ਬੱਚਿਆਂ ਨੂੰ ਸਵਾਰੋ ਸਲੀਕੇ ਨਾਲ
ਬੱਚੇ ਮਾਂ-ਬਾਪ ਦੀਆਂ ‘ਅੱਖਾਂ ਦੇ ਤਾਰੇ’ ਹੁੰਦੇ ਹਨ ਬੱਚਿਆਂ ਨਾਲ, ‘ਘਰ-ਘਰ ਲੱਗਦਾ ਹੈ’, ‘ਬੱਚੇ ਮਾਂ-ਬਾਪ ਦੇ ਕਲੇਜੇ ਦਾ ਟੁਕੜਾ ਹੁੰਦੇ ਹਨ’ ਇਹ ਸਭ ਕਹਾਵਤਾਂ ਬਿਲਕੁਲ ਸੱਚੀਆਂ ਹਨ ਇਨ੍ਹਾਂ ’ਚ ਜ਼ਰਾ ਜਿੰਨਾ ਵੀ ਝੂਠ ਨਹੀਂ ਫਿਰ ਵੀ ਆਧੁਨਿਕ ਯੁੱਗ ’ਚ ਬੱਚੇ ਅਤੇ ਮਾਪਿਆਂ ’ਚ ਅੜੀ ਰਹਿੰਦੀ ਹੈ ਕਿਉਂਕਿ ਬੱਚੇ ਮਾਪਿਆਂ ਦੀ ਗੱਲ ਦਾ ਅਨੁਸਰਣ ਨਾ ਕਰਕੇ ਜੋ ਆਸ-ਪਾਸ ਦੇਖਦੇ ਹਨ, ਉਸਨੂੰ ਜ਼ਲਦੀ ਸਿੱਖ ਲੈਂਦੇ ਹਨ ਇਸ ਲਈ ਮਾਂ-ਬਾਪ ਨੂੰ ਨਾਜ਼ੁਕ ਸਮਾਂ ਦੇਖਦੇ ਹੋਏ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਕਦਰ ਕਰਨੀ ਚਾਹੀਦੀ ਹੈ
ਉਨ੍ਹਾਂ ’ਤੇ ਆਪਣੇ ਵਿਚਾਰਾਂ ਨੂੰ ਨਹੀਂ ਥੋਪਣਾ ਚਾਹੀਦਾ ਤਾਂ ਹੀ ਅਸੀਂ ਉਨ੍ਹਾਂ ’ਚ ਆਪਣੇ ਪ੍ਰਤੀ ਕੁਝ ਇੱਜਤ ਅਤੇ ਚੰਗਾ ਵਿਹਾਰ ਦੇਖ ਸਕਾਂਗੇ ਉਂਜ ਤਾਂ ਸ਼ੁਰੂ ਤੋਂ ਇਹੀ ਮੰਨਿਆ ਜਾਂਦਾ ਹੈ ਕਿ ਬੱਚੇ ਦਾ ਪਹਿਲਾ ਸਕੂਲ ਬੱਚੇ ਦਾ ਘਰ ਹੁੰਦਾ ਹੈ ਜੋ ਵਿਹਾਰ ਉਹ ਦੇਖਦਾ ਹੈ, ਉਹੀ ਗ੍ਰਹਿਣ ਕਰਦਾ ਹੈ ਜੇਕਰ ਕਦੇ ਕਮੀ ਰਹਿ ਜਾਵੇ ਤਾਂ ਮਾਤਾ-ਪਿਤਾ ਨੂੰ ਚਾਹੀਦੈ ਕਿ ਉਹ ਬੱਚਿਆਂ ਦੀਆਂ ਉਨ੍ਹਾਂ ਕਮੀਆਂ ਨੂੰ ਸਲੀਕੇ ਨਾਲ ਸਵਾਰਨ
ਬੱਚੇ ਦੀ ਜਗਿਆਸਾ ਸ਼ਾਂਤ ਕਰਨਾ ਮਾਪਿਆਂ ਦਾ ਕੰਮ ਹੈ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕਰੋ ਅਜਿਹੇ ’ਚ ਆਪਣਾ ਆਪਾ ਨਾ ਗੁਆ ਕੇ ਹੌਂਸਲਾ ਰੱਖੋ ਅਤੇ ਕਦੇ-ਕਦੇ ਅਜਿਹੇ ਹਾਲਾਤ ਆਉਂਦੇ ਹਨ ਜਦੋਂ ਸੰਤੁਸ਼ਟੀਪੂਰਵਕ ਜਵਾਬ ਨਹੀਂ ਦੇ ਸਕਦੇ ਤਾਂ ਪਿਆਰ ਨਾਲ ਉਨ੍ਹਾਂ ਨੂੰ ਸਮਝਾਓ ਕਿ ਤੁਹਾਨੂੰ ਓਨਾ ਹੀ ਪਤਾ ਹੈ ਬਚਪਨ ਤੋਂ ਹੀ ਬੱਚਿਆਂ ਨੂੰ ਸਲੀਕਾ ਸਿਖਾਓ ਜੋ ਸਾਰੀ ਉਮਰ ਉਨ੍ਹਾਂ ਦਾ ਸਾਥ ਦੇਵੇਗਾ ਜਿਵੇਂ ਬੱਚਿਆਂ ਦੀ ਇੱਜਤ ਕਰਨਾ, ਝੂਠ ਨਾ ਬੋਲਣਾ, ਪਿਆਰ ਨਾਲ ਗੱਲ ਕਰਨਾ,
ਜਵਾਬ ਨਾ ਦੇਣਾ ਆਦਿ ਆਦਤਾਂ ਨੂੰ ਸ਼ੁਰੂ ਤੋਂ ਹੀ ਪਾਓ ਬੱਚਿਆਂ ਦੇ ਨਾਲ ਉਨ੍ਹਾਂ ਸ਼ਬਦਾਂ ਦੀ ਵਰਤੋਂ ਕਰੋ ਜਿਨ੍ਹਾਂ ਨੂੰ ਜੇਕਰ ਉਹ ਸਾਡੇ ਜਾਂ ਕਿਸੇ ਦੇ ਨਾਲ ਦੁਹਰਾਉਣ ਤਾਂ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪਵੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਬੱਚੇ ਦੀ ਗਲਤੀ ’ਤੇ ਉਸਨੂੰ ਮਾਰੋ ਅਤੇ ਝਿੜਕੋ ਨਾ, ਪਹਿਲਾਂ ਪਿਆਰ ਨਾਲ ਉਸਨੂੰ ਸਮਝਾਓ ਨਾ ਮੰਨਣ ’ਤੇ ਥੋੜ੍ਹੀ ਸਖ਼ਤੀ ਦਿਖਾਓ ਤਾਂ ਕਿ ਬੱਚੇ ਦੇ ਜ਼ਿਹਨ ’ਚ ਇਹ ਗੱਲ ਬੈਠ ਜਾਵੇ ਕਿ ਜੋ ਮੈਂ ਕੀਤਾ, ਉਹ ਗਲਤ ਹੈ ਉਸਨੂੰ ਮਾਤਾ-ਪਿਤਾ ਸਵੀਕਾਰ ਨਹੀਂ ਕਰਨਗੇ
ਬੱਚਿਆਂ ਨੂੰ ਅਜਿਹੇ ਉਪਨਾਮ ਨਾ ਦਿਓ ਜਿਨ੍ਹਾਂ ਨਾਲ ਬੱਚੇ ਚਿੜ ਕੇ ਜਿੱਦੀ ਬਣ ਜਾਣ ਅਤੇ ਉਨ੍ਹਾਂ ’ਤੇ ਝਿੜਕ, ਪਿਆਰ ਦਾ ਅਸਰ ਹੀ ਨਾ ਹੋਵੇ ਬੱਚਿਆਂ ਨੂੰ ਵਾਰ-ਵਾਰ ਬੇਵਕੂਫ, ਨਾਲਾਇਕ, ਤੁਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ, ਅਜਿਹਾ ਨਾ ਕਹੋ ਜੇਕਰ ਬੱਚਾ ਹੌਲੀ-ਹੌਲੀ ਕੰਮ ਕਰਦਾ ਹੈ ਜਾਂ ਸਿੱਖਣ ’ਚ ਸਲੋ ਹੈ ਤਾਂ ਉਸਨੂੰ ਵਾਰ-ਵਾਰ ਕੋਸ਼ਿਸ਼ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਕਰੋ
ਬੱਚਿਆਂ ਲਈ ਜੋ ਵੀ ਨਿਯਮ ਬਣਾਓ, ਉਨ੍ਹਾਂ ’ਤੇ ਸਖ਼ਤੀ ਨਾਲ ਪੇਸ਼ ਨਾ ਆਓ ਸੰਤੁਲਿਤ ਰਹੋ ਤਾਂ ਕਿ ਬੱਚੇ ਉਨ੍ਹਾਂ ਨਿਯਮਾਂ ’ਤੇ ਚੱਲਣ ’ਚ ਝਿਜਕਣ ਨਾ ਬੱਚਿਆਂ ਦੇ ਜਿੱਦ ਕਰਨ ਅਤੇ ਗੱਲ-ਗੱਲ ’ਤੇ ਚਿੜਨ ਦੀ ਆਦਤ ਨੂੰ ਬਦਲਣ ਦਾ ਯਤਨ ਕਰੋ ਤਾਂ ਕਿ ਬੱਚਾ ਵੱਡਾ ਹੋ ਕੇ ਜਿੱਦੀ ਸੁਭਾਅ ਦਾ ਨਾ ਬਣ ਸਕੇ ਉਸਦਾ ਧਿਆਨ ਦੂਜੇ ਕੰਮਾਂ ’ਚ ਸਮਾਂ ਦੇਖ ਕੇ ਤਬਦੀਲ ਕਰਨ ਦਾ ਯਤਨ ਕਰੋ
ਬੱਚੇ ਦੇ ਨਾਲ ਦਿਨ ਭਰ ’ਚ ਕੁਝ ਸਮਾਂ ਜ਼ਰੂਰ ਬਿਤਾਓ ਉਨ੍ਹਾਂ ਨਾਲ ਉਨ੍ਹਾਂ ਦੇ ਰੂਟੀਨ ’ਤੇ ਗੱਲ ਕਰੋ ਸਕੂਲ ’ਚ ਕੀ ਹੋਇਆ, ਹਫਤੇ ਦੇ ਅਖੀਰ ’ਚ ਉਨ੍ਹਾਂ ਨੂੰ ਘੁੰਮਾਉਣ ਲੈ ਜਾਓ ਤਾਂ ਕਿ ਘਰ ਤੋਂ ਬਾਹਰ ਦੇ ਵਾਤਾਵਰਨ ਦਾ ਮਜ਼ਾ ਲੈ ਸਕਣ ਕਦੇ-ਕਦੇ ਬੱਚਿਆਂ ਨੂੰ ਸ਼ਾਪਿੰਗ ’ਤੇ ਲੈ ਜਾਓ ਤਾਂ ਕਿ ਪਿਆਰ ਦਾ ਨਾਜ਼ੁਕ ਰਿਸ਼ਤਾ ਡੋਰ ਨਾਲ ਬੱਝਾ ਰਹੇ ਬੱਚੇ ਦੀਆਂ ਗਲਤ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰੋ ਉਨ੍ਹਾਂ ਨੂੰ ਪਿਆਰ ਪੂਰਵਕ ਸਮਝਾਓ ਬੱਚਿਆਂ ਨੂੰ ਹਰ ਹਾਲਤ ’ਚ ਪਿਆਰ ਦਿਓ ਪਰ ਗਲਤੀਆਂ ਕਰਨ ’ਤੇ ਉਤਸ਼ਾਹਿਤ ਨਾ ਕਰੋ ਉਨ੍ਹਾਂ ਨੂੰ ਦੱਸੋ ਕਿ ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ ਪਰ ਤੁਹਾਡੀਆਂ ਇਨ੍ਹਾਂ ਹਰਕਤਾਂ ਨੂੰ ਪਸੰਦ ਨਹੀਂ ਕਰਦੇ
ਬੱਚਿਆਂ ਦੇ ਸਾਹਮਣੇ ਮਾਪੇ ਵੀ ਸੰਜਮ ਰੱਖਣ ਨਾ ਤਾਂ ਮਾੜੇ ਸ਼ਬਦਾਂ ਦੀ ਵਰਤੋਂ ਕਰਨ, ਨਾ ਫਾਲਤੂ ਦੀ ਬਹਿਸ ਕਰਨ, ਨਾ ਹੀ ਬੱਚਿਆਂ ਦੇ ਸਾਹਮਣੇ ਝੂਠ ਦਾ ਸਹਾਰਾ ਲੈਣ ਇਹ ਸਭ ਗੱਲਾਂ ਬੱਚੇ ਜ਼ਲਦੀ ਗ੍ਰਹਿਣ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਝਾਉਣ ’ਤੇ ਉਹ ਸਾਡੇ ’ਤੇ ਹੀ ਵਾਰ ਕਰਦੇ ਹਨ ਕਿ ਫਲਾਂ ਸਮੇਂ ਤੁਸੀਂ ਅਜਿਹਾ ਕੀਤਾ ਸੀ
ਬੱਚਿਆਂ ਨੂੰ ਪਿਆਰ ਨਾਲ ਛੋਟੇ-ਛੋਟੇ ਕੰਮਾਂ ’ਚ ਮੱਦਦ ਕਰਨ ਲਈ ਉਤਸ਼ਾਹਿਤ ਕਰੋ ਚੰਗੇ ਕੰਮ ਲਈ ਪ੍ਰਸੰਸਾ ਭਰੇ ਸ਼ਬਦਾਂ ’ਚ ਕੰਜੂਸੀ ਨਾ ਵਰਤੋ ਹਰ ਕੰਮ ਨੂੰ ਕਰਵਾਉਣ ਲਈ ਬੱਚਿਆਂ ਨੂੰ ਲਾਲਚ ਨਾ ਦਿਓ ਕਦੇ-ਕਦੇ ਖੇਡ-ਤਮਾਸ਼ੇ ਦੇ ਤੌਰ ’ਤੇ ਤਾਂ ਠੀਕ ਹੈ ਪਰ ਉਨ੍ਹਾਂ ਦੀ ਆਦਤ ਨਾ ਵਿਗਾੜੋ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕੁਝ ਅੰਕ ਦਿਓ, ਗਲਤ ਕੰਮ ਲਈ ਅੰਕ ਕੱਟ ਲਓ ਮਹੀਨੇ ਦੇ ਅਖੀਰ ’ਚ ਉਨ੍ਹਾਂ ਨੂੰ ਦੱਸੋ ਕਿ ਉਹ ਕਿੱਥੇ ‘ਸਟੈਂਡ’ ਕਰਦੇ ਹਨ ਅਗਲੀ ਵਾਰ ਹੋਰ ਚੰਗਾ ਕਰਨ ਨੂੰ ਉਤਸ਼ਾਹਿਤ ਕਰੋ
ਕਦੇ-ਕਦਾਈਂ ਮਾਤਾ-ਪਿਤਾ ਤੋਂ ਕੋਈ ਗਲਤੀ ਹੋ ਜਾਵੇ ਤਾਂ ਬੱਚਿਆਂ ਨੂੰ ‘ਸੌਰੀ’ ਕਹਿਣ ਤੋਂ ਨਾ ਝਿਜਕਣ ਇਸ ਵਿਹਾਰ ਨੂੰ ਦੇਖ ਕੇ ਬੱਚੇ ਵੀ ਆਪਣੀਆਂ ਗਲਤੀਆਂ ਨੂੰ ਦੁਬਾਰਾ ਨਹੀਂ ਦੁਹਰਾਉਣਗੇ ਉਨ੍ਹਾਂ ਦੀਆਂ ਕਮੀਆਂ ਨੂੰ ਵਾਰ-ਵਾਰ ਉਜਾਗਰ ਨਾ ਕਰੋ ਮਾਪੇ ਅਤੇ ਆਪਣੇ ਲਾਡਲੇ-ਲਾਡਲੀਆਂ ਦੇ ਰਿਸ਼ਤੇ ਦੀ ਮਾਣ-ਮਰਿਆਦਾ ਨੂੰ ਬਣਾ ਕੇ ਰੱਖੋ ਉਨ੍ਹਾਂ ’ਤੇ ਹੁਕਮ ਨਾ ਚਲਾ ਕੇ ਉਨ੍ਹਾਂ ਦੇ ਸਰਪ੍ਰਸਤ ਅਤੇ ਨਿਰਦੇਸ਼ਕ ਬਣ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੋ
-ਨੀਤੂ ਗੁਪਤਾ