ਤੇਜ਼ ਰਫਤਾਰ ਜ਼ਿੰਦਗੀ ’ਚ ਵੀ ਇਨਸਾਨ ਕਦੇ-ਕਦੇ ਬੋਰ ਮਹਿਸੂਸ ਕਰਦਾ ਹੈ ਉਸ ਸਮੇਂ ਅਜਿਹਾ ਲੱਗਦਾ ਹੈ ਕਿ ਅਜਿਹਾ ਕੀ ਕਰੀਏ ਜਿਸ ਨਾਲ ਜ਼ਿੰਦਗੀ ’ਚ ਫਿਰ ਤੋਂ ਖੁਸ਼ਹਾਲੀ ਆ ਜਾਵੇ ਅਤੇ ਕੰਮ ਕਰਨ ਦਾ ਜਾਂ ਜ਼ਿੰਦਗੀ ਜਿਉਣ ਦਾ ਮਜ਼ਾ ਹੋਰ ਵਧ ਜਾਵੇ ਆਓ!
Table of Contents
ਦੇਖੀਏ ਕਿ ਕੀ ਕਰੀਏ ਆਪਣੀ ਬੋਰੀਅਤ ਨੂੰ ਭਜਾਉਣ ਲਈ। | Boredom
ਛੁੱਟੀਆਂ ਲਓ:
ਜਿਸ ਕੰਮ ’ਚ ਤੁਸੀਂ ਕਾਫੀ ਸਮੇਂ ਤੋਂ ਵਿਅਸਤ ਹੋ, ਉਸ ਕੰਮ ਤੋਂ ਥੋੜ੍ਹੇ ਸਮੇਂ ਦੀ ਛੁੱਟੀ ਲਓ ਹੋ ਸਕੇ ਤਾਂ ਉਨ੍ਹਾਂ ਛੁੱਟੀਆਂ ਦੇ ਦਿਨਾਂ ’ਚ ਕਿਤੇ ਬਾਹਰ ਘੁੰਮਣ ਨਿੱਕਲ ਜਾਓ ਜੇਕਰ ਪਰਿਵਾਰ ਵਾਲੇ ਤੁਹਾਡੇ ਤੋਂ ਦੂਰ ਹਨ ਤਾਂ ਇਹ ਛੁੱਟੀ ਉਨ੍ਹਾਂ ਨਾਲ ਬਿਤਾਓ ਮਾਪਿਆਂ ਜਾਂ ਆਪਣੇ ਪਰਿਵਾਰ ਵਾਲਿਆਂ ਨਾਲ ਛੁੱਟੀਆਂ ਬਿਤਾਉਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਇਸ ਨਾਲ ਤੁਸੀਂ ਰਿਲੈਕਸ ਮਹਿਸੂਸ ਕਰੋਗੇ ਅਤੇ ਫਿਰ ਆਪਣੇ ਕੰਮ ਨੂੰ ਪੂਰੇ ਉਤਸ਼ਾਹ ਨਾਲ ਕਰਨ ’ਚ ਜੁਟ ਜਾਓਗੇ। (Boredom)
ਆਪਣੇ ਘਰ ਅਤੇ ਫ਼ਰਨੀਚਰ ਨੂੰ ਸਜਾਓ: | Boredom
ਲਗਾਤਾਰ ਕਈ ਦਿਨ ਕੰਮ ਕਰਦੇ-ਕਰਦੇ ਜੇਕਰ ਤੁਸੀਂ ਬੋਰ ਹੋ ਰਹੇ ਹੋ ਤਾਂ ਕਿਸੇ ਵੀ ਹਫਤੇ ਦੇ ਅਖੀਰਲੇ ਦਿਨ ਆਪਣੇ ਫ਼ਰਨੀਚਰ ਅਤੇ ਅਲਮਾਰੀ ਦੇ ਕੱਪੜਿਆਂ ਨੂੰ ਦੁਬਾਰਾ ਸਹੀ ਢੰਗ ਨਾਲ ਰੱਖੋ ਘਰ ਵੀ ਸੰਭਲ ਜਾਵੇਗਾ ਅਤੇ ਤੁਸੀਂ ਰੋਜ਼ਾਨਾ ਦੇ ਕੰਮ ਤੋਂ ਤਬਦੀਲੀ ਵੀ ਮਹਿਸੂਸ ਕਰੋਗੇ ਜੋ ਸ਼ੋ-ਕੇਸ ਬਹੁਤ ਦਿਨਾਂ ਤੋਂ ਸਾਫ ਨਹੀਂ ਹੋਇਆ, ਉਸ ਦੇ ਸਾਮਾਨ ਨੂੰ ਕੱਢੋ ਅਤੇ ਫਿਰ ਸਾਫ ਕਰਕੇ ਥੋੜ੍ਹਾ ਬਦਲ ਕੇ ਰੱਖੋ ਸ਼ੋ-ਕੇਸ ਵਧੀਆ ਵੀ ਲੱਗੇਗਾ ਤੇ ਤੁਹਾਡੇ ਕੰਮ ’ਚ ਤਬਦੀਲੀ ਵੀ ਆ ਜਾਵੇਗੀ।
ਮੈਡੀਟੇਸ਼ਨ: | Boredom
ਮੈਡੀਟੇਸ਼ਨ ਨਾਲ ਇਕਾਗਰਤਾ ’ਚ ਮੱਦਦ ਮਿਲਦੀ ਹੈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਕਾਗਰ ਮਨ ਨਾਲ ਕੰਮ ਕਰ ਸਕਦੇ ਹੋ ਅਤੇ ਮਨ ਨੂੰ ਸ਼ਾਂਤ ਵੀ ਰੱਖ ਸਕਦੇ ਹੋ ਹਫਤੇ ’ਚ ਘੱਟੋ-ਘੱਟ ਦੋ-ਤਿੰਨ ਵਾਰ ਮੈਡੀਟੇਸ਼ਨ ਜਰੂਰ ਕਰੋ।
ਪਿਕਚਰ ਦੇਖੋ ਜਾਂ ਸੰਗੀਤ ਸੁਣੋ: | Boredom
ਰੂਟੀਨ ਦੇ ਜੀਵਨ ’ਚ ਪਿਕਚਰ ਦੇਖਣਾ ਜਾਂ ਮਨਪਸੰਦ ਸੰਗੀਤ ਸੁਣਨਾ ਸ਼ਾਇਦ ਕੁਝ ਮੁਸ਼ਕਿਲ ਜਿਹਾ ਲੱਗਦਾ ਹੈ ਜਦੋਂ ਤੁਸੀਂ ਬੋਰ ਹੋ ਰਹੇ ਹੋ ਤਾਂ ਆਪਣੀ ਪਸੰਦ ਦੀ ਪਿਕਚਰ ਦੇਖੋ ਜਾਂ ਆਪਣੀ ਪਸੰਦ ਦਾ ਗੀਤ ਸੁਣੋ ਜੇਕਰ ਤੁਸੀਂ ਸਿਨੇਮਾ ਹਾਲ ’ਚ ਪਿਕਚਰ ਦੇਖਣ ਜਾ ਸਕਦੇ ਹੋ ਤਾਂ ਜ਼ਿਆਦਾ ਵਧੀਆ ਹੋਵੇਗਾ ਕਿਉਂਕਿ ਬਾਹਰ ਤਿਆਰ ਹੋ ਕੇ ਨਿੱਕਲੋਗੇ ਅਤੇ ਕਈ ਲੋਕਾਂ ਨੂੰ ਦੇਖੋਗੇ ਤਾਂ ਤੁਸੀਂ ਤਣਾਅ ਮੁਕਤ ਹੋਵੋਗੇ ਜੇਕਰ ਸਮਾਂ ਇਜਾਜ਼ਤ ਨਾ ਦੇਵੇ ਤਾਂ ਡੀਵੀਡੀ ਪਲੇਅਰ ’ਤੇ ਆਪਣੀ ਪਸੰਦ ਦੇ ਗਾਣੇ, ਪਿਕਚਰ ਆਪਣੀ ਸੁਵਿਧਾ ਅਨੁਸਾਰ ਦੇਖੋ ਅਤੇ ਪੂਰੀ ਤਰ੍ਹਾਂ।
ਅਨੰਦ ਲਓ (Boredom)
ਸ਼ਾਪਿੰਗ ਲਈ ਜਾਓ: | Boredom
ਤਣਾਅ ਨੂੰ ਘੱਟ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਵੱਡੇ-ਵੱਡੇ ਸ਼ਾਪਿੰਗ ਮਾਲਸ ’ਤੇ ਜਾਓ ਅਤੇ ਪਹਿਲਾਂ ਇੱਕ ਨਜ਼ਰ ਸਾਰੇ ਨਵੇਂ ਪ੍ਰੋਡਕਟਾਂ ’ਤੇ ਮਾਰੋ ਫਿਰ ਲੋੜ ਅਨੁਸਾਰ ਸਾਮਾਨ ਖਰੀਦੋ ਤੁਸੀਂ ਆਪਣੇ ਲਈ, ਘਰ ਲਈ ਜਾਂ ਪਰਿਵਾਰ ਲਈ ਕੁਝ ਵੀ ਖਰੀਦ ਸਕਦੇ ਹੋ ਉਦੋਂ ਤੱਕ ਬਾਜਾਰ ’ਚ ਘੁੰਮੋ ਜਦੋਂ ਤੱਕ ਤੁਹਾਡੇ ਪੈਸੇ ਖ਼ਤਮ ਨਾ ਹੋ ਜਾਣ ਜਾਂ ਤੁਸੀਂ ਥੱਕ ਨਾ ਜਾਓ ਜੇਕਰ ਪੈਸੇ ਘੱਟ ਹੋਣ ਤਾਂ ਦਿਲ ਖੋਲ੍ਹ ਕੇ ਵਿੰਡੋ ਸ਼ਾਪਿੰਗ ਕਰੋ ਉਸ ਨਾਲ ਵੀ ਤਣਾਅ ਘੱਟ ਹੋਵੇਗਾ।
ਮਸਾਜ਼ ਕਰਵਾਓ ਅਤੇ ਕਸਰਤ ਕਰੋ: | Boredom
ਜਦੋਂ ਵੀ ਤੁਸੀਂ ਤਣਾਅਗ੍ਰਸਤ ਹੋਵੋ ਜਾਂ ਬੋਰ ਹੋ ਰਹੇ ਹੋਵੋ ਤਾਂ ਕੁਝ ਕਸਰਤ ਕਰੋ ਇਸ ਨਾਲ ਤੁਹਾਡੀ ਊਰਜਾ ਸਹੀ ਜਗ੍ਹਾ ਇਸਤੇਮਾਲ ਹੋਵੇਗੀ ਮਸਾਜ਼ ਕਰਵਾ ਕੇ ਵੀ ਤੁਸੀਂ ਤਣਾਅਮੁਕਤ ਅਤੇ ਤਰੋਤਾਜ਼ਾ ਹੋ ਸਕਦੇ ਹੋ ਗਰਮੀਆਂ ’ਚ ਤੁਸੀਂ ਸਵੀਮਿੰਗ ਪੂਲ ’ਚ ਸਵੀਮਿੰਗ ਲਈ ਵੀ ਜਾ ਸਕਦੇ ਹੋ। (Boredom)
ਮਿੱਤਰਾਂ-ਪਰਿਵਾਰ ਵਾਲਿਆਂ ਨੂੰ ਮਿਲੋ: | Boredom
ਜਿਹੜੇ ਮਿੱਤਰਾਂ ਅਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਤੁਸੀਂ ਖੁਸ਼ ਹੁੰਦੇ ਹੋ, ਉਨ੍ਹਾਂ ਨੂੰ ਮਿਲੋ ਜਾਂ ਉਨ੍ਹਾਂ ਨਾਲ ਪਿਕਨਿਕ ਦਾ ਪ੍ਰੋਗਰਾਮ ਬਣਾਓ ਤਾਂ ਕਿ ਤੁਸੀਂ ਪੁਰਾਣੇ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਸਕੋ ਕਦੇ-ਕਦੇ ਮਿੱਤਰਾਂ ਅਤੇ ਪਰਿਵਾਰ ਵਾਲਿਆਂ ਨੂੰ ਆਪਣੇ ਘਰ ਵੀ ਬੁਲਾ ਸਕਦੇ ਹੋ ਖਾਣਾ ਬਾਹਰੋਂ ਆਰਡਰ ’ਤੇ ਮੰਗਵਾਓ ਅਤੇ ਉਨ੍ਹਾਂ ਦੀ ਕੰਪਨੀ ਦਾ ਪੂਰਾ ਮਜ਼ਾ ਲਓ।
ਨੀਂਦ ਪੂਰੀ ਕਰੋ:
ਕਦੇ-ਕਦੇ ਤੁਸੀਂ ਆਪਣੀ ਨੀਂਦ ਦਾ ਕੋਟਾ ਪੂਰਾ ਕਰਨ ਲਈ ਘਰੇ ਰਹੋ ਪਰਿਵਾਰ ਵਾਲਿਆਂ ਨੂੰ ਸਪੱਸ਼ਟ ਦੱਸ ਦਿਓ ਕਿ ਤੁਹਾਨੂੰ ਡਿਸਟਰਬ ਨਾ ਕਰਨ ਜਦੋਂ ਤੁਸੀਂ ਉੱਠੋਗੇ ਤਾਂ ਤੁਸੀਂ ਪੂਰੀ ਤਰ੍ਹਾਂ ਤਣਾਅ ਮੁਕਤ ਹੋਵੋਗੇ ਅਤੇ ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਵੋਗੇ।
ਨੀਤੂ ਗੁਪਤਾ