ਜਲਦੀ-ਜਲਦੀ ਨੌਕਰੀਆਂ ਬਦਲ ਰਹੇ ਹੋ? ਜਾਣੋ ਇਸ ਦੇ ਨਫ਼ੇ ਅਤੇ ਨੁਕਸਾਨ
ਅੱਜ ਦੇ ਦੌਰ ਨੂੰ ਦੇਖਦੇ ਹੋਏ ਜਲਦੀ-ਜਲਦੀ ਨੌਕਰੀ ਬਦਲਣਾ ਜਾਇਜ਼ ਮਹਿਸੂਸ ਹੁੰਦਾ ਹੈ, ਪਰ ਇਹ ਵੀ ਸੱਚ ਹੈ ਕਿ ਜ਼ਿਆਦਾਤਰ ਇੰਮਪਲਾਇਰ ਇਸ ਨੂੰ ਟਿਕਾਊਤਾ ਅਤੇ ਕੰਪਨੀ ਨਾਲ ਜੁੜਾਅ ਦੀ ਭਾਵਨਾ ਸਬੰਧੀ ਲੈਂਦੇ ਹਨ
ਜਲਦੀ-ਜਲਦੀ ਨੌਕਰੀਆਂ ਬਦਲਣ (ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ, ਜਾਂ ਹਰ ਦੋ-ਤਿੰਨ ਸਾਲਾਂ ’ਚ) ਦੀ ਆਦਤ ਨਾਲ ਤੁਹਾਡੇ ਬਾਰੇ ’ਚ ਕੁਝ ਕੁ ਚੀਜ਼ਾਂ ਦਾ ਪਤਾ ਚੱਲਦਾ ਹੈ ਜਿਵੇਂ ਕਿ ਤੁਹਾਡੇ ’ਚ ਬਿਹਤਰ ਸੈਲਰੀ ਦੀ ਚਾਹਤ, ਨੌਕਰੀ ਤੋਂ ਜਲਦੀ ਨਾਖੁਸ਼ ਹੋਣਾ, ਨੌਕਰੀ ਨੂੰ ਲੈ ਕੇ ਗੰਭੀਰ ਨਾ ਹੋਣਾ ਅਤੇ ਨਾਲ ਹੀ ਕੰਪਨੀ ਦੇ ਪੈਸੇ ਅਤੇ ਸਮਾਂ ਬਰਬਾਦ ਕਰਨ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਾ ਹੋਣਾ ਹੋ ਸਕਦਾ ਹੈ
ਕਿ ਕੰਪਨੀ ਦੇ ਅਧਿਕਾਰੀਆਂ ਨਾਲ ਖਰਾਬ ਰਿਸ਼ਤੇ, ਵਰਕ-ਲਾਈਫ ਬੈਲੇਂਸ, ਬਿਹਤਰ ਲਾਭ, ਵਧੀਆ ਕਾਰਪੋਰੇਟ ਛਵ੍ਹੀ ਜਾਂ ਸਿੱਖਣ ਦੇ ਮੌਕੇ ਵੀ ਜਲਦੀ-ਜਲਦੀ ਨੌਕਰੀਆਂ ਬਦਲਣ ਵਾਲਿਆਂ ਲਈ ਪ੍ਰੇਰਨਾ ਦਾ ਕੰਮ ਕਰਦੇ ਹਨ ਪਰ ਤੁਹਾਡੇ ਕਰੀਅਰ ’ਚ ਘੱਟ ਤੋਂ ਘੱਟ ਇੱਕ ਸਮਾਂ ਅਜਿਹਾ ਹੋਵੇ, ਜਿਸ ਤੋਂ ਪਤਾ ਚੱਲ ਸਕੇ ਕਿ ਜੇਕਰ ਤੁਹਾਨੂੰ ਮੱਦਦ ਕਰਨ ਵਾਲਾ ਵਾਤਾਵਰਨ ਮਿਲੇ, ਤਾਂ ਤੁਹਾਡਾ ਕਾਰਜ ਪ੍ਰਦਰਸ਼ਨ ਕਿਹੋ ਜਿਹਾ ਹੋਵੇਗਾ
Also Read :-
- ਰੋਬੋਟਿਕ ਇੰਜੀਨੀਅਰਿੰਗ ਸਪੇਸ ਰਿਸਰਚ ਤੱਕ ਜਾਣ ਦਾ ਰਸਤਾ
- ਇੰਸ਼ੋਰੈਂਸ ਸੈਕਟਰ: ਪ੍ਰੋਫੈਸ਼ਨਲਾਂ ਦੀ ਵਧ ਰਹੀ ਮੰਗ
- ਤਨਾਅ ਦੂਰ ਕਰਕੇ ਵਧਾਓ ਆਤਮਵਿਸ਼ਵਾਸ ਸਾਈਕੋਲੋਜਿਸਟ
ਕੰਪਨੀਆਂ ਆਪਣੀ ਚੋਣ ਪ੍ਰਕਿਰਿਆ ’ਚ ਖ਼ਤਰਿਆਂ ਨੂੰ ਘੱਟ ਕਰਨ ਲਈ ਅਜਿਹੇ ਹੀ ਕੁਝ ਸੰਭਾਵਿਤ ਸੰਕੇਤਾਂ ਨੂੰ ਧਿਆਨ ’ਚ ਰੱਖਦੀ ਹੈ ਜਿਵੇਂ-
- ਇੱਕ ਕਰਮਚਾਰੀ ਦੇ ਵਾਰ-ਵਾਰ ਜਾੱਬ ਬਦਲਣ ਦੇ ਪਿੱਛੇ ਕੰਮ ਦੌਰਾਨ ਲਏ ਗਏ ਗਲਤ ਫੈਸਲੇ ਹੋ ਸਕਦੇ ਹਨ, ਜਾਂ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਤੋਂ ਬਚਣਾ ਵੀ ਹੋ ਸਕਦਾ ਹੈ ਜਿਵੇਂ ਕਿ ਸੀਨੀਅਰ ਅਹੁਦਿਆਂ ’ਤੇ ਕੁਝ ਅਜਿਹੇ ਫੈਸਲੇ ਵੀ ਲਏ ਜਾਂਦੇ ਹਨ, ਜਿਨ੍ਹਾਂ ਦੇ ਨਤੀਜੇ ਆਉਣ ’ਚ ਲੰਮਾ ਸਮਾਂ ਲਗਦਾ ਹੈ ਅਜਿਹੇ ’ਚ ਇੱਕ ਵਧੀਆ ਕੰਮ ਦੇ ਪ੍ਰਦਰਸ਼ਨ ਦਾ ਸਮਾਂ ਮੰਨਿਆ ਜਾਏਗਾ ਕਿ ਉਸ ਫੈਸਲੇ ਨਾਲ ਸਬੰਧਿਤ ਨਤੀਜਾ ਦੇਖਣ, ਜਾਂ ਉਸ ’ਚ ਸੁਧਾਰ ਕਰਨ ਜਾਂ ਉਸ ਨੂੰ ਇੱਕ ਤਰਕਸੰਗਤ ਨਤੀਜੇ ਤੱਕ ਪਹੁੰਚਾਉਣ ਤੱਕ ਕਰਮਚਾਰੀ ਕੰਪਨੀ ’ਚ ਰੁਕੇਗਾ
- ਜਾਂ ਕਿ ਉਹ ਇੱਕ ਅਜਿਹਾ ਕਰਮਚਾਰੀ ਹੈ, ਜਿਸ ’ਤੇ ਨਿਰਭਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਉਸ ਦੇ ਜਾੱਬ ਛੱਡਣ ਦੇ ਪਿੱਛੇ ਕੋਈ ਵੱਡਾ ਕਾਰਨ ਨਾ ਹੋਵੇ (ਸਿਰਫ਼ ਬਿਹਤਰ ਸੈਲਰੀ ਜਾਂ ਲੋਕੇਸ਼ਨ ਸਬੰਧੀ ਮੁੱਦੇ ਨਹੀਂ)
- ਇੰਡਸਟਰੀ ਐਕਸਪਰਟ ਇਹ ਵੀ ਮੰਨਦੇ ਹਨ ਕਿ ਕਰੀਅਰ ਬਰੇਕ ਲੈਣਾ ਸਕਾਰਾਤਮਕ ਹੁੰਦਾ ਹੈ ਅਤੇ ਕਈ ਵਾਰ ਤੁਹਾਡੇ ਪੱਖ ’ਚ ਕੰਮ ਕਰਦਾ ਹੈ ਬਸ ਇਹ ਬਿਹਤਰ ਸੈਲਰੀ ਜਾਂ ਲੋਕੇਸ਼ਨ ਲਈ ਨਾ ਕੀਤਾ ਗਿਆ ਹੋਵੇ
- ਡਾਊਨਸਾਈਜਿੰਗ, ਸ਼ਾਰਟ ਕਨਟ੍ਰੈਕਟ ਦੇ ਪੂਰਾ ਹੋ ਜਾਣ, ਟ੍ਰੈਵÇਲੰਗ, ਕੁਝ ਸਫਾਈ ਸੇਵਾ ਦੇ ਕੰਮ, ਕੋਵਿਡ ਹੈਲਥ ਦਾ ਮੁੱਦਾ, ਜਾਂ ਆਪਣਾ ਕੰਮ ਸ਼ੁਰੂ ਕਰਨ ਦਾ ਫੈਸਲਾ- ਇਸ ਤਰ੍ਹਾਂ ਦੇ ਕਰੀਅਰ ਬਰੇਕ ਸਵੀਕਾਰ ਕੀਤੇ ਜਾਣ ਯੋਗ ਹਨ
- ਬਦਲਦੀ ਤਕਨੀਕ ਕਾਰਨ ਤੁਹਾਡਾ ਫੋਕਸ ਨਵੇਂ ਸਕਿੱਲ ਸਿੱਖਣ ’ਤੇ ਸੀ, ਇਹ ਵੀ ਸਵੀਕਾਰ ਯੋਗ ਹੋਵੇਗਾ, ਕਿਉਂਕਿ ਇਹ ਵੀ ਇੱਕ ਜ਼ਰੂਰੀ ਚੀਜ਼ ਹੈ
- ਉਮੀਦਵਾਰ ਤਰਕਹੀਨ ਤਰੀਕੇ ਨਾਲ ਕੰਪਨੀ ਬਾਰੇ ਨਕਾਰਾਤਮਕ ਗੱਲਾਂ ਕਹਿ ਰਿਹਾ ਹੋਵੇ ਇਹ ਤੁਹਾਡੀ ਛਵ੍ਹੀ ਨੂੰ ਘੱਟ ਕਰਨ ਦਾ ਕੰਮ ਕਰੇਗਾ