‘ਬੇਟਾ! ਚਿੰਤਾ ਨਾ ਕਰ, ਮਾਲਕ ਬਹੁਤ ਪਰਬਲ ਹੈ’
ਪ੍ਰੇਮੀ ਗੁਰਸੇਵਕ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਹਰਨੇਕ ਸਿੰਘ ਗਲੀ ਨੰ: 12 ਪ੍ਰੀਤ ਨਗਰ ਸਰਸਾ (ਹਰਿਆਣਾ)
ਜਨਵਰੀ 2005 ਦੀ ਗੱਲ ਹੈ ਕਿ
ਮੈਂ ਪੂਜਨੀਕ ਹਜ਼ੂਰ ਪਿਤਾ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਜੀ ਨੂੰ ਭੇਂਟ ਕਰਨ ਲਈ ਇੱਕ ਕੋਠੀ ਦਾ ਮਾਡਲ ਤਿਆਰ ਕੀਤਾ, ਜਿਸ ਵਿੱਚ ਤੇਰਾਵਾਸ ਦੀ ਤਰ੍ਹਾਂ ਬਗੀਚਾ ਬਣਾਇਆ ਗਿਆ, ਵਿੱਚ ਪਾਣੀ ਵਾਲਾ ਫੁਹਾਰਾ ਚੱਲਦਾ ਸੀ
ਮੈਂ ਕਾਫ਼ੀ ਮਿਹਨਤ ਕੀਤੀ ਜਾਂ ਇਹ ਕਹੋ ਕਿ ਮੈਂ ਇਸ ਤਰ੍ਹਾਂ ਦੀਆਂ ਆਇਟਮਾਂ ਬਣਾਉਣ ਦੇ ਲਈ ਕੋਈ ਟਰੇਨਿੰਗ ਨਹੀਂ ਲਈ ਸੀ ਪਿਤਾ ਜੀ ਨੇ ਮੈਨੂੰ ਖੁਦ ਹੀ ਖੁਸ਼ੀ ਦੇਣ ਲਈ ਮੇਰੇ ਤੋਂ ਉਹ ਤਿਆਰ ਕਰਵਾਇਆ ਮੈਂ ਇਹ ਮਾਡਲ ਭੇਂਟ ਕਰਨ ਲਈ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਸਰਸਾ ਗਿਆ ਉਸ ਸਮੇਂ ਪਿਆਰੇ ਗੁਰੂ ਜੀ ਮਜ਼ਲਿਸ ਦੀ ਸਮਾਪਤੀ ਕਰਕੇ ਸ਼ਾਹੀ ਸਟੇਜ ਤੋਂ ਉੱਤਰ ਰਹੇ ਸਨ
ਤਾਂ ਮੈਂ ਥੱਲੇ ਸੱਚਖੰਡ ਹਾਲ ਦੇ ਗੇਟ ਕੋਲ ਉਹ ਮਾਡਲ ਲੈ ਕੇ ਖੜ੍ਹ ਗਿਆ ਪੂਜਨੀਕ ਪਿਤਾ ਜੀ ਜਦੋਂ ਮੇਰੇ ਨਜ਼ਦੀਕ ਆਏ ਤਾਂ ਮੈਂ ਮਾਡਲ ਪਿਤਾ ਜੀ ਨੂੰ ਦੇਣ ਲਈ ਪੇਸ਼ ਕਰ ਦਿੱਤਾ ਪੂਜਨੀਕ ਪਿਤਾ ਜੀ ਨੇ ਬਚਨ ਫਰਮਾਇਆ, ” ਬਹੁਤ ਹੀ ਵਧੀਆ ਬਣਾਇਆ ਹੈ, ਬਹੁਤ ਹੀ ਵਧੀਆ” ਪਿਤਾ ਜੀ ਨੇ ਇਹ ਬਚਨ ਦੋ-ਤਿੰਨ ਵਾਰ ਦੁਹਰਾਇਆ ਅਤੇ ਨਾਲ ਹੀ ਇਹ ਬਚਨ ਫਰਮਾਏ, ”ਬੇਟਾ! ਸਾਡੀ ਤਰਫੋਂ ਤੂੰ ਹੀ ਰੱਖ ਲੈ” ਮੈਂ ਅਰਜ਼ ਕੀਤੀ ਕਿ ਪਿਤਾ ਜੀ, ਇਹ ਤੁਹਾਡੇ ਵਾਸਤੇ ਹੀ ਹੈ
ਤੇ ਤੁਸੀਂ ਆਪ ਹੀ ਤਾਂ ਬਣਵਾਇਆ ਹੈ ਪੂਜਨੀਕ ਪਿਤਾ ਜੀ ਨੇ ਆਪਣੇ ਪਵਿੱਤਰ ਹੱਥ ਮਾਡਲ ਉੱਪਰ ਰੱਖ ਦਿੱਤੇ ਤੇ ਫਰਮਾਇਆ, ”ਬੇਟਾ! ਸਾਡੀ ਤਰਫੋਂ ਤੂੰ ਹੀ ਰੱਖ ਲੈ” ਉਸ ਸਮੇਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਿਆਰੇ ਪਿਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ, ”ਬੇਟਾ ਕੀ ਗੱਲ ਹੈ?” ਇੱਕ ਵਾਰ ਤਾਂ ਮੈਂ ਚੁੱਪ ਕਰ ਗਿਆ ਪਿਤਾ ਜੀ ਨੇ ਦੁਬਾਰਾ ਪੁੱਛਿਆ, ”ਕੀ ਗੱਲ ਹੈ?” ਮੈਂ ਕਿਹਾ ਕਿ ਮਿਹਰਬਾਨ ਪਿਤਾ ਜੀ! ਮੇਰੇ ਕੋਲ ਕਿਰਾਏ ‘ਤੇ ਇੱਕ ਛੋਟਾ ਜਿਹਾ ਕਮਰਾ ਹੈ, ਉਸ ਵਿੱਚ ਅਲਮਾਰੀ ਨਹੀਂ ਹੈ ਉਸ ਕਮਰੇ ਵਿੱਚ ਹੀ ਅਸੀਂ ਰੋਟੀ ਬਣਾਉਂਦੇ ਹਾਂ ਤੇ ਉਸ ਵਿੱਚ ਹੀ ਸੌਂਦੇ ਹਾਂ ਉਸ ਕਮਰੇ ਵਿੱਚ ਥਾਂ ਨਹੀਂ ਹੈ ਜੋ ਰੱਖ ਵੀ ਦਿੱਤਾ ਤਾਂ ਬੱਚੇ ਦੇਖਦੇ ਕਰਦੇ ਤੋੜ ਭੰਨ ਦੇਣਗੇ
ਜਾਂ ਸਾਥੋਂ ਵੀ ਟੁੱਟ ਸਕਦਾ ਹੈ ਪਿਤਾ ਜੀ! ਇਹ ਮਜ਼ਬੂਰੀ ਹੈ ਸਰਵ ਸਮਰੱਥ ਸਤਿਗੁਰ ਦਿਆਲੂ ਦਾਤਾਰ ਜੀ ਨੇ ਫਿਰ ਬਚਨ ਫਰਮਾਏ, ”ਬੇਟਾ! ਚਿੰਤਾ ਨਾ ਕਰ, ਮਾਲਕ ਬਹੁਤ ਪਰਬਲ ਹੈ, ਤੇਰਾ ਤਾਂ ਐਡਾ ਵੱਡਾ ਘਰ ਹੈ ਚਿੰਤਾ ਨਾ ਕਰ, ਮਾਲਕ ਰਹਿਮਤ ਕਰਨਗੇ” ਫਿਰ ਪਿਤਾ ਜੀ ਨੇ ਸੇਵਾਦਾਰ ਭਾਈ ਨੂੰ ਆਦੇਸ਼ ਦਿੱਤਾ, ”ਬੇਟਾ! ਇਸ ਤੋਂ ਇਹ ਫੜ ਕੇ ਲੈ ਆਵੋ, ਬੜੀ ਮਿਹਨਤ ਨਾਲ ਬਣਾਇਆ ਹੈ” ਤੇ ਮੈਨੂੰ ਬਚਨ ਫਰਮਾਇਆ, ”ਬੇਟਾ! ਤੈਨੂੰ ਕੋਈ ਹੋਰ ਪ੍ਰੇਮ ਨਿਸ਼ਾਨੀ ਦੇਵਾਂਗੇ” ਦੂਜੇ ਦਿਨ ਪਿਤਾ ਜੀ ਨੇ ਮੈਨੂੰ ਬਹੁਤ ਵਧੀਆ ਪ੍ਰੇਮ ਨਿਸ਼ਾਨੀ ਦਿੱਤੀ ਇਸ ਤੋਂ ਬਾਅਦ ਇੱਕ ਪ੍ਰੇਮੀ ਸੇਵਾਦਾਰ ਹਰਵਿੰਦਰ ਸਿੰਘ ਨੇ ਮੈਨੂੰ ਆ ਕੇ ਆਖਿਆ ਕਿ ਤੂੰ ਇੱਕ ਪਲਾਟ ਲੈ ਲਾ ਜਾਂ ਤੈਨੂੰ ਦਿਵਾ ਦਿੰਦੇ ਹਾਂ
ਬਹੁਤ ਵਧੀਆ ਤੇ ਸਸਤਾ ਬਣਦਾ ਹੈ ਪਰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਘਰ ਬਣੇਗਾ ਪਰ ਸਤਿਗੁਰ ਦੇ ਬਚਨ ਸਨ ਫਿਰ ਮੈਂ ਘਰ ਬਣਾਉਣ ਵਾਸਤੇ ਪਲਾਟ ਖਰੀਦਣ ਬਾਰੇ ਸੋਚਿਆ, ਪਰ ਦੂਜੇ ਪਾਸੇ ਆਪਣੀ ਆਮਦਨੀ ਦੇ ਸਾਧਨ ਨੂੰ ਦੇਖਿਆ ਤਾਂ ਸੋਚ-ਵਿਚਾਰ ਦਾ ਨਤੀਜਾ ਇਹ ਨਿਕਲਿਆ ਕਿ ਮਜ਼ਦੂਰੀ ਦੇ ਪੈਸਿਆਂ ਨਾਲ ਬੱਚੇ ਪਲਣਗੇ ਕਿ ਘਰ ਬਣੇਗਾ ਮੇਰੇ ਮਾਂ-ਬਾਪ ਨੇ ਕਹਿ ਰੱਖਿਆ ਸੀ ਕਿ ਅਸੀਂ ਤੇਰੀ ਸ਼ਾਦੀ ਕਰ ਦਿੱਤੀ ਹੈ, ਪਰ ਅਸੀਂ ਤੈਨੂੰ ਹੋਰ ਕੁਝ ਦੇਣ ਤੋਂ ਅਸਮੱਰਥ ਹਾਂ ਪਰ ਮਾਲਕ-ਸਤਿਗੁਰੂ ਦੇ ਬਚਨਾਂ ਤੋਂ ਬਾਅਦ ਮੇਰੇ ਮਾਂ-ਬਾਪ ਨੇ ਮੈਨੂੰ ਕਿਹਾ ਕਿ ਆਪਣੇ ਹਿੱਸੇ ਦੀਆਂ ਟੂਮਾਂ (ਸੋਨੇ ਦੇ ਗਹਿਣੇ) ਲੈ ਜਾ, ਸਾਥੋਂ ਨਹੀਂ ਸੰਭਦੀਆਂ
ਉਹ ਟੂਮਾਂ ਵੇਚ ਕੇ ਤੇ ਕੁਝ ਹੋਰ ਰੁਪਏ ਪਾ ਕੇ ਮੈਂ 85 ਵ: ਗਜ਼ ਦਾ ਪਲਾਟ ਗਲੀ ਨੰ: 12 ਪ੍ਰੀਤ ਨਗਰ ਵਿੱਚ ਖਰੀਦ ਲਿਆ ਹੁਣ ਮੈਂ ਸੋਚਣ ਲੱਗਿਆ ਕਿ ਪਲਾਟ ਤਾਂ ਲੈ ਲਿਆ, ਪਰ ਘਰ ਕਿਵੇਂ ਬਣੂਗਾ ਮਾਲਿਕ ਸਤਿਗੁਰੂ ਨੇ ਵਸੀਲਾ ਬਣਾਇਆ ਮੇਰੀ ਪਤਨੀ ਆਂਗਣਵਾੜੀ ਵਿੱਚ ਨੌਕਰੀ ਕਰਨ ਲੱਗੀ ਮਾਲਕ-ਸਤਿਗੁਰੂ ਨੇ ਮੇਰੇ ਰਿਸ਼ਤੇਦਾਰਾਂ ਵਿੱਚ ਵਸ ਕੇ ਉਹਨਾਂ ਤੋਂ ਕਹਾ ਦਿੱਤਾ ਕਿ ਗੁਰਸੇਵਕ ਘਰ ਬਣਾ, ਅਸੀਂ ਤੇਰੀ ਮੱਦਦ ਕਰਾਂਗੇ ਮਾਲਕ ਦੀ ਰਹਿਮਤ ਅਤੇ ਬਚਨਾਂ ਅਨੁਸਾਰ ਮੇਰਾ ਘਰ ਬਣ ਗਿਆ ਉਸ ਤੋਂ ਬਾਅਦ ਮੈਂ ਸਾਰਾ ਪੈਸਾ ਉਤਾਰ ਦਿੱਤਾ ਇਸ ਤਰ੍ਹਾਂ ਮਾਲਕ-ਸਤਿਗੁਰੂ ਨੇ ਆਪਣੇ ਬਚਨਾਂ ਨਾਲ ਇੱਕ ਮਜ਼ਦੂਰ ਨੂੰ ਮਕਾਨ ਮਾਲਕ ਬਣਾ ਦਿੱਤਾ ਕੱਖਪਤੀ ਨੂੰ ਲੱਖਪਤੀ ਬਣਾ ਦਿੱਤਾ ਮੈਨੂੰ ਅੱਜ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ
ਮੇਰੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਆਪਣੀ ਦਇਆ, ਮਿਹਰ, ਰਹਿਮਤ ਬਣਾਈ ਰੱਖਣਾ ਜੀ
ਜੇ ਮੈਂ ਵੇਖਾਂ ਆਪਣੇ ਵੱਲੇ ਕੁਝ ਨਹੀਂ ਮੇਰੇ ਪੱਲੇ, ਜੇ ਮੈਂ ਵੇਖਾਂ ਤੇਰੀ ਰਹਿਮਤ ਵੱਲੇ ਤਾਂ ਬੱਲੇ-ਬੱਲੇ-ਬੱਲੇ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.