ਘਰ ਸਿਹਤਮੰਦ ਤਾਂ ਤੁਸੀਂ ਸਿਹਤਮੰਦ
ਕੀਟਾਣੂਆਂ ਬਾਰੇ ਚਿੰਤਾ ਕਰਨਾ ਗਲਤ ਨਹੀਂ ਹੈ ਤੁਸੀਂ ਸੋਚੋ ਕਿ ਆਪਣੇ ਘਰ ਨੂੰ ਉਨ੍ਹਾਂ ਤੋਂ ਕਿਵੇਂ ਬਚਾ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਨੂੰ ਸਾਫ ਕਰਨ ਦੇ ਨਾਲ-ਨਾਲ ਕੀਟਾਣੂ-ਮੁਕਤ ਕਰਦੇ ਹੋ ਤਾਂ ਤੁਸੀਂ ਆਪਣੇ ਰਹਿਣ ਦੀ ਜਗ੍ਹਾ ਤੋਂ ਕੀਟਾਣੂਆਂ ਨੂੰ ਦੂਰ ਰੱਖਣ ਦੇ ਇੱਕ ਕਦਮ ਕਰੀਬ ਹੋਵੋਗੇ ਕਿਸੇ ਦੇ ਛਿੱਕਣ ਤੋਂ ਬਾਅਦ ਕੀਟਾਣੂ ਤਿੰਨ ਫੁੱਟ ਤੱਕ ਫੈਲ ਸਕਦੇ ਹਨ
ਅਤੇ ਘਰ ਦੀਆਂ ਵੱਖ-ਵੱਖ ਸਤ੍ਹਾ ’ਤੇ ਜਾ ਕੇ ਕਈ ਘੰਟਿਆਂ ਜਾਂ ਕਈ ਦਿਨਾਂ ਤੱਕ ਰਹਿ ਸਕਦੇ ਹਨ ਨਾਲ ਹੀ, ਪਰਿਵਾਰ ਦਾ ਕੋਈ ਮੈਂਬਰ ਬਾਹਰ ਗਿਆ ਤਾਂ ਉਨ੍ਹਾਂ ਦੇ ਕੱਪੜੇ, ਹੱਥ, ਬੈਗ ਆਦਿ ਦੇ ਨਾਲ ਕੀਟਾਣੂਆਂ ਦੀ ਘਰ ’ਚ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ ਤੁਸੀਂ ਆਪਣੇ ਕਮਰਿਆਂ ਨੂੰ ਸਾਫ਼ ਜ਼ਰੂਰ ਕਰਦੇ ਹੋਵੋਗੇ,
Also Read :-
Table of Contents
ਪਰ ਤੁਹਾਨੂੰ ਆਪਣੇ ਘਰ ਦੀ ਬਿਹਤਰ ਸਫਾਈ ਲਈ ਉਸ ਨੂੰ ਸਾਫ ਕਰਨ ਦੇ ਨਾਲ ਕੀਟਾਣੂ-ਮੁਕਤ ਵੀ ਰੱਖਣਾ ਹੋਵੇਗਾ
ਸਿਹਤ ਅਤੇ ਹਾਈਜ਼ੀਨ ਦਾ ਸਿੱਧਾ ਸਬੰਧ:
ਗ੍ਰਹਿਵਿਗਿਆਨ ਮਾਹਿਰਾਂ ਦੀ ਮੰਨੋ ਤਾਂ ਸਿਹਤ ਅਤੇ ਹਾਈਜ਼ੀਨ ਦਾ ਸਿੱਧਾ ਸਬੰਧ ਹੁੰਦਾ ਹੈ ਪਰ ਹਾਈਜ਼ੀਨ ਦੇ ਸਬੰਧ ’ਚ ਜ਼ਿਆਦਾਤਰ ਸਾਡਾ ਫੋਕਸ ਖੁਦ ਨੂੰ ਸਾਫ ਰੱਖਣ ਤੱਕ ਸੀਮਤ ਰਹਿ ਜਾਂਦਾ ਹੈ ਸਫਾਈ ਕਰਦੇ ਸਮੇਂ ਜਾਂ ਖਾਣਾ ਬਣਾਉਂਦੇ ਸਮੇਂ ਕਈ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਹਨ, ਜਿਨ੍ਹਾਂ ਦੀ ਰੋਜ਼ ਦੀ ਲਾਪਰਵਾਹੀ ਸਾਡੀ ਹਾਈਜ਼ੀਨ ਸਬੰਧੀ ਜਾਣਕਾਰੀ ’ਤੇ ਸਵਾਲ ਉਠਾਉਂਦੀ ਹੈ ਘਰ ’ਚ ਹੀ ਕਈ ਅਜਿਹੇ ਖਤਰੇ ਵਾਲੀ ਥਾਂ ਹੈ ਜੋ ਲੰਬੇ ਸਮੇਂ ਤੱਕ ਅਛੂਤੀਆਂ ਰਹਿ ਜਾਂਦੀਆਂ ਹਨ ਖਾਸ ਤੌਰ ’ਤੇ ਤਾਪਮਾਨ ਦਾ ਵਧਣਾ ਅਤੇ ਜ਼ਿਆਦਾ ਨਮੀ ਕੀਟਾਣੂਆਂ ਨੂੰ ਵਾਧਾ ਦਿੰਦੇ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਘਰ ਦੇ ਸਾਰੇ ਕੋਨਿਆਂ ਦੀ ਸਫਾਈ ਕਰੀਏ
ਇੱਕ ਵਾਰ ’ਚ ਇੱਕ ਹੀ ਕਮਰੇ ਦੀ ਸਫਾਈ ਕਰੋ:
ਸਫਾਈ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧਿਆਨ ਰੱਖੋ ਕਿ ਇੱਕ ਵਾਰ ’ਚ ਇੱਕ ਹੀ ਕਮਰੇ ਦੀ ਸਫਾਈ ਕਰੋ ਇਸ ਨਾਲ ਤੁਸੀਂ ਸਾਰੇ ਕਮਰਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਾਫ ਅਤੇ ਕੀਟਾਣੂ-ਮੁਕਤ ਵੀ ਰੱਖ ਸਕਦੇ ਹੋ ਤੁਸੀਂ ਚਾਹੋਂ ਤਾਂ ਸਫਾਈ ਦੀ ਸ਼ੁਰੂਆਤ ਘਰ ਦੀ ਅਜਿਹੀ ਜਗ੍ਹਾ ਤੋਂ ਕਰ ਸਕਦੇ ਹੋ, ਜਿਸ ਦੀ ਵਰਤੋਂ ਘਰ ਦੇ ਸਾਰੇ ਮੈਂਬਰ ਕਰਦੇ ਹਨ, ਫਿਰ ਦੂਜੇ ਕਮਰੇ ਦੀ ਸਫਾਈ ਵੱਲ ਵੱਧ ਸਕਦੇ ਹੋ ਸਫਾਈ ਲਈ ਤੁਸੀਂ ਰੋਜ਼ ਦੇ ਕ ੰਮ ਤੈਅ ਕਰੋ, ਜਿਸ ਨਾਲ ਤੁਸੀਂ ਸਿਰਫ਼, ਆਪਣੇ ਕਮਰਿਆਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਸਤ੍ਹਾ ਨੂੰ ਵੀ ਕੀਟਾਣੂ-ਮੁਕਤ ਕਰੋ ਜੋ ਵਾਰ-ਵਾਰ ਛੂਹੀਆਂ ਜਾਂਦੀਆਂ ਹਨ
ਟੈਲੀਫੋਨ ਕੇਅਰ:
ਟੈਲੀਫੋਨ ਦਾ ਇਸਤੇਮਾਲ ਘਰ ਦੇ ਮੈਂਬਰ ਅਤੇ ਮਹਿਮਾਨ ਸਾਰੇ ਕਰਦੇ ਹਨ ਅਖੀਰ ਇਨ੍ਹਾਂ ਨੂੰ ਰੋਜ਼ ਡਿਸਇੰਫੈਕਟਡ ਨਾਲ ਸਾਫ਼ ਕਰਨਾ ਜ਼ਰੂਰੀ ਹੈ ਮਾਊਥਪੀਸ ਅਤੇ ਈਅਰਫੋਨ ਨੂੰ ਖਾਸ ਤੌਰ ’ਤੇ ਸਾਫ ਕਰੋ ਇਸ ਨਾਲ ਫੋਨ ਦੀ ਸਤ੍ਹਾ ’ਤੇ ਮੌਜ਼ੂਦ ਕੀਟਾਣੂ ਨਸ਼ਟ ਹੋ ਜਾਣਗੇ ਅਤੇ ਫੋਨ ਜਰਮ ਫ੍ਰੀ ਹੋ ਜਾਏਗਾ
ਟੀਵੀ ਕੇਅਰ:
ਟੀਵੀ ਦੀ ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਮੇਨ ਸਵਿੱਚ ਆਫ਼ ਕਰ ਦਿਓ ਟੀਵੀ ਸਾਫ਼ ਕਰਨ ਲਈ ਗਲਾਸ ਕਲੀਨਰ ਦਾ ਇਸਤੇਮਾਲ ਕਰ ਸਕਦੇ ਹੋ ਇਸਦੇ ਲਈ ਕਾੱਟਨ ਦੇ ਕੱਪੜੇ ਦੀ ਵਰਤੋਂ ਕਰੋ ਕੁਝ ਨਵੇਂ ਮਾਡਲਾਂ ’ਚ ਸਪੈਸ਼ਲ ਕੋਟਿੰਗ ਹੁੰਦੀ ਹੈ ਅਖੀਰ ਤੁਹਾਨੂੰ ਟੀਵੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਤਾਂ ਬਿਹਤਰ ਹੋਵੇਗਾ ਕਿ ਮੁਲਾਇਮ ਕੱਪੜੇ ਨਾਲ ਡਸਟਿੰਗ ਕਰੋ ਐੱਲਸੀਡੀ ਟੀਵੀ ਨੂੰ ਸੁੱਕੇ ਮੁਲਾਇਮ ਕੱਪੜੇ ਨਾਲ ਹੀ ਪੂੰਝੋ ਜੇਕਰ ਦਾਗ ਪੈ ਗਿਆ ਹੋਵੇ ਤਾਂ ਪਹਿਲਾਂ ਪਾਣੀ ’ਚ ਵਿਨ ੇਗਰ ਮਿਲਾ ਕੇ ਕਾੱਟਨ ਦੇ ਕੱਪੜੇ ਨਾਲ ਸਾਫ਼ ਕਰੋ, ਫਿਰ ਤੁਰੰਤ ਸੁੱਕੇ ਕੱਪੜੇ ਨਾਲ ਪੂੰਝ ਦਿਓ ਸਕਰੀਨ ਨੂੰ ਜ਼ਿਆਦਾ ਰਗੜ ਕੇ ਸਾਫ਼ ਨਾ ਕਰੋ ਇਸ ਨਾਲ ਇਸ ਦਾ ਪਿਕਸਲ ਡੈਮੇਜ਼ ਹੋ ਸਕਦਾ ਹੈ ਟੀਵੀ ਸਕਰੀਨ ਸਾਫ਼ ਕਰਨ ਲਈ ਨਿਊਜ਼ ਪੇਪਰ ਦਾ ਇਸਤੇਮਾਲ ਨਾ ਕਰੋ
ਵਾਸ਼ਿੰਗ ਮਸ਼ੀਨ ਕੇਅਰ:
ਵਾਸ਼ਿੰਗ ਮਸ਼ੀਨ ਦੀ ਸਫਾਈ ਲਈ ਉਸ ਨੂੰ ਖਾਲੀ ਕਰਕੇ ਗਰਮ ਪਾਣੀ ਭਰੋ, ਇਸ ’ਚ ਇੱਕ ਕੱਪ ਵਿਨੇਗਰ ਮਿਲਾਓ ਅਤੇ ਮਸ਼ੀਨ ਚਲਾ ਦਿਓ ਥੋੜ੍ਹੀ ਦੇਰ ਚਾਲੂ ਰੱਖਣ ਤੋਂ ਬਾਅਦ ਮਸ਼ੀਨ ਬੰਦ ਕਰੋ ਅਤੇ ਉਸ ’ਚ ਅੱਧਾ ਕੱਪ ਬੇਕਿੰਗ ਸੋਡਾ ਪਾ ਕੇ ਥੋੜ੍ਹੀ ਦੇਰ ਵਾੱਸ਼ ਮੋਡ ’ਤੇ ਚਲਾ ਕੇ ਬੰਦ ਕਰ ਦਿਓ ਮਸ਼ੀਨ ਨੂੰ ਇੱਕ ਘੰਟੇ ਤੱਕ ਇੰਜ ਹੀ ਛੱਡ ਦਿਓ ਇੱਕ ਘੰਟੇ ਬਾਅਦ ਮਸ਼ੀਨ ਨੂੰ ਰੀਸਟਾਰਟ ਕਰਕੇ ਪੂਰਾ ਵਾੱਸ਼ਿੰਗ ਫਿਰ ਚਲਾਓ ਮਸ਼ੀਨ ਬੰਦ ਹੋਣ ਤੋਂ ਬਾਅਦ ਗਿੱਲੇ ਕੱਪੜੇ ਨਾਲ ਪੂੰਝ ਕੇ ਚੰਗੀ ਤਰ੍ਹਾਂ ਸਾਫ ਕਰੋ ਵਾੱਸ਼ਿੰਗ ਮਸ਼ੀਨ ’ਚ ਕੱਪੜੇ ਸਾਫ ਕਰਨ ਲਈ ਮਾਈਲਡ ਡਿਟਰਜੈਂਟ ਦੀ ਹੀ ਵਰਤੋਂ ਕਰੋ
ਵਾਟਰ ਫਿਲਟਰ:
ਵਾਟਰ ਫਿਲਟਰ ਨੂੰ ਮਹੀਨੇ ’ਚ ਇੱਕ ਵਾਰ ਜ਼ਰੂਰ ਸਾਫ਼ ਕਰੋ ਇਸ ਦੇ ਲਈ ਫਿਲਟਰ ਦੇ ਪਿਊਰੀਫਾਇੰਗ ਕੈਂਡਲਾਂ ਨੂੰ ਕੱਢ ਕੇ ਗਰਮ ਪਾਣੀ ’ਚ ਮਾਈਲਡ ਸੋਪ ’ਚ ਧੋਵੋ ਕੈਂਡਲਾਂ ’ਚ ਜੰਮੀ ਗੰਦਗੀ ਸਾਫ਼ ਕਰਨ ਲਈ ਸਾੱਫਟ ਕੈਂਡਲਾਂ ਦੀ ਵਰਤੋਂ ਕਰੋ ਸਾਫ਼ ਕਰਨ ਤੋਂ ਬਾਅਦ ਪਾਣੀ ਨਾਲ ਧੋ ਕੇ ਸੁਕਾ ਦਿਓ ਛੇ ਮਹੀਨਿਆਂ ’ਚ ਇੱਕ ਵਾਰ ਸਪੈਸ਼ਲਿਸਟ ਤੋਂ ਸਾਫ਼ ਕਰਾਓ
ਬੁੱਕ ਕੇਅਰ:
ਬੁੱਕ ਸੈਲਫ ’ਚ ਠੂਸ-ਠੂਸ ਕੇ ਕਿਤਾਬਾਂ ਨਾ ਭਰੋ ਸਿਰਫ਼ 60 ਫੀਸਦੀ ਹਿੱਸਿਆਂ ’ਚ ਹੀ ਬੁੱਕਾਂ ਰੱਖੋ, ਬਾਕੀ ਹਿੱਸਿਆਂ ਨੂੰ ਖੁੱਲ੍ਹਾ ਹੀ ਰਹਿਣ ਦਿਓ ਬੁੱਕ ਸੈਲਫ ਦੀ ਡਸਟਿੰਗ ਰੋਜ਼ ਕਰੋ ਸੈਲਫ ’ਚ ਬੁੱਕਾਂ ਨੂੰ ਖੜ੍ਹਾ ਰੱਖੋ, ਇਸ ਨਾਲ ਉਨ੍ਹਾਂ ਦਾ ਆਕਾਰ ਠੀਕ ਰਹਿੰਦਾ ਹੈ ਜ਼ਿਆਦਾ ਵਰਤੋਂ ’ਚ ਆਉਣ ਵਾਲੀਆਂ ਕਿਤਾਬਾਂ ਨੂੰ ਅੱਗੇ ਅਤੇ ਘੱਟ ਵਰਤੋਂ ’ਚ ਆਉਣ ਵਾਲੀਆਂ ਕਿਤਾਬਾਂ ਨੂੰ ਪਿੱਛੇ ਰੱਖੋ
ਕੰਪਿਊਟਰ ਕੇਅਰ:
ਕੰਪਿਊਟਰ ਦੀ ਸਫਾਈ ਤੋਂ ਪਹਿਲਾਂ ਤੈਅ ਕਰ ਲਓ ਕਿ ਉਹ ਪੂਰੀ ਤਰ੍ਹਾਂ ਸਵਿੱਚ ਆਫ਼ ਹੋਵੇ ਹਫ਼ਤੇ ’ਚ ਇੱਕ ਵਾਰ ਕੰਪਿਊਟਰ ਮਾੱਨੀਟਰ ਦੀ ਸਕਰੀਨ ਨੂੰ ਡਿਸਇੰਫੈਕਟਡ ਨਾਲ ਸਾਫ ਕਰੋ ਅਤੇ ਉਸ ਦੇ ਪਿਛਲੇ ਹਿੱਸੇ ਨੂੰ ਵੈਕਿਊਮ ਕਲੀਨ ਕਰੋ ਕੀਬੋਰਡ ’ਤੇ ਲੱਗੀ ਮਿੱਟੀ ਝਾੜਨ ਲਈ ਉਸ ਨੂੰ ਉਲਟਾ ਕਰੋ ਅਤੇ ਹਲਕੇ ਹੱਥਾਂ ਨਾਲ ਥਪਥਪਾਓ ਫਿਰ ਸਿੱਧਾ ਕਰਕੇ ਕੀਜ਼ (ਕੀਬੋਰਡ) ਨੂੰ ਵੀ ਡਿਸਇੰਫੈਕਟਡ ਨਾਲ ਸਾਫ਼ ਕਰੋ ਵੈਕਿਊਮ ਕਲੀਨਰ ਦੇ ਬਲੋਅਰ ਨਾਲ ਸੀਪੀਯੂ ਨੂੰ ਸਾਫ ਕਰੋ ਇਲੈਕਟ੍ਰਾਨਿਕ ਈਕਿਵਪਮੈਂਟਸ ਦੀ ਸਫਾਈ ਲਈ ਬਾਜ਼ਾਰ ’ਚ ਫਾਈਬਰ ਬੁਰੱਸ਼ ਮਿਲਦੇ ਹਨ, ਕੰਪਿਊਟਰ ਨੂੰ ਇਨ੍ਹਾਂ ਦੀ ਮੱਦਦ ਨਾਲ ਰੋਜ਼ ਸਾਫ਼ ਕਰੋ
ਮੋਬਾਇਲ ਕੇਅਰ:
ਹੱਥ ਗਿੱਲੇ ਹੋਣ ਤਾਂ ਮੋਬਾਇਲ ਦੀ ਵਰਤੋਂ ਕਰਨ ਤੋਂ ਪਹਿਲਾਂ ਹੱਥ ਪੂੰਝ ਲਓ ਫੋਨ ਗਿੱਲਾ ਹੋ ਜਾਏ ਤਾਂ ਪਹਿਲਾਂ ਉਸ ਨੂੰ ਬਾਹਰ ਤੋਂ ਪੂੰਝੋ ਅਤੇ ਫਿਰ ਫੋਨ ਨੂੰ ਆਪਣੇ ਆਪ ਸੁੱਕਣ ਦਿਓ ਜੇਕਰ ਭਿੱਜਦੇ ਸਮੇਂ ਫੋਨ ਆੱਨ ਜਾਂ ਆੱਫ ਦੀ ਸਥਿਤੀ ’ਚ ਹੈ, ਤਾਂ ਜਦੋਂ ਤੱਕ ਉਹ ਪੂਰੀ ਤਰ੍ਹਾਂ ਸੁੱਕ ਨਾ ਜਾਏ ਉਸ ਨੂੰ ਇਸੇ ਸਥਿਤੀ ’ਚ ਰਹਿਣ ਦਿਓ ਫੋਨ ਭਿੱਜਿਆ ਹੋਇਆ ਹੋਵੇ ਤਾਂ ਇਸ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਇਸ ਦੇ ਕੰਪੋਨੈਂਟਸ ਸ਼ਾੱਰਟ ਹੋ ਸਕਦੇ ਹਨ ਜੇਕਰ ਸੁੱਕਣ ਤੋਂ ਬਾਅਦ ਵੀ ਫੋਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਇਸ ਨੂੰ ਆੱਥਰਾਇਜ਼ਡ ਡੀਲਰ ਨੂੰ ਦਿਖਾਓ ਜ਼ਿਆਦਾ ਗਰਮੀ ਦੀ ਵਜ੍ਹਾ ਨਾਲ ਮੋਬਾਇਲ ਦੀ ਬੈਟਰੀ ਜਾਂ ਟਰਾਂਸੀਵਰ (ਉਹ ਹਿੱਸਾ, ਜੋ ਰੇਡਿਓ ਤਰੰਗਾਂ ਨੂੰ ਕੈਚ ਕਰਕੇ ਉਨ੍ਹਾਂ ਨੂੰ ਆਡਿਓ ਤਰੰਗਾਂ ’ਚ ਬਦਲਦਾ ਹੈ) ਖਰਾਬ ਹੋ ਸਕਦਾ ਹੈ ਇਸੇ ਤਰ੍ਹਾਂ ਬਹੁਤ ਜ਼ਿਆਦਾ ਠੰਡ ਦੀ ਵਜ੍ਹਾ ਨਾਲ ਵੀ ਮੋਬਾਇਲ ਦੀ ਕਾਰਜ ਪ੍ਰਣਾਲੀ ’ਤੇ ਅਸਰ ਪੈ ਸਕਦਾ ਹੈ
ਆਈਪੈਡ ਕੇਅਰ:
ਆਈਪੈਡ ਨੂੰ ਪਲਾਸਟਿਕ ਕਵਰ ’ਚ ਰੱਖੋ ਇਸ ਨਾਲ ਇਹ ਪਾਣੀ ਨਾਲ ਕਾਫ਼ੀ ਹੱਦ ਤੱਕ ਸੁਰੱਖਿਅਤ ਅਤੇ ਸਾਫ਼ ਰਹੇਗਾ ਆਈਪੈਡ ਨੂੰ ਸਾਫ਼ ਕਰਨ ਤੋਂ ਪਹਿਲਾਂ ਇਸ ’ਚ ਜੁੜੇ ਸਾਰੇ ਕਾਰਡਸਾਂ ਨੂੰ ਅਨਪਲੱਗ ਕਰ ਲਓ ਅਤੇ ‘ਹੋਲਡ’ ਦਾ ਬਟਨ ਦਬਾ ਕੇ ਇਸ ਦੇ ਸਾਰੇ ਕੰਟਰਲਾਂ ਨੂੰ ਵੀ ‘ਲਾੱਕ’ ਕਰ ਦਿਓ ਫਿਰ ਹਲਕੇ ਗਿੱਲੇ ਕੱਪੜੇ ਨਾਲ ਇਸ ਨੂੰ ਪੂੰਝ ਲਓ ਆਈਪੈਡ ਦਾ ਇਸਤੇਮਾਲ ਨਾਰਮਲ ਤਾਪਮਾਨ ’ਤੇ ਕਰੋ ਇਨ੍ਹਾਂ ਦੀ ਵਰਤੋਂ ਲਈ 32 ਤੋਂ 95 ਡਿਗਰੀ ਫਾਰੇਨਹਾਈਟ ਤੱਕ ਦਾ ਤਾਪਮਾਨ ਲਾਭਕਾਰੀ ਹੁੰਦਾ ਹੈ ਜੇਕਰ ਆਈਪੈਡ ਦੇ ਇਸਤੇਮਾਲ ਦੌਰਾਨ ਇਸ ਦਾ ਤਾਪਮਾਨ ਉੱਪਰ ਦੱਸੇ ਗਏ ਤਾਪਮਾਨ ’ਚ ਜ਼ਿਆਦਾ ਹੋ ਜਾਂਦਾ ਹੈ ਤਾਂ ਇਹ ਖਰਾਬ ਹੋ ਸਕਦਾ ਹੈ