ਮਸਤੀ-ਭਰੀਆਂ ਮਾਨਸੂਨ ਦੀਆਂ ਰਿਮਝਿਮ ਫੁਹਾਰਾਂ – ਕੁਦਰਤ ਦੀ ਸੁੰਦਰਤਾ ਮਨ ਮੋਹ ਲੈਂਦੀ ਹੈ ਸੱਚਮੁੱਚ, ਉੱਪਰਵਾਲੇ ਤੋਂ ਵੱਡਾ ਕੋਈ ਚਿੱਤਰਕਾਰ ਨਹੀਂ! ਨੀਲੇ ਆਕਾਸ਼ ’ਚ ਇੰਦਰਧਨੁੱਸ਼ ਦੇਖ ਕੇ ਜਿੰਨੇ ਬੱਚੇ ਖੁਸ਼ ਹੁੰਦੇ ਹਨ, ਓਨੇ ਹੀ ਹਰ ਉਮਰ ਦੇ ਲੋਕ ਇਹ ਮੌਸਮ ਸਾਰਿਆਂ ਦੇ ਤਨ-ਮਨ ਨੂੰ ਤਾਜ਼ਗੀ ਦਾ ਅਹਿਸਾਸ ਕਰਾਉਂਦਾ ਹੈ ਅਜਿਹਾ ਕੋਈ ਵੀ ਨਹੀਂ ਹੋਵੇਗਾ, ਜੋ ਇਸ ਹਸੀਨ ਮੌਸਮ ’ਚ ਖੁਸ਼ ਨਾ ਹੋਵੇ!
‘ਸਾਵਣ ਕਾ ਮਹੀਨਾ, ਪਵਨ ਕਰੇ ਸ਼ੋਰ, ਜੀਅਰਾ ਝੂਮੇ ਐਸੇ, ਜੈਸੇ ਵਨ ਮੇਂ ਨਾਚੇ ਮੋਰ…’ ਗਾਣੇ ਦੀਆਂ ਇਹ ਲਾਈਨਾਂ ਮਦਹੋਸ਼ ਸਾਵਣ ਦੇ ਹੀ ਆਉਣ ਦਾ ਸੁਨੇਹਾ ਨਹੀਂ ਹੁੰਦੀਆਂ, ਸਗੋਂ ਤਨ-ਮਨ ਦੇ ਖੁਸ਼ੀ ਨਾਲ ਝੂਮਣ ਦੀ ਗੱਲ ਵੀ ਕਹਿੰਦੀਆਂ ਹਨ ਸਾਵਣ-ਭਾਦੋਂ ਜਾਂ ਫਿਰ ਜੁਲਾਈ-ਅਗਸਤ ਦੇ ਇਹ ਦੋ ਮਹੀਨੇ ਖੁਸ਼ਗਵਾਰ ਬਾਰਿਸ਼ ਦੀ ਰਿਮਝਿਮ ਲੈ ਕੇ ਆਉਂਦੇ ਹਨ ਇਸ ਮੌਸਮ ’ਚ ਕਿਸਾਨ ਤਾਂ ਖੁਸ਼ੀ ਨਾਲ ਝੂਮਦੇ ਹੀ ਹਨ, ਨੌਜਵਾਨਾਂ ਦੇ ਤਨ ਮਨ ਵੀ ਮਸਤੀ ’ਚ ਝੂਮਣ ਲੱਗਦੇ ਹਨ ਪਕਵਾਨਾਂ ਅਤੇ ਪੱਕੇ ਅੰਬਾਂ ਦੇ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ ਬਾਰਿਸ਼ ਦੀਆਂ ਫੁਹਾਰਾਂ ’ਚ
ਝੁਲਸਾ ਦੇਣ ਵਾਲੀ ਗਰਮੀ ਅਤੇ ਉਮਸ ਤੋਂ ਬਾਅਦ ਸਾਵਣ ਦੀ ਠੰਢੀ ਬਹਾਰ ਸਭ ਨੂੰ ਮਸਤ ਬਣਾ ਦਿੰਦੀ ਹੈ ਕਦੇ ਰਿਮਝਿਮ ਹਲਕੀ ਫੁਹਾਰ, ਕਦੇ ਘਨਘੋਰ ਘਟਾਵਾਂ ਦਾ ਖੂਬ ਵਰਸਣਾ ਅਤੇ ਉਸ ਤੋਂ ਬਾਅਦ ਸਾਰੀ ਕੁਦਰਤ ਦਾ ਘੁਲ ਕੇ ਨਿਖਰ ਜਾਣਾ, ਸਭ ਦੇ ਮਨ ਨੂੰ ਖੂਬ ਭਾਉਂਦਾ ਹੈ ਕੁਦਰਤ ਦੀ ਸੁੰਦਰਤਾ ਮਨ ਮੋਹ ਲੈਂਦੀ ਹੈ ਸੱਚਮੁੱਚ, ਉੱਪਰਵਾਲੇ ਤੋਂ ਵੱਡਾ ਕੋਈ ਚਿੱਤਰਕਾਰ ਨਹੀਂ! ਨੀਲੇ ਆਕਾਸ਼ ’ਚ ਇੰਦਰਧਨੁੱਸ਼ ਦੇਖ ਕੇ ਜਿੰਨੇ ਬੱਚੇ ਖੁਸ਼ ਹੁੰਦੇ ਹਨ, ਓਨੇ ਹੀ ਹਰ ਉਮਰ ਦੇ ਲੋਕ ਇਹ ਮੌਸਮ ਸਾਰਿਆਂ ਦੇ ਤਨ-ਮਨ ਨੂੰ ਤਾਜ਼ਗੀ ਦਾ ਅਹਿਸਾਸ ਕਰਾਉਂਦਾ ਹੈ ਅਜਿਹਾ ਕੋਈ ਵੀ ਨਹੀਂ ਹੋਵੇਗਾ, ਜੋ ਇਸ ਹਸੀਨ ਮੌਸਮ ’ਚ ਖੁਸ਼ ਨਾ ਹੋਵੇ!
ਉਂਜ ਤਾਂ ਇੱਕ ਵਰ੍ਹੇਂ ’ਚ ਭਾਰਤੀ ਪਰੰਪਰਾ ਅਨੁਸਾਰ ਮੂਲ ਤੌਰ ’ਤੇ ਛੇ ਰੁੁੱਤਾਂ ਹੁੰਦੀਆਂ ਹਨ, ਪਰ ਮੁੱਖ ਤੌਰ ’ਤੇ ਤਿੰਨ ਰੁੱਤਾਂ ਹੀ ਸਾਡੇ ਸਭ ਦੇ ਸਮਰਿਤੀਪਟਲ ’ਚ ਜੁੜੀਆਂ ਰਹਿੰਦੀਆਂ ਹਨ ਗਰਮੀ, ਮੀਹ ਅਤੇ ਠੰਢ! ਹਰ ਰੁੱਤ ਜੀਵਨ ਦੇ ਉਸ ਸੱਚ ਨੂੰ ਉਦਘਾਟਿਤ ਕਰਦੀ ਹੈ ਜਿਸਨੂੰ ਜਾਣਦੇ ਤਾਂ ਅਸੀਂ ਸਭ ਹਾਂ, ਪਰ ਸਮਝਣ ਦਾ ਯਤਨ ਬਹੁਤ ਘੱਟ ਲੋਕ ਕਰਦੇ ਹਨ ਅਤੇ ਉਹ ਸੱਚ ਹੈ ‘ਜੀਵਨ-ਚੱਕਰ’! ਇੱਥੇ ਕੁਝ ਵੀ ਸਥਾਈ ਨਹੀਂ ਹੈ
ਵਰਖਾ ਰੁੱਤ ਹਰ ਵਾਰ ਇੱਕ ਸੰਦੇਸ਼ ਲੈ ਕੇ ਆਉਂਦੀ ਹੈ ਅਤੇ ਉਹ ਸੁਨੇਹਾ ਹੈ ‘ਆਪਣੀ ਧਰਤੀ ਨੂੰ ਵੀ ਪਿਆਰ ਕਰੋ! ਕੁਝ ਪਲ ਉਸਨੂੰ ਵੀ ਦਿਓ! ਜਨ-ਜਨ ਦਾ ਜੀਵਨ ਨਿਹਾਲ ਕਰੋ! ’ ਕੁਝ ਸਮਝੇ ਤੁਸੀਂ? ਨਹੀਂ ਨਾ! ਕੀ ਅਸੀਂ ਨਹੀਂ ਜਾਣਦੇ ਕਿ ਕਿਤੇ ਐਨਾ ਮੀਂਹ ਹੈ ਕਿ ਘਰ ਉੱਜੜ ਰਹੇ ਹਨ ਅਤੇ ਕਿਤੇ ਇੱਕ-ਇੱਕ ਬੂੰਦ ਨੂੰ ਤਰਸਦੀਆਂ ਨਜ਼ਰਾਂ! ਅਜਿਹਾ ਕਿਉਂ? ਕਿਉਂਕਿ ਅਸੀਂ ਆਪਣੀ ਧਰਤੀ ਦਾ ਧਿਆਨ ਰੱਖਿਆ ਹੀ ਨਹੀਂ! ਹਜ਼ਾਰਾਂ ਰੁੱਖ ਕੱਟੇ! ਧਰਤੀ ਦੀਆਂ ਜੜਾਂ ਨੂੰ ਖੋਖਲਾ ਕਰ ਦਿੱਤਾ! ਪਰ ਹਾਲੇ ਵੀ ਦੇਰ ਨਹੀਂ ਹੋਈ ਹੈ! ਕੁਝ ਬੀਜ ਨੰਨੇ੍ਹ ਹੱਥਾਂ ’ਚ ਰੱਖਕੇ ਉਸਨੂੰ ਧਰਤੀ ’ਚ ਬੀਜ ਕੇ ਦੇਖੋ! ਮੀਹ ਦਾ ਪਾਣੀ ਕਿਵੇਂ ਉਨ੍ਹਾਂ ਦਾ ਪੋਸ਼ਣ ਕਰਦਾ ਹੈ ਅਤੇ ਫਿਰ ਮਿਲੇਗੀ ਸੰਘਣੇ ਰੁੱਖਾਂ ਦੀ ਛਾਂ, ਉਨ੍ਹਾਂ ਦੇ ਫਲ ਅਤੇ ਨਿਰਮਲ ਵਾਤਾਵਰਨ ਇਹ ਰੁੱਤ ਬੋਲ ਰਹੀ ਹੈ ਕਿ ਆਓ, ਮੇਰੇ ਨੇੜੇ ਆਓ ਅਤੇ ਦੇਖੋ ਕਿ ਜੀਵਨ ਕਿੰਨਾ ਸੁੰਦਰ ਹੈ
ਮੀਹ ਦੀ ਮੌਜ਼-ਮਸਤੀ ਅਤੇ ਇਸ ਸੁਹਾਨੇ ਮੌਸਮ ’ਚ ਖਾਣ-ਪੀਣ ਦਾ ਮਜ਼ਾ ਤੰਦਰੁਸਤ ਅਤੇ ਸਿਹਤਮੰਦ ਤਨ-ਮਨ ਹੀ ਲੈ ਸਕਦਾ ਹੈ ਮੀਹ ਦਾ ਮੌਸਮ ਖੁਸ਼ਗਵਾਰ ਅਤੇ ਸੁਹਾਵਨਾ ਹੋਣ ਦੇ ਨਾਲ-ਨਾਲ ਬੜਾ ਨਾਜ਼ੁਕ ਵੀ ਹੁੰਦਾ ਹੈ ਪਲ ’ਚ ਗਰਮੀ, ਪਲ ’ਚ ਮੀਹ ਮੌਸਮ ਦੇ ਉਤਰਾਅ-ਚੜ੍ਹਾਅ ਨੂੰ ਬਲ ਦਿੰਦਾ ਹੈ ਇਨ੍ਹੀ ਦਿਨੀਂ ਤਾਪਮਾਨ ਦੇ ਜ਼ਿਆਦਾ ਹੋਣ ਅਤੇ ਵਾਤਾਵਰਨ ’ਚ ਨਮੀ ਹੋਣ ਅਤੇ ਪਸੀਨਾ ਆਉਣ ਨਾਲ ਸਰਦ-ਗਰਮ ਹੋਣਾ ਅਤੇ ਜ਼ੁਕਾਮ ਹੋਣ ਦੀ ਪ੍ਰਬੱਲ ਸੰਭਾਵਨਾ ਬਣੀ ਰਹਿੰਦੀ ਹੈ, ਅਖੀਰ ਧੁੱਪ ਤੋਂ ਤੁਰੰਤ ਉੱਠ ਕੇ ਭਿੱਜਣ ਤੋਂ ਬਚਣਾ ਚਾਹੀਦਾ
ਘਰ ਤੋਂ ਬਾਹਰ ਜਾਂਦੇ ਸਮੇਂ ਰੇਨਕੋਟ ਜਾਂ ਛੱਤਰੀ ਜ਼ਰੂਰ ਹੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਤਾਂ ਕਿ ਅਚਾਨਕ ਹੀ ਆਏ ਬੱਦਲਾਂ ਨਾਲ ਵਰਸੀਆਂ ਚਾਂਦੀ ਜਿਹੀਆਂ ਬੂੰਦਾਂ ਤੁਹਾਡੀ ਸਿਹਤ ਦੀਆਂ ਦੁਸ਼ਮਣ ਨਾ ਬਣ ਜਾਣ ਮੀਹ ਦੇ ਮੌਸਮ ’ਚ ਕਈ ਕੀਟਾਣੂ ਅਤੇ ਵਾਇਰਸ ਵੀ ਵਾਤਾਵਰਨ ’ਚ ਆ ਜਾਂਦੇ ਹਨ ਅਤੇ ਜ਼ਰਾ ਜਿਹੀ ਸਿਹਤ ਨਰਮ ਹੁੰਦੇ ਹੀ ਇਹ ਟੁੱਟ ਪੈਂਦੇ ਹਨ ਜ਼ੁਕਾਮ, ਬੁਖਾਰ, ਮਲੇਰੀਆ ਅਤੇ ਵਾਇਰਲ ਤਾਂ ਜਿਵੇਂ ਘਾਤ ਹੀ ਲਗਾਏ ਬੈਠੇ ਰਹਿੰਦੇ ਹਨ ਇਹੀ ਨਹੀਂ, ਕਈ ਕੀੜੇ ਮਕੋੜੇ ਵੀ ਜਮੀਨ ’ਚ ਪਾਣੀ ਭਰਨ ਨਾਲ ਬਾਹਰ ਨਿਕਲ ਆਉਂਦੇ ਹਨ ਅਖੀਰ ਨੰਗੇ ਪੈਰ ਜ਼ਮੀਨ ’ਤੇ ਚੱਲਣ ਨਾਲ ਹਨੇ੍ਹਰੇ ’ਚ ਤਾਂ ਖਾਸ ਤੌਰ ’ਤੇ ਬਚਣਾ ਹੀ ਚਾਹੀਦਾ ਹੈ
ਮੀਹ ਦੇ ਮੌਸਮ ’ਚ ਬੱਚੇ ਚਾਰ ਬੂੰਦਾਂ ਪੈਂਦੇ ਹੀ ਨਹਾਉਣ ਨਿਕਲ ਪੈਂਦੇ ਹਨ ਜੋ ਖ਼ਤਰੇ ਦਾ ਸਬਬ ਵੀ ਬਣ ਸਕਦੀਆਂ ਹਨ ਕਿਉਂਕਿ ਇੱਕ ਤਾਂ ਬੱਚਿਆਂ ਦਾ ਸਰੀਰ ਕੋਮਲ ਹੁੰਦਾ ਹੈ, ਉੱਪਰ ਤੋਂ ਵਾਤਾਵਰਨ ’ਚ ਵਾਯੂਮੰਡਲ ’ਚ ਜੰਮੇ ਧੂੜ ਕਣ ਅਤੇ ਗੈਸਾਂ ਉਸ ਪਾਣੀ ’ਚ ਘੁਲ ਕੇ ਆਉਂਦੀਆਂ ਹਨ ਜੋ ਚਮੜੀ ’ਚ ਸੰਕਰਮਣ ਕਰ ਸਕਦੀਆਂ ਹਨ ਅਖੀਰ ਨਹਾਉਣ ਦਾ ਮਨ ਹੋਣ ’ਤੇ ਵੀ 10-15 ਮਿੰਟ ਦੀ ਬਾਰਿਸ਼ ਤੋਂ ਬਾਅਦ ਹੀ ਬਾਹਰ ਨਿਕਲਣ ਦਿਓ ਬੱਚਿਆਂ ਨੂੰ ਬੱਚਿਆਂ ਨੂੰ ਪਾਣੀ ਦਾ ਛਪਛਪਾੳਣਾ ਬਹੁਤ ਲੁਭਾਉਂਦਾ ਹੈ ਅਖੀਰ ਉਹ ਗਲੀਆਂ ’ਚ ਇਕੱਠੇ ਹੋਏ ਪਾਣੀ ’ਚ ਨਿਕਲ ਪੈਂਦੇ ਹਨ ਇਹ ਗੰਦਾ ਪਾਣੀ ਉਨ੍ਹਾਂ ਦੇ ਕੋਮਲ ਪੈਰਾਂ ’ਚ ਫੰਗਲ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ ਅਤੇ ਕਈ ਚਮੜੀ ਦੇ ਰੋਗ ਪੈਦਾ ਕਰ ਸਕਦਾ ਹੈ ਅਖੀਰ ਬੱਚਿਆਂ ਨੂੰ ਗੰਦੇ ਪਾਣੀ ਤੋਂ ਬਚਾਓ ਅਤੇ ਬਾਰਿਸ਼ ’ਚ ਨਹਾਉਣ ਤੋਂ ਬਾਅਦ ਵੀ ਸਾਫ ਪਾਣੀ ਨਾਲ ਜ਼ਰੂਰ ਨਹਿਲਾਓ
ਜੇਕਰ ਬਾਰਿਸ਼ ’ਚ ਤੁਸੀਂ ਭਿੱਜ ਜਾਓ ਤਾਂ ਘਰ ਵਾਪਸ ਆਉਂਦੇ ਹੀ ਸਭ ਤੋਂ ਪਹਿਲਾਂ ਸਾਫ ਤੋਲੀਏ ਨਾਲ ਸਰੀਰ ਪੂੰਝ ਕੇ ਤੁਰੰਤ ਹੀ ਸੁੱਕੇ ਕੱਪੜੇ ਪਹਿਨ ਕੇ ਖਾਜ, ਖਾਰਿਸ਼ ਅਤੇ ਫਫੂੰਦ ਦੇ ਆਕਰਮਣ ਤੋਂ ਬਚੋ ਚੱਪਲ ਜਾਂ ਬੂਟ ਵੀ ਅਜਿਹੇ ਪਹਿਨੋ ਜਿਨ੍ਹਾਂ ਦੇ ਤਲੇ ਸਪਾਟ ਜਾਂ ਫਿਸਲਣ ਵਾਲੇ ਨਾ ਹੋਣ ਚਮੜੇ ਦੇ ਚੱਪਲ ਬੂਟ ਭਿੱਜ ਕੇ ਖਰਾਬ ਤਾਂ ਹੋ ਹੀ ਜਾਂਦੇ ਹਨ, ਇੰਫੈਕਸ਼ਨ ਦਾ ਕਾਰਨ ਵੀ ਬਣ ਜਾਂਦੇ ਹਨ ਅਖੀਰ ਇਸ ਮੌਸਮ ’ਚ ਪਲਾਸਟਿਕ, ਨਾਇਲੋਨ ਜਾਂ ਸਿੰਥੈਟਿਕ ਬੂਟ-ਚੱਪਲ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਪਹਿਲਾਂ ਦੇਖ ਲਓ ਕਿ ਤੁਹਾਡੀ ਚਮੜੀ ਇਨ੍ਹਾਂ ਤੋਂ ਰੀਐਕਸ਼ਨ ਤਾਂ ਨਹੀਂ ਕਰਦੀ
ਇਨ੍ਹਾਂ ਦਿਨਾਂ ’ਚ ਖਾਣ-ਪੀਣ ’ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਮਨ ਤਾਂ ਪਕੌੜੇ ਅਤੇ ਗਰਮਾਗਰਮ ਸਮੋਸਿਆਂ ਵੱਲ ਭੱਜਦਾ ਹੈ ਪਰ ਪਾਚਣਤੰਤਰ ਇਨ੍ਹਾਂ ਦਿਨਾਂ ਜ਼ਿਆਦਾ ਕਿਰਿਆਸ਼ੀਲ ਨਹੀਂ ਰਹਿ ਪਾਉਂਦਾ, ਸੋ ਤਲੇ ਭੁੰਨੇ, ਤੇਜ਼ ਮਸਾਲਿਆਂ ਵਾਲੇ ਚਟਪਟੇ ਪਦਾਰਥਾਂ ਤੋਂ ਜਿੰਨਾਂ ਸੰਭਵ ਹੋਵੇ ਬਚੋ ਕੱਚੇ ਅਤੇ ਕੀਟਾਣੂ ਰਹਿਤ ਸਲਾਦ ਅਤੇ ਤਾਜ਼ੇ ਫਲਾਂ ਦਾ ਸੇਵਨ ਧੋ ਕੇ ਕਰੋ ਇਨ੍ਹਾਂ ਦਿਨਾਂ ’ਚ ਮੌਸਮੀ ਫਲਾਂ ’ਚ ਅੰਬ, ਖੀਰਾ, ਨਾਸ਼ਪਤੀ, ਸੇਬ, ਜਾਮਣ, ਆੜੂ, ਅਮਰੂਦ ਆਦਿ ਦਾ ਸੇਵਨ ਸਿਹਤ ਲਈ ਲਾਭਦਾਇਕ ਹੁੰਦੇ ਹਨ ਬਜ਼ਾਰ ਤੋਂ ਕੱਟੇ ਹੋਏ ਅਤੇ ਸੜੇ ਗਲੇ ਫਲ ਕਦੇ ਨਾ ਖਾਓ
ਭੋਜਨ ’ਚ ਦਲੀਆ, ਖਿਚੜੀ ਸੱਤੂ, ਚਾਵਲ ਅਤੇ ਚਪਾਤੀ ਲੈ ਸਕਦੇ ਹੋ ਪਰ ਠੰਢੇ ਬੇਹੇ ਭੋਜਨ ’ਚ ਬੈਕਟੀਰੀਆ ਹੋ ਸਕਦਾ ਹੈ, ਅਖੀਰ ਤਾਜ਼ਾ ਹੀ ਖਾਓ ਬਹੁਤ ਜ਼ਿਆਦਾ ਅੰਬ ਵੀ ਫੋੜੇ ਫੁਨਸੀਆਂ ਦਾ ਕਾਰਨ ਬਣਦੇ ਹਨ ਅਖੀਰ ਅੰਬਾਂ ਨਾਲ ਲੋੜੀਂਦੀ ਮਾਤਰਾ ’ਚ ਦੁੱਧ ਲਓ ਜਾਂ ਫਿਰ ਮੈਂਗੋ ਸ਼ੇਕ ਦੇ ਰੂਪ ’ਚ ਅੰਬ ਦੇ ਗੁਣਾਂ ਦਾ ਲਾਭ ਲਓ ਬਾਰਿਸ਼ ਦੇ ਮੌਸਮ ’ਚ ਚਮੜੀ ਦੀ ਰੱਖਿਆ ਲਈ ਕਿਸੇ ਚੰਗੀ ਕੁਆਲਟੀ ਦੀ ਕਰੀਮ ਵਰਤੋਂ ਐਂਟੀਸੈਪਟਿਕ ਜਾਂ ਹਰਬਲ ਕਰੀਮ ਸਹੀ ਰਹਿੰਦੀ ਹੈ ਹਾਂ ਮਾਸ਼ਚਰਾਈਜਰ ਅਤੇ ਆਇਲੀ ਕਰੀਮ ਤੋਂ ਬਚੋ ਕਿਉਂਕਿ ਇਨ੍ਹੀਂ ਦਿਨੀਂ ਉਂਜ ਵੀ ਚਮੜੀ ਨਮ ਅਤੇ ਤੇਲੀਆ ਰਹਿੰਦੀ ਹੈ, ਅਖੀਰ ਇਨ੍ਹਾਂ ਨਾਲ ਚਮੜੀ ਦੇ ਰੋਮ ਛਿੱਦਰ ਬੰਦ ਹੋਣ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ
ਤਾਂ ਫਿਰ ਆਓ, ਬਾਰਿਸ਼ਾਂ ਦਾ ਮੌਸਮ ਹੈ ਆਪਣੇ ਆਪ ਨੂੰ ਸਿਹਤਮੰਦ ਰੱਖ ਕੇ ਇਸ ਦਾ ਪੂਰਾ ਲੁਤਫ ਲਓ, ਝੁੰਮੋ, ਨੱਚੋ ਅਤੇ ਗਾਓ
-ਘਣਸ਼ਿਆਮ ਬਾਦਲ