ਕੀ ਤੁਹਾਡਾ ਪੋਲੀਟੈਕਨਿਕ ਡਿਪਲੋਮਾ ਕੋਰਸ ਹੁਣ ਖ਼ਤਮ ਹੋਣ ਵਾਲਾ ਹੈ ਜਾਂ ਫਿਰ ਤੁਸੀਂ ਪੋਲੀਟੈਕਨਿਕ ਡਿਪਲੋਮਾ ਕੋਰਸ ਕਰਨ ਦੇ ਵਿਸ਼ੇ ’ਚ ਸੋਚ ਰਹੇ ਹੋ ਅਤੇ ਇਸ ਗੱਲ ਨੂੰ ਲੈ ਕੇ ਉਤਸ਼ਾਹ ਦੀ ਸਥਿਤੀ ’ਚ ਹੋ ਕਿ ਆਖਰ ਇਸ ਕੋਰਸ ਨੂੰ ਕਰਨ ਤੋਂ ਬਾਅਦ ਰੁਜ਼ਗਾਰ ਦੀਆਂ ਕਿੰਨੀਆਂ ਸੰਭਾਵਨਾਵਾਂ ਹਨ ਤਾਂ ਤੁਹਾਨੂੰ ਇਨ੍ਹਾਂ ਹਾਲਾਤਾਂ ’ਚ ਡਰਨ ਅਤੇ ਕੁਝ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ ਡਿਪਲੋਮਾ ਪੋਲੀਟੈਕਨਿਕ ਕੋਰਸ ਦੇ ਪੂਰਾ ਹੋਣ ਤੋਂ ਬਾਅਦ ਬਹੁਤ ਚੰਗੇ ਕਰੀਅਰ ਬਦਲ ਅਤੇ ਮੌਕੇ ਮਿਲਦੇ ਹਨ ਪੋਲੀਟੈਕਨਿਕ ਡਿਪਲੋਮਾ ਕੋਰਸਾਂ ਦੀ ਚੋਣ ਕਰਨ ਦਾ ਇੱਕ ਮੁੱਖ ਕਾਰਨ ਇਸ ਦੇ ਰਾਹੀਂ ਘੱਟ ਪੈਸੇ ਅਤੇ ਘੱਟ ਸਮੇਂ ’ਚ ਵਧੀਆ ਕਰੀਅਰ ਦੇ ਮੌਕੇ ਮੁਹੱਈਆ ਕਰਾਉਣਾ ਹੈ ਪੋਲੀਟੈਕਨਿਕ ਡਿਪਲੋਮਾ ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਇੰਜੀਨੀਅਰਿੰਗ ਟ੍ਰੇਡਾਂ ਦੇ ਨਾਲ-ਨਾਲ ਗੈਰ-ਇੰਜੀਨੀਅਰਿੰਗ ਖੇਤਰਾਂ ’ਚ ਵੀ ਵਿਦਿਆਰਥੀਆਂ ਕੋਲ ਕਈ ਤਰ੍ਹਾਂ ਦੇ ਕਰੀਅਰ ਬਦਲ ਮੌਜ਼ੂਦ ਹਨ। (Polytechnic Diploma)
Table of Contents
ਅੱਗੇ ਦਾ ਅਧਿਐਨ | Polytechnic Diploma
ਜੇਕਰ ਪੋਲੀਟੈਕਨਿਕ ਡਿਪਲੋਮਾ ਪ੍ਰੋਗਰਾਮ ਏਆਈਸੀਟੀਈ/ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ ਵੱਲੋਂ ਸੰਚਾਲਿਤ ਪੂਰਨ ਤਕਨੀਕੀ ਡਿਗਰੀ ਕੋਰਸ ਹਨ, ਪਰ ਇਨ੍ਹਾਂ ਕੋਰਸਾਂ ਨੂੰ ਖਾਸ ਤੌਰ ’ਤੇ ਸਬੰਧਿਤ ਸਟ੍ਰੀਮ ਜਾਂ ਵਿਸ਼ੇ ਦੇ ਵਿਹਾਰਕ ਪਹਿਲੂਆਂ ਅਤੇ ਬੁਨਿਆਦੀ ਗੱਲਾਂ ਸਿੱਖਣ ’ਚ ਮੱਦਦ ਕਰਨ ਲਈ ਵਿਸ਼ੇਸ਼ ਰੂਪ ਨਾਲ ਜਾਣਿਆ ਜਾਂਦਾ ਹੈ ਇਸ ਲਈ, ਜੇਕਰ ਤੁਸੀਂ ਆਪਣੇ ਟੈਕਨੀਕਲ ਗਿਆਨ ਦੇ ਥੀਏਰਟੀਕਲ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ’ਚ ਵੀ ਵਾਧਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਵੱਲੋਂ ਪੋਲੀਟੈਕਨੀਕ ਡਿਪਲੋਮਾ ਕੋਰਸ ਪੂਰਾ ਕਰਨ ਤੋਂ ਬਾਅਦ ਹੇਠ ਲਿਖੇ ਵਿਸ਼ਿਆਂ ਦੇ ਅਧਿਐਨ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਡਿਪਲੋਮੇ ਤੋਂ ਬਾਅਦ ਅੱਗੇ ਅਧਿਐਨ ਕਰਨ ਦਾ ਫਾਇਦਾ
ਪਾਲੀਟੈਕਨੀਕ ਡਿਪਲੋਮਾ ਇੱਕ ਟੈਕਨੀਕਲ ਡਿਗਰੀ ਹੈ ਇਸ ਨਾਲ ਤੁਹਾਨੂੰ ਇੱਕ ਚੰਗੀ ਨੌਕਰੀ ਮਿਲਣ ’ਚ ਮੱਦਦ ਮਿਲ ਸਕਦੀ ਹੈ ਵਿਭਿੰਨ ਪ੍ਰਕਾਰ ਦੀਆਂ ਨੌਕਰੀਆਂ ’ਚ ਜਾੱਬ ਦੀ ਸੰਭਾਵਨਾ ਅਤੇ ਉੱਚ ਪੱਧਰ ਦੀਆਂ ਨੌਕਰੀਆਂ ਲਈ ਆਪਣੀ ਯੋਗਤਾ ਸਾਬਤ ਕਰਨ ਲਈ ਡਿਪਲੋਮਾ ਕਰਨ ਤੋਂ ਬਾਅਦ ਵੀ ਅਧਿਐਨ ਕਰਨਾ ਜ਼ਰੂਰੀ ਹੈ ਪੋਲੀਟੈਕਨਿਕ ਡਿਪਲੋਮਾ ਦੌਰਾਨ ਸਬੰਧਿਤ ਡੋਮੇਨ ਦੇ ਵਿਹਾਰਕ ਪੱਖ ਅਤੇ ਬੁਨਿਆਦੀ ਤੱਥਾਂ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਪਰ ਉਹ ਉੱਚ ਪੱਧਰ ਦੀ ਨੌਕਰੀ ਲਈ ਪ੍ਰਾਪਤ ਨਹੀਂ ਹੁੰਦੇ ਹਨ ਪੋਲੀਟੈਕਨਿਕ ਡਿਪਲੋਮਾ ਤੋਂ ਸ਼ੁਰੂਆਤੀ ਪੱਧਰ ’ਤੇ ਜੂਨੀਅਰ ਲੇਵਲ ਦੀ ਜਾੱਬ ਅਸਾਨੀ ਨਾਲ ਪਾਈ ਜਾ ਸਕਦੀ ਹੈ ਪਰ ਉੱਚ ਪੱਧਰ ਦੀਆਂ ਨੌਕਰੀਆਂ ਲਈ ਸਿਰਫ਼ ਇਸ ਨਾਲ ਕੰਮ ਨਹੀਂ ਚੱਲਦਾ ਹੈ ਇਸ ਲਈ ਸਬੰਧਿਤ ਡੋਮੇਨ ’ਚ ਸਿਧਾਂਤਿਕ ਅਤੇ ਵਿਹਾਰਕ ਦੋਵੇਂ ਹੀ ਪੱਧਰ ’ਤੇ ਪ੍ਰਾਪਤ ਗਿਆਨ ਲਈ ਅੱਗੇ ਅਧਿਐਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। (Polytechnic Diploma)
ਇਸ ਦੇ ਲਈ ਤੁਸੀਂ ਹੇਠ ਲਿਖੇ ਕੋਰਸਾਂ ’ਤੇ ਵਿਚਾਰ ਕਰ ਸਕਦੇ ਹੋ:-
ਬੀਟੈੱਕ ਲੇਟਰਲ ਐਂਟਰੀ ਸਕੀਮ
ਪੋਲੀਟੈਕਨਿਕ ਡਿਪਲੋਮਾ ਧਾਰਕਾਂ ਲਈ ਸਭ ਤੋਂ ਪ੍ਰਸਿੱਧ ਬਦਲ, ਖਾਸ ਕਰਕੇ ਇੰਜੀਨੀਅਰਿੰਗ ਡੋਮੇਨ ਤੋਂ, ਬੀ.ਟੈੱਕ ਜਾਂ ਬੀਈ ਦੀ ਚੋਣ ਕਰਨਾ ਹੈ ਇਸ ਦੇ ਲਈ ਉਮੀਦਵਾਰਾਂ ਨੂੰ ਕਾਲਜ ਅਤੇ ਸਕੂਲਾਂ ਲਈ ਸਬੰਧਿਤ ਇ ੰਜੀਨੀਅਰਿੰਗ ਦਾਖਲਾ ਪ੍ਰੀਖਿਆ ’ਚ ਸ਼ਾਮਲ ਹੋਣਾ ਪਵੇਗਾ ਕਈ ਇੰਜੀਨੀਅਰਿੰਗ ਕਾਲਜ ਇੰਜੀਨੀਅਰਿੰਗ ਡਿਪਲੋਮਾ ਧਾਰਕਾਂ ਨੂੰ ਲੈਟਰਲ ਐਂਟਰੀ ਦਿੰਦੇ ਹਨ ਲੈਟਰਲ ਐਂਟਰੀ ਦਾ ਮਤਲਬ ਹੈ ਕਿ ਤੁਸੀਂ ਸਿੱਧੇ ਦੂਜੇ ਸਾਲ ’ਚ ਇ ੰਜੀਨੀਅਰਿੰਗ ਪ੍ਰੋਗਰਾਮ ’ਚ ਸ਼ਾਮਲ ਹੋ ਸਕਦੇ ਹੋ ਜਾਂ ਬੀ.ਟੈੱਕ/ਬੀਈ ਦੇ ਤੀਜੇ ਸਮੈਸਟਰ ’ਚ ਸ਼ਾਮਲ ਹੋ ਸਕਦੇ ਹੋ ਕੁਝ ਕਾਲਜਾਂ ’ਚ ਡਿਪਲੋਮਾ ਧਾਰਕਾਂ ਨੂੰ ਲੈਟਰਲ ਐਂਟਰੀ ਯੋਜਨਾ ਜ਼ਰੀਏ ਨਾਲ ਦਾਖਲੇ ਲਈ ਵੱਖ ਤੋਂ ਦਾਖਲਾ ਪ੍ਰੀਖਿਆ ਕਰਵਾਈ ਜਾਂਦੀ ਹੈ।
ਲੈਟਰਲ ਐਂਟਰੀ ਸਕੀਮ ਵਾਲੇ ਕਾਲਜ
- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ।
- ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਜਲੰਧਰ
- ਇੰਜੀਨੀਅਰਿੰਗ ਕਾਲਜ ਆਫ਼ ਇੰਜੀਨੀਅਰਿੰਗ, ਪੂਨੇ
- ਗੁਰੂ ਤੇਗ ਬਹਾਦਰ ਤਕਨੀਕੀ ਸੰਸਥਾਨ, ਦਿੱਲੀ
- ਏਮਿਟੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੋਇਡਾ
- ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ, ਦਿੱਲੀ
- ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ
- ਨੇਤਾਜੀ ਸੁਭਾਸ਼ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ
- ਕੇਆਈਆਈਟੀਐੱਸ ਯੂਨੀਵਰਸਿਟੀ, ਓੜੀਸ਼ਾ
- ਗੁਰੂ ਗੋਬਿੰਦ ਸਿੰਘ ਆਈਪੀ ਯੂਨੀਵਰਸਿਟੀ, ਦਿੱਲੀ
- ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ
- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
- ਚੰਡੀਗੜ੍ਹ ਸਮੂਹ ਕਾਲਜ, ਚੰਡੀਗੜ੍ਹ
- ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਹਾਰਕੋਰਟ ਬਟਲਰ ਟੈਕਨਾਲੋਜੀਕਲ ਇੰਸਟੀਚਿਊਟ, ਕਾਨਪੁਰ
- ਚਿੱਤਰਕਾਰਾ ਯੂਨੀਵਰਸਿਟੀ, ਚੰਡੀਗੜ੍ਹ
- ਸੈਂਟ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸੰਗਰੂਰ
- ਐੱਸਬੀਐੱਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਫਿਰੋਜ਼ਪੁਰ
ਸਟੱਡੀ ਡੋਮੇਨ ’ਚ ਗ੍ਰੈਜੂਏਸ਼ਨ
ਬੀਟੈੱਕ ਅਤੇ ਬੀਈ ਕੋਰਸਾਂ ਤੋਂ ਇਲਾਵਾ ਪੋਲੀਟੈਕਨਿਕ ਡਿਪਲੋਮਾ ਧਾਰਕਾਂ ਕੋਲ ਆਪਣੇ ਸਬੰਧਿਤ ਡੋਮੇਨ ’ਚ ਤਿੰਨ ਸਾਲ ਦੇ ਰੈਗੂਲਰ ਗ੍ਰੈਜ਼ੂਏਸ਼ਨ ਕੋਰਸ ’ਚ ਸ਼ਾਮਲ ਹੋਣ ਦਾ ਬਦਲ ਵੀ ਮੌਜ਼ੂਦ ਹੈ ਇਹ ਬਦਲ ਗੈਰ-ਇੰਜੀਨੀਅਰਿ ੰਗ ਪ੍ਰੋਗਰਾਮ, ਬੀਐੱਸੀ, ਬੀਏ, ਬੀਸੀਏ ਅਤੇ ਬੀਕਾੱਮ ਵਰਗੇ ਤਿੰਨ ਸਾਲ ਦੇ ਰੈਗੂਲਰ ਗ੍ਰੈਜੂਏਸ਼ਨ ਪ੍ਰੋਗਰਾਮਾਂ ਦੀ ਤੁਲਨਾ ’ਚ ਡਿਪਲੋਮਾ ਧਾਰਕਾਂ ਲਈ ਖਾਸ ਤੌਰ ’ਤੇ ਵਿਹਾਰਕ ਹੈ, ਪਰ ਇਸ ਦੇ ਲਈ ਉਮੀਦਵਾਰ ਕੋਲ 12ਵੀਂ ਦਾ ਰਿਜ਼ਲਟ ਅਤੇ ਡਿਪਲੋਮੇ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤਦ ਉਸ ਨੂੰ ਇਸ ’ਚ ਐਡਮਿਸ਼ਨ ਮਿਲ ਸਕਦਾ ਹੈ। (Polytechnic Diploma)
ਰੁਜ਼ਗਾਰ ਦੇ ਮੌਕੇ:
ਚੰਗੇ ਖੇਤਰ ਅਤੇ ਵੱਖ-ਵੱਖ ਕਰੀਅਰ ਦੇ ਮੌਕੇ ਦੇਣ ਕਾਰਨ ਪੋਲੀਟੈਕਨਿਕ ਡਿਪਲੋਮੇ ਨੂੰ ਕਈ ਵਿਦਿਆਰਥੀ ਕਰੀਅਰ ਦੇ ਸ਼ਾਰਟ-ਕੱਟ ਦਾ ਨਾਂਅ ਦਿੰਦੇ ਹਨ 10ਵੀਂ ਪਾਸ ਕਰਨ ਤੋਂ ਬਾਅਦ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਇਹ ਰੋਮਾਂਚਿਕ ਅਤੇ ਆਕਰਸ਼ਕ ਕਰੀਅਰ ਬਦਲ ਦਿੰਦਾ ਹੈ ਅਜਿਹੇ ’ਚ ਉਹ ਪੀਐੱਸਯੂ ਦੀ ਨੌਕਰੀ ਕਰਕੇ ਸਰਕਾਰੀ ਸੇਵਾ ਖੇਤਰ ’ਚ ਸ਼ਾਮਲ ਹੋਣ, ਨਿੱਜੀ ਕੰਪਨੀਆਂ ਦੇ ਨਾਲ ਨੌਕਰੀਆਂ ਲੈਣ ਜਾਂ ਇੱਥੋਂ ਤੱਕ ਕਿ ਆਪਣਾ ਖੁਦ ਦਾ ਵਪਾਰ ਸ਼ੁਰੂ ਕਰਨ ਅਤੇ ਸਵੈ-ਨਿਯੋਜਿਤ ਹੋਣ ਦਾ ਬਦਲ ਚੁਣ ਸਕਦੇ ਹਨ। (Polytechnic Diploma)
ਜਨਤਕ ਖੇਤਰ:
ਸਰਕਾਰ ਜਾਂ ਉਨ੍ਹਾਂ ਦੇ ਸਹਿਯੋਗੀ ਜਨਤਕ ਖੇਤਰਾਂ ਦੀਆਂ ਇਕਾਈਆਂ ਪੋਲੀਟੈਕਨਿਕ ਡਿਪਲੋਮਾ ਧਾਰਕਾਂ ਨੂੰ ਬਿਹਤਰੀਨ ਕਰੀਅਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ਇਹ ਕੰਪਨੀਆਂ ਜੂਨੀਅਰ ਲੇਵਲ ਪੁਜ਼ੀਸਨ ਅਤੇ ਤਕਨੀਸ਼ੀਅਨ ਪੱਧਰ ਦੀਆਂ ਨੌਕਰੀਆਂ ਲਈ ਡਿਪਲੋਮਾ ਧਾਰਕਾਂ ਨੂੰ ਹਾਇਰ ਕਰਦੀਆਂ ਹਨ।
ਪੋਲੀਟੈਕਨਿਕ ਡਿਪਲੋਮਾ ਗ੍ਰੈਜੂਏਸ਼ਨ ਦੀ ਭਰਤੀ ਕਰਨ ਵਾਲੀਆਂ ਚੋਟੀ ਦੀਆਂ ਕੰਪਨੀਆਂ
- ਰੇਲਵੇ
- ਭਾਰਤੀ ਫੌਜ
- ਗੇਲ : ਗੈਸ ਅਥਾਰਿਟੀ ਆਫ ਇੰਡੀਆ ਲਿਮਟਿਡ
- ਓਐੱਨਜੀਸੀ: ਤੇਲ ਅਤੇ ਕੁਦਰਤੀ ਗੈਸ ਨਿਗਮ
- ਡੀਆਰਡੀਓ: ਰੱਖਿਆ ਖੋਜ ਅਤੇ ਵਿਕਾਸ ਸੰਗਠਨ
- ਭੇਲ: ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ
- ਐਨਟੀਪੀਸੀ: ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ
ਲੋਕ ਕਾਰਜ ਵਿਭਾਗ
- ਬੀਐੱਸਐੱਨਐੱਲ : ਭਾਰਤ ਸੰਚਾਰ ਨਿਗਮ ਲਿਮਟਿਡ
- ਸਿੰਚਾਈ ਵਿਭਾਗ
- ਬੁਨਿਆਦੀ ਢਾਂਚਾ ਵਿਕਾਸ ਏਜੰਸੀਆਂ
- ਐੱਨਐੱਸਐੱਸਓ : ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ
- ਆਈਪੀਸੀਐੱਲ : ਇੰਡੀਅਨ ਪੈਟਰੋ ਕੈਮੀਕਲ ਲਿਮਟਿਡ
ਨਿੱਜੀ ਖੇਤਰ: ਜਨਤਕ ਖੇਤਰ ਵਾਂਗ ਹੀ ਨਿੱਜੀ ਖੇਤਰ ਦੀਆਂ ਕੰਪਨੀਆਂ ਵੀ ਖਾਸ ਤੌਰ ’ਤੇ ਨਿਰਮਾਣ ਅਤੇ ਇਲੈਕਟ੍ਰਾਨਿਕਸ ਅਤੇ ਸੰਚਾਰ ਡੋਮੇਨ ’ਚ ਕੰਮ ਕਰਨ ਵਾਲੇ ਪੋਲੀਟੈਕਨਿਕ ਡਿਪਲੋਮਾ ਧਾਰਕਾਂ ਨੂੰ ਹਾਇਰ ਕਰਦੀਆਂ ਹਨ ਹਾਲਾਂਕਿ, ਇਹ ਨੌਕਰੀਆਂ ਜੂਨੀਅਰ ਲੇਵਲ ਦੀਆਂ ਹੁੰਦੀਆਂ ਹਨ ਅਤੇ ਇਸ ’ਚ ਪ੍ਰਮੋਸ਼ਨ ਦੇ ਅਸਾਰ ਘੱਟ ਹੁੰਦੇ ਹਨ ਤੁਸੀਂ ਇਨ੍ਹਾਂ ਨਿੱਜੀ ਖੇਤਰਾਂ ਦੀਆਂ ਕੰਪਨੀਆਂ ’ਚ ਜਾੱਬ ਕਰ ਸਕਦੇ ਹੋ
ਏਅਰਲਾਇਨਜ਼-ਇੰਡੀਗੋ, ਸਪਾਈਸਜੈੱਟ, ਜੈੱਟ ਏਅਰਵੇਜ਼ ਆਦਿ।
- ਨਿਰਮਾਣ ਫਰਮ-ਯੂਨੀਟੈੱਕ, ਡੀਐੱਲਐੱਫ, ਜੇਪੀ ਐਸੋਸੀਏਟਿਡ, ਜੀਐੱਮਆਰ ਇਨਫ੍ਰਾ, ਮਿਤਸ ਆਦਿ
- ਸੰਚਾਰ ਫਰਮ: ਭਾਰਤੀ ਏਅਰਟੈੱਲ, ਰਿਲਾਇੰਸ ਕਮਿਊਨੀਕੇਸ਼ਨ, ਆਇਡੀਆ ਸੈਲਊਲਰ ਆਦਿ
- ਕੰਪਿਊਟਰ ਇੰਜੀਨੀਅਰਿੰਗ ਫਰਮ- ਟੀਸੀਐੱਸ, ਐੇੱਚਸੀਐੱਲ, ਵਿਪਰੋ, ਪੋਲਾਰਿਸ ਆਦਿ
- ਆਟੋਮੋਬਾਇਲ: ਮਾਰੂਤੀ ਸੁਜ਼ੂਕੀ, ਟੋਇਓਟਾ, ਟਾਟਾ ਮੋਟਰਜ਼, ਮਹਿੰਦਰਾ, ਬਜਾਜ ਆਟੋ ਆਦਿ
- ਇਲੈਕਟ੍ਰਿਕਲ/ਪਾਵਰ ਫਰਮ: ਟਾਟਾ ਪਾਵਰ, ਬੀਐੱਸਈਐੱਸ, ਸੀਮੇਂਸ, ਐੱਲ ਐਂਡ ਟੀ, ਆਦਿ
- ਮਕੈਨੀਕਲ ਇੰਜੀਨੀਅਰਿੰਗ ਫਰਮ- ਹਿੰਦੁਸਤਾਨ ਯੂਨੀਲੀਵਰ, ਏਸੀਸੀ ਲਿਮਟਿਡ, ਵੋਲਟਜ਼ ਆਦਿ
ਸਵੈ-ਰੁਜ਼ਗਾਰ : ਪੋਲੀਟੈਕਨੀਕ ਡਿਪਲੋਮਾ ਧਾਰਕਾਂ ਲਈ ਇੱਕ ਹੋਰ ਵਧੀਆ ਕਰੀਅਰ ਬਦਲ ਸਵੈ-ਰੁਜ਼ਗਾਰ ਹੈ ਪੋਲੀਟੈਕਨੀਕ ਸੰਸਥਾਨਾਂ ਵੱਲੋਂ ਪੇਸ਼ ਕੀਤੇ ਗਏ ਸਾਰੇ ਡਿਪਲੋਮਾ ਕੋਰਸ ਖਾਸ ਤੌਰ ’ਤੇ ਸਬੰਧਿਤ ਵਿਸ਼ੇ ਦੇ ਵਿਹਾਰਕ ਜਾਂ ਗੈਰ-ਇਸਤੇਮਾਲ ਸਬੰਧੀ ਪਹਿਲੂਆਂ ’ਤੇ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ ਇਹ ਵਿਦਿਆਰਥੀਆਂ ਨੂੰ ਵਿਸ਼ੇ ਦੀਆਂ ਮੂਲ ਗੱਲਾਂ ਸਿੱਖਣ ਲਈ ਤਿਆਰ ਕਰਦਾ ਹੈ ਅਤੇ ਆਪਣਾ ਖੁਦ ਦਾ ਵਪਾਰ ਸ਼ੁਰੂ ਕਰਨ ਦੇ ਯੋਗ ਬਣਾਉਂਦਾ ਹੈ ਉਦਾਹਰਨ ਲਈ, ਕੰਪਿਊਟਰ ਇੰਜੀਨੀਅਰਿੰਗ ’ਚ ਡਿਪਲੋਮਾ ਰੱਖਣ ਵਾਲੇ ਵਿਦਿਆਰਥੀ ਅਸਾਨੀ ਨਾਲ ਕੰਪਿਊਟਰ ਦੀ ਮੁਰੰਮਤ ਲਈ ਇੱਕ ਵਪਾਰ ਸ਼ੁਰੂ ਕਰ ਸਕਦੇ ਹਨ ਜਾਂ ਆਟੋ-ਮੋਬਾਇਲ ਇੰਜੀਨੀਅਰਿੰਗ ’ਚ ਡਿਪਲੋਮਾ ਰੱਖਣ ਵਾਲਾ ਕੋਈ ਵੀ ਵਿਦਿਆਰਥੀ ਆਪਣਾ ਗੈਰਜ਼ ਜਾਂ ਆਟੋ-ਮੋਬਾਇਲ ਮੁਰੰਮਤ ਸਟੋਰ ਸ਼ੁਰੂ ਕਰ ਸਕਦਾ ਹੈ ਇਸ ਲਈ ਪੋਲੀਟੈਕਨੀਕ ਡਿਪਲੋਮਾ ਕੋਰਸ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ।































































