If you are taking a home loan for the first time follow these tips

ਪਹਿਲੀ ਵਾਰ ਹੋਮ ਲੋਨ ਲੈਣ ਤੋਂ ਪਹਿਲਾਂ ਜ਼ਰੂਰ ਅਪਣਾਓ ਇਹ ਟਿਪਸ

ਹੋਮ ਲੋਨ ਲੈਣ ਤੋਂ ਪਹਿਲਾਂ ਮੌਜ਼ੂਦਾ ਵਿਆਜ ਦਰਾਂ, ਬੈਂਕਾਂ ਦੀਆਂ ਸ਼ਰਤਾਂ ਅਤੇ ਆਪਣੀ ਆਮਦਨ ਦੀ ਨਿਰੰਤਰਤਾ ਦਾ ਚੰਗੀ ਤਰ੍ਹਾਂ ਮੁਲਾਂਕਣ ਕਰ ਲਓ ਕਿਉਂਕਿ ਹੋਮ ਲੋਨ ਲੰਬੇ ਸਮੇਂ ’ਚ ਮੋੜਨਾ ਹੁੰਦਾ ਹੈ, ਇਸ ਲਈ ਇਸ ਨੂੰ ਆਪਣੇ ਉੱਪਰ ਬਹੁਤ ਵੱਡਾ ਬੋਝ ਨਾ ਬਣਨ ਦਿਓ ਘਰ ਖਰੀਦਣ ਲਈ ਹੋਮ ਲੋਨ ਲੈਣ ਦਾ ਫੈਸਲਾ ਬੇਹੱਦ ਅਹਿਮ ਹੁੰਦਾ ਹੈ ਕਿਉਂਕਿ ਹੋਮ ਲੋਨ ਬਤੌਰ ਈਐੱਮਆਈ ਲੰਮੇ ਸਮੇਂ ਤੱਕ ਚੁਕਾਉਣਾ ਹੁੰਦਾ ਹੈ ਲਿਹਾਜ਼ਾ ਇਸ ਦੀ ਚੋਣ ’ਚ ਕਾਫੀ ਸੋਚ-ਸਮਝ ਕੇ ਫੈਸਲਾ ਕਰਨਾ ਹੁੰਦਾ ਹੈ

ਚੰਗਾ ਕ੍ਰੇਡਿਟ ਸਕੋਰ, ਸਸਤਾ ਲੋਨ:

ਬੈਂਕ ਸਮੇਤ ਹੋਮ ਲੋਨ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਲਈ ਗ੍ਰਾਹਕ ਦਾ ਕੇ੍ਰਡਿਟ ਸਕੋਰ ਬੇਹੱਦ ਅਹਿਮੀਅਤ ਰੱਖਦਾ ਹੈ ਵਧੀਆ ਕੇ੍ਰਡਿਟ ਸਕੋਰ ਤੁਹਾਨੂੰ ਜ਼ਿਆਦਾ ਤੇ ਸਸਤਾ ਲੋਨ ਦਿਵਾਉਂਦਾ ਹੈ 800 ਬੇਸਿਸ ਪੁਆਇੰਟ ਤੋਂ ਉੱਪਰ ਦਾ ਕ੍ਰੇਡਿਟ ਸਕੋਰ ਬਿਹਤਰੀਨ ਮੰਨਿਆ ਜਾਂਦਾ ਹੈ ਵਕਤ ’ਤੇ ਆਪਣੇ ਮੌਜੂਦਾ ਈਐੱਮਆਈ ਅਤੇ ਕ੍ਰੇਡਿਟ ਕਾਰਡ ਬਿੱਲ ਚੁੱਕਾ ਕੇ ਕੇ੍ਰਡਿਟ ਸਕੋਰ ਬਿਹਤਰ ਕੀਤਾ ਜਾ ਸਕਦਾ ਹੈ ਇੱਕ ਵਾਰ ਆਪਣਾ ਕੇ੍ਰਡਿਟ ਸਕੋਰ ਦਾ ਪਤਾ ਕਰਨ ਤੋਂ ਬਾਅਦ ਤੁਸੀਂ ਆਈਡੈਂਟਿਟੀ ਪਰੂਫ, ਐਡਰੈੱਸ ਪਰੂਫ, ਇਨਕਮ ਟੈਕਸ ਰਿਟਰਨ ਨਾਲ ਜੁੜੇ ਡਾਕਿਊਮੈਂਟ, ਬੈਂਕ ਸਟੇਟਮੈਂਟ, ਐਂਪਲਾਇਰ ਪਰੂਫ ਸਮੇਤ ਦੂਜੇ ਦਸਤਾਵੇਜ਼ਾਂ ਨੂੰ ਤਿਆਰ ਰੱਖੋ

ਜੁਆਇੰਟ ਹੋਮ ਲੋਨ ਲੈਣ ’ਚ ਹੈ ਫਾਇਦਾ:

ਜੇਕਰ ਕਿਸੇ ਨਾਲ ਸਾਂਝੇ ’ਚ ਹੋਮ ਲੋਨ ਲੈ ਰਹੇ ਹੋ ਤਾਂ ਤੁਹਾਡਾ ਫਾਇਦਾ ਹੈ ਅਜਿਹੇ ’ਚ ਬੈਂਕ ਸਹਿ-ਬਿਨੈਕਾਰ ਦੀ ਆਮਦਨ ਨੂੰ ਜੋੜ ਕੇ ਲੋਨ ਦੇਣ ’ਤੇ ਵਿਚਾਰ ਕਰਦਾ ਹੈ ਸਾਂਝੇ ਬਿਨੈ ਨਾਲ ਲੋਨ ਹਾਸਲ ਕਰਨ ਦੀ ਯੋਗਤਾ ਵੀ ਵਧ ਜਾਂਦੀ ਹੈ ਜੁਆਇੰਟ ਹੋਮ ਲੋਨ ਨਾਲ ਸਹਿ-ਬਿਨੈਕਾਰਾਂ ਨੂੰ ਟੈਕਸ ਡਿਡਕਸ਼ਨ ਦਾ ਫਾਇਦਾ ਮਿਲ ਜਾਂਦਾ ਹੈ ਜੇਕਰ ਨਾਲ ਹੀ ਮਹਿਲਾ ਬਿਨੈਕਾਰ ਹੋਵੇ ਤਾਂ ਕੁਝ ਬੈਂਕ ਹੋਮ ਲੋਨ ਦਾ ਇੰਟਰੈਸਟ ਰੇਟ ਅੱਧਾ ਫੀਸਦੀ ਤੱਕ ਘੱਟ ਕਰ ਦਿੰਦੇ ਹਨ ਜੁਆਇੰਟ ਹੋਮ ਲੈਣ ’ਤੇ ਈਐੱਮਆਈ ਚੁਕਾਉਣ ਦਾ ਬੋਝ ਵੀ ਵੰਡਿਆ ਜਾਂਦਾ ਹੈ

ਘੱਟ ਵਿਆਜ਼ ਦਰ ਦੀ ਤਲਾਸ਼ ਕਰੋ:

ਹੋਮ ਲੋਨ ਲੈਣ ਤੋਂ ਪਹਿਲਾਂ ਇਹ ਪਤਾ ਕਰ ਲਓ ਕਿ ਕਿਹੜਾ ਬੈਂਕ ਕਿਸ ਦਰ ’ਤੇ ਲੋਨ ਦੇ ਰਿਹਾ ਹੈ ਵੱਖ-ਵੱਖ ਬੈਂਕਾਂ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਹਨ ਅਤੇ ਇਨ੍ਹਾਂ ’ਚ 10 ਤੋਂ 20 ਬੇਸਿਸ ਪੁਆਇੰਟ ਦਾ ਫਰਕ ਹੁੰਦਾ ਹੈ ਲੰਮੇ ਸਮੇਂ ਦੇ ਲੋਨ ’ਚ ਐਨਾ ਫਰਕ ਵੀ ਤੁਹਾਡਾ ਕਾਫੀ ਪੈਸਾ ਬਚਾ ਸਕਦਾ ਹੈ ਜੇਕਰ ਕੋਈ ਬਿਨੈਕਾਰ ਨਵਾਂ ਬਣਿਆ ਮਕਾਨ ਖਰੀਦ ਰਿਹਾ ਹੈ ਅਤੇ ਪ੍ਰੀ-ਅਪਰੂਵਡ ਬੈਂਕ ਤੋਂ ਲੋਨ ਲੈਂਦਾ ਹੈ ਤਾਂ ਇਹ ਜ਼ਲਦੀ ਪ੍ਰੋਸੈੱਸ ਹੁੰਦਾ ਹੈ ਇਸ ਤਰ੍ਹਾਂ ਦੀ ਪ੍ਰੋਪਰਟੀ ’ਚ ਤੁਹਾਡਾ ਬੈਂਕ ਦੂਜੇ ਬੈਂਕ ਦੀ ਤੁਲਨਾ ’ਚ ਘੱਟ ਵਿਆਜ਼ ’ਤੇ ਲੋਨ ਦੇ ਸਕਦਾ ਹੈ

ਸਾਰੇ ਡਾਕਿਊਮੈਂਟਾਂ ਨੂੰ ਧਿਆਨ ਨਾਲ ਪੜ੍ਹੋ:

ਹਾਲਾਂਕਿ ਹੋਮ ਲੋਨ ਨਾਲ ਜੁੜੇ ਬੈਂਕਾਂ ਦੇ ਦਸਤਾਵੇਜ਼ਾਂ ਨੂੰ ਪੜ੍ਹਨਾ ਪੇਚੀਦਾ ਕੰਮ ਹੈ ਕਿਉਂਕਿ ਇਹ ਕਾਫੀ ਭਾਰੀ-ਭਰਕਮ ਅਤੇ ਟੈਕਨੀਕਲ ਟਰਮ ਨਾਲ ਭਰਿਆ ਹੁੰਦਾ ਹੈ ਫਿਰ ਵੀ ਜਿੰਨਾ ਸੰਭਵ ਹੋਵੇ ਇਸ ਨੂੰ ਜਿੱਥੋਂ ਤੱਕ ਸੰਭਵ ਹੋਵੇ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਈਐੱਮਆਈ ਚੁਕਾਉਣ ਨਾਲ ਜੁੜੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਠੀਕ ਤਰ੍ਹਾਂ ਪੜ੍ਹ ਕੇ ਸਮਝਣਾ ਜ਼ਰੂਰੀ ਹੈ

ਵਧੇਰੇ ਡਾਊਨ ਪੇਮੈਂਟ, ਘੱਟ ਲੋਨ ਮਿਆਦ:

ਜ਼ਿਆਦਾਤਰ ਬੈਂਕ ਲੋਨ ਦਿੰਦੇ ਸਮੇਂ 20 ਫੀਸਦੀ ਡਾਊਨ ਪੇਮੈਂਟ ਦੀ ਮੰਗ ਰੱਖਦੇ ਹਨ ਕਈ ਬੈਂਕਾਂ ’ਚ ਇਹ ਜ਼ਰੂਰੀ ਵੀ ਹੁੰਦਾ ਹੈ ਤੁਸੀਂ ਜਿੰਨੀ ਜ਼ਿਆਦਾ ਡਾਊਨ ਪੇਮੈਂਟ ਕਰੋਗੇ, ਤੁਹਾਡੇ ’ਤੇ ਵਿਆਜ ਦਾ ਬੋਝ ਓਨਾ ਹੀ ਘੱਟ ਹੋ ਜਾਵੇਗਾ ਕਈ ਬੈਂਕ ਲੋਨ ਚੁਕਾਉਣ ਦਾ ਸਮਾਂ 30 ਸਾਲ ਤੱਕ ਰੱਖਦੇ ਹਨ ਪਰ ਗ੍ਰਾਹਕ ਨੂੰ 20 ਸਾਲ ਤੋਂ ਜ਼ਿਆਦਾ ਸਮੇਂ ਦਾ ਲੋਨ ਨਹੀਂ ਲੈਣਾ ਚਾਹੀਦਾ ਲੋਨ ਚੁਕਾਉਣ ਦਾ ਸਮਾਂ ਜਿੰਨਾ ਜ਼ਿਆਦਾ ਹੋਵੇਗਾ, ਤੁਹਾਡਾ ਵਿੱਤੀ ਬੋਝ ਵੀ ਓਨਾ ਹੀ ਵਧੇਗਾ ਨਾਲ ਹੀ ਵਿਆਜ ਦਰਾਂ ’ਚ ਵੋਲੇਟੀਲਿਟੀ ਦਾ ਜੋਖਿਮ ਵੀ ਬਣਿਆ ਰਹਿੰਦਾ ਹੈ