ਹਾਰਟ ਅਟੈਕ : ਛਾਤੀ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼ (Heart attack) ਦਿਲ ਦਾ ਦੌਰਾ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੀ ਵਧਦੀ ਗਿਣਤੀ ਭਾਰਤ ਹੀ ਨਹੀਂ, ਸਗੋਂ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪਹਿਲਾਂ ਜਿੱਥੇ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ’ਚ ਦਿਲ ਦੀਆਂ ਸਮੱਸਿਆਵਾਂ ਦੇਖੀਆਂ ਜਾਂਦੀਆਂ ਸਨ ਪਰ ਅੱਜ ਇਹ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ’ਚ ਵੀ ਸਾਹਮਣੇ ਆਉਣ ਲੱਗੀਆਂ ਹਨ ‘ਸੱਚੀ ਸਿਕਸ਼ਾ’ ਨਾਲ ਖਾਸ ਗੱਲਬਾਤ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਐੱਮਡੀ, ਡੀਐੱਮ (ਕਾਰਡੀਓਲਾਜੀ) ਡਾ. ਅਵਤਾਰ ਸਿੰਘ ਨੇ ਦਿਲ ਦੇ ਦੌਰੇ ਦੀਆਂ ਸਮੱਸਿਆਵਾਂ।

ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਸ ਦਾ ਇੱਕ ਹੀ ਉਪਾਅ ਹੈ ਕਿ ਹਰ ਵਿਅਕਤੀ ਚੌਕਸ ਰਹਿ ਕੇ ਸਮੇਂ-ਸਮੇਂ ’ਤੇ ਆਪਣੀ ਜਾਂਚ ਕਰਵਾਏ ਅਤੇ ਦਿਲ ਦੇ ਰੋਗਾਂ ਸਬੰਧੀ ਆਮ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਲਵੇ ਇੱਕ ਅੰਦਾਜ਼ੇ ਅਨੁਸਾਰ ਭਾਰਤ ’ਚ ਲਗਭਗ 6-8 ਪ੍ਰਤੀਸ਼ਤ ਆਬਾਦੀ ਦਿਲ ਦੇ ਰੋਗ ਤੋਂ ਪੀੜਤ ਹੈ ਪੂਰੀ ਦੁਨੀਆਂ ’ਚ ਹਰ ਸਾਲ ਕਰੀਬ ਦੋ ਕਰੋੜ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ।

Table of Contents

ਡਾ. ਅਵਤਾਰ ਸਿੰਘ ਨੇ ਦਿਲ ਦੇ ਰੋਗ ਨਾਲ ਜੁੜੇ ਕਈ ਵਹਿਮਾਂ ਨੂੰ ਦੂਰ ਕਰਦਿਆਂ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ, ਪੇਸ਼ ਹਨ ਗੱਲਬਾਤ ਦੇ ਖਾਸ ਅੰਸ਼:-

ਸਵਾਲ: Angina (ਐਂਜ਼ਾਈਨਾ) Heart attack (ਹਾਰਟ ਅਟੈਕ) ’ਚ ਕੀ ਫਰਕ ਹੈ?

early heart attack signsਡਾਕਟਰ: ਅਗ਼ਲੜਗ਼ਫ ਦਿਲ ਦੇ ਰੋਗ ਦੀ ਵਜ੍ਹਾ ਨਾਲ ਛਾਤੀ ’ਚ ਹੋਣ ਵਾਲਾ ਦਰਦ ਹੀ ਹੈ ਦਿਲ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਹੋਣ ’ਤੇ ਜਿਵੇਂ ਕਿ ਤੇਜੀ ਨਾਲ ਤੁਰਨਾ, ਪਹਾੜੀ ’ਤੇ ਚੜ੍ਹਨਾ, ਭੱਜਣਾ, ਠੰਢ ’ਚ ਪੈਦਲ ਤੁਰਨਾ ਆਦਿ ਇਨ੍ਹਾਂ ਹਾਲਾਤਾਂ ’ਚ ਜੇਕਰ ਮਰੀਜ਼ ਛਾਤੀ ’ਤੇ ਦਬਾਅ/ਦਰਦ ਮਹਿਸੂਸ ਕਰਦਾ ਹੈ ਅਤੇ ਆਰਾਮ ਕਰਨ ’ਤੇ ਇਹ ਦਰਦ ਘੱਟ ਹੋ ਜਾਂਦਾ ਹੈ ਤਾਂ ਇਸਨੂੰ ਢੁਫਬਫ਼ਯ ਅਗ਼ਲੜਗ਼ਫ ਕਿਹਾ ਜਾਂਦਾ ਹੈ ਜਿਸ ਲਈ ਅੱਗੇ ਦਿਲ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।

ਜੇਕਰ ਇਹ ਦਰਦ ਲਗਾਤਾਰ 15-20 ਮਿੰਟ ਤੱਕ ਬਣਿਆ ਰਹੇ ਤਾਂ ਇਹ unstable Angina ਅਤੇ ਹਾਰਟ ਅਟੈਕ ਦਾ ਸਬੱਬ ਬਣ ਜਾਂਦਾ ਹੈ। ਆਮ ਤੌਰ ’ਤੇ ਹਾਰਟ ਅਟੈਕ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਜਿਸ ’ਚ ਈਸੀਜੀ (ECG) ’ਚ ਪਰਿਵਰਤਨ ਤੁਰੰਤ ਦਿਖਾਈ ਦੇਣ ਲੱਗਦੇ ਹਨ ਅਤੇ ਦੂਜੇ ਤਰ੍ਹਾਂ ਦੇ ਕੇਸ ’ਚ ਈਸੀਜੀ ’ਚ ਕਈ ਵਾਰ ਪਰਿਵਰਤਨ ਤੁਰੰਤ ਨਹੀਂ ਦਿਖਾਈ ਦਿੰਦੇ ਹਨ ਕੁਝ ਬਲੱਡ ਟੈਸਟ ਅਜਿਹੀ ਸਥਿਤੀ ’ਚ ਸਹਾਇਕ ਸਿੱਧ ਹੁੰਦੇ ਹਨ (ਜਿਵੇਂ CPKMP,TROPONOIN)।

ਸਵਾਲ: ਕੀ ਕਿਸੇ ਵੀ ਤਰ੍ਹਾਂ ਦਾ ਛਾਤੀ ’ਚ ਦਰਦ ਹਾਰਟ ਅਟੈਕ ਹੈ? ਛਾਤੀ ਦੇ ਦਰਦ ਤੋਂ ਬਿਨਾਂ ਵੀ ਹਾਰਟ ਅਟੈਕ ਹੋ ਸਕਦਾ ਹੈ?

ਡਾਕਟਰ: ਛਾਤੀ ’ਚ ਅਚਾਨਕ ਹੋਣ ਵਾਲਾ ਦਰਦ ਜੋ ਲਗਾਤਾਰ 15-20 ਮਿੰਟਾਂ ਤੋਂ ਜ਼ਿਆਦਾ ਬਣਿਆ ਰਹਿੰਦਾ ਹੈ ਇਹ ਦਰਦ ਜ਼ਿਆਦਾਤਰ ਮਾਮਲਿਆਂ ’ਚ ਛਾਤੀ ਦੇ ਵਿਚਕਾਰ ਦਬਾਅ ਵਾਂਗ, ਪਸੀਨੇ ਨਾਲ, ਲਗਾਤਾਰ ਵਧਦਾ ਜਾਂਦਾ ਹੈ ਇਹ ਦਰਦ ਹੱਥਾਂ ਵੱਲ ਜਾ ਸਕਦਾ ਹੈ ਪੇਟ ਦੇ ਵਿਚਕਾਰਲੇ ਹਿੱਸੇ ਤੋਂ ਲੈ ਕੇ ਜਬੜਿਆਂ ਤੱਕ ਇਹ ਖਿਚਾਅ/ਜਕੜਨ ਵਾਂਗ ਵੀ ਕੁਝ ਮਾਮਲਿਆਂ ’ਚ ਹੋ ਸਕਦਾ ਹੈ ਕੁਝ ਮਾਮਲਿਆਂ ’ਚ ਇਹ ਸਿਰਫ ਪੇਟ ਦਰਦ ਅਤੇ ਲਗਾਤਾਰ ਉਲਟੀਆਂ ਨਾਲ ਵੀ ਮਿਲ ਸਕਦਾ ਹੈ।

ਸਵਾਲ: Silent Heart Attack ਕੀ ਹੈ?

ਡਾਕਟਰ: ਕਈ ਵਾਰ ਖਾਸ ਤੌਰ ’ਤੇ ਡਾਈਬਿਟੀਜ਼ ਦੇ ਮਰੀਜ਼ਾਂ ’ਚ ਲੱਛਣ ਨਾ ਦੇ ਬਰਾਬਰ ਅਤੇ ਸਿਰਫ ਹਲਕਾ ਦਰਦ, ਬੇਚੈਨੀ ਅਤੇ ਪਸੀਨਾ ਆਉਣਾ ਵੀ ਸੰਭਵ ਹੈ ਮਰੀਜ਼ ਘਬਰਾਹਟ, ਬੇਚੈਨੀ ਮਹਿਸੂਸ ਕਰਦਾ ਹੈ ਤੇ ਉਸਦਾ ਬਲੱਡ ਪ੍ਰੈਸ਼ਰ ਘੱਟ ਹੋਣ ਲੱਗਦਾ ਹੈ ਜਾਂ ਜ਼ਿਆਦਾ ਵਧਣ ਲੱਗਦਾ ਹੈ।

ਸਵਾਲ: ਹਾਰਟ ਅਟੈਕ ਦਾ ਖਤਰਾ ਕਿਹੜੇ ਲੋਕਾਂ ਨੂੰ ਜ਼ਿਆਦਾ ਮੰਨਿਆ ਗਿਆ ਹੈ?

ਡਾਕਟਰ: ਅੱਜ-ਕੱਲ੍ਹ ਦੀ ਜੀਵਨਸ਼ੈਲੀ, ਖਾਣ-ਪੀਣ, ਪ੍ਰਦੂਸ਼ਣ ਦੇ ਦੌਰ ’ਚ ਨੌਜਵਾਨ ਵੀ ਇਸਦੇ ਸ਼ਿਕਾਰ ਹੋ ਰਹੇ ਹਨ, ਪਰ ਆਮ ਤੌਰ ’ਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ, ਡਾਈਬਿਟੀਜ਼ (ਸ਼ੂਗਰ) ਦੇ ਮਰੀਜ਼, ਸਿਗਰਟਨੋਸ਼ੀ, ਤੰਬਾਕੂ ਦਾ ਸੇਵਨ ਕਰਨ ਵਾਲੇ, ਜ਼ਿਆਦਾ ਮੋਟਾਪੇ ਦੇ ਸ਼ਿਕਾਰ ਲੋਕ ਅਤੇ ਅਜਿਹੇ ਲੋਕ ਜਿਨ੍ਹਾਂ ਦੇ ਪਰਿਵਾਰ (ਮਾਤਾ-ਪਿਤਾ ਅਤੇ ਭੈਣ-ਭਰਾ ਅਤੇ ਸਕੇ-ਸਬੰਧੀ ਆਦਿ) ’ਚ ਕਿਸੇ ਨੂੰ ਘੱਟ ਉਮਰ ’ਚ ਦਿਲ ਦੀਆਂ ਸਮੱਸਿਆਵਾਂ ਆਈਆਂ ਹੋਣ ਅਜਿਹੇ ਲੋਕਾਂ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

ਸਵਾਲ: ਅਜਿਹੇ ਲੋਕਾਂ ਨੂੰ ਕੀ ਕਰਨਾ ਚਾਹੀਦੈ?

  • ਡਾਕਟਰ: ਅਜਿਹੇ ਲੋਕਾਂ ਨੂੰ ਕੁਝ ਆਮ ਗੱਲਾਂ ਦਾ ਧਿਆਨ ਰੱਖਣਾ ਚਾਹੀਦੈ, ਜਿਵੇਂ:-
  • ਬੀੜੀ-ਸਿਗਰਟ ਅਤੇ ਤੰਬਾਕੂ ਆਦਿ ਕਿਸੇ ਵੀ ਨਸ਼ੇ ਦਾ ਸੇਵਨ ਨਾ ਕਰੋ।
  • ਜੀਵਨਸ਼ੈਲੀ ਅਤੇ ਖਾਣ-ਪੀਣ ’ਚ ਸੁਧਾਰ ਕਰੋ।
  • ਕਸਰਤ ਅਤੇ ਸਿਹਤਮੰਦ ਭੋਜਨ ਲਓ।
  • ਵਜ਼ਨ ਨੂੰ ਘੱਟ ਕਰੋ।
  • ਸਮੇਂ-ਸਮੇਂ ’ਤੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ (ਬੀਪੀ), ਕੋਲੈਸਟਰਾਲ ਦੀ ਜਾਂਚ ਕਰਵਾਓ।
  • ਲੋੜ ਪੈਣ ’ਤੇ ਦਿਲ ਦੇ ਰੋਗੀ ਡਾਕਟਰ ਦੀ ਸਲਾਹ ਅਤੇ ਦਿਸ਼ਾ-ਨਿਰਦੇਸ਼ ’ਚ TMT,2D ECHO,ECG.,CT CORONARY Angiography ਜਾਂਚ ਕਰਵਾਉਣ।

ਸਵਾਲ: ਅਜਿਹੀਆਂ ਕਿਹੜੀਆਂ ਮੁੱਢਲੀਆਂ ਜਾਂਚਾਂ ਹਨ ਜਿਨ੍ਹਾਂ ਨਾਲ ਹਾਰਟ ਅਟੈਕ ਦਾ ਪਤਾ ਲੱਗ ਸਕਦਾ ਹੈ?

  • ਡਾਕਟਰ: ਅਜਿਹੀਆਂ ਕੁਝ ਜਾਂਚਾਂ ਹਨ, ਜਿਨ੍ਹਾਂ ਨਾਲ ਹਾਰਟ ਅਟੈਕ ਦਾ ਪਤਾ ਚੱਲ ਸਕਦਾ ਹੈ, ਜਿਵੇਂ ਹੳਖ: ਮੁੱਢਲੇ ਪੱਧਰ ’ਤੇ ਤੁਰੰਤ ਹੋਣ ਵਾਲਾ ਜ਼ਰੂਰੀ ਟੈਸਟ ਹੈ।
  • ECG : ਣਡਞਟਞਝਞਘਝ, ੳਟਚਜੲ।
  • ਜੋ ਦਿਲ ਦੇ ਰੋਗਾਂ ਕਾਰਨ ਦਿਲ ਦੀਆਂ ਮਾਸਪੇਸ਼ੀਆਂ ’ਤੇ ਹੋਣ ਵਾਲੇ ਅਸਰ ਨੂੰ ਦਰਸਾਉਂਦੇ ਹਨ।
  • ECHO-Cardiograph: ਇਹ ਦਿਲ ਦੀ ਪੰਪਿੰਗ ਸਮਰੱਥਾ ਅਤੇ ਦਿਲ ਦੇ ਵਾਲਵਾਂ ਦੀ ਕਿਰਿਆ ਪ੍ਰਣਾਲੀ ਨੂੰ ਦੇਖਣ ਲਈ ਅਲਟ੍ਰਾਸਾਊਂਡ ਅਧਾਰਿਤ ਆਮ ਟੈਸਟ ਹੈ, ਜੋ ਦਿਲ ਦੇ ਡਾਕਟਰ ਵੱਲੋਂ ਤੁਰੰਤ ਕੀਤਾ ਜਾਂਦਾ ਹੈ।

ਸਵਾਲ: ਜੇਕਰ ਦਿਲ ਦੇ ਦੌਰੇ ਦਾ ਡਰ ਜ਼ਿਆਦਾ ਹੋਵੇ ਅਤੇ ਨੇੜੇ ਉਪਲੱਬਧ ਡਾਕਟਰ ਇਸ ਦੀ ਪੁਸ਼ਟੀ ਕਰਨ, ਤਾਂ ਕਿਹੜੀ ਐਮਰਜੈਂਸੀ ਦਵਾਈ ਮਰੀਜ਼ ਨੂੰ ਤੁਰੰਤ ਲੈਣੀ ਚਾਹੀਦੀ ਹੈ?

ਡਾਕਟਰ: ਘਰ ’ਚ ਜੇਕਰ ਐਸਪ੍ਰਿਨ (300/325 ਐੱਮਜੀ) ਦੀ ਟੈਬਲੇਟ ਉਪਲੱਬਧ ਹੋਵੇ ਤਾਂ ਇਸਨੂੰ ਚਬਾ ਕੇ ਅਤੇ ਪਾਣੀ ’ਚ ਘੋਲ ਕੇ ਤੁਰੰਤ ਲੈਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਨਜ਼ਦੀਕੀ ਦਿਲ ਦੇ ਡਾਕਟਰ ਕੋਲ ਪਹੁੰਚਣਾ ਚਾਹੀਦਾ ਹੈ।

ਸਵਾਲ: Coronary Angiography ਅਤੇ Angioplasty (ਐਂਜਿਓਪਲਾਸਟੀ) ’ਚ ਕੀ ਫਰਕ ਹੈ?

ਡਾਕਟਰ: Coronary Angiography (ਕੋਰੋਨਰੀ ਐਂਜਿਓਗ੍ਰਾਫੀ) ਇੱਕ Diagnostic Procedure  (ਜਾਂਚ) ਹੈ, ਇਸ ’ਚ ਨਾੜਾਂ ਰਾਹੀਂ (ਹੱਥ ਦੀ ਅਤੇ ਪੈਰ ਦੀ ਨਾੜ) ਤਾਰ ਅਤੇ ੳਫੁਵਯੁਯÇ ਦੀ ਮੱਦਦ ਨਾਲ ਦਿਲ ਦੀਆਂ ਨਾੜਾਂ ਦੀ ਸ੍ਰਯ ਦੁਆਰਾ ਜਾਂਚ ਕੀਤੀ ਜਾਂਦੀ ਹੈ ਅਤੇ ਬਲਾਕੇਜ ਦਾ ਪਤਾ ਲਾਇਆ ਜਾਂਦਾ ਹੈ ਇਸ ’ਚ ਕਿਸੇ ਕਿਸਮ ਦੀ ਚੀਰ-ਫਾੜ ਜਾਂ ਟਾਂਕਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਿਰਫ ਸੂਈ ਦੀ ਚੋਭ ਜਿੰਨਾ ਦਰਦ ਹੀ ਆਮ ਤੌਰ ’ਤੇ ਹੁੰਦਾ ਹੈ ਇਹ ਪ੍ਰਕਿਰਿਆ 10 ਤੋਂ 15 ਮਿੰਟਾਂ ’ਚ ਹੀ ਪੂਰੀ ਹੋ ਜਾਂਦੀ ਹੈ ਮਰੀਜ਼ ਨੂੰ ਬੇਹੋਸ਼/ਜਾਂ ਸੁਆਉਣ ਦੀ ਵੀ ਲੋੜ ਨਹੀਂ ਹੁੰਦੀ ਹੈ।

ਐਂਜਿਓਪਲਾਸਟੀ ਇੱਕ ਤਰ੍ਹਾਂ ਨਾਲ ਇਸ ਤੋਂ ਅੱਗੇ ਦੇ ਇਲਾਜ ਦੀ  ਪ੍ਰਕਿਰਿਆ ਹੈ ਜਿੱਥੇ ਜੇਕਰ ਬਲਾਕੇਜ਼ 70-80 ਪ੍ਰਤੀਸ਼ਤ ਤੋਂ ਜ਼ਿਆਦਾ ਹੈ ਤੇ ਉਸਨੂੰ ਲੱਭਣਾ ਮਰੀਜ਼ ਦੇ ਹਿੱਤ ’ਚ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਦੀ ਬਲਾਕੇਜ਼ ਨੂੰ ਮਰੀਜ਼/ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਖੋਲ੍ਹਿਆ ਜਾਂਦਾ ਹੈ ਪਹਿਲਾਂ ਬਲਾਕੇਜ਼ ’ਚ ਸੂਖਮ ਤਾਰ ’ਤੇ ਸੂਖਮ ਗੁਬਾਰਿਆਂ ਦੀ ਮੱਦਦ ਨਾਲ ਉਸਨੂੰ ਖੋਲ੍ਹਿਆ ਜਾਂਦਾ ਹੈ ਫਿਰ ਖੂਨ ਦਾ ਪ੍ਰਵਾਹ ਆਮ ਹੋਣ ’ਤੇ ਛੱਲੇ (ੀਂੁਯਗ਼ੁ) ਨਾਲ ਉਸ ਬਲਾਕੇਜ਼ ਨੂੰ ਪੂਰੀ ਤਰ੍ਹਾਂ ਆਮ ਕਰਨ ਦਾ ਯਤਨ ਕੀਤਾ ਜਾਦਾ ਹੈ।

ਸਵਾਲ: Angiography ਅਤੇ Angioplasty ਲਈ ਕਿਸ ਤਰ੍ਹਾਂ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ?

ਡਾਕਟਰ: ਇਸ ਪ੍ਰਕਿਰਿਆ ਲਈ Cath Lab. Machine  ਦਾ ਇਸਤੇਮਾਲ ਹੁੰਦਾ ਹੈ ਇਹ X-Ray ਆਧਾਰਿਤ ਮਸ਼ੀਨ ਹੈ ਸਾਡੇ ਹਸਪਤਾਲ (ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ) ’ਚ ਵਿਸ਼ਵ ਪੱਧਰੀ ਆਧੁਨਿਕ ਮਸ਼ੀਨ ਇਸ ਲਈ ਉਪਲੱਬਧ ਹੈ।

ਸਵਾਲ: Primary Angioplasty (ਪ੍ਰਾਇਮਰੀ ਐਂਜਿਓਪਲਾਸਟੀ) ਕੀ ਹੈ? ਕੀ ਇਹ ਦੂਜੀ ਕਿਸੇ ਐਂਜਿਓਪਲਾਸਟੀ ਤੋਂ ਵੱਖ ਹੈ?

ਡਾਕਟਰ: ਇਹ ਐਂਜਿਓਪਲਾਸਟੀ ਹੀ ਹੈ ਕੁਝ ਹਾਰਟ ਅਟੈਕ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ  STEMI (ST Elevation MI ) ਕਿਹਾ ਜਾਂਦਾ ਹੈ ਇਸ ਤਰ੍ਹਾਂ ਦੇ ਦਿਲ ਦੇ ਰੋਗਾਂ ’ਚ ਐਂਜਿਓਗ੍ਰਾਫੀ ਤੋਂ ਬਾਅਦ ਐਂਜਿਓਪਲਾਸਟੀ ਜਿੰਨੀ ਜਲਦੀ ਸੰਭਵ ਹੋ ਸਕੇ, ਕੀਤੀ ਜਾਣੀ ਚਾਹੀਦੀ ਹੈ ਤੁਰੰਤ ਕੀਤੀ ਜਾਣ ਵਾਲੀ ਐਂਜਿਓਪਲਾਸਟੀ ਨੂੰ ਪ੍ਰਾਇਮਰੀ ਐਂਜਿਓਪਲਾਸਟੀ ਕਹਿੰਦੇ ਹਨ, ਜਾਨ ਦਾ ਖਤਰਾ ਟਲ ਜਾਣਾ ਅਤੇ ਦਿਲ ਦੀ ਪੰਪਿੰਗ ਸਮਰੱਥਾ ਦਾ ਜ਼ਿਆਦਾ, ਘੱਟ ਨਾ ਹੋਣਾ ਇਸ ਤਰ੍ਹਾਂ ਦੇ ਹਾਰਟ ਅਟੈਕ ’ਚ ਜੇਕਰ ਦੇਰੀ ਹੋਵੇ ਤਾਂ ਦਿਲ ਦੀ ਪੰਪਿੰਗ ਸਮਰੱਥਾ ਕਾਫੀ ਘੱਟ ਹੋ ਜਾਂਦੀ ਹੈ, ਜਿਸ ਨਾਲ ਆਉਣ ਵਾਲੇ ਜੀਵਨ ’ਚ ਹਾਰਟ ਫੇਲੀਅਰ ਦਾ ਰਿਸਕ ਵਧ ਜਾਂਦਾ ਹੈ।

ਇਸ ਲਈ ਹਾਰਟ ਅਟੈਕ ਦੇ ਕੁਝ ਮਰੀਜ਼ਾਂ ਨੂੰ ਜਿੰਨਾ ਜਲਦੀ ਹੋ ਸਕੇ ਐਂਜਿਓਗ੍ਰਾਫੀ, ਤੋਂ ਬਾਅਦ ਐਂਜਿਓਪਲਾਸਟੀ (ਛੱਲੇ ਪਾਉਣ ਦੀ ਜੇਕਰ ਜ਼ਰੂਰਤ ਹੋਵੇ ਤਾਂ) ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਦਿਲ ਦੀ ਪੰਪਿੰਗ ਸਮਰੱਥਾ ਨੂੰ ਘੱਟ ਹੋਣ ਤੋਂ ਬਚਾਇਆ ਜਾ ਸਕੇ। ਕਈ ਵਾਰ ਦੇਖਿਆ ਗਿਆ ਹੈ ਕਿ ਹਾਰਟ ਅਟੈਕ ਹੋਣ ਤੋਂ ਤੁਰੰਤ ਬਾਅਦ ਜੇਕਰ ਮਰੀਜ਼ ਨੂੰ ਐਂਜਿਓਪਲਾਸਟੀ ਦੀ ਸੁਵਿਧਾ ਮਿਲ ਜਾਵੇ ਤਾਂ ਉਸਦੇ ਦਿਲ ਦੀ ਪੰਪਿਗ ਦੀ ਸਮਰੱਥਾ ਫਿਰ ਆਮ ਹੋ ਜਾਂਦੀ ਹੈ। ਇਸ ਲਈ ਸਾਰੇ ਡਾਕਟਰ ਇਸ ਗੱਲ ਦੀ ਸਲਾਹ ਦਿੰਦੇ ਹਨ ਕਿ ਜਿੰਨਾ ਜਲਦੀ ਹੋ ਸਕੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਅਜਿਹੇ ਹਾਲਾਤ ’ਚ ਦਿਲ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਸਟੈਂਟ (ਛੱਲੇ) ਪਾਉਣ ਨਾਲ ਜੁੜੇ ਕੁਝ ਵਹਿਮ

ਸਵਾਲ: ਕੀ ਹਰ ਤਰ੍ਹਾਂ ਦੇ ਹਾਰਟ ਅਟੈਕ ’ਚ ਸਟੈਂਟ ਪਾਇਆ ਜਾਣਾ ਜ਼ਰੂਰੀ ਹੈ?

ਡਾਕਟਰ: ਹਾਰਟ ਅਟੈਕ ਅਤੇ ਐਂਜਾਈਨਾ ਦੇ ਮਰੀਜ਼ਾਂ ’ਚ ਕੋਰੋਨਰੀ ਐਂਜਿਓਗ੍ਰਾਫੀ ਜਾਂਚ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਦਿਲ ਦੀਆਂ ਨਾੜਾਂ ਦੀ ਬਲਾਕੇਜ਼ ਦਾ ਪਤਾ ਲਾਇਆ ਜਾਂਦਾ ਹੈ ਆਮ ਤੌਰ ’ਤੇ ਜੇਕਰ ਨਾੜਾਂ ’ਚ ਬਲਾਕੇਜ਼ 70-80 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ, ਧਮਨੀ (ਨਾੜਾਂ) ਦਾ ਕੈਲੀਬਰ (ਆਕਾਰ) ਸਟੈਂਟ (ਛੱਲੇ) ਪਾਉਣ ਦੇ ਯੋਗ ਹੋਵੇ ਅਤੇ ਜੇਕਰ ਉਸ ’ਚ ਛੱਲਾ ਪਾਉਣ ਨਾਲ ਮਰੀਜ਼ ਨੂੰ ਫਾਇਦਾ ਪਹੁੰਚਦਾ ਹੋਵੇ ਤਾਂ ਛੱਲਾ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਈ ਵਾਰ ਨਾੜਾਂ ਬਹੁਤ ਬਰੀਕ ਹੋਣ ਜਾਂ ਬਲਾਕੇਜ਼ ਬਹੁਤ ਜ਼ਿਆਦਾ ਹੋਣ ਅਤੇ ਸਾਰੀਆਂ ਨਾੜਾਂ ’ਚ ਹੋਵੇ ਤਾਂ ਬਾਈਪਾਸ ਦੀ ਸਲਾਹ ਵੀ ਮਰੀਜ਼ ਨੂੰ ਦਿੱਤੀ ਜਾਂਦੀ ਹੈ ਘੱਟ ਬਲਾਕੇਜ ਹੋਣ ’ਤੇ ਮਰੀਜ਼ ਨੂੰ ਸਿਰਫ ਦਵਾਈ ਲੈਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਹਰ ਵਾਰ ਐਂਜਿਓਗ੍ਰਾਫੀ ਤੋਂ ਬਾਅਦ ਛੱਲਾ ਪਾਇਆ ਹੀ ਜਾਂਦਾ ਹੈ ਸਟੈਂਟ, ਬਾਈਪਾਸ ਅਤੇ ਦਵਾਈ ਦਾ ਫੈਸਲਾ ਐਂਜਿਓਗ੍ਰਾਫੀ ਤੋਂ ਬਾਅਦ ਬਲਾੱਕੇਜ਼ ਦੇ ਆਧਾਰ ’ਤੇ ਮਰੀਜ਼ ਅਤੇ ਪਰਿਵਾਰ ਨਾਲ ਪੂਰਨ ਤੌਰ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਲਿਆ ਜਾਂਦਾ ਹੈ।

ਸਵਾਲ: ਕੀ ਸਟੈਂਟ ਘੱਟ ਉਮਰ ਦੇ ਮਰੀਜ਼ ’ਚ ਪਾਉਣਾ ਸਹੀ ਹੈ?

ਡਾਕਟਰ: ਵਰਤਮਾਨ ਦੌਰ ’ਚ ਖਾਸ ਤੌਰ ’ਤੇ ਭਾਰਤ ’ਚ ਦਿਲ ਦੇ ਰੋਗ ਦੀ ਬਿਮਾਰੀ ਘੱਟ ਉਮਰ ’ਚ ਵੀ ਮਿਲਣ ਲੱਗੀ ਹੈ ਛੱਲੇ ਪਾਉਣ ਦਾ ਫੈਸਲਾ ਨਾੜਾਂ ਦੀ ਬਲਾਕੇਜ਼ ਅਤੇ ਮਰੀਜ਼ ਦੀ ਹਾਲਤ ਦੇ ਆਧਾਰ ’ਤੇ ਲਿਆ ਜਾਂਦਾ ਹੈ, ਉਮਰ ਦੇ ਆਧਾਰ ’ਤੇ ਨਹੀਂ ਸਟੈਂਟ (ਛੱਲੇ) ਪਾਉਣ ਦਾ ਇਲਾਜ ਵਿਸ਼ਵ ਪੱਧਰੀ ਗਾਈਡਲਾਈਨਸ (ਮਾਨਕਾਂ) ਦੇ ਆਧਾਰ ’ਤੇ ਹੀ ਲਿਆ ਜਾਣਾ ਚਾਹੀਦਾ ਹੈ।

ਸਵਾਲ: ਸਟੈਂਟ ਤਾਂ ਸਮੇਂ ਦੇ ਨਾਲ ਖਰਾਬ ਹੋ ਜਾਂਦੇ ਹਨ, ਕੀ ਬਾਈਪਾਸ ਨਾਲ ਅਜਿਹਾ ਨਹੀਂ ਹੁੰਦਾ?

ਡਾਕਟਰ: ਸਟੈਂਟ ਅਤੇ ਬਾਈਪਾਸ ਦੋਵਾਂ ਹੀ ਹਾਲਾਤਾਂ ’ਚ ਸਮੇਂ ਦੇ ਨਾਲ ਬਲਾਕੇਜ਼ ਆਉਣ ਦੀ ਸੰਭਾਵਨਾ ਆਉਂਦੀ ਹੈ ਪਰ ਇਹ ਬਹੁਤ ਸਾਰੇ ਹਾਲਾਤਾਂ ’ਤੇ ਨਿਰਭਰ ਕਰਦਾ ਹੈ, ਜੇਕਰ ਮਰੀਜ਼ ਖੂਨ ਪਤਲਾ ਕਰਨ ਵਾਲੀ (ਐਟੀਪਲੇਟਲੈਟਸ) ਕਾਲੇਸਟਰਾਲ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ (ਸਟੈਟਿਨਸ) ਦਾ ਸੇਵਨ ਨਿਯਮਿਤ ਤੌਰ ’ਤੇ ਦਿਲ ਦੇ ਡਾਕਟਰ ਦੀ ਨਿਗਰਾਨੀ ’ਚ ਕਰਦਾ ਹੈ, ਸਿਗਰਟਨੋਸ਼ੀ ਨਹੀਂ ਕਰਦਾ, ਖਾਣ-ਪੀਣ ਦਾ ਪਰਹੇਜ਼, ਬਲੱਡ ਸ਼ੂਗਰ ਨੂੰ ਕੰਟਰੋਲ (ਨਿਯਮਤ) ਰੱਖਦਾ ਹੈ ਤਾਂ ਅਜਿਹੇ ਮਰੀਜ਼ਾਂ ’ਚ ਸਟੈਂਟ ਜਾਂ ਬਾਈਪਾਸ ’ਚ ਖਰਾਬੀ ਆਉਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!