੀਆਂ ਇਲੈਕਟ੍ਰਿਕ ਕਾਰਾਂ ਉਪਲੱਬਧ ਹਨ ਜੋ ਇੱਕ ਵਾਰ ਚਾਰਜ ਕਰਨ ’ਤੇ 300 ਕਿੱਲੋਮੀਟਰ ਜਾਂ ਉਸ ਤੋਂ ਜ਼ਿਆਦਾ ਦੀ ਰੇਂਜ ਵੀ ਦਿੰਦੀਆਂ ਹਨ ਕਈ ਅਜਿਹੀਆਂ ਕਾਰਾਂ ਵੀ ਹਨ
ਜੋ ਈਂਧਣ ਅਤੇ ਬੈਟਰੀ ਦੋਵਾਂ ’ਤੇ ਇਕੱਠੀ ਚੱਲ ਸਕਦੀ ਹੈ ਇਨ੍ਹਾਂ ਕਾਰਾਂ ’ਚ ਰੇਂਜ ਦੀ ਸਮੱਸਿਆ ਨਹੀਂ ਹੁੰਦੀ ਹੈ ਅਤੇ ਇੱਕ ਵਾਰ ਚਾਰਜ ਕਰਨ ’ਤੇ ਸੈਂਕੜੇ ਕਿੱਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਦੱਸ ਦਈਏ ਕਿ ਐੱਮਜੀ ਦੀ ਜੈਡਸ ਇਲੈਕਟ੍ਰਿਕ ਐੱਸਯੂਵੀ ਦੀ ਰੇਂਜ 340 ਕਿੱਲੋਮੀਟਰ ਤੋਂ ਜਿਆਦਾ ਹੈ ਦੂਜੇ ਪਾਸੇ ਪ੍ਰਵੇਗ ਐਕਸਟਿੰਕਸ਼ਨ ਇਲੈਕਟ੍ਰਿਕ ਕਾਰ ਦੀ ਰੇਂਜ 500 ਕਿੱਲੋਮੀਟਰ ਤੋਂ ਵੀ ਜਿਆਦਾ ਹੈ
ਇਲੈਕਟ੍ਰਿਕ ਕਾਰਾਂ ’ਚ ਸਪੀਡ ਨਹੀਂ ਹੁੰਦੀ:
ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਇਲੈਕਟ੍ਰਿਕ ਕਾਰਾਂ ਦੀ ਸਪੀਡ ਘੱਟ ਹੁੰਦੀ ਹੈ ਅਤੇ ਹਾਈਵੇ ’ਤੇ ਚਲਾਉਣ ਲਈ ਨਹੀਂ ਬਣੀ ਹੁੰਦੀ ਦੱਸ ਦਈਏ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ ਗੱਲ ਦੇਸ਼ ਦੀ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ ਟਾਟਾ ਨੈਕਸਨ ਈਵੀ ਦੀ ਤਾਂ ਇਹ ਕਾਰ 0-100 ਕਿੱਲੋਮੀਟਰ ਦੀ ਰਫਤਾਰ ਸਿਰਫ ਨੌ ਸੈਕਿੰਡਾਂ ’ਚ ਫੜ ਸਕਦੀ ਹੈ ਦੂਜੇ ਪਾਸੇ ਇਸ ਦੀ ਟਾੱਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਹਾਈਵੇ ਜਾਂ ਐਕਸਪ੍ਰੈੱਸਵੇ ਲਈ ਕਾਫੀ ਹੈ ਐੱਮਜੀ ਜੈੱਡ ਐੱਸ ਈਵੀ 0-100 ਕਿੱਲੋਮੀਟਰ ਦੀ ਰਫਤਾਰ 8.5 ਸੈਕਿੰਡ ’ਚ ਹਾਸਲ ਕਰ ਲੈਂਦੀ ਹੈ ਇਲੈਕਟ੍ਰਿਕ ਪਾੱਵਰ ਦੇ ਮਾਮਲੇ ’ਚ ਵੀ ਇਲੈਕਟ੍ਰਿਕ ਕਾਰਾਂ ਈਂਧਣ ’ਤੇ ਚੱਲਣ ਵਾਲੀਆਂ ਕਾਰਾਂ ਤੋਂ ਕਿਤੇ ਅੱਗੇ ਹਨ
ਚਾਰਜਿੰਗ ’ਚ ਲੱਗਦਾ ਹੈ ਜ਼ਿਆਦਾ ਸਮਾਂ:
ਇਹ ਗੱਲ ਸਹੀ ਹੈ ਕਿ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ’ਚ ਜ਼ਿਆਦਾ ਸਮਾਂ ਲੱਗਦਾ ਹੈ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ’ਚ 6-10 ਘੰਟਿਆਂ ਦਾ ਸਮਾਂ ਲੱਗਦਾ ਹੈ ਹਾਲਾਂਕਿ ਫਾਸਟ ਚਾਰਜਰ ਦੀ ਮੱਦਦ ਨਾਲ ਕਾਰਾਂ ਨੂੰ 60 ਮਿੰਟਾਂ ਤੋਂ ਵੀ ਘੱਟ ਸਮੇਂ ’ਚ ਚਾਰਜ ਕੀਤਾ ਜਾਣ ਲੱਗਿਆ ਹੈ ਟਾਟਾ ਮੋਟਰਜ਼, ਹੁੰਡਈ ਅਤੇ ਐੱਮਜੀ ਵਰਗੀਆਂ ਕੰਪਨੀਆਂ ਦੇਸ਼ ’ਚ ਤੇਜ਼ੀ ਨਾਲ ਚਾਰਜਿੰਗ ਸਟੇਸ਼ਨਾਂ ਦਾ ਨਿਰਮਾਣ ਕਰ ਰਹੀਆਂ ਹਨ ਇਨ੍ਹਾਂ ਸਟੇਸ਼ਨਾਂ ’ਤੇ ਕਾਰ ਨੂੰ ਫਾਸਟ ਚਾਰਜ ਕਰਨ ਦਾ ਵੀ ਬਦਲ ਮਿਲਦਾ ਹੈ ਕੰਪਨੀਆਂ ਨੇ ਗਾਹਕਾਂ ਦੇ ਘਰ ’ਚ ਵੀ ਫਾਸਟ ਚਾਰਜ਼ਰ ਲਾਉਣਾ ਸ਼ੁਰੂ ਕਰ ਦਿੱਤਾ ਹੈ
ਇਲੈਕਟ੍ਰਿਕ ਕਾਰਾਂ ਹੁੰਦੀਆਂ ਹਨ ਮਹਿੰਗੀਆਂ:
ਫਿਲਹਾਲ ਦੇਸ਼ ’ਚ ਜ਼ਿਆਦਾਤਰ ਇਲੈਕਟ੍ਰਿਕ ਕਾਰਾਂ ਆਮ ਭਾਰਤ ਦੀ ਪਹੁੰਚ ਤੋਂ ਬਾਹਰ ਹਨ ਇਹ ਬਿਲਕੁਲ ਸੱਚ ਹੈ ਕਿ ਇਲੈਕਟ੍ਰਿਕ ਗੱਡੀਆਂ ਬਹੁਤ ਮਹਿੰਗੀਆਂ ਹਨ, ਕਿਉਂਕਿ ਇਸ ’ਤੇ ਸਾਰੀਆਂ ਕੰਪਨੀਆਂ ਆਪਣੀ ਪਲਾਨਿੰਗ ਤਹਿਤ ਕੰਮ ਕਰ ਰਹੀਆਂ ਹਨ ਭਾਰਤ ’ਚ ਇਲੈਕਟ੍ਰਿਕ ਕਾਰਾਂ ਦਾ ਚਲਣ ਕੁਝ ਹੀ ਸਾਲਾਂ ਤੋਂ ਪਹਿਲਾਂ ਆਇਆ ਹੈ ਘੱਟ ਵਿਕਰੀ ਅਤੇ ਜ਼ਿਆਦਾ ਇਨਪੁਟ ਲਾਗਤ ਦੀ ਵਜ੍ਹਾ ਨਾਲ ਇਹ ਮਹਿੰਗੀਆਂ ਹਨ ਹਾਲਾਂਕਿ ਕੁਝ ਕਾਰਾਂ ਅਜਿਹੀਆਂ ਵੀ ਹਨ
ਜੋ ਇੱਕ ਆਮ ਪੈਟਰੋਲ ਜਾਂ ਡੀਜ਼ਲ ਕਾਰ ਦੇ ਭਾਅ ’ਚ ਉਪਲੱਬਧ ਹਨ ਟਾਟਾ ਨੈਕਸਨ ਇਲੈਕਟ੍ਰਿਕ ਇਸ ਦਾ ਸਭ ਤੋਂ ਬਿਹਤਰ ਉਦਾਹਰਨ ਹਨ ਇਹ ਕਾਰ ਭਾਰਤ ’ਚ 13-16 ਲੱਖ ਰੁਪਏ ਦੀ ਕੀਮਤ ’ਤੇ ਉਪਲੱਬਧ ਹੈ ਇਸ ਕਾਰ ਦੀ ਕੀਮਤ ਇੱਕ ਕੰਮਪੈਕਟ ਐੱਸਯੂਵੀ ਦੇ ਜਿੰਨੀ ਹੈ ਜੋ ਕਾਫ਼ੀ ਅਫੋਰਡਰੇਬਲ ਹੈ ਇਲੈਕਟ੍ਰਿਕ ਕਾਰਾਂ ਨੂੰ ਚਲਾਉਣ ਦਾ ਖਰਚਾ ਵੀ ਘੱਟ ਆਉਂਦਾ ਹੈ ਇਨ੍ਹਾਂ ਕਾਰਾਂ ’ਚ ਜ਼ਿਆਦਾ ਮਕੈਨੀਕਲ ਪਾਰਟਸ ਨਹੀਂ ਹੁੰਦੇ ਹਨ ਇਸ ਲਈ ਇਨ੍ਹਾਂ ਦੇ ਮੈਂਟੇਨੈਂਸ ’ਚ ਵੀ ਕਾਫੀ ਘੱਟ ਖਰਚ ਆਉਂਦਾ ਹੈ
ਬੈਟਰੀ ਨੂੰ ਬਦਲਣ ਦੀ ਪ੍ਰੇਸ਼ਾਨੀ:
ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਨੂੰ ਲੈ ਕੇ ਜਿੰਨੀਆਂ ਗੱਲਾਂ ਹੁੰਦੀਆਂ ਹਨ ਓਨੀਆਂ ਹੀ ਗੱਲਾਂ ਇਸ ਦੀ ਬੈਟਰੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਹੁੰਦੀਆਂ ਹਨ ਆਮ ਤੌਰ ’ਤੇ ਇੱਕ ਕਾਰ ਨੂੰ ਪੂਰੀ ਲਾਇਫ ’ਚ 1.5-2 ਲੱਖ ਕਿੱਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਜਿਸ ਤੋਂ ਬਾਅਦ ਕਾਰਾਂ ਦੀ ਪਰਫਾਰਮੈਂਸ ਅਤੇ ਕੰਡੀਸ਼ਨ ਘੱਟ ਹੋਣ ਲੱਗਦੀ ਹੈ
ਇੱਕ ਇਲੈਕਟ੍ਰਿਕ ਕਾਰ 2.50 ਲੱਖ ਕਿੱਲੋਮੀਟਰ ਤੱਕ ਚੱਲਣ ਦੇ ਬਾਵਜ਼ੂਦ ਇਸ ਦੀ ਬੈਟਰੀ 90 ਫੀਸਦੀ ਤੱਕ ਠੀਕ ਰਹਿੰਦੀ ਹੈ ਅੰਕੜਿਆਂ ਮੁਤਾਬਕ 10 ਸਾਲ ਤੱਕ ਇਲੈਕਟ੍ਰਿਕ ਕਾਰ ਨੂੰ ਚਲਾਉਣ ਦਾ ਖਰਚ ਇੱਕ ਪੈਟਰੋਲ ਵਾਲੀ ਕਾਰ ਤੋਂ 40 ਪ੍ਰਤੀਸ਼ਤ ਤੱਕ ਘੱਟ ਹੁੰਦਾ ਹੈ ਅੱਜ-ਕੱਲ੍ਹ ਬੈਟਰੀ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ 8 ਸਾਲ ਜਾਂ 1.50 ਲੱਖ ਕਿੱਲੋਮੀਟਰ ਤੱਕ ਦੀ ਵਾਰੰਟੀ ਦਿੱਤੀ ਜਾ ਰਹੀ ਹੈ