lets-name-it-khushiya

ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
”…ਇਸ ਦਾ ਨਾਂਅ ਖੁਸ਼ੀਆਂ ਰੱਖਦੇ ਹਾਂ” lets-name-it-khushiya
ਪ੍ਰੇਮੀ ਕਬੀਰ ਜੀ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਵਰਣਨ ਕਰਦੇ ਹਨ:- ਸੰਨ 1953 ਦੀ ਗੱਲ ਹੈ ਦਿਆਲੂ ਸਤਿਗੁਰੂ ਸ਼ਾਹ ਮਸਤਾਨਾ ਜੀ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਵਿੱਚ ਪਧਾਰੇ ਹੋਏ ਸਨ ਉੱਥੇ ਸਤਿਸੰਗ ਦੇ ਰੂਪ ਵਿੱਚ ਇੱਕ ਵੱਡਾ ਭੰਡਾਰਾ ਮਨਾਇਆ ਜਾ ਰਿਹਾ ਸੀ

ਉਸ ਭੰਡਾਰੇ ‘ਤੇ ਬੇਪਰਵਾਹ ਮਸਤਾਨਾ ਜੀ ਨੇ ਪਹਿਲਾਂ ਖੁਦ ਕਿੱਲੋ-ਕਿੱਲੋ ਦੀਆਂ ਜਲੇਬੀਆਂ ਕੱਢ ਕੇ ਦਿਖਾਈਆਂ ਅਤੇ ਹਲਵਾਈ ਨੂੰ ਵੀ ਅਜਿਹੀਆਂ ਵੱਡੀਆਂ-ਵੱਡੀਆਂ ਜਲੇਬੀਆਂ ਕੱਢਣ ਦਾ ਹੁਕਮ ਫਰਮਾਇਆ ਹਲਵਾਈ ਸ੍ਰੀ ਰਾਮ ਅਰੋੜਾ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਵੱਡੀਆਂ-ਵੱਡੀਆਂ ਜਲੇਬੀਆਂ ਕੱਢ ਰਿਹਾ ਸੀ ਹਲਵਾਈ ਦੇ ਕੋਲ ਹੀ ਇੱਕ ਬਜ਼ੁਰਗ ਲੱਕੜਾਂ ਪਾੜ ਰਿਹਾ ਸੀ ਉਸ ਦਾ ਨਾਂਅ ਮੋਮਨ ਲੁਹਾਰ ਸੀ ਅਤੇ ਉਹ ਮਹਿਮਦਪੁਰ ਰੋਹੀ ਪਿੰਡ ਦਾ ਰਹਿਣ ਵਾਲਾ ਸੀ ਉਸ ਨੇ ਬੇਪਰਵਾਹ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸਾਈਂ ਜੀ!

ਲੜਕਾ ਚਾਹੀਦਾ ਹੈ ਮੇਰੇ ਚਾਰ ਲੜਕੀਆਂ ਹਨ ਪਰ ਲੜਕਾ ਨਹੀਂ ਹੈ ਉਸ ਸਮੇਂ ਉਸ ਬਜ਼ੁਰਗ ਦੀ ਉਮਰ 65 ਸਾਲ ਦੀ ਸੀ ਲੜਕੀਆਂ ਵੱਡੀਆਂ-ਵੱਡੀਆਂ ਹੋ ਗਈਆਂ ਸਨ ਲੜਕੀਆਂ ਹੋਣ ਤੋਂ ਬਾਅਦ ਪੰਦਰਾਂ ਸਾਲਾਂ ਤੋਂ ਔਲਾਦ ਦੀ ਤਲਾਸ਼ ਸੀ ਬੇਪਰਵਾਹ ਜੀ ਨੇ ਵਚਨ ਫਰਮਾਇਆ, ”ਅਬ ਤੋ ਤੁਮ ਬੂਢੇ ਹੋ ਚੁਕੇ ਹੋ, ਲੜਕਾ ਹੋਨਾ ਮੁਸ਼ਕਿਲ ਹੈ ਪਰ ਅਕਾਲ ਪੁਰਖ ਸੇ ਆਜ ਪਤਾ ਕਰੇਂਗੇ ਕਿ ਮੋਮਨ ਕੇ ਨਸੀਬ ਮੇਂ ਲੜਕਾ ਹੈ ਜਾਂ ਨਹੀਂ ਆਪ ਕੋ ਕਲ ਬਤਾਏਂਗੇ” ਦੂਜੇ ਦਿਨ ਮੋਮਨ ਲੁਹਾਰ ਸੁਬ੍ਹਾ ਛੇ ਵਜੇ ਅਮਰਪੁਰਾ ਦਰਬਾਰ ਵਿੱਚ ਆ ਗਿਆ ਉਸ ਸਮੇਂ ਬੇਪਰਵਾਹ ਜੀ ਉੱਥੇ ਬਣੀ ਛੋਟੀ ਜਿਹੀ ਬਗੀਚੀ ਵਿੱਚ ਘੁੰਮ ਰਹੇ ਸਨ ਮੋਮਨ ਲੁਹਾਰ ਨੇ ਆਉਂਦੇ ਹੀ ਬੇਪਰਵਾਹ ਜੀ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ ਕਿ ਸਾਈਂ ਜੀ! ਅਕਾਲ ਪੁਰਖ ਤੋਂ ਮੇਰੇ ਲਈ ਲੜਕੇ ਦੀ ਪੁੱਛ-ਦੱਸ ਕੀਤੀ ਹੈ?

ਸਰਵ ਸਮਰੱਥ ਦਿਆਲੂ ਦਾਤਾਰ ਜੀ ਨੇ ਵਚਨ ਫਰਮਾਇਆ, ”ਆਪਕੇ ਨਸੀਬ ਮੇਂ ਲੜਕਾ ਨਹੀਂ ਥਾ ਲੇਕਿਨ ਅਕਾਲ ਪੁਰਖ ਸੇ ਲੜ-ਝਗੜ ਕਰ ਏਕ ਲੜਕਾ ਮਨਜ਼ੂਰ ਕਰਵਾਇਆ ਹੈ” ਕੁੱਲ ਮਾਲਕ ਸਤਿਗੁਰ ਜੀ ਦੇ ਵਚਨ ਅਨੁਸਾਰ ਇੱਕ ਸਾਲ ਬਾਅਦ ਉਸ ਬੁੱਢੇ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਦੋਂ ਲੜਕਾ ਇੱਕ ਮਹੀਨਾ ਪੰਜ ਦਿਨ ਦਾ ਹੋਇਆ ਤਾਂ ਮੋਮਨ ਲੁਹਾਰ ਆਪਣੇ ਪਰਿਵਾਰ ਸਮੇਤ ਬੱਚੇ ਦਾ ਨਾਂਅ ਰਖਵਾਉਣ ਅਤੇ ਬੇਪਰਵਾਹ ਜੀ ਨੂੰ ਵਧਾਈ ਦੇਣ ਲਈ ਮਹਿਮਦਪੁਰ ਰੋਹੀ ਦਰਬਾਰ ਵਿੱਚ ਆ ਗਿਆ ਉਹਨੀਂ ਦਿਨੀਂ ਬੇਪਰਵਾਹ ਜੀ  ਸਤਿਸੰਗ ਫਰਮਾਉਣ ਲਈ ਮਹਿਮਦਪੁਰ ਰੋਹੀ ਦਰਬਾਰ ਵਿੱਚ ਪਧਾਰੇ ਹੋਏ ਸਨ ਸ਼ਹਿਨਸ਼ਾਹ ਜੀ ਨੇ ਉਸ ਲੜਕੇ ਦਾ ਨਾਂਅ ‘ਮੁਸ਼ਕਿਲ ਖੁਰਸ਼ੈਦ’ ਰੱਖ ਦਿੱਤਾ ਮੁਸ਼ਕਿਲ ਖਰਸ਼ੈਦ ਦਾ ਅਰਥ ਹੈ,

ਬੜੀ ਮੁਸ਼ਕਿਲ ਸੇ ਖੁਸ਼ੀ ਮਿਲੀ ਮੋਮਨ ਲੁਹਾਰ ਦਾ ਪਰਿਵਾਰ ਵਾਪਸ ਜਾਣ ਲਈ ਗੇਟ ‘ਤੇ ਪਹੁੰਚਿਆ ਤਾਂ ਉਹਨਾਂ ਨੂੰ ਲੜਕੇ ਦਾ ਨਾਂਅ ਭੁੱਲ ਗਿਆ ਫਿਰ ਦੁਬਾਰਾ ਬੇਪਰਵਾਹ ਜੀ ਕੋਲ ਲੜਕੇ ਦਾ ਨਾਂਅ ਪੁੱਛਣ ਆਏ ਇਸੇ ਤਰ੍ਹਾਂ ਫਿਰ ਨਾਂਅ ਭੁੱਲ ਗਏ ਇਸ ਤਰ੍ਹਾਂ ਪੰਜ ਵਾਰ ਨਾਂਅ ਪੁੱਛਣ ਲਈ ਵਾਪਸ ਬੇਪਰਵਾਹ ਜੀ ਦੇ ਚਰਨ ਕਮਲਾਂ ਵਿੱਚ ਆਏ ਫਿਰ ਮੋਮਨ ਲੁਹਾਰ ਨੇ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸਾਈਂ ਜੀ! ਸਿੱਧਾ ਜਿਹਾ ਨਾਂਅ ਰੱਖੋ ਜੋ ਸਾਡੇ ਯਾਦ ਰਹਿ ਜਾਵੇ ਇਸ ‘ਤੇ ਸ਼ਹਿਨਸ਼ਾਹ ਜੀ ਨੇ ਵਚਨ ਫਰਮਾਇਆ, ”ਤੁਮਕੋ ਬਹੁਤ ਖੁਸ਼ੀ ਹੂਈ ਹੈ ਨਾ, ਇਸਕਾ ਨਾਮ ਖੁਸ਼ੀਆ ਰੱਖਤੇ ਹੈਂ” ਇਸ ਤਰ੍ਹਾਂ ਉਸ ਲੜਕੇ ਦੇ ਜਨਮ ਦੀ ਖੁਸ਼ੀ ਘਰ ਵਿੱਚ ਹੀ ਨਹੀਂ, ਸਾਰੇ ਪਿੰਡ ਵਿੱਚ ਹੋਈ

ਸਾਰੇ ਪਿੰਡ ਵਿੱਚ ਕੁੱਲ ਮਾਲਕ ਦੀ ਜੈ-ਜੈਕਾਰ ਹੋਈ ਪੂਰਨ ਸੰਤ-ਮਹਾਤਮਾ ਸਰਵ-ਸਮਰੱਥ ਹੁੰਦੇ ਹਨ ਉਹ ਜੋ ਚਾਹੁਣ ਕਰ ਸਕਦੇ ਹਨ ਉਹਨਾਂ ਦੇ ਵਚਨ ਅਟੱਲ ਹੁੰਦੇ ਹਨ ਪਰਮਾਤਮਾ ਦੀ ਲਿਖਤ ਨੂੰ ਉਹ ਬਦਲ ਸਕਦੇ ਹਨ ਪਰ ਸਤਿਗੁਰ ਦੇ ਵਚਨ ਨੂੰ ਪਰਮਾਤਮਾ ਨਹੀਂ ਬਦਲ ਸਕਦਾ ਮੇਰੀ ਬਾਂਧੀ ਭਗਤੁ ਛੁਡਾਵੈ, ਬਾਂਧੈ ਭਗਤੁ ਨ ਛੂਟੈ ਮੋਹਿ ਅਸਲ ਵਿੱਚ ਸਤਿਗੁਰੂ ਅਤੇ ਪਰਮਾਤਮਾ ਇੱਕ ਹੀ ਸ਼ਕਤੀ ਦੇ ਨਾਂਅ ਹਨ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!