just for today

ਪੂਰਨ ਤੌਰ ’ਤੇ ਹੋਣਾ ਚਾਹੀਦਾ ਹੈ ਸਮੱਰਪਣ

ਸਮੱਰਪਣ ਭਾਵੇਂ ਇਸ ਸੰਸਾਰ ਦੇ ਇਨਸਾਨਾਂ ਲਈ ਹੋਵੇ ਜਾਂ ਭੌਤਿਕ ਕੰਮਾਂ ਪ੍ਰਤੀ ਹੋਵੇ ਜਾਂ ਪਰਮ ਪਿਤਾ ਪਰਮਾਤਮਾ ਲਈ ਹੀ ਕਿਉਂ ਨਾ ਹੋਵੇ, ਪੂਰਨ ਤੌਰ ’ਤੇ ਹੋਣਾ ਚਾਹੀਦਾ ਹੈ ਨਹੀਂ ਤਾਂ ਉਸ ਸਮੱਰਪਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਉਹ ਸਮੱਰਪਣ ਬੱਸ ਇੱਕ ਪ੍ਰਦਰਸ਼ਨ ਮਾਤਰ ਹੀ ਬਣ ਕੇ ਰਹਿ ਜਾਂਦਾ ਹੈ ਉਦੋਂ ਇਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ

ਪਤੀ-ਪਤਨੀ ’ਚ ਪੂਰਨ ਸਮੱਰਪਣ ਹੁੰਦਾ ਹੈ ਤਾਂ ਉਨ੍ਹਾਂ ਦਾ ਗ੍ਰਹਿਸਥ ਜੀਵਨ ਕਮੀਆਂ ਦੇ ਬਾਵਜ਼ੂਦ ਵੀ ਸੁੱਖਾਂ ਨਾਲ ਭਰਪੂਰ ਹੋ ਜਾਂਦਾ ਹੈ ਅਜਿਹੇ ਘਰ ’ਚ ਸਾਰੇ ਮੈਂਬਰ ਮਿਲ-ਜੁਲ ਕੇ ਰਹਿੰਦੇ ਹਨ ਉਨ੍ਹਾਂ ’ਚ ਸਦਭਾਵਨਾ ਬਣੀ ਰਹਿੰਦੀ ਹੈ ਅਜਿਹਾ ਘਰ ਸਵਰਗ ਤੋਂ ਵੀ ਵਧ ਕੇ ਹੁੰਦਾ ਹੈ, ਜਿਸ ਦੀ ਖੁਸ਼ਬੂ ਦੂਰ-ਦੂਰ ਤੱਕ ਫੈਲਦੀ ਹੈ ਆਉਣ-ਜਾਣ ਵਾਲੇ ਮਹਿਮਾਨ ਵੀ ਇਸ ਘਰ ’ਚ ਆ ਕੇ ਸਦਾ ਠੰਢਕ ਦਾ ਅਹਿਸਾਸ ਕਰਦੇ ਹਨ

ਜੇਕਰ ਪਤੀ-ਪਤਨੀ ਦੋਵਾਂ ’ਚ ਇਸ ਦੀ ਕਮੀ ਹੁੰਦੀ ਹੈ ਤਾਂ ਘਰ ਅਖਾੜਾ ਬਣ ਜਾਂਦਾ ਹੈ ਅਤੇ ਉੱਥੇ ਕਲੇਸ਼ ਬਣਿਆ ਰਹਿੰਦਾ ਹੈ ਉਸ ਘਰ ’ਚ ਸਦਾ ਅਸ਼ਾਂਤੀ ਦਾ ਵਾਤਾਵਰਨ ਰਹਿੰਦਾ ਹੈ ਉੱਥੇ ਰਹਿਣ ਵਾਲੇ ਸਾਰੇ ਮੈਂਬਰ ਸਦਾ ਹੀ ਪ੍ਰੇਸ਼ਾਨ ਅਤੇ ਦੁਖੀ ਰਹਿੰਦੇ ਹਨ ਕਿਸੇ ਨੂੰ ਵੀ ਚੈਨ ਨਹੀਂ ਮਿਲਦਾ ਇਸ ਦਾ ਮਾੜਾ ਨਤੀਜਾ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਭੁਗਤਣਾ ਪੈਂਦਾ ਹੈ

ਮਾਪਿਆਂ ਦਾ ਸਮੱਰਪਣ ਬੱਚਿਆਂ ਦਾ ਜੀਵਨ ਸਵਾਰਦਾ ਹੈ ਉਨ੍ਹਾਂ ਦਾ ਭਵਿੱਖ ਬਣਾ ਕੇ ਉਨ੍ਹਾਂ ਦਾ ਸਮੁੱਚਾ ਵਿਕਾਸ ਕਰਦਾ ਹੈ ਜੇਕਰ ਮਾਪੇ ਅਤੇ ਬੱਚੇ ਸਾਰੇ ਸਵਾਰਥੀ ਬਣ ਜਾਣ ਤਾਂ ਘਰ ’ਚ ‘ਤੂੰ-ਤੂੰ, ਮੈਂ-ਮੈਂ’ ਹੁੰਦੀ ਹੀ ਰਹਿੰਦੀ ਹੈ ਉੱਥੇ ਰਹਿਣ ਵਾਲੇ ਸਾਰੇ ਮੈਂਬਰ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ’ਚ ਲੱਗੇ ਰਹਿੰਦੇ ਹਨ

ਉਸ ਘਰ ਦੇ ਬੱਚੇ ਜਿੱਦੀ, ਵਿਗੜੇ ਅਤੇ ਮਨਮਰਜ਼ੀ ਕਰਨ ਵਾਲੇ ਬਣ ਜਾਂਦੇ ਹਨ ਅਜਿਹੇ ਘਰ ਦੀ ਵੀ ਸੁੱਖ-ਸ਼ਾਂਤੀ ਛੂਮੰਤਰ ਹੋ ਜਾਂਦੀ ਹੈ ਘਰ ਦੀ ਅਜਿਹੀ ਹਾਲਤ ਦਾ ਮਾੜਾ ਅਸਰ ਘਰ ਦੇ ਮੈਂਬਰਾਂ ਦੇ ਨਾਲ-ਨਾਲ ਆਉਣ ਵਾਲੇ ਮਹਿਮਾਨਾਂ ’ਤੇ ਵੀ ਪੈਂਦਾ ਹੈ ਉਹ ਲੋਕ ਵੀ ਅਜਿਹੇ ਘਰ ’ਚ ਆਉਣਾ ਪਸੰਦ ਨਹੀਂ ਕਰਦੇ ਜਿੱਥੇ ਹਮੇਸ਼ਾ ਅਸ਼ਾਂਤੀ ਦਾ ਮਾਹੌਲ ਰਹਿੰਦਾ ਹੈ

ਆਪਣੇ ਕੰਮ ਵਾਲੀ ਥਾਂ ’ਤੇ ਮਨੁੱਖ ਆਪਣੇ ਕੰਮ ਦੇ ਪ੍ਰਤੀ ਸਮੱਰਪਿਤ ਨਹੀਂ ਹੋਵੇਗਾ ਤਾਂ ਉਸ ਦੀ ਕੰਮ ਦੀ ਸਮਰੱਥਾ ਘੱਟ ਜਾਂਦੀ ਹੈ ਉਹ ਕੰਮਚੋਰੀ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਹੈ ਫਿਰ ਉਹ ਵਿਅਕਤੀ ਆਪਣੇ ਸਾਰੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਦੂਜਿਆਂ ’ਤੇ ਪਾ ਕੇ ਖੁਦ ਮਸਤ ਰਹਿਣ ਦਾ ਯਤਨ ਕਰਦਾ ਹੈ ਅਜਿਹੇ ਵਿਅਕਤੀ ਦਾ ਆਪਣੇ ਕੰਮ ਵਾਲੇ ਖੇਤਰ  ’ਚ ਸਨਮਾਨ ਨਹੀਂ ਹੁੰਦਾ ਸਾਰੇ ਲੋਕ ਉਸ ਤੋਂ ਬਚਣ ਦੀ ਤਾਕ ’ਚ ਲੱਗੇ ਰਹਿੰਦੇ ਹਨ

ਦੋਸਤਾਂ ’ਚ ਜੇਕਰ ਸਮੱਰਪਣ ਦਾ ਭਾਵ ਹੋਵੇ ਤਾਂ ਉਨ੍ਹਾਂ ਦੀ ਮਿੱਤਰਤਾ ਲੰਮੇ ਸਮੇਂ ਤੱਕ ਚੱਲ ਸਕਦੀ ਹੈ ਭਾਵ ਲੰਮੇ ਸਮੇਂ ਜਾਂ ਮੌਤ ਤੱਕ ਚੱਲਦੀ ਹੈ ਮਿੱਤਰਤਾ ਜਾਤੀ-ਧਰਮ, ਊਚ-ਨੀਚ, ਅਮੀਰੀ-ਗਰੀਬੀ ਅਤੇ ਦੇਸ਼-ਕਾਲ ਆਦਿ ਸਾਰੇ ਬੰਧਨਾਂ ਤੋਂ ਪਰੇ ਹੁੰਦੀ ਹੈ ਅਜਿਹੀ ਮਿੱਤਰਤਾ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਗਰੀਬ ਬ੍ਰਾਹਮਣ ਸੁਦਾਮਾ ਦੀ ਮਿੱਤਰਤਾ ਵਾਂਗ ਹੁੰਦੀ ਹੈ, ਜਿਸ ਦੀਆਂ ਉਦਾਹਰਣਾਂ ਯੁਗਾਂ-ਯੁਗਾਂ ਤੱਕ ਦਿੱਤੀਆਂ ਜਾਂਦੀਆਂ ਹਨ

ਮਿੱਤਰਤਾ ਜੇਕਰ ਸਵਾਰਥਵੱਸ ਹੋ ਜਾਂਦੀ ਹੈ ਤਾਂ ਉਹ ਬੱਸ ਸੀਮਤ ਸਮੇਂ ਲਈ ਹੁੰਦੀ ਹੈ ਜਿੱਥੇ ਸਵਾਰਥ ਦੀ ਪੂਰਤੀ ਹੋਈ ਉੱਥੇ ਉਹ ਦੋਸਤੀ ਖਤਮ ਹੋ ਜਾਂਦੀ ਹੈ ਕਹਿਣ ਦਾ ਅਰਥ ਇਹੀ ਹੈ ਕਿ ਉਨ੍ਹਾਂ ਦੀ ਮਿੱਤਰਤਾ ਸ਼ਾਰਟ ਟਰਮ ਲਈ ਹੁੰਦੀ ਹੈ ਜਿੱਥੇ ਸਵਾਰਥ ਪੂਰੇ ਹੋ ਜਾਂਦੇ ਹਨ, ਉੱਥੇ ਦੋਵੇਂ ਸਵਾਰਥੀ ਦੋਸਤ ਟਾਟਾ, ਬਾਏ-ਬਾਏ ਕਰਦੇ ਹੋਏ ਆਪਣੇ-ਆਪਣੇ ਰਸਤੇ ਪੈ ਜਾਂਦੇ ਹਨ

ਈਸ਼ਵਰ ਪ੍ਰਤੀ ਜੇਕਰ ਪੂਰਨ ਸਮੱਰਪਣ ਅਤੇ ਸ਼ਰਧਾ ਹੋਵੇ ਤਾਂ ਉਸਨੂੰ ਸਰਲਤਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਅਕਸਰ ਲੋਕ ਈਸ਼ਵਰ ਦੀ ਉਪਾਸਨਾ ਦਾ ਪ੍ਰਦਰਸ਼ਨ ਕਰਦੇ ਹਨ ਇਸ ਲਈ ਉਹ ਲੋਕ ਉਸ ਪਰਮ ਪਿਤਾ ਪਰਮਾਤਮਾ ਤੋਂ ਕੋੋਹਾਂ ਦੂਰ ਰਹਿੰਦੇ ਹਨ ਮਨੁੱਖ ਜਦੋਂ ਸੱਚੇ ਮਨ ਨਾਲ ਮਾਲਕ ਦੀ ਭਗਤੀ ਕਰਦਾ ਹੈ ਤਾਂ ਉਹ ਉਸਦਾ ਕਿਰਪਾ-ਪਾਤਰ ਬਣ ਜਾਂਦਾ ਹੈ ਉਸਨੂੰ ਹਰ ਤਰ੍ਹਾਂ ਦੀ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਮਿਲਦੀ ਹੈ

ਜੇਕਰ ਮਨੁੱਖ ਦੇ ਮਨ ’ਚ ਈਸ਼ਵਰ ਨੂੰ ਪਾਉਣ ਦੀ ਤੜਫ ਹੋਵੇ ਤਾਂ ਉਦੋਂ ਉਹ ਉਸਨੂੰ ਪਾ ਕੇ ਸ਼ੁਕਰਗੁਜ਼ਾਰ ਹੋ ਜਾਂਦਾ ਹੈ  ਉਸ ਦਾ ਇਹਲੋਕ ਅਤੇ ਪਰਲੋਕ ਦੋਵੇਂ ਸੰਵਰ ਜਾਂਦੇ ਹਨ ਅਜਿਹਾ ਹੀ ਸ੍ਰੇਸ਼ਠ ਮਨੁੱਖ ਅਸਲ ’ਚ ਇਸ ਸੰਸਾਰ ਦੇ ਚੌਰਾਸੀ ਲੱਖ ਜੂਨੀਆਂ ਅਤੇ ਜਨਮ-ਜਨਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ
-ਚੰਦਰ ਪ੍ਰਭਾ ਸੂਦ