ਸਭ ਕਿਸਮਤ ਨੂੰ ਸੌਂਪ ਦਿਓ
ਮਨੁੱਖੀ ਜੀਵਨ ’ਚ ਬਹੁਤਾ ਕੁਝ ਅਜਿਹੇ ਪਲ ਆਉਂਦੇ ਰਹਿੰਦੇ ਹਨ ਜਦੋਂ ਉਹ ਚਾਰੇ ਪਾਸਿਆਂ ਤੋਂ ਘਿਰ ਜਾਂਦਾ ਹੈ ਉੱਥੋਂ ਨਿਕਲਣ ਦਾ ਉਸ ਨੂੰ ਕੋਈ ਮਾਰਗ ਨਹੀਂ ਸੁਝਦਾ ਉਸ ਸਮੇਂ ਜਦੋਂ ਉਸ ਦਾ ਦਿਮਾਗ ਕੋਈ ਫੈਸਲਾ ਨਹੀਂ ਲੈ ਪਾਉਂਦਾ ਉਦੋਂ ਸਭ ਕੁਝ ਕਿਸਮਤ ਦੇ ਹੱਥ ’ਚ ਸੌਂਪ ਕੇ ਉਸ ਨੂੰ ਆਪਣੇ ਜ਼ਿੰਮੇਵਾਰੀਆਂ ਅਤੇ ਤਰਜੀਹਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
ਇਸ ਤੋਂ ਉਲਟ ਉਸ ਕੋਲ ਹੋਰ ਕੋਈ ਉਪਾਅ ਵੀ ਬਾਕੀ ਨਹੀਂ ਬਚਦਾ ਅਸਲ ’ਚ ਹਾਰ-ਜਿੱਤ, ਦੁੱਖ-ਸੁੱਖ, ਹਾਨੀ-ਲਾਭ, ਜੀਵਨ-ਮੌਤ ਆਦਿ ਦਾ ਅੰਤਿਮ ਫੈਸਲਾ ਈਸ਼ਵਰ ਕਰਦਾ ਹੈ ਮਨੁੱਖ ਨੂੰ ਸਦਾ ਹੀ ਵਿਸ਼ਵਾਸ ਪੂਰਵਕ ਉਸ ਮਾਲਕ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਆਪਣਾ ਸਿਰ ਉਸ ਦੇ ਸਾਹਮਣੇ ਝੁਕਾ ਦੇਣਾ ਚਾਹੀਦਾ ਹੈ
Also Read :-
- ਸੁਚੱਜੇ ਤਰੀਕੇ ਨਾਲ ਜੀਵਨ ਦਾ ਆਨੰਦ ਲਓ
- ਜੀਵਨ ਦਾ ਅਸਲ ਆਨੰਦ
- ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ
- ਹਾਲਾਤਾਂ ਨਾਲ ਜੂਝਣਾ ਹੀ ਜੀਵਨ ਹੈ
- ਬਦਲ ਰਹੀ ਜੀਵਨਸ਼ੈਲੀ
ਸੰਸਾਰ ’ਚ ਹਰ ਵਿਅਕਤੀ ਨੂੰ ਸਭ ਕੁਝ ਆਪਣਾ ਮਨਚਾਹਿਆ ਨਹੀਂ ਮਿਲਦਾ ਸੰਸਾਰ ’ਚ ਰਹਿੰਦੇ ਹੋਏ ਕੁਝ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਦੂਸਰੇ ਪਾਸੇ ਕੁਝ ਲੋਕ ਉਸ ਦੀ ਆਲੋਚਨਾ ਕਰਦੇ ਹਨ ਦੋਨੋਂ ਹੀ ਅਵਸਥਾਵਾਂ ’ਚ ਮਨੁੱਖ ਨੂੰ ਲਾਭ ਹੁੰਦਾ ਹੈ ਇੱਕ ਤਰ੍ਹਾਂ ਦੇ ਲੋਕ ਜੀਵਨ ’ਚ ਉਸ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਮਨੁੱਖ ਜਦੋਂ ਤੱਕ ਖੁਦ ਨਾ ਚਾਹੇ ਉਸ ਨੂੰ ਕਿਸੇ ਤਰ੍ਹਾਂ ਦੀ ਪ੍ਰਸ਼ੰਸਾ ਜਾਂ ਨਿੰਦਾ ਨਾਲ ਕੋਈ ਅੰਤਰ ਨਹੀਂ ਪੈਂਦਾ ਜਦੋਂ ਉਸ ਦਾ ਆਪਣਾ ਮਨ ਕਮਜ਼ੋਰ ਪੈਂਦਾ ਹੈ ਤਾਂ ਉਸ ਨੂੰ ਸਭ ਤੋਂ ਦੁੱਖ ਹੋਣ ਲਗਦਾ ਹੈ
ਇੱਕ ਕਥਾ ਨੂੰ ਦੇਖਦੇ ਹਾਂ ਜੰਗਲ ’ਚ ਇੱਕ ਗਰਭਵਤੀ ਹਿਰਨੀ ਬੱਚੇ ਨੂੰ ਜਨਮ ਦੇਣ ਵਾਲੀ ਸੀ ਉਹ ਇਕੱਲੀ ਹੀ ਤਲਾਸ਼ ’ਚ ਇੱਧਰ-ਉੱਧਰ ਭਟਕ ਰਹੀ ਸੀ ਇਸੇ ਦਰਮਿਆਨ ਉਸ ਨੂੰ ਨਦੀ ਕਿਨਾਰੇ ਉੱਚੀ ਅਤੇ ਸੰਘਣੀ ਘਾਹ ਦਿਖਾਈ ਦਿੱਤੀ ਉਸ ਨੂੰ ਉਹ ਸਥਾਨ ਬੱਚੇ ਨੂੰ ਜਨਮ ਦੇਣ ਲਈ ਲਾਭਦਾਇਕ ਲੱਗਿਆ ਉੱਥੇ ਪਹੁੰਚਦੇ ਹੀ ਉਸ ਨੂੰ ਪ੍ਰਸਵ ਪੀੜਾ ਸ਼ੁਰੂ ਹੋ ਗਈ ਉਸੇ ਸਮੇਂ ਆਸਮਾਨ ’ਚ ਸੰਘਣੇ ਬੱਦਲ ਛਾ ਗਏ ਅਤੇ ਬਿਜਲੀ ਕੜਕੜਾਉਣ ਲੱਗੀ ਅਜਿਹਾ ਲੱਗਣ ਲੱਗਿਆ ਕਿ ਹੁਣ ਮੀਂਹ ਵਰਸਣ ਲੱਗੇਗਾ ਉਸ ਨੇ ਆਪਣੇ ਸੱਜੇ ਵੱਲ ਦੇਖਿਆ ਤਾਂ ਇੱਕ ਸ਼ਿਕਾਰੀ ਤੀਰ ਦਾ ਨਿਸ਼ਾਨਾ ਉਸ ਦੇ ਵੱਲ ਵਿੰਨ੍ਹ ਰਿਹਾ ਸੀ ਘਬਰਾ ਕੇ ਜਿਉਂ ਹੀ ਖੱਬੇ ਪਾਸੇ ਵੱਲ ਮੁੜੀ ਤਾਂ ਉੱਥੇ ਇੱਕ ਭੁੱਖਾ ਸ਼ੇਰ ਝਪਟਣ ਲਈ ਤਿਆਰ ਬੈਠਾ ਸੀ ਸਾਹਮਣੇ ਸੁੱਕਾ ਘਾਹ ਸੀ ਜਿਸ ਨੇ ਅੱਗ ਫੜ ਲਈ ਸੀ ਨਦੀ ’ਚ ਪਾਣੀ ਬਹੁਤ ਸੀ
ਹੁਣ ਅਸਹਾਇ ਮਾਦਾ ਹਿਰਨੀ ਕਰਦੀ ਵੀ ਤਾਂ ਕੀ? ਉਹ ਪ੍ਰਸਵ ਪੀੜਾ ਤੋਂ ਬੇਚੈਨ ਸੀ ਹੁਣ ਉਸ ਦਾ ਅਤੇ ਉਸ ਦੇ ਬੱਚੇ ਦਾ ਕੀ ਹੋਵੇਗਾ ਕੀ ਉਹ ਜਿਉਂਦਾ ਬਚੇਗੀ? ਕੀ ਉਹ ਆਪਣੇ ਬੱਚੇ ਨੂੰ ਜਨਮ ਦੇ ਸਕੇਗੀ? ਕੀ ਬੱਚਾ ਜਿਉਂਦਾ ਰਹੇਗਾ? ਕੀ ਜੰਗਲ ਦੀ ਅੱਗ ਸਭ ਕੁਝ ਸਾੜ ਦੇੇਵੇਗੀ? ਕੀ ਹਿਰਨੀ ਸ਼ਿਕਾਰੀ ਦੇ ਤੀਰ ਤੋਂ ਬਚ ਪਾਏਗੀ? ਕੀ ਹਿਰਨੀ ਭੁੱਖੇ ਸ਼ੇਰ ਦਾ ਭੋਜਨ ਬਣੇਗੀ? ਇੱਕ ਪਾਸੇ ਉਹ ਅੱਗ ਨਾਲ ਘਿਰੀ ਹੈ ਅਤੇ ਪਿੱਛੇ ਨਦੀ ਹੈ, ਕੀ ਕਰੇਗੀ ਉਹ? ਇਹ ਸਾਰੇ ਪ੍ਰਸ਼ਨ ਉਸ ਦੇ ਮਨ ’ਚ ਆ ਰਹੇ ਸਨ
ਹਿਰਨੀ ਆਪਣੇ ਆਪ ਨੂੰ ਜ਼ੀਰੋ ’ਚ ਈਸ਼ਵਰ ਦੇ ਭਰੋਸੇ ਛੱਡ ਦਿੱਤਾ ਅਤੇ ਆਪਣਾ ਧਿਆਨ ਬੱਚੇ ਨੂੰ ਜਨਮ ਦੇਣ ’ਚ ਲਾ ਦਿੱਤਾ ਈਸ਼ਵਰ ਦਾ ਚਮਤਕਾਰ ਦੇਖੋ ਬਿਜਲੀ ਚਮਕੀ ਅਤੇ ਤੀਰ ਛੱਡਦੇ ਹੋਏ ਸ਼ਿਕਾਰੀ ਦੀਆਂ ਅੱਖਾਂ ’ਚ ਲਸ਼ਕੋਰ ਵੱਜੀ ਉਸ ਦਾ ਤੀਰ ਹਿਰਨ ਦੇ ਕੋਲ ਤੋਂ ਲੰਘਦੇ ਹੋਏ ਸ਼ੇਰ ਦੀਆਂ ਅੱਖਾਂ ’ਚ ਜਾ ਲੱਗਿਅੀ ਸ਼ੇਰ ਦਹਾੜਦਾ ਹੋਇਆ ਇੱਧਰ-ਉੱਧਰ ਭੱਜਣ ਲੱਗਿਆ ਸ਼ਿਕਾਰੀ ਸ਼ੇਰ ਨੂੰ ਜ਼ਖ਼ਮੀ ਜਾਣ ਕੇ ਭੱਜ ਗਿਆ ਮੋਹਲੇਧਾਰ ਵਰਖਾ ਸ਼ੁਰੂ ਹੋ ਗਈ ਉਸ ਨਾਲ ਜੰਗਲ ਦੀ ਅੱਗ ਬੁੱਝ ਗਈ ਹਿਰਨੀ ਨੇ ਬੱਚੇ ਨੂੰ ਜਨਮ ਦਿੱਤਾ ਫਿਰ ਉਸ ਈਸ਼ਵਰ ਦਾ ਉਸ ਨੇ ਧੰਨਵਾਦ ਕੀਤਾ ਜਿਸ ਨੇ ਉਸ ਦੀ ਅਤੇ ਉਸ ਦੇ ਨਵਜਾਤ ਬੱਚੇ ਦੋਨਾਂ ਦੀ ਰੱਖਿਆ ਕੀਤੀ
ਇਸ ਕਥਾ ਨਾਲ ਸਾਨੂੰ ਇਹ ਸਮਝ ’ਚ ਆਉਂਦਾ ਹੈ ਕਿ ਹਾਲਾਤ ਕਿੰਨੇ ਵੀ ਸੰਕਟ ਭਰੇ ਕਿਉਂ ਨਾ ਹੋ ਜਾਣ, ਮਨੁੱਖ ਚਾਹੇ ਚਾਰਾਂ ਪਾਸਿਆਂ ਤੋਂ ਦੁਸ਼ਮਣਾਂ ਜਾਂ ਪ੍ਰੇਸ਼ਾਨੀਆਂ ਨਾਲ ਕਿਉਂ ਨਾ ਘਿਰ ਜਾਵੇ, ਉਸ ਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਆਪਣੇ ਦਿਮਾਗ ਦਾ ਸਾਥ ਉਸ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਜੇਕਰ ਹਾਲਾਤ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਣ ਤਾਂ ਉਸ ਸਮੇਂ ਸਿਰ ਫੜ ਕੇ ਨਹੀਂ ਬੈਠ ਜਾਣਾ ਚਾਹੀਦਾ ਨਾ ਹੀ ਉਸ ਨੂੰ ਹਾਏ ਤੋਬਾ ਮਚਾਉਂਦੇ ਹੋਏ ਆਸਮਾਨ ਸਿਰ ’ਤੇ ਚੁੱਕ ਲੈਣਾ ਚਾਹੀਦਾ ਹੈ ਉਸ ਮਾਲਕ ’ਤੇ ਪੂਰਾ ਵਿਸ਼ਵਾਸ ਕਰਦੇ ਹੋਏ ਖੁਦ ਨੂੰ ਅਤੇ ਹੋ ਸਭ ਦੁੱਖ-ਤਕਲੀਫਾਂ ਨੂੰ ਉਸ ’ਤੇ ਛੱਡ ਦੇਣਾ ਚਾਹੀਦਾ ਹੈ ਉਹ ਪਲਕ ਝਪਕਦੇ ਸਾਰੇ ਕਸ਼ਟਾਂ ਨੂੰ ਦੂਰ ਕਰਕੇ ਮਨੁੱਖ ਨੂੰ ਉੱਭਾਰ ਦਿੰਦਾ ਹੈ
ਮਨੁੱਖ ਨੂੰ ਹਰ ਅਵਸਥਾ ’ਚ ਉਸ ਮਾਲਕ ਦਾ ਸ਼ੁੱਕਰਗੁਜਾਰ ਹੋਣਾ ਚਾਹੀਦਾ ਹੈ ਇੱਕ ਉਹੀ ਹੈ ਜੋ ਕੋਈ ਅਹਿਸਾਨ ਜਤਾਏ ਬਿਨ੍ਹਾਂ ਉਸ ਦੇ ਹਰ ਕਦਮ ’ਤੇ ਉਸ ਦੇ ਨਾਲ ਰਹਿੰਦਾ ਹੈ ਮਨੁੱਖ ਨੂੰ ਆਪਣੇ ਸਾਰੇ ਕਰਮ ਉਸ ਨੂੰ ਭੇਂਟ ਕਰਕੇ, ਉਸ ਦੇ ਫਲ ਦੀ ਕਾਮਨਾ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ ਇਸੇ ’ਚ ਮਨੁੱਖੀ ਜੀਵਨ ਦੀ ਸਾਰਥਿਕਤਾ ਹੈ
ਚੰਦਰ ਪ੍ਰਭਾ ਸੂਦ