ਦਿਲ ਨੂੰ ਰੱਖੋ ਫਿੱਟ- ਉਂਜ ਤਾਂ ਸਰੀਰ ਦੇ ਸਾਰੇ ਅੰਗ ਮਹੱਤਵਪੂਰਨ ਹੁੰਦੇ ਹਨ ਪਰ ਦਿਲ ਦਾ ਮਾਮਲਾ ਤਾਂ ਕੁਝ ਅਲੱਗ ਹੀ ਹੈ ਜੇਕਰ ਦਿਲ ਧੜਕ ਰਿਹਾ ਹੈ ਤਾਂ ਅਸੀਂ ਜਿੰਦਾ ਹਾਂ ਨਹੀਂ ਤਾਂ ਜੀਵਨ ਦੀ ਕਹਾਣੀ ਖ਼ਤਮ ਹੋ ਜਾਂਦੀ ਹੈ ਦਿਲ ਦਾ ਆਕਾਰ ਤਾਂ ਸਰੀਰ ’ਚ ਛੋਟਾ ਜਿਹਾ ਹੈ ਪਰ ਉਸਦਾ ਮਹੱਤਵ ਬਹੁਤ ਵੱਡਾ ਹੈ। ਸਾਡਾ ਦੇਸ਼ ਹਰ ਤਰ੍ਹਾਂ ਤਰੱਕੀ ਕਰ ਰਿਹਾ ਹੈ ਪਰ ਫਿਟਨੈੱਸ ਦੇ ਮਾਮਲੇ ’ਚ ਹਾਲੇ ਵੀ ਬਹੁਤ ਜਾਗਰੂਕਤਾ ਦੀ ਜ਼ਰੂਰਤ ਹੈ ਪੜੇ੍ਹ-ਲਿਖੇ ਲੋਕਾਂ ਦਾ ਵੀ ਰਹਿਣ-ਸਹਿਣ ਆਧੁਨਿਕ ਹੋਣ ਕਾਰਨ ਦਿਲ ਦਾ ਮਾਮਲਾ ਗੜਬੜਾ ਰਿਹਾ ਹੈ।
ਇੱਕ ਰਿਸਰਚ ਅਨੁਸਾਰ ਆਉਣ ਵਾਲੇ ਸਮੇਂ ’ਚ ਭਾਰਤ ਹਾਰਟ ਅਟੈਕ ਦੇ ਮਾਮਲੇ ’ਚ ਦੁਨੀਆਂ ’ਚ ਸਭ ਤੋਂ ਅੱਗੇ ਹੋਵੇਗਾ ਇਸ ਰਿਸਰਚ ਅਨੁਸਾਰ ਹਰ ਉਮਰ ਦੇ ਲੋਕਾਂ ਨੂੰ ਸ਼ਾਮਲ ਕਰ ਦਿੱਤਾ ਜਾਵੇ ਤਾਂ ਦੇਸ਼ ’ਚ ਮਰਨ ਵਾਲਿਆਂ ’ਚੋਂ 19 ਫੀਸਦੀ ਲੋਕ ਦਿਲ ਦੇ ਰੋਗਾਂ ਦੇ ਸ਼ਿਕਾਰ ਹੁੰਦੇ ਹਨ ਦਿਲ ਦੀ ਬਿਮਾਰੀ ਔਰਤ-ਪੁਰਸ਼ ਦੋਵਾਂ ਲਈ ਆਮ ਤੌਰ ’ਤੇ ਖਤਰਨਾਕ ਹੈ। ਮਾਹਿਰਾਂ ਅਨੁਸਾਰ ਇਹ ਖਾਨਦਾਨੀ ਬਿਮਾਰੀ ਤਾਂ ਹੈ ਹੀ, ਇਸ ਤੋਂ ਇਲਾਵਾ ਵਿਗੜਦਾ ਲਾਈਫਸਟਾਈਲ ਵੀ ਇਸ ਲਈ ਜਿੰਮੇਵਾਰ ਹੈ ਸਾਨੂੰ ਸਮਾਂ ਰਹਿੰਦੇ ਬਚਪਨ ਤੋਂ ਹੀ ਬੱਚਿਆਂ ਦੇ ਲਾਈਫਸਟਾਈਲ ’ਤੇ ਧਿਆਨ ਰੱਖਣਾ ਚਾਹੀਦਾ ਹੈ ਮਾਪਿਆਂ ਨੂੰ ਸ਼ੁਰੂ ਤੋਂ ਬੱਚਿਆਂ ਨੂੰ ਐਕਟਿਵ ਲਾਈਫਸਟਾਈਲ ਅਤੇ ਸਹੀ ਖਾਣ-ਪੀਣ ਦੀਆਂ ਆਦਤਾਂ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਵੱਡੇ ਹੋ ਕੇ ਉਨ੍ਹਾਂ ’ਚ ਚੰਗੀਆਂ ਆਦਤਾਂ ਬਣੀਆਂ ਰਹਿਣ।
Table of Contents
ਲਾਪਰਵਾਹੀ ਨਾ ਵਰਤੋ:-
ਮਾਹਿਰਾਂ ਅਨੁਸਾਰ ਦਿਲ ਦੀ ਬਿਮਾਰੀ ਦੇ ਪਿੱਛੇ ਲੋਕਾਂ ਦੀ ਲਾਪਰਵਾਹੀ ਵੀ ਬਹੁਤ ਵੱਡੀ ਵਜ੍ਹਾ ਹੈ ਜੇਕਰ ਚੈਸਟ ’ਚ ਦਰਦ ਹੈ, ਪਸੀਨਾ ਆਵੇ ਅਤੇ ਦਰਦ ਬਾਹਵਾਂ ਤੱਕ ਜਾਵੇ ਤਾਂ ਅਜਿਹੇ ’ਚ ਵਰਤੀ ਗਈ ਲਾਪਰਵਾਹੀ ਖਤਰਨਾਕ ਹੋ ਸਕਦੀ ਹੈ ਇਨ੍ਹਾਂ ਲੱਛਣਾਂ ਦੇ ਮਹਿਸੂਸ ਹੁੰਦੇ ਹੀ ਡਾਕਟਰੀ ਮੱਦਦ ਲੈਣੀ ਜ਼ਰੂਰੀ ਹੈ ਕਦੇ-ਕਦੇ ਹਾਰਟ-ਅਟੈਕ ਬਿਨਾਂ ਪੇਨ ਦੇ ਵੀ ਹੋ ਜਾਂਦਾ ਹੈ ਲੱਛਣ ਹੋਣ ’ਤੇ ਇੱਕ ਡੇਢ ਘੰਟੇ ਅੰਦਰ ਨਜ਼ਦੀਕੀ ਹਸਪਤਾਲ ’ਚ ਜਾ ਕੇ ਡਾਕਟਰ ਤੋਂ ਸਲਾਹ ਲਓ।
ਔਰਤਾਂ ਨੂੰ ਵੀ ਹੈ ਖ਼ਤਰਾ:-
ਜ਼ਿਆਦਾਤਰ ਲੋਕ ਸਮਝਦੇ ਹਨ ਕਿ ਆਮ ਤੌਰ ’ਤੇ ਪੁਰਸ਼ ਹੀ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ, ਔਰਤਾਂ ਇਸ ਰੋਗ ਤੋਂ ਬਚੀਆਂ ਰਹਿੰਦੀਆਂ ਹਨ ਪਰ ਮਾਹਿਰਾਂ ਅਨੁਸਾਰ ਔਰਤਾਂ ਨੂੰ ਵੀ ਓਨਾ ਹੀ ਖਤਰਾ ਹੈ, ਦਿਲ ਦੀ ਬਿਮਾਰੀ ਦਾ ਜਿੰਨਾ ਪੁਰਸ਼ਾਂ ਨੂੰ ਦਿਲ ਦੇ ਰੋਗਾਂ ਕਾਰਨ ਔਰਤਾਂ ਦਾ ਡੈੱਥ ਰੇਟ ਵੀ ਜ਼ਿਆਦਾ ਹੈ ਕਿਉਂਕਿ ਔਰਤਾਂ ਇੱਕ ਤਾਂ ਆਪਣੀ ਸਿਹਤ ਬਾਰੇ ਘੱਟ ਜਾਗਰੂਕ ਹੁੰਦੀਆਂ ਹਨ, ਦੂਜਾ ਉਨ੍ਹਾਂ ਨੂੰ ਮੈਡੀਕਲ ਏਡ ਆਸਾਨੀ ਨਾਲ ਨਹੀਂ ਮਿਲਦੀ, ਤੀਜਾ ਉਹ ਲੱਛਣ ਵੀ ਸਹੀ ਤੌਰ ’ਤੇ ਨਹੀਂ ਪਹਿਚਾਣ ਸਕਦੀਆਂ ਹਨ।
ਹੈਲਦੀ ਹਾਰਟ ਲਈ ਕਰੋ ਕੁਝ ਅਜਿਹਾ:-
ਅਨਹੈਲਦੀ ਆਦਤਾਂ ਤੋਂ ਪਰਹੇਜ਼ ਰੱਖੋ:
ਐਲਕੋਹਲ ਅਤੇ ਸਮੋਕਿੰਗ ਵਰਗੀਆਂ ਗੈਰ-ਸਿਹਤਮੰਦ ਆਦਤਾਂ ਤੋਂ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ ਜੋ ਲੋਕ ਸਮੋਕਿੰਗ ਕਰਦੇ ਹਨ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਸਮੋਕਿੰਗ ’ਚ ਨਿਕੋਟਿਨ ਸਾਡੇ ਅੰਦਰ ਜਾਂਦੀ ਹੈ ਜੋ ਹਾਰਟ ਲਈ ਖਤਰੇ ਦੀ ਘੰਟੀ ਹੈ ਸ਼ਰਾਬ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ ਜੋ ਹਾਰਟ ਦੀ ਬਿਮਾਰੀ ਨੂੰ ਵਧਾਉਂਦਾ ਹੈ।
ਚੰਗੀ ਨੀਂਦ:
ਵੱਡੇ ਸ਼ਹਿਰਾਂ ’ਚ ਤਣਾਅ ਜ਼ਿਆਦਾ ਹੋਣ ਕਾਰਨ ਚੰਗੀ ਨੀਂਦ ਲਈ ਲੋਕ ਤਰਸ ਜਾਂਦੇ ਹਨ ਜਿਸ ਦਾ ਅਸਰ ਸਾਡੇ ਹਾਰਟ ’ਤੇ ਵੀ ਪੈਂਦਾ ਹੈ ਮੈਟਰੋ ਸਿਟੀਜ਼ ’ਚ ਵਰਕ ਪ੍ਰੈਸ਼ਰ ਅਤੇ ਕੰਮ ਵਾਲੀ ਥਾਂ ਤੱਕ ਆਉਣਾ-ਜਾਣਾ ਐਨਾ ਥਕਾਊ ਹੁੰਦਾ ਹੈ ਕਿ ਨੀਂਦ ਆਉਣ ’ਚ ਪ੍ਰੇਸ਼ਾਨੀ ਹੁੰਦੀ ਹੈ ਸਮੇਂ ’ਤੇ ਸੌਂਵੋ, ਸਮੇਂ ’ਤੇੇ ਜਾਗੋ ਤਾਂ ਕਿ ਨੀਂਦ ਦਾ ਪੈਟਰਨ ਸਹੀ ਬਣਿਆ ਰਹੇ 7 ਤੋਂ 8 ਘੰਟਿਆਂ ਦੀ ਸਾਊਂਡ ਸਲੀਪ ਸਾਰਿਆਂ ਲਈ ਜ਼ਰੂਰੀ ਹੈ।
ਸ਼ਾਕਾਹਾਰੀ ਅਤੇ ਪੋਸ਼ਟਿਕ ਆਹਾਰ ਲਓ :
ਖੋਜਾਂ ਅਨੁਸਾਰ ਪਾਇਆ ਗਿਆ ਹੈ ਕਿ ਜੋ ਲੋਕ ਮਾਸਾਹਾਰੀ ਹੁੰਦੇ ਹਨ, ਉਨ੍ਹਾਂ ਨੂੰ ਬਲੱਡ ਪ੍ਰੈਸ਼ਰ, ਕੋਲੈਸਟਰੋਲ ਅਤੇ ਮੋਟਾਪਾ ਜ਼ਿਆਦਾ ਹੁੰਦਾ ਹੈ ਇਸ ਲਈ ਸ਼ਾਕਾਹਾਰੀ ਬਣਨ ਦਾ ਯਤਨ ਕਰੋ। ਤੁਸੀਂ ਜ਼ਿਆਦਾ ਤੇਲ ਵਾਲੇ ਖੁਰਾਕ (ਖਾਦ) ਪਦਾਰਥਾਂ ਦਾ ਸੇਵਨ ਨਾ ਕਰੋ ਫੁੱਲ ਕ੍ਰੀਮ ਮਿਲਕ ਦਾ ਸੇਵਨ ਨਾ ਕਰੋ ਜਾਂ ਬੇਵਕਤਾ ਭੋਜਨ ਨਾ ਕਰਦੇ ਰਹੋ ਪੋਸ਼ਟਿਕ ਆਹਾਰ ’ਚ ਅਸੀਂ ਸੁੱਕੇ ਮੇਵੇ, ਸੋਇਆ ਪਨੀਰ, ਗਾਜਰ, ਪਾਲਕ, ਬਰਾਊਨ ਰਾਈਸ, ਟਮਾਟਰ, ਸੰਤਰਾ, ਅਮਰੂਦ, ਬਿਨਾਂ ਕ੍ਰੀਮ ਵਾਲਾ ਦੁੱਧ ਅਤੇ ਉਨ੍ਹਾਂ ਤੋਂ ਬਣੇ ਉਤਪਾਦ, ਦਾਲਾਂ, ਦਲੀਏ ਦਾ ਸੇਵਨ ਲਗਾਤਾਰ ਕਰੀਏ ਫੈਟਸ ਦਾ ਸੇਵਨ ਘੱਟ ਤੋਂ ਘੱਟ ਕਰੀਏ ਚੰਗੇ ਫੈਟਸ ਹੀ ਲਈਏ ਇਨ੍ਹਾਂ ਸਭ ਦੇ ਸੇਵਨ ਨਾਲ ਤੁਸੀਂ ਆਪਣੇ ਹਾਰਟ ਨੂੰ ਬਚਾ ਸਕਦੇ ਹੋ।
ਰਹਿਣ-ਸਹਿਣ ਸਹੀ ਰੱਖੋ:
ਜੇਕਰ ਆਪਣੇ ਰਹਿਣ-ਸਹਿਣ ਅਤੇ ਸਹੀ ਖਾਣ-ਪੀਣ ਦਾ ਧਿਆਨ ਨਹੀਂ ਰੱਖੋਗੇ ਤਾਂ ਹਾਰਟ ਹੈਲਦੀ ਨਹੀਂ ਰਹਿ ਸਕਦੇ ਨਿਯਮਿਤ ਕਸਰਤ, ਸਮੇਂ ’ਤੇ ਪੌਸ਼ਟਿਕ ਆਹਾਰ, ਸਮੇਂ ’ਤੇ ਸੌਣਾ, ਲੇਟ ਨਾਈਟ ਭੋਜਨ ਨਾ ਕਰਨਾ ਸਾਡੇ ਲਾਈਫਸਟਾਈਲ ਨੂੰ ਠੀਕ ਰੱਖ ਸਕਦਾ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਡੇਲੀ ਲਾਈਫ ’ਚ ਪ੍ਰਾਣਾਯਾਮ ਸ਼ਾਮਿਲ ਕਰੋ। ਭਾਰਤ ’ਚ ਤੇਜ਼ੀ ਨਾਲ ਆਏ ਰਹਿਣ-ਸਹਿਣ ਦੇ ਬਦਲਾਅ ਨੇ ਹਾਰਟ ਡਿਸੀਜ਼ ਨੂੰ ਵੀ ਤੇਜ਼ੀ ਨਾਲ ਵਧਾਇਆ ਹੈ ਜੇਕਰ ਤੁਸੀਂ ਸਮਾਂ ਰਹਿੰਦੇ ਸਾਵਧਾਨ ਨਹੀਂ ਰਹੋਗੇ ਤਾਂ ਇਹ ਤੁਹਾਡੇ ਹਾਰਟ ਲਈ ਸਹੀ ਨਹੀਂ ਹੈ।
ਤਣਾਅ ਨਾ ਪਾਲੋ:
ਜੇਕਰ ਤੁਸੀ ਕਿਸੇ ਵੀ ਤਣਾਅ ’ਚ ਲਗਾਤਾਰ ਰਹਿੰਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਵੇਗਾ ਲਗਾਤਾਰ ਹਾਈ ਬਲੱਡ ਪ੍ਰੈਸ਼ਰ ਦੇ ਰਹਿਣ ਨਾਲ ਦਿਲ ਦੀ ਬਿਮਾਰੀ ਛੇਤੀ ਹੋ ਸਕਦੀ ਹੈ ਆਪਣੇ ਤਣਾਅ ਦੀ ਗੁੱਥੀ ਸੁਲਝਾਉਣ ਦਾ ਯਤਨ ਕਰੋ ਸੋਚੋ ਕਿ ਤਣਾਅ ਪਾਲ ਕੇ ਮੈਂ ਕੀ ਹਾਸਲ ਕਰ ਰਿਹਾ ਹਾਂ ਆਪਣੇ ਵੱਲੋਂ ਪੂਰੇ ਦਿਲੋਂ-ਦਿਮਾਗ ਨਾਲ ਕੰਮ ਕਰੋ ਨਤੀਜੇ ਦੀ ਜ਼ਿਆਦਾ ਚਿੰਤਾ ਨਾ ਕਰੋ ਜੇਕਰ ਅਸਫ਼ਲਤਾ ਮਿਲੇ ਤਾਂ ਆਪਣੀਆਂ ਕਮੀਆਂ ਨੂੰ ਸੁਧਾਰ ਕੇ ਅੱਗੇ ਵਧੋ ਤਣਾਅ ਘੱਟ ਹੋਵੇਗਾ ਯੋਗ ਅਤੇ ਮੈਡੀਟੇਸ਼ਨ ਕਰੋ ਇਸ ਨਾਲ ਤਨਾਅ ਘੱਟ ਹੋਵੇਗਾ।