ਕੋਲਕਾਤਾ, ਅਯੁੱਧਿਆ ਵਰਗੇ ਪ੍ਰਸਿੱਧ ਸ਼ਹਿਰਾਂ ਤੱਕ ਮਸ਼ਹੂਰ ਹੈ ‘ਰਾਝੇੜੀ’ ਦੀ ਸ਼ਿਮਲਾ ਮਿਰਚ
ਰਾਦੌਰ ਉੱਪ ਮੰਡਲ ਦਾ ਖਾਦਰ ਇਲਾਕਾ ਕਈ ਸਾਲਾਂ ਤੋਂ ਸਬਜ਼ੀ ਉਤਪਾਦਨ ’ਚ ਹੱਬ ਬਣਿਆ ਹੋਇਆ ਹੈ ਇੱਥੇ ਪੂਰਾ ਸਾਲ ਰਵਾਇਤੀ ਖੇਤੀ ਦੀ ਬਜਾਏ ਜ਼ਿਆਦਾਤਰ ਸਬਜ਼ੀ ਦੀ ਖੇਤੀ ਕੀਤੀ ਜਾਂਦੀ ਹੈ ਇੱਥੋਂ ਦੇ ਕਿਸਾਨ ਵਪਾਰੀਆਂ ਦੇ ਜ਼ਰੀਏ ਦੇਸ਼ ਦੇ ਪ੍ਰਸਿੱਧ ਸ਼ਹਿਰਾਂ ਤੱਕ ਆਪਣੀ ਪਹੁੰਚ ਬਣਾ ਕੇ ਇਸ ਵਪਾਰ ਤੋਂ ਮੋਟਾ ਮੁਨਾਫਾ ਕਮਾ ਰਹੇ ਹਨ ਅੰਦਾਜ਼ਨ ਅੰਕੜਿਆਂ ਦੇ ਅਨੁਸਾਰ, ਇਸ ਵਾਰ ਖਾਦਰ ਇਲਾਕੇ ’ਚ ਕਰੀਬ 7-8 ਸੌ ਏਕੜ ਏਰੀਏ ’ਚ ਸ਼ਿਮਲਾ ਮਿਰਚ ਅਤੇ 4 ਸੌ ਏਕੜ ਦੇ ਕਰੀਬ ਟਮਾਟਰ ਦੀ ਫ਼ਸਲ ਉਗਾਈ ਗਈ ਹੈ।
ਖਾਸ ਕਰਕੇ ਸ਼ਿਮਲਾ ਮਿਰਚ ਨੂੰ ਵਪਾਰੀ ਖੇਤਾਂ ’ਚੋਂ ਖਰੀਦ ਲੈਂਦੇ ਹਨ ਅਤੇ ਹਰ ਰੋਜ਼ ਕਰੀਬ 40 ਗੱਡੀਆਂ ਰਾਹੀਂ ਇਸ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਲਿਜਾ ਕੇ ਵੇਚਦੇ ਹਨ ਇਨ੍ਹੀਂ ਦਿਨੀਂ ਸਬਜ਼ੀ ਉਤਪਾਦਨ ’ਚ ਰਾਝੇੜੀ ਪਿੰਡ ਦੀ ਸ਼ਿਮਲਾ ਮਿਰਚ ਕੋਲਕਾਤਾ, ਰਾਏਪੁਰ, ਮੁੰਬਈ, ਹੈਦਰਾਬਾਦ, ਸਿਲੀਗੁੜੀ, ਚੇੱਨਈ, ਨਾਗਪੁਰ, ਜਬਲਪੁਰ, ਅਹਿਮਦਾਬਾਦ, ਰਾਂਚੀ ਅਤੇ ਧਰਮਨਗਰੀ ਅਯੁੱਧਿਆ ਵਰਗੇ ਸ਼ਹਿਰਾਂ ਦੀਆਂ ਮੰਡੀਆਂ ’ਚ ਪਹੁੰਚ ਰਹੀ ਹੈ, ਜਿੱਥੇ ਇਸ ਦੀ ਬੜੀ ਡਿਮਾਂਡ ਵੀ ਹੈ।
Table of Contents
ਗੈ੍ਰਜੂਏਸ਼ਨ ਤੋਂ ਬਾਅਦ ਜੌਬ ਨਾ ਮਿਲਣ ’ਤੇ ਅਪਣਾਇਆ ਇਹ ਧੰਦਾ:
ਪਿੰਡ ਰਾਝੇੜੀ ਦੇ ਕਿਸਾਨ ਜਤਿੰਦਰ ਨੇ ਦੱਸਿਆ ਕਿ ਉਸ ਨੇ 11 ਸਾਲ ਪਹਿਲਾਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ, ਪਰ ਜੌਬ ਨਾ ਮਿਲਣ ਤੋਂ ਬਾਅਦ ਸਬਜ਼ੀ ਦੀ ਖੇਤੀ ਕਰਨ ਦਾ ਮਨ ਬਣਾਇਆ ਉਸਨੇ ਦੱਸਿਆ ਕਿ ਇਸ ਵਾਰ 4 ਏਕੜ ’ਚ ਸ਼ਿਮਲਾ ਮਿਰਚ ਲਾਈ ਹੋਈ ਹੈ, ਜਿਸ ਦੀ ਤੁੜਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਬਜ਼ੀ ਉਤਪਾਦਨ ਦਾ ਚੰਗਾ ਕੰਮ ਹੈ, ਜਿਸ ’ਚ ਉਨ੍ਹਾਂ ਦਾ ਵਧੀਆ ਗੁਜ਼ਾਰਾ ਹੋ ਰਿਹਾ ਹੈ, ਦੂਜੇ ਪਾਸੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ।
ਦਿੰਦੀ ਹੈ ਲੱਖਾਂ ਦੀ ਆਮਦਨੀ:
ਦੂਜੇ ਪਾਸੇ ਪਿੰਡ ਰਪੜੀ ਦੇ ਕਿਸਾਨ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਹਿੱਸੇਦਾਰੀ ਅਤੇ ਠੇਕੇ ’ਤੇ ਜ਼ਮੀਨ ਲੈ ਕੇ ਸਬਜ਼ੀ ਬੀਜ ਰਹੇ ਹਨ ਇਸ ਸਾਲ ਵੀ ਉਨ੍ਹਾਂ ਨੇ ਇੱਕ ਏਕੜ ’ਚ ਸ਼ਿਮਲਾ ਮਿਰਚ ਲਾਈ ਹੋਈ ਹੈ, ਜੋ ਹੁਣ ਵੇਚੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਸ਼ਿਮਲਾ ਮਿਰਚ ਨੂੰ 7 ਤੋਂ 8 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਪਾਰੀ ਖਰੀਦ ਰਹੇ ਹਨ ਉਨ੍ਹਾਂ ਦੱਸਿਆ ਕਿ ਸ਼ਿਮਲਾ ਮਿਰਚ ਲਾਉਣ ’ਤੇ ਕਾਫੀ ਖਰਚ ਆਉਂਦਾ ਹੈ, ਪਰ ਇਸ ਨਾਲ ਪ੍ਰਤੀ ਏਕੜ ’ਚ ਸਾਢੇ ਤਿੰਨ ਸੌ ਤੋਂ ਚਾਰ ਸੌ ਕੁਇੰਟਲ ਤੱਕ ਉਤਪਾਦਨ ਹੁੰਦਾ ਹੈ, ਜਿਸ ਨਾਲ ਕਿਸਾਨ ਨੂੰ ਲੱਖਾਂ ਰੁਪਏ ਦੀ ਆਮਦਨ ਹੁੰਦੀ ਹੈ ਦੂਜੇ ਪਾਸੇ ਵਪਾਰੀ ਮੁਹੰੰਮਦ ਗੁਲਾਮ, ਵਾਸੀ ਅਯੁੱਧਿਆ ਨਗਰੀ ਅਤੇ ਸੁਸ਼ੀਲ ਕੁਮਾਰ ਰਾਝੇੜੀ ਨੇ ਦੱਸਿਆ ਕਿ ਉਹ ਰਾਦੌਰ ਦੇ ਪਿੰਡ ਰਾਝੇੜੀ ਦੇ ਕਿਸਾਨਾਂ ਤੋਂ ਖੇਤਾਂ ’ਚੋਂ ਸ਼ਿਮਲਾ ਮਿਰਚ ਖਰੀਦਦੇ ਹਨ ਅਤੇ ਉਨ੍ਹਾਂ ਨੂੰ ਫਿਰ ਗੱਤੇ ਦੀਆਂ ਪੇਟੀਆਂ ’ਚ ਪੈਕ ਕਰਵਾ ਕੇ ਦੇਸ਼ ਦੇ ਵੱਖ-ਵੱਖ ਪਿੱਛੇ ਦੱਸੇ ਗਏ ਵੱਡੇ-ਵੱਡੇ ਸ਼ਹਿਰਾਂ ਦੀਆਂ ਮੰਡੀਆਂ ’ਚ ਪਹੁੰਚਾਉਂਦੇ ਹਨ।
ਸਬਜ਼ੀ ਉਤਪਾਦਨ ’ਚ ਮੋਹਰੀ ਹੈ ਪਿੰਡ ਰਾਝੇੜੀ: ਸੋਹਣ ਲਾਲ
ਬਾਗਵਾਨੀ ਵਿਭਾਗ ਦੇ ਫੀਲਡ ਸੁਪਰਵਾਈਜ਼ਰ ਸੋਹਣ ਲਾਲ ਨੇ ਦੱਸਿਆ ਕਿ ਉਪ ਮੰਡਲ ਰਾਦੌਰ ’ਚ ਪਿੰਡ ਰਾਝੇੜੀ ਸਬਜ਼ੀ ਉਤਪਾਦਨ ’ਚ ਮੋਹਰੀ ਪਿੰਡ ਹੈ ਜਿਸ ਦੇ ਜ਼ਿਆਦਾਤਰ ਰਕਬੇ ’ਚ ਸਬਜ਼ੀ ਦੀ ਫਸਲ ਉਗਾਈ ਜਾਂਦੀ ਹੈ ਇਸਦੇ ਨਾਲ ਲੱਗਦੇ ਰਪੜੀ, ਫਤਿਹਗੜ੍ਹ, ਕੰਡਰੋਲੀ, ਠਸਕਾ, ਨਾਚਰੌਨ, ਰਤਨਗੜ੍ਹ, ਮਾਧੂਬਾਂਸ, ਮੰਧਾਰ ਅਤੇ ਸੰਧਾਲੀ ਪਿੰਡਾਂ ’ਚ ਵੀ ਸਬਜ਼ੀ ਦੀ ਖੇਤੀ ਕੀਤੀ ਜਾਂਦੀ ਹੈ ਇਨ੍ਹਾਂ ਸਾਰੇ ਪਿੰਡਾਂ ’ਚ ਇਸ ਸਮੇਂ ਕਰੀਬ 700 ਤੋਂ 800 ਏਕੜ ’ਚ ਸ਼ਿਮਲਾ ਮਿਰਚ ਦੀ ਫਸਲ ਉਗਾਈ ਜਾਂਦੀ ਹੈ ਨਾਲ ਹੀ ਸਰਦੀ ਦੇ ਸੀਜ਼ਨ ’ਚ ਫੁੱਲਗੋਭੀ ਅਤੇ ਮੂਲੀ ਦੀ ਫਸਲ ਵੱਡੀ ਮਾਤਰਾ ’ਚ ਉਗਾਈ ਜਾਂਦੀ ਹੈ।
ਲਾਜਪੱਤਰਾਏ