ਆਪਣੇ ਸ਼ਿਸ਼ ਦਾ ਮੌਤ ਵਰਗਾ ਭਿਆਨਕ ਕਰਮ ਸੁਫਨੇ ’ਚ ਹੀ ਭੁਗਤਵਾ ਦਿੱਤਾ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸ਼੍ਰੀ ਹੰਸ ਰਾਜ ਖੱਟਰ ਪੁੱਤਰ ਸ਼੍ਰੀ ਗੁਰਾਦਿੱਤਾ ਮੱਲ ਗਊਸ਼ਾਲਾ ਰੋਡ, ਸਰਸਾ ਤੋਂ ਪਰਮ ਸੰਤ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਣਨ ਕਰਦੇ ਹੋਏ ਦੱਸਦੇ ਹਨ:-
ਮੇਰਾ ਛੋਟਾ ਭਰਾ ਇੰਦਰਜੀਤ ਜੋ ਕਿ ਆਪਣਾ ਸਰੀਰ ਛੱਡਕੇ ਸੱਚਖੰਡ ਜਾ ਚੁੱਕਾ ਹੈ, ਉਸਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਦਾਨ ਲਿਆ ਸੀ ਅਤੇ ਦਰਬਾਰ ’ਚ ਰਹਿਕੇ ਹੀ ਸੇਵਾ ਅਤੇ ਸਿਮਰਨ ਕਰਿਆ ਕਰਦਾ ਸੀ ਉਹ ਸ਼ਾਦੀ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਸਾਡੀ ਮਾਤਾ ਨੇ ਇੱਕ ਦਿਨ ਪੂਜਨੀਕ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਅਰਦਾਸ ਕੀਤੀ, ਕਿ ‘ਸਾਈਂ ਜੀ! ਇੰਦਰਜੀਤ ਸ਼ਾਦੀ ਨਹੀਂ ਕਰਵਾਉਂਦਾ’ ਇਸ ’ਤੇ ਬੇਪਰਵਾਹ ਜੀ ਨੇ ਇੰਦਰਜੀਤ ਵੱਲ ਮੁਖਾਤਿਬ ਹੋ ਕੇ ਬਚਨ ਫਰਮਾਇਆ, ‘‘ਪੁੱਟਰ! ਤੂੰ ਅਪਨਾ ਘਰ-ਬਾਰ ਬਸਾ ਅਪਨੇ ਮਾਂ-ਬਾਪ ਕੋ ਰਾਜ਼ੀ ਕਰ’’ ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ ਉਸਨੇ ਸ਼ਾਦੀ ਕਰਵਾ ਲਈ ਅਤੇ ਉਹ ਸਿਲਾਈ ਮਸ਼ੀਨਾਂ ਦਾ ਏਜੰਟ ਬਣਕੇ ਆਪਣਾ ਕਾਰੋਬਾਰ ਕਰਨ ਲੱਗ ਗਿਆ
ਯਾਨੀ ਉਹ ਕੰਪਨੀ ਤੋਂ ਮਸ਼ੀਨਾਂ ਮੰਗਵਾਉਂਦਾ ਅਤੇ ਅੱਗੇ ਆਪਣਾ ਕਮਿਸ਼ਨ ਲੈ ਕੇ ਵੇਚ ਦਿੰਦਾ ਇਸ ਤਰ੍ਹਾਂ ਉਸਦਾ ਰੋਜ਼ਗਾਰ ਬਹੁਤ ਚੱਲ ਪਿਆ ਇੱਕ ਵਾਰ ਉਹ ਲੁਧਿਆਣੇ ਦੇ ਕਿਸੇ ਏਜੰਟ ਨਾਲ ਵਪਾਰ ਦੇ ਸਬੰਧ ’ਚ ਅਹਿਮਦਾਬਾਦ (ਗੁਜਰਾਤ) ’ਚ ਗਿਆ ਕੰਮ ਪੂਰਾ ਕਰ ਲੈਣ ਤੋਂ ਬਾਅਦ ਉਨ੍ਹਾਂ ਦੋਨਾਂ ਨੇ ਰਾਇ ਬਣਾਈ ਕਿ ਉਹ ਸਵੇਰੇ ਵਾਲੀ ਗੱਡੀ ’ਚ ਉੱਥੋਂ ਦਿੱਲੀ ਜਾਣਗੇ ਉਹ ਉੱਥੇ ਕਿਸੇ ਹੋਟਲ ’ਚ ਠਹਿਰੇ ਹੋਏ ਸਨ ਇਹ ਸਲਾਹ ਬਣਾਕੇ ਉਹ ਦੋਨੋਂ ਸੌਂ ਗਏ ਉਸ ਰਾਤ ਇੰਦਰਜੀਤ ਨੂੰ ਸੁਫਨਾ ਆਇਆ ਕਿ ਉਹ ਦੋਨੋਂ ਰੇਲਗੱਡੀ ’ਤੇ ਅਹਿਮਦਾਬਾਦ ਤੋਂ ਦਿੱਲੀ ਜਾ ਰਹੇ ਹਨ ਅਤੇ ਰਸਤੇ ’ਚ ਉਸੇ ਰੇਲਗੱਡੀ ਦਾ ਐਕਸੀਡੈਂਟ ਹੋ ਗਿਆ
ਉਸ ਹਾਦਸੇ ’ਚ ਲਾਸ਼ਾਂ ਹੀ ਲਾਸ਼ਾਂ ਪਈਆ ਹੋਈਆਂ ਹਨ ਅਤੇ ਸੈਂਕੜੇ ਆਦਮੀ ਜ਼ਖ਼ਮੀ ਵੀ ਹੋਏ ਹਨ ਇੰਦਰਜੀਤ ਕਹਿੰਦਾ ਕਿ ਉਹ ਵੀ ਉਨ੍ਹਾਂ ਲਾਸ਼ਾਂ ’ਚ ਜ਼ਖ਼ਮੀ ਹੋਇਆ ਪਿਆ ਸੀ ਪਰ ਮੈਨੂੰ ਪੂਰੀ ਹੋਸ਼ ਸੀ ਅਤੇ ਮੈਂ ਪਿਆ-ਪਿਆ ਉਨ੍ਹਾਂ ਲਾਸ਼ਾਂ ਨੂੰ ਦੇਖ ਰਿਹਾ ਸੀ ਐਨੇ ’ਚ ਅਚਾਨਕ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਉਸਦੇ ਕੋਲ ਆਏ ਉਸਨੇ ਦੇਖਿਆ ਕਿ ਪਿਆਰੇ ਸਾਈਂ ਜੀ ਖੁਦ ਉਸਦੇ ਸਰੀਰ ਤੋਂ ਵਹਿ ਰਹੇ ਖੂਨ ਨੂੰ ਕੱਪੜੇ ਨਾਲ ਸਾਫ਼ ਕਰ ਰਹੇ ਹਨ ਅਤੇ ਇਸਦੇ ਨਾਲ ਹੀ ਉਸਦੀ ਅੱਖ ਖੁੱਲ੍ਹ ਗਈ
ਅਗਲੀ ਸਵੇਰ ਲੁਧਿਆਣੇ ਵਾਲੇ ਏਜੰਟ ਨੇ ਮੇਰੇ ਭਰਾ ਨੂੰ ਕਿਹਾ ਕਿ ‘ਇੰਦਰਜੀਤ! ਜਲਦੀ ਕਰ, ਗੱਡੀ ਦਾ ਟਾਈਮ ਹੋ ਗਿਆ ਹੈ, ਅਸੀਂ ਦਿੱਲੀ ਪਹੁੰਚਣਾ ਹੈ’ ਤਾਂ ਰਾਤ ਦੇ ਉਸ ਭਿਆਨਕ ਦ੍ਰਿਸ਼ਟਾਂਤ ਦੇ ਮੱਦੇਨਜ਼ਰ ਇੰਦਰਜੀਤ ਨੇ ਉਸਨੂੰ ਜਵਾਬ ਦੇ ਦਿੱਤਾ ਕਿ ‘ਮੈਂ ਤਾਂ ਕੱਲ੍ਹ ਜਾਵਾਂਗਾ, ਮੈਨੂੰ ਕੋਈ ਕੰਮ ਹੈ’ ਦੋ-ਤਿੰਨ ਦਿਨ ਬਾਅਦ ਇੰਦਰਜੀਤ ਨੂੰ ਪਤਾ ਚੱਲਿਆ ਕਿ ਉਸ ਰੇਲਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਜਿਸ ’ਚ ਉਹ ਲੁਧਿਆਣੇ ਵਾਲਾ ਏਜੰਟ ਵੀ ਉਸੇ ਐਕਸੀਡੈਂਟ ’ਚ ਮਾਰਿਆ ਗਿਆ
ਇਹ ਸੁਣਕੇ ਇੰਦਰਜੀਤ ਨੇ ਆਪਣੇ ਪੂਜਨੀਕ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਕੋਟਿ-ਕੋਟਿ ਵਾਰ ਧੰਨਵਾਦ ਕੀਤਾ ਜਿਸਦੀ ਮਿਹਰ ਨਾਲ ਹੀ ਉਸਨੂੰ ਦੁਬਾਰਾ ਜ਼ਿੰਦਗੀ ਮਿਲੀ ਸੀ ਪ੍ਰੇਮੀ ਹੰਸਰਾਜ ਦੱਸਦਾ ਹੈ ਕਿ ਉਪਰੋਕਤ ਅਨੁਸਾਰ ਇਹ ਸੱਚੀ ਘਟਨਾ ਮੇਰਾ ਭਰਾ ਇੰਦਰਜੀਤ ਖੁਦ ਸਾਨੂੰ ਦੱਸਿਆ ਕਰਦਾ ਸੀ
ਇੰਦਰਜੀਤ ਕਹਿੰਦਾ ਕਿ ਉਹ ਵੀ ਉਨ੍ਹਾਂ ਲਾਸ਼ਾਂ ’ਚ ਜ਼ਖ਼ਮੀ ਹੋਇਆ ਪਿਆ ਸੀ ਪਰ ਮੈਨੂੰ ਪੂਰੀ ਹੋਸ਼ ਸੀ ਅਤੇ ਮੈਂ ਪਿਆ-ਪਿਆ ਉਨ੍ਹਾਂ ਲਾਸ਼ਾਂ ਨੂੰ ਦੇਖ ਰਿਹਾ ਸੀ ਐਨੇ ’ਚ ਅਚਾਨਕ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਉਸਦੇ ਕੋਲ ਆਏ ਉਸਨੇ ਦੇਖਿਆ ਕਿ ਪਿਆਰੇ ਸਾਈਂ ਜੀ ਖੁਦ ਉਸਦੇ ਸਰੀਰ ਤੋਂ ਵਹਿ ਰਹੇ ਖੂਨ ਨੂੰ ਕੱਪੜੇ ਨਾਲ ਸਾਫ਼ ਕਰ ਰਹੇ ਹਨ ਅਤੇ ਇਸਦੇ ਨਾਲ ਹੀ ਉਸਦੀ ਅੱਖ ਖੁੱਲ੍ਹ ਗਈ