Foot Care: ਬਿਨਾਂ ਜ਼ੁਰਾਬਾਂ ਦੇ ਬੂਟ ਪਹਿਨਣ ਤੋਂ ਬਚੋ
ਗਰਮੀ ਦਾ ਮੌਸਮ ਆ ਚੁੱਕਾ ਹੈ ਅਤੇ ਇਸ ਮੌਸਮ ’ਚ ਤੇਜ਼ ਗਰਮੀ ਤੋਂ ਬਚਣ ਲਈ ਬਹੁਤ ਸਾਰੇ ਲੋਕ ਬਿਨਾਂ ਜ਼ੁਰਾਬਾਂ ਦੇ ਹੀ ਬੂਟ ਪਹਿਨ ਲੈਂਦੇ ਹਨ ਹਾਲਾਂਕਿ ਇਹ ਇੱਕ ਆਰਾਮਦਾਇਕ, ਆਕਰਸ਼ਕ ਲੁੱਕ ਦੇ ਸਕਦਾ ਹੈ,
ਪਰ ਜ਼ੁਰਾਬਾਂ ਨਾ ਪਹਿਨਣ ਨਾਲ ਤੁਹਾਨੂੰ ਪੈਰਾਂ ਦੀਆਂ ਕੁਝ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜਿਵੇਂ- ਪਸੀਨੇ ਦੀ ਵਜ੍ਹਾ ਨਾਲ ਛਾਲੇ ਜਾਂ ਬੈਕਟੀਰੀਅਲ ਸੰਕਰਮਣ ਜਾਂ ਪੈਰਾਂ ’ਚ ਦਰਦ ਹੋਣਾ ਆਦਿ ਇਸ ਲਈ ਮਾਹਿਰ ਮੰਨਦੇ ਹਨ ਕਿ ਗਰਮੀ ਹੋਵੇ ਜਾਂ ਸਰਦੀ ਬੂਟ ਹਮੇਸ਼ਾ ਜ਼ੁਰਾਬਾਂ ਨਾਲ ਪਹਿਨੇ ਜਾਣੇ ਚਾਹੀਦੇ ਹਨ
Table of Contents
ਤਾਂ ਆਓ! ਜਾਣਦੇ ਹਾਂ ਕਿ ਅਜਿਹਾ ਕਿਉਂ ਕਰਨਾ ਚਾਹੀਦਾ:- Foot Care:
ਨਮੀ ਅਤੇ ਬੈਕਟੀਰੀਆ:
ਪੈਰਾਂ ’ਚ ਦਿਨ ਭਰ ਪਸੀਨਾ ਆਉਂਦਾ ਹੈ ਅਤੇ ਜ਼ੁਰਾਬਾਂ ਇਸ ਨਮੀ ਨੂੰ ਸੋਖਣ ’ਚ ਮੱਦਦ ਕਰਦੀਆਂ ਹਨ ਜ਼ੁਰਾਬਾਂ ਤੋਂ ਬਿਨਾਂ ਪਸੀਨਾ ਬੂਟਾਂ ਦੇ ਅੰਦਰ ਫਸ ਜਾਂਦਾ ਹੈ ਜਿਸ ਨਾਲ ਗਰਮੀ ਅਤੇ ਸਿੱਲ੍ਹਾ ਵਾਤਾਵਰਨ ਬਣਦਾ ਹੈ ਇਹ ਬੈਕਟੀਰੀਆ ਅਤੇ ਫੰਗਲ ਵਿਕਾਸ ਨੂੰ ਵਧਾਉਂਦਾ ਹੈ, ਜਿਸ ਨਾਲ ਐਥਲੀਟ ਫੁੱਟ ਵਰਗੇ ਸੰਕਰਮਣ ਦਾ ਖ਼ਤਰਾ ਵਧ ਜਾਂਦਾ ਹੈ
ਛਾਲੇ ਅਤੇ ਜਲਣ:
ਜ਼ੁਰਾਬਾਂ ਤੁਹਾਡੇ ਪੈਰਾਂ ਅਤੇ ਤੁਹਾਡੇ ਬੂਟਾਂ ਲਈ ਇੱਕ ਸੁਰੱਖਿਆਤਮਕ ਰੁਕਾਵਟ ਦੇ ਰੂਪ ’ਚ ਕੰਮ ਕਰਦੀਆਂ ਹਨ ਇਨ੍ਹਾਂ ਤੋਂ ਬਿਨਾਂ ਚੱਲਣ ਜਾਂ ਭੱਜਣ ਨਾਲ ਹੋਣ ਵਾਲੀ ਰਗੜ ਨਾਲ ਛਾਲੇ, ਲਾਲੀ ਅਤੇ ਜਲਣ ਹੋ ਸਕਦੀ ਹੈ ਬੂਟਾਂ ਖਿਲਾਫ ਨੰਗੀ ਚਮੜੀ ਨੂੰ ਲਗਾਤਾਰ ਰਗੜਨ ਨਾਲ ਦਰਦਨਾਕ ਕਾਲਸ ਵੀ ਹੋ ਸਕਦੇ ਹਨ
ਪੈਰਾਂ ਦੀ ਬਦਬੂ:
ਜ਼ੁਰਾਬਾਂ ਤੋਂ ਬਿਨਾਂ ਬੂਟਾਂ ’ਚ ਪਸੀਨੇ ਅਤੇ ਬੈਕਟੀਰੀਆ ਦੇ ਜਮ੍ਹਾ ਹੋਣ ਨਾਲ ਬਦਬੂ ਆ ਸਕਦੀ ਹੈ ਇਸ ਬਦਬੂ ਨੂੰ ਖ਼ਤਮ ਕਰਨਾ ਮੁਸ਼ਕਿਲ ਹੋ ਸਕਦਾ ਹੈ, ਕਿਉਂਕਿ ਬੈਕਟੀਰੀਆ ਬੂਟਾਂ ਦੇ ਅੰਦਰੂਨੀ ਹਿੱਸੇ ’ਚ ਨਮੀਂ ਕਾਰਨ ਪਨਪਦੇ ਹਨ ਜਦਕਿ ਜ਼ੁਰਾਬਾਂ ਪਸੀਨੇ ਆਦਿ ਤੋਂ ਪੈਦਾ ਹੋਏ ਬੈਕਟੀਰੀਆ ਨੂੰ ਸੋਖ ਲੈਂਦੀਆਂ ਹਨ, ਜਿਸ ਨਾਲ ਬਦਬੂ ਘੱਟ ਆਉਂਦੀ ਹੈ
ਚਮੜੀ ’ਚ ਇਨਫੈਕਸ਼ਨ:
ਸਮੇਂ ਦੇ ਨਾਲ ਰਗੜ ਅਤੇ ਨਮੀ ਨਾਲ ਚਮੜੀ ਖਰਾਬ ਹੋ ਸਕਦੀ ਹੈ, ਜਿਸ ਨਾਲ ਸੰਕਰਮਣ ਦੀ ਸੰਭਾਵਨਾ ਵਧ ਜਾਂਦੀ ਹੈ ਗੰਭੀਰ ਮਾਮਲਿਆਂ ’ਚ ਇਸ ਨਾਲ ਸੈਲਿਊਲਾਈਟਿਸ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸਦੇ ਲਈ ਡਾਕਟਰਾਂ ਦੀ ਸਲਾਹ ਲੈਣਾ ਜ਼ਰੂਰੀ ਹੋ ਜਾਂਦਾ ਹੈ
ਪੈਰਾਂ ਦੀਆਂ ਤਲੀਆਂ ’ਚ ਦਰਦ:
ਬੂਟ ਪਹਿਨਦੇ ਸਮੇਂ ਜ਼ੁਰਾਬਾਂ ਨਾ ਪਹਿਨਣ ਨਾਲ ਪੈਰਾਂ ਦੀਆਂ ਤਲੀਆਂ ’ਚ ਕਈ ਵਾਰ ਦਰਦ ਹੋਣ ਲੱਗਦਾ ਹੈ ਲਗਾਤਾਰ ਅਜਿਹਾ ਕਰਨ ਨਾਲ ਇਹ ਦਰਦ ਵਧ ਵੀ ਸਕਦਾ ਹੈ ਇਸ ਲਈ ਤਲੀਆਂ ਨੂੰ ਸੁਰੱਖਿਅਤ ਰੱਖਣ ’ਚ ਮੱਦਦ ਕਰਦੀ ਹੈ
ਇਹ ਜ਼ਰੂਰੀ ਹੈ ਕਿ ਤੁਸੀਂ ਬੂਟ ਪਹਿਨਦੇ ਸਮੇਂ ਜ਼ੁਰਾਬਾਂ ਜ਼ਰੂਰ ਪਹਿਨੋ ਅੱਜ-ਕੱਲ੍ਹ ਮਾਰਕਿਟ ’ਚ ਤਰ੍ਹਾਂ-ਤਰ੍ਹਾਂ ਦੀਆਂ ਜ਼ੁਰਾਬਾਂ ਉਪਲੱਬਧ ਹਨ ਸ਼ਾੱਰਟ, ਲੌਂਗ ਅਤੇ ਆਕਰਸ਼ਕ ਡਿਜ਼ਾਇਨ ਦੀਆਂ ਜ਼ੁਰਾਬਾਂ ਮਿਲ ਜਾਂਦੀਆਂ ਹਨ
ਜੇਕਰ ਤੁਸੀਂ ਪੈਰਾਂ ’ਚ ਉੱਪਰ ਤੱਕ ਜ਼ੁਰਾਬਾਂ ਨਹੀਂ ਦਿਖਾਉਣਾ ਚਾਹੁੰਦੇ, ਤਾਂ ਸ਼ਾੱਰਟ ਜ਼ੁਰਾਬਾਂ ਤੁਹਾਡੇ ਲਈ ਬਿਹਤਰ ਹਨ ਅਸੁਵਿਧਾ ਅਤੇ ਸੰਭਾਵਿਤ ਸੰਕਰਮਣ ਤੋਂ ਬਚਣ ਲਈ ਫੈਸ਼ਨ ਦੇ ਰੁਝਾਨਾਂ ਤੋਂ ਵੱਧ ਪੈਰਾਂ ਦੀ ਸਿਹਤ ਵੱਲ ਜ਼ਿਆਦਾ ਧਿਆਨ ਦੇਣਾ ਜ਼ਰੂਰੀ ਹੈ

































































