ਬੱਚੇ ਦੀ ਨਹੁੰ ਚਬਾਉਣ ਦੀ ਆਦਤ ਛੁਡਾਓ
ਬੱਚੇ, ਨੌਜਵਾਨ ਜਾਂ ਬਜ਼ੁਰਗ ਕਿਸੇ ਵੀ ਵਰਗ ਦੇ ਲੋਕਾਂ ’ਚ ਨਹੁੰ ਚਬਾਉਣ ਦੀ ਆਦਤ ਹੋ ਸਕਦੀ ਹੈ ਕਈ ਵਾਰ ਲੋਕ ਇਕਾਗਰਤਾ ਵਧਾਉਣ ਲਈ ਜਾਂ ਫਿਰ ਚਿੰਤਾ ਅਤੇ ਤਣਾਅ ਨੂੰ ਦੂਰ ਕਰਨ ਲਈ ਨਹੁੰ ਚਬਾਉਣ ਲੱਗਦੇ ਹਨ ਇਹ ਆਦਤ ਬਚਪਨ ਤੋਂ ਹੀ ਬੱਚਿਆਂ ਅੰਦਰ ਆ ਜਾਂਦੀ ਹੈ ਬੱਚਿਆਂ ਦਾ ਨਹੁੰ ਚਬਾਉਣਾ ਤੁਹਾਨੂੰ ਬੇਸ਼ੱਕ ਹੀ ਹਾਨੀਕਾਰਕ ਨਾ ਲੱਗਦਾ ਹੋਵੇ,
ਪਰ ਇਹ ਆਦਤ ਆਸ-ਪਾਸ ਦੇ ਟਿਸ਼ੂ ਤੇ ਮਸੂੜਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਐਨਾ ਹੀ ਨਹੀਂ ਤੁਹਾਡੇ ਬੱਚੇ ਨੂੰ ਦਰਦ ਦਾ ਅਨੁਭਵ ਵੀ ਹੋ ਸਕਦਾ ਹੈ ਅਤੇ ਨਹੁੰ ਟੇਢੇ-ਮੇਢੇ ਹੋ ਸਕਦੇ ਹਨ, ਜਿਸ ਨਾਲ ਫੰਗਲ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ ਜੇਕਰ ਤੁਸੀਂ ਘੱਟ ਉਮਰ ’ਚ ਹੀ ਆਪਣੇ ਬੱਚਿਆਂ ਦੀ ਨਹੁੰ ਚਬਾਉਣ ਦੀ ਆਦਤ ਨਹੀਂ ਛੁਡਾ ਸਕੇ, ਤਾਂ ਇਹ ਆਦਤ ਵਧਦੀ ਉਮਰ ਦੇ ਨਾਲ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ
ਨਹੁੰ ਚਬਾਉਣ ਦੀ ਆਦਤ ਮਾੜੀ ਹੁੰਦੀ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਫਿਰੇ ਉਂਗਲਾਂ ’ਚ ਫੰਗਲ ਇੰਫੈਕਸ਼ਨ ਵੀ ਹੋ ਸਕਦਾ ਹੈ ਬੱਚਿਆਂ ’ਚ ਨਹੁੰ ਚਬਾਉਣ ਦੀ ਆਦਤ ਬਚਪਨ ’ਚ ਹੀ ਪੈ ਜਾਂਦੀ ਹੈ ਅਜਿਹੇ ’ਚ ਮਾਤਾ-ਪਿਤਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਨਹੁੰ ਨਾ ਚਬਾਉਣ
ਨਹੁੰ ਚਬਾਉਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਤੁਹਾਡੇ ਬੱਚੇ ਨੂੰ ਜਕੜ ਸਕਦੀਆਂ ਹਨ ਨਹੁੰਆਂ ਦੇ ਹੇਠਾਂ ਜੰਮੀ ਗੰਦਗੀ ਮੂੰਹ ’ਚੋਂ ਹੁੰਦੇ ਹੋਏ ਪੇਟ ਤੱਕ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਸੰਕਰਮਣਾਂ ਨੂੰ ਜਨਮ ਦਿੰਦੀ ਹੈ ਜਦੋਂ ਨਹੁੰ ਚਬਾਉਣ ਦੀ ਆਦਤ ਨੂੰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਡਾਕਟਰ ਕਈ ਤਰ੍ਹਾਂ ਦੇ ਉਪਾਵਾਂ ਦੀ ਸਲਾਹ ਦਿੰਦੇ ਹਨ, ਜਿਨ੍ਹਾਂ ਨਾਲ ਇਸ ਆਦਤ ਦੇ ਨਾਲ-ਨਾਲ ਬਿਮਾਰੀਆਂ ਦਾ ਖਤਰਾ ਵੀ ਘੱਟ ਕੀਤਾ ਜਾ ਸਕਦਾ ਹੈ
Also Read :-
- ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਦੀ ਕੇਅਰ ਸਭ ਤੋਂ ਜ਼ਰੂਰੀ
- ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਯੋਜਨਾ
- ਨਵਜਾਤ ਬੱਚੇ ਦੀ ਸੰਭਾਲ ਅਤੇ ਸਾਵਧਾਨੀਆਂ
ਆਓ! ਜਾਣਦੇ ਹਾਂ ਕਿ ਬੱਚਿਆਂ ਦੀ ਨਹੁੰ ਚਬਾਉਣ ਦੀ ਆਦਤ ਨੂੰ ਘੱਟ ਉਮਰ ’ਚ ਹੀ ਕਿਵੇਂ ਰੋਕਿਆ ਜਾ ਸਕਦਾ ਹੈ
ਕਿਉਂ ਨਹੁੰ ਚਬਾਉਂਦੇ ਹਨ ਬੱਚੇ:
ਬੱਚੇ ਬੋਰ ਹੁੰਦੇ ਹਨ ਤਾਂ ਚਬਾਉਂਦੇ ਹਨ ਨਹੁੰ:
ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਡਾ ਬੱਚਾ ਬੋਰ ਜਾਂ ਅੱਕ ਰਿਹਾ ਹੋਵੇ ਤਾਂ ਉਹ ਨਹੁੰ ਚਬਾਉਣਾ ਸ਼ੁਰੂ ਕਰ ਦਿੰਦਾ ਹੈ ਹੌਲੀ-ਹੌਲੀ ਬੱਚੇ ਇਸ ਨੂੰ ਰੈਗੂਲਰ ਤੌਰ ’ਤੇ ਕਰਨ ਲੱਗਦੇ ਹਨ ਅਤੇ ਫਿਰ ਇਹ ਆਦਤ ’ਚ ਤਬਦੀਲ ਹੋ ਜਾਂਦੀ ਹੈ ਇਸ ਸਮੇਂ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਅਜਿਹਾ ਕਰਨ ਤੋਂ ਰੋਕਣ ਅਤੇ ਧਿਆਨ ਦੇਣ ਕਿ ਉਹ ਬੋਰ ਨਾ ਹੋ ਰਿਹਾ ਹੋਵੇ
ਤਣਾਅ ਤੋਂ ਰਾਹਤ ਪਾਉਣ ਲਈ:
ਨਹੁੰ ਚਬਾਉਣਾ ਕਿਸੇ ਤਰ੍ਹਾਂ ਦੇ ਤਣਾਅ ਦਾ ਕਾਰਨ ਵੀ ਹੋ ਸਕਦਾ ਹੈ ਜਦੋਂ ਮਾਤਾ-ਪਿਤਾ ਆਪਣੇ ਬੱਚੇ ਦੇ ਕਿਸੇ ਕੰਮ ਨੂੰ ਕਰਨ ਜਾਂ ਕੋਈ ਚੀਜ਼ ਦਿਵਾਉਣ ਤੋਂ ਮਨ੍ਹਾ ਕਰ ਦਿੰਦੇ ਹਨ ਤਾਂ ਉਹ ਤਣਾਅ ’ਚ ਆ ਸਕਦਾ ਹੈ ਅਤੇ ਫਿਰ ਨਹੁੰ ਚਬਾਉਣ ਲੱਗਦਾ ਹੈ
ਸੌਣ ਲਈ ਨਹੁੰ ਚਬਾਉਂਦੇ ਹਨ ਬੱਚੇ:
ਕਈ ਬੱਚੇ ਸੌਣ ਲਈ ਆਪਣਾ ਅੰਗੂਠਾ ਚੂਸਣ ਦੀ ਜਗ੍ਹਾ ਆਪਣੇ ਨਹੁੰਆਂ ਨੂੰ ਕੱਟਣ ਲੱਗਦੇ ਹਨ ਇਸ ਸਮੇਂ ਮਾਤਾ-ਪਿਤਾ ਨੂੰ ਆਪਣੇ ਬੱਚੇ ਨੂੰ ਨਹੁੰ ਚਬਾਉਣ ਤੋਂ ਰੋਕਣਾ ਚਾਹੀਦਾ ਹੈ
ਬੱਚਿਆਂ ਨੂੰ ਨਹੁੰ ਚਬਾਉਣ ਤੋਂ ਰੋਕਣ ਲਈ ਅਪਣਾਓ ਇਹ 7 ਤਰੀਕੇ:
ਬੱਚਿਆਂ ਨੂੰ ਇਸ ਬੁਰੀ ਆਦਤ ਤੋਂ ਜਾਣੂ ਕਰਵਾਓ:
ਜੇਕਰ ਤੁਹਾਡਾ ਬੱਚਾ 5-6 ਸਾਲ ਦਾ ਹੈ ਅਤੇ ਉਸ ਨੂੰ ਨਹੁੰ ਚਬਾਉਣ ਦੀ ਆਦਤ ਹੈ ਤਾਂ ਉਸ ਨੂੰ ਆਰਾਮ ਨਾਲ ਸਮਝਾਓ ਕਿ ਅਜਿਹਾ ਨਾ ਕਰੋ ਇਹ ਇੱਕ ਬੁਰੀ ਆਦਤ ਹੈ
ਬੱਚਿਆਂ ਦੇ ਨਹੁੰ ਛੋਟੇ ਰੱਖੋ:
ਤੁਹਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਬੱਚਿਆਂ ਦੇ ਨਹੁੰ ਜ਼ਿਆਦਾ ਵੱਡੇ ਨਾ ਹੋਣ ਜੇਕਰ ਤੁਹਾਡਾ ਬੱਚਾ ਨਹੁੰ ਖਾਂਦਾ ਹੈ ਤਾਂ ਉਨ੍ਹਾਂ ਦੇ ਨਹੁੰਆਂ ਨੂੰ ਤੁਸੀਂ ਕੱਟ ਦਿਓ ਜਾਂ ਟਰਿੱਮ ਕਰ ਦਿਓ ਹਮੇਸ਼ਾ ਧਿਆਨ ਰੱਖੋ ਕਿ ਤੁਹਾਡੇ ਬੱਚਿਆਂ ਦੇ ਨਹੁੰ ਛੋਟੇ ਹੋਣ, ਜਿਸ ਨਾਲ ਨਹੁੰਆਂ ਦੇ ਹੇਠਾਂ ਬੈਕਟੀਰੀਆ ਅਤੇ ਗੰਦਗੀ ਨਾ ਜੰਮੇ ਅਤੇ ਤੁਹਾਡੇ ਬੱਚੇ ਸਿਹਤਮੰਦ ਰਹਿਣ
ਬੱਚੇ ਦੇ ਤਣਾਅ ਨੂੰ ਸ਼ਾਂਤ ਕਰਵਾਓ:
ਜੇਕਰ ਤੁਹਾਡਾ ਬੱਚਾ ਤਣਾਅ ਕਾਰਨ ਜ਼ਿਆਦਾ ਨਹੁੰ ਚਬਾਉਂਦਾ ਹੈ ਤਾਂ ਉਸ ਨੂੰ ਤਣਾਅ ਮੁਕਤ ਕਰਵਾਓ ਅਜਿਹੇ ਬੱਚੇ ਨੂੰ ਇੱਕ ਰਬੜ ਦੀ ਗੇਂਦ ਜਾਂ ਮੁਲਾਇਮ ਕੱਪੜੇ ਦਾ ਇੱਕ ਟੁਕੜਾ ਦਿਓ ਤਾਂ ਕਿ ਉਸ ਦਾ ਧਿਆਨ ਨਹੁੰਆਂ ਤੋਂ ਹਟ ਕੇ ਉਸ ਚੀਜ਼ ’ਤੇ ਚਲਾ ਜਾਵੇ ਇਸ ਤੋਂ ਇਲਾਵਾ ਆਪਣੇ ਬੱਚੇ ਨਾਲ ਗੱਲ ਕਰੋ ਅਤੇ ਤਣਾਅ ਦੇ ਸਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰੋ
ਕੁਝ ਹੋਰ ਬਦਲ ਲੱਭੋ:
ਜਦੋਂ ਕਦੇ ਤੁਸੀਂ ਆਪਣੇ ਬੱਚੇ ਨੂੰ ਨਹੁੰ ਖਾਂਦੇ ਹੋਏ ਦੇਖੋ, ਤਾਂ ਤੁਸੀਂ ਉਸ ਨੂੰ ਕੋਈ ਕੰਮ ਦਿਓ ਤੁਸੀਂ ਬੱਚੇ ਨੂੰ ਕਿਸੇ ਵੀ ਇੰਡੋਰ ਜਾਂ ਆਊਟਡੋਰ ਗਤੀਵਿਧੀ ’ਚ ਸ਼ਾਮਲ ਹੋਣ ’ਚ ਵੀ ਮੱਦਦ ਕਰ ਸਕਦੇ ਹੋ ਤਾਂ ਕਿ ਉਸ ਦੇ ਹੱਥ ਹੋਰ ਕਿਸੇ ਚੰਗੇ ਕੰਮ ’ਚ ਰੁੱਝ ਜਾਣ
ਆਪਣੇ ਬੱਚੇ ਨੂੰ ਇਨਾਮ ਦਿਓ:
ਤੁਸੀਂ ਆਪਣੇ ਬੱਚਿਆਂ ਨੂੰ ਨਹੁੰ ਨਾ ਚਬਾਉਣ ਲਈ ਇਨਾਮ ਵੀ ਦੇ ਸਕਦੇ ਹੋ ਇਹ ਉਨ੍ਹਾਂ ਨੂੰ ਉਸ ਬੁਰੀ ਆਦਤ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ’ਚ ਸਹਾਇਤਾ ਕਰਦਾ ਹੈ
ਬੱਚਿਆਂ ਦਾ ਧਿਆਨ ਭਟਕਾਓ:
ਜਦੋਂ ਕਦੇ ਤੁਹਾਡਾ ਬੱਚਾ ਨਹੁੰ ਚਬਾ ਰਿਹਾ ਹੋਵੇ ਤਾਂ ਉਸ ਦਾ ਧਿਆਨ ਹਟਾਉਣ ਲਈ ਰੰਗ ਭਰਨ, ਖੇਡਣ-ਕੁੱਦਣ ਜਾਂ ਨੱਚਣ ਨੂੰ ਕਹੋ ਬੱਚੇ ਨੂੰ ਇੱਕ ਨਵੀਂ ਗਤੀਵਿਧੀ ਕਰਨ ਜਾਂ ਇੱਕ ਨਵਾਂ ਕੌਸ਼ਲ ਸਿੱਖਣ ਲਈ ਉਤਸ਼ਾਹਿਤ ਕਰੋ
ਸਕੂਲ ਟੀਚਰ ਨੂੰ ਦੱਸੋ:
ਜੇਕਰ ਤੁਹਾਨੂੰ ਕੁਝ ਨਹੀਂ ਸੁੱਝ ਰਿਹਾ ਹੈ ਤਾਂ ਤੁਸੀਂ ਆਪਣੇ ਬੱਚੇ ਦੀ ਇਸ ਆਦਤ ਬਾਰੇ ਸਕੂਲ ਟੀਚਰ ਨੂੰ ਦੱਸੋ ਕਿ ਉਹ ਘਰ ’ਚ ਕੀ ਕਰਦਾ ਹੈ ਬੱਚਿਆਂ ’ਚ ਟੀਚਰਾਂ ਦਾ ਖੌਫ਼ ਜ਼ਿਆਦਾ ਹੁੰਦਾ ਹੈ ਟੀਚਰਾਂ ਦੀ ਗੱਲ ਵੀ ਬੱਚੇ ਜ਼ਿਆਦਾ ਮੰਨਦੇ ਹਨ