Night OWL

ਨਾ ਬਣੋ ਗ਼ੜਲਵੁ ਲ਼ੂਫ਼ Night OWL

ਅਧਿਆਤਮਕ ਨਜ਼ਰੀਏ ਨਾਲ ਵੀ ਰਾਤ ਦਾ ਭੋਜਨ ਤਾਮਸਿਕ ਊਰਜਾ ਵਧਾਉਂਦਾ ਹੈ, ਜਿਵੇਂ ਆਲਸ, ਬੇਚੈਨੀ, ਦੁੱਖ ਅਤੇ ਨਕਾਰਾਤਮਕਤਾ ਜਦੋਂਕਿ ਸੂਰਜ  ਛਿਪਣ ਤੋਂ ਪਹਿਲਾਂ ਦਾ ਭੋਜਨ ਸਾਤਵਿਕ ਹੁੰਦਾ ਹੈ ਅਤੇ ਸ਼ਾਂਤੀ, ਹੌਲਾਪਣ, ਖੁਸ਼ੀ ਅਤੇ ਅਧਿਆਤਮਕ ਤਰੱਕੀ ਲਿਆਉਂਦਾ ਹੈ

ਅੱਜ ਦੇ ਨੌਜਵਾਨ ਖੁਦ ਨੂੰ ‘ਨਾਈਟ ਆਓਲ’ ਸਮਝਦੇ ਹਨ ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਨੂੰ ਕੰਮ, ਓਟੀਟੀ, ਰੀਲਾਂ ਅਤੇ ਚਟਪਟੇ ਸਨੈਕਸ ਦੇ ਨਾਲ ਜ਼ਿੰਦਗੀ ਵਧੀਆ ਲੱਗਦੀ ਹੈ ਸਵੇਰੇ ਲੇਟ ਉੱਠਣਾ ਉਨ੍ਹਾਂ ਦੀ ਸ਼ਾਨ ਬਣ ਚੁੱਕੀ ਹੈ ਸਵੇਰ ਦਾ ਨਾਸ਼ਤਾ ਲੇਟ, ਦੁਪਹਿਰ ਦਾ ਖਾਣਾ ਲੇਟ, ਫਿਰ ਰਾਤ ਦਾ ਖਾਣਾ ਦੇਰ ਰਾਤ ਰਾਤ ਨੂੰ ਦੇਰ ਤੱਕ ਕੰਮ ਕਰਨ ਨਾਲ ਲੇਟ ਨਾਈਟ ਸਨੈਕ ਲੈਣਾ ਇੱਕ ਫੈਸ਼ਨ ਜਿਹਾ ਬਣ ਗਿਆ ਹੈ, ਪਰ ਇੱਕ ਅਜਿਹੀ ਗੱਲ ਹੈ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿ ਸਾਡਾ ਸਰੀਰ ਅੱਜ ਵੀ ਸੂਰਜ ਦੀ ਜੈਵਿਕ ਘੜੀ (Circadian Rhythm) ’ਤੇ ਚੱਲਦਾ ਹੈ, ਨਾ ਕਿ ਮੋਬਾਈਲ ਦੇ ਡਿਜ਼ੀਟਲ ਸਮੇਂ ’ਤੇ

ਹਜ਼ਾਰਾਂ ਸਾਲ ਪਹਿਲਾਂ ਆਯੁਰਵੇਦ ਨੇ ਸਪੱਸ਼ਟ ਨਿਰਦੇਸ਼ ਦਿੱਤਾ ਸੀ, ‘ਨਾ ਅਤਿ ਸਾਯੰ ਅੰਨੰ ਅਸ਼ਨੀਆਤ’, ਅਰਥਾਤ ਸ਼ਾਮ ਦਾ ਖਾਣਾ ਬਹੁਤ ਦੇਰ ਰਾਤ ਨੂੰ ਨਹੀਂ ਖਾਣਾ ਚਾਹੀਦਾ ਉਸ ਸਮੇਂ ਨਾ ਕੋਈ ਕੈਲੋਰੀ ਗਿਣੀ ਜਾਂਦੀ ਸੀ, ਨਾ ਮੈਟਾਬਾਲਿਜ਼ਮ ਦੀਆਂ ਗੱਲਾਂ ਹੁੰਦੀਆਂ ਸਨ, ਫਿਰ ਵੀ ਇਹ ਨਿਯਮ ਅੱਜ ਦੇ ਵਿਗਿਆਨ ਲਈ ਕਿਸੇ ਸੁਨਹਿਰੀ ਸੂਤਰ ਤੋਂ ਘੱਟ ਨਹੀਂ

ਆਯੁਰਵੇਦ ਕਹਿੰਦਾ ਹੈ ਕਿ ਸੂਰਜ ਹੀ ਸਾਡੇ ਸਰੀਰ ਦੀ ਜਠਰ-ਅਗਨੀ ਨੂੰ ਬਾਲ਼ ਕੇ ਰੱਖਦਾ ਹੈ ਜਦੋਂ ਸੂਰਜ ਅਸਮਾਨ ’ਚ ਉੱਚਾ ਹੁੰਦਾ ਹੈ, ਸਾਡਾ ਪਾਚਣ ਵੀ ਉਸ ਸਮੇਂ ਆਪਣੇ ਸਿਖ਼ਰ ’ਤੇ ਹੁੰਦਾ ਹੈ ਜਿਵੇਂ ਹੀ ਸੂਰਜ ਢਲ਼ਦਾ ਹੈ, ਅਗਨੀ ਵੀ ਬੁਝਣ ਲੱਗਦੀ ਹੈ ਅਤੇ ਅਜਿਹੇ ਸਮੇਂ ਭੋਜਨ ਸਰੀਰ ’ਤੇ ਬੋਝ ਬਣ ਜਾਂਦਾ ਹੈ ਵਿਗਿਆਨ ਵੀ ਅੱਜ ਇਹੀ ਕਹਾਣੀ ਆਪਣੇ ਸ਼ਬਦਾਂ ’ਚ ਦੁਹਰਾਉਂਦਾ ਹੈ ਸੂਰਜ ਛਿਪਣ ਤੋਂ ਬਾਅਦ ਸਾਡੇ ਪਾਚਣ ਐਂਜਾਈਮ ਅਤੇ ਮੈਟਾਬਾਲਿਜ਼ਅਮ ਸੁਭਾਵਿਕ ਤੌਰ ’ਤੇ ਹੌਲੀ ਹੋਣ ਲੱਗਦੇ ਹਨ, ਭਾਵ ਦੇਰ ਰਾਤ ਦਾ ਖਾਣਾ ਤੁਹਾਡੇ ਪੇਟ ’ਚ ਊਰਜਾ ਬਣ ਕੇ ਨਹੀਂ, ਚੁੱਪਚਾਪ ਚਰਬੀ ਬਣ ਕੇ ਜਮ੍ਹਾ ਹੁੰਦਾ ਹੈ ਪਾਚਣ ਹੌਲਾ ਹੁੰਦਾ ਹੈ ਅਤੇ ਦੇਰ ਰਾਤ ਖਾਧਾ ਗਿਆ ਭੋਜਨ ਫਾਇਦੇ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ ਅਤੇ ਫੈਟ ਬਣ ਕੇ ਜਮ੍ਹਾ ਹੋ ਜਾਂਦਾ ਹੈ

Also Read:  ਆਮੇਰ ਕਿਲਾ ਰਾਜਪੁਤਾਨਾ ਵਿਰਾਸਤ ਦਾ ਅਨੋਖਾ ਨਗੀਨਾ

ਕਈ ਲੋਕ ਕਹਿੰਦੇ ਹਨ ਕਿ ਰਾਤ ਨੂੰ ਹੀ ਤਾਂ ਭੁੱਖ ਲੱਗਦੀ ਹੈ, ਕੀ ਕਰੀਏ? ਅਸਲ ’ਚ, ਭੁੱਖ ਨਹੀਂ ਲੱਗਦੀ, ਸਗੋਂ ਆਦਤ ਬਣ ਜਾਂਦੀ ਹੈ ਨੀਂਦ ਦਾ ਕੁਦਰਤੀ ਹਾਰਮੋਨ ਟੀ Melatonin ਰਾਤ ਨੂੰ ਵਧਣਾ ਸ਼ੁਰੂ ਹੁੰਦਾ ਹੈ, ਜਿਸ ਨਾਲ ਸਰੀਰ ਆਰਾਮ ਚਾਹੁੰਦਾ ਹੈ ਅਤੇ ਡੀਐੱਨਏ ਪੂਰੇ ਸਰੀਰ ਦੀ ਮੁਰੰਮਤ ਕਰਨ ਲੱਗ ਜਾਂਦਾ ਹੈ ਪਰ ਫਿਰ ਅਸੀਂ ਪੇਟ ’ਚ ਇੱਕ ਹੋਰ ਡੋਜ਼ ਭੇਜ ਦਿੰਦੇ ਹਾਂ ਜਿਵੇਂ ਪੀਜ਼ੇ ਦਾ ਇੱਕ ਸਲਾਈਸ, ਮੈਗੀ ਜਾਂ ਚਿਪਸ ਦਾ ਪੈਕੇਟ ਫਿਰ ਪਾਚਣ ਕਿਰਿਆ ਕੰਮ ’ਤੇ ਲੱਗ ਜਾਂਦੀ ਹੈ ਅਤੇ ਸਰੀਰ ਦਾ ਰਾਤ ਵਾਲਾ ‘ਡਿਟਾੱਕਸ ਮੋਡ’ ਟੁੱਟ ਜਾਂਦਾ ਹੈ ਇਹੀ ਵਜ੍ਹਾ ਹੈ ਕਿ ਦੇਰ ਰਾਤ ਖਾਣ ਵਾਲਿਆਂ ਨੂੰ ਸਵੇਰੇ ਅਕਸਰ ਭਾਰੀਪਣ, ਆਲਸ, ਚਿੜਚਿੜਾਪਣ ਅਤੇ ਚਿਹਰੇ ’ਤੇ ਬੇਜ਼ਾਨਪਣ ਮਹਿਸੂਸ ਹੁੰਦਾ ਹੈ

ਦਿਮਾਗ ਵੀ ਇਸ ਤੋਂ ਅਛੂਤਾ ਨਹੀਂ ਜਦੋਂ ਪੇਟ ਪਾਚਣ ’ਚ ਰੁੱਝਿਆ ਹੁੰਦਾ ਹੈ ਦਿਮਾਗ ਨੂੰ ਖੂਨ ਦਾ ਸੰਚਾਰ ਘੱਟ ਮਿਲਦਾ ਹੈ ਇਸ ਲਈ ਦੇਰ ਰਾਤ ਭਰ ਪੇਟ ਖਾਣ ਵਾਲਿਆਂ ’ਚ ਇਕਾਗਰਤਾ ਦੀ ਕਮੀ, ਮੂਡ ਸਵਿੰਗਸ, ਤਣਾਅ ਅਤੇ ਮਾਨਸਿਕ ਭਰਮ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਯੋਗ ਅਤੇ ਆਯੁਰਵੇਦ ਸਦੀਆਂ ਤੋਂ ਕਹਿੰਦੇ ਆਏ ਹਨ ‘ਮਨਸਿ ਪ੍ਰਸੰਨੇ ਕੁਸ਼ਲੰ ਸ਼ਰੀਰਮ’

ਪਾਚਣ ਹੌਲਾ ਹੋਵੇ ਤਾਂ ਮਨ ਸਥਿਰ ਰਹਿੰਦਾ ਹੈ, ਸਰੀਰ ਸਿਹਤਮੰਦ ਰਹਿੰਦਾ ਹੈ, ਧਿਆਨ ਅਤੇ ਸੋਚਣ ਦੀ ਸਮਰੱਥਾ ਵਧਦੀ ਹੈ ਸਾਈਕੋ-ਨਿਊਟ੍ਰੀਸ਼ਨ ਰਿਸਰਚ ਦੱਸਦੀ ਹੈ ਕਿ ਭੋਜਨ ਦੇ ਸਮੇਂ ਅਤੇ ਵਾਤਾਵਰਨ ਦਾ ਸਿੱਧਾ ਅਸਰ ਨਿਊਰੋਟਰਾਂਸਮੀਟਰ ਜਿਵੇਂ ਸੇਰੋਟੋਨਿਨ ਅਤੇ ਡੋਪਾਮਾਈਨ ’ਤੇ ਹੁੰਦਾ ਹੈ

ਅਧਿਆਤਮਕ ਨਜ਼ਰੀਏ ਨਾਲ ਵੀ ਰਾਤ ਦਾ ਭੋਜਨ ਤਾਮਸਿਕ ਊਰਜਾ ਵਧਾਉਂਦਾ ਹੈ, ਜਿਵੇਂ ਆਲਸ, ਬੇਚੈਨੀ, ਦੁੱਖ ਅਤੇ ਨਕਾਰਾਤਮਕਤਾ ਜਦੋਂਕਿ ਸੂਰਜ  ਛਿਪਣ ਤੋਂ ਪਹਿਲਾਂ ਦਾ ਭੋਜਨ ਸਾਤਵਿਕ ਹੁੰਦਾ ਹੈ ਅਤੇ ਸ਼ਾਂਤੀ, ਹੌਲਾਪਣ, ਖੁਸ਼ੀ ਅਤੇ ਅਧਿਆਤਮਕ ਤਰੱਕੀ ਲਿਆਉਂਦਾ ਹੈ ਇਹੀ ਕਾਰਨ ਹੈ ਕਿ ਰਿਸ਼ੀਆਂ-ਮੁਨੀਆਂ ਨੇ ਹਮੇਸ਼ਾ ਸਮੇਂ ’ਤੇ ਅਤੇ ਹੌਲਾ ਭੋਜਨ ਕਰਨ ਦੀ ਸਲਾਹ ਦਿੱਤੀ, ਤਾਂ ਕਿ ਮਨ, ਧਿਆਨ ਅਤੇ ਸਾਧਨਾ ’ਚ ਸਹਿਜ਼ ਰਹੇ

ਰਾਤ ਦਾ ਸਮਾਂ ਸਰੀਰ ਦੀ ਸ਼ੁੱਧੀ ਦਾ ਹੈ, ਪਾਚਨ ਦਾ ਨਹੀਂ ਲੀਵਰ ਅਤੇ ਕਿਡਨੀ ਇਸ ਦੌਰਾਨ ਡਿਟਾਕਸੀਫਿਕੇਸ਼ਨ ਕਰਦੇ ਹਨ ਜੇਕਰ ਪੇਟ ’ਚ ਨਾ ਪਚਿਆ ਹੋਇਆ ਭੋਜਨ ਪਿਆ ਹੋਵੇ, ਤਾਂ ਇਹ ਪ੍ਰਕਿਰਿਆ ਰੁਕ ਜਾਂਦੀ ਹੈ ਅਤੇ ਬਿਮਾਰੀਆਂ ਜਨਮ ਲੈਂਦੀਆਂ ਹਨ ਇਸ ਨਾਲ ਡਾਇਬਿਟੀਜ਼, ਮੋਟਾਪਾ, ਫੈਟੀ ਲੀਵਰ, ਦਿਲ ਦੀਆਂ ਬਿਮਾਰੀਆਂ ਆਦਿ ਦਾ ਖ਼ਤਰਾ ਵਧਦਾ ਹੈ ਜਲਦੀ ਖਾਣਾ ਖਾਣ ਨਾਲ ਨਾ ਸਿਰਫ ਬਲੱਡ ਸ਼ੂਗਰ ਕੰਟਰੋਲ ਰਹਿੰਦੀ ਹੈ, ਸਗੋਂ ਨੀਂਦ ਗੂੜ੍ਹੀ ਆਉਂਦੀ ਹੈ ਅਤੇ ਸਵੇਰੇ ਸਰੀਰ ਊਰਜਾਵਾਨ, ਤਰੋਤਾਜ਼ਾ ਅਤੇ ਮਨ ਸੰਤੁਲਿਤ ਮਹਿਸੂਸ ਕਰਦਾ ਹੈ

Also Read:  Yoga: ਯੋਗ ਕਦੋਂ, ਕਿੱਥੇ ਅਤੇ ਕਿਵੇਂ ਕਰੀਏ

ਆਯੁਰਵੇਦ ਇੱਕ ਹੋਰ ਵੱਡੀ ਸਿੱਖਿਆ ਦਿੰਦਾ ਹੈ- ਇੰਦਰੀਆਂ ਦੇ ਸੰਯਮ ਦੀ ਸ਼ੁਰੂਆਤ ਪੇਟ ਤੋਂ ਹੁੰਦੀ ਹੈ ਭੋਜਨ ਪ੍ਰਤੀ ਸੰਯਮ ਬ੍ਰਹਮਚਰਜ਼ (Celibacy) ਦਾ ਆਧਾਰ ਹੈ ਜੋ ਵਿਅਕਤੀ ਪੇਟ ਅਤੇ ਸਵਾਦ ’ਤੇ ਕੰਟਰੋਲ ਰੱਖਦਾ ਹੈ, ਉਹ ਮਨ ਅਤੇ ਵਿਚਾਰਾਂ ਨੂੰ ਵੀ ਅਸਾਨੀ ਨਾਲ ਕੰਟਰੋਲ ਕਰ ਸਕਦਾ ਹੈ ਜੋ ਵਿਅਕਤੀ ਸਵਾਦ ਅਤੇ ਆਦਤਾਂ ’ਤੇ ਕੰਟਰੋਲ ਕਰ ਲੈਂਦਾ ਹੈ, ਉਹ ਮਨ, ਭਾਵਨਾਵਾਂ ਅਤੇ ਕਾਮਨਾਵਾਂ ’ਤੇ ਵੀ ਕੰਟਰੋਲ ਕਰ ਲੈਂਦਾ ਹੈ

ਵਿਗਿਆਨ ਵੀ ਦੱਸਦਾ ਹੈ ਕਿ Intermittent Fasting ਅਤੇ ਸਮੇਂ ’ਤੇ ਭੋਜਨ ਖਾਣ ਨਾਲ Growth Hormones ਅਤੇ Testosterone ਸੰਤੁਲਿਤ ਹੁੰਦੇ ਹਨ, ਜਿਸ ਨਾਲ Self control और mental Stabillity ਵਧਦੀ ਹੈ ਪਰ ਧਿਆਨ ਰੱਖੋ ਜ਼ਲਦੀ ਖਾਣਾ ਖਾਣ ਦਾ ਅਰਥ ਸਮੇਂ ’ਤੇ ਖਾਣਾ ਹੈ, ਤੇਜੀ ਨਾਲ ਖਾਣਾ ਨਿਗਲਣਾ ਨਹੀਂ ਭੋਜਨ ਨੂੰ ਹੌਲੀ-ਹੌਲੀ, ਧਿਆਨਪੂਰਵਕ ਚਬਾ ਕੇ ਖਾਣ ਨਾਲ ਪਾਚਣ ਐਂਜਾਈਮ ਸਹੀ ਬਣਦੇ ਹਨ ਅਤੇ ਸਰੀਰ ਨੂੰ ਪੂਰਾ ਪੋਸ਼ਣ ਮਿਲਦਾ ਹੈ

ਉਮਰ ਦਾ ਕੋਈ ਵੀ ਪੜਾਅ ਹੈ, ਤੁਸੀਂ ਜਵਾਨ ਹੋ, ਅਧੇੜ ਹੋ ਜਾਂ ਬਜ਼ੁਰਗ ਅਵਸਥਾ ’ਚ ਜਾ ਰਹੇ ਹੋ ਭਾਵੇਂ ਕੋਈ ਵੀ ਪੜਾਅ ਹੈ, ਖਾਣਾ ਖਾ ਕੇ ਕਦੇ ਲੇਟਣਾ ਜਾਂ ਬੈਠਣਾ ਨਹੀਂ ਚਾਹੀਦਾ ਖਾਣਾ ਖਾਣ ਤੋਂ ਬਾਅਦ ਤੁਰਨਾ ਚਾਹੀਦਾ ਹੈ, ਇਹ ਪੱਕਾ ਅਸੂਲ ਬਣਾ ਲਓ ਰਾਤ ਦਾ ਖਾਣਾ ਖਾ ਕੇ ਸੌਂ ਗਏ ਤਾਂ ਫੈਟ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਰਾਤ ਦਾ ਖਾਣਾ ਖਾ ਕੇ ਦੋ ਕਿਲੋਮੀਟਰ, ਡੇਢ ਕਿਲੋਮੀਟਰ ਜਿੰਨਾ ਵੀ ਤੁਰ-ਫਿਰ ਲਓ ਓਨਾ ਹਾਜ਼ਮਾ ਵਧੀਆ ਰਹਿੰਦਾ ਹੈ

ਅਤੇ ਬਾੱਡੀ ’ਚ ਪਾਵਰ ਜ਼ਿਆਦਾ ਆਉਂਦੀ ਹੈ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ ਸਵੇਰ ਦਾ ਖਾਣਾ ਰਾਜੇ ਵਾਂਗ, ਦੁਪਹਿਰ ਦਾ ਖਾਣਾ ਰਾਣੀ ਵਾਂਗ ਤੇ ਰਾਤ ਦਾ ਖਾਣਾ ਭਿਖਾਰੀ ਵਾਂਗ ਖਾਓ ਮਤਲਬ ਸਵੇਰੇ ਪੇਟ ਭਰ ਕੇ ਖਾਣਾ ਚਾਹੀਦਾ ਹੈ, ਦੁਪਹਿਰੇ ਹੌਲਾ ਖਾਣਾ ਖਾਣਾ ਚਾਹੀਦਾ ਹੈ ਅਤੇ ਰਾਤ ਨੂੰ ਬਹੁਤ ਹੀ ਘੱਟ ਖਾਣਾ ਚਾਹੀਦਾ ਹੈ  –ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ