ਚੌਰਾਹੇ ’ਤੇ ਖੜ੍ਹਾ ਬਹੇਲੀਆ, ਹੱਥ ’ਚ ਦੋ ਪਿੰਜਰੇ ਚੁੱਕ ਕੇ ਆਵਾਜ਼ ਲਗਾ ਕੇ ਕਹਿ ਰਿਹਾ ਸੀ- ਲੈ ਲਓ ਦੋ ਸੁੰਦਰ ਸਿਆਣੇ ਤੋਤੋ ਮਿੱਠਣ ਬੋਲਣ ਵਾਲੇ ਤੋਤੇ ਉਸੇ ਸਾਈਡ ਤੋਂ ਸੇਠ ਧਨਪਤਰਾਏ ਆਪਣੀ ਕਾਰ ’ਚ ਬੈਠ ਕੇ ਕਿਤੇ ਜਾ ਰਹੇ ਸਨ ਅਚਾਨਕ ਉਨ੍ਹਾਂ ਦੀ ਨਜ਼ਰ ਪਿੰਜਰਿਆਂ ’ਚ ਕੈਦ ਤੋਤਿਆਂ ’ਤੇ ਪਈ ਜੋ ਉੱਛਲ-ਕੁੱਦ ਰਹੇ ਸਨ ਸੇਠ ਜੀ ਨੂੰ ਪੰਛੀ ਪਾਲਣ ਦਾ ਬੜਾ ਸ਼ੌਂਕ ਸੀ ਉਨ੍ਹਾਂ ਨੇ ਤੋਤੇ ਵਾਲੇ ਕੋਲ ਆ ਕੇ ਪੁੱਛਿਆਂ ਕਿੰਨੇ ’ਚ ਦੇਵੋਂਗੇ ਦੋਵੇ ਤੋਤੇ? (Good Bad Company)
ਤੋਤੇ ਵਾਲੇ ਨੇ ਸੱਜੇ ਹੱਥ ’ਚ ਫੜਿਆਂ ਪਿੰਜਰਾ ਉੱਪਰ ਚੁੱਕਦੇ ਹੋਏ ਕਿਹਾ ਕਿ ਹਜ਼ੂਰ ਇਹ ਤੋਤਾ ਸਿਰਫ਼ ਪੰਜਾਹ ਰੁਪਏ ਦਾ ਹੈ ਫਿਰ ਖੱਬੇ ਹੱਥ ਵਾਲੇ ਪਿੰਜਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਤੋਤਾ ਪੰਜ ਸੌ ਰੁਪਏ ਦਾ ਹੈ ਦੋਵੇ ਤੋਤਿਆਂ ’ਚ ਜਮੀਨ-ਅਸਮਾਨ ਦਾ ਅੰਤਰ ਸੁਣ ਕੇ ਸੇਠ ਜੀ ਨੂੰ ਬੜੀ ਹੈਰਾਨੀ ਹੋਈ ਉਨ੍ਹਾਂ ਨੇ ਤੋਤੇ ਵਾਲੇ ਨੂੰ ਕਿਹਾ ਕਿ ਭਾਈ ਇਹ ਦੋਵੇ ਤੋਤੇ ਦੇਖਣ ’ਚ ਤਾਂ ਇੱਕ ਜਿਹੇ ਹਨ, ਫਿਰ ਇਨ੍ਹਾਂ ਦੇ ਮੁੱਲ ’ਚ ਐਨਾ ਵੱਡਾ ਅੰਤਰ ਕਿਉਂ ਹੈ? ਕਿੱਥੇ ਪੰਜਾਹ ਰੁਪਏ ਅਤੇ ਕਿੱਥੇ ਪੰਜ ਸੌ ਰੁਪਏ?
ਤੋਤੇ ਵਾਲੇ ਨੇ ਉੱਤਰ ਦਿੱਤਾ ਕਿ ਮਾਲਕ! ਤੁਸੀਂ ਦੋਨੋਂ ਤੋਤਿਆਂ ਨੂੰ ਘਰ ਲੈ ਜਾਓ ਤੁਹਾਨੂੰ ਦੋਵਾਂ ਦੇ ਮੁੱਲ ’ਚ ਅੰਤਰ ਹੋਣ ਦਾ ਪਤਾ ਖੁਦ ਹੀ ਲੱਗ ਜਾਵੇਗਾ ਮੈਂ ਤਾਂ ਇੱਥੇ ਰੋਜ਼ ਹੀ ਆ ਕੇ ਤੋਤੇ, ਮੈਨਾ ਅਤੇ ਹੋਰ ਪੰਛੀ ਵੇਚਦਾ ਹਾਂ। ਸੇਠ ਨੇ ਦੋਵੇਂ ਤੋਤੇ ਮੂੰਹ ਮੰਗੇ ਭਾਅ ’ਤੇ ਖਰੀਦ ਲਏ ਸੇਠ ਦੇ ਮਨ ’ਚ ਦੋਵਾਂ ਤੋਤਿਆਂ ਦੇ ਵਿਸ਼ਿਆਂ ’ਚ ਜਾਣਨ ਦੀ ਉਤਸੁਕਤਾ ਸੀ। ਸੇਠ ਜੀ ਰਾਤ ਨੂੰ ਸੋਣ ਲਈ ਆਪਣੇ ਸੋਣ ਵਾਲੇ ਕਮਰੇ ’ਚ ਗਏ ਤਾਂ ਉਨ੍ਹਾਂ ਨੇ ਆਪਣੇ ਨੌਕਰ ਤੋਂ ਪੰਜ ਸੌ ਰੁਪਏ ਵਾਲੇ ਤੋਤੇ ਨੂੰ ਪਿੰਜਰੇ ਨਾਲ ਆਪਣੇ ਕਮਰੇ ’ਚ ਮੰਗਵਾ ਕੇ ਰੱਖ ਲਿਆ।
ਸਵੇਰੇ ਤੋਤਾ ਜਾਗਿਆ ਅਤੇ ਬੋਲਣ ਲੱਗਾ ਓਮ ਨਮ: ਸ਼ਿਵਾਏ: ਹੇ ਪਰਮ ਪਰਮੇਸ਼ਵਰ, ਹੇ ਦੀਨਾਨਾਥ, ਹੇ ਕਰੁਣਾ ਸਾਗਰ, ਹੇ ਜਗ ਕੇ ਪਾਲਣਹਾਰ, ਹੇ ਵਿਸ਼ਵਨਾਥ ਤੁਹਾਡੇ ਚਰਨਾਂ ’ਚ ਕੋਟਿ ਕੋਟਿ ਪ੍ਰਣਾਮ। ਤੋਤਾ ਬੋਲਦਾ ਰਿਹਾ-ਸਵੇਰ ਹੋ ਗਈ ਜਾਗੋ ਕਿਸੇ ਨੂੰ ਪੀੜਾ ਨਾ ਪਹੁੰਚਾਓ ਕਿਸੇ ਦਾ ਬੁਰਾ ਨਾ ਸੋਚੋ ਦੀਨ-ਦੁਖੀਆ ’ਤੇ ਦਇਆ ਕਰੋ ਝੂੁਠ ਬੋਲਣਾ ਪਾਪ ਹੈ ਕਿਸੇ ਨਾਲ ਵਿਸ਼ਵਾਸਘਾਤ ਨਾ ਕਰੋ ਸਫਲਤਾ ਪ੍ਰਾਪਤੀ ਲਈ ਸਖ਼ਤ ਮਿਹਨਤ ਕਰੋ…..
ਤੋਤਾ ਆਪਣੀਆਂ ਗੱਲਾਂ ਨੂੰ ਵਾਰ-ਵਾਰ ਦੁਹਰਾਉਂਦਾ ਰਿਹਾ ਸੇਠ ਜੀ ਤੋਤੇ ਦੀ ਮਿੱਠੀ ਬਾਣੀ ’ਚ ਸਵੇਰੇ ਅਜਿਹੇ ਪ੍ਰਵਚਨ ਸੁਣ ਕੇ ਬਹੁਤ ਖੁਸ਼ ਹੋਏ ਉਨ੍ਹਾਂ ਨੇ ਮਨ ਹੀ ਮਨ ਸੋਚਿਆ ਕਿ ਤੋਤੇ ਵਾਲੇ ਨੇ ਉਸਦਾ ਠੀਕ ਮੁੱਲ ਹੀ ਮੰਗਿਆ ਸੀ ਦੂਜੀ ਰਾਤ ਨੂੰ ਸੇਠ ਜੀ ਨੇ ਪੰਜਾਹ ਰੁਪਏ ਵਾਲੇ ਤੋਤੇ ਦਾ ਪਿੰਜਰਾ ਆਪਣੇ ਸੋਣ ਵਾਲੇ ਕਮਰੇ ’ਚ ਰਖਵਾਇਆ।
ਜਿਵੇਂ ਹੀ ਸਵੇਰ ਦੀਆਂ ਕਿਰਨਾਂ ਫੁੱਟੀਆਂ ਤੋਤਾ ਬੋਲਣ ਲੱਗਾ- ਇਸਨੂੰ ਲੁੱਟ ਲਓ ਇਸਦੇ ਕੋਲ ਬਹੁਤ ਸਾਰਾ ਧਨ ਹੈ ਇਸਨੂੰ ਜਿਉਂਦਾ ਨਾ ਛੱਡਣਾ ਥੋੜ੍ਹੀ ਸ਼ਰਾਬ ਹੋਰ ਦਿਓ… ਗਾਓ ਚੰਦਾ ਬਾਈ ਗਾਓ…… ਕੀ ਖੂਬ ਗਾਉਂਦੀ ਹੈ, ਅਰੇ ਦੁਸ਼ਟੋ ਉੱਠ ਜਾਓ…… ਸਵੇਰੇ-ਸਵੇਰੇ ਤੋਤੇ ਦੇ ਮੂੰਹ ਤੋਂ ਮਨ ਨੂੰ ਦੂਸ਼ਿਤ ਕਰਨ ਵਾਲੇ ਵਚਨ ਸੁਣ ਕੇ ਸੇਠ ਨੂੰ ਗੁੱਸਾ ਆਇਆ ਉਸਨੇ ਨੌਕਰ ਨੂੰ ਬੁਲਾ ਕੇ ਕਿਹਾ ਕਿ ਇਸ ਦੁਸ਼ਟ ਤੋਤੇ ਨੂੰ ਚੁੱਕ ਕੇ ਬਾਹਰ ਰੱਖੋ ਇਸਨੂੰ ਅੱਜ ਹੀ ਤੋਤੇ ਵਾਲੇ ਨੂੰ ਵਾਪਸ ਦੇਵਾਂਗੇ।
ਤੋਤੇ ਵਾਲਾ ਅੱਜ ਵੀ ਉਸੇ ਸਥਾਨ ’ਤੇ ਤੋਤੇ ਚੁੱਕ ਕੇ ਖੜ੍ਹਾ ਹੋਇਆ ਸੀ। ਸੇਠ ਜੀ ਪੰਜਾਹ ਰੁਪਏ ਵਾਲੇ ਤੋਤੇ ਨੂੰ ਲੈ ਕੇ ਉਸਦੇ ਕੋਲ ਆਏ ਅਤੇ ਕਹਿਣ ਲੱਗੇ ਕਿ ਇਹ ਤੋਤਾ ਤਾਂ ਬੜਾ ਬਦਤਮੀਜ਼ ਅਤੇ ਦੁਸ਼ਟ ਹੈ ਸਵੇਰੇ-ਸਵੇਰੇ ਗੱਲ-ਗੱਲ ’ਤੇ ਗਾਲ੍ਹਾਂ ਕੱਢਦਾ ਹੈ ਆਤੰਕ ਅਤੇ ਜਾਨ ਤੋਂ ਮਾਰਨ ਦੀਆਂ ਗੱਲਾਂ ਕਰਦਾ ਹੈ।
ਤੋਤੇ ਵਾਲੇ ਨੇ ਕਿਹਾ ਕਿ ਮਾਲਕ! ਇਹ ਤੋਤੇ ਦਾ ਦੋਸ਼ ਨਹੀਂ ਹੈ ਤੁਸੀਂ ਜੋ ਦੋ ਤੋਤੇ ਖਰੀਦੇ ਹਨ ਇਨ੍ਹਾਂ ਦੋਵਾਂ ’ਚ ਫਰਕ ਦਾ ਕਾਰਨ ਇਨ੍ਹਾਂ ਦਾ ਪਾਲਣ ਪੋਸ਼ਣ ਅਤੇ ਸਿੱਖਿਆਂ ਵੱਖ-ਵੱਖ ਥਾਵਾਂ ’ਤੇ ਹੋਈ ਹੈ ਇੱਕ ਤੋਤਾ ਸੰਤ ਦੇ ਆਸ਼ਰਮ ’ਚ ਪਲਿਆ ਹੈ ਅਤੇ ਦੂਜਾ ਇੱਕ ਡਾਕੂ ਕੋਲ ਡਾਕੂ ਕੋਲ ਇਸਨੇ ਸ਼ਰਾਬ ਅਤੇ ਲੁੱਟਮਾਰ ਦੀਆਂ ਬੁਰੀਆਂ ਗੱਲਾਂ ਸੁਣੀਆਂ ਅਤੇ ਸਿੱਖੀਆਂ ਹਨ ਦੂਜੇ ਤੋਤੇ ਨੇ ਸੰਤ ਦੇ ਪ੍ਰਵਚਨਾਂ ਰਾਹੀਂ ਚੰਗੀ ਸਿੱਖਿਆਂ ਪ੍ਰਾਪਤ ਕੀਤੀ ਹੈ ਇਹ ਤਾਂ ਚੰਗੀ-ਬੁਰੀ ਸੰਗਤੀ ਦਾ ਪ੍ਰਭਾਵ ਹੈ ਜੈਸਾ ਸੰਗ ਵੈਸਾ ਰੰਗ ਠੀਕ ਕਹਿੰਦੇ ਹੋ ਤੁਸੀਂ ਕਹਿ ਕੇ ਸੇਠ ਨੇ ਤੋਤੇ ਨੂੰ ਪਿੰਜਰੇ ਤੋਂ ਮੁਕਤ ਕਰ ਦਿੱਤਾ ਉਹ ਆਕਾਸ਼ ’ਚ ਉੱਡ ਗਿਆ ਇਹ ਸੱਚ ਹੈ ਕਿ ਚੰਗੀ-ਬੁਰੀ ਸੰਗਤੀ ਦਾ ਪ੍ਰਭਾਵ ਤਾਂ ਪੈਂਦਾ ਹੀ ਹੈ।