ਨਕਾਰਾਤਮਕ ਵਿਚਾਰਾਂ ਤੋਂ ਪਾਓ ਛੁਟਕਾਰਾ ਹਮੇਸ਼ਾ ਪਾਜੀਟਿਵ ਰਹੋ
ਜਦੋਂ ਤੁਸੀਂ ਬੁਨਿਆਦੀ ਰੂਪ ਤੋਂ ਖੁਸ਼ ਹੁੰਦੇ ਹੋ, ਜਦੋਂ ਤੁਹਾਨੂੰ ਖੁਸ਼ ਰਹਿਣ ਲਈ ਕੁਝ ਕਰਨਾ ਨਹੀਂ ਪੈਂਦਾ, ਤਾਂ ਤੁਹਾਡੇ ਜੀਵਨ ਦੇ ਹਰ ਆਯਾਮ ’ਚ ਬਦਲਾਅ ਆ ਜਾਏਗਾ ਤੁਹਾਡੇ ਅਨੁਭਵਾਂ ’ਚ ਹੋਰ ਖੁਦ ਨੂੰ ਜ਼ਾਹਿਰ ਕਰਨ ਦੇ ਤਰੀਕਿਆਂ ’ਚ ਬਦਲਾਅ ਆ ਜਾਏਗਾ ਤੁਹਾਨੂੰ ਪੂਰੀ ਦੁਨੀਆਂ ਬਦਲੀ ਹੋਈ ਲੱਗੇਗੀ ਹੁਣ ਕੋਈ ਸਵੈਸਵਾਰਥ ਨਹੀਂ ਹੋਵੇਗਾ
ਕਿਉਂਕਿ ਚਾਹੇ ਤੁਸੀਂ ਕੁਝ ਕਰੋ ਜਾਂ ਨਾ ਕਰੋ, ਚਾਹੇ ਤੁਹਾਨੂੰ ਕੁਝ ਮਿਲੇ ਜਾਂ ਨਾ ਮਿਲੇ, ਚਾਹੇ ਕੁਝ ਹੋਵੇ ਜਾਂ ਨਾ ਹੋਵੇ, ਤੁਸੀਂ ਸੁਭਾਅ ਤੋਂ ਹੀ ਖੁਸ਼ ਰਹੋਂਗੇ ਜਦੋਂ ਤੁਸੀਂ ਆਪਣੇ ਸੁਭਾਅ ਤੋਂ ਹੀ ਖੁਸ਼ ਹੁੰਦੇ ਹੋ, ਤਾਂ ਤੁਸੀਂ ਜੋ ਵੀ ਕਰੋਂਗੇ, ਉਹ ਬਿਲਕੁਲ ਅਲੱਗ ਪੱਧਰ ’ਤੇ ਹੋਵੇਗਾ
Also Read :-
- ਪਾਜ਼ੀਟਿਵ ਰਹੋ, ਤਨਾਅ ਤੋਂ ਬਚੋ
- ਬਿਮਾਰ ਹੋਣ ’ਤੇ ਪਤੀ-ਪਤਨੀ ਇੱਕ ਦੂਸਰੇ ਦਾ ਦੇਣ ਸਾਥ
- ਮਹਾਂਮਾਰੀ ਦੇ ਦੌਰ ’ਚ ਰੋਜ਼ ਕਰੋ ਮੈਡੀਟੇਸ਼ਨ, ਮਿਲੇਗੀ ਖੁਸ਼ੀ
- ਆੱਕਸੀਮੀਟਰ ਘਰੇ ਹੀ ਚੈੱਕ ਕਰੋ ਆੱਕਸੀਜਨ ਲੇਵਲ, ਜਾਣੋ ਵਰਤਣ ਦੇ ਤਰੀਕੇ
Table of Contents
ਜੀਵਨ ’ਚ ਖੁਸ਼ੀਆਂ ਨੂੰ ਸੱਦਾ ਦੇਣ ਲਈ ਇਨ੍ਹਾਂ ਗੱਲਾਂ ’ਤੇ ਕਰੋ ਅਮਲ:
ਪਾੱਜ਼ੀਵਿਟ ਥਿੰਕਿੰਗ ਰੱਖੋ:
ਸਕਾਰਾਤਮਕ ਸੋਚ ਨਾ ਸਿਰਫ਼ ਬਿਮਾਰੀਆਂ ਨੂੰ ਦੂਰ ਰੱਖਦੀ ਹੈ ਸਗੋਂ ਇਸ ਨਾਲ ਕਾਰਜ ਸਮਰੱਥਾ ’ਚ ਵੀ ਵਾਧਾ ਹੁੰਦਾ ਹੈ ਵਿਅਕਤੀ ਸਭ ਤੋਂ ਜ਼ਿਆਦਾ ਦੁਖੀ ਆਪਣੇ ਕੈਰੀਅਰ ਨੂੰ ਲੈ ਕੇ ਰਹਿੰਦਾ ਹੈ ਉਸ ਦੇ ਮਨ ’ਚ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਕਿਤੇ ਮੈਂ ਆਪਣੀ ਖਰਾਬ ਪਰਫਾੱਰਮੈਂਸ ਦੀ ਵਜ੍ਹਾ ਨਾਲ ਆਪਣੀ ਨੌਕਰੀ ਨਾ ਗੁਆ ਦੇਵਾਂ ਜਾਂ ਫਿਰ ਪਤਾ ਨਹੀਂ ਮੇਰੀ ਪ੍ਰਮੋਸ਼ਨ ਹੋਵੇਗੀ ਜਾਂ ਨਹੀਂ ਇਸ ਤਰ੍ਹਾਂ ਦੀ ਸੋਚ ਉਸ ਦੀ ਵਰਕ ਐਫੀਸਿਐਂਸੀ ਨੂੰ ਘੱਟ ਕਰਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਪਣੇ ਕੰਮ ’ਚ ਸਫਲਤਾ ਮਿਲੇ ਅਤੇ ਨੌਕਰੀ ’ਚ ਤੁਹਾਨੂੰ ਪ੍ਰਮੋਸ਼ਨ ਮਿਲੇ, ਤਾਂ ਇਸ ਦੇ ਲਈ ਇਹ ਜ਼ਰੂਰੀ ਹੈ
ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਅਤੇ ਆਪਣੀ ਸੋਚ ਨੂੰ ਸਕਾਰਾਤਮਕ ਰੱਖ ਕੇ ਸਿਰਫ਼ ਆਪਣੇ ਕੰਮ ’ਤੇ ਫੋਕਸ ਕਰੋ, ਯਕੀਨਨ ਤੁਹਾਨੂੰ ਸਫਲਤਾ ਮਿਲੇਗੀ ਜ਼ਿੰਦਗੀ ’ਚ ਕੁਝ ਵੀ ਪਾਉਣ ਲਈ ਕਿਸੇ ਕਿਸਮ ਦੀਆਂ ਫਾਲਤੂ ਦੀਆਂ ਗੱਲਾਂ ਪਾਲਣ ਦੀ ਬਜਾਇ ਸਿਰਫ਼ ਆਪਣੀ ਸੋਚ ਨੂੰ ਸਕਾਰਾਤਮਕ ਰੱਖਣ ਦੀ ਜ਼ਰੂਰਤ ਹੈ ਇੱਕ ਵਾਰ ਚੰਗਾ ਸੋਚ ਕੇ ਅਤੇ ਬੁਰਾਈ ’ਚ ਚੰਗਿਆਈ ਖੋਜਣ ਦੀ ਕੋਸ਼ਿਸ਼ ਕਰਕੇ ਦੇਖੋ ਯਕੀਨਨ ਤੁਹਾਡੇ ਜੀਵਨ ’ਚ ਖੁਸ਼ੀਆਂ ਦੀ ਬਰਸਾਤ ਹੋਵੇਗੀ ਅਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ
ਨਕਾਰਾਤਮਕ ਸੋਚ ਨੂੰ ਕੱਢ ਸੁੱਟੋ
ਜੇਕਰ ਆਪਣੇ ਆਸ-ਪਾਸ ਨਜ਼ਰ ਮਾਰੀਏ, ਤਾਂ ਤੁਹਾਨੂੰ ਅਜਿਹੇ ਬਹੁਤ ਸਾਰੇ ਲੋਕ ਦੇਖਣ ਨੂੰ ਮਿਲ ਜਾਣਗੇ, ਜੋ ਆਪਣੇ ਆਸ-ਪਾਸ ਨਕਾਰਾਤਮਕ ਸੋਚ ਦਾ ਜਾਲ ਜਿਹਾ ਬਣਾ ਕੇ ਰੱਖਦੇ ਹਨ ਹਰ ਤਰ੍ਹਾਂ ਦੀ ਸੁੱਖ-ਸੁਵਿਧਾ ਮੌਜ਼ੂਦ ਰਹਿਣ ਦੇ ਬਾਵਜ਼ੂਦ ਉਨ੍ਹਾਂ ਦੇ ਚਿਹਰੇ ’ਤੇ ਮਾਯੂਸੀ ਜਿਹੀ ਨਜ਼ਰ ਆਉਂਦੀ ਹੈ, ਇਸ ਦਾ ਕਾਰਨ ਉਨ੍ਹਾਂ ਦੀ ਸੋਚ ’ਚ ਨਕਾਰਾਤਮਕ ਭਾਵਾਂ ਦੀ ਪ੍ਰਧਾਨਤਾ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਉਹ ਚੰਗੀਆਂ ਗੱਲਾਂ ’ਤੇ ਵੀ ਖੁਸ਼ ਨਹੀਂ ਹੋ ਪਾਉਂਦੇ ਹਨ ਜੇਕਰ ਤੁਸੀਂ ਜੀਵਨ ’ਚ ਖੁਸ਼ ਰਹਿਣਾ ਚਾਹੁੰਦੇ ਹੋ,
ਤਾਂ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਆਸ-ਪਾਸ ਅਜਿਹੇ ਲੋਕਾਂ ਦਾ ਜਮਾਵੜਾ ਹੈ, ਤਾਂ ਉਨ੍ਹਾਂ ਤੋਂ ਉੱਚਿਤ ਦੂਰੀ ਬਣਾਓ ਉਸ ਤੋਂ ਬਾਅਦ ਆਪਣੇ ਅੰਦਰ ਦੇ ਨੈਗੇਟਿਵ ਥੌਟ ਨੂੰ ਕੱਢ ਕੇ ਬਾਹਰ ਕਰੋ ਆਪਣੇ ਮਨ ਦੇ ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਆਪਣੀ ਨਕਾਰਾਤਮਕ ਸੋਚ ਨੂੰ ਇੱਕ ਸਾਦੇ ਕਾਗਜ਼ ’ਤੇ ਲਿਖ ਕੇ ਉਸ ਨੂੰ ਪਾੜ ਦੇਣਾ ਹੈ ਇਸ ਨਾਲ ਤੁਹਾਡੇ ਨਕਾਰਾਤਮਕ ਭਾਵ ਖ਼ਤਮ ਹੋ ਜਾਂਦੇ ਹਨ
ਖੂਬ ਐਕਸਰਸਾਈਜ਼ ਕਰੋ
ਜੀਵਨ ’ਚ ਖੁਸ਼ ਰਹਿਣ ਲਈ ਸਿਹਤਮੰਦ ਰਹਿਣਾ ਬੇਹੱਦ ਜ਼ਰੂਰੀ ਹੈ ਇਸ ਸਬੰਧ ’ਚ ਯੂਨੀਵਰਸਿਟੀ ਆੱਫ ਟੋਰੰਟੋ ਨੇ 25 ਤੋਂ ਜ਼ਿਆਦਾ ਵਾਰ ਰਿਸਰਚ ਕੀਤਾ ਹੈ ਉਸ ਵੱਲੋਂ ਕੀਤੇ ਗਏ ਸੋਧਾਂ ’ਚ ਇਹ ਸਿੱਧ ਹੋ ਚੁੱਕਿਆ ਹੈ ਕਿ ਐਕਸਰਸਾਈਜ਼ ਕਰਨ ਨਾਲ ਮੂੂਢ ਠੀਕ ਹੁੰਦਾ ਹੈ ਇਸ ਨਾਲ ਨਾ ਸਿਰਫ਼ ਤੁਹਾਡਾ ਤਨਾਅ ਖ਼ਤਮ ਹੁੰਦਾ ਹੈ ਸਗੋਂ ਲਗਾਤਾਰ ਕਸਰਤ ਨਾਲ ਤੁਸੀਂ ਡਿਪ੍ਰੈਸ਼ਨ ਤੋਂ ਵੀ ਦੂਰ ਰਹਿੰਦੇ ਹੋ ਜਦੋਂ ਤੁਸੀਂ ਆਪਣੇ ਨੇੜੇ ਦੇ ਪਾਰਕ ਦੇ 2-4 ਚੱਕਰ ਲਗਾ ਕੇ ਆਉਂਦੇ ਹੋ, ਤਾਂ ਅੰਦਰ ਤੋਂ ਖੁਸ਼ੀ ਮਹਿਸੂਸ ਹੁੰਦੀ ਹੈ
ਇਸ ਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ, ਤਾਂ ਫਿਰ ਤੁਹਾਡੀ ਮੁਲਾਕਾਤ ਬਾਹਰ ਸਾਰੇ ਨਵੇਂ ਲੋਕਾਂ ਨਾਲ ਹੁੰਦੀ ਹੈ ਪਾਰਕ ’ਚ ਜਾਂਦੇ ਹੋ, ਤਾਂ ਉੱਥੇ ਖੇਡਦੇ ਬੱਚਿਆਂ ਨੂੰ ਦੇਖ ਕੇ ਤੁਸੀਂ ਆਪਣਾ ਸਾਰਾ ਤਨਾਅ ਭੁੱਲ ਜਾਂਦੇ ਹੋ ਤੁਹਾਨੂੰ ਆਪਣੇ ਬਚਪਨ ਦੇ ਦਿਨ ਯਾਦ ਆਉਣ ਲੱਗਦੇ ਹਨ, ਜੋ ਯਕੀਨਨ ਖੁਸ਼ ਕਰਨ ਵਾਲੇ ਹੁੰਦੇ ਹਨ
ਗਹਿਰੀ ਨੀਂਦ
ਸਮੇਂ-ਸਮੇਂ ’ਤੇ ਹੋਏ ਵੱਖ-ਵੱਖ ਸਰਵੇਖਣਾ ’ਚ ਇਹ ਸਿੱਧ ਹੋਇਆ ਹੈ ਕਿ ਗਹਿਰੀ ਨੀਂਦ ਨਾ ਸਿਰਫ਼ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਸਗੋਂ ਇਸ ਨਾਲ ਤੁਹਾਡੀ ਅੰਦਰ ਦੀ ਨਕਾਰਾਤਮਕਤਾ ਵੀ ਖ਼ਤਮ ਹੁੰਦੀ ਹੈ ਜਦੋਂ ਤੁਸੀਂ ਸੌਂ ਕੇ ਉੱਠਦੇ ਹੋ, ਤਾਂ ਤੁਸੀਂ ਪੂਰੀ ਤਰ੍ਹਾਂ ਤਰੋਤਾਜ਼ਾ ਹੁੰਦੇ ਹੋ ਉਸ ਸਮੇਂ ਤੁਹਾਡੇ ਅੰਦਰ ਆਪਣੇ ਕੰਮ ਨੂੰ ਬਿਹਤਰ ਤਰੀਕੇ ਨਾਲ ਕਰਨ ਦੀ ਇੱਛਾ ਜਾਗ੍ਰਿਤ ਹੁੰਦੀ ਹੈ ਜੋਕਿ ਤੁਹਾਨੂੰ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰਨ ਦੀ ਐਨਰਜੀ ਦਿੰਦੀ ਹੈ ਜਦੋਂ ਤੁਸੀਂ ਕਿਸੇ ਕੰਮ ਨੂੰ ਬਿਹਤਰ ਤਰੀਕੇ ਨਾਲ ਅੰਜ਼ਾਮ ਦਿੰਦੇ ਹੋ, ਤਾਂ ਤੁਹਾਡੇ ਅੰਦਰ ਖੁਦ ਹੀ ਅਦਭੁੱਤ ਖੁਸ਼ੀ ਦਾ ਸੰਚਾਰ ਹੁੰਦਾ ਹੈ ਅਖੀਰ ਗਹਿਰੀ ਨੀਂਦ ਲਓ, ਕਿਉਂਕਿ ਗਹਿਰੀ ਨੀਂਦ ਨਾਲ ਤੁਹਾਡੇ ਅੰਦਰ ਦੀ ਸਾਰੀ ਨੈਗੇਟੀਵਿਟੀ ਖ਼ਤਮ ਹੋ ਜਾਂਦੀ ਹੈ
ਚੰਗੀਆਂ ਯਾਦਾਂ ਨੂੰ ਸਿਰਜੋ
ਹਮੇਸ਼ਾ ਖੁਸ਼ ਰਹਿਣ ਲਈ ਆਪਣੀਆਂ ਵਧੀਆ ਯਾਦਾਂ ਨੂੰ ਆਪਣੇ ਜ਼ਹਿਨ ’ਚ ਰੱਖੋ ਜੇਕਰ ਤੁਹਾਡੇ ਨਾਲ ਕੁਝ ਬੁਰਾ ਹੋਇਆ ਹੈ, ਤਾਂ ਉਸ ਨੂੰ ਭੁੱਲ ਕੇ ਚੰਗੀਆਂ ਗੱਲਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਇਸ ਸਬੰਧ ’ਚ ਕੌਰਨੇਲ ਯੂਨੀਵਰਸਿਟੀ ਦੇ ਮਨੋਵਿਗਿਆਨਕ ਥੌਮਸ ਗਿਲੋਵਿਚ ਨੇ ਇੱਕ ਸੋਧ ਕੀਤਾ ਸੀ, ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ਤੁਹਾਨੂੰ ਮਹਿੰਗੀਆਂ ਚੀਜ਼ਾਂ ਦੀ ਸ਼ਾੱਪਿੰਗ ਕਰਕੇ ਵੀ ਉਹ ਖੁਸ਼ੀ ਨਹੀਂ ਮਿਲੇਗੀ, ਜੋ ਤੁਸੀਂ ਵਧੀਆ ਲਮਿ੍ਹਆਂ ਨੂੰ ਯਾਦ ਕਰਕੇ ਅਤੇ ਉਨ੍ਹਾਂ ਲੋਕਾਂ ਦੇ ਨਾਲ ਸਮਾਂ ਬਿਤਾ ਕੇ ਮਿਲੇਗੀ,
ਜੋ ਤੁੁਹਾਡੇ ਦਿਲ ਦੇ ਕਰੀਬ ਹਨ ਅਤੇ ਜਿਨ੍ਹਾਂ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਵੰਡ ਸਕਦੇ ਹੋ ਸੱਚ ਤਾਂ ਇਹ ਹੈ ਕਿ ਵਧੀਆ ਯਾਦਾਂ ਤੋਂ ਮਿਲਣ ਵਾਲੀ ਖੁਸ਼ੀ ਦਾ ਕਦੇ ਅੰਤ ਨਹੀਂ ਹੁੰਦਾ ਹੈ ਖੁਦ ਨੂੰ ਤਰੋਤਾਜ਼ਾ ਰੱਖਣ ਲਈ ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਕੇ ਉਨ੍ਹਾਂ ਨਾਲ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਤਾਂ ਦੇਖੋ, ਤੁਹਾਨੂੰ ਅਸੀਮ ਆਨੰਦ ਦੀ ਪ੍ਰਾਪਤੀ ਹੋਵੇਗੀ
ਥੋੜ੍ਹੀ ਜਿਹੀ ਮੱਦਦ ਢੇਰ ਸਾਰੀਆਂ ਖੁਸ਼ੀਆਂ:
ਕਦੇ ਕਿਸੇ ਦੀ ਮੱਦਦ ਕਰਕੇ ਦੇਖੋ ਤੁਹਾਨੂੰ ਅਜਿਹੀ ਅਦਭੁੱਤ ਖੁਸ਼ੀ ਮਿਲੇਗੀ ਕਿ ਤੁਹਾਡਾ ਮਨ ਹਮੇਸ਼ਾ ਕਿਸੇ ਦੀ ਮੱਦਦ ਨੂੰ ਤਿਆਰ ਰਹੇਗਾ ਸੱਚ ਤਾਂ ਇਹ ਹੈ ਕਿ ਕਿਸੇ ਦੇ ਚਿਹਰੇ ’ਤੇ ਥੋੜ੍ਹੀ ਜਿਹੀ ਮੁਸਕਾਨ ਲਿਆਉਣ ’ਚ ਜੋ ਆਨੰਦ ਅਤੇ ਸਕੂਨ ਮਿਲਦਾ ਹੈ ਉਹ ਤੁਹਾਨੂੰ ਬੇਸ਼ੁਮਾਰ ਦੌਲਤ ਅਤੇ ਵੱਡਾ ਘਰ ਖਰੀਦਣ ’ਤੇ ਵੀ ਨਹੀਂ ਮਿਲੇਗਾ ਸਮੇਂ-ਸਮੇਂ ’ਤੇ ਕੀਤੇ ਗਏ ਵੱਖ-ਵੱਖ ਸਰਵੇਖਣਾ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਆਪਣੀ ਬਿਜ਼ੀ ਰੂਟੀਨ ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਕਿਸੇ ਦੀ ਮੱਦਦ ਕਰਨ ’ਤੇ ਅਪਾਰ ਖੁਸ਼ੀ ਦਾ ਅਹਿਸਾਸ ਹੈ
ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰੋ:
ਤੁਹਾਡੇ ਜੀਵਨ ’ਚ ਖੁਸ਼ੀਆਂ ਦਾ ਜਮਾਵੜਾ ਉਦੋਂ ਹੋ ਸਕਦਾ ਹੈ, ਜਦੋਂ ਤੁਸੀਂ ਆਪਣੇ ਕਾਰਜਖੇਤਰ ’ਚ ਸਫਲ ਹੋ ਅਤੇ ਸਮਾਜਿਕ ਰੂਪ ਨਾਲ ਐਕਵਿਟ ਹੋ ਆਪਣੇੇ ਕੰਮ ’ਚ ਸਫਲਤਾ ਪਾਉਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਬੇਕਾਰ ਦੇ ਬਕਵਾਸ ਦੀ ਬਜਾਇ ਆਪਣੇ ਕੰਮ ’ਤੇ ਧਿਆਨ ਦਿਓ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰਕੇ ਨਾ ਸਿਰਫ਼ ਤੁਸੀਂ ਆਪਣੀ ਨੌਕਰੀ ਅਤੇ ਵਪਾਰ ’ਚ ਸਫਲਤਾ ਦੀਆਂ ਉੱਚਾਈਆਂ ਤੱਕ ਪਹੁੰਚ ਸਕਦੇ ਹੋ, ਸਗੋਂ ਆਪਣੇ ਲਈ ਖੁਸ਼ੀਆਂ ਦੇ ਸੰਸਾਰ ਦੀ ਵੀ ਸੰਰਚਨਾ ਕਰ ਸਕਦੇ ਹੋ
ਖੁਦ ਨਾਲ ਕਰੋ ਪਿਆਰ:
ਆਮ ਤੌਰ ’ਤੇ ਤੁਸੀਂ ਆਪਣੇ ਬਾਰੇ, ਆਪਣੀਆਂ ਖੁਸ਼ੀਆਂ ਬਾਰੇ ਸੋਚਣ ਦੀ ਬਜਾਇ ਦੂਸਰਿਆਂ ਬਾਰੇ ਸੋਚ ਕੇ ਹੀ ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਬਰਬਾਦ ਕਰ ਦਿੰਦੇ ਹੋ ਖੁਸ਼ ਰਹਿਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਆਪਣੇ ਬਾਰੇ ਸੋਚੋ, ਖੁਦ ਨੂੰ ਪਿਆਰ ਕਰੋ ਇਹ ਠੀਕ ਹੈ ਕਿ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਨਾ ਜ਼ਰੂਰੀ ਹੁੰਦਾ ਹੈ, ਪਰ ਇਹ ਵੀ ਓਨਾ ਹੀ ਸੱਚ ਹੈ ਕਿ ਜਦੋਂ ਤੁਸੀਂ ਖੁਦ ਨੂੰ ਸੰਤੁਸ਼ਟ ਰੱਖੋਂਗੇ, ਉਦੋਂ ਆਪਣੇ ਜੀਵਨ ’ਚ ਖੁਸ਼ੀਆਂ ਪਾ ਸਕੋਂਗੇ ਆਪਣੇ ਲਈ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣਾ ਮਨਪਸੰਦ ਕੰਮ ਕਰੋ
ਬੀਤੀਆਂ ਗੱਲਾਂ ਨੂੰ ਭੁੱਲ ਜਾਓ:
ਆਮ ਤੌਰ ’ਤੇ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਆਪਣੇ ਜੀਵਨ ਦੀਆਂ ਬੁਰੀਆਂ ਗੱਲਾਂ ਨੂੰ ਆਸਾਨੀ ਨਾਲ ਭੁੱਲ ਨਹੀਂ ਪਾਉਂਦੇ ਹਨ ਇਹ ਸੱਚ ਹੈ ਕਿ ਤੁਹਾਡੇ ਨਾਲ ਬੁਰਾ ਕੀਤਾ ਹੈ, ਤਾਂ ਉਸ ਦੀ ਯਾਦ ਹਮੇਸ਼ਾ ਬਣੀ ਰਹਿੰਦੀ ਹੈ ਪਰ ਜੀਵਨ ’ਚ ਖੁਸ਼ ਰਹਿਣ ਦਾ ਮੂਲਮੰਤਰ ਹੈ ਕਿ ਤੁਸੀਂ ਬੀਤੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣ ਦੀ ਕਲਾ ਸਿੱਖੋ ਆਪਣੇ ਅੰਦਰ ਲੇਟ ਗੋ ਦੀ ਪ੍ਰਵਿਤੀ ਡਿਵੈਲਪ ਕਰੋ ਅਤੇ ਦੂਸਰਿਆਂ ਨੂੰ ਮੁਆਫ਼ ਕਰਕੇ ਜੀਵਨ ’ਚ ਅੱਗੇ ਵਧਣ ਦਾ ਯਤਨ ਕਰੋ ਤੁਹਾਡੇ ਅੰਦਰ ਜੋ ਹੋਇਆ ਉਸ ਨੂੰ ਭੁੱਲ ਜਾਣ ਦੀ ਭਾਵਨਾ ਆਏਗੀ, ਤਾਂ ਤੁਸੀਂ ਉਨ੍ਹਾਂ ਗੱਲਾਂ ਨੂੰ ਯਾਦ ਰੱਖੋਂਗੇ, ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ