Personality

ਆਧੁਨਿਕ ਔਰਤਾਂ ’ਚ ਆਪਣੀ ਸੁੰਦਰਤਾ ਦੇ ਪ੍ਰਤੀ  ਜਾਗਰੂਕਤਾ ਪੁਰਾਤਨ ਸਮੇਂ ਦੀਆਂ ਔਰਤਾਂ ਤੋਂ ਕਈ ਗੁਣਾ ਜ਼ਿਆਦਾ ਹੈ ਸੁੰਦਰਤਾ ਸਿਰਫ ਔਰਤ ਦੇ ਰੰਗ-ਰੂਪ ਦੀ ਹੀ ਨਹੀਂ ਹੁੰਦੀ ਸਗੋਂ ਉਸਦੇ ਪੂਰੇ ਵਿਅਕਤੀਤਵ ਦੀ ਹੁੰਦੀ ਹੈ ਹੁਣ ਸੁੰਦਰਤਾ ਦੀ ਪਰਿਭਾਸ਼ਾ ’ਚ ਵੀ ਬਦਲਾਅ ਆਇਆ ਹੈ ਔਰਤ ਦੇ ਰੂਪ ’ਚ ਰੰਗ ਦੇ ਨਾਲ-ਨਾਲ ਪਹਿਰਾਵੇ ਦੀ ਸਮਝ, ਉਸਦੀ ਚਾਲ-ਢਾਲ, ਉਸਦਾ ਵਿਹਾਰ, ਬੋਲਣ ਦਾ ਤਰੀਕਾ, ਖੁਦ ਨੂੰ ਕੈਰੀ ਕਰਨ ਦਾ ਤਰੀਕਾ, ਇਹ ਸਭ ਗੁਣ ਸੁੰਦਰਤਾ ਦੀ ਪਰਿਭਾਸ਼ਾ ’ਚ ਸ਼ਾਮਲ ਹਨ ਸਰੀਰ ਦੀ ਸੁੰਦਰਤਾ ਨੂੰ ਤਾਂ ਬਣਾਉਟੀ ਸ਼ਿੰਗਾਰ

ਨਾਲ ਸੰਵਾਰਿਆ ਜਾ ਸਕਦਾ ਹੈ ਪਰ ਵਿਅਕਤੀਤਵ ਨੂੰ ਨਿਖਾਰਨ ਲਈ ਉਸ ਵਿਚ ਕਈ ਗੁਣਾਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ।

ਆਓ! ਸਿੱਖੀਏ ਕੁਝ ਗੱਲਾਂ ਜੋ ਸਾਡੇ ਵਿਅਕਤੀਤਵ ਨੂੰ ਨਿਖਾਰਨ ’ਚ ਮੱਦਦ ਕਰ ਸਕਦੀਆਂ ਹਨ।

  • ਹਰ ਔਰਤ ਨੂੰ ਸਮੇਂ ਦੀ ਕੀਮਤ ਪਹਿਚਾਨਣੀ ਚਾਹੀਦੀ ਹੈ ਆਧੁਨਿਕ ਸਮਾਂ ਮੁਕਾਬਲੇ ਦਾ ਸਮਾਂ ਹੈ ਜੇਕਰ ਸਮੇਂ ਦੇ ਨਾਲ ਨਹੀਂ ਚੱਲਾਂਗੇ ਤਾਂ ਪਿੱਛੇ ਰਹਿ ਜਾਵਾਂਗੇ ਫਾਲਤੂ ਗੱਪਬਾਜ਼ੀ, ਦੂਜਿਆਂ ਦੀ ਬੁਰਾਈ, ਚੁਗਲੀ, ਟੀ.ਵੀ. ਪ੍ਰੋਗਰਾਮਾਂ ’ਤੇ ਘੰਟਿਆਂ ਬੈਠੇ ਰਹਿਣਾ, ਸਮੇਂ ਦੀ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਹੈ ਇਨ੍ਹਾਂ ਸਭ ਤੋਂ ਬਚ ਕੇ ਸਮੇਂ ਦੀ ਸਹੀ ਵਰਤੋਂ ਕਰੋ।
  • ਆਪਣੇ ਗੁਣਾਂ ਨੂੰ ਪਹਿਚਾਣੋ ਅਤੇ ਉਨ੍ਹਾਂ ਨੂੰ ਉਭਾਰਨ ਦਾ ਯਤਨ ਕਰੋ ਹਰ ਔਰਤ ’ਚ ਕੋਈ ਨਾ ਕੋਈ ਗੁਣ (ਗੁਰ) ਛੁਪਿਆ ਹੁੰਦਾ ਹੈ, ਬੱਸ ਲੋੜ ਹੈ ਉਸਨੂੰ ਪਹਿਚਾਨਣ ਦੀ ਇਹ ਗੁਣ ਚੰਗਾ ਬੋਲਚਾਲ, ਚੰਗੀ ਘਰੇਲੂ ਔਰਤ, ਚੰਗੀ ਆਵਾਜ਼, ਕੱਪੜੇ ਪਹਿਨਣ ਦਾ ਸਲੀਕਾ, ਕੱਪੜਿਆਂ ਦੇ ਰੰਗਾਂ ਦਾ ਸਹੀ ਤਾਲਮੇਲ, ਕੁਝ ਰਚਨਾਤਮਕ ਕੰਮ ਆਦਿ ਕੁਝ ਵੀ ਹੋ ਸਕਦਾ ਹੈ ਆਪਣੇ ਗੁਣਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਨੂੰ ਸਹੀ ਅੰਜ਼ਾਮ ਦੇ ਕੇ ਤੁਸੀਂ ਆਪਣੇ ਵਿਅਕਤੀਤਵ ’ਚ ਨਿਖਾਰ ਲਿਆ ਸਕਦੀਆਂ ਹੋ।
  • ਆਪਣੀ ਭਾਸ਼ਾ ’ਚ ਮਿਠਾਸ ਲਿਆਓ ‘ਧੰਨਵਾਦ’ ਅਤੇ ‘ਪਲੀਜ਼’ ਸ਼ਬਦ ਦੀ ਲੋੜ ਅਨੁਸਾਰ ਵਰਤੋਂ ਕਰਨ ਤੋਂ ਨਾ ਝਿਜਕੋ ਦੂਜਿਆਂ ਦੇ ਉਪਕਾਰਾਂ ਦਾ ਅਹਿਸਾਨ ਮੰਨੋ ਅਤੇ ਧੰਨਵਾਦ ਕਰਨਾ ਨਾ ਭੁੱਲੋ ਕੁਝ ਕਰਵਾਉਣ ਲਈ ਸੁਭਾਅ ’ਚ ਨਿਮਰਤਾ ਰੱਖੋ ਅਤੇ ਲੋੜ ਪੈਣ ’ਤੇ ਮੱਦਦ ਕਰਨ ਲਈ ਤਿਆਰ ਰਹੋ।
  • ਘਰ ’ਚ ਰਹਿਣ ਵਾਲੀਆਂ ਔਰਤਾਂ ਨੂੰ ਅਕਸਰ ਅੱਜ ਦਾ ਕੰਮ ਕੱਲ੍ਹ ’ਤੇ ਛੱਡਣ ਦੀ ਆਦਤ ਹੁੰਦੀ ਹੈ ਇਸ ਆਦਤ ਤੋਂ ਛੁਟਕਾਰਾ ਪਾਓ ਸੋਚਦੇ ਰਹਿਣ ਨਾਲ ਜਾਂ ਕੱਲ੍ਹ ਕਰਨ ਨਾਲ ਤੁਸੀਂ ਕੰਮ ਤੋਂ ਛੁਟਕਾਰਾ ਨਹੀਂ ਪਾ ਸਕਦੇ।
  • ਸਿੱਖਣ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ ਕਦੇ ਕਿਸੇ ਤੋਂ ਕੁਝ ਵੀ ਸਿੱਖਣ ਨੂੰ ਮਿਲੇ ਤਾਂ ਸ਼ਰਮਾਓ ਨਾ ਹਮੇਸ਼ਾ ਮਾਨਸਿਕ ਤੌਰ ’ਤੇ ਤਿਆਰ ਰਹੋ ਸਿੱਖਣ ਲਈ ਕਦੇ ਘੱਟ ਉਮਰ ਵਾਲੇ ਤੋਂ ਸਿੱਖਣ ਨੂੰ ਕੁਝ ਮਿਲੇ ਤਾਂ ਵੀ ਸਿੱਖਣ ’ਚ ਸੰਕੋਚ ਨਾ ਕਰੋ।
  • ਸਹੀ ਢੰਗ ਨਾਲ ਕੰਮ ਕਰਨਾ ਵੀ ਇੱਕ ਕਲਾ ਹੈ ਸੁਚੱਜੇ ਢੰਗ ਨਾਲ ਸਮੇਂ ’ਤੇ ਕੰਮ ਨਿਪਟਾਉਣ ਦਾ ਯਤਨ ਕਰੋ ਨੌਕਰੀ ਕਰਦੇ ਹੋ ਤਾਂ ਦੂਜਿਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖੋ ਅਤੇ ਸਹੀ ਢੰਗ ਅਪਣਾਓ ਦੂਜਿਆਂ ਤੋਂ ਕੰਮ ਲੈਣਾ ਵੀ ਇੱਕ ਕਲਾ ਹੈ ਜੇਕਰ ਤੁਸੀਂ ਬੌਸ ਹੋ, ਉੱਚੇ ਅਹੁਦੇ ’ਤੇ ਜਾਂ ਨੌਕਰਾਂ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਕਦੇ ਰੋਹਬ, ਕਦੇ ਪਿਆਰ ਅਤੇ ਕਦੇ ਪ੍ਰਾਰਥਨਾ ਕਰਨੀ ਪਵੇ ਤਾਂ ਲੋੜ ਅਨੁਸਾਰ ਵਿਹਾਰ ਅਪਣਾ ਕੇ ਕੰਮ ਲਓ।
  • ਆਪਣੇ ਧਨ ਦੌਲਤ, ਉੱਚੇ ਅਹੁਦੇ ਅਤੇ ਸੁੰਦਰਤਾ ਦਾ ਘਮੰਡ ਨਾ ਕਰੋ ਇਹ ਸਭ ਆਉਣ-ਜਾਣ ਵਾਲੀਆਂ ਚੀਜ਼ਾਂ ਹਨ ਕਦੇ ਤੁਹਾਡੇ ਕੋਲ ਤੇ ਕਦੇ ਕਿਸੇ ਦੂਜੇ ਕੋਲ ਵੀ ਹੋ ਸਕਦਾ ਹੈ।
  • ਆਪਣੀਆਂ ਗਲਤੀਆਂ ਨੂੰ ਪਹਿਚਾਣੋ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਯਤਨ ਕਰੋ ਜੇਕਰ ਤੁਹਾਨੂੰ ਗੁੱਸਾ ਜ਼ਲਦੀ ਆਉਂਦਾ ਹੈ ਤਾਂ ਉਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ ਛੋਟੀ-ਮੋਟੀ ਗੱਲ ’ਤੇ ਭੜਕੋ ਨਾ ਉਸ ਨੂੰ ਨਜ਼ਰਅੰਦਾਜ਼ ਕਰੋ

ਨੀਤੂ ਗੁਪਤਾ

  1. ਜੀਵਨ ’ਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਅਤੇ ਤਣਾਅ ਹੁੰਦੇ ਹਨ ਇਸ ਲਈ ਛੋਟੀਆਂ ਪ੍ਰੇਸ਼ਾਨੀਆਂ ਤੋਂ ਪੇ੍ਰਸ਼ਾਨ ਨਾ ਹੋਵੋ, ਨਾ ਹੀ ਖੁਦ ਨੂੰ ਤਣਾਅਗ੍ਰਸਤ ਬਣਾਓ ਜੀਵਨ ’ਚ ਵੱਡੀਆਂ-ਵੱਡੀਆਂ ਗੱਲਾਂ ਨੂੰ ਸੋਚੋ ਅਤੇ ਆਪਣੀ ਸੋਚ ਸਕਾਰਾਤਮਕ ਬਣਾਓ।
  2. ਦੂਜਿਆਂ ਦੇ ਚੰਗੇ ਕੰਮਾਂ ਦੀ ਪ੍ਰਸੰਸਾ ਕਰਨ ’ਚ ਕੰਜੂਸੀ ਨਾ ਵਰਤੋ ਉਨ੍ਹਾਂ ਦੀ ਤਰੱਕੀ ਅਤੇ ਸਫਲਤਾ ’ਤੇ ਉਨ੍ਹਾਂ ਨੂੰ ਵਧਾਈ ਦੇਣਾ ਨਾ ਭੁੱਲੋ ਦੂਜਿਆਂ ਦੀ ਖੁਸ਼ੀ ’ਚ ਦਿਲੋਂ ਸ਼ਾਮਲ ਹੋਵੋ।
  3. ਔਰਤ ਦਾ ਸਭ ਤੋਂ ਵੱਡਾ ਗਹਿਣਾ ਸ਼ਰਮ ਅਤੇ ਨਿਮਰ ਸੁਭਾਅ ਹੈ ਇਸ ਦੀ ਗਰਿਮਾ ਬਣਾਈ ਰੱਖੋ ਵੱਡਿਆਂ ਪ੍ਰਤੀ ਆਦਰ ਅਤੇ ਛੋਟਿਆਂ ਨੂੰ ਪਿਆਰ ਦੇ ਕੇ ਉਨ੍ਹਾਂ ਦਾ ਮਨ ਜਿੱਤੋ।
  4. ਆਪਣੇ ਖਾਲੀ ਸਮੇਂ ’ਚ ਕੁਝ ਰਚਨਾਤਮਕ ਕੰਮ ਕਰਦੇ ਰਹੋ ਤਾਂ ਕਿ ਤੁਹਾਨੂੰ ਮਹਿਸੂਸ ਹੋਵੇ ਕਿ ਤੁਸੀਂ ਇੱਕ ਧਨੀ ਵਿਅਕਤੀਤਵ ਦੀ ਮਲਿਕਾ ਹੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!