makeup -sachi shiksha punjabi

ਮੇਕਅੱਪ ਗਲਤੀਆਂ ਜੋ ਉਮਰ ਦੇ ਅਸਰ ਨੂੰ ਵਧਾਉਂਦੀਆਂ ਹਨ

ਸੁੰਦਰ ਦਿਸਣ ਲਈ ਜ਼ਿਆਦਾਤਰ ਔਰਤਾਂ ਮੇਕਅੱਪ ਦਾ ਸਹਾਰਾ ਲੈਂਦੀਆਂ ਹਨ ਪਰ ਕਦੇ-ਕਦੇ ਮੇਕਅੱਪ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਮੇਕਅੱਪ ਦਾ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ ਉਹ ਜਲਦੀ ਬੁੱਢੀਆਂ ਲੱਗਣ ਲੱਗਦੀਆਂ ਹਨ ਬਿਨਾਂ ਮੇਕਅੱਪ ਦੇ ਉਨ੍ਹਾਂ ਨੂੰ ਪਹਿਚਾਨਣਾ ਮੁਸ਼ਕਿਲ ਹੁੰਦਾ ਹੈ

ਆਓ! ਜਾਣਦੇ ਹਾਂ ਕੁਝ ਅਜਿਹੀਆਂ ਗਲਤੀਆਂ ਜੋ ਸਾਡੀ ਉਮਰ ਨੂੰ ਵਧਾਉਂਦੀਆਂ ਹਨ:-

ਬੁੱਲ੍ਹਾਂ ਨੂੰ ਆਊਟਲਾਈਨ ਨਾ ਕਰਨਾ:-

ਜਿਉਂ-ਜਿਉਂ ਉਮਰ ਵਧਦੀ ਹੈ ਸਾਡੇ ਬੁੱਲ੍ਹਾਂ ਦੀ ਕੁਦਰਤੀ ਲਾਈਨ ਹਲਕੀ ਪੈਂਦੀ ਜਾਂਦੀ ਹੈ ਇਸ ’ਤੇ ਜਦੋਂ ਅਸੀਂ ਲਿਪਸਟਿਕ ਲਾਉਂਦੇ ਹਾਂ ਤਾਂ ਲਿਪਸਟਿਕ ਫੈਲ ਜਾਂਦੀ ਹੈ ਅਤੇ ਬੁੱਲ੍ਹਾਂ ਦਾ ਆਕਾਰ ਸਹੀ ਨਹੀਂ ਲੱਗਦਾ ਇਸ ਲਈ ਜੇਕਰ ਤੁਸੀਂ ਆਊਟਲਾਈਨ ਬਣਾ ਕੇ ਉਸ ’ਚ ਲਿਪਸਟਿਕ ਲਾਓਗੇ ਤਾਂ ਬੁੱਲ੍ਹ ਸਹੀ ਸ਼ੇਪ ਦੇ ਲੱਗਣਗੇ ਨੈਚੁਰਲ ਪਿੰਕ ਰੋਜ਼ ਜਾਂ ਪੀਚ ਕਲਰ ਦੀ ਲਿਪਸਟਿੱਕ ਲਾਓ ਜ਼ਿਆਦਾ ਡਾਰਕ ਅਤੇ ਮੈਟਾਲਿਕ ਸ਼ੇਡਜ਼ ਨਾ ਲਾਓ ਇਸ ਨਾਲ ਯੰਗ ਲੁੱਕ ਖ਼ਤਮ ਹੋ ਸਕਦੀ ਹੈ ਸ਼ੀਅਰ ਲਿਪ ਗਲਾਸ ਦੀ ਵਰਤੋਂ ਕਰੋ

ਹੈਵੀ ਮੇਕਅੱਪ ਕਰਨਾ:-

ਕਈ ਔਰਤਾਂ ਨੂੰ ਹੈਵੀ ਮੇਕਅੱਪ ਕਰਨ ਦਾ ਸ਼ੌਂਕ ਹੁੰਦਾ ਹੈ ਜਾਂ ਸਾਰਾ ਦਿਨ ਮੇਕਅੱਪ ’ਚ ਰਹਿਣ ਦਾ ਅਜਿਹਾ ਕਰਨ ਵਾਲੀਆਂ ਔਰਤਾਂ ਦੀ ਚਮੜੀ ਦੀ ਕੁਦਰਤੀ ਚਮਕ ਘੱਟ ਹੋ ਜਾਂਦੀ ਹੈ ਤੇ ਤੁਸੀਂ ਉਮਰ ਤੋਂ ਵੱਡੀ  ਲੱਗਣ ਲੱਗਦੇ ਹੋ ਜਦੋਂ ਵੀ ਫਾਊਂਡੇਸ਼ਨ ਲਾਓ ਬਾਅਦ ’ਚ ਗਿੱਲੇ ਮੇਕਅੱਪ ਸਪੰਜ ਨਾਲ ਉਨ੍ਹਾਂ ਹਿੱਸਿਆਂ ਨੂੰ ਦਬਾਓ ਜਿੱਥੇ ਝੁਰੜੀਆਂ ਹੋਣ ਕਿਉਂਕਿ ਉਨ੍ਹਾਂ ਝੁਰੜੀਆਂ ’ਚ ਫਾਊਂਡੇਸ਼ਨ ਇਕੱਠਾ ਹੋ ਜਾਂਦਾ ਹੈ ਅਤੇ ਮੇਕਅੱਪ ਪੈਚੀ ਲੱਗਦੀ ਹੈ ਗਿੱਲੇ ਸਪੰਜ ਨਾਲ ਤੁਹਾਡਾ ਫਾਲਤੂ ਫਾਊਂਡੇਸ਼ਨ ਹਟ ਜਾਵੇਗਾ

ਲਾਈਟ ਬੇਸ ਮੇਕਅੱਪ ਦੀ ਵਰਤੋਂ ਕਰਨਾ:-

ਹਮੇਸ਼ਾ ਆਪਣੀ ਚਮੜੀ ਦੇ ਕੁਦਰਤੀ ਰੰਗ ਤੋਂ ਇੱਕ ਸ਼ੇਡ ਡਾਰਕ ਲਓ ਤਾਂ ਕਿ ਤੁਹਾਡਾ ਚਿਹਰਾ ਹੋਰ ਜ਼ਿਆਦਾ ਸੁੰਦਰ ਅਤੇ ਗਲੋਇੰਗ ਲੱਗੇ ਇਸ ਨਾਲ ਤੁਸੀਂ ਆਪਣੀ ਉਮਰ ਤੋਂ ਛੋਟੇ ਲੱਗੋਗੇ ਜੇਕਰ ਤੁਸੀਂ ਇੱਕ ਸ਼ੇਡ ਹਲਕਾ ਲਾਉਂਦੇ ਹੋ ਤਾਂ ਉਮਰ ਦਾ ਅਸਰ ਦਿਸੇਗਾ

ਹੈਵੀ ਕੰਸੀਲਰ ਦੀ ਵਰਤੋਂ ਕਰਨਾ:-

ਕੰਸੀਲਰ ਦੀ ਵਰਤੋਂ ਬਰੱਸ਼ ਨਾਲ ਕਰੋ ਬਿਨਾਂ ਬਰੱਸ਼ ਦੇ ਕੰਸੀਲਰ ਲਾਉਣ ਅੱਖਾਂ ਦੇ ਹੇਠਾਂ ਉਮਰ ਦੇ ਨਾਲ ਆਈਆਂ ਝੁਰੜੀਆਂ ਹੋਰ ਹਾਈਲਾਈਟ ਹੋਣ ਲੱਗਣਗੀਆਂ ਕੰਸੀਲਰ ਹਲਕਾ ਲਾਓ ਤਾਂ ਕਿ ਬਰੱਸ਼ ਦੀ ਮੱਦਦ ਨਾਲ ਉਹ ਚਮੜੀ ’ਚ ਸਮਾ ਜਾਵੇ ਉਮਰ ਦੇ ਨਾਲ ਅੱਖਾਂ ਦੇ ਹੇਠਾਂ ਦੀ ਚਮੜੀ ਪਤਲੀ ਹੋ ਜਾਂਦੀ ਹੈ ਤੇ ਝੁਰੜੀਆਂ ਜ਼ਿਆਦਾ ਲੱਗਣ ਲੱਗਦੀਆਂ ਹਨ

ਫੇਸ ਪਾਊਡਰ ਦੀ ਵਰਤੋਂ:-

ਜ਼ਿਆਦਾਤਰ ਔਰਤਾਂ ਪੂਰੇ ਚਿਹਰੇ ’ਤੇ ਫੇਸ ਪਾਊਡਰ ਦੀ ਵਰਤੋਂ ਕਰਦੀਆਂ ਹਨ ਜੋ ਮੇਕਅੱਪ ਦੇ ਅਨੁਸਾਰ ਸਹੀ ਨਹੀਂ ਫੇਸ ਪਾਊਡਰ ਦੀ ਵਰਤੋਂ ਚਿਹਰੇ ਦੀਆਂ ਉਨ੍ਹਾਂ ਥਾਵਾਂ ’ਤੇ ਕਰੋ ਜਿੱਥੇ ਐਕਸਟ੍ਰਾ ਸ਼ਾਈਨ ਹੋਵੇ ਤਾਂ ਕਿ ਉਸਨੂੰ ਘੱਟ ਕਰ ਸਕੇ, ਜਿਵੇਂ ਨੱਕ ਅਤੇ ਠੋਡੀ ’ਤੇ ਚਮਕ ਜ਼ਿਆਦਾ ਹੁੰਦੀ ਹੈ ਤਾਂ ਉਸ ’ਤੇ ਫੇਸ ਪਾਊਡਰ ਫਨੀਸ਼ਿੰਗ ਟੱਚ ਦੇਣ ਲਈ ਲਾਓ ਜੇਕਰ ਤੁਸੀਂ ਪੂਰੇ ਚਿਹਰੇ ’ਤੇ ਫੇਸ ਪਾਊਡਰ ਲਾ ਰਹੇ ਹੋ ਤਾਂ ਅੱਖਾਂ ਦੇ ਆਸ-ਪਾਸ ਨਾ ਲਾਓ ਝੁਰੜੀਆਂ ਜ਼ਿਆਦਾ ਉੱਭਰ ਕੇ ਆਉਣਗੀਆਂ ਤੇ ਚਮੜੀ ਜ਼ਿਆਦਾ ਖੁਸ਼ਕ ਰਹੇਗੀ

ਬਲੱਸ਼ਆਨ ਦਾ ਇਸਤੇਮਾਲ:-

ਬਲੱਸ਼ਆਨ ਤੁਹਾਡੇ ਮੇਕਅੱਪ ’ਚ ਚਾਰ ਚੰਨ ਲਾਉਂਦਾ ਹੈ ਜੇਕਰ ਉਸਦੀ ਸਹੀ ਵਰਤੋਂ ਕੀਤੀ ਜਾਵੇ ਬਲੱਸ਼ਆਨ ਹਮੇਸ਼ਾ ਚਿੱਕਬੋਨ ਦੇ ਸਭ ਤੋਂ ਉੱਭਰੇ ਹਿੱਸੇ ’ਤੇ ਬਰੱਸ਼ ਦੀ ਮੱਦਦ ਨਾਲ ਲਾਓ ਜ਼ਿਆਦਾਤਰ ਔਰਤਾਂ ਨੱਕ ਕੋਲ ਲਾਉਂਦੀਆਂ ਹਨ ਅਤੇ ਡਾਰਕ ਵੀ ਜੋ ਜ਼ਿਆਦਾ ਉਮਰ ਦਰਸਾਉਂਦਾ ਹੈ ਬਲੱਸ਼ਆਨ ਰੋਜ਼ ਸ਼ੇਡ ਵਾਲੀ ਵਰਤੋਂ ਕਰੋ ਤਾਂ ਕਿ ਚਿਹਰਾ ਤਾਜ਼ਾ ਅਤੇ ਜਵਾਨ ਲੱਗੇ

ਮਸਕਾਰਾ ਦਾ ਇਸਤੇਮਾਲ:-

ਪਲਕਾਂ ’ਤੇ ਮਸਕਾਰਾ ਕਦੇ ਵੀ ਦੋਵੇਂ ਪਾਸੇ ਨਾ ਲਾਓ, ਔਰਤਾਂ ਜ਼ਿਆਦਾਤਰ ਅਜਿਹਾ ਹੀ ਕਰਦੀਆਂ ਹਨ ਜੋ ਸਹੀ ਨਹੀਂ ਇਸ ਦੇ ਦੋਵੇਂ ਪਾਸੇ ਦੀ ਵਰਤੋਂ ਨਾਲ ਅੱਖਾਂ ਦੇ ਚਾਰੇ ਪਾਸੇ ਡਾਰਕ ਸਰਕਲ ਅਤੇ ਝੁਰੜੀਆਂ ਉੱਭਰ ਕੇ ਦਿਸਦੀਆਂ ਹਨ ਉੱਪਰ ਵਾਲੇ ਪਾਸੇ ਪਲਕਾਂ ’ਤੇ ਮਸਕਾਰਾ ਲਾਓ ਜ਼ਿਆਦਾ ਥਿਕ ਮਸਕਾਰਾ ਵੀ ਨਾ ਲਾਓ ਕਿਉਂਕਿ ਸੁੱਕਣ ’ਤੇ ਪਲਕਾਂ ਤੋਂ ਚਿਹਰੇ ’ਤੇ ਡਿੱਗ ਕੇ ਤੁਹਾਡਾ ਮੇਕਅੱਪ ਵਿਗਾੜ ਸਕਦਾ ਹੈ ਕਾਲੇ ਰੰਗ ਵਾਲਾ ਮਸਕਾਰਾ ਹੀ ਲਾਓ ਇਸੇ ਤਰ੍ਹਾਂ ਆਈਲਾਈਨਰ ਵੀ ਅੱਖ ਦੇ ਉੱਪਰਲੇ ਹਿੱਸੇ ’ਤੇ ਲਾਓ ਹੇਠਾਂ ਲਾਉਣ ’ਤੇ ਤੁਹਾਡੇ ਡਾਰਕ ਸਰਕਲਸ ਜ਼ਿਆਦਾ ਦਿਖਾਈ ਦੇਣਗੇ ਇਸੇ ਤਰ੍ਹਾਂ ਅੱਖਾਂ ’ਤੇ ਜਾਂ ਚਿਹਰੇ ’ਤੇ ਸਪਾਰਕਲ ਨਾ ਲਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!