ਫਲ-ਸਬਜ਼ੀਆਂ (fruits and vegetables) ਨਾਲ ਨਿਖਾਰੋ ਸੁੰਦਰਤਾ
ਸੁੰਦਰਤਾ ਪ੍ਰਤੀ ਨਾਰੀ ਪ੍ਰਾਚੀਨ ਕਾਲ ਤੋਂ ਹੀ ਕਾਫ਼ੀ ਸੁਚੇਤ ਰਹੀ ਹੈ ਉਸ ਸਮੇਂ ਆਧੁਨਿਕ ਸੁੰਦਰਤਾ ਸਾਧਨ ਤਾਂ ਕਲਪਨਾ ਤੋਂ ਵੀ ਪਰ੍ਹੇ ਸਨ, ਇਸ ਲਈ ਘਰੇਲੂ ਸਮੱਗਰੀਆਂ ਦੀ ਮੱਦਦ ਨਾਲ ਸੁੰਦਰਤਾ ਨੂੰ ਆਕਰਸ਼ਕ ਬਣਾਉਣ ਦਾ ਯਤਨ ਕੀਤਾ ਜਾਂਦਾ ਸੀ ਉਹ ਵਿਧੀਆਂ ਏਨੀਆਂ ਕਾਰਗਰ ਸਿੱਧ ਹੋਈਆਂ ਕਿ ਉਹ ਅੱਜ ਵੀ ਦੇਸ਼-ਵਿਦੇਸ਼ ’ਚ ਪ੍ਰਚੱਲਿਤ ਹਨ
ਰੋਜ਼ਾਨਾ ਵਰਤੋਂ ’ਚ ਕੰਮ ਆਉਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਦੀ ਮੱਦਦ ਨਾਲ ਸੁੰਦਰਤਾ ਨੂੰ ਨਿਖਾਰਿਆ ਜਾ ਸਕਦਾ ਹੈ ਇਸ ’ਚ ਖਰਚਾ ਤਾਂ ਬਹੁਤ ਘੱਟ ਆਉਂਦਾ ਹੀ ਹੈ, ਲਾਭ ਵੀ ਆਸ਼ਾਮਈ ਮਿਲਦੇ ਹਨ
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਅਪਾਮਾਰਗ ਦੀ ਜੜ੍ਹ ਅਤੇ ਦਰਖੱਤ ਦੇ ਕਈ ਫਾਇਦੇ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
- ਡਾਈਟਿੰਗ ਦਾ ਅਰਥ ਹੈ ਸਹੀ ਭੋਜਨ
ਕੁਝ ਅਜਿਹੇ ਹੀ ਸਰਲ ਪ੍ਰਯੋਗਾਂ ਦੀ ਚਰਚਾ ਇੱਥੇ ਕਰ ਰਿਹਾ ਹਾਂ
ਪੁਦੀਨਾ:
ਪੁਦੀਨੇ ਅਤੇ ਤੁਲਸੀ ਦੇ ਪੱਤਿਆਂ ਨੂੰ ਬਰਾਬਰ-ਬਰਾਬਰ ਮਾਤਰਾ ’ਚ ਲੈ ਕੇ ਥੋੜ੍ਹੇ ਜਿਹੇ ਪਾਣੀ ’ਚ ਪਾ ਕੇ ਉੱਬਾਲ ਲਓ ਇਸ ਪਾਣੀ ਨੂੰ ਨਹਾਉਣ ਵਾਲੇ ਪਾਣੀ ’ਚ ਮਿਲਾ ਕੇ ਨਹਾਉਣ ਨਾਲ, ਚਮੜੀ ਨੂੰ ਚਮਕ ਅਤੇ ਤਾਜ਼ਗੀ ਪ੍ਰਾਪਤ ਹੁੰਦੀ ਹੈ ਪੁਦੀਨੇ ਦਾ ਰਸ ਚਿਹਰੇ ’ਤੇ ਸੌਣ ਤੋਂ ਪਹਿਲਾਂ ਲਾ ਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਧੋ ਲਓ ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਮੁੰਹਾਸਿਆਂ, ਦਾਗ, ਧੱਬਿਆਂ ਅਤੇ ਛਾਹੀਆਂ ’ਚ ਬਹੁਤ ਲਾਭ ਹੁੰਦਾ ਹੈ
ਬੰਦਗੋਭੀ:
ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਉਸ ਰਸ ’ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਸ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ ’ਤੇ ਲਾ ਕੇ ਪੰਦਰਾਂ ਮਿੰਟ ਤੱਕ ਸੁੱਕਣ ਦਿਓ ਇਸ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਦਿਓ ਇਸ ਨਾਲ ਚਮੜੀ ਦੀ ਖੁਸ਼ਕੀ ਅਤੇ ਕਾਲਾਪਣ ਅਤੇ ਝੁਰੜੀਆਂ ਮਿਟ ਜਾਂਦੀਆਂ ਹਨ
ਰਸਭਰੀ:-
ਚਮੜੀ ਉੱਪਰ ਮੇਕਅੱਪ ਸਾਫ਼ ਕਰਨ ਲਈ ਰਸਭਰੀਆਂ ਵਧੀਆ ਕਲੀਨਿੰਗ ਦਾ ਕੰਮ ਕਰਦੀਆਂ ਹਨ ਰਸਭਰੀਆਂ ਨੂੰ ਛਿਲ ਕੇ ਚਮੜੀ ’ਤੇ ਰਗੜਨ ਨਾਲ ਮੇਕਅੱਪ ਤੇ ਜੰਮੀ ਮਿੱਟੀ ਸਾਫ਼ ਹੋ ਜਾਂਦੀ ਹੈ
ਸੰਤਰਾ:-
ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਦਾ ਰਸ ਅਤੇ ਛਿੱਲਕਾ ਦੋਵੇਂ ਹੀ ਉਪਯੋਗੀ ਹੁੰਦੇ ਹਨ ਸੰਤਰੇ ਦੇ ਛਿਲਕਿਆਂ ਦੇ ਰਸ ਨੂੰ ਚਮੜੀ ’ਤੇ ਮਲਣ ਨਾਲ ਚਮੜੀ ’ਚ ਨਿਖਾਰ ਆਉਂਦਾ ਹੈ ਇਸ ਦੇ ਛਿਲਕੇ ਨੂੰ ਛਾਂ ’ਚ ਸੁਕਾ ਕੇ ਬਾਰੀਕ ਚੂਰਨ ਬਣਾ ਕੇ ਇਸ ’ਚ ਦੁੱਧ, ਮਲਾਈ ਮਿਲਾ ਕੇ ਉਬਟਨ ਲਾਉਣ ਨਾਲ ਚਮੜੀ ਦਾ ਰੰਗ ਨਿੱਖਰਦਾ ਹੈ ਅਤੇ ਮੁੰਹਾਸੇ ਦੂਰ ਹੁੰਦੇ ਹਨ
ਸ਼ੰਕਰਕੰਦ:-
ਸ਼ੰਕਰਕੰਦ ਨੂੰ ਉੱਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨਾਲ ਪੈਰਾਂ ਨੂੰ ਧੋਣ ਨਾਲ ਫਟੀਆਂ ਅੱਡੀਆਂ ਠੀਕ ਹੁੰਦੀਆਂ ਹਨ ਕੂਹਣੀ ਅਤੇ ਗੋਡਿਆਂ ਨੂੰ ਇਸ ਪਾਣੀ ਨਾਲ ਧੋਣ ਨਾਲ ਉੱਥੋਂ ਦੀ ਜੰਮੀ ਮੈਲ ਨਿਕਲ ਜਾਂਦੀ ਹੈ
ਮੂਲੀ:-
ਮੂਲੀ ਨੂੰ ਕੱਦੂਕਸ਼ ਕਰਕੇ ਉਸ ਦਾ ਰਸ ਕੱਢ ਲਓ, ਫਿਰ ਉਸ ’ਚ ਸਮਾਨ ਮਾਤਰਾ ’ਚ ਮੱਖਣ ਜਾਂ ਕਰੀਮ ਮਿਲਾ ਕੇ ਇਸ ਨੂੰ ਚਮੜੀ ’ਤੇ ਮਲੋ ਇੱਕ ਘੰਟੇ ਬਾਅਦ ਗੁਣਗੁਣੇ ਪਾਣੀ ਨਾਲ ਧੋ ਲਓ ਇਸ ਪ੍ਰਕਿਰਿਆ ਨਾਲ ਚਮੜੀ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ ਅਤੇ ਚਮੜੀ ’ਚ ਨਿਖਾਰ ਆ ਜਾਂਦਾ ਹੈ
ਕੇਲਾ:-
ਜੇਕਰ ਤੁਹਾਡੇ ਚਿਹਰੇ ਦੀ ਚਮੜੀ ਖੁਸ਼ਕ ਹੈ, ਤਾਂ ਇੱਕ ਪੱਕਿਆ ਹੋਇਆ ਕੇਲਾ ਲੈ ਕੇ, ਚੰਗੀ ਤਰ੍ਹਾਂ ਮਸਲ ਲਓ ਹੁਣ ਥੋੜ੍ਹਾ ਜਿਹਾ ਗੁਲਾਬਜਲ ਤੇ ਕੁਝ ਬੂੰਦਾਂ ਗਲਿਸਰੀਨ ਨੂੰ ਮਿਲਾ ਦਿਓ ਹਫਤੇ ’ਚ ਇੱਕ ਵਾਰ ਅਜਿਹਾ ਕਰਨ ਨਾਲ ਲਾਭ ਹੋਵੇਗਾ
ਸੇਬ:-
ਜੇਕਰ ਤੁਹਾਡੇ ਚਿਹਰੇ ਦੀ ਚਮੜੀ ਤੇਲੀਆ ਹੈ ਤਾਂ ਇੱਕ ਸੇਬ ਦਾ ਛਿਲਕਾ ਉਤਾਰ ਕੇ ਉਸ ਨੂੰ ਛੋਟੇ-ਛੋਟੇ ਟੁਕੜਿਆਂ ’ਚ ਕੱਟ ਲਓ ਅਤੇ ਮਸਲ ਕੇ ਚਿਹਰੇ ’ਤੇ ਲੇਪ ਵਾਂਗ ਲਾ ਲਓ ਲੇਪ ਨੂੰ ਅੱਧਾ ਸੁੱਕਣ ਦਿਓ ਇਸ ਤੋਂ ਬਾਅਦ ਧੋ ਲਓ ਸੇਬ ਚਮੜੀ ਨੂੰ ਪੌਸ਼ਟਿਕਤਾ ਦਿੰਦਾ ਹੈ
ਖੀਰਾ:-
ਇੱਕ ਖੀਰੇ ਨੂੰ ਛਿੱਲ ਕੇ ਬਾਰੀਕ ਕੱਦੂਕਸ਼ ਕਰ ਲਓ ਇਨ੍ਹਾਂ ਲੱਛਿਆਂ ਨੂੰ ਨਿਚੋੜ ਕੇ ਰਸ ਕੱਢ ਲਓ ਇਸ ਰਸ ’ਚ ਰੂੰ ਭਿਓਂ ਕੇ ਹੌਲੀ-ਹੌਲੀ ਸਾਰੇ ਚਿਹਰੇ ’ਤੇ ਮਲੋ ਇਹ ਪ੍ਰਯੋਗ ਤੇਲੀਆ ਚਮੜੀ ਦੇ ਇਲਾਜ ਲਈ ਉੱਤਮ ਹੈ ਕੁਝ ਦਿਨਾਂ ਤੱਕ ਲਗਾਤਾਰ ਪ੍ਰਯੋਗ ਕਰੋ
ਸਲਾਦ:-
ਇਸ ਦੇ ਪੱਤਿਆਂ ਨੂੰ ਬਾਰੀਕ ਪੀਸ ਕੇ ਉਸ ’ਚ ਗੁਲਾਬ ਜਲ ਮਿਲਾ ਦਿਓ ਅਤੇ ਨਿੰਬੂ ਦਾ ਰਸ ਵੀ ਰਾਤਭਰ ਇਸੇ ਤਰ੍ਹਾਂ ਪਿਆ ਰਹਿਣ ਦਿਓ ਸਵੇਰੇ ਚੰਗੀ ਤਰ੍ਹਾਂ ਮਸਲ ਕੇ ਛਾਣ ਲਓ ਇਸ ਮਿਸ਼ਰਨ ਨੂੰ ਨਹਾਉਣ ਤੋਂ ਇੱਕ ਘੰਟਾ ਪਹਿਲਾਂ ਚਮੜੀ ’ਤੇ ਮਲੋ ਚਮੜੀ ਚਮਕਣ ਲੱਗੇਗੀ
ਟਮਾਟਰ:-
ਲਾਲ ਟਮਾਟਰ ਦੇ ਰਸ ਨੂੰ ਕੱਢ ਕੇ ਛਾਣ ਲਓ ਅਤੇ ਉਸ ’ਚ ਓਨੀ ਹੀ ਮਾਤਰਾ ’ਚ ਨਿੰਬੂ ਦਾ ਰਸ ਅਤੇ ਗਲਿਸਰੀਨ ਮਿਲਾ ਕੇ ਚਮੜੀ ’ਤੇ ਮਲਣ ਨਾਲ ਉਹ ਚੀਕਨੀ ਅਤੇ ਕੋਮਲ ਬਣਦੀ ਹੈ ਚਮੜੀ ਦੇ ਸਾਂਵਲੇਪਣ ਨੂੰ ਦੂਰ ਕਰਨ ਲਈ ਟਮਾਟਰ ਦੇ ਰਸ ’ਚ ਖੀਰੇ ਦਾ ਰਸ ਬਰਾਬਰ ਮਾਤਰਾ ’ਚ ਮਿਲਾ ਕੇ ਥੋੜ੍ਹੀ ਜਿਹੀ ਹਲਦੀ ਦਾ ਚੂਰਨ ਮਿਲਾ ਦਿਓ ਇਸ ਦਾ ਲੇਪ ਚਿਹਰੇ ’ਤੇ ਲਾ ਕੇ ਅੱਧੇ ਘੰਟੇ ਬਾਅਦ ਧੋ ਲਓ ਕੁਝ ਦਿਨਾਂ ਬਾਅਦ ਸਾਂਵਲਾਪਣ ਦੂਰ ਹੋ ਕੇ ਚਮੜੀ ਗੋਰੀ ਹੋ ਜਾਏਗੀ
-ਪੂਨਮ ਦਿਨਕਰ