Farmers

ਸੰਜੈ ਕੁਮਾਰ ਮਹਿਰਾ, ਗੁਰੂਗ੍ਰਾਮ

ਫ਼ਸਲਾਂ ਨੂੰ ਜ਼ੋਖਿਮ ਤੋਂ ਬਚਾਉਣ ਅਤੇ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਲਈ ਭਾਰਤ ਦੇ ਕਿਸਾਨ ਖੇਤੀ ਦੀਆਂ ਆਧੁਨਿਕ ਤਕਨੀਕਾਂ ’ਤੇ ਜ਼ੋਰ ਦੇ ਰਹੇ ਹਨ, ਇਸ ’ਚ ਪੌਲੀ ਹਾਊਸ, ਗ੍ਰੀਨ ਹਾਊਸ, ਪਲਾਸਟਿਕ ਮਲਚਿੰਗ ਅਤੇ ਲੋਅ ਟਨਲ ਦੀ ਵਰਤੋਂ ਸ਼ਾਮਲ ਹੈ ਇੱਥੇ ਗੱਲ ਲੋਅ ਟਨਲ ਦੀ ਹੋ ਰਹੀ ਹੈ, ਜਿਸ ’ਚ ਪੌਲੀ ਹਾਊਸ-ਗ੍ਰੀਨ ਹਾਊਸ ਵਾਂਗ ਹੀ ਬੇ-ਮੌਸਮੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ ਲੋਅ ਟਨਲ ਖੇੇਤੀ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਜ਼ਰੀਏ ਕਿਸਾਨ ਕੜਾਕੇ ਦੀ ਠੰਢ ’ਚ ਵੀ ਸਬਜ਼ੀਆਂ ਉਗਾ ਕੇ ਵਧੀਆ ਕਮਾਈ ਕਰ ਸਕਦੇ ਹਨ ਇਸ ਤਕਨੀਕ ਨਾਲ ਫ਼ਸਲ ਸੁਰੱਖਿਅਤ ਵੀ ਰਹਿੰਦੀ ਹੈ ਅਤੇ ਵਧੀਆ ਪੈਦਾਵਾਰ ਵੀ ਹੁੰਦੀ ਹੈ ਜਨਵਰੀ ’ਚ ਠੰਢ ਵਧਣ ਲੱਗੀ ਹੈ।

ਅਜਿਹੇ ’ਚ ਸਬਜ਼ੀ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਪਾਲ਼ਾ ਪੈਣ ਕਾਰਨ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਅਜਿਹੇ ’ਚ ਲੋਅ ਟਨਲ ਖੇਤੀ ਕਰਕੇ ਕਿਸਾਨ ਠੰਢ ਤੋਂ ਬਚਾਅ ਕਰਕੇ ਵਧੀਆ ਪੈਦਾਵਾਰ ਲੈ ਸਕਦੇ ਹਨ ਸਬਜ਼ੀ ਦੀ ਫਸਲ ਦੇ ਜੋ ਬੀਜ ਹਾਲੇ ਮਿੱਟੀ ’ਚ ਹੀ ਹਨ ਉਨ੍ਹਾਂ ਅੰਗੂਰ ਨਹੀਂ ਮਾਰਿਆ ਹੈ ਉਹ ਬੀਜ ਠੰਢ ਕਾਰਨ ਖਰਾਬ ਹੋ ਸਕਦੇ ਹਨ ਅਜਿਹੇ ’ਚ ਇਨ੍ਹਾਂ ਨੂੰ ਬਚਾਉਣ ਲਈ ਲੋਅ ਟਨਲ ਤਕਨੀਕ ਨਾਲ ਖੇਤੀ ਕੀਤੀ ਜਾ ਸਕਦੀ ਹੈ ਗੁਰੂਗ੍ਰਾਮ ਦੇ ਕਈ ਕਿਸਾਨ ਇਸ ਤਕਨੀਕ ਨਾਲ ਖੇਤੀ ਕਰਕੇ ਸਰਦੀ ’ਚ ਵੀ ਵਧੀਆ ਉਤਪਾਦਨ ਲੈ ਰਹੇ ਹਨ।

ਕਿਵੇਂ ਹੁੰਦੀ ਹੈ ਲੋਅ ਟਨਲ ਖੇਤੀ

ਲੋਅ ਟਨਲ ਫਾਰਮਿੰਗ ’ਚ ਪਤਲੇ ਬਾਂਸ ਨਾਲ ਗੁਫਾਨੁਮਾ ਆਕਾਰ ਤਿਆਰ ਕੀਤਾ ਜਾਂਦਾ ਹੈ ਇਸ ’ਤੇ ਇੱਕ ਖਾਸ ਕੱਪੜਾ ਪਾਇਆ ਜਾਂਦਾ ਹੈ ਇਹ ਕੱਪੜਾ ਤਰੇਲ ਅਤੇ ਨਮੀ ਨੂੰ ਫਸਲ ਤੱਕ ਨਹੀਂ ਪਹੁੰਚਣ ਦਿੰਦਾ ਇਹ ਖਾਸ ਕੱਪੜਾ ਸੂਰਜ ਦੀਆਂ ਕਿਰਨਾਂ ਨੂੰ ਵੀ ਫ਼ਸਲ ਤੱਕ ਪਹੁੰਚਣ ਤੋਂ ਨਹੀਂ ਰੋਕਦਾ ਇਸ ਨਾਲ ਫ਼ਸਲ ਦੀ ਪੈਦਾਵਾਰ ਸੰਤੁਲਿਤ ਬਣੀ ਰਹਿੰਦੀ ਹੈ ਲੋਅ ਟਨਲ ਨੂੰ ਪੌਲੀ ਹਾਊਸ ਦਾ ਛੋਟਾ ਅਤੇ ਪ੍ਰਭਾਵਸ਼ਾਲੀ ਰੁੂਪ ਕਿਹਾ ਜਾਂਦਾ ਹੈ ਇਸ ’ਚ ਘੱਟ ਉੱਚਾਈ ’ਤੇ 2-3 ਮਹੀਨਿਆਂ ਲਈ ਅਸਥਾਈ ਲੋਅ ਟਨਲ ਢਾਂਚਾ ਬਣਾ ਕੇ ਖੇਤੀ ਕੀਤੀ ਜਾਂਦੀ ਹੈ।

ਬਾਂਸ ਦੀਆਂ ਬੱਲੀਆਂ ਹੁੰਦੀਆਂ ਹਨ ਇਸਤੇਮਾਲ

ਕਿਸਾਨ ਭਾਵੇਂ ਤਾਂ ਲੋਹੇ ਦੇ ਸਰੀਏ ਦੀ ਥਾਂ ਬਾਂਸ ਦੀਆਂ ਬੱਲੀਆਂ ਦੀ ਵਰਤੋਂ ਵੀ ਕਰ ਸਕਦੇ ਹਨ ਸਰੀਆ ਜਾਂ ਬਾਂਸ ਦੀਆਂ ਬੱਲੀਆਂ ਦੇ ਸਿਰਿਆਂ ਨੂੰ ਤਾਰ ਨਾਲ ਜੋੜ ਕੇ ਮਿੱਟੀ ਦੀਆਂ ਖੇਲਾਂ ’ਤੇ ਗੱਡ ਦਿੰਦੇ ਹਨ, ਜਿਸ ਨਾਲ ਢਾਈ ਤੋਂ ਤਿੰਨ ਫੁੱਟ ਤੱਕ ਉੱਚਾਈ ਬਣ ਜਾਂਦੀ ਹੈ ਸਰੀਆ ਤੇ ਬੱਲੀਆਂ ’ਤੇ ਲੱਗੀਆਂ ਤਾਰਾਂ ਦੀ ਦੂਰੀ ਘੱਟ ਤੋਂ ਘੱਟ 2 ਮੀਟਰ ਰੱਖੀ ਜਾਂਦੀ ਹੈ ਇਸ ਢਾਂਚੇ ’ਤੇ 25 ਤੋਂ 30 ਮਾਈਕ੍ਰੋਨ ਮੋਟਾਈ ਵਾਲੀ ਪਾਰਦਰਸ਼ੀ ਪਾਲੀਥੀਨਪਾਈ ਜਾਂਦੀ ਹੈ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਖੇਤੀ ਲਈ ਇਸੇ ਤਰ੍ਹਾਂ ਲੋਅ ਟਨਲ ਬਣਾਈ ਜਾਂਦੀ ਹੈ।

ਉਂਜ ਤਾਂ ਇਸ ਦਾ ਇਸਤੇਮਾਲ ਜ਼ਿਆਦਾਤਰ ਠੰਢ ’ਚ ਕੀਤਾ ਜਾਂਦਾ ਹੈ, ਪਰ ਗਰਮੀ ’ਚ ਵੀ ਇਸ ’ਚ ਖੇਤੀ ਕਰਨ ’ਤੇ ਵਧੀਆ ਨਤੀਜੇ ਸਾਹਮਣੇ ਆਏ ਹਨ ਪੌਲੀ ਹਾਊਸ ਵਾਂਗ ਲੋਅ ਟਨਲ ’ਚ ਖੇਤੀ ਕਰਨ ’ਤੇ ਫਸਲ 2-3 ਮਹੀਨੇ ਪਹਿਲਾਂ ਹੀ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਨਾਲ ਕਿਸਾਨਾਂ ਨੂੰ ਜ਼ਲਦੀ-ਜ਼ਲਦੀ ਫਸਲਾਂ ਉਗਾਉਣ ਅਤੇ ਦੁੱਗਣਾ ਪੈਸਾ ਕਮਾਉਣ ਦਾ ਮੌਕਾ ਮਿਲ ਜਾਂਦਾ ਹੈ ਲੋਅ ਟਨਲ ’ਚ ਚੱਪਣ ਕੱਦੂ, ਲੌਕੀ, ਖੀਰਾ, ਕਰੇਲਾ ਅਤੇ ਖਰਬੂਜ਼ਾ-ਮਤੀਰੇ ਵਰਗੇ ਵੇਲਾਂ ਵਾਲੇ ਫਲ-ਸਬਜ਼ੀਆਂ ਦੀ ਖੇਤੀ ਕਰ ਸਕਦੇ ਹਨ ਲੋਅ ਟਨਲ ’ਚ ਸਿੰਚਾਈ ਲਈ ਸਿਰਫ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਲੋਅ ਟਨਲ ’ਚ ਸੁਰੱਖਿਅਤ ਖੇਤੀ ਕਰਨ ’ਤੇ ਸਰਕਾਰ ਵੀ ਉਚਿਤ ਦਰਾਂ ’ਤੇ ਸਬਸਿਡੀ ਦਿੰਦੀ ਹੈ।

ਇਸ ਖੇਤੀ ਦੇ ਫਾਇਦੇ

ਜ਼ਿਆਦਾ ਅਤੇ ਕੜਾਕੇ ਦੀ ਠੰਢ ਵਾਲੇ ਖੇਤਰਾਂ ’ਚ ਲੋਅ ਟਨਲ ਕਾਫੀ ਪ੍ਰਭਾਵਸ਼ਾਲੀ ਤਕਨੀਕ ਸਾਬਤ ਹੋ ਰਹੀ ਹੈ ਘੱਟ ਤਾਪਮਾਨ, ਪਾਲ਼ਾ ਅਤੇ ਬਰਫਬਾਰੀ ’ਚ ਲੋਅ ਟਨਲ ਤਕਨੀਕ ਨਾਲ ਸੁਰੱਖਿਅਤ ਖੇਤੀ ਕਰਨ ’ਤੇ ਨੁਕਸਾਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਇਸ ਸੁਰੱਖਿਅਤ ਢਾਂਚੇ ’ਚ ਖੇਤੀ ਕਰਨ ’ਤੇ ਹਵਾ ਦੀ ਨਮੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸ ’ਚ ਤੁਪਕਾ ਸਿੰਚਾਈ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਪਾਣੀ ਅਤੇ ਖਾਦ ਦੋਵਾਂ ਦੀ ਕਾਫੀ ਬੱਚਤ ਹੁੰਦੀ ਹੈ ਲੋਅ ਟਨਲ ’ਚ ਉਗਾੱਈ ਗਈ ਫਸਲ ’ਚ ਨਦੀਨ, ਕੀੜੇ-ਮਕੌੜੇ ਤੇ ਬਿਮਾਰੀਆਂ ਦੀ ਸੰਭਾਵਨਾ ਨਹੀਂ ਰਹਿੰਦੀ ਇਸ ਤਰ੍ਹਾਂ ਖੇਤੀ ਕਰਨ ’ਤੇ ਮਿੱਟੀ ਦਾ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ ਅਤੇ ਨਮੀ ਬਣੀ ਰਹਿੰਦੀ ਹੈ।

ਸਰਦੀਆਂ ’ਚ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਲੋਅ ਟਨਲ ਫਾਰਮਿੰਗ ਕਾਫੀ ਲਾਭਕਾਰੀ ਸਿੱਧ ਹੁੰਦੀ ਹੈ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਘੱਟ ਲਾਗਤ ਅਤੇ ਘੱਟ ਮਿਹਨਤ ’ਚ ਇਸ ਤਰੀਕੇ ਨਾਲ ਵਧੀਆ ਕਮਾਈ ਕਿਸਾਨ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਗੁਰੂਗ੍ਰਾਮ ’ਚ ਕਰੀਬ 6 ਹਜ਼ਾਰ ਹੈਕਟੇਅਰ ਜ਼ਮੀਨ ’ਤੇ ਲੋਅ ਟਨਲ ਤਕਨੀਕ ਨਾਲ ਕਿਸਾਨ ਖੇਤੀ ਕਰ ਰਹੇ ਹਨ ਇਹ ਨਵੇਂ ਜ਼ਮਾਨੇ ਦੀ ਖੇਤੀ ਕਿਸਾਨਾਂ ਨੂੰ ਕਾਫੀ ਲਾਭ ਦੇ ਰਹੀ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!