Dussehra (Vijayadashami)

Dussehra (Vijayadashami) ਸਾਹਸ ਅਤੇ ਸੰਕਲਪ ਨਾਲ ਹਰ ਬੁਰਾਈ ਦਾ ਅੰਤ ਨਿਸ਼ਚਿਤ

ਹਰ ਸਾਲ ਜਿਵੇਂ ਹੀ ਸਰਦੀ ਰੁੱਤ ਦੀਆਂ ਠੰਢੀਆਂ ਹਵਾਵਾਂ ਚੱਲਣ ਲੱਗਦੀਆਂ ਹਨ, ਆਸਮਾਨ ’ਚ ਪਤੰਗਾਂ ਉੱਡਦੀਆਂ ਹਨ, ਤਾਂ ਇਹ ਸੰਕੇਤ ਹੁੰਦਾ ਹੈ ਕਿ ਦੁਸਹਿਰੇ ਦਾ ਸ਼ੁੱਭ ਤਿਉਹਾਰ ਆ ਰਿਹਾ ਹੈ ਇਹ ਤਿਉਹਾਰ ਸਿਰਫ ਇੱਕ ਧਾਰਮਿਕ ਪਰੰਪਰਾ ਨਹੀਂ, ਸਗੋਂ ਸੱਭਿਆਚਾਰ, ਨੈਤਿਕ ਤੇ ਸਮਾਜਿਕ ਮੁੱਲਾਂ ਦਾ ਤਿਉਹਾਰ ਹੈ ਦੁਸ਼ਹਿਰੇ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਜੀਵਨ ’ਚ ਕਿੰਨੀਆਂ ਵੀ ਮੁਸਕਿਲਾਂ ਹੋਣ, ਜੇਕਰ ਅਸੀਂ ਸੱਚ, ਧਰਮ ਤੇ ਹੌਂਸਲੇ ਦੇ ਰਸਤੇ ’ਤੇ ਚੱਲਦੇ ਹਾਂ, ਤਾਂ ਅਖੀਰ ਜਿੱਤ ਸਾਡੀ ਹੀ ਹੋਵੇਗੀ ਅਤੇ ਸੰਸਾਰ ’ਚ ਕਿਤੇ ਵੀ ਅਸੱਤ ਤੇ ਪਾਪ ਦਾ ਸਾਮਰਾਜ ਜ਼ਿਆਦਾ ਦੇਰ ਨਹੀਂ ਟਿਕ ਸਕੇਗਾ ਇਹੀ ਹੈ ਦੁਸਹਿਰਾ ਤਿਉਂਹਾਰ ਦੀ ਸਿੱਖਿਆਂ!

ਦੁਸਹਿਰੇ ਦਾ ਸੱਭਿਆਚਾਰਕ ਪਹਿਲੂ ਇਹ ਵੀ ਹੈ ਕਿ ਇਹ ਇੱਕ ਤਿਉਹਾਰ ਇੱਕ ਹੀ ਦਿਨ ਨੂੰ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ, ਪਰ ਫਿਰ ਵੀ ਏਕਤਾ ਦੇਖਣ ਯੋਗ ਹੁੰਦੀ ਹੈ ਹਰ ਸਾਲ ਸਾਨੂੰ ਉਮੀਦ ਹੁੰੁਦੀ ਹੈ ਕਿ ਦੁਸਹਿਰੇ ਦਾ ਤਿਉਹਾਰ ਜੀਵਨ ਤੋਂ ਬੁਰਾਈਆਂ ਦਾ ਅੰਤ ਕਰੇਗਾ ਅਤੇ ਸਮਾਜ ’ਚ ਨਵੀਂ ਊਰਜਾ ਤੇ ਉਤਸ਼ਾਹ ਦਾ ਸੰਚਾਰ ਕਰੇਗਾ ਦੁਸਹਿਰੇ ਦੇ ਦਿਨ ਅਸੀਂ ਤਿੰਨ ਪੁਤਲਿਆਂ ਨੂੰ ਸਾੜ ਕੇ ਵਰਿ੍ਹਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤਾਂ ਨਿਭਾ ਦਿੰਦੇ ਹਾਂ, ਪਰ ਅਸੀਂ ਆਪਣੇ ਮਨ ਤੋਂ ਝੂਠ, ਕਪਟ ਤੇ ਛਲ ਨੂੰ ਨਹੀਂ ਕੱਢ ਪਾਉਂਦੇ ਸਾਨੂੰ ਦੁਸਹਿਰੇ ਦੇ ਅਸਲੀ ਸੁਨੇਹੇ ਨੂੰ ਆਪਣੇ ਜੀਵਨ ਵਿੱਚ ਵੀ ਅਮਲ ’ਚ ਲਿਆਉਣਾ ਹੋਵੇਗਾ, ਫਿਰ ਹੀ ਇਹ ਤਿਉਹਾਰ ਸਾਰਥੱਕ ਬਣ ਸਕੇਗਾ

ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਜੀ ਦਾ ਚਰਿੱਤਰ ਇੱਕ ਆਦਰਸ਼ ਚਰਿੱਤਰ ਹੈ ਇਸ ਲਈ ਸਾਰੇ ਇਸ ਚਰਿੱਤਰ ਅਤੇ ਪਵਿੱਤਰ ਰਮਾਇਣ ਦੇ ਹੋਰ ਪਾਤਰਾਂ ਤੋਂ ਸਿੱਖਿਆ ਲਓ ਰਾਜਾ ਦਸ਼ਰੱਥ ਨੂੰ ਇੱਕ ਆਦਰਸ਼ ਪਿਤਾ ਦੇ ਰੂਪ ’ਚ, ਮਰÇਆਦਾ-ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਨੂੰ ਨਾ ਰਘੂਕੁਲ ਰੀਤ ਰੂਪੀ ਬਚਨਾਂ ਦਾ ਪਾਲਣ ਕਰਨ ਦੇ ਰੂਪ ’ਚ, ਭਰਾ ਲਕਸ਼ਮਣ ਨੂੰ ਵੱਡੇ ਭਰਾ ਦੇ ਭਗਤੀ ਦੇ ਰੂਪ ’ਚ, ਭਾਈ ਭਰਤ ਨੂੰ ਵੱਡੇ ਭਰਾ ਦੇ ਪ੍ਰਤੀ ਸਮਰਪੱਣ ਦੇ ਰੂਪ ’ਚ, ਮਾਤਾ ਕੌਸ਼ਲਿਆ ਨੂੰ ਆਦਰਸ਼ ਮਾਂ ਦੇ ਰੂਪ ’ਚ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਦੂਜੇ ਪਾਸੇ ਸ਼੍ਰੀ ਹਨੂੰਮਾਨ ਜੀ ਦੀ ਰਾਮ ਭਗਤੀ, ਵਿਭੀਸ਼ਨ ਦੀ ਸਨਮਾਰਗ ਸ਼ਕਤੀ, ਜਟਾਯੂੰ ਦੀ ਪਰਾਕ੍ਰਮ ਸੇਵਾ ਅਤੇ ਸੁਗਰੀਵ ਦੀ ਰਾਮ-ਮੱਦਦ ਹਮੇਸ਼ਾ ਅਮਰ ਰਹੇਗੀ ਚਾਰ ਵੇਦ ਅਤੇ ਸਾਰੇ ਹੀ 6 ਸ਼ਾਸ਼ਤਰਾਂ ਨੂੰ ਕੰਠਸਥ ਕਰ ਲੈਣ ਵਾਲੇ ਲੰਕਾਪਤੀ ਰਾਜਾ ਰਾਵਣ ਨੂੰ ਉਸਦੇ ਪੁਤਲੇ ਦੇ ਪ੍ਰਤੀਕ ’ਚ ਇਸ ਵਾਰ ਫਿਰ ਸਾੜਿਆ ਜਾਵੇਗਾ ਇਹ ਰਾਵਣ ਸਦੀਆਂ ਤੋਂ ਸੜਦਾ ਆ ਰਿਹਾ ਹੈ ਪਰ ਫਿਰ ਵੀ ਰਾਵਣ ਹਰ ਸਾਲ ਸੜਨ ਲਈ ਫਿਰ ਸਾਹਮਣੇ ਆ ਜਾਂਦਾ ਹੈ ਦਰਅਸਲ, ਜਿੰਨੇ ਰਾਵਣ ਅਸੀਂ ਸਾੜਦੇ ਹਾਂ ਉਸ ਤੋਂ ਜ਼ਿਆਦਾ ਪੈਦਾ ਹੋ ਜਾਂਦੇ ਹਨ

Also Read:  ਅੱਜ ਦਾ ਦਿਨ ਮੁਸ਼ਕਲ ਹੈ, ਕੱਲ੍ਹ ਹੋਰ ਮੁਸ਼ਕਲ ਹੋਵੇਗਾ, ਪਰ ਪਰਸੋਂ ਖੂਬਸੂਰਤ ਹੋਵੇਗਾ

ਰਾਮਲੀਲਾ ਮੰਚਨ ਤੋਂ ਬਾਅਦ ਦੁਸਹਿਰੇ ’ਤੇ ਭਲੇ ਹੀ ਅਸੀਂ ਹਰ ਸਾਲ ਰਾਵਣ ਸਾੜ ਕੇ ਬੁਰਾਈ ਦਾ ਅੰਤ ਕਰਨ ਦੀ ਪਹਿਲ ਕਰਦੇ ਹਾਂ, ਪਰ ਅਸਲ ’ਚ ਰਾਵਣ ਦੇ ਹੋਰ ਪੁਤਲਿਆਂ ਨੂੰ ਸਾੜਨ ਨਾਲ ਨਹੀਂ ਹੁੰਦਾ ਅਸਲੀ ਰਾਵਣ ਤਾਂ ਸਾਡੇ ਸਭ ਦੇ ਅੰਦਰ ਵਿਕਾਰਾਂ ਦੇ ਰੂਪ ਵਿੱਚ ਬਿਰਾਜਮਾਨ ਹੈ ਕਾਮ, ਕ੍ਰੋਧ, ਲੋਭ, ਅਹੰਕਾਰ ਰੂਪੀ ਵਿਕਾਰਾਂ ਨੂੰ ਸਾੜ ਕੇ ਅਸੀਂ ਪਵਿੱਤਰ ਬਣ ਜਾਈਏ ਤਾਂ ਸਾਡੀ ਭਗਵਾਨ ਸ਼੍ਰੀ ਰਾਮ ਜੀ ਦੀ ਪੂਜਾ ਸਾਰਥੱਕ ਹੋ ਜਾਵੇਗੀ ਅਤੇ ਰਾਵਣ ਰੂਪੀ ਵਿਕਾਰਾਂ ਦਾ ਵੀ ਅੰਤ ਹੋ ਜਾਵੇਗਾ ਐਨਾ ਹੀ ਨਹੀਂ, ਰਾਵਣ ਰੂਪੀ ’ਚ ਜੋ ਦੇਸ਼ ਦੇ ਗੱਦਾਰ ਹਨ, ਜੋ ਦੇਸ਼ ਦੀ ਅਖੰਡਤਾ, ਸ਼ਾਂਤੀ ਤੇ ਇਨਸਾਨੀਅਤ ਦਾ ਹਨਨ ਕਰਨ ਵਾਲੇ ਰਾਵਣ ਰੂਪ ’ਚ ਜੋ ਵਿਆਭਿਚਾਰੀ ਹਨ, ਰਾਵਣ ਰੂਪ ’ਚ ਜੋ ਸਮਾਜ ’ਚ ਭ੍ਰਿਸ਼ਟਾਚਾਰੀ ਮੌਜ਼ੂਦ ਹਨ, ਰਾਵਣ ਰੂਪ ’ਚ ਜੋ ਹਿੰਸਾਵਾਦੀ ਹਨ, ਰਾਵਣ ਰੂਪ ’ਚ ਜੋ ਘਪਲੇਬਾਜ਼ ਹਨ, ਰਾਵਣ ਰੂਪ ’ਚ ਜੋ ਸੰਪ੍ਰਦਾਇਕਤਾ ਦਾ ਜ਼ਹਿਰ ਸਮਾਜ ’ਚ ਘੋਲ ਰਹੇ ਹਨ, ਰਾਵਣ ਰੂਪ ’ਚ ਜੋ ਵਿਕਾਸ ਦੇ ਦੁਸ਼ਮਣ ਹਨ, ਰਾਵਣ ਰੂਪ ’ਚ ਜੋ ਅਮਾਨਵਤਾਵਾਦੀ ਹਨ, ਹਾਲਾਂਕਿ ਕਹਾਉਂਦੇ ਭਾਰਤ ਦੇ ਹੀ ਵਸਨੀਕ ਹਨ, ਉਨ੍ਹਾਂ ਦਾ ਅੰਤ ਕਰਨ ਨਾਲ ਹੀ ਰਾਮਰਾਜ ਦੀ ਕਲਪਨਾ ਸਾਕਾਰ ਹੋ ਸਕਦੀ ਹੈ

ਫਿਰ ਭਾਵੇਂ ਕਿੰਨੇ ਹੀ ਰਾਵਣ ਕਿਉਂ ਨਾ ਸਾੜ ਲਓ, ਜਦੋਂ ਤੱਕ ਘਰ-ਘਰ, ਗਲੀ-ਗਲੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਬੈਠੇ ਰਾਵਣਾਂ ਦਾ ਅੰਤ ਨਹੀਂ ਹੋਵੇਗਾ, ਉਦੋਂ ਤੱਕ ਜਿੱਤ ਦੇ ਤਿਉਂਹਾਰ ਨੂੰ ਸਾਰਥੱਕ ਨਹੀਂ ਮੰਨਿਆ ਜਾ ਸਕਦਾ ਤਾਂ ਆਓ ਅੱਜ ਹੀ ਇਸ ਦਸ਼ਮੀ ਦੇ ਤਿਉਹਾਰ ’ਤੇ ਭਾਵ ਇਸ ਦੁਸਹਿਰੇ ’ਤੇ ਭਗਵਾਨ ਸ਼੍ਰੀ ਰਾਮ ਜੀ ਦੇ ਸੱਚ ਤੇ ਤਿਆਗ ਦੇ ਰਸਤੇ ’ਤੇ ਚਲਦੇ ਹੋਏ ਅਸੀਂ ਭਗਵਾਨ ਸ਼੍ਰੀ ਰਾਮ ਜੀ ਨੂੰ ਆਤਮਸਾਤ ਕਰਾਂਗੇ ਅਤੇ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲ ਕੇ ਸਾਰੇ ਵਿਕਾਰਾਂ ਨੂੰ ਤਿਆਗ ਕੇ ਉਸ ਰਾਵਣ ਦਾ ਥਾਂ-ਥਾਂ ਤੋਂ ਅੰਤ ਕਰਾਂਗੇ ਜੋ ਸਾਨੂੰ ਰਾਮ ਤੋਂ ਦੂਰ ਕਰ ਰਿਹਾ ਹੈ ਤਦ ਰਾਮਲੀਲਾ ਤੇ ਰਮਾਇਣ ਦੀ ਪਵਿੱਤਰਤਾ ਅਤੇ ਉਸਦੇ ਪ੍ਰਤੀ ਸ਼ਰਧਾ ਕਾਇਮ ਰਹਿ ਸਕਦੀ ਹੈ

Also Read:  ਗਰੀਨ ਟੀ

ਇਹ ਤਿਉਹਾਰ ਸਾਨੂੰ ਇਸ ਗੱਲ ਤੋਂ ਵੀ ਜਾਣੂ ਕਰਾਉਂਦਾ ਹੈ ਕਿ ਪਾਪ ਅਤੇ ਅੰਨਿਆ (ਬੇਇਨਸਾਫੀ) ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਜਿੱਤ ਹਮੇਸਾ ਸੱਚਾਈ ਦੀ ਹੀ ਹੁੰਦੀ ਹੈ ਸੱਚ ਦਾ ਪਲੜਾ ਹਮੇਸ਼ਾ ਹੀ ਭਾਰੀ ਰਿਹਾ ਹੈ ਸੱਚ ਵਿੱਚ ਅਜਿਹੀ ਸ਼ਕਤੀ ਹੈ, ਜੋ ਰਾਵਣ ਵਰਗੇ ਅੱਤਿਆਚਾਰੀ ਤੇ ਹੰਕਾਰੀ ਮਨੁੱਖਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ ਇਸ ਲਈ ਸਾਨੂੰ ਪਾਪ ਅਤੇ ਅੰਨਿਆ ਨਾਲ ਅਤੰਕਿਤ ਨਹੀਂ ਹੋਣਾ ਚਾਹੀਦਾ ਸਾਨੂੰ ਇਸ ਤਿਉਹਾਰ ਦੀ ਅਸਲੀਅਤ ਦੇ ਅਰਥ ਨੂੰ ਗ੍ਰਹਿਣ ਕਰਨਾ ਚਾਹੀਦਾ ਇਸ ਤਿਉਹਾਰ ਦੀ ਸਾਰਥੱਕਤਾ ਰਾਵਣ ਸਾੜਨ ’ਚ ਨਹੀਂ, ਸਗੋਂ ਆਪਣੇ ਅੰਦਰ ਦੀ ਅਸੁਰ ਪ੍ਰਵਿਰਤੀ ਨੂੰ ਸਾੜਨ ’ਚ ਹੈ ਦੁਸਹਿਰਾ ਸਿਰਫ ਇੱਕ ਤਿਉਹਾਰ ਹੀ ਨਹੀਂ, ਸਗੋਂ ਹਰ ਸਾਲ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਰਾਵਣ ਦਾ ਅੰਤ ਨਿਸ਼ਚਿਤ ਹੈ, ਬਸ ਜ਼ਰੂਰਤ ਹੈ ਸ੍ਰੀਰਾਮ ਜੀ ਵਰਗਾ ਸਾਹਸ ਅਤੇ ਸੰਕਲਪ ਰੱਖਣ ਦੀ