ਅਨੰਦਮਈ ਮੁਦਰਾ ’ਚ ਕਰੋ ਕਸਰਤ
ਖਾਣਾ, ਘੁੰਮਣਾ, ਹਾਸਾ-ਮਜ਼ਾਕ ਕਰਨਾ, ਖੇਡਣਾ ਅਤੇ ਸੰਗੀਤ ਸੁਣਨਾ ਜਿੰਨਾ ਮਜ਼ੇਦਾਰ ਕੰਮ ਹੈ, ਕਸਰਤ ਕਰਨਾ ਓਨਾ ਹੀ ਬੋਰੀਅਤ ਭਰਿਆ ਤੇ ਸਰੀਰ ਗੰਢਣ ਲਈ, ਵੱਡੀ ਉਮਰ ’ਚ ਹੋਣ ਵਾਲੀ ਹੱਡੀਆਂ ਦੀ ਟੁੱਟ-ਭੱਜ ਦੇ ਬਚਾਅ ਲਈ, ਮਾਸਪੇਸ਼ੀਆਂ ਨੂੰ ਲਚਕੀਲਾ ਬਣਾਏ ਰੱਖਣ ਲਈ ਅਤੇ ਦਿਲ ਦੇ ਰੋਗ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਲਈ ਕਸਰਤ ਕਰਨਾ ਲਾਜ਼ਮੀ ਹੀ ਮੰਨ ਲਿਆ ਗਿਆ ਹੈ
ਇਨ੍ਹਾਂ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਦਵਾਈ ਅਤੇ ਪਰਹੇਜ਼ ਦੇ ਨਾਲ-ਨਾਲ ਕਸਰਤ ਜਾਂ ਸੈਰ ਨੂੰ ਵੀ ਦਵਾਈ ’ਚ ਹੀ ਸ਼ਾਮਲ ਕਰਦੇ ਹਨ ਅੱਜ-ਕੱਲ੍ਹ ਭੌਤਿਕ ਸੁੱਖ-ਸਹੂਲਤਾਂ ਜ਼ਿਆਦਾ ਹੋ ਗਈਆਂ ਹਨ ਸਾਰੇ ਕੰਮ ਬੈਠੇ-ਬੈਠੇ ਹੀ ਮਸ਼ੀਨਾਂ ਦਾ ਬਟਨ ਦਬਾ ਦੇਣ ਨਾਲ ਹੋਣ ਲੱਗੇ ਹਨ ਇਸ ਲਈ ਸਰੀਰਕ ਮਿਹਨਤ ਖ਼ਤਮ ਹੀ ਹੋ ਗਈ ਹੈ ਖਾਣਾ ਅਤੇ ਖੁਰਾਕ ’ਚ ਜ਼ਿਆਦਾ ਫਰਕ ਨਹੀਂ ਪਿਆ ਹੈ
ਪਰ ਇਸ ਖਾਣੇ ਨੂੰ ਪਚਾਉਣ ਲਈ ਸਰੀਰ ਦੀ ਮੈਟਾਬੋਲਿਕ ਦਰ ਨੂੰ ਵਧਾਉਣ ਲਈ ਕੀਤੀ ਜਾਣ ਵਾਲੀ ਮਿਹਨਤ ਜਾਂ ਸਰੀਰਕ ਹਰਕਤ ਬਿਲਕੁਲ ਹੀ ਖ਼ਤਮ ਹੋ ਗਈ ਹੈ ਇਸ ਲਈ ਨਤੀਜੇ ਵਜੋਂ ਭੋਜਨ ਖਾਧਾ ਤਾਂ ਵੱਖ-ਵੱਖ ਤਰ੍ਹਾਂ ਦਾ ਜਾਂਦਾ ਹੈ ਅਤੇ ਜ਼ਿਆਦਾ ਮਿਰਚ ਮਸਾਲੇਦਾਰ ਤੇ ਤਲਿਆ-ਭੁੰਨਿ੍ਹਆ ਹੋਣ ’ਤੇ ਜ਼ਿਆਦਾ ਸਵਾਦ ਹੀ ਹੁੰਦਾ ਹੈ ਪਰ ਉਸਨੂੰ ਪਚਾਉਣ ਦਾ ਕੋਈ ਉਜਰ ਨਾ ਹੋਣ ਨਾਲ ਉਸ ਤੋਂ ਪ੍ਰਾਪਤ ਕੈਲੋਰੀ ਦੀ ਖਪਤ ਨਹੀਂ ਹੋ ਪਾਉਂਦੀ ਨਤੀਜਾ ਹੁੰਦਾ ਹੈ ਚਰਬੀ ਦਾ ਵਧਣਾ, ਹਾਈ ਬਲੱਡ ਪ੍ਰੈਸ਼ਰ, ਆਲਸ ਤੇ ਆਖ਼ਰ ਦਿਲ ਦੇ ਰੋਗ, ਮੋਟਾਪ, ਸ਼ੂਗਰ ਹੋ ਜਾਈਏ, ਕਦੋਂ ਕਿਸੇ ਗੰਭੀਰ ਰੋਗ ਦਾ ਸ਼ਿਕਾਰ ਕਰ ਦੇਵੇ, ਨਹੀਂ ਕਿਹਾ ਜਾ ਸਕਦਾ

ਇਸੇ ਤਰ੍ਹਾਂ ਸਵੇਰ ਦੀ ਸੈਰ ਵੀ ਦੁਵਿਧਾ ਪੈਦਾ ਕਰਦੀ ਹੈ ਜਦੋਂ ਬਿਸਤਰੇ ਦਾ ਨਿੱਘ ਅਤੇ ਮਿੱਠੀ ਨੀਂਦ ਤਿਆਗ ਕੇ ਉੱਠਣਾ ਪੈਂਦਾ ਹੈ ਹਾਲਾਂਕਿ ਉਹ ਲੋਕ ਜੋ ਇੱਕ ਵਾਰ ਨੀਂਦ ਦਾ ਲਾਲਚ ਛੱਡ ਕੇ ਸਵੇਰ ਦੀ ਸੈਰ ਦਾ ਅਨੰਦ ਲੈ ਲੈਂਦੇ ਹਨ ਉਹ ਫਿਰ ਨੀਂਦ ਦੇ ਮੋਹਜਾਲ ’ਚ ਨਹੀਂ ਫਸਦੇ ਪਰ ਇਹ ਇੱਕ ਵਾਰ ਦਾ ਯਤਨ ਹੀ ਬੜਾ ਔਖਾ ਹੈ
ਉਂਜ ਜੇਕਰ ਘਰੇ ਹੀ ਕਸਰਤ ਕਰਨ ਦਾ ਨਿਯਮ ਬਣਾ ਲਿਆ ਜਾਵੇ ਅਤੇ ਕਸਰਤ ਨੂੰ ਖੇਡ ਵਾਂਗ ਜਾਂ ਤਾਂ ਮਸਤੀ ਦਾ ਸਾਧਨ ਬਣਾ ਲਿਆ ਜਾਵੇ ਜਾਂ ਫਿਰ ਸਮੂਹਿਕ ਰੂਪ ਨਾਲ ਕੀਤਾ ਜਾਵੇ ਤਾਂ ਇਸ ਲਈ ਖਰਚ ਕੀਤੇ ਪੰਦਰਾਂ ਵੀਹ ਮਿੰਟ ਪੂਰੇ ਦਿਨ ਨੂੰ ਖੁਸ਼ੀ ਅਤੇ ਉਮੰਗ ਨਾਲ ਤਾਂ ਭਰਨਗੇ ਹੀ, ਪਾਚਣ ਵੀ ਠੀਕ ਰੱਖਣਗੇ ਸਰੀਰ ਦੀ ਮੈਟਾਬੋਲਿਕ ਦਰ ਵੀ ਵਧਾਉਣਗੇ ਜਿਸਦੇ ਕਾਰਨ ਭੋਜਨ ਤੋਂ ਪ੍ਰਾਪਤ ਕੈਲੋਰੀ ਭਸਮ ਹੁੰਦੀ ਜਾਵੇਗੀ ਤੇ ਸਰੀਰ ’ਚ ਮਜ਼ਬੂਤੀ, ਮਸਲਜ਼ ਅਤੇ ਆਕਰਸ਼ਣ ਵਧੇਗਾ ਕਸਰਤ ਨੂੰ ਰੋਚਕ ਬਣਾਉਣ ਲਈ ਅਤੇ ਇਸ ਨੂੰ ਮਜ਼ਬੂਰੀ ਜਾਂ ਬੋਝ ਨਾ ਮੰਨ ਕੇ ਅਨੰਦਮਈ ਕਿਰਿਆ ਬਣਾਉਣ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ
- ਕਸਰਤ ਦੇ ਪ੍ਰੇਰਕ ਤੱਤਾਂ ਨੂੰ ਲੈ ਕੇ ਖੁਦ ਨੂੰ ਹੀ ਕੁਝ ਸਵਾਲ ਕਰੋ ਜਿਵੇਂ ਤੁਸੀਂ ਕਸਰਤ ਕਿਉਂ ਕਰਨਾ ਚਾਹੁੰਦੇ ਹੋ? ਕਸਰਤ ਦਾ ਨਤੀਜਾ ਕੀ ਹੋਵੇਗਾ? ਕੀ ਇਸ ਨਾਲ ਵਜ਼ਨ ਘਟੇਗਾ? ਕੀ ਦਿਲ ਮਜ਼ਬੂਤ ਹੋਵੇਗਾ? ਕੀ ਵੱਡੀ ਉਮਰ ’ਚ ਮਾਸਪੇਸ਼ੀਆਂ ਦਾ ਖਿਚਾਅ ਦੂਰ ਹੋਵੇਗਾ? ਕੀ ਹੱਡੀ ਦੀ ਟੁੱਟ-ਭੱਜ ਤੋਂ ਬਚਾਅ ਹੋ ਸਕੇਗਾ? ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੋ ਤਾਂ ਆਪਣੇ ਫੈਮਿਲੀ ਡਾਕਟਰ ਤੋਂ ਪੁੱਛੋ ਫਿਰ ਸੋਚੋ ਕਿ ਜੇਕਰ ਰੋਜ਼ ਪੰਦਰ੍ਹਾਂ-ਵੀਹ ਮਿੰਟ ਡਾਕਟਰ ਦੇ ਨਿਰਦੇਸ਼ ’ਤੇ ਕੀਤੀ ਕਸਰਤ ਨਾਲ ਇਹ ਕਈ ਫਾਇਦੇ ਹੋਣ ਵਾਲੇ ਹਨ ਤਾਂ ਕਸਰਤ ਕਿਉਂ ਨਾ ਕੀਤੀ ਜਾਵੇ?
- ਹੁਣ ਕਸਰਤ ਕਰਨ ਦਾ ਫੈਸਲਾ ਜਦੋਂ ਕਰ ਹੀ ਲਿਆ ਹੈ ਤਾਂ ਕੋਈ ਅਜਿਹਾ ਕੰਮ, ਆਪਣੀ ਰੁਚੀ ਜਾਂ ਸ਼ੌਂਕ ਸੋਚੋ ਜੋ ਪਸੰਦ ਹੋਵੇ ਅਤੇ ਜਿਸ ਰਾਹੀਂ ਤੁਸੀਂ ਖੁਦ ਨੂੰ ਹੀ ਭੁਲਾ ਸਕਦੇ ਹੋਵੋ, ਜੋ ਮਨਪਸੰਦ ਹੋਵੇ ਕੁਝ ਲੋਕਾਂ ਨੂੰ ਟੀਵੀ ਦੇਖਣਾ ਪਸੰਦ ਆਉਂਦਾ ਹੈ, ਤਾਂ ਕੁਝ ਸੰਗੀਤ ਦੇ ਸ਼ੌਕੀਨ ਹੁੰਦੇ ਹਨ, ਕੁਝ ਨੂੰ ਖੇਡਾਂ ’ਚ ਰੁਚੀ ਹੁੰਦੀ ਹੈ ਜੇਕਰ ਇੱਕ ਬੋਰ ਕੰਮ ਨੂੰ ਇੱਕ ਮਨਪਸੰਦ ਕੰਮ ਦੀ ਸੰਗਤ ’ਚ ਕੀਤਾ ਜਾਵੇ ਤਾਂ ਕੰਮ ਵੀ ਹੋ ਜਾਂਦਾ ਅਤੇ ਮਨ ਵੀ ਉਦਾਸ ਨਹੀਂ ਹੁੰਦਾ
- ਕਸਰਤ ਨੂੰ ਵੀ ਸੰਗੀਤ ਜਾਂ ਟੀਵੀ ਜਾਂ ਕਿਸੇ ਖੇਡ ਨਾਲ ਜੋੜ ਦਿਓ ਤਾਂ ਸਮੱਸਿਆ ਬੜੀ ਸਰਲਤਾ ਨਾਲ ਹੱਲ ਹੋ ਜਾਵੇਗੀ ਕੰਮ ਵੀ ਹੋ ਜਾਵੇਗਾ, ਮਨ ਵੀ ਲੱਗਿਆ ਰਹੇਗਾ ਅਤੇ ਰਾਏ ਵੀ ਸਿੱਧ ਹੋ ਜਾਵੇਗਾ
- ਇੱਕ 50 ਸਾਲਾ ਜਾਣਕਾਰ ਜਦੋਂ ਕਸਰਤ ਕਰਦੀ ਹੈ ਤਾਂ ਭਜਨਾਂ ਦੀ ਕੈਸੇਟ ਲਾ ਲੈਂਦੀ ਹੈ ਕਦੋਂ ਉਹ ਹੱਥ-ਪੈਰ ਚਲਾਉਂਦੀ ਹੈ ਅਤੇ ਕਦੋਂ ਕੈਸੇਟ ਖ਼ਤਮ ਹੋ ਜਾਂਦੀ ਹੈ, ਨਾ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ, ਨਾ ਹੀ ਥਕਾਵਟ ਜਾਂ ਬੋਰੀਅਤ ਹੀ ਹੁੰਦੀ ਹੈ ਸਿੱਟਾ ਇਹ ਹੈ ਕਿ ਉਹ ਅੱਜ ਵੀ ਓਨੀ ਹੀ ਫੁਰਤੀਲੀ ਹਨ ਜਿੰਨੀ 10 ਸਾਲ ਪਹਿਲਾਂ ਸਨ ਸਗੋਂ ਉਨ੍ਹਾਂ ਦਾ ਤਾਂ ਕਹਿਣਾ ਹੈ ਕਿ ਅੱਗੇ ਦਸ ਸਾਲ ਵੀ ਉਨ੍ਹਾਂ ਦਾ ਕੁਝ ਵਿਗੜਨ ਵਾਲਾ ਨਹੀਂ ਹੈ
- ਅਨੰਦ ਅਤੇ ਫੁਰਤੀ ਦਾ ਅਨੁਭਵ ਕਰਨ ਲਈ ਕਸਰਤ ਕਰਨ ਦਾ ਮਨ ਬਣਾ ਲੈਣਾ ਜ਼ਿਆਦਾ ਸਕਾਰਾਤਮਕ ਸੋਚ ਹੈ ਕਸਰਤ ਦਾ ਉਦੇਸ਼ ਵਜ਼ਨ ਘਟਾਉਣਾ ਹੋਵੇ ਜਾਂ ਨਾ ਹੋਵੇ ਸਮੇਂ ਦੇ ਨਾਲ ਅਤੇ ਨਿਯਮਤ ਕਸਰਤ ਕਰਨ ’ਤੇ ਜਦੋਂ ਸਰੀਰ ਐਕਟਿਵ ਹੋਵੇਗਾ, ਮਾਸਪੇਸ਼ੀਆਂ ਲਚਕੀਲੀਆਂ ਰਹਿਣਗੀਆਂ ਤਾਂ ਵਜ਼ਨ ਘਟੇਗਾ ਹੀ, ਚਰਬੀ ਹਟੇਗੀ ਅਤੇ ਸਰੀਰ ’ਚ ਮਜ਼ਬੂਤੀ ਆਵੇਗੀ ਹੀ ਪਰ ਜੇਕਰ ਇਹ ਸੋਚਿਆ ਜਾਵੇ ਕਿ ਪੰਦਰਾਂ ਦਿਨ ਦੀ ਕਸਰਤ ਨਾਲ ਹੀ ਵਜ਼ਨ ਘੱਟ ਹੋ ਜਾਵੇਗਾ ਤਾਂ ਵਹਿਮ ਹੈ
- ਨਿਯਮਤ ਕਸਰਤ ਕਰਨ ’ਤੇ ਖਾਣ-ਪੀਣ ’ਚ ਵੀ ਕਟੌਤੀ ਕਰਨ ਦੀ ਲੋੜ ਨਹੀਂ ਹੈ ਸਗੋਂ ਪਾਚਨ ਠੀਕ ਹੋਣ ’ਤੇ ਭੁੱਖ ਵੀ ਖੁੱਲ੍ਹ ਕੇ ਲੱਗੇਗੀ ਅਤੇ ਜ਼ਿਆਦਾ ਖਾਧਾ ਜਾਵੇਗਾ, ਸਰੀਰ ਸਿਹਤਮੰਦ ਅਤੇ ਸੁੰਦਰ ਬਣੇਗਾ ਅਤੇ ਸਾਰੇ ਪੋਸ਼ਕ ਤੱਤ ਭਰਪੂਰ ਮਿਲਣਗੇ
- ਆਪਣੀ ਪਸੰਦ ਦੀ ਕਸਰਤ ਚੁਣਨਾ ਵੀ ਕਸਰਤ ਲਈ ਮਨ ਬਣਾਉਣਾ ਹੈ ਰੱਸੀ ਕੁੱਦਣਾ, ਪੌੜੀਆਂ ਚੜ੍ਹਨਾ-ਉੱਤਰਨਾ, ਪੈਦਲ ਤੁਰਨਾ, ਬਾਜਾਰ ਜਾਂ ਕਿਸੇ ਦੇ ਵੀ ਘਰ ਪੈਦਲ ਜਾਣਾ, ਵਾਹਨ ’ਤੇ ਚੜ੍ਹਨਾ-ਉੱਤਰਨਾ ਕਈ ਅਜਿਹੇ ਉਪਾਅ ਹਨ ਜੋ ਤੁਰਨ-ਫਿਰਨ ਨੂੰ ਉਕਸਾਉਂਦੇ ਹਨ ਅਤੇ ਪੂਰੇ ਸਰੀਰ ’ਤੇ ਟੋਨਿੰਗ ਕਰਦੇ ਹਨ ਗਠੀਆ ਅਤੇ ਜਕੜਨ ਤੋਂ ਬਚਾਅ ਰੱਖਦੇ ਹਨ
ਜੇਕਰ ਹੁਣ ਤੋਂ ਬੁਢਾਪੇ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾ ਲੈਣ ਦਾ ਖਿਆਲ ਧਿਆਨ ’ਚ ਰੱਖ ਲਿਆ ਜਾਵੇ ਅਤੇ ਡਾਕਟਰੀ ਦਵਾਈਆਂ ਤੋਂ ਨਿਜ਼ਾਤ ਪਾਉਣ ਦਾ ਸੋਚ ਲਿਆ ਜਾਵੇ ਤਾਂ ਕਸਰਤ ਕਰਨਾ ਬੜਾ ਸੌਖਾ ਸਹਿਜ਼ ਲੱਗੇਗਾ ਇੱਕ ਕਸਰਤ ਨਾਲ ਕਈ ਫਾਇਦੇ ਜਦੋਂ ਮਿਲਦੇ ਹੋਣ ਤਾਂ ਕਿੰਨਾ ਹੀ ਰੁਝੇਵਾਂ ਹੋਵੋ, ਪੰਦਰਾਂ-ਵੀਹ ਮਿੰਟ ਖੁਸ਼ੀ ਅਤੇ ਊਰਜਾ ਦੇ ਨਾਂਅ ’ਤੇ ਭਲਾ ਕੌਣ ਨਹੀਂ ਕੱਢਣਾ ਚਾਹੇਗਾ? -ਮੰਜੂ































































