ਵਿਦੇਸ਼ ਦੀ ਨਹੀਂ, ਆਪਣੇ ਸੁਫ਼ਨਿਆਂ ਦੀ ਉਡਾਣ ਭਰੋ
ਵਿਦੇਸ਼ ’ਚ ਭਾਵੇਂ ਹੀ ਨਵਾਂ ਅਨੁਭਵ ਮਿਲੇਗਾ, ਪਰ ਭਾਰਤ ’ਚ ਰਹਿ ਕੇ ਤੁਸੀਂ ਵਿਸ਼ਵ ਪੱਧਰ ਦੀ ਸਫ਼ਲਤਾ ਵੀ ਹਾਸਲ ਕਰ ਸਕਦੇ ਹੋ ਇੱਥੇ ਤੁਹਾਡੀ ਮਿਹਨਤ ਦੇਸ਼ ਅਤੇ ਸਮਾਜ ਦੋਵਾਂ ਲਈ ਬਦਲਾਅ ਲਿਆ ਸਕਦੀ ਹੈ ਭਾਰਤ ’ਚ ਰਹਿ ਕੇ ਤੁਸੀਂ ਆਪਣੇ ਰਿਸ਼ਤਿਆਂ ਅਤੇ ਸਮਾਜ ਦੇ ਨੇੜੇ ਰਹਿੰਦੇ ਹੋਏ ਵੀ ਦੁਨੀਆਂ ’ਚ ਆਪਣੀ ਪਹਿਚਾਣ ਬਣਾ ਸਕਦੇ ਹੋ।
ਹਰਿਆਣਾ ਦੇ ਸੋਨੀਪਤ ਦਾ 23 ਸਾਲ ਦਾ ਲੜਕਾ ਰੋਹਿਤ ਪੈਸੇ ਕਮਾਉਣ ਦਾ ਸੁਫਨਾ ਲੈ ਕੇ ਵਿਦੇਸ਼ ਲਈ ਨਿੱਕਲਿਆ ਸੀ ਏਜੰਟ ਨੇ 18 ਲੱਖ ਰੁਪਏ ਲੈ ਕੇ ਵਾਅਦਾ ਕੀਤਾ ਸੀ ਕਿ ਇੱਕ ਮਹੀਨੇ ’ਚ ਯੂਐੱਸ ਪਹੁੰਚਾ ਦੇਵਾਂਗਾ ਯਾਤਰਾ 30 ਦਿਨ ਦੀ ਨਹੀਂ, ਸਗੋਂ 5 ਦੇਸ਼ਾਂ ਅਤੇ 4 ਮਹੀਨਿਆਂ ਦੀ ਨਿੱਕਲੀ ਜੰਗਲਾਂ ਵਿੱਚ ਭੁੱਖ, ਠੰਢ ਤੇ ਡਰ ਨੇ ਹੌਂਸਲਾ ਤੋੜਿਆ ਮੈਕਸੀਕੋ ਹੱਦ ’ਤੇ ਫੜਿਆ ਗਿਆ ਅਤੇ ਸਿੱਧਾ ਭਾਰਤ ਭੇਜ ਦਿੱਤਾ ਗਿਆ ਘਰ ਵਾਪਸ ਆ ਕੇ ਰੋਹਿਤ ਸਿਰਫ ਐਨਾ ਕਹਿੰਦਾ ਹੈ ਕਿ ਮੈਂ ਉੱਥੇ ਕਮਾਉਣ ਨਹੀਂ, ਜਿੰਦਾ ਵਾਪਸ ਆਉਣ ਲਈ ਲੜ ਰਿਹਾ ਸੀ ਤਮਿਲਨਾਡੂ ਦੇ ਤਿਰੁਨੇਲਵੇਲੀ ਤੋੋਂ ਆਏ 28 ਸਾਲ ਦੇ ਅਰੁਣ ਦਾ ਸਫਰ ਸਭ ਤੋਂ ਡਰਾਉਣਾ ਸੀ ਏਜੰਟ ਨੇ ਉਸ ਨੂੰ ਕਿਸ਼ਤੀ ਰਾਹੀਂ ਇਟਲੀ ਭੇਜਣ ਦਾ ਵਾਅਦਾ ਕੀਤਾ 17 ਦਿਨ ਸਮੁੰਦਰ ’ਚ ਖਾਣ ਲਈ ਸਿਰਫ ਦੋ ਬਿਸਕੁਟ ਅਤੇ ਪਾਣੀ ਦੀਆਂ ਦੋ ਬੋਤਲਾਂ ਇਤਾਲਵੀ ਕੋਸਟਗਾਰਡ ਨੇ ਕਿਸ਼ਤੀ ਫੜੀ ਤੇ ਸਾਰਿਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ’ਚ ਭੇਜ ਦਿੱਤਾ ਅਰੁਣ ਕਹਿੰਦਾ ਹੈ।

Table of Contents
ਵਿਦੇਸ਼ ਦਾ ਸੁਫਨਾ ਹਰ ਵਾਰ ਉਹੋ-ਜਿਹਾ ਨਹੀਂ ਹੁੰਦਾ ਜਿਹੋ-ਜਿਹਾ ਦਿਸਦਾ ਹੈ:
ਵੱਡੀਆਂ-ਵੱਡੀਆਂ ਕੰਪਨੀਆਂ ’ਚ ਨੌਕਰੀ, ਮਹਿੰਗੀ ਸਿੱਖਿਆ ਜਾਂ ਬਿਹਤਰ ਜੀਵਨ ਦੀ ਇੱਛਾ ’ਚ ਬਹੁਤੇ ਭਾਰਤੀ ਵਿਦੇਸ਼ ਵੱਲ ਭੱਜ ਰਹੇ ਹਨ, ਪਰ ਉੱਥੋਂ ਦੀ ਜ਼ਿੰਦਗੀ ਹਮੇਸ਼ਾ ਸੌਖੀ ਨਹੀਂ ਹੁੰਦੀ ਦਗਞ (2023) ਅਨੁਸਾਰ, ਵਿਦੇਸ਼ ’ਚ ਰਹਿਣ ਵਾਲੇ ਨੌਜਵਾਨਾਂ ’ਚ 25 ਪ੍ਰਤੀਸ਼ਤ ਤੋਂ ਵੱਧ ਨੂੰ ਮਾਨਸਿਕ ਸਮੱਸਿਆਵਾਂ ਝੱਲਣੀਆਂ ਪੈਂਦੀਆਂ ਹਨ-
- ਵਧਦਾ ਨਸਲਵਾਦ ਅਤੇ ਭੇਦਭਾਵ
- ਕਾਮਿਆਂ ਨਾਲ ਸ਼ੋਸ਼ਣ, ਪਾਸਪੋਰਟ ਜ਼ਬਤ, ਘੱਟ ਤਨਖਾਹ
- ਵਿਦਿਆਰਥੀਆਂ ਨੂੰ ਮਹਿੰਗੇ ਕਿਰਾਏ, ਰਹਿਣ ਦੀ ਖਰਾਬ ਸਥਿਤੀ ਅਤੇ ਉਤਪੀੜਨ
- ਜ਼ਿਆਦਾ ਕਰਜ਼ ਦਾ ਬੋਝ, ਮਾਨਸਿਕ ਤਣਾਅ ਅਤੇ ਇਕੱਲਾਪਣ
ਕੀ ਤੁਸੀਂ ਸੋਚਿਆ ਹੈ ਕਿ ਤੁਹਾਡੇ ਸੁਫਨੇ ਅਤੇ ਤੁਹਾਡੀ ਪ੍ਰਤਿਭਾ ਨੂੰ ਭਾਰਤ ’ਚ ਹੀ ਕਿੰਨੀ ਵੱਡੀ ਉਡਾਣ ਮਿਲ ਸਕਦੀ ਹੈ? ਭਾਰਤ ’ਚ ਰਹਿ ਕੇ ਸਿੱਖਿਆ, ਰੁਜ਼ਗਾਰ ਅਤੇ ਸੇਵਾ ਦੇ ਮੌਕੇ ਦਾ ਲਾਭ ਲੈਣਾ ਨਾ ਸਿਰਫ ਸੁਰੱਖਿਅਤ ਹੈ, ਸਗੋਂ ਦੇਸ਼ ਦੀ ਤਰੱਕੀ ’ਚ ਯੋਗਦਾਨ ਦੇਣ ਦਾ ਵੀ ਜ਼ਰੀਆ ਹੈ।
ਭਾਰਤ ਅੱਜ:
- ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਹੱਬ ਹੈ।
- ਡਿਜ਼ੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਕ੍ਰਾਂਤੀਆਂ ਦਾ ਕੇਂਦਰ ਹੈ।
- ਤੇਜ਼ੀ ਨਾਲ ਉੱਭਰਦਾ ਹੋਇਆ ਟੈਕ, ਹੈਲਥ, ਸਾਇੰਸ ਅਤੇ ਐਗਰੀਕਲਚਰ ਦਾ ਕੇਂਦਰ ਹੈ।
ਸਟਾਰਟਅੱਪ, ਡਿਜ਼ੀਟਲ ਇੰਡੀਆ, ਮੇਕ ਇਨ ਇੰਡੀਆ ਸਿਰਫ ਸ਼ਬਦ ਨਹੀਂ, ਸਗੋਂ ਤੁਹਾਡੇ ਲਈ ਅਥਾਹ ਸੰਭਾਵਨਾਵਾਂ ਹਨ ਭਾਰਤ ਦੁਨੀਆਂ ਦਾ ਟੈਕ ਹੱਬ ਬਣ ਰਿਹਾ ਹੈ ਅਤੇ ਹਰ ਸੈਕਟਰ ਡਿਜ਼ੀਟਲ ਹੋ ਰਿਹਾ ਹੈ ਇਸ ਲਈ ਜਿੱਥੇ ਤੁਸੀਂ ਸਾਫਟਵੇਅਰ ਇੰਜੀਨੀਅਰ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਇੰਜੀਨੀਅਰ ਵਰਗੇ ਖੇਤਰਾਂ ’ਚ ਕਰੀਅਰ ਬਣਾ ਸਕਦੇ ਹੋ, ਉੱਥੇ ਸਸਤੇ ਹੈਲਥ ਕੇਅਰ ਅਤੇ ਵਧਦੇ ਏਆਈ ਹੈਲਥ ਕੇਅਰ ਟੂਲਜ਼ ਦੇ ਚੱਲਦਿਆਂ ਬਾਇਓਟੈਕਨਾਲੋਜੀ ਐਕਸਪਰਟ, ਨੈਚੁਰੋਪੈਥੀ ਐਕਸਪਰਟ ਬਣਨ ’ਚ ਕਰੀਅਰ ਚੁਣ ਸਕਦੇ ਹੋ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਹੱਬ ਹੈ।
ਤਾਂ ਤੁਹਾਡੇ ਲਈ ਹੈਲਥ ਐਂਡ ਵੈੱਲਨਸ, ਈਕੋ ਫਰੈਂਡਲੀ ਪ੍ਰੋਡਕਟਸ, ਏਆਈ ਟੂਲਸ ਅਤੇ ਆਰਗੈਨਿਕ ਫੂਡ ਜਾਂ ਬਿਊਟੀ ਪ੍ਰੋਡਕਟ ਵਰਗੇ ਸਟਾਰਟਅੱਪ ਵੀ ਬਿਹਤਰੀਨ ਵਿਕਲਪ ਹਨ ਭਾਰਤ ’ਚ ਸਟਾਰਟਅੱਪ, ਖੇਤੀ, ਵਿਗਿਆਨ ਅਤੇ ਸਿਹਤ ਦੇ ਖੇੇਤਰ ਲਗਾਤਾਰ ਵਧ ਰਹੇ ਹਨ ਤੁਸੀਂ ਆਪਣੇ ਵਿਚਾਰਾਂ ਅਤੇ ਯਤਨਾਂ ਨਾਲ ਦੇਸ਼ ਲਈ ਨਵੇਂ ਰਸਤੇ ਖੋਲ੍ਹ ਸਕਦੇ ਹੋ ਵਿਦੇਸ਼ ’ਚ ਭਾਵੇਂ ਹੀ ਨਵਾਂ ਅਨੁਭਵ ਮਿਲੇਗਾ, ਪਰ ਭਾਰਤ ’ਚ ਰਹਿ ਕੇ ਤੁਸੀਂ ਵਿਸ਼ਵ ਪੱਧਰ ਦੀ ਸਫ਼ਲਤਾ ਵੀ ਹਾਸਲ ਕਰ ਸਕਦੇ ਹੋ ਇੱਥੇ ਤੁਹਾਡੀ ਮਿਹਨਤ ਦੇਸ਼ ਅਤੇ ਸਮਾਜ ਦੋਵਾਂ ਲਈ ਬਦਲਾਅ ਲਿਆ ਸਕਦੀ ਹੈ ਭਾਰਤ ’ਚ ਰਹਿ ਕੇ ਤੁਸੀਂ ਆਪਣੇ ਰਿਸ਼ਤਿਆਂ ਅਤੇ ਸਮਾਜ ਦੇ ਨੇੜੇ ਰਹਿੰਦੇ ਹੋਏ ਵੀ ਦੁਨੀਆਂ ’ਚ ਆਪਣੀ ਪਹਿਚਾਣ ਬਣਾ ਸਕਦੇ ਹੋ ਫੈਸਲਾ ਤੁਸੀਂ ਕਰਨਾ ਹੈ, ਪਰ ਜ਼ਰਾ ਸੋਚ-ਸਮਝ ਕੇ ਕਰੋ।
ਵਿਦੇਸ਼ ਜਾਣ ਤੋਂ ਪਹਿਲਾਂ ਖੁਦ ਨੂੰ ਇੱਕ ਸਵਾਲ ਜ਼ਰੂਰ ਪੁੱਛੋ ਕਿ ਕੀ ਮੇਰੇ ਸੁਫਨਿਆਂ ਦੀ ਜ਼ਮੀਨ ਭਾਰਤ ’ਚ ਤਿਆਰ ਨਹੀਂ ਹੋ ਸਕਦੀ? ਭਾਰਤ ’ਚ ਰਹਿ ਕੇ ਵੀ ਤੁਸੀਂ ਦੁਨੀਆਂ ਨੂੰ ਦਿਖਾ ਸਕਦੇ ਹੋ ਕਿ ਤੁਸੀਂ ਕਿੰਨੇ ਸਮਰੱਥ ਹੋ ਤੁਹਾਡੀ ਮਿਹਨਤ ਤੁਹਾਡੇ ਪਰਿਵਾਰ, ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਬਣ ਸਕਦੀ ਹੈ ਆਪਣੇ ਦੇਸ਼ ’ਚ ਰਹਿ ਕੇ ਤੁਸੀਂ ਆਪਣੇ ਸੁਫਨਿਆਂ, ਪ੍ਰਤਿਭਾ ਅਤੇ ਉਦੇਸ਼ ਨੂੰ ਪੂਰੀ ਤਾਕਤ ਦੇ ਸਕਦੇ ਹੋ ਤਾਂ ਆਓ! ਵਿਦੇਸ਼ ਦੀ ਨਹੀਂ, ਭਾਰਤ ਦੀ ਉਡਾਣ ਭਰੋ ਅਤੇ ਆਪਣੇ ਦੇਸ਼ ਅਤੇ ਆਪਣੀ ਪ੍ਰਤਿਭਾ ਨੂੰ ਦੁਨੀਆਂ ’ਚ ਚਮਕਾਓ।
































































