ਕਾਂਜੀ ਵੜਾ
Table of Contents
kanji vada recipe ਜ਼ਰੂਰੀ ਸਮੱਗਰੀ:-
ਪਾਣੀ-2 ਲੀਟਰ (10 ਗਿਲਾਸ), ਹਿੰਗ 2-3 ਪਿੰਚ, ਹਲਦੀ ਪਾਊਡਰ-1 ਛੋਟਾ ਚਮਚ, ਲਾਲ ਮਿਰਚ ਪਾਊਡਰ-1/4-1/2 ਛੋਟਾ ਚਮਚ, ਪੀਲੀ ਸਰ੍ਹੋਂ-2 ਛੋਟੇ ਚਮਚ, ਸਾਦਾ ਨਮਕ-1 ਛੋਟਾ ਚਮਚ (ਸਵਾਦ ਅਨੁਸਾਰ), ਕਾਲਾ ਨਮਕ-1 ਛੋਟਾ ਚਮਚ (ਜੇਕਰ ਤੁਸੀਂ ਚਾਹੋਂ), ਸਰੋ੍ਹਂ ਦਾ ਤੇਲ- 1-2 ਟੇਬਲ ਸਪੂਨ
ਵੜੇ ਲਈ: ਮੂੰਗ ਦੀ ਦਲ- 100 ਗ੍ਰਾਮ (ਇੱਕ ਛੋਟੀ ਕਟੋਰੀ), ਨਮਕ-ਸਵਾਦ ਅਨੁਸਾਰ (1/4 ਛੋਟਾ ਚਮਚ), ਤੇਲ ਤਲਣ ਲਈ
Also Read :-
ਕਾਂਜੀ ਬਣਾਉਣ ਲਈ:-
ਪਾਣੀ ਨੂੰ ਕਿਸੇ ਬਰਤਨ ’ਚ ਪਾ ਕੇ ਉਬਾਲਾ ਆਉਣ ਤੱਕ ਗਰਮ ਕਰ ਲਓ (ਆਰ. ਓ. ਵਾਟਰ ਹੋਵੇ ਤਾਂ ਪਾਣੀ ਨੂੰ ਉਬਾਲਣ ਦੀ ਇਤਨੀ ਲੋੜ ਵੀ ਨਹੀਂ ਹੈ) ਪਾਣੀ ਨੂੰ ਠੰਢਾ ਕਰੋ ਅਤੇ ਉਸ ਨੂੰ ਕੱਚ ਜਾਂ ਪਲਾਸਟਿਕ ਦੇ ਕੰਨਟੇਨਰ ’ਚ ਪਾਓ, ਪਾਣੀ ’ਚ ਹਿੰਗ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਪੀਲੀ ਸਰੋ੍ਹਂ, ਸਰੋ੍ਹਂ ਦਾ ਤੇਲ ਅਤੇ ਦੋਵੇਂ ਨਮਕ ਪਾ ਕੇ ਮਿਲਾ ਲਓ ਕੰਟੇਨਰ ਦਾ ਢੱਕਣ ਬੰਦ ਕਰਕੇ 3 ਦਿਨ ਤੱਕ ਲਈ ਰੱਖ ਦਿਓ ਰੋਜ਼ਾਨਾ 1 ਵਾਰ ਸੁੱਕੇ ਅਤੇ ਸਾਫ਼ ਚਮਚ ਨਾਲ ਹਿਲਾਉਣਾ ਨਾ ਭੁੱਲੋ ਚੌਥੇ ਦਿਨ ਤੁਸੀਂ ਪਾਣੀ ਨੂੰ ਟੇਸਟ ਕਰੋ, ਪਾਣੀ ਦਾ ਸਵਾਦ ਖੱਟਾ ਅਤੇ ਬਹੁਤ ਹੀ ਸਵਾਦਿਸ਼ਟ ਹੋ ਗਿਆ ਹੈ, ਭਾਵ ਤੁਹਾਡੀ ਕਾਂਜੀ ਤਿਆਰ ਹੋ ਗਈ ਹੈ
ਵੜੇ ਬਣਾਉਣ ਲਈ:-
ਦਾਲ ਨੂੰ ਸਾਫ਼ ਕਰਕੇ, ਧੋਵੋ ਅਤੇ 2 ਘੰਟੇ ਪਾਣੀ ’ਚ ਭਿਓਂ ਦਿਓ ਦਾਲ ਨੂੰ ਪਾਣੀ ’ਚੋਂ ਕੱਢੋ ਅਤੇ ਹਲਕੀ ਦਰਦਰੀ ਪੀਸ ਲਓ ਪੀਸੀ ਹੋਈ ਦਾਲ ਨੂੰ ਕਿਸੇ ਪਿਆਲੇ ’ਚ ਕੱਢੋ ਤੇ ਨਮਕ ਮਿਲਾ ਕੇ ਚੰਗੀ ਤਰ੍ਹਾਂ ਸਪੰਜੀ ਹੋਣ ਤੱਕ ਫੈਂਟ ਲਓ ਕੜਾਹੀ ’ਚ ਤੇਲ ਪਾ ਕੇ ਗਰਮ ਕਰੋ ਤੇ ਹੱਥ ’ਚ ਛੋਟੀਆਂ-ਛੋਟੀਆਂ ਵੜੀਆਂ ਜਿਹੀਆਂ ਤੇਲ ’ਚ ਬਣਾ ਕੇ ਪਾਓ,
8-10 ਵੜੀਆਂ ਇੱਕਠੀਆਂ ਕੜਾਹੀ ’ਚ ਪਾ ਦਿਓ ਇਹ ਵੜੀਆਂ ਤੇਲ ’ਚ ਫੁੱਲ ਕੇ ਗੋਲ ਹੋ ਜਾਂਦੀਆਂ ਹਨ, ਇਨ੍ਹਾਂ ਨੂੰ ਪਲਟ-ਪਲਟ ਕੇ ਹਲਕਾ ਬ੍ਰਾਊਨ ਹੋਣ ਤੱਕ ਤਲ ਕੇ ਕਿਸੇ ਪਲੇਟ ’ਚ ਕੱਢ ਕੇ ਰੱਖ ਲਓ ਸਾਰੀਆਂ ਵੜੀਆਂ ਤਲ ਕੇ ਤਿਆਰ ਕਰ ਲਓ ਵੜੀਆਂ ਨੂੰ ਗੁਨਗੁਨੇ ਪਾਣੀ ’ਚ ਪੰਦਰਾਂ ਮਿੰਟ ਲਈ ਭਿਓਂ ਦਿਓ ਪੰਦਰਾਂ ਮਿੰਟ ਬਾਅਦ ਇਨ੍ਹਾਂ ਨੂੰ ਪਾਣੀ ’ਚੋਂ ਕੱਢ ਕੇ ਵਾਧੂ ਪਾਣੀ ਕੱਢ ਦਿਓ ਇੱਕ ਗਿਲਾਸ ’ਚ ਚਾਰ ਪੰਜ ਵੜੇ ਪਾ ਕੇ ਕਾਂਜੀ ਭਰ ਦਿਓ ਸਵਾਦਿਸ਼ਟ ਕਾਂਜੀ-ਵੜਾ ਪਰੋਸੋ ਅਤੇ ਪੀਓ