lemonade will save from heat in summer

ਗਰਮੀਆਂ ’ਚ ਲੂ ਤੋਂ ਬਚਾਏਗਾ ਨਿੰਬੂ-ਪਾਣੀ lemonade will save from heat in summer

ਬਦਲਦੇ ਮੌਸਮ ਦਾ ਅਸਰ ਸਰੀਰ ਅਤੇ ਸਿਹਤ ’ਤੇ ਵੀ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲਗਦੀਆਂ ਹਨ ਜੇਕਰ ਗਰਮੀ ’ਚ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਣਾ ਹੈ ਅਤੇ ਸਿਹਤਮੰਦ ਰਹਿਣਾ ਹੈ,

ਤਾਂ ਇਸ ਤੋਂ ਬਚਾਅ ਦੇ ਤਰੀਕੇ ਜਾਣਨਾ ਬੇਹੱਦ ਜ਼ਰੂਰੀ ਹੈ

Also Read: ਠੰਢ ‘ਚ ਵੀ ਪੀਓ ਨਿੰਬੂ ਪਾਣੀ ?

ਡੀਹਾਈਡ੍ਰੇਸ਼ਨ:

ਗਰਮੀਆਂ ’ਚ ਜ਼ਿਆਦਾ ਅਤੇ ਵਾਰ-ਵਾਰ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਦੀ ਕਮੀ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਲਗਦੀ ਹੈ ਅਤੇ ਜੋ ਲੋਕ ਐਕਸਰਸਾਇਜ਼ ਕਰਦੇ ਹਨ ਜਾਂ ਜਿੰਮ ਜਾਂਦੇ ਹਨ, ਉਨ੍ਹਾਂ ਨੂੰ ਤਾਂ ਡੀਹਾਈਡੇ੍ਰਸ਼ਨ ਦੀ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

ਪਾਣੀ ਦੀ ਕਮੀ ਦੇ ਲੱਛਣ:

ਜ਼ਿਆਦਾ ਪਿਆਸ ਲੱਗਣਾ, ਆਮ ਨਾਲੋਂ ਘੱਟ ਪੇਸ਼ਾਬ ਆਉਣਾ, ਪੇਸ਼ਾਬ ਦਾ ਰੰਗ ਗਹਿਰਾ ਹੋਣਾ, ਬੇਵਜ੍ਹਾ ਥਕਾਨ ਮਹਿਸੂਸ ਹੋਣਾ, ਰੋਣ ’ਤੇ ਅੱਖਾਂ ’ਚੋਂ ਹੰਝੂ ਨਾ ਆਉਣਾ, ਸਿਰਦਰਦ ਅਤੇ ਚੱਕਰ ਆਉਣਾ

ਕੀ ਕਰੀਏ:

  • ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
  • ਨਮਕ ਦੀ ਕਮੀ ਨੂੰ ਦੂਰ ਕਰਨ ਲਈ ਸਪੋਰਟਸ ਡਰਿੰਕ ਪੀਓ
  • ਜ਼ਿਆਦਾ ਲਿਕਵਿਡ ਪਾਣੀ ਲਈ ਪਾਣੀ ’ਚ ਓਰੇਂਜ ਜੂਸ, ਪੁਦੀਨੇ ਦੇ ਪੱਤੇ ਜਾਂ ਨਿੰਬੂ ਨਿਚੋੜੋ ਇਸ ਨਾਲ ਤੁਸੀਂ ਜ਼ਿਆਦਾ ਪਾਣੀ ਪੀ ਸਕਦੇ ਹੋ
  • ਚਾਹ ਜਾਂ ਕਾਫ਼ੀ ਦਾ ਸੇਵਨ ਘੱਟ ਕਰੋ
  • ਹਲਕੇ-ਫੁਲਕੇ ਕੱਪੜੇ ਪਹਿਨੋ

ਐਸਡਿਟੀ:

ਗਰਮੀਆਂ ’ਚ ਐਸਡਿਟੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ’ਚ ਭਾਰੀਪਣ, ਖੱਟੀਆਂ ਡਕਾਰਾਂ, ਪੇਟਦਰਦ, ਜੀਅ ਮਚਲਾਉਣਾ ਆਦਿ ਸ਼ਿਕਾਇਤਾਂ ਹੁੰਦੀਆਂ ਹਨ ਅਜਿਹੀ ਸਥਿਤੀ ’ਚ ਤੁਸੀਂ ਵਾਰ-ਵਾਰ ਥੋੜ੍ਹੀ-ਥੋੜ੍ਹੀ ਮਾਤਰਾ ’ਚ ਪਾਣੀ ਪੀਓ ਇਸ ਨਾਲ ਖਾਣਾ ਜਲਦੀ ਪਚ ਜਾਂਦਾ ਹੈ ਅਤੇ ਐਸਡਿਟੀ ਤੋਂ ਰਾਹਤ ਮਿਲਦੀ ਹੈ ਹਰੜ, ਸੌਂਠ ਅਤੇ ਸੇੇੇੇਧਾ ਲੂਣ ਤਿੰਨਾਂ ਨੂੰ ਮਿਲਾ ਕੇ ਰੱਖ ਲਓ ਐਸਡਿਟੀ ਦੀ ਸ਼ਿਕਾਇਤ ਹੋਣ ’ਤੇ ਇੱਕ ਟੀਸਪੂਨ ਦੀ ਮਾਤਰਾ ’ਚੋਂ ਇਹ ਚੂਰਨ ਠੰਡੇ ਪਾਣੀ ਦੇ ਨਾਲ ਲਓ

  • ਛੁਹਾਰੇ ਦੀ ਗੁਠਲੀ ਮੂੰਹ ’ਚ ਰੱਖੋ
  • ਆਲੂਬੁਖਾਰਾ ਚੂਸਣ ਨਾਲ ਵੀ ਲਾਭ ਹੁੰਦਾ ਹੈ
  • ਧਨੀਏ ਨੂੰ ਪਾਣੀ ’ਚ ਭਿਓਂ ਦਿਓ, ਦੋ ਘੰਟੇ ਬਾਅਦ ਉਸ ਨੂੰ ਮਸਲ ਕੇ ਛਾਣ ਲਓ ਇਸ ਪਾਣੀ ’ਚ ਸ਼ਹਿਦ ਅਤੇ ਸ਼ੱਕਰ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ

ਗਰਮੀ ’ਚ ਸਿਰ ਚਕਰਾਵੇ ਤਾਂ

ਗਰਮੀ ਦੇ ਦਿਨਾਂ ’ਚ ਸਿਰ ਚਕਰਾਉਂਦਾ ਹੋਵੇ ਜਾਂ ਜੀਅ ਘਬਰਾਉਂਦਾ ਹੋਵੇ, ਤਾਂ ਆਂਵਲੇ ਦਾ ਸ਼ਰਬਤ ਪੀਓ, ਤੁਰੰਤ ਰਾਹਤ ਮਿਲੇਗੀ

ਲੂੰ ਲੱਗਣ ’ਤੇ:

  • ਲੂੰ ਲੱਗਣ ’ਤੇ ਗੰਢੇ ਦੇ ਰਸ ਨਾਲ ਕਨਪਟੀਆਂ ਅਤੇ ਛਾਤੀ ’ਤੇ ਮਾਲਸ਼ ਕਰੋ
  • ਨਾਰੀਅਲ ਦੇ ਦੁੱਧ ਨਾਲ ਕਾਲਾ ਜ਼ੀਰਾ ਪੀਸ ਕੇ ਸਰੀਰ ’ਤੇ ਮਲਣ ਨਾਲ ਲੂੰ ਦੀ ਜਲਨ ਘੱਟ ਹੁੰਦੀ ਹੈ
  • ਧਨੀਏ ਦੇ ਪਾਣੀ ’ਚ ਸ਼ੱਕਰ ਮਿਲਾ ਕੇ ਪੀਣ ਨਾਲ ਲੂੰ ਦਾ ਅਸਰ ਘੱਟ ਹੋ ਜਾਂਦਾ ਹੈ
  • ਤੁਲਸੀ ਦੇ ਪੱਤਿਆਂ ਦੇ ਰਸ ’ਚ ਸ਼ੱਕਰ ਮਿਲਾ ਕੇ ਪੀਣ ਨਾਲ ਲੂੰ ਨਹੀਂ ਲਗਦੀ

ਫੂਡ ਪਾੱਇਜ਼ਨਿੰਗ

  • ਗਰਮੀਆਂ ’ਚ ਬਾਸੀ ਜਾਂ ਬਾਹਰ ਦਾ ਖਾਣਾ ਖਾਣ, ਖਾਣ-ਪੀਣ ’ਚ ਗੜਬੜੀ ਹੋਣ ਜਾਂ ਜ਼ਿਆਦਾ ਗਰਮੀ ਕਾਰਨ ਫੂਡ ਪਾੱਇਜ਼ਨਿੰਗ ਦੀ ਪ੍ਰੋਬਲਮ ਹੋ ਸਕਦੀ ਹੈ, ਜਿਸ ਦੇ ਕਾਰਨ ਉਲਟੀ, ਪੇਟਦਰਦ, ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਹੋ ਸਕਦੀ ਹੈ
  • ਖਾਣਾ ਬਣਾਉਣ ਤੋਂ ਪਹਿਲਾਂ, ਵਾਸ਼ਰੂਮ ਇਸਤੇਮਾਲ ਕਰਨ ਤੋਂ ਬਾਅਦ ਤੇ ਪਾਲਤੂ ਜਾਨਵਰ ਨੂੰ ਛੂਹਣ ਤੋਂ ਬਾਅਦ ਮੈਡੀਕੇਟਡ ਸਾਬਣ ਨਾਲ ਹੱਥ ਧੋਵੋ ਖਾਣੇ ਤੋਂ ਪਹਿਲਾਂ ਵੀ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ
  • ਬਾਹਰ ਦਾ ਖਾਣਾ ਜਾਂ ਬਾਸੀ ਖਾਣਾ ਖਾਣ ਤੋਂ ਪਰਹੇਜ਼ ਕਰੋ
  • ਮੌਸਮੀ ਫਲ ਤੇ ਸਬਜ਼ੀਆਂ ਧੋ ਕੇ ਹੀ ਖਾਓ
  • ਜ਼ਿਆਦਾ ਤੋਂ ਜ਼ਿਆਦਾ ਲਿਕਵਿਡ ਫੂਡ ਦਾ ਸੇਵਨ ਕਰੋ ਅਤੇ ਹਲਕਾ ਖਾਣਾ ਖਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!