ਜੀਵਨ ਜਿਉਣ ਦੀ ਉਮੀਦ ਜਗਾਓ ਵਰਲਡ ਏਡਜ਼-ਡੇਅ (1 ਦਸੰਬਰ)
ਸਮਾਜ ਦਾ ਤਾਣਾ-ਬਾਣਾ ਸੰਪ੍ਰਦਾਇ ਦੀਆਂ ਮਾਣ-ਮਰਿਆਦਾਵਾਂ ਦੇ ਬਲਬੂਤੇ ਹੀ ਸਥਾਪਿਤ ਹੁੰਦਾ ਹੈ ਇਨ੍ਹਾਂ ਮਾਣ-ਮਰਿਆਦਾਵਾਂ ਦੇ ਗ੍ਰਾਫ ’ਚ ਜਿੰਨੀ ਗਿਰਾਵਟ ਆਉਂਦੀ ਜਾ ਰਹੀ ਹੈ, ਉਸ ਦੇ ਉਲਟ ਓਨਾ ਹੀ ਸਮਾਂ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ’ਚ ਜਕੜਦਾ ਜਾ ਰਿਹਾ ਹੈ
ਆਪਣੇ ਜੀਵਨਸਾਥੀ ਪ੍ਰਤੀ ਵਫਾਦਾਰੀ ਨਾ ਨਿਭਾ ਸਕਣ ਦੀ ਵਜ੍ਹਾ ਨਾਲ ਹੀ ਸਮਾਜ ’ਚ ਏਡਜ਼ ਵਰਗੀ ਬਿਮਾਰੀ ਸਾਹਮਣੇ ਆਈ ਹੈ ਏਡਜ਼ ਨਾਂਅ ਆਪਣੇ ਆਪ ’ਚ ਭਿਆਨਕ ਅਤੇ ਅਜਿਹਾ ਦਰਦਨਾਕ ਅਹਿਸਾਸ ਹੈ ਜਿਸ ਦਾ ਕੋਈ ਤੋੜ ਨਜ਼ਰ ਨਹੀਂ ਆਉਂਦਾ ਬਿਮਾਰੀਆਂ ਵੈਸੇ ਤਾਂ ਬਦਨਾਮ ਹੁੰਦੀਆਂ ਹੀ ਹਨ ਪਰ ਏਡਜ਼ ਨੂੰ ਬਿਮਾਰੀ ਨਹੀਂ, ਸਗੋਂ ਜਾਨਲੇਵਾ ਬਿਮਾਰੀਆਂ ਦਾ ਜ਼ਰੀਆ ਕਹੋ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਪੀੜਤ ਵਿਅਕਤੀ ਜਿਉਣ ਦੀ ਉਮੀਦ ਅਤੇ ਲਾਲਸਾ ਛੱਡ ਕੇ ਸਿਰਫ਼ ਮਰਨ ਦਾ ਰਾਹ ਦੇਖਣ ਲਗਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਏਡਜ਼ ਬਾਰੇ ਪੂਰੀ ਜਾਣਕਾਰੀ ਹੋਣੀ ਹੀ ਚਾਹੀਦੀ ਹੈ
ਏਡਜ਼ ਦਰਅਸਲ ਐੱਚਆਈਵੀ ਵਾਇਰਸ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ ਇਹ ਉਦੋਂ ਹੁੰਦੀ ਹੈ ਜਦੋਂ ਵਿਅਕਤੀ ਦਾ ਇਮਊਨ ਸਿਸਟਮ ਇੰਫੈਕਸ਼ਨ ਨਾਲ ਲੜਨ ’ਚ ਕਮਜ਼ੋਰ ਪੈ ਜਾਂਦਾ ਹੈ ਅਤੇ ਉਦੋਂ ਵਿਕਸਤ ਹੁੰਦਾ ਹੈ, ਜਦੋਂ ਐੱਚਆਈਵੀ ਇੰਫੈਕਸ਼ਨ ਬਹੁਤ ਜ਼ਿਆਦਾ ਵਧ ਜਾਂਦਾ ਹੈ ਏਡਜ਼ ਐੱਚਆਈਵੀ ਇੰਫੈਕਸ਼ਨ ਦਾ ਅਖੀਰਲਾ ਪੜਾਅ ਹੁੰਦਾ ਹੈ ਜਦੋਂ ਸਰੀਰ ਖੁਦ ਦੀ ਰੱਖਿਆ ਨਹੀਂ ਕਰ ਪਾਉਂਦਾ ਅਤੇ ਸਰੀਰ ’ਚ ਕਈ ਪ੍ਰਕਾਰ ਦੀਆਂ ਬਿਮਾਰੀਆਂ, ਸੰਕਰਮਣ ਹੋ ਜਾਂਦੇ ਹਨ ਐੱਚਆਈਵੀ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ’ਤੇ ਹਮਲਾ ਕਰਦਾ ਹੈ,
ਜਿਸ ਦਾ ਕੰਮ ਸਰੀਰ ਨੂੰ ਸੰਕਾਰਮਕ ਬਿਮਾਰੀਆਂ, ਜੋ ਕਿ ਜੀਵਾਣੂੰ ਅਤੇ ਵੀਸ਼ਾਣੂੰ ਤੋਂ ਹੁੰਦੀਆਂ ਹਨ, ਤੋਂ ਬਚਾਉਣਾ ਹੁੰਦਾ ਹੈ ਐੱਚ.ਆਈ.ਵੀ. ਖੂਨ ’ਚ ਹਾਜ਼ਰ ਪ੍ਰਤੀਰੋਧੀ ਪਦਾਰਥ ਲਸੀਕਾ-ਕੋਸ਼ੋ ’ਤੇ ਹਮਲਾ ਕਰਦਾ ਹੈ ਇਹ ਪਦਾਰਥ ਮਨੁੱਖ ਨੂੰ ਜੀਵਾਣੂੰ ਅਤੇ ਵਿਸ਼ਾਣੂੰ ਜਨਿਤ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਸਰੀਰ ਦੀ ਰੱਖਿਆ ਕਰਦੇ ਹਨ ਜਦੋਂ ਐੱਚ.ਆਈ.ਵੀ. ਵੱਲੋਂ ਹਮਲਾ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਖਤਮ ਹੋਣ ਲਗਦੀ ਹੈ
ਤਾਂ ਇਸ ਸੁਰੱਖਿਆ ਕਵਚ ਤੋਂ ਬਿਨਾਂ ਏਡਜ਼ ਪੀੜਤ ਲੋਕ ਭਿਆਨਕ ਬਿਮਾਰੀਆਂ ਅਕਸ਼ੈ ਰੋਗ ਅਤੇ ਕੈਂਸਰ ਆਦਿ ਤੋਂ ਪੀੜਤ ਹੋ ਜਾਂਦੇ ਹਨ ਅਤੇ ਸਰੀਰ ਨੂੰ ਕਈ ਅਵਸਰਵਾਦੀ ਸੰਕਰਮਣ ਭਾਵ ਆਮ ਸਰਦੀ-ਜ਼ੁਕਾਮ ਘੇਰ ਲੈਂਦੇ ਹਨ ਜਦੋਂ ਅਕਸ਼ੈ ਅਤੇ ਕਰਕ ਰੋਗ ਸਰੀਰ ਨੂੰ ਘੇਰ ਲੈਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ ਹਾਲਾਂਕਿ ਹਾਲੇ ਤੱਕ ਐੱਚਆਈਵੀ ਜਾਂ ਏਡਜ਼ ਲਈ ਕੋਈ ਕਾਰਗਰ ਇਲਾਜ ਉਪਲੱਬਧ ਨਹੀਂ ਹੈ ਪਰ ਸਹੀ ਇਲਾਜ ਅਤੇ ਸਹਿਯੋਗ ਨਾਲ ਐੱਚਆਈਵੀ ਨਾਲ ਗ੍ਰਸਿਤ ਵਿਅਕਤੀ ਲੰਮਾ ਅਤੇ ਸਿਹਤਮੰਦ ਜੀਵਨ ਜੀਅ ਸਕਦਾ ਹੈ
ਏਡਜ਼ ਕਿਵੇਂ ਫੈਲਦਾ ਹੈ?
ਇੱਕ ਆਮ ਵਿਅਕਤੀ ਨੂੰ ਐੱਚਆਈਵੀ ਸੰਕਰਮਿਤ ਵਿਅਕਤੀ ਦੇ ਨਾਲ ਸੰਬੰਧ ਬਣਾਉਣ ਨਾਲ ਏਡਜ਼ ਹੋ ਸਕਦਾ ਹੈ ਆਮ ਤੌਰ ’ਤੇ ਲੋਕ ਐੱਚ.ਆਈ.ਵੀ. ਪਾਜ਼ੀਟਿਵ ਹੋਣ ਨੂੰ ਏਡਜ਼ ਸਮਝ ਲੈਂਦੇ ਹਨ, ਜੋ ਕਿ ਗਲਤ ਹੈ ਸਗੋਂ ਐੱਚਆਈਵੀ ਪਾਜ਼ੀਟਿਵ ਹੋਣ ਦੇ 8-10 ਸਾਲ ਦੇ ਅੰਦਰ ਜਦੋਂ ਸੰਕਰਮਿਤ ਵਿਅਕਤੀ ਦੀ ਰੋਗ ਪ੍ਰਤੀਰੋਧਕ ਸਮਰੱਥਾ ਬਿਲਕੁਲ ਘਟ ਹੋ ਜਾਂਦੀ ਹੈ ਉਦੋਂ ਉਸ ਨੂੰ ਖਤਰਨਾਕ ਰੋਗ ਘੇਰ ਲੈਂਦੇ ਹਨ ਅਤੇ ਇਸ ਸਥਿਤੀ ਨੂੰ ਏਡਜ਼ ਕਹਿੰਦੇ ਹਨ
ਏਡਜ਼ ਹੋਣ ਦੀਆਂ ਚਾਰ ਅਹਿਮ ਵਜ੍ਹਾ:
- ਪੀੜਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸਬੰਧ
- ਦੂਸ਼ਿਤ ਰੋਗ ਤੋਂ
- ਸੰਕਰਮਿਤ ਸੂਈ ਦੀ ਵਰਤੋਂ
- ਏਡਜ਼ ਸੰਕਰਮਿਤ ਮਾਂ ਤੋਂ ਉਸ ਦੀ ਹੋਣ ਵਾਲੀ ਸੰਤਾਨ ਨੂੰ
ਏਡਜ਼ ਦੇ ਕੁਝ ਸ਼ੁਰੂਆਤੀ ਲੱਛਣ:
ਵਜ਼ਨ ਦਾ ਕਾਫ਼ੀ ਹੱਦ ਤੱਕ ਘੱਟ ਹੋ ਜਾਣਾ, ਲਗਾਤਾਰ ਖੰਘ ਆਉਣਾ, ਵਾਰ-ਵਾਰ ਜ਼ੁਕਾਮ ਹੋਣਾ, ਬੁਖਾਰ, ਸਿਰਦਰਦ, ਥਕਾਣ, ਸਰੀਰ ’ਤੇ ਨਿਸ਼ਾਨ ਬਣਾਉਣਾ (ਫੰਗਲ ਇੰਫੈਕਸ਼ਨ ਕਾਰਨ), ਹੈਜ਼ਾ, ਭੋਜਨ ਤੋਂ ਮਨ ਹਟਣਾ, ਲਸੀਕਾਵਾਂ ’ਚ ਸੋਜ ਆਦਿ
ਧਿਆਨ ਰਹੇ ਕਿ ਉੱਪਰ ਦਿੱਤੇ ਗਏ ਲੱਛਣ ਹੋਰ ਆਮ ਰੋਗਾਂ ਦੇ ਵੀ ਹੋ ਸਕਦੇ ਹਨ ਐੱਚਆੲਵੀ ਹੋਣ ਦਾ ਪਤਾ ਲਾਉਣ ਲਈ ਮੁੱਖ ਐਨਜ਼ਾਈਮ Çਲੰਕਡ ਇਮਊਨੋਏਬਜਾਬਰੇਟ ਅਸੈੱਸ ਭਾਵ ਐਲਿਨਾ ਟੈਸਟ ਕਰਵਾਉਣਾ ਚਾਹੀਦਾ ਹੈ
ਏਡਜ਼ ਦਾ ਇਲਾਜ
ਏਡਜ਼ ਦੇ ਇਲਾਜ ’ਚ ਐਂਟੀ ਰੇਟਰੋਵਾਈਰਲ ਥਰੈਪੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਨ੍ਹਾਂ ਦਵਾਈਆਂ ਦਾ ਮੁੱਖ ਉਦੇਸ਼ ਐੱਚ.ਆਈ.ਵੀ. ਦੇ ਪ੍ਰਭਾਵ ਨੂੰ ਘੱਟ ਕਰਨਾ, ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਅਵਸਰਵਾਦੀ ਰੋਗਾਂ ਨੂੰ ਠੀਕ ਕਰਨਾ ਹੁੰਦਾ ਹੈ ਸਮੇਂ ਦੇ ਨਾਲ-ਨਾਲ ਵਿਗਿਆਨਕ ਏਡਜ਼ ਦੀਆਂ ਨਵੀਆਂ-ਨਵੀਆਂ ਦਵਾਈਆਂ ਦੀ ਖੋਜ ਕਰ ਰਹੇ ਹਨ ਪਰ ਸੱਚ ਕਿਹਾ ਜਾਵੇ ਤਾਂ ਏਡਜ਼ ਤੋਂ ਬਚਾਅ ਹੀ ਏਡਜ਼ ਦਾ ਸਰਵ-ਉੱਤਮ ਇਲਾਜ ਹੈ
ਏਡਜ਼ ਤੋਂ ਬਚਾਅ:
- ਆਮ ਵਿਅਕਤੀ ਨੂੰ ਆਪਣੇ ਜੀਵਨਸਾਥੀ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ
- ਖੂਨ ਨੂੰ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਚੜ੍ਹਾਓ
- ਵਰਤੋਂ ਕੀਤੀ ਹੋਈ ਸੂਈਆਂ ਜਾਂ ਇੰਫੈਕਸ਼ਨ ਦੀ ਵਰਤੋਂ ਨਾ ਕਰੋ
- ਦਾੜ੍ਹੀ ਬਣਵਾਉਦੇ ਸਮੇਂ ਹਮੇਸ਼ਾ ਨਾਈ ਨੂੰ ਨਵਾਂ ਬਲੇਡ ਵਰਤਣ ਲਈ ਕਹੋ
ਇੰਜ ਨਹੀਂ ਫੈਲਦਾ ਹੈ ਏਡਜ਼:
ਕਈ ਲੋਕ ਸਮਝਦੇ ਹਨ ਕਿ ਏਡਜ਼ ਪੀੜਤ ਵਿਅਕਤੀ ਦੇ ਨਾਲ ਖਾਣ, ਪੀਣ, ਉੱਠਣ, ਬੈਠਣ ਨਾਲ ਏਡਜ਼ ਹੋ ਜਾਂਦਾ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ ਅਜਿਹੀਆਂ ਭ੍ਰਾਂਤੀਆਂ ਤੋਂ ਬਚੋ ਹਕੀਕਤ ’ਚ ਰੋਜ਼ਾਨਾ ਦੇ ਸਮਾਜਿਕ ਸੰਪਰਕਾਂ ਨਾਲ ਐੱਚ.ਆਈ.ਵੀ. ਨਹੀਂ ਫੈਲਦਾ ਜਿਵੇਂ ਕਿ:-
- ਪੀੜਤ ਦੇ ਨਾਲ ਖਾਣ-ਪੀਣ ਨਾਲ
- ਬਰਤਨਾਂ ਦੀ ਸਾਂਝੇਦਾਰੀ ਨਾਲ
- ਹੱਥ ਮਿਲਾਉਣ ਜਾਂ ਗਲੇ ਮਿਲਣ ਨਾਲ
- ਇੱਕ ਟਾਇਲਟ ਦੀ ਵਰਤੋਂ ਕਰਨ ਨਾਲ
- ਮੱਛਰ ਜਾਂ ਹੋਰ ਕੀੜਿਆਂ ਦੇ ਕੱਟਣ ਨਾਲ
- ਪਸ਼ੂਆਂ ਦੇ ਕੱਟਣ ਨਾਲ
- ਖੰਘ ਜਾਂ ਛਿੱਕਾਂ ਨਾਲ
ਐੱਚਆਈਵੀ ਪਾਜ਼ੀਟਿਵ ਦਾ ਮਤਲਬ ਏਡਜ਼ ਪੀੜਤ ਨਹੀਂ ਹੁੰਦਾ
ਜੇਕਰ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸੇ ਨੂੰ ਐੱਚਆਈਵੀ ਹੈ, ਏਡਜ਼ ਨਹੀਂ ਤਾਂ, ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਇਸ ਲਈ ਏਡਜ਼ ਅਤੇ ਐੱਚਆਈਵੀ ਦਰਮਿਆਨ ਫਰਕ ਨੂੰ ਇਸ ਸਲਾਈਡ ਸ਼ੋਅ ’ਚ ਸਮਝੋ
ਐੱਚਆਈਵੀ ਅਤੇ ਏਡਜ਼ ’ਚ ਫਰਕ
ਐੱਚਆਈਵੀ ਅਤੇ ਏਡਜ਼ ਨੂੰ ਲੈ ਕੇ ਉਂਜ ਹੀ ਸਮਾਜ ’ਚ ਬਹੁਤ ਸਾਰੇ ਭਰਮ ਫੈਲੇ ਹੋਏ ਹਨ ਇਨ੍ਹਾਂ ਦਾ ਨਾਂਅ ਸੁਣਨ ਨਾਲ ਹੀ ਲੋਕ ਇਸ ਬਿਮਾਰੀ ਨਾਲ ਗ੍ਰਸਤ ਇਨਸਾਨ ਦੇ ਨਾਲ ਬੈਠਣਾ, ਖਾਣਾ-ਪੀਣਾ ਅਤੇ ਰਹਿਣਾ ਬੰਦ ਕਰ ਦਿੰਦੇ ਹਨ ਅਜਿਹੇ ’ਚ ਇਨ੍ਹਾਂ ਦੋਵਾਂ ਬਾਰੇ ਅਤੇ ਇਨ੍ਹਾਂ ਦੋਵਾਂ ’ਚ ਫਰਕ ਬਾਰੇ ਲੋਕਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਇੱਥੇ ਇਨ੍ਹਾਂ ਦੋਵਾਂ ’ਚ ਕੀ ਫਰਕ ਹੈ, ਇਸ ਬਾਰੇ ਜਾਣਦੇ ਹਾਂ
ਐੱਚਆਈਵੀ ਵਾਇਰਸ ਹੈ ਅਤੇ ਏਡਜ਼ ਬਿਮਾਰੀ
ਐੱਚਆਈਵੀ, ਮਤਲਬ ਹਾਰਮੋਨ ਇੰਮਊਨੋਡੀਫਿਸੀਏਂਸੀ ਵਾਇਰਸ, ਜੋ ਕਿ ਇੱਕ ਵਾਇਰਸ ਹੈ ਏਡਜ਼, ਪੂਰਾ ਨਾਂਅ ਇਕਵਾਇਰਡ ਇਮਊਨੋ-ਡਿਫੀਸ਼ਿਏਂਸੀ ਸਿੰਡਰੋਮ, ਇੱਕ ਮੈਡੀਕਲ ਸਿੰਡਰੋਮ ਹੈ ਐੱਚਆਈਵੀ ਵਾਇਰਸ ਪ੍ਰਤੀਰੱਖਿਆ ਪ੍ਰਣਾਲੀ ਦੀਆਂ ਟੀ ਕੋਸ਼ਿਕਾਵਾਂ ’ਤੇ ਹਮਲਾ ਕਰਦੀ ਹੈ, ਜਦਕਿ ਏਡਜ਼, ਐੱਚਆਈਵੀ ਸੰਕਰਮਣ ਤੋਂ ਬਾਅਦ ਸਿੰਡਰੋਮ ਦੇ ਰੂਪ ’ਚ ਪ੍ਰਗਟ ਹੁੰਦੀ ਹੈ
ਐੱਚਆਈਵੀ ਸੰਕਰਮਿਤ ਹੋਣ ਦਾ ਮਤਲਬ ਏਡਜ਼ ਨਹੀਂ
ਇੱਕ ਵਿਅਕਤੀ ਜੇਕਰ ਐੱਚਆਈਵੀ ਸੰਕਰਮਿਤ ਹੈ ਤਾਂ ਜ਼ਰੂਰੀ ਨਹੀਂ ਕਿ ਉਸ ਨੂੰ ਏਡਜ਼ ਹੋਵੇ ਐੱਚਆਈਵੀ ਨਾਲ ਸੰਕਰਮਿਤ ਜ਼ਿਆਦਾਤਰ ਵਿਅਕਤੀ ਪ੍ਰੋਪਰ ਮੈਡੀਟੇਸ਼ਨ ਟਰਮਸ ਫਾਲੋ ਕਰਕੇ ਆਮ ਜ਼ਿੰਦਗੀ ਜੀਅ ਸਕਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਐੱਚਆਈਵੀ ਸੰਕਰਮਿਤ ਲੋਕਾਂ ਨੂੰ ਏਡਜ਼ ਨਹੀਂ ਐੱਚਆਈਵੀ ਸੰਕਰਮਿਤ ਵਿਅਕਤੀ ਨੂੰ ਏਡਜ਼ ਹੋ ਸਕਦਾ ਹੈ, ਪਰ ਹਰ ਏਡਜ਼ ਨਾਲ ਪੀੜਤ ਲੋਕ ਜ਼ਰੂਰੀ ਨਹੀਂ ਕਿ ਐੱਚਆਈਵੀ ਨਾਲ ਸੰਕਰਮਿਤ ਹੋਣ
ਐੱਚਆਈਵੀ ਟਰਾਂਸਮਿਟ ਹੁੰਦਾ ਹੈ, ਏਡਜ਼ ਨਹੀਂ
ਐੱਚਆਈਵੀ ਇੱਕ ਇਨਸਾਨ ਤੋਂ ਦੂਸਰੇ ਇਨਸਾਨ ’ਚ ਟਰਾਂਸਮਿਟ ਹੋ ਸਕਦਾ ਹੈ, ਪਰ ਏਡਜ਼ ਨਹੀਂ ਜਦਕਿ ਜ਼ਿਆਦਾਤਰ ਲੋਕ ਬੋਲਦੇ ਹਨ, ‘ਮੈਨੂੰ ਏਡਜ਼ ਨਾ ਦਿਓ’ ਇੰਟਰਕੋਰਸ, ਸੰਕਰਮਿਤ ਖੂਨ ਅਤੇ ਇੰਜੈਕਸ਼ਨ ਨਾਲ ਐੱਚਆਈਵੀ ਟਰਾਂਸਮਿਟ ਹੁੰਦਾ ਹੈ ਨਾ ਕਿ ਏਡਜ਼
ਏਡਜ਼ ਦੀ ਸਹੀ ਜਾਣਕਾਰੀ ਹੀ ਅਸਲੀ ਬਚਾਅ ਹੈ ਖੁਦ ’ਤੇ ਸੰਜਮ ਇਨਸਾਨ ਲਈ ਬੇਸ਼ਕੀਮਤੀ ਤੋਹਫਾ ਹੈ ਪਰ ਕਈ ਵਾਰ ਹੋਰ ਕਾਰਨਾਂ ਨਾਲ ਵਿਅਕਤੀ ਇਸ ਬਿਮਾਰੀ ਦੀ ਚਪੇਟ ’ਚ ਆ ਜਾਂਦਾ ਹੈ ਖਾਸ ਕਰਕੇ ਗਰਭਵਤੀ ਔਰਤਾਂ ’ਤੇ ਇਸ ਬਿਮਾਰੀ ਦੀ ਦੋਹਰੀ ਮਾਰ ਦੇਖਣ ’ਚ ਆਉਂਦੀ ਹੈ ਜੇਕਰ ਕੋਈ ਕਿਸੇ ਮਹਿਲਾ ਨੂੰ ਗਰਭਵਤੀ ਹੋਣ ਤੋਂ ਬਾਅਦ ਪਤਾ ਚੱਲਦਾ ਹੈ
ਕਿ ਉਹ ਐੱਚਆਈਵੀ ਪਾਜ਼ੀਟਿਵ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਗਰਭ ਅਵਸਥਾ ਦੌਰਾਨ ਹੀ ਜੇਕਰ ਪੀੜਤਾ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਦੀ ਹੋਣ ਵਾਲੀ ਸੰਤਾਨ ਨੂੰ ਕਾਫ਼ੀ ਹੱਦ ਤੱਕ ਇਸ ਬਿਮਾਰੀ ਦੀ ਚੁੰਗਲ ਤੋਂ ਬਚਾਇਆ ਜਾ ਸਕਦਾ ਹੈ ਇਸ ਲਈ ਪੀੜਤ ਔਰਤਾਂ ਨੂੰ ਬਿਨ੍ਹਾਂ ਸਕੋਚ ਇਸ ਬਾਰੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ