ਜ਼ਿੰਦਗੀ ’ਚ ਤੁਸੀਂ ਕੀ ਬਣੋਗੇ, ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਨੂੰ ਫਾਲੋ ਕਰੋਂਗੋ
ਬਿਜ਼ਨੈੱਸ ਮੈਨੇਜਮੈਂਟ :ਪ੍ਰਸਿੱਧ ਇਨਵੈਸਟਰ ਵਾਰੇਨ ਬਫੇ ਤੋਂ ਜਾਣੋ ਮੈਨੇਜਮੈਂਟ ਤੇ ਨਿਵੇਸ਼ ਦੇ ਟਿਪਸ
2015 ’ਚ ਬਰਕਸ਼ਾਇਰ ਹੈਥਵੇ ਦੇ ਸ਼ੇਅਰ ਹੋਲਡਰਾਂ ਨੂੰ ਲਿਖੇ ਇੱਕ ਪੱਤਰ ’ਚ ਵਾਰੇਨ ਬਫੇ ਨੇ ਆਪਣੀ ਗੱਲ ਦਾ ਸਾਰ ਪੇਸ਼ ਕਰਦੇ ਹੋਏ ਕੁਝ ਸ਼ਬਦ ਲਿਖੇ ਜੋ ਦੱਸਦੇ ਸਨ ਕਿ ਕਿਵੇਂ ਇੱਕ ਮਹਾਨ ਲੀਡਰ ਬਣਿਆ ਜਾ ਸਕਦਾ ਹੈ ਇਹ ਸ਼ਬਦ ਹੈ- ਜਿੰਦਗੀ ’ਚ ਤੁਸੀਂ ਜੋ ਬਣਦੇ ਹੋ ਜ਼ਿਆਦਾਤਰ ਇਹ ਉਸ ’ਤੇ ਨਿਰਭਰ ਕਰਦਾ ਹੈ ਕਿ ਕਿਸ ਦੇ ਤੁੁਸੀਂ ਗੁਨਗਾਣ ਕਰਦੇ ਹੋ ਅਤੇ ਕਾਪੀ ਕਰਦੇ ਹੋ ਇਹ ਵਿਚਾਰ ਦਰਅਸਲ ਅਸਾਧਾਰਨ ਲੀਡਰ ਟਾੱਮ ਮਰਫੀ ਦੇ ਸਨ, ਜਿਨ੍ਹਾਂ ਨੇ ਵਾਰੇਨ ਬਫੇੇ ਨੂੰ ਉਹ ਸਭ ਕੁਝ ਸਿਖਾਇਆ ਜੋ ਉਨ੍ਹਾਂ ਨੇ ਇੱਕ ਕੰਪਨੀ ਨੂੰ ਮੈਨੇਜ ਕਰਨ ਦੌਰਾਨ ਜਾਣਿਆ ਸੀ
ਆਮਦਨ ਦੇ ਇੱਕ ਤੋਂ ਜ਼ਿਆਦਾ ਸਰੋਤ ਬਣਾਉਣੇ ਚਾਹੀਦੇ ਹਨ ਇਨ੍ਹਾਂ ਦਾ ਮੰਨਣਾ ਹੈ ਕਿ ਕਮਾਈ ਦੇ ਇੱਕ ਹੀ ਸਰੋਤ ’ਤੇ ਨਿਰਭਰ ਨਾ ਰਹੋ ਇਹ ਸਰੋਤ ਚਾਹੇ ਨੌਕਰੀ ਹੀ ਕਿਉਂ ਨਾ ਹੋਵੇ
ਪਸੰਦੀਦਾ ਲੀਡਰ ਦੀਆਂ ਤਿੰਨ ਗੱਲਾਂ ਜੀਵਨ ’ਚ ਅਪਣਾਓ: ਮਰਫੀ ਨੇ ਕੈਪੀਟਲ ਸੀਟੀਜ਼ ਕਮਿਊਨੀਕੇਸ਼ਨ ਨੂੰ ਇੱਕ ਟੈਲੀਕਮਿਊਨੀਕੇਸ਼ਨ ਐਮਪਾਇਰ ’ਚ ਤਬਦੀਲ ਕੀਤਾ 1995 ’ਚ ਉਨ੍ਹਾਂ ਨੇ ਆਪਣੀ ਕੰਪਨੀ ਨੂੰ 19 ਬਿਲੀਅਨ ਡਾਲਰਾਂ ’ਚ ‘ਡਿਜ਼ਨੀ’ ਨੂੰ ਵੇਚਿਆ ਸੀ ਮਰਫ਼ੀ ਨੇ ਮੈਨੇਜਮੈਂਟ ਨਾਲ ਜੁੜੀਆਂ ਕਈ ਗੱਲਾਂ ਬਫੈਟ ਨੂੰ ਸਿਖਾਈਆਂ ਜੋ ਉਨ੍ਹਾਂ ਨੇ ਆਪਣੀਆਂ ਕੰਪਨੀਆਂ ’ਚ ਵੀ ਅਪਣਾ ਰੱਖੀਆਂ ਸਨ
Table of Contents
ਕਰਮਚਾਰੀਆਂ ਨੂੰ ਆਜ਼ਾਦੀ ਦਿਓ:
ਕਰਮਚਾਰੀਆਂ ਨੂੰ ਨਾਜ਼ੁਕ ਲੰਮਿ੍ਹਆਂ ’ਤੇ ਫੈਸਲਾ ਲੈਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਆਧੁਨਿਕ ਸਥਾਨਾਂ ’ਚ ਕਰਮਚਾਰੀਆਂ ਨੂੰ ਸਿਰਫ਼ ਆਦੇਸ਼ ਪਾਲਣ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਹੈ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਪਰੰਪਰਿਕ ਢੰਗ ਨਾਲ ਹਟ ਕੇ ਸੋਚਣ ਉਨ੍ਹਾਂ ਨੂੰ ਇੰਜ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਲੋਂੜੀਦੀ ਜਾਣਕਾਰੀ ਅਤੇ ਸਹੀ ਡੇਟਾ ਦੇ ਆਧਾਰ ’ਤੇ ਆਪਣੇ ਕੰਮ ਨੂੰ ਅੱਗੇ ਵਧਾ ਸਕਣ ਵਾਰੇਨ ਬਫੇਟ ਅਤੇ ਟਾੱਮ ਮਰਫ਼ੀ ਦੋਵਾਂ ਨੇ ਹੀ ਇਸ ਗੱਲ ਦਾ ਖਾਸ ਖਿਆਲ ਰੱਖਿਆ ਸੀ ਉਹ ਸਹੀ ਲੋਕਾਂ ਦੀ ਚੋਣ ਕਰਦੇ ਸਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਤਿਆਰ ਕਰਦੇ ਸਨ ਉਨ੍ਹਾਂ ਜ਼ਰੀਏ ਆਦੇਸ਼ ਹੇਠਾਂ ਤੱਕ ਪਹੁੰਚਾਉਂਦੇ ਸਨ ਫਿਰ ਉਹ ਹਰ ਡਿਟੇਲ ਲੈਣ ਦੇ ਲਾਲਚ ਨੂੰ ਵੀ ਛੱਡ ਦਿੰਦੇ ਸਨ ਸਫਲਤਾ ਲਈ ਜ਼ਰੂਰੀ ਹੈ ਕਿ ਭਰੋਸਾ ਅਤੇ ਤਾਕਤ ਦੋਵੇਂ ਹੀ ਕਰਮਚਾਰੀਆਂ ਦੇ ਹੱੱਥਾਂ ’ਚ ਸੰਭਾਲ ਦਿੱਤੀਆਂ ਜਾਣ
ਸਮਝਦਾਰੀ ਦੇਖ ਕੇ ਕੰਮ ਸੌਂਪੋ:
ਇੱਕ ਵਾਰ ਜਦੋਂ ਕੰਪਨੀ ’ਚ ਆਜ਼ਾਦੀ ਮਿਲਣ ਦੀ ਵਜ੍ਹਾ ਨਾਲ ਚੰਗਾ ਮਾਹੌਲ ਬਣ ਜਾਵੇ ਤਾਂ ਸਫ਼ਲ ਮੈਨੇਜਮੈਂਟ ਦਾ ਆਧਾਰ ਥੰਮ੍ਹ ਹੁੰਦਾ ਹੈ ਇੱਕ ਅਗਵਾਈਮੰਡਲ ਲੀਡਰ ਨੂੰ ਵਿਸ਼ਵਾਸ ਕਰਨਾ ਹੋਵੇਗਾ ਅਤੇ ਭਰੋਸਾ ਹਾਸਲ ਵੀ ਕਰਨਾ ਹੋਵੇਗਾ, ਤਦ ਉਹ ਪ੍ਰਤੀਨਿਧੀਆਂ ਨੂੰ ਅਧਿਕਾਰ ਅਤੇ ਜ਼ਿੰਮੇਵਾਰੀ ਦੇ ਸਕੇਗਾ ਇਸ ਦੇ ਲਈ ਇੱਕ ਹੱਦ ਤੱਕ ਸਬਰ ਦੀ ਜ਼ਰੂਰਤ ਹੋਵੇਗੀ ਜੇਕਰ ਚੰਗੀ ਤਰ੍ਹਾਂ ਟਾਸਕ ਸੌਂਪੇ ਗਏ ਤਾਂ ਉਹ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੋਣ ਦੀ ਅਹਿਮੀਅਤ ਨੂੰ ਦਰਸਾਉਣਗੇ, ਕੰਪਨੀ ਨੂੰ ਤਾਕਤ ਦੇਣਗੇ ਅਤੇ ਸੰਸਥਾਨ ਦੇ ਅੰਦਰੂਨੀ ਕਿਰਿਆਕਲਾਪਾਂ ਨੂੰ ਸੁਚਾਰੂ ਕਰਨਗੇ ਮਰਫੀ ਨੂੰ ਅਧਿਕਾਰ ਸੌਂਪਣ ਲਈ ਜਾਣਿਆ ਜਾਂਦਾ ਸੀ, ਪਰ ਉਹ ਆਪਣੇ ਮੈਨੇਜ਼ਰਾਂ ਦੀ ਪਰਫਾਰਮੈਂਸ ਦੇ ਮਾਮਲੇ ’ਚ ਜਵਾਬਦੇਹੀ ਵੀ ਤੈਅ ਕਰਦੇ ਸਨ ਬਿਨਾਂ ਜਵਾਬਦੇਹੀ ਦੇ ਸੌਂਪੀ ਗਈ ਜ਼ਿੰਮੇਵਾਰੀ ਵਿਅਰਥ ਹੈ, ਇਹ ਗੱਲ ਮਹਾਨ ਮੈਨੇਜਰ ਹਮੇਸ਼ਾ ਯਾਦ ਰੱਖਦੇ ਹਨ
ਇਮਾਨਦਾਰੀ ਅਤੇ ਵਿਹਾਰਕ ਸਮਝ ਦੇ ਆਧਾਰ ’ਤੇ ਹੀ ਚੁਣੋ:
ਬਫੇਟ ਹਮੇਸ਼ਾ ਹੀ ਲੀਡਰਾਂ ਨੂੰ ਇਹ ਰਾਇ ਦਿੰਦੇ ਰਹੇ ਹਨ ਇੱਕ ਵਾਰ ਉਨ੍ਹਾਂ ਨੇ ਕਿਹਾ ਸੀ- ਜਦੋਂ ਅਸੀਂ ਲੋਕਾਂ ਨੂੰ ਹਾਇਰ ਕਰਦੇ ਹਾਂ ਤਾਂ ਤਿੰਨ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਦੇ ਹਾਂ ਅਸੀਂ ਉਨ੍ਹਾਂ ਦੀ ਮੈਂਟਲ ਸਮਰੱਥਾ ਨੂੰ ਦੇਖਦੇ ਹਾਂ, ਅਸੀਂ ਉਨ੍ਹਾਂ ਦੇ ਐਨਰਜ਼ੀ ਅਤੇ ਆਤਮਬਲ ਦੇ ਪੱਧਰ ਨੂੰ ਦੇਖਦੇ ਹਾਂ ਅਤੇ ਇਮਾਨਦਾਰੀ ਨੂੰ ਖਾਸ ਤਵੱਜੋ ਦਿੰਦੇ ਹਾਂ ਜੇਕਰ ਉਨ੍ਹਾਂ ਦੇ ਇਮਾਨਦਾਰੀ ਨਹੀਂ ਤਾਂ ਪਹਿਲੀਆਂ ਦੋ ਚੀਜ਼ਾਂ ਤੁਹਾਨੂੰ ਖ਼ਤਮ ਕਰ ਦੇਣਗੀਆਂ ਜੇਕਰ ਤੁਸੀਂ ਕਿਸੇ ਦੀ ਇਮਾਨਦਾਰੀ ਨੂੰ ਨਜ਼ਰਅੰਦਾਜ ਕਰਕੇ ਨੌਕਰੀ ’ਤੇ ਰੱਖ ਰਹੇ ਹੋ ਤਾਂ ਇੱਕ ਤਰ੍ਹਾਂ ਆਲਸੀ ਅਤੇ ਮੂਰਖ ਨੂੰ ਕੰਪਨੀ ’ਚ ਸ਼ਾਮਲ ਕਰ ਰਹੇ ਹੋ ਇਸ ਮਾਮਲੇ ’ਚ ਮਰਫ਼ੀ ਨੇ ਇੱਕ ਗੱਲ ਹੋਰ ਜੋੜੀ ਹੈ
ਉਨ੍ਹਾਂ ਕਿਹਾ ਸੀ- ਮੈਂ ਜਿੰਦਗੀ ਦੀਆਂ ਰੋਚਕ ਗੱਲਾਂ ’ਚ ਇਹ ਵੀ ਸਿੱਖਿਆਾਂ ਹੈ ਕਿ ਜ਼ਿੰਦਗੀ ’ਚ ਸਭ ਤੋਂ ਅਨਕਾੱਮਨ ਵਸਤੂ ਹੈ ਕਾੱਮਨ ਸੈਂਸ ਵਾਕਈ ਕਾੱਮਨਸੈਂਸ ਵਾਲੇ ਲੋਕਾਂ ਨੂੰ ਲੱਭਣਾ ਮੁਸ਼ਕਲ ਹੈ ਵਾਰੇਨ ਬਫੇ ਨਾ ਸਿਰਫ਼ ਅਮਰੀਕਾ ਸਗੋਂ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਹਨ ਬਫੇ ਸ਼ੇਅਰ ਬਾਜ਼ਾਰ ਦੇ ਵੱਡੇ ਖਿਡਾਰੀ ਮੰਨੇ ਜਾਂਦੇ ਹਨ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਮੌਜ਼ੂਦਾ ਸਮੇਂ ’ਚ ਉਨ੍ਹਾਂ ਦੀ ਕੁੱਲ ਦੌਲਤ 7890 ਕਰੋੜ ਡਾਲਰ ਹੈ ਵਾਰੇਨ ਬਫੇ ਕਈ ਲੋਕਾਂ ਲਈ ਆਦਰਸ਼ ਹਨ ਉਨ੍ਹਾਂ ਦੀ ਨਿਵੇਸ਼ ਟਿਪਸ ਫਾਲੋ ਕਰਕੇ ਕਈ ਲੋਕ ਅਮੀਰ ਬਣੇ ਹਨ ਤੁਸੀਂ ਵੀ ਵਾਰੇਨ ਬਫੇ ਦੇ ਗੋਲਡਨ ਟਿਪਸ ਨਾਲ ਆਪਣੀ ਕਮਾਈ ਵਧਾ ਸਕਦੇ ਹੋ
ਜਾਣੋ ਇਹ ਸਫਲਤਾ ਦੇ ਟਿਪਸ:-
ਆਮਦਨ ਦੇ ਹਰਦਮ ਇੱਕ ਤੋਂ ਜ਼ਿਆਦਾ ਸਰੋਤ ਹੋਣੇ ਚਾਹੀਦੇ ਹਨ:
ਵਾਰੇਨ ਬਫੇ ਦੀ ਸਭ ਤੋਂ ਪ੍ਰਸਿੱਧ ਨਿਵੇਸ਼ ਟਿਪਸ ਹਨ ਕਿ ਲੋਕਾਂ ਨੂੰ ਆਮਦਨ ਦੇ ਇੱਕ ਤੋਂ ਜ਼ਿਆਦਾ ਸਰੋਤ ਬਣਾਉਣੇ ਚਾਹੀਦੇ ਹਨ ਇਨ੍ਹਾਂ ਦਾ ਮੰਨਣਾ ਹੈ ਕਿ ਕਮਾਈ ਦੇ ਇੱਕ ਹੀ ਸਰੋਤ ’ਤੇ ਨਿਰਭਰ ਨਾ ਰਹੋ ਇਹ ਸਰੋਤ ਚਾਹੇ ਨੌਕਰੀ ਹੀ ਕਿਉਂ ਨਾ ਹੋਵੇ ਆਮਦਨ ਦੇ ਜ਼ਿਆਦਾ ਸਰੋਤ ਬਣਾਉਣ ਲਈ ਨਿਵੇਸ਼ ਨੂੰ ਵੀ ਜ਼ਰੀਆ ਬਣਾਇਆ ਜਾ ਸਕਦਾ ਹੈ, ਜਿਸ ਨਾਲ ਕੁਝ ਵਾਧੂ ਕਮਾਈ ਹੋ ਸਕੇ
ਸਮੇਂ ਦਾ ਕਰੋ ਨਿਵੇਸ਼:
ਸਮੇਂ ’ਤੇ ਨਿਵੇਸ਼ ਨਾਲ ਵਾਰੇਨ ਬਫੇ ਦਾ ਮਤਲਬ ਟਾਈਮ ਤੋਂ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਅਮੀਰ ਲੋਕ ਹਾਰਟਾਈਮ’ ’ਚ ਇਨਵੈਸਟਮੈਂਟ ਕਰਦੇ ਹਨ ਉਹ ਨਾ-ਸਮਝ ਲੋਕ ਪੈਸੇ ’ਚ ਨਿਵੇਸ਼ ਕਰਦੇ ਹਨ ਵਾਰਨ ਬਫੇ ਅਨੁਸਾਰ ਸਮਾਂ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ ਵਾਰਨ ਬਫੇ ਦਾ ਕਹਿਣਾ ਹੈ ਕਿ ਕਿਸ ਚੀਜ਼ ਜਾਂ ਕੰਮ ਨੂੰ ਕਿੰਨਾ ਸਮਾਂ ਦੇਣਾ ਹੈ, ਇਹੀ ਟਾਈਮ ਮੈਨੇਜ਼ਮੈਂਟ ਹੈ, ਜੋ ਲੋਕਾਂ ਨੂੰ ਅੱਗੇ ਵਧਾਉਂਦਾ ਹੈ ਵਾਰੇਨ ਬਫੇ ਅਨੁਸਾਰ ਹਰ ਵਿਅਕਤੀ ਨੂੰ ਰੋਜ਼ 24 ਘੰਟੇ ਹੀ ਮਿਲਦੇ ਹਨ, ਹੁਣ ਇਹ ਤੁਹਾਡੇ ’ਤੇ ਹੈ ਕਿ ਤੁਸੀਂ ਉਸ ਦਾ ਇਸਤੇਮਾਲ ਕਿਵੇਂ ਕਰਦੇ ਹੋ
ਪਲਾਨਿੰਗ ਦੇ ਬਿਨਾਂ ਨਿਵੇਸ਼ ਸ਼ੁਰੂ ਨਾ ਕਰੋ
ਵਾਰੇਨ ਬਫੇ ਦਾ ਕਹਿਣਾ ਹੈ ਕਿ ਨਿਵੇਸ਼ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਟੀਚਾ ਜ਼ਰੂਰ ਹੋਵੇ, ਜਿਸ ਦੇ ਲਈ ਪਲਾਨਿੰਗ ਬਣਾ ਸਕੋ ਵਾਰੇਨ ਬਫੇ ਦਾ ਮੰਨਣਾ ਹੈ ਕਿ ਬਿਨ੍ਹਾਂ ਟੀਚੇ ਦੇ ਨਿਵੇਸ਼ ਕਰਨ ’ਚ ਅਕਸਰ ਫਾਇਦਾ ਨਹੀਂ ਹੁੰਦਾ ਹੈ ਦੂਜੇ ਪਾਸੇ ਵਾਰੇਨ ਬਫੇ ਦਾ ਕਹਿਣਾ ਹੈ ਕਿ ਟੀਚਾ ਥੋੜ੍ਹਾ ਲੰਮੇ ਸਮੇਂ ਦਾ ਬਣਾਓ ਅਤੇ ਨਿਵੇਸ਼ ਦੇ ਨਤੀਜਿਆਂ ਲਈ ਹੌਸਲੇ ਨਾਲ ਇੰਤਜ਼ਾਰ ਕਰੋ
ਇੱਕ ਹੀ ਜਗ੍ਹਾ ਨਾ ਕਰੋ ਪੂਰਾ ਨਿਵੇਸ਼
ਵਾਰੇਨ ਬਫੇ ਦੀ ਇੱਕ ਹੋਰ ਮਹੱਤਵਪੂਰਨ ਟਿਪਸ ਹੈ ਕਿ ਸਾਰਾ ਨਿਵੇਸ਼ ਇੱਕ ਹੀ ਜਗ੍ਹਾ ਨਾ ਕਰੋ ਵਾਰੇਨ ਬਫੇ ਅਨੁਸਾਰ ਜੇਕਰ ਨਿਵੇਸ਼ ਕਰਨ ਵਾਲੀ ਜਗ੍ਹਾ ’ਤੇ ਦਿੱਕਤ ਆਈ ਤਾਂ ਤੁਹਾਡਾ ਪੂਰਾ ਨਿਵੇਸ਼ ਹੀ ਫਸ ਜਾਏਗਾ ਅਜਿਹੇ ’ਚ ਨਿਵੇਸ਼ ਨੂੰ ਕਈ ਥਾਵਾਂ ’ਤੇ ਕਰਨਾ ਚਾਹੀਦਾ ਹੈ ਨਾ ਪੂਰਾ ਨਿਵੇਸ਼ ਬੈਂਕ ’ਚ ਕਰੋ ਅਤੇ ਨਾ ਹੀ ਪੂਰਾ ਨਿਵੇਸ਼ ਪੋਸਟ ਆਫ਼ਿਸ ’ਚ ਕਰੋ ਜਿੱਥੋਂ ਤੱਕ ਸ਼ੇਅਰ ਬਾਜ਼ਾਰ ਅਤੇ ਮਿਊਚਅਲ ਫੰਡ ਦੀ ਗੱਲ ਹੈ ਤਾਂ ਸਾਰਾ ਨਿਵੇਸ਼ ਨਾ ਤਾਂ ਇੱਕ ਹੀ ਕੰਪਨੀ ’ਚ ਕਰੋ ਅਤੇ ਨਾ ਹੀ ਸਾਰਾ ਨਿਵੇਸ਼ ਮਿਊਚਅਲ ਫੰਡ ਦੀ ਇੱਕ ਸਕੀਮ ’ਚ ਕਰੋ
ਮੁੱਲ ਅਤੇ ਕੀਮਤ ਦਾ ਫਰਕ ਸਮਝੋ
ਵਾਰੇਨ ਬਫੇ ਦੀ ਨਿਵੇਸ਼ ਬਾਰੇ ਇੱਕ ਹੋਰ ਜ਼ਰੂਰੀ ਟਿਪਸ ਹੈ ਕਿ ਮੁੱਲ ਅਤੇ ਕੀਮਤ ਦਾ ਫਰਕ ਸਮਝੋ ਉਨ੍ਹਾਂ ਅਨੁਸਾਰ ਕੀਮਤ ਉਹ ਹੈ ਜੋ ਤੁਸੀਂ ਚੁਕਾਉਂਦੇ ਹੋ, ਪਰ ਮੁੱਲ ਉਹ ਚੀਜ਼ ਹੈ, ਜੋ ਬਦਲੇ ’ਚ ਤੁਹਾਨੂੰ ਮਿਲਦੀ ਹੈ ਅਜਿਹੇ ’ਚ ਮੁੱਲ ਦੇ ਪਿੱਛੇ ਭੱਜਣਾ ਨਾ ਕਿ ਕੀਮਤ ਦੇ ਪਿੱਛੇ ਇਸ ਨੂੰ ਆਸਾਨੀ ਨਾਲ ਸਮਝਣਾ ਹੋਵੇ ਤਾਂ ਇੰਜ ਸਮਝੋ ਕਿ ਅੱਜ ਜੇਕਰ ਤੁਸੀਂ ਰਿਲਾਇੰਸ ’ਚ ਨਿਵੇਸ਼ ਕਰਨਾ ਚਾਹ ਰਹੇ ਹੋ ਤਾਂ ਇਸ ਦੀ ਕੀਮਤ ਤਾਂ ਉਹ ਹੈ ਜੋ ਤੁਸੀਂ ਦੇਵੋਗੇ ਪਰ ਮੁੱਲ ਭਾਵ ਕੰਪਨੀ ਕਿੰਨੀ ਮੁੱਲਵਾਨ ਹੈ ਇਹ ਤਾਂ ਬਾਅਦ ’ਚ ਪਤਾ ਚੱਲੇਗਾ ਅਜਿਹੇ ’ਚ ਹਮੇਸ਼ਾ ਮੁੱਲਵਾਨ ਕੰਪਨੀਆਂ ਦੀ ਚੋਣ ਕਰੋ, ਚਾਹੇ ਉਹ ਸਮੇਂ ਉਨ੍ਹਾਂ ਦਾ ਰੇਟ ਕੁਝ ਜ਼ਿਆਦਾ ਹੀ ਕਿਉਂ ਨਾ ਹੋਵੇ
ਨਿਵੇਸ਼ ’ਚ ਹੌਸਲਾ ਸਭ ਤੋਂ ਜ਼ਰੂਰੀ
ਵਾਰੇਨ ਬਫੇ ਅਨੁਸਾਰ ਨਿਵੇਸ਼ ਤੋਂ ਬਾਅਦ ਸਬਰ ਜਾਂ ਹੌਸਲਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਉਂਕਿ ਲੰਮੇ ਸਮੇਂ ਦੇ ਨਿਵੇਸ਼ ’ਚ ਕਈ ਵਾਰ ਉਤਰਾਅ-ਚੜ੍ਹਾਅ ਆਉਂਦੇ ਹਨ ਅਜਿਹੇ ’ਚ ਨਿਵੇਸ਼ ਕਰਦੇ ਸਮੇਂ ਬਣਾਈ ਪਲਾਨਿੰਗ ਅਨੁਸਾਰ ਹੀ ਅਮਲ ਕਰਨਾ ਚਾਹੀਦਾ ਹੈ ਰੋਜ਼-ਰੋਜ਼ ਦੇ ਘਟਨਾਕ੍ਰਮ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ ਹਾਂ ਜੇਕਰ ਲਗਦਾ ਕਿ ਨਿਵੇਸ਼ ਦਾ ਫੈਸਲਾ ਗਲਤ ਹੋ ਗਿਆ ਹੈ, ਤਾਂ ਬਿਨ੍ਹਾਂ ਦੇਰ ਕੀਤੇ ਉਸ ਨੂੰ ਸੁਧਾਰ ਲੈਣਾ ਚਾਹੀਦਾ ਹੈ, ਪਰ ਸ਼ਸ਼ੋਪੰਜ ਦੀ ਸਥਿਤੀ ’ਚ ਨਹੀਂ ਕਰਨਾ ਚਾਹੀਦਾ ਹੈ
ਅਮੀਰ ਬਣਨ ਲਈ ਆਦਤਾਂ ਵੀ ਬਦਲੋ ਵਾਰੇਨ ਬਫੇ ਅਨੁਸਾਰ ਜੇਕਰ ਅਮੀਰ ਸਿਰਫ਼ ਕਿਸਮਤ ਦੇ ਭਰੋਸੇ ਨਹੀਂ ਆਪਣੇ ਭਰੋਸੇ ਬਣਨਾ ਚਾਹੀਦਾ ਹੈ ਤਾਂ ਕੁਝ ਆਦਤਾਂ ਵੀ ਬਦਲਣੀਆਂ ਚਾਹੀਦੀਆਂ ਹਨ ਤੁਹਾਨੂੰ ਆਪਣੇ ਅੰਦਰ ਕੁਝ ਆਦਤਾਂ ਪਾਲਣੀਆਂ ਹੋਣਗੀਆਂ ਇਨ੍ਹਾਂ ’ਚ ਪੈਸੇ ਖਰਚ ਕਰਨ ਤੋਂ ਲੈ ਕੇ ਨਿਵੇਸ਼ ਤੱਕ ਦੀਆਂ ਆਦਤਾਂ ਸ਼ਾਮਲ ਹਨ ਵਾਰੇਨ ਬਫੇ ਮੁਤਾਬਕ, ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਤੁਹਾਨੂੰ ਆਸਾਨੀ ਨਾਲ ਅਮੀਰ ਬਣਨ ’ਚ ਮੱਦਦ ਕਰਦੀ ਹੈ ਉਨ੍ਹਾਂ ਅਨੁਸਾਰ ਚੀਜ਼ਾਂ ਦੀ ਭਵਿੱਖ ’ਚ ਜ਼ਰੂਰਤ ਨੂੰ ਸਮਝਣ ਦੀ ਆਦਤ ਪਾਓ ਉਨ੍ਹਾਂ ਅਨੁਸਾਰ ਉਹ ਮੈਂ ਕੋਈ ਵੀ ਚੀਜ਼ ਨਹੀਂ ਸੁੱਟਦਾ, ਜਦੋਂ ਤੱਕ ਉਹ ਘੱਟ ਤੋਂ ਘੱਟ 20-25 ਸਾਲ ਪੁਰਾਣੀ ਨਾ ਹੋ ਜਾਵੇ
ਡਿੱਗਦੇ ਬਾਜ਼ਾਰ ’ਚ ਖੁਦ ਨੂੰ ਸ਼ਾਂਤ ਰੱਖੋ
ਵਾਰੇਨ ਬਫੇ ਅਨੁਸਾਰ ਸ਼ੇਅਰ ਬਾਜ਼ਾਰ ’ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਇਹ ਕਈ ਵਾਰ ਕਾਫ਼ੀ ਵੱਡੇ ਹੁੰਦੇ ਹਨ ਅਜਿਹੇ ’ਚ ਖਾਸ ਕਰਕੇ ਡਿੱਗਦੇ ਸ਼ੇਅਰ ਬਾਜ਼ਾਰ ਦੇ ਦੌਰ ’ਚ ਆਪਣੇ ਆਪ ਨੂੰ ਸ਼ਾਂਤ ਰੱਖੋ ਅਤੇ ਆਪਣੀ ਰਾਇ ਉਦੋਂ ਬਦਲੋ ਜਦੋਂ ਵਾਕਈ ਅਜਿਹਾ ਕਰਨਾ ਜ਼ਰੂਰੀ ਹੋਵੇ ਹੜਬੜੀ ’ਚ ਸ਼ੇਅਰ ਵੇਚਣ ਦਾ ਕਦਮ ਕਦੇ ਨਹੀਂ ਚੁੱਕਣਾ ਚਾਹੀਦਾ ਹੈ
ਕੈਸ਼ ਇਜ਼ ਆੱਲਵੇਜ਼ ਕਿੰਗ
ਵਾਰੇਨ ਬਫੇ ਦੀ ਹਰਦਮ ਅੰਤਿਮ ਸਲਾਹ ਰਹਿੰਦੀ ਹੈ ਕਿ ਕੈਸ਼ ਇਜ਼ ਕਿੰਗ ਵਾਰੇਨ ਬਫੇ ਦਾ ਮੰਨਣਾ ਹੈ ਕਿ ਨਿਵੇਸ਼ ਓਨਾ ਹੀ ਕਰੋ, ਜਿਸ ਤੋਂ ਬਾਅਦ ਤੁਹਾਡੇ ਕੋਲ ਕੁਝ ਕੈਸ਼ ਵੀ ਬਚਿਆ ਰਹੇ ਕਿਉਂਕਿ ਜੇਕਰ ਖਰਾਬ ਸਮਾਂ ਆਇਆ ਤਾਂ ਤੁਹਾਨੂੰ ਆਪਣੇ ਨਿਵੇਸ਼ ਨੂੰ ਤੋੜਨਾ ਨਹੀਂ ਪਵੇਗਾ ਦੂਜੇ ਪਾਸੇ ਜੇਕਰ ਗਿਰਾਵਟ ਦੇ ਦੌਰ ’ਚ ਮੌਕੇ ਮਿਲਦੇ ਹਨ ਤਾਂ ਕੈਸ਼ ਰਹਿਣ ਦੀ ਵਜ੍ਹਾ ਨਾਲ ਤੁਸੀਂ ਉਸ ਦਾ ਫਾਇਦਾ ਵੀ ਲੈ ਸਕਦੇ ਹੋ ਇਸ ਲਈ ਆਪਣੇ ਆਪ ਕੋਲ ਕੁਝ ਕੈਸ਼ ਹਮੇਸ਼ਾ ਜ਼ਰੂਰ ਰੱਖੋ ਕਦੇ ਵੀ ਏਨਾ ਨਿਵੇਸ਼ ਨਾ ਕਰ ਦਿਓ ਕਿ ਕਿਸੇ ਦੇ ਉੱਪਰ ਉਮੀਦ ਰੱਖਣੀ ਪਵੇ